BalbirMadhopuri7ਸਾਡੇ ਨਾਲ ਧੋਖਾ ਹੋਇਆ, ਕਿਸੇ ਪਾਸੇ ਦੇ ਨਹੀਂ ਰਹੇ। ਸਾਡਾ ਪਰਿਵਾਰ ਪਿਛਲੇ ਸੱਤਰ-ਅੱਸੀ ...
(8 ਅਪਰੈਲ 2021)
(ਸ਼ਬਦ: 1830)

 

“ਇਹ ਨੇ ਮੇਰੇ ਲੰਗੋਟੀਏ ਯਾਰ ... ਪਿਛਲੇ 30-35 ਵਰ੍ਹਿਆਂ ਤੋਂ ਚੰਗੀ ਨਿਭਦੀ ਆ ਰਹੀ ਆ। ਬਹੁਤ ਵਧੀਆ ਗ਼ਜ਼ਲਗੋ ਨੇ। ਇਨ੍ਹਾਂ ਦੀਆਂ ਗ਼ਜ਼ਲਾਂ ਵਿੱਚੋਂ ਮਾਨਵਵਾਦੀ ਨਜ਼ਰੀਆ ਸਾਫ਼ ਝਲਕਦਾ - ਨਾਲੇ ਆਪਣੇ ਇਲਾਕੇ ਦੇ ਨੇ ...।”

ਯੋਜਨਾ’ (ਪੰਜਾਬੀ) ਦੇ ਸੰਪਾਦਕ, ਡਾ. ਗੁਰਚਰਨ ਸਿੰਘ ਮੋਹੇ ਨੇ ਇਕਹਿਰੇ ਸਰੀਰ, ਕਲਫ਼ ਕੀਤੀ ਦਾਹੜੀ ਤੇ ਲਾਲ ਬੱਧੀ ਪੱਗ ਵਾਲੇ ਆਏ ਬੰਦੇ ਨਾਲ ਦਫਤਰ ਵਿੱਚ ਸਰਸਰੀ ਮੁਲਾਕਾਤ ਕਰਵਾਉਂਦਿਆਂ ਦੱਸਿਆ

ਕਿਹੜੇ ਦਫਤਰ ਵਿੱਚ ਓ ਤੁਸੀਂ?” ਮੈਂ ਉਸ ਕਵੀ ਵਿੱਚ ਦਿਲਚਸਪੀ ਲੈਂਦਿਆਂ ਉਤਸ਼ਾਹ ਨਾਲ ਪੁੱਛਿਆ

ਆਪਾਂ ਤਾਂ ਚਲਦੇ ਫਿਰਦੇ ਰਮਤੇ ਆਂਗ਼ਜ਼ਲਾਂ ਕਹੀਦੀਆਂ ... ਘਰ ਵਾਲੀ ਨੌਕਰੀ ਕਰਦੀ ਆ ...।”

ਇਨ੍ਹਾਂ ਦਾ ਦਿਨ ਸੜਕਾਂ ਗਾਹੁੰਦਿਆਂ, ਗ਼ਜ਼ਲਾਂ ਸੋਚਦਿਆਂ ਤੇ ਸ਼ਾਮ ਕੌਫ਼ੀ ਹੋਮ ਵਿੱਚ ਬੀਤਦੀ ਆ ਤੇ ਦੁਪਹਿਰ ਚੰਡੂਖ਼ਾਨੇ ...।” ਡਾ. ਮੋਹੇ ਨੇ ਕਾਹਲੇ ਪੈਂਦਿਆਂ ਵਿੱਚੋਂ ਟੋਕ ਕੇ ਗੂੜ੍ਹੀ ਦੋਸਤੀ ਦਾ ਗੌਰਵ ਕਰਦਿਆਂ ਉਸ ਕਵੀ ਬਾਰੇ ਹੋਰ ਜਾਣਕਾਰੀ ਦਿੱਤੀ

ਚੰਡੂਖ਼ਾਨਾ?”

ਜਿੱਥੇ ‘ਮਹਿਫ਼ਲਾਂਜੁੜਦੀਆਂ ... ਤੂੰ ਮੇਰੇ ਨਾਲ ਚੱਲਿਆ ਕਰ ... ਹੋਰਾਂ ਕਵੀਆਂ, ਲੇਖਕਾਂ ਨਾਲ ਵਾਕਫ਼ੀਅਤ ਕਰਵਾ ਦਿਆਂਗੇ ... ਅਈਥੇ ਥੋੜ੍ਹੋ ਕਮਰੇ ਅੰਦਰ ਬੈਠੇ ਰਹੀਦਾ!” ਡਾ. ਮੋਹੇ ਨੇ ਚਾਅ ਨਾਲ ਅੱਗੇ ਦੱਸਿਆ, “ਇਹ ਦਿਲ ਦਰਿਆ ਬੰਦਾ ... ਕੌਫ਼ੀ ਹੋਮ ਵਿੱਚ ਕਿਸੇ ਹੋਰ ਨੂੰ ਪੈਸੇ ਨਹੀਂ ਦੇਣ ਦਿੰਦਾ। ਕਵੀ ਦਰਬਾਰਾਂ ’ਤੇ ਕੀ ਮਿਲਦਾ! ਘਰ ਵਾਲੀ ਦੇ ਸਿਰ ’ਤੇ ਐਸ਼ਾਂ ਕਰਦਾ ... ਬੜੀ ਨੇਕ ਔਰਤ ਆ ਉਹ!”

ਗ਼ਜ਼ਲਗੋ ਹਲਕਾ ਜਿਹਾ ਮੁਸਕਰਾਉਂਦਾ ਰਿਹਾ ਮੈਂਨੂੰ ਲੱਗਿਆ ਜਿਵੇਂ ਉਹ ਪਰਜੀਵੀ ਹੋਵੇ, ਜਿਸ ਕੋਲ ਨਾ ਕੋਈ ਕੰਮ ਤੇ ਨਾ ਕੋਈ ਹੋਰ ਆਮਦਨ ਵਸੀਲਾ

ਇਨ੍ਹਾਂ ਦੀ ਤਾਰੀਫ਼?” ਗ਼ਜ਼ਲਗੋ ਨੇ ਪੁੱਛਿਆ

ਇਹ ਮੇਰੇ ਕੋਲ ਸਹਾਇਕ ਸੰਪਾਦਕ ਆਏ ਨੇ। ਇਨ੍ਹਾਂ ਦਾ ਨਾਂ ਬਲਬੀਰ ਚੰਦ ਹੈ ਪਰ ਆਪਣੇ ਆਪ ਨੂੰ ਬਲਬੀਰ ਮਾਧੋਪੁਰੀ ਕਹਾਉਂਦੇ ਨੇ ...।” ਮੋਹੇ ਨੇ ਵਿਅੰਗ ਦੀ ਤਰਜ਼ ਵਿੱਚ ਜਾਣ-ਪਛਾਣ ਕਰਵਾਈਇਸ ਰੋਜ਼ ਦੀ ਜ਼ਲਾਲਤ ਕਾਰਨ ਮੈਂ ਥੋੜ੍ਹੇ ਚਿਰਾਂ ਅੰਦਰ ਹੀ ਆਪਣਾ ਨਾਂ ਬਦਲਵਾ ਕੇ ਸਰਕਾਰੀ ਕਾਗ਼ਜ਼ਾਂ ਵਿੱਚ ਹੁਣ ਵਾਲਾ ਨਾਂ ਰੱਖ ਲਿਆ

... ਤੇ ਦੁਪਹਿਰ ਦੀਆਂ ਮਹਿਫ਼ਲਾਂ ਪਾਰਲੀਮੈਂਟ ਸਟਰੀਟ ਉੱਤੇ ਪੀ.ਟੀ.ਆਈ. ਬਿਲਡਿੰਗ ਦੇ ਬਾਹਰ ਜੁੜਦੀਆਂਸਾਹਿਤ-ਸੱਭਿਆਚਾਰ ਸੰਬੰਧੀ ਕਦੀ ਕੋਈ ਗੱਲ ਨਾ ਹੁੰਦੀ ਸਗੋਂ ਇੱਕ ਦੂਜੇ ਦੀ ਪਿੱਠ ਪਿੱਛੇ ਈਰਖਾ, ਸਾੜਾ ਤੇ ਹੋਰ ਅਜਿਹਾ ਕੁਝ ਸੁਣਨ ਨੂੰ ਮਿਲਦਾਮੈਂ ਉੱਥੇ ਜਾਣ ਤੋਂ ਕੰਨੀ ਕਤਰਾਉਣ ਲੱਗਾ

ਦਿਨ-ਮਹੀਨੇ ਬੀਤਦੇ ਗਏਮੋਹੇ ਤੇ ਉਹਦਾ ਇੱਕ ਹੋਰ ਸੰਪਾਦਕ ਸਾਥੀ ਕਮਰੇ ਅੰਦਰ ਘੰਟਿਆਂ ਬੱਧੀ ਆਪੋ-ਆਪਣੀ ਧਾਰਮਿਕ ਪ੍ਰਵਿਰਤੀ ਦੀਆਂ ਉੱਚੀਆਂ ਗੱਲਾਂ ਕਰਦੇਜਨਮ ਸੁਆਰਨ ਦੇ ਬਚਨ-ਬਿਲਾਸ ਹੁੰਦੇ। ਇਹ ਕੰਮ, ਇਹ ਪੈਸਾ ਨਾਲ ਨਹੀਂ ਜਾਣਾ ਆਦਿ ਦੇ ਬਹਾਨੇ ਉਨ੍ਹਾਂ ਦੀ ਲੜੀ ਨਾ ਟੁੱਟਦੀਮੇਰੇ ਦਫ਼ਤਰੀ ਕੰਮ ਵਿੱਚ ਵਿਘਨ ਪੈਂਦਾਆਪਣੇ ਗੁਰੂ ਨੂੰ ‘ਸੰਪੂਰਨ ਸਤਿਗੁਰੂਕਹਿੰਦੇਮੇਰੇ ਨਾਲ ਬਹਿਸ ਕਰਦੇ ‘ਨਗੁਰੇ ਦਾ ਨਾਉਂ ਬੁਰਾਵਰਗੀਆਂ ਟਿੱਪਣੀਆਂ ਕਰਕੇ ਮੈਂਨੂੰ ਆਪਣੇ ਨਾਲ ਲਿਜਾਣ ਲਈ ਪਰੇਰਦੇਜੜ੍ਹ-ਬੁੱਧੀ ਦਾ ਧਾਰਨੀ ਹੋਣ ਦਾ ਦੋਸ਼ ਲੱਗਦਾਮੈਂ ਅੰਦਰੋਂ-ਅੰਦਰੀ ਕੰਮ ਦੇ ਨਾ ਹੋਣ ਦੇ ਬੋਝ ਕਾਰਨ ਪਰੇਸ਼ਾਨ ਹੁੰਦਾ ਤੇ ਮਾਨਸਿਕ ਤਣਾਅ ਵਿੱਚ ਰਹਿੰਦਾ!

... ਤੇ ਇੱਕ ਸ਼ਾਮ ਮਜਬੂਰੀ ਵੱਸ ਦਿੱਲੀ ਦੀ ਪੌਸ਼ ਕਾਲੋਨੀ ਵਿੱਚ ਵਸਦੇ ਉਨ੍ਹਾਂ ਦੇ ਗੁਰੂ ਵੇਦ ਪ੍ਰਕਾਸ਼ ਸ਼ਰਮਾ ਦੇ ਸਤਿਸੰਗ ਵਿੱਚ ਉਨ੍ਹਾਂ ਸੰਗ ਗਿਆਮੋਹੇ ਦਾ ਗ਼ਜ਼ਲਗੋ ਦੋਸਤ ਮੈਥੋਂ ਪਹਿਲਾਂ ਹੀ ਜਾਣ ਲੱਗ ਪਿਆ ਸੀਅਧਿਆਤਮ ਸਮੇਤ ਵਿਗਿਆਨਕ ਤੇ ਤਕਨੀਕੀ ਤਰੱਕੀ ਦੀ ਚਰਚਾ ਛਿੜ ਪੈਂਦੀ ਮੈਂਨੂੰ ਮਾਹੌਲ ਚੰਗਾ ਲੱਗਾਮੈਂ ਮੋਹੇ ਹੁਰਾਂ ਨਾਲ ‘ਹਾਜ਼ਰੀਭਰਨ ਲੱਗਾ

... ਇੱਕ ਦਿਨ ਸਤਿਸੰਗ ਦੌਰਾਨ ਡੀ. ਡੀ. ਸ਼ਰਮਾ ਨੇ ਪੁੱਛਿਆ, ‘ਪਿਤਾ ਜੀ, ਗੁਰੂ ਰਵਿਦਾਸ ਦੀ ਬਾਣੀ ਵਿੱਚ ...।”

ਗੁਰੂ? ਉਹ ਤਾਂ ਸੰਤ ਵੀ ਨਹੀਂ ਸੀ। ਗੁਰਬਾਣੀ ਵਿੱਚ ਉਨ੍ਹਾਂ ਨੂੰ ਭਗਤ ਕਿਹਾ ਗਿਆ ਹੈ!” ਸਤਿਗੁਰੂ ਸ਼ਰਮਾ, ਜਿਨ੍ਹਾਂ ਨੂੰ ਸਾਰੇ ਪਿਤਾ ਜੀ ਕਹਿ ਕੇ ਬੁਲਾਉਂਦੇ ਸਨ, ਨੇ ਪੂਰਾ ਸਵਾਲ ਸੁਣੇ ਬਗੈਰ ਹੀ, ਜੋ ਪੁੱਛਿਆ ਨਹੀਂ ਸੀ ਉਸ ਦੀ ਵਿਆਖਿਆ ਦਿੱਤੀਸਵਾਲੀ ਨੇ ਚੁੱਪ ਧਾਰ ਲਈ ਕਿ ਸ਼ਾਇਦ ਗੁਰੂ ਨਾਲ ਇਸ ਵੇਲੇ ਗੋਸ਼ਟਿ ਉਚਿਤ ਨਹੀਂ

... ਤੇ ਫਿਰ ਸਤਿਗੁਰੂ ਨੇ ਆਪਣੇ ਮਨ ਦੀ ਮੌਜ ਵਿੱਚ ਗੱਲ ਤੋਰੀ, “ਮੈਂ ਪਿਛਲੇ ਜਨਮ ਵਿੱਚ ਯੱਗਵਾਲ ਰਿਸ਼ੀ ਸੀ ਤੇ ਮੇਰੀ ਪਤਨੀ ਗਾਰਗੀ ਸੀ ਜੋ ਹੁਣ ਮੇਰੀ ਧੀ ਸ਼ੀਲਾ ਦੇ ਜਾਮੇ ਵਿੱਚ ਮੇਰੇ ਨਾਲ ਹੈ।” ਸਾਰੇ ਸਤਿਸੰਗੀ ਇੱਕ-ਦੂਜੇ ਦੇ ਮੂੰਹ ਵਲ ਦੇਖਣ ਲੱਗੇ ਕਿ ਸਤਿਗੁਰੂ ਅਗਲੇ-ਪਿਛਲੇ ਜਨਮਾਂ ਤੇ ਬ੍ਰਹਿਮੰਡ ਦਾ ਗਿਆਤਾ ਹੈ

“ਪਿਤਾ ਜੀ, ਅਸੀਂ ਤਾਂ ਇਹ ਸੁਣਿਆ ਹੋਇਆ ਪਈ ਇਹ ਜੱਗ ਮਿੱਠਾ, ਅਗਲਾ ਕਿਸੇ ਨਾ ਡਿੱਠਾ ...” ਮੈਂ ਸੁਣੀ ਹੋਈ ਗੱਲ ਕੀਤੀ

ਗੁਰੂ ਦੀ ਮਹਿਮਾ, ਗੁਰੂ ਦੀ ਲੀਲਾ ਨੂੰ ਕੋਈ ਨਹੀਂ ਜਾਣਦਾ ... ਗੁਰੂ ਕੁਝ ਵੀ ਕਰੇ ਉਸ ’ਤੇ ਕੋਈ ਦੋਸ਼ ਨਹੀਂ, ਕੰਵਲ ਵਾਂਗ ਨਿਰਲੇਪ ਹੈ ...ਅਗਲੇ-ਪਿਛਲੇ ਸੰਗੀ-ਸਾਥੀ ਲੇਖਾ ਲੈਣ ਲਈ ਇੱਕ-ਦੂਜੇ ਦੇ ਨਾਲੋ-ਨਾਲ ਤੁਰੇ ਆ ਰਹੇ ਹਨ।” ਵੇਦ ਪ੍ਰਕਾਸ਼ ਸ਼ਰਮਾ ਨੇ ਅਗੰਮ-ਅਗੋਚਰ ਬਾਰੇ ਕਈ ਪ੍ਰਵਚਨ ਕੀਤੇ

ਪਿਤਾ ਜੀ, ਤੁਸੀਂ ਪੂਰਨ ਗੁਰੂ ਹੋ। ਸਾਰੇ ਗਰੀਬਾਂ ਦਾ ਕਲਿਆਣ ਕਰ ਦਿਓ। ਜਾਤ-ਪਾਤ ਦੇ ਵਿਤਕਰੇ ਖਤਮ ਕਰ ਦਿਓ। ਸਾਰੇ ਬਰਾਬਰ ਹੋ ਜਾਣ।” ਮੈਂ ਆਪਣੇ ਮਨ ਦੀ ਇੱਛਾ ਪੀੜਤ ਵਿਅਕਤੀ ਵਜੋਂ ਪ੍ਰਗਟ ਕੀਤੀ

ਦੇਖੋ! ਇਹ ਸਾਰਾ ਪਿਛਲੇ ਜਨਮਾਂ ਦੇ ਕਾਰਨ ਹੈ। ਸਤਿਗੁਰ ਇਹਦੇ ਵਿੱਚ ਦਖ਼ਲ ਨਹੀਂ ਦਿੰਦਾ ਸਗੋਂ ਰਜ਼ਾ ਵਿੱਚ ਰਹਿਣਾ ਸਿਖਾਉਂਦਾ ਹੈ। ਇਸੇ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ... ਤੁਸੀਂ ਆਪ ਹੀ ਦੇਖੋ, ਅਸੀਂ ਵਾਰ-ਵਾਰ ਮੂੰਹ ਧੋਂਦੇ ਹਾਂ, ਵਾਰ-ਵਾਰ ਸ਼ੀਸ਼ਾ ਦੇਖਦੇ ਹਾਂ ਤੇ ਪੈਰਾਂ ਵਲ ਕਿੰਨਾ ਕੁ ਧਿਆਨ ਦਿੰਦੇ ਹਾਂ?

ਮੈਨੂੰ ਸ਼ੂਦਰ, ਅਤਿ ਸ਼ੂਦਰ ਹੋਣ ਦਾ ਗਿਆਨ ਪੂਰਨ ਸਤਿਗੁਰੂ ਦੇ ਕੋਲ ਬੈਠਿਆਂ ਪਲ ਵਿੱਚ ਹੋ ਗਿਆਉਪਰੰਤ ਮੈਂ ਮੋਹੇ ਨਾਲ ਗੱਲ ਕੀਤੀਉਨ੍ਹਾਂ ਆਖਿਆ, “ਜਨਮ-ਕਰਮ ਹੈ। ਤੂੰ ਆਪਣਾ ਬਰਤਨ ਸਿੱਧਾ ਰੱਖ, ਤਾਂ ਹੀ ਅੰਮ੍ਰਿਤ ਪਵੇਗਾ ... ਉਲਟੇ ਰੱਖੇ ਬਰਤਨ ਨਾਲ ਆਸਥਾ, ਸ਼ਰਧਾ ਤੇ ਵੈਰਾਗ ਨਹੀਂ ਉਪਜਦੇ!”

ਸਤਿਸੰਗ ਦੀ ਸਮਾਪਤੀ ਪਿੱਛੋਂ ਇੱਕ ਟੌਹਰੀ ਜਿਹੇ ਮੁੰਡੇ ਨੇ ਦੋ-ਚਾਰ ਸਤਿਸੰਗੀਆਂ ਨੂੰ ਦੱਸਿਆ, ‘ਇਹ ਹੈ ਤਾਂ ਮੇਰੇ ਮਾਮਾ, ਪਰ ਇਨ੍ਹਾਂ ਦੀਆਂ ਚਾਲਾਂ ਵਿੱਚ ਨਾ ਆਇਓ। ... ਮੁਰਗੇ ਦਾ ਸੂਪ ਪੀਂਦੇ ਨੇ ਤੇ ਕਦੀ-ਕਦੀ ਨਾਲ ਪੈੱਗ ਲਾ ਲੈਂਦੇ ਨੇ।”

ਉਹ ਮੁੰਡਾ, ਜਿਹੜਾ ਮੇਰੇ ਲਈ ਅਜਨਬੀ ਸੀ, ਦੀ ਗੱਲ ’ਤੇ ਕਿਸੇ ਨੇ ਬਹੁਤਾ ਧਿਆਨ ਨਾ ਦਿੱਤਾ

ਪਲ ਭਰ ਲਈ ਮੰਨ ਲਿਆ ਕਿ ਪਿਛਲਾ ਜਨਮ ਹੈ ਪਰ ਮਹਾਰਾਜ ਉਸ ਜਨਮ ਦੀ ਪਤਨੀ ਅੱਜ ਧੀ ਦੇ ਜਾਮੇ ਵਿੱਚ ਗਾਰਗੀ ਵਜੋਂ ਪ੍ਰਵਾਨ ਕਿਵੇਂ ਹੋ ਸਕਦੀ ਹੈ?” ਮੈਂ ਮੋਹੇ ਨੂੰ ਸਵਾਲ ਕੀਤਾ

ਗੁਰੂ ਦੀ ਨਿੰਦਾ ਕਰਨੀ ਤੇ ਸੁਣਨੀ ਗੁਰਮੁਖ ਲਈ ਪਾਪ ਤੁੱਲ ਹੈ ...।” ਉਨ੍ਹਾਂ ਸੰਖੇਪ ਵਿੱਚ ਸਮਝਾਇਆ

ਪਰ ਸੱਚ ਜਾਣਨ ਵਿੱਚ ਕੀ ਹਰਜ਼ ਆ!” ਮੇਰੇ ਆਖੇ ਦੇ ਜਵਾਬ ਵਿੱਚ ਉਨ੍ਹਾਂ ਦੇ ਪੁੱਤਰ ਸੁਖਬੀਰ ਨੇ ਆਖਿਆ, “ਮੈਂ ਸਾਰਾ ਪਤਾ ਲਾਵਾਂਗਾ ਜੋ ਤੁਸੀਂ ਲੱਖਣ ਲਾ ਰਹੇ ਹੋ!”

ਸੁਖਬੀਰ ਨੇ ਕਾਹਲੀ ਨਾਲ ਸਕੂਟਰ ਨੂੰ ਕਿੱਕ ਮਾਰੀ ਤੇ ਥੋੜ੍ਹੀ ਦੇਰ ਪਿੱਛੋਂ ਮਾਯੂਸ ਜਿਹੀ ਆਵਾਜ਼ ਵਿੱਚ ਦੱਸਣ ਲੱਗਾ, “ਪਿਤਾ ਜੀ ਦੀ ਪ੍ਰਿੰਸੀਪਲ ਲੜਕੀ ਨੂੰ ਮਿਲ ਕੇ ਪੁੱਛ ਆਇਆਂ। ਉਹ ਕਹਿੰਦੀ ਆ, ਆਪਣੇ ਪਿਤਾ ਦੀ ਵਜ੍ਹਾ ਕਰ ਕੇ ਮੈਂ ਹੁਣ ਨਾ ਵਿਆਹੀਆਂ ਵਿੱਚ ਹਾਂ ਤੇ ਨਾ ਹੀ ਕੁਆਰੀਆਂ ਵਿੱਚ।”

ਇਨ੍ਹਾਂ ਪੁਸ਼ਟੀਆਂ ਪਿੱਛੋਂ ਬ੍ਰਹਮਾ ਜੀ ਦੇ ਉਹ ਸ਼ਲੋਕ ਮੇਰੀਆਂ ਅੱਖਾਂ ਮੋਹਰੇ ਆਏ ਜਿਨ੍ਹਾਂ ਵਿੱਚ ਉਨ੍ਹਾਂ ਨੇ ਆਪਣੀ ਧੀ ਪਦਮਾ ਨੂੰ ਸੰਭੋਗ ਲਈ ਭਰਮਾਉਣ ਲਈ ਉਚਾਰੇ ਸਨ ਤੇ ਦਲੀਲ ਦਿੱਤੀ ਸੀ ਕਿ ਸੰਤਾਨ ਦੀ ਪ੍ਰਾਪਤੀ ਹਿਤ ਮਾਂ, ਧੀ, ਭੈਣ ਨਾਲ ਸਹਿਵਾਸ ਕੀਤਾ ਜਾ ਸਕਦਾ ਹੈ ਮੈਂਨੂੰ ਲੱਗਿਆ ਕਿ ਕਿਤੇ ਇਹ ‘ਮਾਡਲਹੀ ਉਸ ‘ਸੰਪੂਰਨ ਗੁਰੂਸਾਹਮਣੇ ਨਾ ਹੋਵੇ

ਮੇਰੀ ਦੁਬਿਧਾ ਦੇਖ ਕੇ ਮੋਹੇ ਨੇ ਕਿਹਾ, “ਭਾਰਤੀ ਮਿਥ ਵਿੱਚ ਅਜਿਹਾ ਬਹੁਤ ਬਕਵਾਸ ਪੜ੍ਹਿਆ ਤੇ ਸੁਣਿਆ ਸੀ ਪਰ ਇਹ ਤਾਂ ਸੱਚ ਹੋ ਨਿੱਬੜਿਆ ਲਗਦਾ ...

ਮੇਰੇ ਮਨ ਵਿੱਚੋਂ ‘ਗੁਰੂਤੇ ‘ਸਤਿਸੰਗਸੰਬੰਧੀ ਵਿਚਾਰ ਸਕਿੰਟਾਂ ਵਿੱਚ ਇਉਂ ਅਲੋਪ ਹੋ ਗਏ ਜਿਵੇਂ ਦਫਤਰ ਦੇ ਕੰਪਿਊਟਰ ਦੀਆਂ ਫ਼ਾਈਲਾਂ ਕੁਰੱਪਟ ਹੋ ਗਈਆਂ ਸਨ ਜਾਂ ਉਨ੍ਹਾਂ ਨੂੰ ਵਾਇਰਸ ਨੇ ਖਾ ਲਿਆ ਸੀ ਤੇ ਸਾਰੇ ਬਟਨ ਦਬਾ-ਦਬਾ ਦੇਖਣ ਉੱਤੇ ਵੀ ਮੌਨੀਟਰ ਦੀ ਸਕਰੀਨ ਉੱਤੇ ਕੁਝ ਨਹੀਂ ਆਇਆ ਸੀਮੇਰੀ ‘ਮੁਕਤੀਹੋ ਗਈ

ਮੋਹੇ ਤੇ ਉਨ੍ਹਾਂ ਦੀ ਪ੍ਰਵਿਰਤੀ ਦੇ ਲੋਕ ਕਿਸੇ ਪੜਤਾਲੀਆ ਕਮੇਟੀ ਵਾਂਗ ਗੰਭੀਰਤਾ ਨਾਲ ਮਸਲੇ ਦੀ ਘੋਖ ਕਰਨ ਲੱਗੇ ‘ਘਟਿ ਘਟਿ ਦੇ ਅੰਤਰਜਾਮੀਕਹਾਉਣ ਵਾਲੇ ਉਸ ‘ਪੂਰਨ ਗੁਰੂਨੂੰ ਭਿਣਕ ਪੈ ਗਈ ਕਿ ਮੋਹੇ ਕਹਿ ਰਹੇ ਨੇ, “ਇਹ ਦੁਕਾਨ ਬੰਦ ਕਰਾ ਕੇ ਸਾਹ ਲਵਾਂਗੇ!”

‘ਗੁਰੂਉੱਤੇ ਤਾਂਤ੍ਰਿਕ ਹੋਣ ਦੇ ਦੋਸ਼, ਜਿਨ੍ਹਾਂ ਨੂੰ ਮੋਹੇ ਸਣੇ ਬਹੁਤੇ ਸਤਿਸੰਗੀ ਰੱਦ ਕਰਦੇ ਸਨ, ਆਪਣੀਆਂ ਗੱਲਾਂ ਸਪਸ਼ਟ ਕਹਿਣ ਲੱਗੇ‘ਸਤਿਸੰਗਦੇ ਬਹਾਨੇ ਮਾਇਆ ਇਕੱਠੀ ਕਰਨ ਦਾ ਧੰਦਾ ਠੱਪ ਹੋ ਗਿਆ

ਗੁਰੂ ਨੇ ਆਪਣੀਆਂ ਕਰਤੂਤਾਂ ਛੁਪਾਉਣ ਲਈ ਇੱਕ ਨਿਕਟ-ਵਰਤੀ ਸਤਿਸੰਗੀ ਕੋਲ ਆਖਿਆ, “ਲੱਖਣ ਲਾਉਣ ਵਾਲੇ ਸਾਰੇ ਸ਼ਡੂਲਡ ਕਾਸਟ ’ਕੱਠੇ ਹੋਇਓ ਆ।”

ਪਿਤਾ ਜੀਕਹਾਉਣ ਵਾਲੇ ਦੇ ਮਨ ਵਿਚਲੀ ਵਿਰਾਸਤੀ ਸੋਚ ਦਾ ਵਿਸਫੋਟ ਹੋ ਗਿਆ

ਮੋਹੇ ਰੋਹ ਜਿਹੇ ਨਾਲ ਕਹਿੰਦੇ, ਸਾਡੇ ਨਾਲ ਧੋਖਾ ਹੋਇਆ, ਕਿਸੇ ਪਾਸੇ ਦੇ ਨਹੀਂ ਰਹੇ। ਸਾਡਾ ਪਰਿਵਾਰ ਪਿਛਲੇ ਸੱਤਰ-ਅੱਸੀ ਸਾਲ ਤੋਂ ਰਾਧਾ ਸੁਆਮੀ ਮੱਤ ਨਾਲ ਜੁੜਿਆ ਹੋਇਆ ਸੀਮੇਰੀਆਂ ਕਈ ਰਾਤਾਂ ਜਾਗਦਿਆਂ ਤੇ ਰੋਂਦਿਆਂ ਨਿੱਕਲ ਗਈਆਂ!”

“... ਤੇ ਉਹ ਲੇਖਕ ਜਨਾਨੀ?” ਮੈਂ ਹਲੂਣਾ ਦਿੱਤਾ!

“ਚੌਦਾਂ ਸਾਲ ਨਾਲ ਰਹਿ ਕੇ ਉਹ ਵੀ ਅਖੀਰ ਕਹਿ ਗਈ, ਤੁਸੀਂ ਚਮਾਰ ਦੇ ਚਮਾਰ ਹੀ ਰਹੇ।”

ਮੋਹੇ ਉਦਾਸ ਜਿਹੇ ਹੋ ਗਏ। ਮੂੰਹ ਦਾ ਮਾਸ ਸੁੰਗੜ ਗਿਆ ਤੇ ਆਪਣੀ ਧੌਲ਼ੀ ਦਾਹੜੀ ਉੱਤੇ ਹੱਥ ਫੇਰਦਿਆਂ ਲਗਦਾ ਜਿਵੇਂ ਉਸ ਨੂੰ ਪੁੱਟਣ ਲੱਗ ਪਏ ਹੋਣ

ਇਨ੍ਹਾਂ ਹੀ ਦਿਨਾਂ ਵਿੱਚ ਡਾ. ਮੋਹੇ ਦੀ ਤਰੱਕੀ ਡਿਪਟੀ ਸੈਕਟਰੀ ਵਜੋਂ ਹੋ ਗਈਉਹ ਪੰਜੀਂ-ਸੱਤੀਂ ਮੇਰੇ ਕੋਲ ਗੇੜਾ ਮਾਰਦੇ ਇੱਕ ਦੁਪਹਿਰ ਆਏ ਤੇ ਕਹਿਣ ਲੱਗੇ, “ਚੱਲ ਚੰਡੂਖ਼ਾਨੇ ਦੋਸਤਾਂ ਨੂੰ ਮਿਲਣ ਚੱਲੀਏ ...।”

ਗੁਰਚਰਨ ਕਿੰਨਾ ਕੁ ਚਿਰ ਰਹਿ ਗਿਆ ਰਟੈਰਮੈਂਟ ਦਾ?” ਗ਼ਜ਼ਲਗੋ ਨੇ ਰਾਜ਼ੀ-ਖ਼ੁਸ਼ੀ ਤੋਂ ਬਾਅਦ ਡਾਕਟਰ ਮੋਹੇ ਤੋਂ ਪੁੱਛਿਆ

ਛੇ ਮਹੀਨੇ!”

ਚੱਲ ਬਾਅਦ ਵਿੱਚ ਐਸ ਮੋਚੀ ਕੋਲ ਪਾਲਸ਼ ਦੀਆਂ ਡੱਬੀਆਂ ਤੇ ਬੁਰਸ਼ ਲੈ ਕੇ ਬਹਿ ਜਾਈਂ। ਆਪਣਾ ਵੀ ਆਉਣ-ਜਾਣ ਬਣਿਆ ਰਹੂ ...।”

ਡਾ. ਮੋਹੇ ਨੇ ਵਿਅੰਗ-ਟਿੱਪਣੀ ਵਲ ਬਹੁਤੀ ਤਵੱਜੋ ਨਾ ਦਿੱਤੀ ਤੇ ਗੱਲ ਦਾ ਰੁਖ਼ ਬਦਲਣ ਦੀ ਕੋਸ਼ਿਸ਼ ਕੀਤੀ

ਗੁਰਚਰਨ, ਮੈਂ ਕੀ ਕਿਹਾ! ਪਾਲਸ਼ ਦੀਆਂ ਡੱਬੀਆਂ ਤੇ ਬੁਰਸ਼ ਲੈ ਕੇ ਇੱਥੇ ਮੋਚੀ ਕੋਲ ਬਹਿ ਜਾਈਂ। ਨਾਲੇ ਸਾਡਾ ਬਹਿਣ-ਉੱਠਣ ਬਣਿਆ ਰਹੂ ...।” ਉਸ ਕਵੀ ਨੇ ਜੁੱਤੀਆਂ ਮੁਰੰਮਤ ਕਰਦੇ ਕਾਰੀਗਰ ਵਲ ਇਸ਼ਾਰਾ ਕਰਦਿਆਂ ਫਿਰ ਆਖਿਆ

ਯਾਰ ਮੇਰੇ ਕੋਲ ਹੋਮੀਓਪੈਥੀ ਦੇ ਡਾਕਟਰ ਦੀ ਡਿਗਰੀ ਆ। ਦਵਾਈਆਂ ਦੇ ਕੇ ਲੋਕਾਂ ਦਾ ਭਲਾ ਕਰਾਂਗਾ! ਤਜਰਬਾ ਬਥੇਰਾ ਅੰਗਰੇਜ਼ੀ, ਪੰਜਾਬੀ ਵਿੱਚ ਪੱਤਰਕਾਰੀ ਕਰ ਸਕਦਾਂ। ਐੱਮ.ਏ. ਪਾਸ ਹਾਂ, ਦੋਸਤੀ ਵਿੱਚ ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ।”

ਥੋੜ੍ਹੇ ਕੁ ਦਿਨਾਂ ਬਾਅਦ ਡਾਕਟਰ ਮੋਹੇ ਤੇ ਮੈਂ ਪੁਰਾਣੇ ਮਿੱਤਰਾਂ ਨੂੰ ਮਿਲਣ ਗਏਗ਼ਜ਼ਲਗੋ ਨੇ ਸਰਕਾਰੀ ਨੌਕਰੀ ਦੀ ਸੇਵਾ-ਮੁਕਤੀ ਬਾਰੇ ਪੁੱਛ-ਗਿੱਛ ਕਰ ਕੇ ਆਖਿਆ, ‘ਗੁਰਚਰਨ ਮੈਂ ਪਹਿਲਾਂ ਵੀ ਆਖਿਆ ਸੀ ਪਈ ਪਾਲਸ਼ ਦੀਆਂ ਡੱਬੀਆਂ ਤੇ ਬੁਰਸ਼ ਰੱਖ ਕੇ ਆਹ ਨਿੰਮ ਥੱਲੇ ਬਹਿ ਜਾਈਂ, ਸਾਡੀ ਬੈਠਣ-ਉੱਠਣ ਦੀ ਠਾਹਰ ਬਣੀ ਰਹੂਗੀ।”

ਇਸੇ ਦੌਰਾਨ ਤੁਰਤ ਪ੍ਰਤਿਕ੍ਰਿਆ ਵਿੱਚ ਮਾਨਵਵਾਦੀ ਕਵੀ ਦੇ ਮੂੰਹ ਉੱਤੇ ਡਾ. ਮੋਹੇ ਦੇ ਹੱਥਾਂ ਦੇ ਥੱਪੜ ਪੈਣ ਲੱਗੇਮੈਂ ਦੇਖ ਕੇ ਅਣਡਿੱਠ ਕਰਦਿਆਂ ਮੂੰਹ ਦੂਜੇ ਪਾਸੇ ਕਰ ਲਿਆਮੈਂ ਤਿਰਸ਼ੀ ਨਜ਼ਰ ਨਾਲ ਦੇਖਿਆ ਕਿ ਮੋਹਨ ਸਿੰਘ ਬੈਰੀ ਉਨ੍ਹਾਂ ਦੋਹਾਂ ਨੂੰ ਛੁਡਾ ਤੇ ਸਮਝਾ ਰਿਹਾ ਸੀ

ਹੱਥੋਪਾਈ ਦੀ ਕਾਰਵਾਈ ਮਗਰੋਂ ਮੈਂਨੂੰ ਮਹਿਸੂਸ ਹੋਇਆ ਕਿ ਸਮੁੱਚੀਆਂ ‘ਕੰਮੀ-ਕਮੀਨਬਰਾਦਰੀਆਂ ਦੀ ਮਾਨਸਿਕਤਾ ਪਿੱਛੇ ਸਦੀਆਂ ਦਾ ਅਮਾਨਵੀ ਦ੍ਰਿਸ਼ਟੀਕੋਣ ਹੈਜਿਨ੍ਹਾਂ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਜਾਤੀਆਂ ਦੀ ਸਾਂਝ ਨੂੰ ਅਸੀਂ ਪੱਕਿਆਂ ਹੁੰਦੇ ਦੇਖਣਾ ਚਾਹੁੰਦੇ ਹਾਂ, ਉਨ੍ਹਾਂ ਦੀ ਮਾਨਸਿਕ ਪੱਧਰ ਉੱਤੇ ਪਾਟੋਧਾੜ ਉਨ੍ਹਾਂ ਨੂੰ ਇੱਕ-ਦੂਜੇ ਦੇ ਨਜ਼ਦੀਕ ਨਹੀਂ ਆਉਣ ਦਿੰਦੀਮੰਡਲ ਕਮਿਸ਼ਨ ਦੀ ਰਿਪੋਰਟ ਦਾ ਪਛੜੀਆਂ ਜਾਤੀਆਂ ਲਈ ਰਾਖਵੇਂਕਰਣ ਨੂੰ ਲਾਗੂ ਕਰਾਉਣ ਦਾ ਮੋਰਚਾ ਅਨੁਸੂਚਿਤ ਜਾਤੀਆਂ ਨੇ ਲਾਇਆ ਪਰ ਪਛੜੀਆਂ ਜਾਤੀਆਂ ਸਵਰਨਾਂ ਦੇ ਹਿਤਾਂ ਵਿੱਚ ਭੁਗਤ ਗਈਆਂ। ਭੰਨ ਤੋੜ ਹੋਈ, ਅੱਗਾਂ ਲੱਗੀਆਂ ਤੇ ਜਾਨੀ ਨੁਕਸਾਨ ਹੋਇਆ

... ਮੈਂ ਇਨ੍ਹਾਂ ਸੋਚਾਂ ਦੀ ਨਿਰਖ-ਪਰਖ ਕਰ ਰਿਹਾ ਸੀ ਕਿ ਆਂਧਰਾ ਪ੍ਰਦੇਸ਼ ਦਾ ਮੇਰਾ ਇੱਕ ਕੁਲੀਗ ਐੱਮ.ਕੇ. ਰਾਓ ਆ ਗਿਆਤਾਜ਼ਾ ਹੋਈ ਘਟਨਾ ਦਾ ਮੈਂ ਵੇਰਵਾ ਦਿੱਤਾ ਤੇ ਉਸ ਨੇ ਸਹਿਜ ਹੀ ਅੱਗੋਂ ਦੱਸਿਆ, ‘ਪ੍ਰੇਸ਼ਾਨ ਹੋਨੇ ਕੀ ਜ਼ਰੂਰਤ ਨਹੀਂ, ਹਮਾਰਾ ਜਹਾਂ ਮਹਾਤਮਾ ਗਾਂਧੀ ਸੰਪੂਰਣ ਵਾਂਙਮਯ ਕੇ ਏਕ ਉੱਚ ਅਧਿਕਾਰੀ ਨੇ ਹਮਾਰੀ ਐਸੋਸੀਏਸ਼ਨ ਕੇ ਚੁਨਾਵ ਸਮਯ ਮੇਰੇ ਅਧਿਅਕਸ਼ ਚੁਨੇ ਜਾਨੇ ਪਰ ਕਹਾ, ਅਬ ਸ਼ਡਿਊਲਡ ਕਾਸਟ ਲੋਗੋਂ ਕੋ ਅਪਨੇ ਬਰਾਬਰ ਕੈਸੇ ਬੈਠਾ ਸਕਤੇ ਹੈਂ! ਔਰ ਬਤਾਊਂ? ਮੈਂ ਐੱਸ. ਐੱਫ ਆਈ. ਕਾ ਸਟੇਟ ਜਨਰਲ ਸੈਕਰੇਟਰੀ ਰਹਾ। ਜਬ ਹਮ ਅਸੈਂਬਲੀ ਚੁਨਾਵੋਂ ਦੌਰਾਨ ਤਿਲੰਗਾਨਾ ਏਰੀਆ ਮੇਂ ਅਪਨੇ ਗਾਂਵ ਮੇਂ ਕਾਮਰੇਡ ਲੀਡਰ ਭਾਈਓਂ ਕੋ ਖਾਨੇ ਪੇ ਬੁਲਾਤੇ ਥੇ ਤੋ ਗਾਂਵ ਪ੍ਰਧਾਨ ਹਮਾਰੇ ਘਰੋਂ ਮੇਂ ਖਾਨਾ ਖਾਨੇ ਕੇ ਲੀਏ ਨਹੀਂ ਆਤਾ ਥਾ। ਕਹਿਨੇ ਕੋ ਬਹੁਤ ਪ੍ਰਗਤੀਵਾਦੀ ਹੈਂ ...।”

ਮੈਨੂੰ ਲੱਗਿਆ ਕਿ ਛੂਤ-ਛਾਤ ਦਾ ਕੋਹੜ ਅਜਿਹੀ ਬੀਮਾਰੀ ਹੈ ਜਿਸਦੇ ਕੀਟਾਣੂਆਂ ਦੇ ਮਰਨ ਦੀ ਕੋਈ ਛੇਤੀ ਸੰਭਾਵਨਾ ਨਹੀਂਸਵਿੱਚ ਦਬਾਉਣ ’ਤੇ ਇਕਦਮ ਜਗੇ ਬਿਜਲੀ-ਬਲਬ ਦੀ ਰੌਸ਼ਨੀ ਵਾਂਗ ਖਿਆਲ ਆਇਆ ਕਿ ਹੋ ਸਕਦਾ ਬਰਾਬਰੀ ਵਾਸਤੇ ਮੋਹੇ-ਫ਼ਾਰਮੂਲਾ ਵਧੇਰੇ ਕਾਰਗਰ ਸਾਬਤ ਹੋਵੇ ਜਿਵੇਂ ਮੈਂ ਜਾਤੀਵਾਦ ਦੇ ਮੂੰਹ ਉੱਤੇ ਉਸ ਦਾ ਕਰਾਰਾ ਮਾਨਵਵਾਦੀ ਥੱਪੜ ਲਗਦਾ ਦੇਖਿਆ ਸੀ

**

(ਅਗਾਂਹ ਪੜ੍ਹੋ: ਕਾਂਡ ਇੱਕੀਵਾਂ ਅਥਵਾ ਅਖੀਰਲਾ: ਕਿਰਾਏਦਾਰੀ ਦੀ ਲਾਹਨਤ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2697)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author