RewailSingh7“ਕੋਈ ਕਹਿੰਦਾ ਸੀ ਕਿ ਉਹ ਗੁਜਰਾਤ ਦੇ ਦੰਗਿਆਂ ਵਿੱਚ ਮਾਰਿਆ ਗਿਆ ਹੈ ...”
(4 ਮਈ 2017)

 

ਚਾਚਾ ਜਗੀਰਾ ਸ਼ਰੀਕੇ ਵਿੱਚੋਂ ਮੇਰਾ ਚਾਚਾ ਲਗਦਾ ਸੀਫੌਜ ਵਿੱਚ ਡਰਾਇਵਰੀ ਕਰਨ ਤੋਂ ਥੋੜ੍ਹੇ ਜਿਹੇ ਸਮੇਂ ਪਿੱਛੋਂ ਹੀ ਉਹ ਨਾਮ ਕਟਵਾ ਕੇ ਘਰ ਆ ਗਿਆ,ਅਤੇ ਆ ਕੇ ਲਾਹੌਰ ਕਿਸੇ ਸੇਠ ਦੀ ਕਾਰ ਦੇ ਡਰਾਈਵਰ ਵਜੋਂ ਨੌਕਰੀ ਕਰਨ ਲੱਗ ਪਿਆਫਿਰ ਦੇਸ਼ ਦੀ ਵੰਡ ਤੋਂ ਬਾਅਦ ਨਾਗਪੁਰ, ਕਦੇ ਕਾਨਪੁਰ ਵਿੱਚ ਟਰੱਕ ਡਰਾਈਵਰੀ ਕਰਦਾ ਰਿਹਾ। ਉੱਚਾ ਲੰਮਾ ਕੱਦ,ਚੌੜਾ ਚੱਘਰਾ ਗੋਲ ਨੈਣ ਨਕਸ਼ਾਂ ਵਾਲਾ ਚਿਹਰਾ, ਗੋਰਾ ਰੰਗ, ਮੱਥੇ ਤੇ ਖੁਣਿਆ ਚੰਦ, ਪਾਨ ਨਾਲ ਰੰਗੇ, ਮੇਖਾਂ ਵਾਲੇ ਲਾਲ ਹੋਏ ਦੰਦ, ਉਸ ਦੇ ਰੰਗ ਨਾਲ ਮਿਲਦੇ ਰੰਗ ਦੀ ਲਸੂੜੀ ਰੰਗੀ ਪਿੱਛੇ ਲੜ ਛੱਡ ਕੇ ਟਰੱਕ ਡਰਾਈਵਰਾਂ ਵਾਲੀ ਪੱਗ, ਗੋਲ ਗਲੇ ਵਾਲਾ ਕੁਰਤਾ, ਤੇੜ ਡੱਬੀਆਂ ਵਾਲ ਚਾਦਰਾ,ਪੈਰੀ ਲਿਸ਼ਕਵੀ ਗੁਰਗਾਬੀ,ਇਹ ਉਸ ਦਾ ਲਗਪਗ ਪੱਕਾ ਪਹਿਰਾਵਾ ਸੀ

ਗੱਲੇ ਗੱਲੇ ਮਾਂਈਂ, ਭੈਂਈ, ਕਰਨ ਦੀ ਆਦਤ ਦੇ ਨਾਲ ਉਹ ਬੜੇ ਹੀ ਮਨਚਲੇ ਸੁਭਾ ਦਾ ਸੀਦਾਰੂ ਪੀਤੇ ਬਿਨਾਂ ਰਹਿਣਾ ਖੌਰੇ ਉਸ ਲਈ ਮੁਸ਼ਕਿਲ ਨਹੀਂ ਸਗੋਂ ਅਸੰਭਵ ਵੀ ਸੀਉਨ੍ਹਾਂ ਦਿਨਾਂ ਵਿੱਚ ਸਾਈਕਲ ਕਿਸੇ ਵਿਰਲੇ ਵਿਰਲੇ ਕੋਲ ਹੀ ਹੁੰਦਾ ਸੀ ਪਰ ਚਾਚੇ ਜਗੀਰੇ ਕੋਲ ਨਵਾਂ ਲਿਸ਼ਕਦਾ ਸਾਈਕਲ ਹੁੰਦਾ ਸੀਸਾਈਕਲ ਤੇ ਗੁਰਗਾਬੀ ਨੂੰ ਉਹ ਮਿੱਟੀ ਘੱਟਾ ਨਹੀਂ ਲੱਗਣ ਦਿੰਦਾ ਸੀਜਿੱਥੇ ਵੀ ਜ਼ਰਾ ਜਿੰਨੀ ਵਿਹਲ ਮਿਲਦੀ, ਉਹ ਸਾਈਕਲ ਦੀ ਕਾਠੀ ਵਿੱਚ ਅੜੁੰਗੀ ਹੋਈ ਟਾਕੀ ਨਾਲ ਉਹ ਪਹਿਲਾਂ ਸਾਈਕਲ ਫਿਰ ਗੁਰਗਾਬੀ ਤੋਂ ਮਿੱਟੀ ਘੱਟਾ ਸਾਫ ਕਰਨਾ ਨਾ ਭੁੱਲਦਾ। ਟਰੱਕ ਚਲਾਉਂਦਿਆਂ ਕਿਸੇ ਐਕਸੀਡੈਂਟ ਵਿੱਚ ਸੱਟ ਲੱਗਣ ਕਰਕੇ ਉਸ ਦੀ ਇੱਕ ਲੱਤ ਥੋੜ੍ਹੀ ਜਿਹੀ ਛੋਟੀ ਹੋਣ ਕਰਕੇ ਥੋੜ੍ਹਾ ਜਿਹਾ ਲੰਗੜਾ ਕੇ ਚਲਦਾ ਸੀ,ਪਰ ਉਸ ਦੀ ਇਹ ਚਾਲ ਵੀ ਉਸ ਨੂੰ ਵਾਹਵਾ ਜਚਦੀ ਸੀਸਹੁਰਿਆਂ ਦੇ ਘਰ ਬਹੁਤਾ ਸਮਾਂ ਰਹਿਣ ਕਰਕੇ ਉਸ ਨੂੰ ਸਾਰੇ ਜੀਜਾ ਜਗੀਰਾ ਕਹਿੰਦੇ ਸਨ,ਅਤੇ ਜੇ ਕਿਤੇ ਸ਼ਰਾਬੀ ਹਾਲਤ ਵਿੱਚ ਉਹ ਕਿਸੇ ਨੂੰ ਵੱਧ ਘੱਟ ਬੋਲ ਵੀ ਦਿੰਦਾ ਤਾਂ ਪਿੰਡ ਦੇ ਲੋਕ ਉਸ ਨੂੰ ਪਿੰਡ ਦਾ ਜੁਆਈ ਭਾਈ ਸਮਝ ਕੇ ਗੁੱਸਾ ਘੱਟ ਹੀ ਕਰਦਾਜੇ ਕਿਤੇ ਕਿਸੇ ਨਾਲ ਵਾਧੀ ਘਾਟੀ ਹੋ ਜਾਂਦੀ ਤਾਂ ਉਹ ਦੂਜੇ ਦਿਨ ਹੀ ਸਭ ਕੁਝ ਭੁੱਲ ਜਾਂਦਾ

ਮੇਰੇ ਨਾਨਕਿਆਂ ਦੇ ਪਿੰਡ ਉਸ ਦੇ ਸਹੁਰੇ ਸਨ, ਉਸ ਦਾ ਪਰਿਵਾਰ ਵੀ ਬਹੁਤਾ ਨਾਨਕੇ ਘਰ ਹੀ ਰਹਿੰਦਾ ਸੀਇਹ ਗੱਲ ਦੇਸ਼ ਦੀ ਵੰਡ ਤੋਂ ਥੋੜ੍ਹੇ ਸਮੇਂ ਬਾਅਦ ਦੀ ਹੈ, ਜਦੋਂ ਬਹੁਤੇ ਲੋਕ ਅਜੇ ਕਿਸੇ ਪੱਕੇ ਟਿਕਾਣੇ ਨਹੀਂ ਲੱਗ ਸਕੇ ਸਨਜਦੋਂ ਵੀ ਉਹ ਛੁੱਟੀ ਆਉਂਦਾ, ਉਸ ਦੀ ਨੌਕਰੀ ਪੱਕੀ ਨਾ ਹੋਣ ਕਰਕੇ ਕਈ ਕਈ ਦਿਨ ਉਹ ਸਹੁਰੇ ਘਰ ਹੀ ਰਹਿੰਦਾ ਸੀਇਸ ਪਿੰਡ ਤੋਂ ਥੋੜ੍ਹੀ ਦੂਰ ਅੱਪਰ ਬਾਰੀ ਦੁਆਬ ਦੀਆਂ ਦੁਸਾਂਗੜ ਜਿਹੀ ਬਣਾਉਂਦੀਆਂ ਦੋ ਨਹਿਰਾਂ ਬਣਦੀਆਂ ਹਨ। ਇਨ੍ਹਾਂ ਨਹਿਰਾਂ ਵਿੱਚ ਇੱਕ ਤਿਕੋਣਾ ਜਿਹਾ ਪਾਰਕ ਹੈ। ਦੋਵਾਂ ਨਹਿਰਾਂ ’ਤੇ ਲੰਘਦੀ ਸੜਕ ਲਈ ਦੋ ਪੁਲ ਹਨ। ਨਾਲ ਹੀ ਨਹਿਰੀ ਵਿਸ਼ਰਾਮ ਘਰ ਵੀ ਹੈ,ਜਿਸ ਵਿੱਚ ਵੱਡੇ ਪੁਰਾਣੇ ਛਾਂ ਦਾਰ ਰੁੱਖ ਹਨ। ਪਾਰਕ ਵਿੱਚ ਸਾਰਾ ਦਿਨ ਬੜੀ ਰੌਣਕ ਲੱਗੀ ਰਹਿੰਦੀ ਹੈਪੁਲ ਦੇ ਨਾਲ ਹੀ ਸੜਕ ਦੇ ਕਿਨਾਰੇ ਹਲਵਾਈਆਂ ਦੀਆਂ, ਕਰਿਆਨੇ ਦੀਆਂ, ਫਲਾਂ ਦੀਆਂ ਦੁਕਾਨਾਂ ਦੇ ਇਲਾਵਾ ਹੋਟਲ ਅਤੇ ਮੱਛੀ ਵਾਲੇ ਪਕੌੜਿਆਂ ਦੀਆਂ ਰੇੜ੍ਹੀਆਂ, ਤੇ ਸ਼ਰਾਬ ਦਾ ਠੇਕਾ ਵੀ ਹੈ। ਇਸਦੇ ਦੇ ਨਾਲ ਹੀ ਨਹਿਰੀ ਵਿਭਾਗ ਦੀ ਕਾਲੋਨੀ ਹੈਇਹ ਅਸਥਾਨ ਤਿੱਬੜੀ ਪੁਲ ਕਰਕੇ ਜਾਣਿਆ ਜਾਂਦਾ ਹੈ, ਜਿਸ ਦੇ ਪਾਰਕ ਵਿੱਚ ਅਤੇ ਆਲੇ ਦੁਆਲੇ ਵੱਡੇ ਵੱਡੇ ਛਾਂ ਦਾਰ ਰੁੱਖ ਹਨਪੁਲ ਦੇ ਨਾਲ ਹੀ ਸੜਕ ਕਿਨਾਰੇ ਨਹਿਰ ਦੇ ਕੰਢੇ ਇੱਕ ਵੱਡਾ ਪੁਰਾਣਾ ਬੋਹੜ ਦਾ ਰੁੱਖ ਹੈ, ਜਿਸ ਦੀਆਂ ਟਾਹਣੀਆਂ ਤੇ ਕਲੋਲਾਂ ਕਰਦੇ ਵੱਖ ਵੱਖ ਰਾਗ ਅਲਾਪਦੇ ਪੰਛੀ ਬੈਠੇ ਰਹਿੰਦੇ ਹਨ। ਹੇਠਾਂ ਟੋਲਿਆਂ ਵਿੱਚ ਬਹਿਕੇ ਤਾਸ਼ ਖੇਡਦੀ ਕੋਈ ਨਾ ਕੋਈ ਟੋਲੀ ਵੀ ਹੁੰਦੀ ਹੈ। ਕੋ ਲੋਕੀ ਬੋਹੜ ਦੇ ਵੱਡੇ ਮੁੱਢ ਦੁਆਲੇ ਬਣੇ ਗੋਲ ਥੜ੍ਹੇ ’ਤੇ ਬੈਠੇ ਗੱਪਾਂ ਮਾਰਕੇ ਦੁਪਹਿਰਾ ਕੱਟਣ ਆ ਜਾਂਦੇ ਹਨਠੰਢੀ ਛਾਵੇਂ ਬੈਠੇ ਤਾਸ਼ ਖੇਡਣ ਵਾਲੇ ਟੋਲੇ ਵੀ ਕਦੀ ਆਪਣਾ ਸਮਾਂ ਨਾ ਖੁੰਝਣ ਦਿੰਦੇ,ਜਿਨ੍ਹਾਂ ਵਿੱਚ ਚਾਚਾ ਜਗੀਰਾ ਜ਼ਰੂਰ ਹੁੰਦਾਅਤੇ ਰੌਲਾ ਰੱਪਾ, ਰਲਾ ਮਾਰਨਾ,ਤਾਸ਼ ਦੀ ਬਾਜ਼ੀ ਵਿੱਚ ਜਿੱਤਣ ਤੇ ਬੋਤਲ ਲਿਆਉਣ ਦੀ ਸ਼ਰਤ ਲਾਉਣ ਵਿੱਚ ਵੀ ਚਾਚਾ ਜ਼ਰੂਰ ਹੁੰਦਾ ਅਤੇ ਕਿਸੇ ਨਾ ਕੋਈ ਨਾਲ ਕੋਈ ਪੰਗਾ ਲੈ ਕੇ ਸ਼ਰਾਬੀ ਹਾਲਤ ਵਿੱਚ ਗਾਲ੍ਹਾਂ ਕੱਢਦਾ ਘਰ ਪਰਤਣਾ ਤਾਂ ਉਸ ਦਾ ਨਿੱਤ ਦਾ ਕੰਮ ਸੀ। ਘਰ ਵੜਦੇ ਗਾਲ੍ਹਾਂ ਕੱਢਦੇ ਨੂੰ ਵੇਖ ਕੇ ਚਾਚੀ ਸਵਰਨੀ ਖਪਦੀ ਖਿੱਝਦੀ, ਪਰ ਚਾਚੇ ਤੇ ਕੋਈ ਅਸਰ ਨਾ ਹੁੰਦਾ ਵੇਖ ਉਹ ਵਿਚਾਰੀ ਹਾਰ ਹੰਭ ਕੇ ਚੁੱਪ ਕਰ ਜਾਂਦੀਦੂਜੇ ਦਿਨ ਚਾਚਾ ਤੇ ਉਸ ਦੇ ਯਾਰ ਫਿਰ ਚੰਗੇ ਭਲੇ ਉਸੇ ਤਾਸ਼ ਦੇ ਟੋਲੇ ਵਿੱਚ ਬੈਠੇ ਇੱਸ ਤਰ੍ਹਾਂ ਤਾਸ਼ ਖੇਡਦੇ ਹੁੰਦੇ ਜਿਵੇਂ ਕੱਲ ਕੋਈ ਗੱਲ ਹੀ ਨਹੀਂ ਹੋਈ ਹੁੰਦੀ

ਤਿੱਬੜੀ ਨਹਿਰ ਦੇ ਪੁਲ ਜਿਨ੍ਹਾਂ ਹੇਠੋਂ ਇਹ ਦੋਵੇਂ ਨਹਿਰਾਂ ਲੰਘਦੀਆਂ ਹਨ ਰਾਵੀ ਨਦੀ ਦੇ ਬਰਫਾਨੀ ਪਾਣੀ ਹੋਣ ਕਰਕੇ ਇਨ੍ਹਾਂ ਦੇ ਠੰਢੇ ਠਾਰ ਪਾਣੀ ਵਿੱਚ ਗਰਮੀਆਂ ਦੀ ਰੁੱਤੇ ਨਹਾਉਣ ਦਾ ਮਜ਼ਾ ਵੀ ਵੱਖਰਾ ਹੀ ਹੁੰਦਾ ਹੈਚਾਚੇ ਨੂੰ ਤਰਨਾ ਵੀ ਖੂਬ ਆਉਂਦਾ ਸੀ,ਤਰਨ ਦੇ ਕਈ ਤਰੀਕੇ, ਜਿਵੇਂ ਪੁੱਠੀ ਤਾਰੀ, ਮੱਛੀ ਤਾਰੀ, ਡੁਬਕੀ ਤਾਰੀ, ਮੁਰਦਾ ਤਾਰੀ, ਬਹੁਤੀ ਉੱਚੀ ਥਾਂ ਤੋਂ ਖਲੋ ਕੇ ਛਾਲ ਮਾਰ ਕੇ ਕਈ ਵਾਰ ਨਹਿਰ ਆਰ ਪਾਰ ਕਰਨਾ ਚਾਚੇ ਦਾ ਸ਼ੌਕ ਸੀਕੰਢੇ ’ਤੇ ਖਲੋਤੇ ਹੋਏ ਵੇਖਦੇ ਕਈ ਲੋਕ ਉਸ ਨੂੰ “ਵਾਹ ਉਏ ਜਗੀਰਿਆ, ਕਮਾਲ ਹੈ ਪਈ ਕਮਾਲ ਹੈ” ਕਹਿਕੇ ਉਸ ਦਾ ਹੌਸਲਾ ਵਧਾਉਂਦੇਇੱਕ ਦਿਨ ਚਾਂਭਲੇ ਹੋਏ ਨੇ ਵੱਡੀ ਨਹਿਰ ਦੇ ਦਰਾਂ ਵਾਲੇ ਪੁਲ ’ਤੇ ਖਲੋ ਕੇ ਛਾਲ ਮਾਰ ਦਿੱਤੀ, ਲੋਕ ਵੇਖ ਕੇ ਦੌੜੇ ਆਏ ਸਾਰੇ ਕਹਿ ਰਹੇ ਸਨ ਸਾਲਾ ਭੂਏ ਹੀ ਬੜਾ ਚੜ੍ਹਿਆ ਹੋਇਆ ਸੀ,ਹੁਣ ਨਹੀਂ ਮੁੜਦਾ, ਸਿੱਧਾ ਲਾਹੌਰ ਹੀ ਹੁਣ ਜਾਏਗਾਪਰ ਉਹ ਕੁਝ ਅੱਗੇ ਜਾ ਕੇ ਬਚ ਕੇ ਤਰਦਾ ਹੋਇਆ ਬੰਨੇ ਲੱਗ ਹੀ ਗਿਆ। ਲੋਕ ਉਸ ਮਨਚਲੇ ਦਾ ਇਹ ਨਜ਼ਾਰਾ ਵੇਖ ਕੇ ਵੇਖਣ ਵਾਲੇ ਹੈਰਾਨ ਰਹਿ ਗਏਕਈਆਂ ਨੇ ਪਿੰਡ ਜਾ ਕੇ ਚਾਚੀ ਨੂੰ ਜਦ ਇਹ ਗੱਲ ਦੱਸੀ ਤਾਂ ਉਹ ਦੁਖੀ ਹੋ ਕੇ ਕਹਿਣ ਲੱਗੀ, “ਇਹ ਆਪ ਤਾਂ ਕਿਤੇ ਮਰੇਗਾ ਹੀ ਪਰ ਨਿਆਣੇ ਵੀ ਨਾਲ ਹੀ ਭੁੱਖੇ ਮਾਰੇਗਾਖਾਸ ਕਰਕੇ ਚਾਚੇ ਦੇ ਸਹੁਰੇ ਤਾਂ ਹੱਥ ਜੋੜਦੇ ਸਨ ਕਿ ਕਦੋਂ ਇਹ ਆਪਣਾ ਟੱਬਰ ਟੀਹਰ ਚੁੱਕ ਕੇ ਲੈ ਜਾਏ ਇੱਥੋਂ, ਅਤੇ ਨਿੱਤ ਦਾ ਕਲੇਸ਼ ਮੁੱਕੇ।

ਇੱਕ ਵਾਰ ਉਸ ਦੇ ਸਹੁਰਿਆਂ ਦੀ ਰੱਬ ਨੇ ਜਿਵੇਂ ਸੁਣ ਲਈ ਚਾਚਾ ਕੁੱਝ ਦਿਨਾਂ ਲਈ ਛੁੱਟੀ ਆਇਆ ਅਤੇ ਜਾਂਦੀ ਵਾਰੀ ਆਪਣਾ ਟੱਬਰ ਟੀਹਰ ਨਾਗਪੁਰ, ਜਿੱਥੇ ਉਹ ਟਰੱਕ ਡਰਾਈਵਰੀ ਕਰਦਾ ਸੀ, ਨਾਲ ਹੀ ਲੈ ਗਿਆਚਾਚੀ ਬਥੇਰੀ ਨਾਂਹ ਨੁੱਕਰ ਕਰੇ ਕਿਉਂ ਜੋ ਉੱਥੇ ਤਾਂ ਜਦੋਂ ਕਿਤੇ ਘਰ ਮਾੜੀ ਮੋਟੀ ਹੋ ਜਾਂਦੀ ਤਾਂ ਚਾਚੀ ਦੇ ਨਾਲ ਚਾਚੀ ਨੂੰ ਉਸ ਦੇ ਮਾਪਿਆਂ ਦਾ ਮਾੜਾ ਮੋਟਾ ਹੌਸਲਾ ਹੁੰਦਾ ਸੀ,ਪਰ ਚਾਚਾ ਕਹੇ - ਸਵਰਨੀ ਤੂੰ ਇੱਕ ਵਾਰ ਮੇਰੇ ਨਾਲ ਜਾ ਕੇ ਵੇਖ ਤਾਂ ਸਹੀ ਤੈਨੂੰ ਉਹ ਐਸ਼ ਕਰਾਵਾਂਗਾ,ਤੂੰ ਯਾਦ ਕਰੇਂਗੀਪਰ ਚਾਚੀ ਨੂੰ ਯਕੀਨ ਨਹੀਂ ਸੀ ਹੁੰਦਾ ਕਿਉਂਕਿ ਉਹ ਉਸ ਦੀਆਂ ਸਾਰੀਆਂ ਖਸਲਤਾਂ ਜਾਣਦੀ ਸੀ

ਉੱਥੇ ਜਾ ਕੇ ਕੁੱਝ ਦਿਨ ਤਾਂ ਚੰਗੇ ਲੰਘ ਗਏ ਪਰ ਫਿਰ ਉਸ ਦੇ ਉਹੀ ਰੱਸੇ ਪੈੜੇ,ਕੰਮ ਤੋਂ ਦੂਰ ਦੁਰਾਡੇ ਜਦ ਉਹ ਫੇਰਾ ਲਾ ਕੇ ਵਾਪਸ ਆਉਂਦਾ ਤਾਂ ਖਾਲੀ ਹੱਥੀਂ ਸ਼ਰਾਬ ਨਾਲ ਟੱਲੀ ਹੋਇਆ ਘਰ ਆ ਵੜਦਾ। ਪੁਲਿਸ ਵਾਲਿਆਂ ਤੋਂ ਦੁਖੀ ਹੋ ਕੇ ਸ਼ਰਾਬੀ ਹੋਇਆ ਗਾਲ੍ਹਾਂ ਕੱਢਦਾ ਕਿਉਂ ਜੋ ਪੁਲਿਸ ਵਾਲੇ ਉਸ ਨੂੰ ਟਰੱਕ ਲਿਜਾਂਦੇ ਨੂੰ ਥਾਂ ਥਾਂ ਰੋਕ ਕੇ ਐਵੇਂ ਕਈ ਝੂਠੇ ਬਹਾਨੇ ਘੜ ਕੇ ਪੈਸੇ ਮੰਗਦੇ, ਜਿਸ ਕਰਕੇ ਉਹ ਸਮੇਂ ਸਿਰ ਟਿਕਾਣੇ ਪਹੁੰਚਣ ਤੋਂ ਲੇਟ ਹੋ ਜਾਂਦਾ ਸੀ

ਕਈ ਵਾਰ ਇਹ ਗੁੱਸਾ ਉਹ ਛੋਟੀ 2 ਗੱਲੇ ਚਾਚੀ ਅਤੇ ਜਾਂ ਨਿਆਣਿਆਂ ’ਤੇ ਝਿੜਕਾਂ ਝੰਬਾਂ ਨਾਲ ਕੱਢਦਾ। ਚਾਚੀ ਉਸ ਦਾ ਇਹ ਵਰਤਾਰਾ ਵੇਖ ਕੇ ਵਿੱਚੋ ਵਿੱਚ ਖਿੱਝਦੀ ਸੜਦੀ, ਪਰ ਉਸ ਦੀ ਕੋਈ ਪੇਸ਼ ਨਾ ਜਾਂਦੀ ਵੇਖ ਕੇ ਆਖਿਰ ਚੁੱਪ ਹੋ ਜਾਂਦੀਇੱਕ ਦਿਨ ਚਾਚਾ ਜਦ ਫੇਰਾ ਲਾ ਕੇ ਟੱਲੀ ਹੋਇਆ ਘਰ ਆ ਰਿਹਾ ਸੀ, ਤਾਂ ਰਾਹ ਵਿੱਚ ਪੈਂਦੇ ਠਾਣੇ ਕੋਲ ਆ ਕੇ ਉਹ ਪੁਲਿਸ ਵਾਲਿਆਂ ਨੂੰ ਅਬਾ ਤਬ੍ਹਾ ਬੋਲਣ ਲੱਗ ਪਿਆ। ਥਾਨੇ ਵਾਲੇ ਰੋਜ਼ ਆਉਣ ਕਰਕੇ ਬਹੁਤੇ ਉਸ ਦੀ ਆਦਤ ਤੋਂ ਜਾਣੂ ਸਨਉਹ ਕਹਿਣ ਲੱਗੇ, “ਜਾਉ ਸਰਦਾਰ ਜੀ, ਅੱਬ ਘਰ ਜਾਓ, ਕੱਲ ਦੇਖ ਲੇਂਗੇ” ਪਰ ਉਹ ਸ਼ਰਾਬੀਆਂ ਵਾਲੀ ਜ਼ਿੱਦ ਤੇ ਅੜਿਆ ਰਿਹਾ, ਕਹੇ ਨਹੀਂ ਜਾਂਦਾ, ਮੈਨੂੰ ਅੰਦਰ ਕਰ ਦਿਓ।” ਉਨ੍ਹਾਂ ਉਸ ਨੂੰ ਸਾਰੀ ਰਾਤ ਠਾਣੇ ਵਿੱਚ ਹੀ ਡੱਕੀ ਰੱਖਿਆ। ਦਿਨ ਚੜ੍ਹੇ ਜਦ ਉਸ ਨੂੰ ਹੋਸ਼ ਆਈ ਤਾਂ ਇੱਕ ਸਿਪਾਹੀ ਨੂੰ ਪੂਰੀ ਬੋਤਲ ਦੇ ਪੈਸੇ ਦੇ ਕੇ ਕਹੇ ਮੈਨੂੰ ਅਧੀਆ ਲਿਆ ਦੇ, ਬਾਕੀ ਪੈਸੇ ਤੇਰੇ। ਸਿਪਾਹੀ ਮੰਨ ਤਾਂ ਗਿਆ ਪਰ ਆਉਂਦੀ ਵਾਰੀ ਉਸ ਦੇ ਘਰ ਦਾ ਪਤਾ ਕਰਕੇ ਚਾਚੀ ਨੂੰ ਵੀ ਨਾਲ ਹੀ ਲੈ ਆਇਆ

ਚਾਚੀ ਨੂੰ ਵੇਖ ਕੇ ਚਾਚਾ ਠਠੰਬਰ ਜਿਹਾ ਗਿਆ ਅਤੇ ਕਹਿਣ ਲੱਗਾ ਸਵਰਨੀ, ਮੈਨੂੰ ਇੱਕ ਵਾਰ ਘਰ ਲੈ ਚੱਲ। ਪਰ ਚਾਚੀ ਕਹੇ ਕਿ ਤੇਰਾ ਰੋਜ਼ ਦਾ ਕੁੱਤ ਖਾਨਾ ਨਹੀਂ ਮੁੱਕਣਾ, ਤੂੰ ਇੱਥੇ ਹੀ ਰਹੁ। ਚਾਚਾ ਚਾਚੀ ਦੇ ਤਰਲੇ ਮਿੰਨਤਾਂ ਕਰੀ ਜਾਵੇ, ਕਹੇ ਇੱਕ ਵਾਰ ਮੈਨੂੰ ਘਰ ਪੁਚਾ ਮੈਂ ਸ਼ਰਾਬ ਨਹੀਂ ਪੀਂਦਾ। ਪਰ ਚਾਚੀ ਨਾ ਮੰਨੇ। ਚਾਚਾ ਕਹਿਣ ਲੱਗਾ, “ਪੈਰੀਂ ਹੱਥ ਲੁਆ ਲੈ, ਹੁਣ ਜੇ ਸ਼ਰਾਬ ਪੀਆਂ ਤਾਂ ਤੇਰਾ ਪੇਸ਼ਾਬ ਹੀ ਪੀਆਂ।” ਪੁਲਿਸ ਵਾਲਿਆਂ ਦਾ ਹਾਸਾ ਨਾ ਰੁਕੇ, ਅਖੀਰ ਘਰ ਜਾਕੇ ਕਿਸੇ ਜ਼ਮਾਨਤੀ ਦੇ ਤਰਲੇ ਮਿੰਨਤਾਂ ਕਰਕੇ ਚਾਚੀ ਉਸ ਨੂੰ ਜਦ ਘਰ ਲੈ ਜਾ ਰਹੀ ਸੀ ਤਾਂ ਚਾਚਾ ਕਿਸੇ ਜ਼ਰੂਰੀ ਕੰਮ ਦੇ ਬਹਾਨੇ ਰਾਹ ਵਿੱਚ ਹੀ ਰਹਿ ਗਿਆ,ਪਰ ਜਦ ਘਰ ਪੁੰਚਿਆ ਤਾਂ ਹਾਲਤ ਫਿਰ ਉਸਦੀ ਪਹਿਲਾਂ ਵਾਲੀ ਹੀ ਸੀਚਾਚੀ ਉਸ ਨੂੰ ਫਿਰ ਇੰਨਾ ਕੁੱਝ ਹੋਣ ਦੇ ਬਾਵਜੂਦ ਇਸ ਹਾਲਤ ਵਿੱਚ ਵੇਖ ਕੇ ਸੜਨ ਭੁੱਜਣ ਲੱਗੀ। ਜਦ ਚਾਚੀ ਨੇ ਆਪਣੀ ਸਹੁੰ ਵਾਲੀ ਗੱਲ ਕਹੀ ਤਾਂ ਉਹ ਕਹਿਣ ਲੱਗਾ ਸਵਰਨੀ ਸਹੁੰ ਤੇਰੀ ਮੈਂ ਨਹੀਂ ਪੀਤੀ ਕਿਸੇ ਨੇ ਧੱਕੇ ਨਾਲ ਪਿਆ ਦਿੱਤੀ ਸੀਚਲ ਛੱਡ ਹੁਣ ਤੇ ਕੋਈ ਰੋਟੀ ਪਾਣੀ ਦਾ ਬੰਦੋਬਸਤ ਕਰ, ਭੁੱਖ ਬਹੁਤ ਲੱਗੀ ਹੋਈ ਹੈ ...

ਥੋੜ੍ਹੇ ਹੀ ਸਮੇਂ ਬਾਅਦ ਚਾਚੀ ਇਸੇ ਰੋਗ ਦੀ ਮਾਰੀ ਦੋ ਧੀਆਂ ਅਤੇ ਇੱਕ ਪੁੱਤਰ ਦਾ ਤਿੰਨ ਜੀਆਂ ਦਾ ਪਰਿਵਾਰ ਛੱਡ ਕੇ ਛਾਤੀ ਦੇ ਰੋਗ ਨਾਲ ਅਜਿਹੀ ਜ਼ਿੰਦਗੀ ਤੋਂ ਹਾਰ ਕੇ ਰੱਬ ਨੂੰ ਪਿਆਰੀ ਹੋ ਗਈਉਸ ਦਾ ਪੇਕਾ ਪਰਿਵਾਰ ਵੀ ਉਹ ਪਿੰਡ ਛੱਡ ਕੇ ਆਪਣੇ ਪੁਰਾਣੇ ਪਿੰਡ ਜੋ ਕਿਤੇ ਬਹੁਤ ਦੂਰ ਜੰਮੂ ਰਿਆਸਤ ਦੇ ਬਾਰਡਰ ਦੇ ਪਿੰਡ ਚਲੇ ਗਏ ਸਨ

ਚਾਚੀ ਦੀ ਮੌਤ ਦੇ ਸਦਮੇ ਨੇ ਚਾਚੇ ਨੂੰ ਇੱਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ ਬੱਚੇ ਮਾਂ ਬਿਨਾਂ ਯਤੀਮਾਂ ਵਾਂਗ ਹੋ ਗਏ।  ਚਾਚਾ ਕਈ ਵਾਰ ਦਾਰੂ ਪੀ ਕੇ ਪਾਗਲਾਂ ਵਰਗੀਆਂ ਹਰਕਤਾਂ ਕਰਦਾ। ਇੱਕ ਦਿਨ ਕਿਸੇ ਬਰਾਤ ਵਿੱਚ ਢੋਲ ਵੱਜਦਾ ਵੇਖ ਕੇ ਉਹ ਜਾ ਵੜਿਆ ਤੇ ਢੋਲ ਵਾਲੇ ਕੋਲੋਂ ਢੋਲ ਖੋਹ ਕੇ ਪਾੜ ਦਿੱਤਾ, ਅਤੇ ਵਿਆਹ ਵਾਲੇ ਮੁੰਡੇ ਨੂੰ ਕਹੀ ਜਾਵੇ, “ਤੂੰ ਕਿਹਦੀ ਮਕਾਣੇ ਚੱਲਿਆਂ? ਰਹਿਣ ਦੇ, ਦਫਾ ਕਰ, ਤੈਨੂੰ ਹੁਣ ਸਵਰਨੀ ਵਰਗੀ ਕੋਈ ਕਿਤੇ ਨਹੀਂ ਮਿਲੇਗੀ।” ਪੁਲਿਸ ਉਸ ਨੂੰ ਫੜ ਕੇ ਠਾਣੇ ਲੈ ਗਈ। ਜਦ ਅਸਲ ਗੱਲ ਦਾ ਉਨ੍ਹਾਂ ਨੂੰ ਪਤਾ ਲੱਗਾ ਤਾਂ ਬਰਾਤ ਵਾਲਿਆਂ ਨੂੰ ਸਮਝਾ ਬੁਝਾ ਕੇ ਚਾਚੇ ਨੂੰ ਘਰ ਤੋਰ ਦਿੱਤਾ

ਕੁੱਝ ਦਿਨ ਤਾਂ ਨੇੜਲੇ ਵਾਕਿਫਾਂ ਅਤੇ ਸਾਕ ਸੰਬੰਧੀਆਂ ਨੇ ਬੱਚੇ ਸੰਭਾਲੇ ਪਰ ਇਹ ਕੰਮ ਕਿਹੜਾ ਇੱਕ ਦੋ ਦਿਨ ਦਾ ਸੀ, ਆਖਰ ਇੱਕ ਦਿਨ ਉਸ ਦਾ ਸ਼ਰੀਕੇ ਦਾ ਭਰਾ ਜਮਾਦਾਰ ਸੰਤ ਸਿੰਘ, ਜੋ ਬੜਾ ਦਿਆਲੂ ਅਤੇ ਨੇਕ ਸੁਭਾ ਦਾ ਸੀ, ਇਸ ਪਰਿਵਾਰ ਦੀ ਤਰਸਯੋਗ ਸਥਿਤੀ ਬਾਰੇ ਸੁਣ ਕੇ ਉੱਥੇ ਗਿਆ ਅਤੇ ਬੱਚੇ ਆਪਣੇ ਨਾਲ ਆਪਣੇ ਘਰ ਲੈ ਆਇਆ

ਔਖੇ ਸੌਖੇ ਹੋ ਉਨ੍ਹਾਂ ਨੂੰ ਪਾਲ ਪੋਸ ਕੇ, ਵੱਡੇ ਕਰਕੇ, ਧੀਆਂ ਨੂੰ ਯੋਗ ਵਰ ਲੱਭ ਕੇ ਉਨ੍ਹਾਂ ਦੇ ਘਰੀਂ ਤੋਰ ਦਿੱਤਾ। ਮੁੰਡੇ ਨੂੰ ਥੋੜ੍ਹਾ ਬਹੁਤ ਪੜ੍ਹਾ ਲਿਖਾ ਕੇ ਫੌਜ ਵਿੱਚ ਭਰਤੀ ਕਰਵਾ ਦਿੱਤਾ। ਪਰ ਚਾਚੇ ਜਗੀਰੇ ਦਾ ਕੋਈ ਥਹੁ ਪਤਾ ਨਾ ਲੱਗਾ,ਅਤੇ ਨਾ ਹੀ ਉਹ ਮੁੜ ਪਿਛਾਂਹ ਪਰਤਿਆ। ਪਰ ਉਸ ਬਾਰੇ ਕਈ ਅਫਵਾਹਾਂ ਜ਼ਰੂਰ ਸੁਣਨ ਵਿੱਚ ਆਉਂਦੀਆਂ ਰਹੀਆਂਕੋਈ ਕਹੇ ਮੈਂ ਉਸ ਨੂੰ ਬੰਬੇ ਵੇਖਿਆ ਸੀ, ਮੈਨੂੰ ਵੇਖ ਕੇ ਉਹ ਝਟਪਟ ਅੱਗੇ ਪਿੱਛੇ ਹੋ ਗਿਆ। ਕੋਈ ਕਹਿੰਦਾ ਸੀ ਕਿ ਜਗੀਰਾ ਮੁਸਲਮਾਨ ਹੋ ਗਿਆ ਹੈਉਸ ਨੇ ਕਿਸੇ ਮੁਸਲਮਾਨ ਔਰਤ ਨਾਲ ਵਿਆਹ ਕਰਾ ਲਿਆ ਹੈਕੋਈ ਕਹਿੰਦਾ ਸੀ ਕਿ ਉਹ ਗੁਜਰਾਤ ਦੇ ਦੰਗਿਆਂ ਵਿੱਚ ਮਾਰਿਆ ਗਿਆ ਹੈਗੱਲ ਕੀ, ਜਿੰਨੇ ਮੂੰਹ ਉੰਨੀਆਂ ਗੱਲਾਂ। ਪਰ ਜਗੀਰਾ ਨਾ ਪਰਤਣ ਵਾਲਾ ਸੀ ਤੇ ਨਾ ਪਰਤਿਆਸ਼ਰਾਬ ਦੇ ਚੰਦਰੇ ਨਸ਼ੇ ਨੇ ਚੰਗਾ ਭਲਾ ਵਸਦਾ ਘਰ ਉਜਾੜ ਕੇ ਰੱਖ ਦਿੱਤਾ

ਹੁਣ ਚਾਚੇ ਜਗੀਰੇ ਦੇ ਸਹੁਰਿਆਂ ਦਾ ਉਹ ਪਿੰਡ ਛਾਉਣੀ ਹੇਠ ਆ ਜਾਣ ਕਰਕੇ ਆਪਣਾ ਆਪ ਗੁਆ ਚੁੱਕਾ ਹੈ। ਨਹਿਰ ਵਾਲੇ ਪੁਲ ਤੋਂ ਹਾਈਵੇ ਬਣ ਜਾਣ ਕਰਕੇ ਇਸ ਦਾ ਅਸਲ ਰੂਪ ਵੀ ਅਲੋਪ ਹੋ ਚੁੱਕਾ ਹੈ। ਚਾਚੇ ਦਾ ਪਰਿਵਾਰ ਵੀ ਹੁਣ ਆਪਣੇ ਪੁਰਾਣੇ ਟਿਕਾਣੇ ਛੱਡ ਕੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਵਿਦੇਸ਼ ਜਾ ਚੁੱਕੇ ਹਨਪਰ ਚਾਚੇ ਜਗੀਰੇ ਦੀ ਪੁਰਾਣੀਆਂ ਯਾਦਾਂ ਮੇਰੇ ਚੇਤੇ ਦੀ ਗਠੜੀ ਵਿੱਚ ਅਜੇ ਵੀ ਉਵੇਂ ਹੀ ਬੱਝੀਆਂ ਪਈਆਂ ਹਨ ਜੋ ਕਦੇ ਕਦੇ ਆਪ ਮੁਹਾਰੇ ਹੀ ਖੁੱਲ੍ਹ ਜਾਂਦੀਆਂ ਹਨ

*****

(690)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਵੇਲ ਸਿੰਘ

ਰਵੇਲ ਸਿੰਘ

Rewail Singh (Italy)
Mobile: (39 - 32723 - 82827)

Email: (rewailsingh@gmail.com)