BalbirMadhopuri7ਕਿਉਂ ਵਿੱਚ ਖੱਪ ਪਾਈਊ ਆਪ੍ਰਸੰਗ ਅੱਗੇ ਸੁਣਨ ਦਿਓ, ਨਹੀਂ ਚੰਗਾ ਲਗਦਾ ਤਾਂ ...
(29 ਨਵੰਬਰ 2020)

 

ਮੈਂ ਤੌਣੀ ਲਾਉਨਾ ਇਹਨੂੰ, ਰਾਣੀ ਖਾਂ ਦੇ ਸਾਲ਼ੇ ਨੂੰ ...।’ ਵਿਹੜੇ ਵੜਦਿਆਂ ਭਾਈਏ ਨੇ ਤਿੱਖੀ ਤੇ ਤਲਖ਼ ਜ਼ਬਾਨ ਵਿੱਚ ਆਖਿਆਉਹਦੇ ਨਾਲੋਂ ਉਹਦੀਆਂ ਗੁੱਸੇ ਭਰੀਆਂ ਘੂਰਦੀਆਂ ਨਜ਼ਰਾਂ ਦੇ ਤੇਜ਼ ਰਫ਼ਤਾਰ ਤੀਰ ਸਿੱਧੇ ਮੇਰੇ ਤਨ ਵਲ ਆ ਰਹੇ ਸਨਉਹਨੇ ਬਿਨਾਂ ਸਾਹ ਲਿਆਂ ਫਿਰ ਕਿਹਾ, ‘ਜਦੋਂ ਤੇਰੇ ਪਤੰਦਰਾਂ ਨੇ ਫੜ ਕੇ ਫਈਂਟਾ ਚਾੜ੍ਹਿਆ ਫੇ ਮਾਂ ਚੇਤੇ ਆਊ! ਗੰਦੀ ਅਲਾਦ ਕਿਸੇ ਥਾਂ ਦੀ ...।’

ਮੈਂਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਭਾਈਆ ਅੱਜ ਮੈਂਨੂੰ ਕਿਉਂ ਗੰਦਾ-ਮੰਦਾ ਬੋਲ ਰਿਹਾ ਹੈਮੈਂ ਸਹਿਮ ਗਿਆ ਤੇ ਦੇਹ ਬੇਹਰਕਤ ਹੋ ਗਈਮੈਂ ਉੱਥੇ ਖੜ੍ਹੇ ਨੇ ਦਲਾਨ ਅੰਦਰ ਮਾਂ ਦੇ ਮੰਜੇ ਵੱਲ ਝਾਕਿਆ, ਜਿੱਥੇ ਉਹ ਉੱਪਰੋਥਲੀ ਜੰਮੀ ਮੇਰੀ ਤੀਜੀ ਭੈਣ ਦੇ ਜਣੇਪੇ ਕਾਰਨ ਗੱਲ ਤਕ ਖੇਸੀ ਓੜ ਕੇ ਲੰਮੀ ਪਈ ਹੋਈ ਸੀਉਹਨੇ ਆਪਣੇ ਦੋਹਾਂ ਹੱਥਾਂ ਦੀ ਬਣਾਈ ਕੰਘੀ ਉੱਤੇ ਰੱਖੇ ਸਿਰ ਨੂੰ ਉਤਾਂਹ ਚੁੱਕਿਆਮੱਥਾ ਦੁਪੱਟੇ ਵਿੱਚ ਲਪੇਟਿਆ ਦਿਸਿਆ

ਮਾਂ ਦਾ ਲਿੱਸਾ ਜਿਹਾ ਮੂੰਹ ਕੁਝ ਦਿਨ ਪਹਿਲਾਂ ਪੀਲਾ ਭੂਕ ਹੋ ਗਿਆ ਸੀ ਜੋ ਭਾਈਏ ਦੇ ਬੋਲਾਂ ਨਾਲ ਹੋਰ ਫ਼ੱਕ ਹੋ ਗਿਆਉਹਦੀਆਂ ਖਾਖਾਂ ਉੱਤੇ ਸਿਆਹੀਆਂ ਪਹਿਲਾਂ ਵਾਂਗ ਤੇ ਅੱਖਾਂ ਅੰਦਰ ਨੂੰ ਧੱਸੀਆਂ ਹੋਈਆਂ ਸਨ, ਜਿਨ੍ਹਾਂ ਨੂੰ ਦੇਖਦਿਆਂ ਮੈਂ ਡਰ ਕੇ ਘਬਰਾ ਗਿਆਪਤਾ ਨਹੀਂ ਮੈਂਨੂੰ ਫਿਰ ਕੀ ਸੁੱਝਿਆ ਤੇ ਮੈਂ ਫ਼ੁਰਤੀ ਨਾਲ ਮਾਂ ਦੇ ਮੰਜੇ ਕੋਲ ਰੋਣਹਾਕਾ ਜਿਹਾ ਹੋ ਕੇ ਖੜ੍ਹਾ ਹੋ ਗਿਆ

ਏਹਨੇ ਕਿਸੇ ਦਿਨ ਸਾਡੇ ਸਿਰ ਪੜਾਉਣੇ ... ਹੱਡ-ਹਰਾਮੀ ਨੇ! ਸਾਰਾ ਦਿਨ ਇਲਤਾਂ ਤੋਂ ਇਲਾਬਾ ਬੀ ਸੁੱਝਦਾ ਏਹਨੂੰ ਕੁਛ?’ ਭਾਈਆ ਮੇਰੇ ਵੱਲ ਆਉਂਦਾ ਬੋਲ ਰਿਹਾ ਸੀ ਕਿ ਮਾਂ ਨੇ ਵਿੱਚੋਂ ਟੋਕਦਿਆਂ ਪੁੱਛਿਆ, ‘ਬੁਝਾਰਤਾਂ ਪਾਈ ਜਾਊਂਗਾ ਕਿ ਦੱਸੂੰਗਾ ਬੀ ਕੁਛ? ਜਿਹੜਾ ਅਈਨਾ ਇਹਦੇ ਪਿੱਛੇ ਹੱਥ ਧੋ ਕੇ ਪੈ ਗਿਆਂ!’

ਬੁਝਾਰਤਾਂ ਲੈ ਕੇ ਆ ਗਈ? ਤੂੰਹੀਂ ਸਿਰ ’ਤੇ ਚੜ੍ਹਾਇਆ ਇਸ ਤੁਖਮ ਦੀ ਮਾਰ ਨੂੰ!’

ਫੇ ਓਈਓ ਗੱਲ! ਕੁਝ ਦੱਸੂੰਗਾ ਕਿ ਅਬਾ-ਤਬਾ ਈ ਬੋਲਦਾ ਰਹੂੰ?’ ਮਾਂ ਨੇ ਮੰਜੇ ’ਤੇ ਬੈਠਦਿਆਂ ਤੇ ਆਪਣੀ ਹਿੱਕ ਨਾਲ ਮੈਂਨੂੰ ਲਾਉਂਦਿਆਂ ਆਖਿਆ

ਹੈਕਨਾ ਦੀ ਖੂਹੀ ਵਿੱਚ ਚੋਰੀ-ਛਪੀ ਮੂਤਦਾ ...।’ ਭਾਈਏ ਨੇ ਜਦੋਂ ਦੱਸਿਆ ਤਾਂ ਮਾਂ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗੀ

ਉਨ੍ਹਾਂ ਨੇ ਉਸੇ ਖੂਹੀ ਵਿੱਚ ਡਬੋ ਕੇ ਮਾਰ ਦੇਣਾ, ਜੇ ਪਤਾ ਲੱਗ ਗਿਆ - ਹੁਣ ਈ ਲੱਗ ਪਿਆ ਬੜਾ ਚੌਧਰੀ ਬਣਨ! ਸਬਿਹਾਰ ਨੂੰ ਟੱਟੀ ਫਿਰ ਕੇ ਅਜੇ ਹੱਥ ਧੋਣੇ ਨੲ੍ਹੀਂ ਆਉਂਦੇ!’

ਗੁਆਂਢ-ਮੱਥਾ, ਇੱਦਾਂ ਕਿਉਂ ਕਰਦਾਂ - ਖੁਆਜਾ ਖਿਜਰ ਨੂੰ ਦੁਨੀਆਂ ਪੀਰ ਮੰਨਦੀ ਆ ਤੇ ਤੂੰ ...।’ ਮਾਂ ਨੇ ਪਹਿਲਾਂ ਮੇਰੇ ਵੱਲ ਤੇ ਫਿਰ ਭਾਈਏ ਵਲ ਤੱਕਦਿਆਂ ਆਖਿਆ

ਅਖੇ ਜੱਟ ਸਾਨੂੰ ਖੂਹਾਂ ’ਤੇ ਨਹੀਂ ਚੜ੍ਹਨ ਦਿੰਦੇ ... ਆ ਗਿਆ ਬੜਾ ਮੁਖ਼ਾਲਫ਼ਤ ਕਰਨ ਆਲਾਜਦ ਸਾਡਾ ਆਪਣਾ ਖੂਹ ਆ ਤੇ ਤੂੰ ਉੱਥੇ ਛੁਣਛਣਾ ਲੈਣ ਜਾਣਾਬੜਾ ਚੱਕਿਆ ਲੰਬੜਦਾਰੀ ਦਾ!’ ਭਾਈਏ ਨੇ ਲਗਾਤਾਰ ਬੋਲਦਿਆਂ ਮੇਰੀ ਖੱਬੀ ਬਾਂਹ ਨੂੰ ਮਰੋੜਾ ਚਾੜ੍ਹਿਆਮੇਰੇ ਮੋਟੇ-ਮੋਟੇ ਹੰਝੂ ਇਉਂ ਡਿਗਣ ਲੱਗ ਪਏ ਜਿਵੇਂ ਬਰਸਾਤ ਨੂੰ ਸਾਡੇ ਘਰ ਦੀ ਕਾਨਿਆਂ, ਕੜੀਆਂ ਤੇ ਤੋੜਿਆਂ ਦੀ ਛੱਤ ਥਾਂ-ਥਾਂ ਤੋਂ ਟਪਕਣ ਲੱਗ ਪੈਂਦੀ ਸੀ

ਮਾਂ ਨੇ ਮੰਜੇ ਤੋਂ ਭੁੰਜੇ ਉੱਤਰ ਕੇ ਭਾਈਏ ਤੋਂ ਮੈਂਨੂੰ ਛੁਡਾਉਂਦਿਆਂ ਕਿਹਾ, ‘ਓਦਾਂ ਨਹੀਂ ਸਮਝਾ ਹੁੰਦਾ? ਨਿਆਣਿਆਂ ਦੀਆਂ ਕੱਚ ਅਰਗੀਆਂ ਹੱਡੀਆਂ ਹੁੰਦੀਆਂ - ਜੇ ਬਾਂਹ ਟੁੱਟ ਗਈ ਤਾਂ ਲੈ ਕੇ ਤੁਰਿਆਂ ਰਹੀਂ ਕਦੇ ਕਿਸੇ ਪਿੰਡ, ਕਦੇ ਕਿਸੇ ਕੋਲ ...

ਮਈਨੂੰ ਏਹਦਾ ਤਵ੍ਹੰਜ ਉੜਾਉਣ ਦੇ ਅੱਜ - ਸਬਕ ਸਖਾਲਦਾਂ ਏਹਨੂੰ ਪਈ ਖੂਹਾਂ ਵਿੱਚ ਕਿੱਦਾਂ ...।’ ਭਾਈਏ ਨੂੰ ਗੁੱਸੇ ਵਿੱਚ ਬੋਲਦਿਆਂ ਸਾਹ ਚੜ੍ਹ ਗਿਆਉਹਨੇ ਜ਼ਰਾ ਕੁ ਬਾਅਦ ਮੁੜ ਆਖਿਆ, ‘ਸਾਨੂੰ ਨਹੀਂ ਪਤਾ ਜਿੱਦਾਂ ਇਨ੍ਹਾਂ ਗੱਲਾਂ ਦਾ ...।’

ਭਾਈਏ ਨੇ ਤਾੜ੍ਹ-ਤਾੜ੍ਹ ਦੋ-ਤਿੰਨ ਚਪੇੜਾਂ ਮੇਰੀ ਖੱਬੀ ਪੁੜਪੜੀ ਉੱਤੇ ਮਾਰੀਆਂਮੈਂ ਆਪਣੀਆਂ ਅੱਖਾਂ ਬਾਹਾਂ ਨਾਲ ਪੂੰਝਣ ਲੱਗ ਪਿਆਫਿਰ ਮੈਂ ਉਡਦੀ ਜਿਹੀ ਨਜ਼ਰ ਦਲਾਨ ਅੰਦਰ ਮਾਰੀ ਇੱਕ ਖੂੰਜੇ ਮੇਰੀਆਂ ਦੋ ਭੈਣਾਂ ਡੈਂਬਰੀਆਂ ਖੜ੍ਹੀਆਂ ਸਨਛੋਟੀ ਹੌਲੀ-ਹੌਲੀ ਹਟਕੋਰੇ ਭਰ ਰਹੀ ਸੀ ਤੇ ਉਹਦੇ ਨੱਕ ਵਿੱਚੋਂ ਪਾਣੀ ਵਗਣ ਲੱਗ ਪਿਆ ਸੀ

ਨਾ ਹੁਣ ਸਾਰੇ ਪਿੰਡ ਨੂੰ ਪਤਾ ਲਾ ਕੇ ਹਟੂੰਗਾ - ਸ਼ੁਕਰ ਆ ਪਈ ਕਿਸੇ ਨੂੰ ਕੁਛ ਪਤਾ ਨੲ੍ਹੀਂ ...।’ ਮਾਂ ਨੇ ਮੇਰਾ ਖਹਿੜਾ ਛੁਡਾਉਣ ਲਈ ਦਲੀਲ ਦਿੱਤੀ

ਮਾਂ ਨੇ ਮੈਂਨੂੰ ਪਤਿਆਇਆ ਤੇ ਸਮਝਾਇਆ, ‘ਅੱਗੇ ਤੋਂ ਇੱਦਾਂ ਦੀ ਹਰਕਤ ਨੲ੍ਹੀਂ ਕਰਨੀ - ਖੁਆਜਾ ਪੀਰ ਨਰਾਜ ਹੋ ਜਾਊਗਾ ...।’

ਉਹ ਬੋਲਦੀ-ਬੋਲਦੀ ਮੇਰੀਆਂ ਭੈਣਾਂ ਵੱਲ ਗਈ ਤੇ ਉਨ੍ਹਾਂ ਨੂੰ ਵਰਾਉਣ ਲੱਗ ਪਈਛੋਟੀ ਭੈਣ ਦੀਆਂ ਅੱਖਾਂ ਨੂੰ ਦੁਪੱਟੇ ਦੇ ਲੜ ਨਾਲ ਸਾਫ਼ ਕੀਤਾਮੈਂ ਆਪਣੇ ਹੰਝੂ ਪੁੱਠੇ ਹੱਥਾਂ ਨਾਲ ਪੂੰਝੇ

ਥੋੜ੍ਹੇ ਕੁ ਚਿਰ ਪਿੱਛੋਂ ਮੈਂ ਮਨ ਹੀ ਮਨ ਖ਼ੁਸ਼ ਹੋਇਆ ਕਿ ਹੁਣ ਭਾਈਏ ਨੇ ਕੁਟਾਪਾ ਨਹੀਂ ਚਾੜ੍ਹਨਾ ਤੇ ਉਹਨੂੰ ਮੇਰੀਆਂ ਕਈ ਹਰਕਤਾਂ ਦਾ ਪਤਾ ਨਹੀਂਫਿਰ ਦੁਚਿੱਤੀ ਵਿੱਚ ਪਿਆਂ ਪਤਾ ਨਹੀਂ ਕੀ ਔੜਿਆ ਤੇ ਮੈਂ ਸਹਿਬਨ ਹੀ ਦੱਸਣ ਲੱਗ ਪਿਆ, ‘... ਮੈਂ ‘ਕਲੇ ਨੇ ਥੋੜ੍ਹੋ ਮੂਤਿਆ ਸੀ - ਅਸੀਂ ਵਿਹੜੇ ਦੇ ਮੁੰਡੇ ਖੂਹਾਂ ਵਿੱਚ ਮੂਤਦੇ ਈ ਰਹਿੰਦੇ ਆਂ - ਦੁਪਹਿਰ ਨੂੰ ਛੂਹਣ-ਛੁਹਾਈ ਦੇ ਬਹਾਨੇ ...।’

ਦੁਰ ਫਿੱਟੇ ਮੂੰਹ ਇਸ ਤੁਖਮ ਦੀ ਮਾਰ ਦੇ - ਜੀਂਦਿਆਂ ਨੂੰ ਮਾਰੂੰਗਾ।’ ਭਾਈਏ ਦੇ ਸੱਜੇ ਹੱਥ ਦੀ ਚਪੇੜ ਮੇਰੇ ਮੂੰਹ ’ਤੇ ਲੱਗਣ ਹੀ ਲੱਗੀ ਸੀ ਕਿ ਮਾਂ ਨੇ ਕਾਹਲੀ ਨਾਲ ਭਾਈਏ ਦੀ ਚੁੱਕੀ ਹੋਈ ਬਾਂਹ ਫੜ ਲਈ

ਇੰਨੇ ਨੂੰ ਬੋਹੜ-ਪਿੱਪਲ ਥੱਲਿਓਂ ਉੱਠ ਕੇ ਪਾਣੀ ਪੀਣ ਆਈ ਮੇਰੀ ਦਾਦੀ ਨੇ ਪੁੱਛਿਆ, ‘ਅਈਨੇ ਚਿਰਾਂ ਦੀ ਕੀ ਘੈਂਸੋ-ਘੈਂਸੋ ਲਾਈਊ ਆ? ... ਅਈਡੀ ਕਿਹੜੀ ਮੁਸੀਬਤ ਆ ਗਈ?’

ਦਾਦੀ ਨੂੰ ਪਲ ਵਿੱਚ ਹੀ ਸਾਰੀ ਘਟਨਾ ਦਾ ਪਤਾ ਲੱਗ ਗਿਆ ਤੇ ਆਖਣ ਲੱਖੀ, ‘ਸਾਰੀ ਚਮ੍ਹਾਰਲੀ ਪਲ-ਪਲ ਦਾ ਹੱਗਿਆ-ਮੂਤਿਆ ਜਾ ਕੇ ਜੱਟਾਂ ਨੂੰ ਦੱਸਦੀ ਆ - ਆਪਣੇ ਈ ਆਪਣਿਆਂ ਦੇ ਖ਼ਿਲਾਫ਼ ਜਾ ਕੇ ਲੂਤੀਆਂ ਲਾਉਂਦੇ ਆਜੇ ਉਨ੍ਹਾਂ ਨੂੰ ਇਹ ਗੱਲ ਖੁੜਕ ਗਈ ਤਾਂ ਸਮਝੋ ਖੜਕ ਪਈ ...।’ ਫਿਰ ਮੇਰੇ ਵੱਲ ਘੂਰੀ ਵੱਟਦੀ ਹੋਈ ਬੋਲਣ ਲੱਗੀ, ‘ਦੱਤਾਂ ਹੁਣ ਬੁੱਲ੍ਹ ਕਿੱਦਾਂ ਅਟੇਰ ਕੇ ਖੜ੍ਹਾ ਮੀਸਣਾ ਜਿਹਾ, ਜਿੱਦਾਂ ਮੂੰਹ ਵਿੱਚ ਜ਼ੁਬਾਨ ਈ ਨਹੀਂ ਹੁੰਦੀ।’

ਦੱਸਦੇ ਆ ਪਈ ਇਸ ਫਲਾਤੂ ਨੇ ਪਿੰਡ ਦੇ ਕਈ ਬੰਦਿਆਂ-ਤੀਮੀਆਂ ਬਾਰੇ ਕਈ ਟੋਟਕੇ ਜੋੜਿਓ ਆ।’ ਭਾਈਏ ਨੇ ਗੁੱਸੇ ਵਿੱਚ ਬੋਲਦਿਆਂ ਪੁੱਛਿਆ, ‘ਦੱਸ ਕਿਹਦੇ ਕਿਹਦੇ ਬਾਰੇ ਆ? ਬੋਲ ਦਬਾ ਸੱਟ! ਨਹੀਂ ਤਾਂ ਦੋ ਹੋਰ ਛੱਡੂੰ ਕੰਨਾਂ ’ਤੇ!’

ਮੈਂ ਝੱਟ ਸਕੂਲ ਦੇ ਸਬਕ ਵਾਂਗ ਯਾਦ ਕੀਤੀਆਂ ਕਾਵਿ-ਤੁਕਾਂ ਸੁਣਾਉਣ ਲੱਗ ਪਿਆ:

‘ਤੇਸੇ ਉੱਤੇ ਆਰੀ
ਧੰਨੀ ਸਨਿਆਰੀ

ਤੇਸੇ ਉੱਤੇ ਆਰੀ
ਰਾਮ ਪਿਆਰੀ

ਨੱਥਾ ਸੁੰਹ ਨਾਈ
ਲਾਭ ਸੁੰਹ ਭਾਈ

ਇੰਦਰ ਸੁੰਹ ਗੰਗੀ ਦਾ
ਲਾਭ ਸੁੰਹ ਰੰਡੀ ਦਾ

ਮਾਲਾਂ ਮਾਲਾਂ ਮਾਲਾਂ
ਤੇਰੇ ਪੈਰ ਸੋਨੇ ਦੀਆਂ ਖੜਕਾਲਾਂ ...।’

ਭਾਈਏ ਨੇ ਇੱਕ ਵਾਰ ਮੁੜ ਹੱਥ ਚੁੱਕਿਆ ਤੇ ਮੈਂ ਬੋਲਦਾ-ਬੋਲਦਾ ਚੁੱਪ ਹੋ ਗਿਆ ਜਿਵੇਂ ਰੱਟਾ ਲਾਇਆ ਸਬਕ ਅੱਧ-ਵਿਚਾਲੇ ਭੁੱਲ ਗਿਆ ਹੋਵੇਜ਼ਰਾ ਕੁ ਪਿੱਛੋਂ ਮੈਂ ਬਿਨਾਂ ਪੁੱਛਿਆਂ ਆਪ ਹੀ ਦੱਸਣ ਲੱਗ ਪਿਆ, ‘ਇਹ ਟੋਟਕੇ ਮੈਂ ਨਹੀਂ ਜੋੜੇ, ਹੋਰਨਾਂ ਤੋਂ ਸੁਣਿਓਂ ਆ ...।’

ਤੇ ਤੂੰ ਕਿਹੜੇ ਜੋੜੇ ਆ?’

ਉਹ ਹੋਰਨਾਂ ਬਾਬਤ ਆ ...।’

ਸ਼ਾਬਾਸ਼ ਹਰਾਮਦੀਏ ਜਿਣਸੇ ... ਚੰਦ ਚੜ੍ਹਾਊਂਗਾ ਕਿਸੇ ਦਿਨ ...।’ ਭਾਈਏ ਨੇ ਕਿਸੇ ਨਜ਼ੂਮੀ ਵਾਂਗ ਆਖਿਆਉਹਦਾ ਗੁੱਸਾ ਮੈਂਨੂੰ ਪਹਿਲਾਂ ਨਾਲੋਂ ਕੁਝ ਢੈਲਾ ਪੈ ਗਿਆ ਲੱਗਿਆ

ਚਲ ਛੱਡ ਪਰੇ ਹੁਣ ... ਬਥੇਰਾ ਸਮਝਾ’ਤਾ।’ ਮਾਂ ਨੇ ਆਪਣੇ ਮੰਜੇ ਵੱਲ ਨੂੰ ਨਿੱਕੇ-ਨਿੱਕੇ ਕਦਮ ਪੁੱਟਦਿਆਂ ਆਖਿਆ ਜਿਵੇਂ ਚਿਰੋਕਣੀ ਬੀਮਾਰ ਹੋਵੇ

ਭਾਈਆ ਮੇਰੇ ਦੁਆਲਿਓਂ ਹਟ ਕੇ ਹੁੱਕੇ ਦੀ ਚਿਲਮ ਵਿੱਚ ਅੱਗ ਪਾਉਣ ਲਈ ਛਤੜੀ ਵੱਲ ਹੋ ਗਿਆਪਰ ਸਾਡੀਆਂ ਸਾਰਿਆਂ ਦੀਆਂ ਨਜ਼ਰਾਂ ਇਕ ਦਮ ਮੇਰੀ ਨਵ-ਜੰਮੀ ਭੈਣ ਵੱਲ ਗਈਆਂ ਜਦੋਂ ਉਹ ਨਿੱਕੇ-ਨਿੱਕੇ ਹੱਥ-ਪੈਰ ਮਾਰਦੀ ਰੋਣ ਲੱਗ ਪਈਉਹਦੀਆਂ ਛੋਟੀਆਂ-ਛੋਟੀਆਂ ਅੱਖਾਂ ਥਾਣੀਂ ਨਿਕਲਦਾ ਪਾਣੀ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਇਨ੍ਹਾਂ ਵਿੱਚੋਂ ਹੰਝੂ ਕਿਵੇਂ ਨਿਕਲੇ ਹੋਣਗੇ

ਮਾਂ ਦਾ ਜਣੇਪੇ ਪਿੱਛੋਂ ਪਤਲਾ ਹੋਇਆ ਸਰੀਰ ਤੇ ਪੀਲਾ-ਬਸਾਰ ਚਿਹਰਾ ਦੇਖ ਮੈਂਨੂੰ ਤਰਸ ਜਿਹਾ ਆ ਗਿਆਕੁਝ ਦਿਨ ਪਹਿਲਾਂ ਦੀ ਉਹਦੀ ਹਾਲਤ ਮੇਰੀਆਂ ਅੱਖਾਂ ਸਾਹਮਣੇ ਆ ਗਈ - ਉਹਦਾ ਵੱਡਾ ਫੁੱਲਿਆ-ਭਰਿਆ ਹੋਇਆ ਢਿੱਡ, ਤੋਰ ਵਿੱਚ ਨਾ ਚੁਸਤੀ ਨਾ ਫੁਰਤੀ ਤੇ ਅੱਖਾਂ ਵਿੱਚ ਨਿਰੀ ਸੁਸਤੀ ਹੀ ਸੁਸਤੀਚੁੱਲ੍ਹੇ ਮੁੱਢ ਬੈਠੀ ਚੁੱਲ੍ਹੇ ਨਾਲੋਂ ਮਿੱਟੀ ਦੀਆਂ ਡਲੀਆਂ ਤੋੜ-ਤੋੜ ਖਾਂਦੀ ਦਿਸੀਭਾਈਆ ਉਹਨੂੰ ਖਿਝ-ਖਿਝ ਦਬਕੇ ਮਾਰਦਾ

ਮੈਂ ਹੈਰਾਨ-ਪਰੇਸ਼ਾਨ ਹੋ ਕੇ ਰਹਿ ਜਾਂਦਾ ਕਿ ਦਰਮਿਆਨੇ ਜਿਹੇ ਕੱਦ-ਕਾਠ ਤੇ ਲਾਖੇ ਰੰਗ ਦਾ ਭਾਈਆ ਕਿਵੇਂ ਮਾਂ ਉੱਤੇ ਰੋਹਬ ਰੱਖਦਾ ਹੈਉਹ ਕਦੀ-ਕਦੀ ਕੁਟਾਪਾ ਵੀ ਚਾੜ੍ਹ ਦਿੰਦਾ ਹੈ ਪਰ ਉਹ ਮੋਹਰੇ ਮੋੜਵਾਂ ਜਵਾਬ ਨਹੀਂ ਦਿੰਦੀ ਤੇ ਨਾ ਹੀ ਉਹਨੂੰ ਉੱਚੀ-ਲੰਮੀ ਤੇ ਸੁਨੱਖੀ ਹੋਣ ਦਾ ਮਾਣ ਹੈਇਹ ਸੋਚਦਿਆਂ ਇੱਕ ਖ਼ਿਆਲ ਮੇਰੇ ਮਨ ਵਿੱਚ ਇਉਂ ਆਇਆ ਜਿਵੇਂ ਦਿਨ ਢਲਣ ਮਗਰੋਂ ਸਾਡੇ ਘਰ ਦੇ ਬੂਹੇ ਥਾਣੀਂ ਧੁੱਪ ਆ ਗਈ ਸੀਮੈਂ ਜੱਕੋ-ਤੱਕੀ ਵਿੱਚ ਮਾਂ ਦੇ ਸਿਰਾਹਣੇ ਖੜ੍ਹਾ ਹੋ ਕੇ ਦੱਸਿਆ, ‘ਮੈਂ ਰੱਤੇ ਹੁਣਾਂ ਦੀ ਕੰਧ ’ਤੇ ਬੰਦੇ-ਤੀਮੀਂ ਤੇ ਦੋ ਨਿਆਣਿਆਂ ਦੀਆਂ ਰੰਗਦਾਰ ਤਸਵੀਰਾਂ ਬਣੀਆਂ ਦੇਖੀਆਂ!’

ਫੇ? ਦੱਸ ਕੀ ਗੱਲ ਦੱਸਣੀ ਚਾਹੁਨਾ?’ ਮਾਂ ਨੇ ਮੇਰੀ ਭੈਣ ਨੂੰ ਦੁੱਧ ਚੁੰਘਾਉਣ ਪਿੱਛੋਂ ਆਪਣੀ ਹਿੱਕ ਨਾਲ ਲਾ ਕੇ ਉਹਦੀ ਪਿੱਠ ’ਤੇ ਹੱਥ ਫੇਰਦਿਆਂ ਪੁੱਛਿਆ

ਉੱਥੇ ਲਿਖਿਆ ਹੋਇਆ:

ਬੱਸ ਦੋ ਜਾਂ ਤੀਨ ਬੱਚੇ

ਹੋਤੇ ਹੈਂ ਘਰ ਮੇਂ ਅੱਛੇ।’

ਮੈਂ ਦੱਸਿਆ ਤਾਂ ਮਾਂ ਨੇ ਮੇਰਾ ਸਿਰ ਪਲੋਸਿਆਪਰ ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਵਿੱਚ ਪਾਣੀ ਛਲਕ ਪਿਆਉਹਨੇ ਸੱਜੇ ਹੱਥ ਵਿੱਚ ਦੁਪੱਟੇ ਦਾ ਲੜ ਫੜ ਕੇ ਆਪਣੀਆਂ ਅੱਖਾਂ ਦੀਆਂ ਕੋਰਾਂ ਸਾਫ਼ ਕੀਤੀਆਂਪਤਾ ਨਹੀਂ ਫਿਰ ਉਹ ਕਿਹੜੀਆਂ ਸੋਚਾਂ ਵਿੱਚ ਡੁੱਬ ਗਈ ਤੇ ਉਹਦੀਆਂ ਅੱਖਾਂ ਦੇਖਣ ਨੂੰ ਖੁੱਲ੍ਹੀਆਂ ਸਨਉਹ ਉਨ੍ਹਾਂ ਨੂੰ ਨਾ ਝਮਕ ਰਹੀ ਸੀ ਤੇ ਨਾ ਹੀ ਉਨ੍ਹਾਂ ਨੂੰ ਇੱਧਰ-ਉੱਧਰ ਘੁਮਾ ਰਹੀ ਸੀ ਬੱਸ ਇੱਕ ਟੱਕ ਮੇਰੀ ਛੋਟੀ ਭੈਣ ਵਲ ਦੇਖੀ ਜਾ ਰਹੀ ਸੀ

ਇੰਨੇ ਨੂੰ ਵੱਡਾ ਭਰਾ ਸਕੂਲੋਂ ਪੜ੍ਹ ਕੇ ਆ ਗਿਆਮੈਂ ਹੁਸ਼ਿਆਰੀ ਨਾਲ ਘਰੋਂ ਨਿਕਲ ਕੇ ਬੋਹੜ ਥੱਲੇ ਪਹਿਲਾਂ ਹੀ ਬੈਠੇ ਭਾਈਏ ਤੇ ਦਾਦੀ ਹੁਰਾਂ ਕੋਲ ਜਾ ਬੈਠਾ ਤਾਂ ਕਿ ਉਹਨੂੰ ਪਤਾ ਨਾ ਲੱਗੇ ਕਿ ਮੈਂਨੂੰ ਅੱਜ ਭਾਈਏ ਨੇ ਤਾਂਬ੍ਹੜ ਚਾੜ੍ਹਿਆ ਹੈਮੈਂ ਦੇਖਿਆ ਕਿ ‘ਅੰਨ੍ਹਾ ਸਾਧ’ (ਗਰੀਬ ਦਾਸ) ਕਥਾ ਸੁਣਾਉਂਦਾ ਆਖ ਰਿਹਾ ਸੀ, ‘... ਹਲ੍ਹਾ! ਜਿੱਦਾਂ ਕਹੋ - ਜਿਹੜਾ ਕੲ੍ਹੀਨੇ ਆਂ ਓਹੀਓ ਪ੍ਰਸੰਗ ਸੁਣਾ ਦਿਆਂਗੇ ਰਾਤ ਨੂੰ!’

ਮੈਂਨੂੰ ਪਿਛਲੇ ਦਿਨਾਂ ਦੇ ਪ੍ਰਸੰਗ ਦਾ ਚੇਤਾ ਆਇਆ ਕਿ ਲੋਕ ਇਕਾਗਰ ਬਿਰਤੀ ਨਾਲ ‘ਅੰਨ੍ਹੇ ਸਾਧਦੇ ਪ੍ਰਵਚਨ ਸੁਣ ਰਹੇ ਸਨਉਹ ਖੱਬੇ ਹੱਥ ਨਾਲ ਤੂੰਬਾ ਤੇ ਸੱਜੇ ਨਾਲ ਖੜਤਾਲਾਂ ਵਜਾਉਂਦਾ ਅਤੇ ਦਮ ਮਾਰਨ ਲਈ ਹੁੱਕੇ ਦੇ ਲੰਮੇ-ਲੰਮੇ ਘੁੱਟ ਭਰਦਾ ਦਿਸਿਆਮੈਂ ਉਤਾਵਲਾ ਹੋ ਗਿਆ ਕਿ ਕਿਹੜੀ ਘੜੀ ਖੌ-ਪੀਆ ਹੋਵੇ ਤੇ ਨਵੀਆਂ-ਅਨੋਖੀਆਂ ਗੱਲਾਂ ਸੁਣਾਂ

ਲੋਕ ਅੰਨ-ਪਾਣੀ ਛਕ ਕੇ ਬੋਹੜ-ਪਿੱਪਲ ਥੱਲੇ ਖੱਡੀਆਂ ਵਾਲੀ ਥਾਂ ’ਤੇ ਆ ਜੁੜੇ ਤੇ ਗਰੀਬ ਦਾਸ ਨੇ ਪੁੱਛਿਆ, ‘ਹਾਂ ਜੀ, ਭਲਿਓ ਲੋਕੋ, ਬ੍ਰਹਮਾ ਜੀ ਦਾ ਪ੍ਰਸੰਗ ਸੁਣਨ ਲਈ ਕਈਂਦੇ ਸੀ - ਸੁਣੋ!’ ਨਾਲ ਹੀ ਤੂੰਬੇ ਦੀ ਤਾਰ ਨੂੰ ਕੱਸਿਆ ਤੇ ਸੱਜੇ ਹੱਥ ਦੀ ਪਹਿਲੀ ਉਂਗਲ ਉੱਤੇ ਚੜ੍ਹਾਏ ਮਹਿਰਾਬ ਨਾਲ ਤਾਰ ਨੂੰ ਤੁਣਕਿਆ

ਭਾਈ ਪੁਰਾਣਾਂ ਵਿੱਚ ਆਉਂਦਾ ਪਈ ਬ੍ਰਹਮਾ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆਸਾਰੇ ਮਨੁੱਖਾਂ ਨੂੰ ਪੈਦਾ ਕੀਤਾ, ਮਨੂ ਜੀ ਮਹਾਰਾਜ ਮੁਤਾਬਕ ਬ੍ਰਹਮਾ ਜੀ ਨੇ ਆਪਣੇ ਅੰਗਾਂ ਤੋਂ ਬਾਹਮਣਾਂ, ਖੱਤਰੀਆਂ, ਵੈਸ਼ਾਂ ਤੇ ਸ਼ੂਦਰਾਂ ਨੂੰ ਜਨਮ ਦਿੱਤਾ।’ ਸੰਤ ਗਰੀਬ ਦਾਸ ਨੇ ਇਸ ਪ੍ਰਵਚਨ ਪਿੱਛੋਂ ਹੁੱਕੇ ਦੀ ਨੜੀ ਲਈ ਆਪਣੇ ਸਾਹਮਣੇ ਖਲਾਅ ਵਿੱਚ ਹੱਥ ਮਾਰਿਆਉਹਦੀ ਕਾਲੇ-ਚਿਟੇ ਵਾਲਾਂ ਦੀ ਹੁੱਕੇ ਦੇ ਧੂੰਏਂ ਕਾਰਣ ਧੁਆਂਖੀ, ਭਰਵੀਂ ਤੇ ਅੰਦਰ ਨੂੰ ਤੁੰਨੀ ਦਾਹੜੀ ਦਾ ਪੋਲਾ ਜਿਹਾ ਉਭਾਰ ਮਖੀਲ ਦੇ ਛੋਟੇ ਛੱਤੇ ਵਰਗਾ ਲਗਦਾ ਸੀ

ਇਸੇ ਦੌਰਾਨ ਮੈਂਨੂੰ ਹਾਲੀਆਂ-ਪਾਲੀਆਂ ਤੋਂ ਸੁਣੀ ਬੋਲੀ ਚੇਤੇ ਆਈ, ‘ਸਹੁੰ ਰੱਬ ਦੀ ਝੂਠ ਨਾ ਬੋਲਾਂ, ਬੱਕਰੀ ਨੂੰ ਊਠ ਜੰਮਿਆਂ।’ ਇਸ ਨਾਲ ਹੀ ਮੇਰੇ ਜ਼ਿਹਨ ਵਿੱਚ ਖ਼ਿਆਲਾਂ ਦਾ ਹੜ੍ਹ ਆ ਗਿਆ ਤੇ ਸੋਚਾਂ ਦੀਆਂ ਲੱਫ਼ਾਂ ਬਰਸਾਤੀ ਚੋਅ ਵਾਂਗ ਕਿਨਾਰੇ ਨਾਲ ਟੱਕਰਾਂ ਮਾਰਨ ਲੱਗ ਪਈਆਂਮੇਰੀਆਂ ਅੱਖਾਂ ਸਾਹਮਣੇ ਮੇਰੀ ਮਾਂ ਦਾ ਗਰਭ ਦੌਰਾਨ ਵੱਡਾ ਹੋਇਆ ਢਿੱਡ ਆ ਗਿਆ ਤੇ ਨਾਲ ਹੀ ਬ੍ਰਹਮਾ ਜੀ ਦਾਮਾਂ ਮੇਰੀ ਭੈਣ ਨੂੰ ਦੁੱਧ ਚੁੰਘਾਉਂਦੀ ਦਿਸੀਸੋਚਾਂ ਦਾ ਸਿਲਸਿਲਾ ਅੰਨ੍ਹੇ ਸਾਧ ਦੀ ਕਥਾ ਵਾਂਗ ਲੰਮਾ ਤੇ ਭੇਦ ਭਰਿਆ ਹੋ ਗਿਆ ਕਿ ਬ੍ਰਹਮਾ ਜੀ ਨੇ ਇਕੱਠੇ ਜੰਮੇ ਚਾਰ ਨਿਆਣਿਆਂ ਨੂੰ ਕਿਵੇਂ ਜਨਮ ਦਿੱਤਾ ਹੋਵੇਗਾ? ਜਣੇਪੇ ਵੇਲੇ ਉਨ੍ਹਾਂ ਦੀ ਸਾਫ਼-ਸਫ਼ਾਈ ਤੇ ਮਦਦ ਲਈ ਦਾਈ ਗੰਗੋ ਵਰਗੀ ਕੌਣ ਹੋਵੇਗੀ? ਉਨ੍ਹਾਂ ਨੇ ਆਪਣੀਆਂ ਦੋ ਛਾਤੀਆਂ ਵਿੱਚੋਂ ਚੌਹਾਂ ਨੂੰ ਕਿਵੇਂ ਦੁੱਧ ਚੁੰਘਾਇਆ ਹੋਵੇਗਾ ਤੇ ਅੰਗਾਂ ਵਿੱਚ ਗਰਭ-ਉਭਾਰ ਮੇਰੀ ਮਾਂ ਦੇ ਢਿੱਡ ਵਾਂਗ ਕਿਵੇਂ ਹੋਇਆ ਹੋਵੇਗਾ ਤੇ ਉਹ ਕਿਵੇਂ ਫਿਰਦੇ ਤੁਰਦੇ ਹੋਣਗੇ?

ਫਿਰ ਯਕਦਮ ਮੇਰਾ ਖ਼ਿਆਲ ਮੇਰੀਆਂ ਚਾਚੀਆਂ-ਤਾਈਆਂ ਮਾਮੀਆਂ-ਮਾਸੀਆਂ ਵੱਲ ਗਿਆ ਜਿਨ੍ਹਾਂ ਨੂੰ ਸਾਲ ਦੋ ਸਾਲ ਬਾਅਦ ਨਿਆਣੇ ਜੰਮਦੇ ਰਹਿੰਦੇ ਸਨ ਤੇ ਇੱਕ ਵਾਰ ਚਾਰ ਕਦੀ ਵੀ ਨਹੀਂਵਾਰ ਵਾਰ ਸੋਚਣ ’ਤੇ ਵੀ ਮੈਂਨੂੰ ਕਿਧਰੇ ਕੋਈ ਥਾਹ ਨਾ ਲੱਗੀ ਕਿ ਕਿਸੇ ਬੰਦੇ ਨੂੰ ਨਿਆਣਾ ਜੰਮਿਆ ਹੋਵੇਮੇਰੀਆਂ ਸੋਚਾਂ ਵਿੱਚ ਉਦੋਂ ਖਲਲ ਪਿਆ ਜਦੋਂ ਪੋਚਵੀਂ ਪੱਗ ਤੇ ਨਵੇਂ-ਨਕੋਰ ਕੁੜਤੇ-ਪਜਾਮੇ ਵਿੱਚ ਫੱਬਵੀਂ ਦਿੱਖ ਵਾਲਾ ਇੱਕ ਅੱਧਖੜ ਬੰਦਾ ਖੜ੍ਹਾ ਹੋ ਕੇ ਪੁੱਛਣ ਲੱਗਾ, ‘ਮਹਾਰਾਜ, ਬ੍ਰਹਮਾ ਜੀ ਦੀ ਜ਼ਨਾਨੀ ਨਹੀਂ ਸੀ?’

ਸਿਗੀ, ਉਹਦਾ ਨਾਂ ... ਭਾਈ, ਹਾਂ ...ਹਾਂ ... ਆ ਗਿਆ ਚੇਤੇ ... ਉਹਦਾ ਨਾਂ ਸੀ ਸਰਸਵਤੀ!’ ਅੰਨ੍ਹੇ ਸਾਧ ਨੇ ਕਿੰਨਾ ਚਿਰ ਸੋਚਣ ਬਾਅਦ ਦੱਸਿਆ

ਉਹਦਾ ਕੋਈ ਧੀਆ-ਪੁੱਤਾ?’

ਭਾਈ ਜਿੰਨਾ ਕੁ ਮਈਨੂੰ ਪਤਾ, ਉਹਦੀ ਕੋਈ ਔਲਾਦ ਨਹੀਂ ਸੀ - ਦੱਸਦੇ ਆ ਪਈ ਨਿਆਣੇ ਸਿਰਫ ਬ੍ਰਹਮਾ ਜੀ ਨੂੰ ਜੰਮੇ!’

ਖਲਾਅ ਵਿੱਚ ਇੱਕ ਨਿੱਕਾ ਜਿਹਾ ਹਾਸਾ ਉੱਚਾ ਹੋਇਆਮਾਹੌਲ ਗੋਸ਼ਟ-ਚਰਚਾ ਵਿੱਚ ਬਦਲ ਗਿਆ

ਏਹਦਾ ਮਤਲਬ ਪਈ ਉਹ ਖੁਸਰਾ ਸੀ ਜਾਂ ਨਮਰਦ?’

ਨਮਰਦਾਂ ਜਾਂ ਖੁਸਰਿਆਂ ਤੋਂ ਨਾ ਨਿਆਣੇ ਪੈਦਾ ਹੁੰਦੇ ਆ ਤੇ ਨਾ ਈ ਉਨ੍ਹਾਂ ਨੂੰ ਜੰਮਦੇ ਆ!’ ਇੱਕ ਹੋਰ ਪੈਂਟ-ਕਮੀਜ਼ ਵਾਲੇ ਕਾਹਲਾ-ਕਾਹਲਾ ਬੋਲਦੇ ਮੁੰਡੇ ਨੇ ਗੱਲ ਵਿੱਚ ਹਿੱਸਾ ਲੈਣ ਦੇ ਮਨਸ਼ੇ ਨਾਲ ਆਖਿਆ!

‘ਮਰਦਾਂ ਨੂੰ ਨਿਆਣੇ ਹੁੰਦੇ ਕਦੀ ਨਹੀਂ ਸੁਣੇ?’ ਇੱਕ ਹੋਰ ਆਵਾਜ਼ ਆਈ

ਭਾਈ ਇੰਨਾ ਕੁ ਸੁਣਿਆ ਹੋਇਆ ਪਤਾ ਪਈ ਬ੍ਰਹਮਾ ਜੀ ਨੇ ਆਪਣੀ ਧੀ ਨਾਲ ਸਹਿਵਾਸ ਕੀਤਾ ਸੀ - ਸ੍ਰਿਸ਼ਟੀ ਨੂੰ ਅੱਗੇ ਤੋਰਨ ਲਈਗ੍ਰੰਥਾਂ ਵਿੱਚ ਲਿਖਿਆ ਹੋਇਆ।’

ਇਹ ਨਿਰਾ ਕੁਫ਼ਰ ਆ - ਆਪਣੀ ਧੀ ਨਾ ਇੰਨਾ ਅਨਰਥ ਕੌਣ ਕਰ ਸਕਦਾ! ਕੋਈ ਮੰਨ ਨਹੀਂ ਸਕਦਾ!’ ਮੇਰੇ ਕੋਲ ਬੈਠੇ ਭਾਈਏ ਨੇ ਹੌਲੀ ਦੇਣੀ ਆਖਿਆ

ਮਹਾਰਾਜ ਬ੍ਰਹਮਾ ਜੀ ਦਾ ਕੋਈ ਮੰਦਰ ਕਿੱਥੇ ਆ?’ ਪੋਚਵੀਂ ਪੱਗ ਵਾਲੇ ਅੱਧਖੜ ਆਦਮੀ ਨੇ ਫਿਰ ਪੁੱਛਿਆ

ਮੰਦਰ ਤਾਂ ਕਿਤੇ ਨਹੀਂ ...।’ ਅੰਨ੍ਹੇ ਸਾਧ ਦੇ ਮੂੰਹੋਂ ਇਨ੍ਹਾਂ ਬੋਲਾਂ ਦੀ ਦੱਬਵੀਂ ਜੀਭੇ ਨਿਕਲੀ ਆਵਾਜ਼ ਇਉਂ ਲਗਦੀ ਸੀ ਜਿਵੇਂ ਉਹਦੇ ਤੂੰਬੇ ਦੀ ਢਿੱਲੀ ਤਾਰ ਵਿੱਚੋਂ ਨਿਕਲੀ ਹੋਵੇ

ਕਿਉਂ ਵਿੱਚ ਖੱਪ ਪਾਈਊ ਆ? ਪ੍ਰਸੰਗ ਅੱਗੇ ਸੁਣਨ ਦਿਓ, ਨਹੀਂ ਚੰਗਾ ਲਗਦਾ ਤਾਂ ਘਰਾਂ ਨੂੰ ਬਗ ਜਾਓ।’ ਮੱਸੇ ਨੇ ਆਖਿਆਉਹਨੇ ਆਪਣੀ ਢਿੱਲੀ ਬੱਧੀ ਪੱਗ ਹੇਠਾਂ ਸਿਰ ’ਤੇ ਸੱਜੇ ਹੱਥ ਨਾਲ ਖਾਜ ਕਰਨ ਪਿੱਛੋਂ ਮੁੜ ਕਿਹਾ, ‘ਚਾਰ ਅੱਖਰ ਕੀ ਪੜ੍ਹ ਲਏ - ਪਰ ਲੱਗ ਗਏ - ਧੁਆਨੂੰ ਇਨ੍ਹਾਂ ਭੇਤਾਂ ਦਾ ਕੀ ਪਤਾ ਪਈ ਦੁਨੀਆਂ ਕਿੱਦਾਂ ਚੱਲੀ!’

ਤੁਸੀਂ ਦੱਸ ਦਿਓ ਫੇ ਪਈ ਬ੍ਰਹਮਾ ਦੇ ਮੂੰਹ, ਧੜ ਬਾਹਾਂ ਤੇ ਪੈਰਾਂ ਵਿੱਚ ਗਰਭ ਕਿੱਦਾਂ ਠਹਿਰਿਆ ਹੋਊ? ਬ੍ਰਹਮਾ ਦੇ ਸਰੀਰ ਨੂੰ ਕੇਹਨੇ ਕਿੱਦਾਂ ਭੋਗਿਆ ਹੋਊ? ਤੀਮੀਆਂ ਆਂਗੂੰ ਕੱਪੜੇ ਕਿੱਦਾਂ ਆਏ ਹੋਊਗੇ? ਸੌ ਹੱਥ ਰੱਸਾ ਤੇ ਸਿਰੇ ’ਤੇ ਗੰਢ, ਪਈ ਬੰਦਿਆਂ ਨੂੰ ਕਦੀ ਨਿਆਣੇ ਜੰਮੇ ਆ? ਭਰਮ ਫਲਾਇਆ ਹੋਇਆ ਸਾਰਾ - ਲੋਕਾਂ ਨੂੰ ਭਰਮਾਉਣ ਖਾਤਰ ਇਨ੍ਹਾਂ ਚਾਲਬਾਜਾਂ ਨੇ ...।’ ਜ਼ਰਾ ਕੁ ਰੁਕ ਕੇ ਫਿਰ ਆਖਣ ਲੱਗਾ, ‘ਰੂਸ ਦਸ ਸਾਲ ਪਹਿਲਾਂ ਧਰਤੀ ਦੀ ਗਰੂਤਾ ਪਾਰ ਕਰ ਗਿਆ ਤੇ ਹੁਣ ਅਮਰੀਕਾ ਚੰਦ ਉੱਤੇ ਝੰਡਾ ਝੁਲਾਉਣ ਦੀ ਤਿਆਰੀ ਕਰ ਰਿਹਾ ਤੇ ਇੱਧਰ ਸਾਡਾ ਲਾਣਾ ਅਜੇ ਬ੍ਰਹਮਾ ਦੀ ਧੋਖਾਧੜੀ ਵਾਲੀ ਤੇ ਲੁੱਟ-ਖਸੁੱਟ ਭਰੀ ਸਿਰਜਣਾ ’ਚੋਂ ਬਾਹਰ ਨਹੀਂ ਨਿਕਲ ਰਿਹਾ।’ ਪਕਰੋੜ ਉਮਰ ਦਾ ਉਹ ਬੰਦਾ ਬਿਨਾਂ ਕਿਸੇ ਝਿਜਕ ਦੇ ਬੋਲੀ ਜਾ ਰਿਹਾ ਸੀ ਤੇ ਮੈਂ ਮਨ ਹੀ ਮਨ ਬਾਘੀਆਂ ਪਾਈ ਜਾ ਰਿਹਾ ਸੀ

ਮੱਸਾ ਬਾਹਬਰ ਕੇ ਫਿਰ ਬੋਲਿਆ, ‘ਭਲਕੇ ਤੁਸੀਂ ਕਹੂੰਗੇ ਪਈ ਰਵਿਦਾਸ ਨੇ ਪੱਥਰ ਕਿੱਦਾਂ ਤਾਰਿਆ? ਪਰਸੋਂ ਨੂੰ ਕਹੂੰਗੇ ਪਈ ਧੰਨੇ ਨੇ ਪੱਥਰ ’ਚੋਂ ਰੱਬ ਕਿੱਦਾਂ ਪਾ ਲਿਆ? ਇਸ ਨਿਆਰੇ ਮਾਰਗ ’ਤੇ ਚੱਲ ਕੇ, ਤਪੱਸਿਆ ਕਰ ਕੇ ਈ ਕੁਛ ਮਿਲਦਾ - ਐਮੀ ਥੋੜ੍ਹੋ ਦੁਨੀਆਂ ਘਰ-ਬਾਰ ਛੱਡ ਕੇ ਜੰਗਲਾਂ ਨੂੰ ਭਗਤੀ ਕਰਨ ਜਾਂਦੀ ਆ! ... ਕੱਲ੍ਹ ਜੰਮ ਕੇ ਅੱਜ ਮੱਤਾਂ ਦੇਣ ਲੱਗ ਪਏ ਆ।’

ਲਾਲਟੈਣ ਦੀ ਲੋਅ ਵਿੱਚ ਮੈਂ ਦੇਖਿਆ ਕਿ ਸੁਣਨ ਵਾਲਿਆਂ ਦੇ ਚਿਹਰਿਆਂ ਉੱਤੋਂ ਇਉਂ ਲਗਦਾ ਸੀ ਜਿਵੇਂ ਉਨ੍ਹਾਂ ਨੂੰ ਦੋਹਾਂ ਧਿਰਾਂ ਦੀਆਂ ਗੱਲਾਂ ਸੋਲਾਂ ਆਨੇ ਸੱਚ ਲੱਗ ਰਹੀਆਂ ਸਨ ਤੇ ਮਨੁੱਖ ਦੇ ਪੁਲਾੜ ਵਿੱਚ ਜਾਣ ਦੀ ਗੱਲ ਨੂੰ ਕਿਸੇ ਨੇ ਗੌਲਿਆ ਹੀ ਨਾ

ਸਾਤੋਂ ਨਹੀਂ ਸੁਣ ਹੁੰਦੀ ਇਹ ਕੰਜਰ-ਖੱਪ!’ ਪੋਚਵੀਂ ਪੱਗ ਵਾਲੇ ਨੇ ਮਲਕੜੇ ਜਿਹੇ ਆਖਿਆ ਤੇ ਉਹਦਾ ਦੂਜਾ ਸਾਥੀ ਉਹਦੇ ਮਗਰ-ਮਗਰ ਤੁਰ ਪਿਆ

ਦਰਅਸਲ, ਉਹ ਦੋਵੇਂ ਜਣੇ ਸਾਡੇ ਪਿੰਡ ਦੇ ਕਾਮਰੇਡਾਂ ਦੇ ਪ੍ਰਾਹੁਣੇ ਆਏ ਹੋਏ ਸਨਉਨ੍ਹਾਂ ਨੂੰ ਰੋਸ ਵਜੋਂ ਉੱਠ ਕੇ ਜਾਂਦਿਆਂ ਨੂੰ ਕਿਸੇ ਨੇ ਚੰਗਾ-ਮੰਦਾ ਨਾ ਕਿਹਾ

ਆਪਣੀ ਪਾਠ-ਪੁਸਤਕ ਵਿੱਚ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਬਾਰੇ ਕਬੀਰ ਸਾਹਿਬ ਦਾ ਸਲੋਕ:

ਪਾਹਨ ਪੂਜੇ ਹਰੀ ਮਿਲੇ ਤੋਂ ਮੈਂ ਪੂਜੂੰ ਪਹਾੜ
ਯਾ ਤੇ ਉਹ ਚੱਕੀ ਭਲੀ ਪੀਸ ਖਾਏ ਸੰਸਾਰ

ਮੁੜ-ਮੁੜ ਮੇਰੀਆਂ ਅੱਖਾਂ ਮੋਹਰੇ ਆਇਆ

ਸਾਰਾ ਮਜ਼ਾ ਕਿਰਕਿਰਾ ਕਰ ਕੇ ਤੁਰ ਪਏ - ਬੜਾ ਸੁਹਣਾ ਪ੍ਰਸੰਗ ਚਲਦਾ ਸੀ ...।’ ਮੱਸੇ ਨੇ ਆਦਤ ਮੁਤਾਬਿਕ ਆਪਣੀ ਗੱਲ ਨੱਕ ਵਿੱਚ ਬੋਲ ਕੇ ਧਿਆਨ ਖਿੱਚਣ ਲਈ ਵਿਗੋਚਾ ਜ਼ਾਹਿਰ ਕੀਤਾਉਹ ਕਿਸੇ ਜੇਤੂ ਭਲਵਾਨ ਵਰਗਾ ਪ੍ਰਭਾਵ ਦੇ ਕੇ ਰੁਮਾਲੀ ਜਿੱਤਣ ਦੇ ਆਹਰ ਵਿੱਚ ਬੋਲੀ ਜਾ ਰਿਹਾ ਸੀ ਪਰ ਹੁਣ ਲੋਕ ਪਲ ਵਿੱਚ ਹੀ ਉਹਦੀਆਂ ਗੱਲਾਂ ਤੋਂ ਬੇਰੁਖ ਹੋ ਗਏ

ਘੁਸਰ-ਮੁਸਰ ਤੇ ਹੋਰ ਨਵੀਂ ਬਹਿਸਬਾਜ਼ੀ ਦਾ ਅੰਤ ਨਾ ਹੁੰਦਾ ਦੇਖ ਕੇ ਭਾਈਆ ਭਰਿਆ ਦੀਵਾਨ ਛੱਡਣ ਲਈ ਕਾਹਲਾ ਪੈ ਗਿਆਮੈਂ ਵੀ ਉਹਦੇ ਪਿੱਛੇ-ਪਿੱਛੇ ਘਰ ਨੂੰ ਤੁਰ ਪਿਆਮੇਰੇ ਤਾਏ ਦੇ ਪੁੱਤ ਮੰਗੀ ਨੇ ਕਿਹਾ, ‘ਬਈ ਦਲੀਲਾਂ ਤਾਂ ਮੁੰਡਿਆਂ ਦੀਆਂ ਬੀ ਦਿਲ ਨੂੰ ਟੁੰਬਣ ਆਲੀਆਂ ਸਿਗੀਆਂ - ਇੱਕ ਨਹੀਂ ਗਿਣਨ ਦਿੱਤੀ ਅੰਨ੍ਹੇ ਨੂੰ!’

ਉਨ੍ਹਾਂ ਮੁੰਡਿਆਂ ਦੀਆਂ ਦਲੀਲਾਂ ਸੁਣ ਕੇ ਤਾਂ ਐਂ ਲਗਦਾ ਪਈ ਆਪਾਂ ਸਾਰੇ ਅੰਨ੍ਹੇ ਆਂ - ਜਿੱਦਾਂ ਕਿਸੇ ਨੇ ਕਹਿਤਾ ਉੱਦਾਂ ਈ ਮੰਨ ਲਿਆਭਾਈਏ ਨੂੰ ਜਿਵੇਂ ਕੋਈ ਫ਼ੁਰਨਾ ਫੁਰਿਆ ਹੋਵੇ, ‘ਮੰਗੀ ਇੱਕ ਗੱਲ ਤਾਂ ਦਿਲ ਨੂੰ ਲਗਦੀ ਆ ਪਈ ਜੇ ਰੱਬ ਹੈਗਾ ਤਾਂ ਉਹਦਾ ਬੀ ਕੋਈ ਮਾਂ-ਬਾਪ ਹੋਊਗਾ - ਕਿਹੜਾ ਬੰਦਾ ਜਿਹਦਾ ਮਾਂ-ਬਾਪ ਨਹੀਂ, ਕਿਹੜਾ ਰੁੱਖ ਜਾਂ ਕੋਈ ਬੂਟਾ ਆ ਜਿਹਦੇ ਜੜ੍ਹ ਜਾਂ ਬੀ ਨਹੀਂ।’ ਭਾਈਆ ਘਰ ਦੀ ਸਰਦਲ ਤਕ ਜਾਂਦਾ ਬੋਲਦਾ ਰਿਹਾਬੀੜੀ ਮੂੰਹ ਵਿੱਚ ਪਾ ਕੇ ਤੇ ਮੱਠੀ ਜਿਹੀ ਵਗਦੀ ਹਵਾ ਤੋਂ ਬਲਦੀ ਤੀਲੀ ਨੂੰ ਬਚਾਉਣ ਲਈ ਦੋਹਾਂ ਹੱਥਾਂ ਦੀ ਓਟ ਵਿੱਚ ਮੂੰਹ ਤਕ ਲੈ ਕੇ ਗਿਆਧੂੰਏਂ ਦਾ ਘੁੱਟ ਛੱਡ ਕੇ ਉਹ ਬਲਦੀ ਤੀਲੀ ਵੱਲ ਦੇਖਦਾ ਰਿਹਾ ਤੇ ਮਲਕੜੇ ਜਿਹੇ ਆਖਣ ਲੱਗਾ, ‘ਸਾਰੀ ਕਲਪਨਾ ਈ ਆ - ਐਮੀਂ ਰਾਮ-ਰੌਲਾ ਆ ਸ੍ਰਿਸ਼ਟੀ ਕਿਹੜੀ ਕਿਸੇ ਨੇ ਬਣਦੀ ਦੇਖੀ ਆ - ਕੁਦਰਤ ਅਲ ਕਿਸੇ ਦਾ ਧਿਆਨ ਈ ਨਹੀਂ ਪਈ ਕਿੱਦਾਂ ਦਿਨ-ਰਾਤ ਸਾਡੇ ਅਰਗੇ ਕੰਮੀਆਂ ਆਂਙੂੰ ਮਿਹਨਤ ਕਰਦੀ ਆ - ਰੁੱਖ-ਮਨੁੱਖ ਨਿੱਕਿਆਂ ਤੋਂ ਵੱਡੇ ਹੋ ਰੲ੍ਹੇ ਆ - ਝੜਦੇ ਪੱਤਿਆਂ ਦੀ ਥਾਂ ਨਮੇ ਆ ਜਾਂਦੇ ਆ - ਕਮਾਲ ਆ ਕੁਦਰਤ ਦੇ ਕ੍ਰਿਸ਼ਮੇ ਦੀ ਵੀ ...।’

ਪਹਿਲਾਂ ਹੀ ਜਾ ਚੁੱਕੇ ਉਨ੍ਹਾਂ ਦੋਹਾਂ ਅੱਧਖੜ ਸਾਥੀਆਂ ਦੇ ਸਵਾਲਾਂ-ਜਵਾਬਾਂ ਦੀ ਲੜੀ ਮੇਰੇ ਮਨ ਵਿੱਚ ਲੰਮੀ ਹੁੰਦੀ ਗਈਵਿਹੜੇ ਵਿੱਚ ਬਾਣ ਦੀ ਨੰਗੀ ਮੰਜੀ ਉੱਤੇ ਸੌਣ ਲਈ ਪਿਆਂ, ਮੇਰੀਆਂ ਮੀਟੀਆਂ ਅੱਖਾਂ ਮੋਹਰੇ ਉਨ੍ਹਾਂ ਦੋਹਾਂ ਅਜਨਬੀਆਂ ਦੇ ਨਿੱਗਰ ਖ਼ਿਆਲ ਖਲਾਅ ਵਿਚਲੇ ਚਮਕਦੇ ਟਟਿਹਣਿਆਂ ਵਾਂਗ ਮੇਰੇ ਮਨ ਦੇ ਹਨ੍ਹੇਰੇ ਆਕਾਸ਼ ਵਿੱਚ ਰੌਸ਼ਨੀ ਭਰਨ ਲਈ ਇੱਧਰ ਤੇ ਕਦੀ ਉੱਧਰ ਨਿੱਕੀਆਂ-ਨਿੱਕੀਆਂ ਉਡਾਰੀਆਂ ਭਰ ਰਹੇ ਸਨਅੱਜ ਦੀ ਗੋਸ਼ਟੀ ਤੇ ਭਾਈਏ ਦੇ ਵਿਚਾਰਾਂ ਨੇ ਮੇਰੇ ਖ਼ਿਆਲਾਂ ਨੂੰ ਨਵੀਂ ਉਡਾਣ ਦੇ ਦਿੱਤੀ ਮੈਂਨੂੰ ਅੰਦਰੋਂ-ਅੰਦਰੀ ਮਹਿਸੂਸ ਹੋਇਆ ਕਿ ਮੇਰੇ ਖ਼ਿਆਲਾਂ ਵਿੱਚ ਬਹੁਤ ਕੁਝ ਨਵਾਂ-ਨਵਾਂ ਭਰਦਾ ਜਾ ਰਿਹਾ ਹੈਦੀਵਾਨ ਵਾਲੀ ਥਾਂ ਹਨ੍ਹੇਰੇ ਵਿੱਚ ਜਗਦੀ ਲਾਲਟੈਨ ਮੈਂਨੂੰ ਮੁੜ-ਮੁੜ ਦਿਸ ਰਹੀ ਸੀ ਮੈਂਨੂੰ ਲੱਗਿਆ ਕਿ ਮੈਂ ਬ੍ਰਹਮਾ ਦੇ ਫੋਕੇ-ਥੋਥੇ ਚੱਕਰਵਿਊ ਤੋਂ ਬਾਹਰ ਨਿਕਲ ਗਿਆ ਹੋਵਾਂ, ਜਿਵੇਂ ਧਰਤੀ ਦੀ ਗਰੂਤਾ ਤੋਂ ਮਨੁੱਖ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2436)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author