RewailSingh7ਤੁਸੀਂ ਵੀ ਮੇਰੇ ਵਾਂਗ ਪੁਰਾਣੇ ਪੰਜਾਬੀ ਫੌਂਟਾਂ ਨੂੰ ਛੱਡ ਕੇ ਪੰਜਾਬੀ ਯੂਨੀਕੋਡ ਸਿਸਟਮ ਅਪਣਾਓ ...
(ਅਪਰੈਲ 20, 2016)


(ਨੋਟ: ਸਾਰੇ ਪੁਰਾਣੇ ਪੰਜਾਬੀ ਫੌਂਟ, ਜਿਵੇਂ ਕਿ ਸਤਲੁਜ, ਜੌਏ, ਅਨਮੋਲ ਲਿਪੀ, ਚਾਤਰਿਕ, ਅਮ੍ਰਿਤ, ਅਮਰ ਆਦਿ ਲੈਟਿਨ (ਅੰਗਰੇਜ਼ੀ) ਅੱਖਰਾਂ ਦੇ ਕੋਡਾਂ ਦੀ ਥਾਂ ਪੰਜਾਬੀ ਅੱਖਰ ਪਾ ਕੇ ਬਣਾਏ ਹੋਏ ਹਨ। ਕੇਵਲ ਪੰਜਾਬੀ ਯੂਨੀਕੋਡ ਫੌਂਟ ਹੀ ਗੁਰਮੁਖੀ ਲਿਪੀ ਨੂੰ ਯੂਨੀਕੋਡ ਸੰਸਥਾ ਵੱਲੋਂ ਮਿਲੇ ਕੋਡਾਂ ਉੱਤੇ ਅਧਾਰਤ ਹਨ। ਅੱਜ ਦੁਨੀਆਂ ਭਰ ਦੇ ਬਹੁਤ ਸਾਰੇ ਪੰਜਾਬੀ ਵੈੱਬਸਾਈਟ, ‘ਸਰੋਕਾਰ’ ਸਮੇਤ, ਪੰਜਾਬੀ ਯੂਨੀਕੋਡ ਸਿਸਟਮ ਦੀ ਵਰਤੋਂ ਕਰਦੇ ਹਨ ... ਸੰਪਾਦਕ।)

ਮੈਨੂੰ ਵਿਦੇਸ਼ ਵਿੱਚ ਰਹਿੰਦਿਆਂ ਅੱਠ ਸਾਲ ਹੋ ਚੁੱਕੇ ਹਨ। ਮੇਰੀ ਉਮਰ ਦਾ ਅਠੱਤਰਵਾਂ ਸਾਲ ਵੀ ਇੱਸੇ ਸਾਲ ਦੇ ਪੰਦਰਾਂ ਜੂਨ ਨੂੰ ਪੂਰਾ ਹੋ ਜਾਵੇਗਾ। ਪੰਜਾਬ ਤੋਂ ਇੱਥੇ ਆਉਣ ਤੋਂ ਕੁੱਝ ਸਮਾਂ ਪਹਿਲਾਂ ਮੈਨੂੰ ਕੰਪਿਊਟਰ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਂ ਜਦੋਂ ਵੀ ਕੰਪਿਊਟਰ ਦੇ ਕਿਸੇ ਵਿਦਿਆਰਥੀ ਨੂੰ ਕੰਪਿਊਟਰ ’ਤੇ ਕੰਮ ਕਰਦੇ ਵੇਖਦਾ ਤਾਂ ਮੇਰੇ ਅੰਦਰ ਵੀ ਕੰਪਿਊਟਰ ਚਲਾਉਣ ਦੀ ਰੀਝ ਪੈਦਾ ਹੁੰਦੀ। ਪਰ ਮੇਰੇ ਕੋਲ ਕੰਪਿਊਟਰ ਨਾ ਹੋਣ ਕਰਕੇ ਇਹ ਮੇਰੇ ਲਈ ਵੱਡੀ ਸਮੱਸਿਆ ਸੀ ਇਹ ਸਮੱਸਿਆ ਵਿਦੇਸ਼ ਆਉਣ ਤੋਂ ਥੋੜ੍ਹਾ ਜਿਹਾ ਸਮਾਂ ਪਹਿਲਾਂ ਹੀ ਹੱਲ ਹੋ ਗਈ ਹੋਇਆ ਇਸ ਤਰ੍ਹਾਂ ਕਿ ਮੇਰਾ ਇੱਕ ਨੇੜਲਾ ਸੰਬੰਧੀ ਜੋ ਥੋੜ੍ਹਾ ਸਮਾਂ ਪਹਿਲਾਂ ਵਿਦੇਸ਼ ਤੋਂ ਅਇਆ ਸੀ, ਉਸ ਕੋਲ ਇੱਕ ਪੁਰਾਣਾ ਕੰਮ ਚਲਾਊ ਕੰਪਿਊਟਰ ਸੀਜੋ ਮੈਂ ਥੋੜ੍ਹੀ ਜਿਹੀ ਕੀਮਤ ਦੇ ਕੇ ਉਸ ਤੋਂ ਲੈ ਲਿਆ। ਥੋੜ੍ਹੇ ਦਿਨਾਂ ਵਿੱਚ ਹੀ ਇੱਧਰੋਂ ਉੱਧਰੋਂ ਕੰਪਿਊਟਰ ਸਿੱਖਦੇ ਵਿਦਿਆਰਥੀਆਂ ਕੋਲੋਂ ਕੰਪਿਊਟਰ ਖੋਲ੍ਹਣਾ ਅਤੇ ਬੰਦ ਕਰਨਾ ਸਿੱਖ ਲਿਆ ਅਤੇ ਛੇਤੀ ਹੀ ਵਿਦੇਸ਼ ਆ ਗਿਆ ਉਹ ਕੰਪਿਊਟਰ ਵੀ ਆਪਣੇ ਨਾਲ ਹੀ ਲੈ ਆਇਆ

ਇੱਥੇ ਆ ਕੇ ਮੇਰੇ ਕੋਲ ਸਮਾਂ ਸੀ ਪਰ ਮੇਰੇ ਲਈ ਇੱਕ ਵੱਡੀ ਸਮੱਸਿਆ ਹੋਰ ਆ ਖੜ੍ਹੀ ਹੋਈ ਕਿ ਮੇਰੇ ਇਸ ਕੰਪਿਊਟਰ ਵਿੱਚ ਕੋਈ ਵੀ ਪੰਜਾਬੀ ਫੌਂਟ ਨਹੀਂ ਸੀ। ਇੱਕ ਵੇਰ ਕਿਸੇ ਕੰਮ ਲਈ ਬ੍ਰੇਸ਼ੀਆ (ਇਟਲੀ ) ਵਿਖੇ ਮੇਰੇ ਇੱਕ ਜਾਣਕਾਰ ਸੱਜਣ ਸਵਰਨਜੀਤ ਸਿੰਘ ਘੋਤੜਾ ਸਟੂਡੀਓ ਵਾਲੇ, ਜੋ ਮੀਡੀਆ ਪੰਜਾਬ ਜਰਮਨ ਦੇ ਪੱਤਰਕਾਰ ਵੀ ਹਨ, ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਨ੍ਹਾਂ ਨਾਲ ਗੱਲਾਂਬਾਤਾਂ ਕਰਦਿਆਂ ਮੈਂ ਉਨ੍ਹਾਂ ਨੂੰ ਆਪਣੀ ਇਸ ਸਮੱਸਿਆ ਦੱਸੀ। ਉਹ ਹੱਸਦੇ ਹੋਏ ਕਹਿਣ ਲੱਗੇਛੱਡੋ ਜੀ, ਇਹ ਕਿਹੜਾ ਵੱਡਾ ਕੰਮ ਹੈਕੰਪਿਊਟਰ ਲਿਆਉ ਹੁਣੇ ਫੌਂਟ ਭਰ ਦਿੰਦਾ ਹਾਂਕੁਦਰਤੀ ਕੰਪਿਊਟਰ ਮੈਂ ਨਾਲ ਹੀ ਲੈ ਗਿਆ ਸੀ। ਉਨ੍ਹਾਂ ਪੈੱਨ ਡਰਾਈਵ ਨਾਲ ਅਮ੍ਰਿਤ ਫੌਂਟ ਅਤੇ ਅਮਰ ਫੌਂਟ, ਜਿਨ੍ਹਾਂ ਵਿੱਚ ਉਹ ਖਬਰਾਂ ਟਾਈਪ ਕਰ ਕੇ ਭੇਜਦੇ ਸਨਮੇਰੇ ਕੰਪਿਊਟਰ ਵਿੱਚ ਪਾ ਦਿੱਤੇ ਅਤੇ ਨਾਲ ਹੀ ਨਿੱਤ ਨੇਮ ਦੀਆਂ ਪੰਜ ਬਾਣੀਆਂ ਕੁੱਝ ਗੁਰਬਾਣੀ ਦੇ ਸ਼ਬਦ ਅਤੇ ਸੰਪੂਰਣ ਗੁਰੂ ਗੁਰੰਥ ਸਾਹਿਬ ਵੀ ਡਾਊਨ ਲੋਡ ਕਰ ਦਿੱਤਾ। ਨਾਲ ਹੀ ਮੀਡੀਆ ਪੰਜਾਬ ਜਰਮਨ ਦਾ ਵੈੱਬ ਸਾਈਟ ਪਤਾ ਵੀ ਲਿਖਾ ਦਿੱਤਾ ਅਤੇ ਖੋਲ੍ਹਣ ਦਾ ਵੱਲ ਵੀ ਦੱਸ ਦਿੱਤਾ। ਇਹ ਸ਼ਾਇਦ ਮੇਰੀ ਇੰਟਰਨੈੱਟ ਦੀ ਦੁਨੀਆ ਨੂੰ ਵੇਖਣ ਦੀ ਸ਼ੁਰੂਆਤ ਸੀ

ਘਰ ਆ ਕੇ ਕੰਪਿਊਟਰ ਖੋਲ੍ਹ ਕੇ ਰੋਮਨ ਕੀ ਬੋਰਡ ’ਤੇ ਸੱਭ ਤੋਂ ਪਹਿਲਾਂ ਅਮ੍ਰਿਤ ਫੌਂਟ ਤੋਂ ਹੀ ਸ਼ੁਰੂ ਹੋਇਆ ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀਕੋਡ ਤੱਕ ਦਾ ਅੱਠਾਂ ਵਰ੍ਹਿਆਂ ਦਾ ਇਹ ਲੰਮਾ ਸਫਰ, ਜਿਸ ਰਾਹੀਂ ਇਸ ਅੱਠ ਵਰ੍ਹਿਆਂ ਦੇ ਇਸ ਲਿਖਤੀ ਸਫਰ ਵਿੱਚ ਮੇਰੀ ਪਹਿਲੀ ਰਚਨਾ ਮੀਡੀਆ ਪੰਜਾਬ ਜਰਮਨ ਵਿੱਚ ਛਪੀ। ਇਸ ਤੋਂ ਬਾਅਦ ਹੁਣ ਤੱਕ ਮੈਂ ਮੀਡੀਆ ਪੰਜਾਬ ਨਾਲ ਪੱਕੇ ਤੌਰ ’ਤੇ ਜੁੜਿਆ ਆ ਰਿਹਾ ਹਾਂ

ਬੇਸ਼ੱਕ ਅਮ੍ਰਿਤ ਅਤੇ ਅਮਰ ਫੌਂਟ ਰੋਮਨ ਕੀ ਬੋਰਡ ’ਤੇ ਮੇਰੇ ਲਈ ਬੜੇ ਸੌਖੇ ਪੰਜਾਬੀ ਫੌਂਟ ਸਨ, ਪਰ ਇਨ੍ਹਾਂ ਫੌਂਟਾਂ ਵਿੱਚ ਟਾਈਪ ਕੀਤੀਆਂ ਹੋਈਆਂ ਮੇਰੀਆਂ ਰਚਨਾਵਾਂ ਹੋਰ ਵੈੱਬਸਾਈਟਾਂ ਵੱਲੋਂ ਇਨ੍ਹਾਂ ਫੌਂਟਾਂ ਦੀ ਬਜਾਏ ਕਿਸੇ ਹੋਰ ਫੌਂਟ ਵਿੱਚ ਮੰਗੀਆਂ ਜਾਂਦੀਆਂ ਸਨ। ਇਸ ਮੁਸ਼ਕਲ ਨੂੰ ਹੱਲ ਕਰਨ ਲਈ ਮੈਨੂੰ ਚਾਤ੍ਰਿਕ ਫੌਂਟ, ਅਤੇ ਫਿਰ ਅਨਮੋਲ ਫੌਂਟ ਲਈ ਲੰਮਾ ਅਭਿਆਸ ਵੀ ਕਰਨਾ ਪਿਆ। ਬਹੁਤੀਆਂ ਵੈੱਬ ਸਾਈਟਾਂ ’ਤੇ ਯੂਨੀਕੋਡ ਵਿੱਚ ਰਚਨਾਵਾਂ ਭੇਜਣ ਬਾਰੇ ਪੜ੍ਹਿਆ ਵੀ ਪਰ ਕੰਮ ਚਲਦਾ ਜਾਂਦਾ ਵੇਖ ਕੇ ਯੂਨੀਕੋਡ ਵਿੱਚ ਲਿਖਣ ਦੀ ਮਹੱਤਤਾ ਨੂੰ ਅਣਗੌਲਿਆ ਹੀ ਕਰੀ ਰੱਖਿਆ

ਇਹ ਮੰਨਣ ਵਾਲੀ ਗੱਲ ਹੋਵੇਗੀ ਕਿ ਹਰ ਮਨੁੱਖ ਦਾ ਕਿਸੇ ਵੀ ਸਫਲਤਾ ਦੇ ਪਿੱਛੇ ਕੋਈ ਨਾ ਕੋਈ ਪ੍ਰੇਰਣਾ ਸ੍ਰੋਤ ਜ਼ਰੂਰ ਹੁੰਦਾ ਹੈ। ਇਸ ਬਾਰੇ ਮੈਂ ਵਿਦੇਸ਼ ਆਉਣ ਤੋਂ ਪਹਿਲਾਂ ਆਪਣੇ ਚੌਂਤੀ ਸਾਲ ਦੇ ਸਰਕਾਰੀ ਸੇਵਾ ਕਾਲ ਦੇ ਵੱਖ ਵੱਖ ਵਿਭਾਗਾਂ ਅਤੇ ਅਹੁਦਿਆਂ ’ਤੇ ਕੰਮ ਕਰਨ ਵੇਲੇ ਅਤੇ ਇਸ ਤੋਂ ਅਗਲੇ ਪਿਛਲੇ ਸਮੇਂ ਦੀ ਗੱਲ ਕਰਾਂ ਤਾਂ ਹੱਥਲਾ ਲੇਖ ਬਹੁਤ ਹੀ ਲੰਮਾ ਹੋ ਜਾਵੇਗਾ। ਪਰ ਵਿਦੇਸ਼ ਰਹਿੰਦਿਆਂ ਮੇਰੇ ਲਈ ਤਿੰਨ ਸ਼ਖ਼ਸੀਅਤਾਂ ਵਰਨਣ ਯੋਗ ਹਨਜਿਨ੍ਹਾਂ ਵਿੱਚ ਸੱਭ ਤੋਂ ਪਹਿਲਾ ਨਾਂ ਮੀਡੀਆ ਪੰਜਾਬ ਜਰਮਨ ਵਾਲੇ ਸ. ਬਲਦੇਵ ਸਿੰਘ ਜੀ ਦਾ ਹੈ ਜੋ ਜਰਮਨ ਵਿੱਚ ਇੱਕ ਚੰਗੇ ਕਾਰੋਬਾਰੀ ਹੋਣ ਦੇ ਨਾਲ ਇੱਸ ਵੈੱਬ ਸਾਈਟ ਰਾਹੀਂ ਦੇਸ਼ ਵਿਦੇਸ਼ ਦੇ ਹਜ਼ਾਰਾਂ ਪੰਜਾਬੀ ਲੇਖਕਾਂ ਅਤੇ ਪਾਠਕ ਨੂੰ ਜੋੜ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟੇ ਹੇਏ ਹਨ। ਇੰਨਾ ਹੀ ਨਹੀਂ, ਉਹ ਹਰ ਸਾਲ ਹੀ ਮੀਡੀਆ ਪੰਜਾਬ ਦੇ ਵਿਹੜੇ ਵਿੱਚ ਜਦੋਂ ਪੰਜਾਬੀ ਕਵੀ ਦਰਬਾਰ ਵੀ ਕਰਾਉਂਦੇ ਹਨ ਤਾਂ ਦੇਸ਼ ਵਿਦੇਸ਼ ਤੋਂ ਆਏ ਕਵੀਆਂਲੇਖਕਾਂ ਅਤੇ ਬੁੱਧੀਜੀਵੀਆਂ ਦੇ ਇਕੱਠ ਦਾ ਨਜ਼ਾਰਾ ਵੇਖਣਯੋਗ ਹੁੰਦਾ ਹੈ।

ਦੂਜੀ ਸ਼ਖਸੀਅਤਜਿੱਥੇ ਮੈਂ ਰਹਿ ਹਾਂ, ਇੱਥੋਂ ਦੀ ਫਾਰਮੇਸੀ ਦੀ ਮਾਲਕ ਇੱਕ ਬੜੀ ਹੀ ਸੁਹਿਰਦ ਇਟਾਲੀਅਨ ਫ੍ਰਾਂਚੈਸਕਾ ਨਾਂ ਦੀ ਇਟਾਲੀਅਨ ਅਤੇ ਅੰਗ੍ਰੇਜ਼ੀ ਬੋਲਣ ਵਾਲੀ ਔਰਤ ਹੈ ਜਿਸਦੀ ਪ੍ਰੇਰਨਾ ਸਦਕਾ ਮੈਂ ਬਿਨਾਂ ਕਿਸੇ ਸਕੂਲ ਗਏ ਗੁਜ਼ਾਰੇ ਜੋਗੀ ਇੱਥੋਂ ਦੀ ਬੋਲੀ ਬੋਲਣ ਜੋਗਾ ਹੋਇਆ ਹਾਂ

ਤੀਸਰਾ ਪਰ ਸੱਭ ਤੋਂ ਵੱਧ ਪ੍ਰੇਰਣਾਦਾਇਕ ਨਾਂ 5abi ਵੈੱਬ ਸਾਈਟ ਯੂ.ਕੇਦੇ ਰੂ ਏ ਰਵਾਂ ਡਾਕਟਰ ਬਲਦੇਵ ਸਿੰਘ ਕੰਦੋਲਾ ਜੀ ਦਾ ਆਉਂਦਾ ਹੈ, ਜਿਨ੍ਹਾਂ ਦੀ ਪ੍ਰੇਰਣਾ ਸਦਕਾ ਪੰਜਾਬੀ ਯੂਨੀਕੋਡ, ਜਿਸ ਨੂੰ ਮੈਂ ਵਿਦੇਸ਼ ਵਿੱਚ ਰਹਿੰਦੇ ਅੱਠਾਂ ਸਾਲਾਂ ਦੇ ਲੰਮੇ ਸਮੇਂ ਵਿੱਚ ਅਪਨਾਉਣ ਤੋਂ ਝਿਜਕਦਾ ਰਿਹਾ ਹਾਂਪਰ ਆਪਣੇ ਕੰਪਿਊਟਰ ਵਿੱਚ ਡਾਊਨਲੋਡ ਕਰਕੇ ਸਿਰਫ ਚਾਰ ਦਿਨਾਂ ਦੇ ਲਗਾਤਾਰ ਅਭਿਆਸ ਨਾਲ ਹੀ ਯੂਨੀਕੋਡ ਵਿੱਚ ਟਾਈਪ ਕਰਨ ਜੋਗਾ ਹੋ ਗਿਆ ਹਾਂ ਇਹ ਸਾਰਾ ਉਨ੍ਹਾਂ ਵੱਲੋਂ ਇਸ ਵਿਸ਼ੇ ’ਤੇ ਹੋਈ ਕੁੱਝ ਮਿੰਟਾਂ ਦੀ ਗੱਲਬਾਤ ਦਾ ਸਿੱਟਾ ਹੈ

ਯੂਨੀਕੋਡ ਵਿੱਚ ਟਾਈਪ ਕਰਨਾ ਰੋਮਨ ਅੱਖਰਾਂ ਵਾਲੇ ਕੀ ਬੋਰਡ ਅਤੇ ਬਾਕੀ ਪੰਜਾਬੀ ਫੋਂਟਾਂ ਨਾਲੋਂ ਕੁਝ ਵੱਖਰਾ ਹੋਣ ਕਰਕੇ ਕੁਝ ਕੁ ਔਖਾ ਲਗਦਾ ਹੈ ਕਿਉਂਕਿ ਪੰਜਾਬੀ ਯੂਨੀਕੋਡ ਦੀ ਤਰਤੀਬ ਹੀ ਵੱਖਰੀ ਹੈ ਥੋੜ੍ਹਾ ਜਿਹਾ ਅਭਿਆਸ ਕਰਨ ਦੀ ਲੋੜ ਹੈਇਹ ਕੋਈ ਔਖਾ ਕੰਮ ਨਹੀਂ ਹੈ ਥੋੜ੍ਹੇ ਜਿਹੇ ਅਭਿਆਸ ਮਗਰੋਂ ਜਦੋਂ ਮੈਂ ਅਨਮੋਲ ਯੂਨੀਕੋਡ ਵਿੱਚ ਟਾਈਪ ਕਰਕੇ ਇੱਕ ਕਵਿਤਾ ਪੱਗ, ਡਾਕਟਰ ਕੰਦੋਲਾ ਜੀ ਸੰਪਾਦਕ 5ਆਬੀ ਅਤੇ ਪ੍ਰਮਿੰਦਰ ਜੀਤਸੰਪਾਦਕ ਸਕੇਪ ਪੰਜਾਬਫਗਵਾੜਾ ਨੂੰ ਭੇਜੀ ਤਾਂ ਉਨ੍ਹਾਂ ਦੇ ਭਰਵੇਂ ਹੁੰਗਾਰੇ ਨੇ ਮੇਰੀ ਕਾਫੀ ਹੌਸਲਾ ਅਫਜ਼ਾਈ ਕੀਤੀ

ਅਖੀਰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਬੋਲੀ ਦੀ ਸੇਵਾ ਵਿੱਚ ਲੱਗੇ ਹੋਏ ਲੇਖਕਾਂਕਵੀਆਂ ਨੂੰ ਮੈਂ ਆਪਣੇ ਇਸ ਲੇਖ ਰਾਹੀਂ ਸੰਦੇਸ਼ ਭੇਜ ਰਿਹਾ ਹਾਂ ਕਿ ਤੁਸੀਂ ਵੀ ਮੇਰੇ ਵਾਂਗ ਪੁਰਾਣੇ ਪੰਜਾਬੀ ਫੌਂਟਾਂ ਨੂੰ ਛੱਡ ਕੇ ਪੰਜਾਬੀ ਯੂਨੀਕੋਡ ਸਿਸਟਮ ਅਪਣਾਓ ਜੇਕਰ ਇਸ ਕੰਮ ਵਿੱਚ ਕਿਸੇ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ 5abi ਵੈੱਬ ਸਾਈਟ ਨਾਲ ਸੰਪਰਕ ਕਰਨ ਦੀ ਖੇਚਲ ਕਰੋ ਜਾਂ ਇਸ ਕੰਮ ਵਿੱਚ ਜਿੱਥੋਂ ਵੀ ਤੁਹਾਨੂੰ ਮਦਦ ਮਿਲ ਸਕਦੀ ਹੈਲੈ ਕੇ ਜਲਦੀ ਤੋਂ ਜਲਦੀ ਪੰਜਾਬੀ ਯੂਨੀਕੋਡ ਵਿਚ ਟਾਈਪ ਕਰਨਾ ਅਰੰਭ ਕਰੋ।

ਜੀਵਨ ਵਿੱਚ ਕੁੱਝ ਸਿੱਖਣ ਲਈ, ਅਭਿਆਸ ਜਰੂਰੀ।
ਡਿੱਗਦੇ ਨੂੰ ਸੰਭਲਣ ਲਈ
ਧਰਵਾਸ ਜਰੂਰੀ ਹੈ

ਜੇ ਪੱਤਝੜ ਹੈ ਆਈਬਹਾਰ ਵੀ ਆਵੇਗੀ,
ਕੁਦਰਤ ਦੇ ਰੰਗ ਵੇਖਣ ਲਈ
, ਇੱਕ ਆਸ ਜਰੂਰੀ ਹੈ

ਹਿੰਮਤ ਅਤੇ ਉੱਦਮ ਨਾਲ, ਮੰਜ਼ਿਲ ਹੈ ਮਿਲ ਜਾਂਦੀ,
ਕਰ ਚੌੜੀ ਛਾਤੀ ਜੂਝਣ ਲਈ
ਹਰ ਸਵਾਸ ਜਰੂਰੀ ਹੈ

ਕੀ ਹੋਇਆ, ਕੀ ਹੋਵੇਗਾਕਦੋਂ ਮੰਜ਼ਿਲ ’ਤੇ ਪਹੁੰਚਾਂਗੇ,
ਡਰ ਤੇ ਵਹਿਮ ਨੂੰ, ਦੇਣਾ ਬਨਵਾਸ ਜਰੂਰੀ ਹੈ

ਮਿਹਨਤ ਅਤੇ ਸੰਘਰਸ਼ ਦਾ ਨਾਂ ਹੀ ਜੀਵਨ ਹੈ,
ਹਰ ਬੰਦੇ ਲਈ ਰਚਣਾ, ਇਤਹਾਸ ਜਰੂਰੀ ਹੈ

*****

(262)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

 

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author