RewailSingh7ਦਾਦੀ ਮੈਨੂੰ ਕੰਨੋਂ ਫੜੀ ਬਾਬੇ ਦੇ ਘਰ ਲੈ ਗਈ ਤੇ ਬਾਬੇ ਵੱਲ ਘੂਰਦੀ ਹੋਈ ਬੋਲੀ ...
(ਅਗਸਤ 2, 2016)

 

ਮੇਰੇ ਦਾਦਾ ਜੀ ਚਾਰੇ ਭਰਾ ਹੀ ਭਰਾ, 1914 ਦੇ ਪਹਿਲੇ ਵਿਸ਼ਵ ਸੰਸਾਰ ਯੁੱਧ ਵੇਲੇ ਫੌਜ ਵਿੱਚ ਸਨਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਦੋ ਭਰਾ ਇੱਸ ਯੁੱਧ ਵਿੱਚ ਕੰਮ ਆਏਬਾਬਾ ਸ਼ੇਰ ਸਿੰਘ ਸੱਭ ਤੋਂ ਛੋਟਾ ਸੀ, ਜੋ ਇੱਸੇ ਯੁੱਧ ਤੋਂ ਪਿੱਛੋਂ ਪੂਰੀ ਨੌਕਰੀ ਕਰਕੇ ਹੌਲਦਾਰ ਦੇ ਰੈਂਕ ਦੀ ਪੈਨਸ਼ਨ ਲੈ ਕੇ ਘਰ ਆਇਆ ਸੀਉਸਦਾ ਘਰ ਸਾਡੇ ਘਰ ਦੇ ਨਾਲ ਹੀ ਸੀਉਹ ਮੈਨੂੰ ਬੜਾ ਪਿਆਰ ਕਰਦਾ ਸੀਉੱਚਾ ਲੰਮਾ ਕੱਦ ਕਾਠ, ਲਾਲ ਸੂਹਾ ਭਖਦਾ ਰੰਗ, ਬਿੱਲੀਆਂ ਅੱਖਾਂ, ਚਿੱਟਾ ਦੁੱਧ ਕੁਰਤਾ ਪਾਜਾਮਾ, ਗੁੱਛੀ ਕੀਤੀ ਸਫੇਦ ਦਾੜ੍ਹੀ, ਸਫੇਦ ਮਲਮਲ ਦੀ ਸਲੀਕੇ ਨਾਲ ਬੰਨ੍ਹੀ ਹੋਈ ਪੱਗ, ਜਿਸ ਦੇ ਅਗਲੇ ਪਾਸੇ ਨੂੰ ਥੋੜ੍ਹਾ ਜਿਹਾ ਉੱਪਰੋਂ ਹੇਠਾਂ ਵੱਲ ਨੂੰ ਲਮਕਦਾ ਫਰਲਾ ਉਸ ਨੂੰ ਬੜਾ ਫਬਦਾ ਸੀਉਸਦੀਆਂ ਬਿੱਲੀਆਂ ਅੱਖਾਂ ਕਰਕੇ ਉਸ ਨੂੰ ਸਾਰੇ ਸ਼ੇਰ ਸਿੰਘ ਬਿੱਲਾ ਕਹਿੰਦੇ ਹੁੰਦੇ ਸਨ

ਬਾਬਾ ਸ਼ੇਰ ਸਿੰਘ ਫੌਜੀਆਂ ਵਾਂਗ ਚਾਹ ਪੀਣ ਦਾ ਬੜਾ ਸ਼ੌਕੀਨ ਸੀ, ਪਰ ਚਾਹ ਪੀਣ ਦਾ ਢੰਗ ਵੀ ਉਸਦਾ ਨਿਰਾਲਾ ਹੀ ਸੀਚੁੱਲ੍ਹੇ ’ਤੇ ਬਣੀ ਚਾਹ ਵਾਲਾ ਪਤੀਲਾ ਉਹ ਪੀਣ ਲੱਗਿਆਂ ਹੇਠਾਂ ਨਹੀਂ ਲਾਹੁੰਦਾ ਸੀਅਤੇ ਨਾ ਹੀ ਉਹ ਕੱਪ ਵਿੱਚ ਚਾਹ ਪੀਂਦਾ ਸੀਸਗੋਂ ਪਿੱਤਲ ਦੇ ਗਲਾਸ ਵਿੱਚ ਪੋਣੇ ਨਾਲ ਪਤੀਲੇ ਨੂੰ ਫੜਕੇ ਵਿੱਚੋਂ ਤੱਤੀ ਤੱਤੀ ਚਾਹ ਪਾ ਕੇ ਉਹ ਫੂਕਾਂ ਮਾਰਦਾ, ਚੁਸਕੀਆਂ ਲਾ ਕੇ ਚਾਹ ਪੀਂਦਾ ਹੁੰਦਾ ਸੀਉਸਦੀ ਪਹਿਲੀ ਘਰ ਵਾਲੀ ਮਰਨ ਕਰਕੇ ਉਸ ਨੇ ਆਪਣੇ ਵੱਡੇ ਭਰਾ, ਜੋ ਇਸੇ ਵਿਸ਼ਵ ਯੁੱਧ ਵਿੱਚੋਂ ਵਾਪਸ ਨਹੀਂ ਸੀ ਮੁੜਿਆ, ਦੀ ਘਰ ਵਾਲੀ ਭਾਵ ਆਪਣੀ ਭਰਜਾਈ ’ਤੇ ਚਾਦਰ ਪਾ ਲਈ ਸੀਹੁਣ ਦੋਵਾਂ ਪਰਿਵਾਰ ਦੀ ਜ਼ਿੰਮੇਵਾਰੀ ਬਾਬਾ ਸ਼ੇਰ ਸਿੰਘ ’ਤੇ ਹੀ ਸੀਜਿਉਂ ਜਿਉਂ ਔਲਾਦ ਵੱਡੀ ਹੋਈ, ਧੀਆਂ ਵਿਆਹੀਆਂ, ਜੋ ਆਪਣੇ ਘਰੋ ਘਰੀਂ ਚਲੀਆਂ ਗਈਆਂ। ਮੁੰਡੇ ਵੀ ਹੁੰਦੜਹੇਲ ਸਨ, ਜੋ ਛੇਤੀ ਸਾਰੇ ਹੀ ਫੌਜ ਵਿੱਚ ਭਰਤੀ ਹੋ ਗਏ

ਹੁਣ ਬਾਬਾ ਸ਼ੇਰ ਸਿੰਘ ਘਰ ਵਿੱਚ ਇਕੱਲਾ ਹੀ ਛੜੇ-ਛਾਂਟਾਂ ਵਾਂਗ ਰਹਿੰਦਾ ਸੀਪਰ ਉਸਦੇ ਫੌਜੀਆਂ ਵਾਂਗ ਰਹਿਣ ਸਹਿਣ ਦੇ ਸਟਾਈਲ ਵਿੱਚ ਕੋਈ ਫਰਕ ਨਹੀਂ ਪਿਆ ਸੀਉਹ ਰੋਜ਼ ਵਾਂਗ ਸਵੇਰੇ ਤੜਕਸਾਰ ਜਾਗ ਪੈਂਦਾ ਖੂੰਡੀ ਫੜ ਕੇ ਬੜੀ ਤੇਜ਼ ਫੌਜੀਆਂ ਵਾਲੀ ਚਾਲ ਨਾਲ ਬਾਹਰ ਸੈਰ ਕਰਨ ਚਲਾ ਜਾਂਦਾਫਿਰ ਕਿਸੇ ਡੀਊਟੀ ’ਤੇ ਜਾਣ ਵਾਲੇ ਬੰਦੇ ਵਾਂਗ ਤਿਆਰ ਬਰ ਤਿਆਰ ਹੁੰਦਾਨੇੜੇ ਤੇੜੇ ਦੇ ਪਿੰਡਾਂ ਵਿੱਚ ਉਸਦੇ ਨਾਲ ਦੇ ਕਈ ਫੌਜੀ ਪੈਨਸ਼ਨਰ, ਜੋ ਹਰ ਮਜ਼੍ਹਬ ਦੇ ਉਸਦੇ ਹਮ ਰੈਂਕ ਸਨ, ਉਸ ਨੂੰ ਮਿਲਣ ਆਉਂਦੇ ਅਤੇ ਉਹ ਵੀ ਉਨ੍ਹਾਂ ਨੂੰ ਕਦੇ ਕਦੇ ਮਿਲਣ ਚਲਾ ਜਾਂਦਾ

ਉਹ ਰੋਜ਼ਾਨਾ ਰਾਤ ਦੀ ਰੋਟੀ ਖਾਣ ਵੇਲੇ ਦੋ ਪੈੱਗ ਲਾਉਣ ਦਾ ਸ਼ੌਕੀਨ ਵੀ ਸੀਉਸ ਵੇਲੇ ਫੌਜੀਆਂ ਲਈ ਕਿਤੇ ਨੇੜੇ ਤੇੜੇ ਰੰਮ ਵਗੈਰਾ ਲੈਣ ਲਈ ਕੈਂਟੀਨਾਂ ਨਹੀਂ ਸਨ ਠੇਕੇ ਵਾਲੀ ਦਾਰੂ ਭਾਵੇਂ ਕਿੰਨੀ ਵੀ ਚੰਗੀ ਹੋਵੇ, ਉਸ ਨੂੰ ਪਸੰਦ ਨਹੀਂ ਸੀਅਤੇ ਨਾ ਹੀ ਉਹ ਕਿਸੇ ਹੋਰ ਥਾਂ ਤੋਂ ਘਰ ਦੀ ਕੱਢੀ ਦਾਰੂ ਲੈ ਕੇ ਪੀਂਦਾ ਸੀਇਸ ਕੰਮ ਲਈ ਘਰ ਵਿੱਚ ਹੀ ਉਹ ਆਪਣੇ ਹਿਸਾਬ ਨਾਲ ਛੋਟਾ ਜਿਹਾ ਜੁਗਾੜ ਬਣਾ ਲੈਂਦਾ ਸੀਭੱਠੀ ਦਾ ਕੰਮ ਉਹ ਸਟੋਵ ਤੋਂ ਲੈਂਦਾ ਸੀ। ਗੁੜ ਸਸਤਾ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਪਿੰਡ, ਜਿੱਥੋਂ ਦੀ ਮੈਂ ਗੱਲ ਕਰ ਰਿਹਾ ਹਾਂ, ਇਹ ਪਿੰਡ ਰੇਤਲੀ ਮੈਰਾ ਅਤੇ ਬਰਾਨੀ ਕਿਸਮ ਦੀ ਭੂਮੀ ਵਾਲਾ ਪਿੰਡ ਸੀਸਿੰਚਾਈ ਦੇ ਮੁੱਖ ਸਾਧਨ ਸਿਰਫ ਟਿੰਡਾਂ ਵਾਲੇ ਖੂਹ ਜਾਂ ਮੀਂਹ ਦਾ ਪਾਣੀ ਹੀ ਹੁੰਦਾ ਸੀਕਿੱਕਰ, ਬੇਰੀਆਂ, ਤੂਤ, ਕਿਤੇ ਕਿਤੇ ਟਾਹਲੀ ਦਾ ਰੁੱਖ ਵੀ ਸੀ। ਖਾਸ ਕਰਕੇ ਕਿੱਕਰਾਂ ਦੇ ਰੁੱਖ ਤਾਂ ਪਿੰਡ ਦੇ ਆਲੇ ਦੁਆਲੇ ਅਤੇ ਬਾਹਰ ਖੇਤਾਂ ਦੇ ਬੰਨਿਆਂ ’ਤੇ ਬਹੁਤ ਹੁੰਦੇ ਸਨਕਿੱਕਰ ਦੇ ਰੁੱਖ ਲੋਕਾਂ ਲਈ ਦਾਤਣ ਦੇ ਕੰਮ ਆਉਂਦੇ ਸਨਪਰ ਉਸ ਨੂੰ ਇੱਕ ਵੱਡਾ ਫਾਇਦਾ ਹੋਰ ਵੀ ਸੀ ਕਿ ਦਾਤਣ ਤਾਂ ਉਹ ਨੇਮ ਨਾਲ ਰੋਜ਼ ਕਿੱਕਰ ਦੀ ਡਾਲੀ ਦੀ ਬਣਾ ਕੇ ਕਰ ਲੈਂਦਾ ਸੀ, ਪਰ ਆਪਣੇ ਪੀਣ ਲਈ ਘਰ ਦੀ ਦਾਰੂ ਵਿੱਚ ਪੈਣ ਵਾਲੇ ਕਿੱਕਰ ਦੇ ਸੱਕ ਵੀ ਉਸ ਨੂੰ ਸੌਖੇ ਹੀ ਮਿਲ ਜਾਂਦੇ ਸਨਵੱਡੀ ਗੱਲ ਕਿ ਆਪਣੇ ਹੱਥ ਦੀ ਕੱਢੀ ਦਾਰੂ ਦੀ ਵਰਤੋਂ ਉਹ ਆਪ ਹੀ ਕਰਦਾ ਸੀ ਨਾ ਕਿਸੇ ਨੂੰ ਉਧਾਰੀ ਦਿੰਦਾ ਸੀ, ਅਤੇ ਨਾ ਹੀ ਵੇਚਦਾ ਸੀ

ਬਾਬੇ ਦਾ ਬਹੁਤਾ ਪਿਆਰ ਵੀ ਮੈਨੂੰ ਇੱਕ ਵਾਰ ਪੁੱਠੇ ਪਾਸੇ ਲੈ ਚੱਲਿਆ ਸੀ, ਜੇ ਦਾਦੀ ਨੇ ਮੈਨੂੰ ਦੋਵੇਂ ਵੇਲੇ ਰੋਜ਼ ਗੁਰਦੁਆਰੇ ਜਾਣ ਦੀ ਪੱਕੀ ਆਦਤ ਨਾ ਪਾਈ ਹੁੰਦੀਇੱਕ ਦਿਨ ਸਿਆਲ ਦੀ ਰੁੱਤੇ ਮੈਨੂੰ ਖੰਘ ਲੱਗੀ ਹੋਈ ਸੀ ਮੈਂ ਬਾਬੇ ਦੇ ਘਰ ਗਿਆਬਾਬਾ ਮੈਨੂੰ ਖੰਘਦੇ ਨੂੰ ਵੇਖ ਕੇ ਕਹਿਣ ਲੱਗਾ. “ਉਏ ਭੋਲੂ, ਤੈਨੂੰ ਖੰਘ ਲੱਗ ਗਈ ਇੱਧਰ ਆ, ਤੈਨੂੰ ਦੁਆਈ ਦਿਆਂ।” ਬਾਬੇ ਨੇ ਕੌਲੀ ਵਿਚ ਚਮਚਾ ਕੁ ਘਰ ਦੀ ਕੱਢੀ ਦਾ ਪਾ ਕੇ ਮੈਨੂੰ ਪਿਆ ਦਿੱਤਾਖੰਘ ਤਾਂ ਜਿਹੜੀ ਹਟਣੀ ਸੀ ਹਟ ਗਈ, ਦੂਜੇ ਦਿਨ ਮੇਰਾ ਫਿਰ ਮੇਰਾ ਬਾਬੇ ਦੇ ਘਰ ਜਾਣ ਨੂੰ ਦਿਲ ਕਰੇ। ਮੈਂ ਜਾ ਕੇ ਬਾਬੇ ਨੂੰ ਵੇਖ ਕੇ ਝੂਠੀ ਮੂਠੀ ਖੰਘਣ ਲੱਗ ਪਿਆ। ਬਾਬਾ ਤਾੜ ਗਿਆ ਕਿ ਅੱਜ ਗੱਲ ਖੰਘ ਦੀ ਨਹੀਂ, ਕੋਈ ਹੋਰ ਜਾਪਦੀ ਹੈਬਾਬੇ ਨੇ ਕੋਲ ਬੁਲਾ ਕੇ ਫਿਰ ਮੈਨੂੰ ਕੌਲੀ ਵਿੱਚ ਛਿੱਟ ਕੁ ਪਾ ਕੇ ਚੜ੍ਹਾ ਦਿੱਤੀ। ਚੰਗਾ ਹੋਇਆ ਦਾਦੀ ਨੇ ਮੇਰਾ ਮੂੰਹ ਸੁੰਘ ਕੇ ਅਸਲ ਗੱਲ ਲੱਭ ਲਈ, ਨਹੀਂ ਤਾਂ ਮੈਂ ਬਾਬੇ ਦਾ ਪੱਕਾ ਚੇਲਾ ਬਣ ਜਾਣਾ ਸੀ

ਬਾਬਾ ਦਾਦੀ ਤੋਂ ਚੌਥੇ ਥਾਂ ਛੋਟਾ ਦਿਉਰ ਸੀ, ਅਤੇ ਦਾਦੀ ਦੇ ਦਬਕੇ ਤੋਂ ਉਹ ਝੱਟ ਤ੍ਰਬਕ ਜਾਂਦਾ ਸੀਦਾਦੀ ਮੈਨੂੰ ਕੰਨੋਂ ਫੜੀ ਬਾਬੇ ਦੇ ਘਰ ਲੈ ਗਈ ਤੇ ਬਾਬੇ ਵੱਲ ਘੂਰਦੀ ਹੋਈ ਬੋਲੀ, “ਵੇ ਬਿੱਲਿਆ, ਖਬਰਦਾਰ ਜੇ ਇਸ ਨੂੰ ਘਰ ਆਏ ਨੂੰ ਕੋਈ ਦੁਆਈ ਦਊਈ ਪਿਆਈ। ਵੱਡਾ ਆਇਆਂ ਤੂੰ ਖੰਘ ਦਾ ਡਾਕਟਰ।”

ਬਾਬਾ ਕਹਿਣ ਲੱਗਾ, “ਅੱਛਾ ਬਾਬਾ, ਮੁਆਫ ਕਰ ਦੇ ਹੁਣ, ਗਲਤੀ ਹੋ ਗਈ

ਬਾਬੇ ਨੂੰ ਦਾਦੀ ਦੀ ਬਜਾਏ ਬਹੁਤਾ ਡਰ ਦਾਦੀ ਦੀ ਖੂੰਡੀ ਤੋਂ ਲੱਗਦਾ ਹੁੰਦਾ ਸੀ, ਜਿਸ ਨੂੰ ਵਰਤਣ ਲੱਗਿਆਂ ਉਹ ਅੱਗਾ ਪਿੱਛਾ ਘੱਟ ਹੀ ਵੇਖਦੀ ਹੁੰਦੀ ਸੀਕੁੱਝ ਦਿਨਾਂ ਪਿੱਛੋਂ ਬਾਬੇ ਨੇ ਆਪਣੇ ਘਰ ਦੀ ਗਲੀ ਨਾਲ ਲੱਗਦੀ ਬੈਠਕ ਵਿੱਚੋਂ ਬਾਹਰ ਵੱਲ ਬੂਹਾ ਕੱਢ ਕੇ ਇੱਕ ਦੁਕਾਨ ਪਾ ਲਈ, ਜਿਸ ਵਿਚ ਛੋਟੀਆਂ ਮੋਟੀਆਂ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ, ਜਿਵੇਂ ਰਿਉੜੀਆਂ, ਮਖਾਣੇ, ਦਾਲ ਫੁੱਲੀਆਂ, ਖੱਟੀਆਂ ਮਿੱਠੀਆਂ ਗੋਲੀਆਂ, ਸੋਡੇ ਦੀਆਂ ਬੋਤਲਾਂ,  ਜਿਸ ਨੂੰ ਪਹਿਲਾਂ ਆਮ ਬੱਤਾ ਕਿਹਾ ਜਾਂਦਾ ਸੀ, ਅਤੇ ਹੋਰ ਵੀ ਕੁਝ ਛੋਟਾ ਮੋਟਾ ਸਾਮਾਨ ਰੱਖ ਲਿਆ, ਜਿਸ ਕਰਕੇ ਮੇਰੀ ਬਾਬੇ ਨਾਲ ਹੋਰ ਵੀ ਸਾਂਝ ਬਣ ਗਈ ਮੈਂ ਕਿਸੇ ਨਾ ਕਿਸੇ ਬਹਾਨੇ ਬਾਬੇ ਦੀ ਦੁਕਾਨ ’ਤੇ ਚਲਾ ਜਾਂਦਾ। ਦਾਦੀ ਮੈਨੂੰ ਤਾੜਦੀ ਹੋਈ ਕਹਿੰਦੀ ਕਿ ਜੇ ਹੁਣ ਬਾਬੇ ਤੋਂ ਖੰਘ ਦੀ ਦੁਆਈ ਮੰਗੀ ਜਾਂ ਪੀਤੀ ਤਾਂ ਵੇਖੀਂ ਫਿਰ ਇਹ ਖੂੰਡੀ ਬੁਰੀ ਤਰ੍ਹਾਂ ਤੇਰੇ ’ਤੇ ਵਰ੍ਹੇਗੀ

ਬਾਬਾ ਮੈਨੂੰ ਕਦੇ ਕਦਾਈਂ ਮਿੱਠੀਆਂ ਗੋਲੀਆਂ ਦੇ ਕੇ ਲਾਰੇ ਲਾ ਛੱਡਦਾ ਪਰ ਉਹ ਖੰਘ ਵਾਲੀ ਦੁਆਈ ਦੇਣ ਵੇਲੀ ਗੱਲ ਮੈਨੂੰ ਅਤੇ ਉਸ ਨੂੰ ਕਦੇ ਨਾ ਭੁੱਲਦੀ

ਬਾਪੂ ਮੇਰਾ ਫੌਜ ਵਿੱਚ ਸੀ ਅਤੇ ਜਦੋਂ ਉਹ ਕਦੇ ਛੁੱਟੀ ਆਉਂਦਾ, ਬਾਬੇ ਦੀ ਸੇਵਾ ਅਤੇ ਪੂਰੀ ਪੁੱਛਗਿੱਛ ਉਸਦੇ ਆਪਣੇ ਪੁੱਤਰਾਂ ਤੋਂ ਵੀ ਵੱਧ ਕਰਦਾ ਬੇਬੇ ਨੂੰ ਵੀ ਬਾਪੂ ਕਹਿੰਦਾ, “ਮੇਰੇ ਪਿੱਛੋਂ ਚਾਚੇ ਦਾ ਪੂਰਾ ਧਿਆਨ ਰੱਖਿਆ ਕਰ, ਮੈਂਨੂੰ ਆਪਣੇ ਪਿਓ ਦੀ ਕੋਈ ਸੇਵਾ ਕਰਨ ਦਾ ਮੌਕਾ ਤਾਂ ਨਹੀਂ ਮਿਲਿਆਬਜ਼ੁਰਗਾਂ ਦੀ ਸੇਵਾ ਜੇ ਨਿਸ਼ਕਾਮ ਹੋ ਕੇ ਕਰੀਏ ਤਾਂ ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ।”

ਬਾਪੂ ਨੇ ਆਪਣਾ ਇਹ ਫਰਜ਼ ਬਾਬਾ ਸ਼ੇਰ ਸਿੰਘ ਦੇ ਆਖਰੀ ਦਮਾਂ ਤੱਕ ਨਿਭਾਇਆ। ਆਖਰੀ ਉਮਰ ਵੇਲੇ ਬਾਬੇ ਨੂੰ ਸਾਹ ਦੀ ਬੀਮਾਰੀ ਨੇ ਘੇਰ ਲਿਆ। ਉਸਦੇ ਧੀਆਂ ਪੁੱਤਰ ਆਉਂਦੇ ਤੇ ਘੜੀ ਪਲ ਪਤਾ ਲੈ ਕੇ ਚਲੇ ਜਾਂਦੇ ਬਾਪੂ ਜਦ ਆਉਂਦਾ ਤਾਂ ਬਾਬੇ ਨੂੰ ਮਾਲਿਸ਼ ਕਰਦਾ, ਉਸਦੇ ਕੱਪੜੇ ਬਦਲਦਾ ਜਿੰਨਾ ਕੁ ਹੁੰਦਾ ਉਸਦਾ ਵੱਧ ਤੋਂ ਵੱਧ ਖਿਆਲ ਰੱਖਦਾ

ਬਾਪੂ ਬੋਰਡ ਦੀ ਪੈਨਸ਼ਨ ਆ ਕੇ ਫਿਰ ਲਾਹੌਰ ਨੌਕਰੀ ’ਤੇ ਲੱਗ ਗਿਆ ਸੀ। ਇੱਕ ਵਾਰ ਘਰ ਛੁੱਟੀ ਆਇਆ, ਬਾਬੇ ਦੀ ਸਿਹਤ ਬਹੁਤ ਕਮਜ਼ੋਰ ਹੋ ਚੁੱਕੀ ਸੀ। ਬਾਪੂ ਨੂੰ ਵੇਖ ਕੇ ਬਾਬਾ ਸ਼ੇਰ ਸਿੰਘ ਬਾਪੂ ਨੂੰ ਬਾਹਾਂ ਵਿਚ ਲੈ ਕੇ ਭੁੱਬੀਂ ਰੋਣ ਲੱਗ ਪਿਆ, ਕਹਿਣ ਲੱਗਾ, “ਪ੍ਰੀਤਮ ਮੈਂ ਹੁਣ ਨਹੀਂ ਬਚਣਾ ਖੌਰੇ ਹੁਣ ਤੇਰੀ ਮੇਰੀ ਇਹ ਆਖਰੀ ਮਿਲਣੀ ਹੀ ਹੈ।” ਬਾਪੂ ਕਹਿਣ ਲੱਗਾ, “ਚਾਚਾ ਹੌਸਲਾ ਕਰ, ਮੈਂ ਛੇਤੀ ਹੀ ਛੁੱਟੀ ਆ ਕੇ ਤੈਨੂੰ ਆਪਣੇ ਨਾਲ ਲਾਹੌਰ ਲਿਜਾ ਕੇ ਕਿਸੇ ਚੰਗੇ ਡਾਕਟਰ ਕੋਲੋਂ ਤੇਰਾ ਇਲਾਜ ਕਰਵਾਵਾਂਗਾ ... ਤੂੰ ਫਿਕਰ ਨਾ ਕਰ, ਵੇਖੀਂ ਤੂੰ ਛੇਤੀ ਨੌਂ ਬਰ ਨੌਂ ਹੋ ਜਾਣਾ ਹੈ

ਬੇਬੇ ਅਤੇ ਮੇਰੀ ਵੱਡੀ ਭੈਣ ਬਾਪੂ ਕੋਲ ਹੀ ਲਾਹੌਰ ਰਹਿੰਦੇ ਸਨਛੇਤੀ ਹੀ ਬਾਪੂ ਛੁੱਟੀ ਆਇਆ ਤੇ ਬਾਬੇ ਨੂੰ ਨਾਲ ਹੀ ਲਾਹੌਰ ਲੈ ਗਿਆਬਾਬੇ ਦਾ ਘਰ ਬੰਦ ਹੋ ਗਿਆ। ਧੀਆਂ ਪੁੱਤਰ ਬਾਬੇ ਦੀ ਮਾੜੀ ਹਾਲਤ ਵੇਖ ਕੇ ਘਰ ਫੇਰਾ ਮਾਰਨੋਂ ਵੀ ਹੱਟ ਗਏ, ਕਿਉਂ ਜੋ ਸਿਵਾਏ ਘਰ ਅਤੇ ਬਾਬੇ ਦੀ ਪੈਨਸ਼ਨ ਦੇ ਕੋਈ ਹੋਰ ਜਾਇਦਾਦ ਵੀ ਨਹੀਂ ਸੀਆਂਢ ਗੁਆਂਢ ਤਰ੍ਹਾਂ ਤਰ੍ਹਾਂ ਦੀਆਂ ਕਈ ਗੱਲਾਂ ਬਾਪੂ ਬਾਰੇ ਕਰਨ ਲੱਗ ਪਏ

ਕਈ ਕਹਿਣ ਲੱਗੇ, ‘ਬੁੱਢੇ ਦੀ ਪੈਨਸ਼ਨ ਕਰਕੇ ਇਲਾਜ ਕਰਵਾਉਣ ਦੇ ਬਹਾਨੇ ਲੈ ਗਿਆ ਹੋਵੇਗਾ’ ਜਿੰਨੇ ਮੂੰਹ ਉੱਨੀਆਂ ਗੱਲਾਂ ... ਬਾਪੂ ਕਿਸੇ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਬਾਬੇ ਦੇ ਇਲਾਜ ਅਤੇ ਸੇਵਾ ਕਰਨ ਵੱਲ ਧਿਆਨ ਰੱਖਦਾਇੱਕ ਸਾਲ ਤੋਂ ਵੱਧ ਬਾਬੇ ਦੀ ਸੇਵਾ ਬਾਪੂ ਨੇ ਕੀਤੀ ਅਤੇ ਚੰਗਾ ਡਾਕਟਰ ਲੱਭ ਕੇ ਇਲਾਜ ਵੀ ਕਰਵਾਇਆ

ਬਾਬੇ ਦੀ ਹਾਲਤ ਦਿਨੋ ਦਿਨ ਕਮਜ਼ੋਰ ਹੁੰਦੀ ਵੇਖ ਕੇ ਡਾਕਟਰ ਨੇ ਬਾਬੇ ਨੂੰ ਘਰ ਲਿਜਾ ਕੇ ਸੇਵਾ ਕਰਨ ਦੀ ਸਲਾਹ ਦਿੱਤੀ। ਬਾਪੂ ਛੁੱਟੀ ਲੈ ਕੇ ਬਾਬੇ ਨੂੰ ਇਹ ਸੋਚ ਕੇ ਘਰ ਲੈ ਗਿਆ ਕਿ ਰੱਬ ਨਾ ਕਰੇ ਕਿ ਜੇ ਬਾਬੇ ਨੂੰ ਉਸ ਕੋਲ ਬਾਹਰ ਹੀ ਕੁਝ ਹੋ ਗਿਆ ਤਾਂ ਉਸਦੇ ਧੀਆਂ ਪੁੱਤਰਾਂ ਨੇ ਕਈ ਗੱਲਾਂ ਕਰਨੀਆਂ ਹਨਜਦ ਬਾਪੂ ਬਾਬੇ ਨੂੰ ਘਰ ਵਾਪਸ ਲੈ ਕੇ ਆਇਆ ਤਾਂ ਸੁਣ ਕੇ ਬਾਬੇ ਦੇ ਸਾਰੇ ਧੀਆਂ ਪੁੱਤਰ ਆ ਗਏਬਾਪੂ ਅਤੇ ਉਸਦੇ ਛੁੱਟੀ ਆਏ ਪੁੱਤਰ ਕਿਸੇ ਨਾ ਕਿਸੇ ਤਰ੍ਹਾਂ ਬਾਬੇ ਨੂੰ ਡਾਕਖਾਨੇ ਲੈ ਗਏ ਅਤੇ ਉਸਦੀ ਸਾਰੀ ਪੈਨਸ਼ਨ ਕਢਵਾ ਕੇ ਲੈ ਆਏਬਾਬੇ ਦੇ ਸਾਰੇ ਪੁੱਤਰ ਜਦ ਬਾਬੇ ਕੋਲ ਹੇਤ ਪਿਆਰ ਜਤਾਉਣ ਲਈ ਆਏ ਤਾਂ ਉਹ ਉਨ੍ਹਾਂ ਸਾਰਿਆਂ ਦੇ ਹੱਥ ਪਿੱਛੇ ਹਟਾਉਂਦਾ ਹੋਇਆ ਬਾਬਾ ਆਪਣੀ ਭਰੜਾਈ ਹੋਈ ਆਵਾਜ਼ ਵਿੱਚ ਬੋਲਿਆ, “ਚਲੇ ਜਾਓ, ਤੁਸੀਂ ਮੇਰੇ ਕੁੱਝ ਨਹੀਂ ਲੱਗਦੇਮੇਰਾ ਅਸਲੀ ਪੁੱਤਰ ਤਾਂ ਪ੍ਰੀਤਮ ਹੈ, ਜਿਸ ਨੇ ਮੇਰੀ ਇੰਨੀ ਸੇਵਾ ਕੀਤੀ ਹੈ

ਬਾਬੇ ਸ਼ੇਰ ਸਿੰਘ ਨੇ ਆਪਣੀ ਲਿਆਂਦੀ ਹੋਈ ਸਾਰੀ ਪੈਨਸ਼ਨ ਆਪਣੇ ਸਿਰ੍ਹਾਣੇ ਰੱਖੀ ਹੋਈ ਸੀ। ਲਾਹੌਰ ਤੋਂ ਨਾਲ ਲਿਆਂਦੀਆਂ ਹੋਈਆਂ ਦਵਾਈਆਂ ਉਸ ਨੂੰ ਦਿੱਤੀਆਂ ਜਾ ਰਹੀਆਂ ਸਨਸ਼ਾਇਦ ਉਸਦੀ ਉਮਰ ਦੀ ਖੜ੍ਹ ਹੁਣ ਪੱਕ ਕੇ ਕਿਸੇ ਸਿਰੇ ਲੱਗਣ ਵਾਲੀ ਹੋ ਚੁੱਕੀ ਸੀਕਿਸੇ ਵੀ ਦਵਾਈ ਦਾ ਅਸਰ ਨਹੀਂ ਸੀ ਹੋ ਰਿਹਾਡਾਕਟਰ ਕੋਲ ਵਾਪਸ ਲਾਹੌਰ ਲਿਜਾਣਾ ਵੀ ਹੁਣ ਔਖਾ ਸੀਬਾਪੂ ਨੇ ਤਾਰ ਦੇ ਕੇ ਛੁੱਟੀ ਹੋਰ ਵਧਾ ਲਈ

ਮੰਜੇ ’ਤੇ ਪਿਆ ਬਾਬਾ ਸ਼ੇਰ ਸਿੰਘ ਇੱਕ ਵਾਰ ਆਪਣਾ ਪੂਰਾ ਤਾਣ ਲਾ ਕੇ ਬੋਲਿਆ, “ਸਾਰਾ ਪਰਿਵਾਰ ਮੇਰੇ ਕੋਲ ਆ ਕੇ ਬੈਠ ਜਾਓ। ਸਾਰੇ ਪਰਿਵਾਰ ਦੇ ਨਿੱਕੇ ਵੱਡੇ ਜੀਅ ਉਸਦੇ ਮੰਜੇ ਦੁਆਲੇ ਆ ਕੇ ਬੈਠ ਗਏ ਬਾਬੇ ਨੇ ਆਪਣੇ ਕਮਜ਼ੋਰ ਹੱਥਾਂ ਨਾਲ ਪੂਰਾ ਜੋਰ ਲਾ ਕੇ ਆਪਣੇ ਪੈਨਸ਼ਨ ਦੇ ਕਢਾਏ ਨੋਟਾਂ ਫੜ ਲਏ ਅਤੇ ਕੁਝ ਰਕਮ ਗੁਰੂ ਘਰ ਲਈ ਕੱਢ ਕੇ ਬਾਕੀ ਸਾਰੀ ਰਕਮ ਸਾਰੇ ਕੋਲ ਬੈਠੇ ਛੋਟੇ ਵੱਡੇ ਜੀਆਂ ਨੂੰ ਹੌਲੀ ਹੌਲੀ ਵੰਡ ਦਿੱਤੀਬਾਪੂ ਕੋਲ ਖੜ੍ਹਾ ਨਮ ਅੱਖਾਂ ਨਾਲ ਇਹ ਆਖਰੀ ਨਜ਼ਾਰਾ ਵੇਖ ਰਿਹਾ ਸੀਫਿਰ ਅਖੀਰ ’ਤੇ ਬਾਪੂ ਨੂੰ ਕੋਲ ਬੁਲਾ ਕੇ ਭਰੇ ਮਨ ਨਾਲ ਛਾਤੀ ਨਾਲ ਲਾ ਕੇ ਬਾਬਾ ਬੋਲਿਆ, “ਪ੍ਰੀਤਮ, ਤੇਰੀ ਸੇਵਾ ਦਾ ਮੈਂ ਮੁੱਲ ਕਦੇ ਵੀ ਨਹੀਂ ਮੋੜ ਸਕਾਂਗਾਮੇਰੇ ਕੋਲ ਤੇਰੀ ਕੀਤੀ ਸੇਵਾ ਦਾ ਮੁੱਲ ਮੇਰੀ ਅਸੀਸਾਂ ਦੇ ਸਿਵਾ ਹੋਰ ਕੁੱਝ ਨਹੀਂ॥. ਜਿੱਥੇ ਤੂੰ ਅੱਗੇ ਮੇਰੀ ਇੰਨੀ ਸੇਵਾ ਕੀਤੀ ਹੈ, ਹੁਣ ਇੱਕ ਕੰਮ ਹੋਰ ਕਰੀਂ। ਮੇਰੀ ਚਿਖਾ ਨੂੰ ਲਾਂਬੂ ਵੀ ਆਪਣੇ ਹੱਥੀਂ ਹੀ ਲਾਈਂ

ਦੂਸਰੇ ਦਿਨ ਚਾਰ ਕੁ ਵਜੇ ਨਾਲ ਬਾਬਾ ਸ਼ੇਰ ਸਿੰਘ ਨੱਬੇ ਕੁ ਸਾਲ ਦੀ ਲੰਮੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆਸਾਰੇ ਘਰ ਦੇ ਜੀਅ ਉੱਚੀ ਉੱਚੀ ਢਾਹਾਂ ਮਾਰ ਰਹੇ ਸਨ।ਨੂਹਾਂ ਧੀਆਂ ਵੈਣ ਪਾ ਰਹੀਆਂ ਸਨ, ਪਰ ਬਾਪੂ ਦੀਆਂ ਅੱਖਾਂ ਦੇ ਪਾਣੀ ਦਾ ਹੜ੍ਹ ਖੌਰੇ, ਵਹਿ ਵਹਿ ਕੇ ਹੁਣ ਸੁੱਕ ਗਿਆ ਸੀ ...

ਬਾਪੂ ਨੇ ਇੱਕ ਸੌ ਦੱਸ ਸਾਲ ਦੀ ਉਮਰ ਚਲਦੇ ਫਿਰਦੇ ਨੇ ਭੋਗੀਔਲਾਦ ਸਾਰੀ ਨੇਕ ਨਿੱਕਲੀ। ਬਾਪੂ ਅਤੇ ਬੇਬੇ ਇੱਕੇ ਹੀ ਦਿਨ ਇਕੱਠੇ ਹੀ ਵੱਡੇ ਬਾਗ ਪਰਿਵਾਰ ਵਾਲੇ ਹੋ ਕੇ ਇਸ ਸੰਸਾਰ ਤੋਂ ਗਏ

ਬਾਪੂ ਸਾਨੂੰ ਕਹਿੰਦਾ ਹੁੰਦਾ ਸੀ ਕਿ ਨੇਕ ਨੀਯਤ ਨਾਲ ਬਜ਼ੁਰਗਾਂ ਦੀ ਕੀਤੀ ਹੋਈ ਸੇਵਾ ਕਦੇ ਬਿਰਥੀ ਨਹੀਂ ਜਾਂਦੀ। ਬਾਪੂ ਜਦੋਂ ਵੀ ਕਿਤੇ ਬਾਬਾ ਸ਼ੇਰ ਸਿੰਘ ਦੀ ਕੋਈ ਗੱਲ ਛੇੜ ਬਹਿੰਦਾ ਤਾਂ ਉਸਦੀ ਜ਼ਿੰਦਾ ਦਿਲੀ ਦੀਆਂ ਗੱਲਾਂ ਸੁਣ ਕੇ ਬਾਬੇ ਸ਼ੇਰ ਸਿੰਘ ਦਾ ਬਚਪਨ ਵਿੱਚ ਵੇਖਿਆ ਚਿਹਰਾ ਬਾਰ ਬਾਰ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ

*****

(374)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author