RewailSingh7ਮੈਂ ਨੀਵਾਂ ਸਿਰ ਪਾਈ ਵਿੱਚੋ ਵਿੱਚ ਹੱਸ ਰਿਹਾ ਸਾਂ ਕਿ ਇਨ੍ਹਾਂ ਨੂੰ ਇਹ ਨਹੀਂ ਪਤਾ ...
(15 ਅਕਤੂਬਰ 2016)

 

ਗੁਰਦਾਸਪੁਰ ਸ਼ਹਿਰ ਇੱਕ ਛੋਟਾ ਜਿਹਾ ਸ਼ਹਿਰ ਹੈ। ਇਸ ਵਿੱਚ ਮੇਨ ਬਾਜ਼ਾਰ, ਹਨੂਮਾਨ ਚੌਕ, ਅਮਾਮ ਬਾੜਾ ਚੌਕ, ਬਾਟਾ ਚੌਕ, ਗਾਂਧੀ ਚੌਕ, ਬਾਟਾ ਚੌਕ ਦੇ ਨਾਲ ਹੀ ਇੱਕ ਬਹੁਤ ਹੀ ਤੰਗ ਜਿਹਾ ਬਾਜ਼ਾਰ ਹੈ ਜੋ ‘ਅੰਦਰੂਨੀ ਬਾਜ਼ਾਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈਇਸ ਬਜ਼ਾਰ ਦੀ ਹੱਦ ਕਬੂਤਰੀ ਗੇਟ ਤੱਕ ਹੈਕਬੂਤਰੀ ਗੇਟ ਉੱਪਰੋਂ ਦੀ ਛੱਤੀ ਹੋਈ ਡਿਉੜ੍ਹੀ ਵਾਲਾ ਗੇਟ ਹੈ, ਜਿਸ ਦੇ ਹੇਠਾਂ ਇੱਕ ਪਾਸੇ ਇੱਕ ਛੋਟਾ ਜਿਹਾ ਬੜਾ ਪੁਰਾਣਾ “ਰੂੜਾ ਬੂੜਾ” ਨਾਂ ਦਾ ਮੰਦਰ ਹੈ ਕਹਿੰਦੇ ਹਨ ਕਿ ਰੂੜਾ ਬੂੜਾ ਨਾਂ ਦੇ ਇਸ ਬਾਜ਼ਾਰ ਵਿੱਚ ਰਹਿਣ ਵਾਲ ਦੇ ਬਜ਼ੁਰਗ ਦੋ ਭਰਾ ਸਨ, ਜਿਨ੍ਹਾਂ ਦੀ ਯਾਦ ਵਿੱਚ ਇਹ ਮੰਦਰ ਬਣਿਆ ਹੋਇਆ ਹੈਇਸ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚੋਂ ਗੱਡੀ ਮੋਟਰ ਤਾਂ ਕੀ ਸਕੂਟਰ ਜਾਂ ਮੋਟਰ ਸਾਈਕਲ ’ਤੇ ਜਾਣਾ ਵੀ ਔਖਾ ਹੈ

ਇਸ ਨਿੱਕੇ ਜਿਹੇ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚ ਹਰ ਕਿਸਮ ਦੀਆਂ ਦੁਕਾਨਾਂ ਹਨ, ਪਰ ਬਹੁਤੀਆਂ ਦੁਕਾਨਾਂ ਸਰਾਫਾਂ ਦੀਆਂ ਹਨਬਾਟਾ ਚੌਕ ਵੱਲੋਂ ਵੜਦਿਆਂ ਹੀ ਕੋਈ ਦਸ ਕੁ ਦੁਕਾਨਾਂ ਛੱਡ ਕੇ ਜਗਦੀਸ਼ ਰਾਜ ਨਾਂ ਦੇ ਇੱਕ ਬੜੇ ਹੀ ਹੱਸਮੁਖ ਜਿਹੇ ਸੁਭਾ ਦੇ ਸੁਨਿਆਰੇ ਦੀ ਦੁਕਾਨ ਹੈ, ਜੋ ਪਹਿਲਾਂ ਕਦੇ ਬਹੁਤ ਛੋਟੀ ਜਿਹੀ ਹੁੰਦੀ ਸੀਇਸਦੇ ਅੱਗੇ ਨਲਕਾ ਲੱਗਾ ਹੋਣ ਕਰਕੇ ਇਹ ਦੁਕਾਨ ‘ਨਲਕੇ ਵਾਲੀ ਦੁਕਾਨ’ ਕਰਕੇ ਹੀ ਜਾਣੀ ਜਾਂਦੀ ਸੀਇਸ ਦੁਕਾਨ ਉੱਤੇ ਹਰ ਵਕਤ ਛੋਟੇ ਮੋਟੇ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਸੀਬਹੁਤੇ ਗਾਹਕ ਨੇੜਲੇ ਪਿੰਡਾਂ ਦੇ ਹੀ ਹੁੰਦੇ ਸਨ, ਜਿਨ੍ਹਾਂ ਦੀਆਂ ਬਹੁਤੀਆਂ ਲੋੜਾਂ ਆਮ ਤੌਰ ’ਤੇ ਛੋਟੇ ਮੋਟੇ ਗਹਿਣੇ, ਜਿਵੇਂ ਚਾਂਦੀ ਦੇ ਛਾਪਾਂ, ਛੱਲੇ, ਮੁੰਦੀਆਂ, ਕੜੇ, ਪੰਜੇਬਾਂ, ਤਵੀਤ, ਕਲੀਚੜੀਆਂ, ਕਾਂਟੇ, ਝੁਮਕੇ, ਵਾਲੀਆਂ, ਕੋਕੇ, ਤੀਲੀਆਂ, ਵਗੈਰਾ ਹੀ ਹੁੰਦੇ ਸਨ। ਵਿਆਹ ਸ਼ਾਦੀਆਂ ਵੇਲੇ ਸੋਨੇ ਦੇ ਗਹਿਣੇ ਬਣਾਉਣ ਲਈ ਬਹੁਤੇ ਗਾਹਕ ਵੀ ਇੱਥੇ ਹੀ ਆਉਂਦੇ ਸਨਇਸ ਤੋਂ ਇਲਾਵਾ ਔਖ ਸੌਖ ਵੇਲੇ, ਕਈ ਲੋਕ ਆਪਣੀ ਗਰਜ਼ ਪੂਰੀ ਕਰਨ ਲਈ, ਉਸ ਕੋਲ ਆਪਣੇ ਗਹਿਣੇ ਰੱਖ ਕੇ ਲੋੜ ਅਨੁਸਾਰ ਰਕਮ ਵਿਆਜ ’ਤੇ ਵੀ ਲੈ ਜਾਂਦੇ ਸਨ

ਸਮਾਂ ਬਦਲਦੇ ਦੇਰ ਨਹੀਂ ਲੱਗਦੀ। ਉਸ ਦੁਕਾਨ ਦੇ ਨਾਲ ਹੀ ਕੁੱਝ ਥਾਂ ਕਸਟੋਡੀਅਨ ਵਿਭਾਗ ਦੀ ਉਸਦੇ ਕਬਜ਼ੇ ਹੇਠ ਖਾਲੀ ਪਈ ਹੋਈ ਸੀ, ਜਿਸ ਨੂੰ ਪੱਕੇ ਤੌਰ ’ਤੇ ਟਰਾਂਸਫਰ ਕਰਾਉਣ ਲਈ ਉਸਦਾ ਮੇਰੇ ਦਫਤਰ ਵਿੱਚ ਆਉਣ ਜਾਣ ਹੋਣ ਕਰਕੇ ਉਹ ਮੇਰਾ ਚੰਗਾ ਵਾਕਫ ਹੋ ਗਿਆ ਸੀਜਦੋਂ ਵੀ ਕਿਸੇ ਕੰਮ ਕਾਜ ਲਈ ਉਸਦੀ ਦੁਕਾਨ ਅੱਗੋਂ ਮੈਂ ਲੰਘਦਾ ਤਾਂ ਉਹ ਮੈਨੂੰ ਆਵਾਜ਼ ਮਾਰ ਕੇ ਅੰਦਰ ਆਉਣ ਲਈ ਜ਼ਰੂਰ ਕਹਿੰਦਾਵੈਸੇ ਵੀ ਉਹ ਬੜਾ ਮਿਲਣ ਸਾਰ ਬੰਦਾ ਸੀ

ਉੱਚੇ ਲੰਮੇ ਭਰਵੇਂ ਕੱਦ ਕਾਠ ਵਾਲਾ ਕਣਕ ਵੰਨੇ ਰੰਗ ਦਾ ਹਸੂੰ-ਹਸੂੰ ਕਰਦੇ ਚਿਹਰੇ ਵਾਲੇ ਜਗਦੀਸ਼ ਰਾਜ ਨਾਂ ਦੇ ਇਸ ਸੁਨਿਆਰੇ ਦੀ ਵਾਕਫੀ ਹੁਣ ਮੇਰੇ ਨਾਲ ਗੂੜ੍ਹੀ ਮਿੱਤਰਤਾ ਵਿੱਚ ਬਦਲ ਚੁੱਕੀ ਸੀਇਸਦਾ ਮੁੱਖ ਕਾਰਣ ਉਸਦਾ ਖੁੱਲ੍ਹ ਦਿਲਾ ਸੁਭਾ, ਸਹਿਣਸ਼ੀਲਤਾ, ਅਤੇ ਹਰ ਇੱਕ ਨੂੰ ਨੇਕ ਸਲਾਹ ਦੇਣਾ ਸੀਇਸਦੇ ਨਾਲ ਹੀ ਉਹ ਵਹਿਮ ਪਖੰਡ ਅਤੇ ਅੰਧ ਵਿਸ਼ਵਾਸੀ ਦੇ ਵੀ ਸਖਤ ਵਿਰੁੱਧ ਸੀ

ਜਦ ਵੀ ਮੈਂ ਕਿਤੇ ਉਸ ਕੋਲ ਕਿਸੇ ਛੋਟੇ ਮੋਟੇ ਕੰਮ ਲਈ ਜਾਂਦਾ ਤਾਂ ਕੁਝ ਵਿਹਲ ਵੇਲੇ ਮੇਰੇ ਨਾਲ ਉਹ ਹਾਸੇ ਠੱਠੇ ਵਾਲੀਆਂ ਗੱਲਾਂ ਵੀ ਕਰ ਲੈਂਦਾਸ਼ੂਗਰ ਦਾ ਮਰੀਜ਼ ਹੋਣ ਕਰਕੇ ਉਹ ਚਾਹ ਫਿੱਕੀ ਹੀ ਪੀਂਦਾ ਸੀਜਦੋਂ ਵੀ ਮੈਂ ਉਸ ਕੋਲ ਜਾਂਦਾ ਤਾਂ ਮੇਰੇ ਆਉਣ ਤੇ ਝੱਟ ਹੀ ਸਾਹਮਣੇ ਵਾਲੀ ਦੁਕਾਨ ਦੇ ਚਾਹ ਵਾਲੇ ਮੁੰਡੂ ਵੱਲ ਹੱਥ ਦੀਆਂ ਦੋ ਉਂਗਲਾਂ ਦੀ “ਵੀ” ਜਿਹੀ ਬਣਾ ਕੇ ਕਹਿੰਦਾ, “ਉਏ ਛੋਟੂ ਚਾਹ ਦੇ ਦੋ ਕੱਪ ਇੱਕ ਮਿੱਠਾ ਅਤੇ ਇੱਕ ਫਿੱਕਾ ਲੈ ਕੇ ਆਵੀਂ

ਇਸੇ ਤਰ੍ਹਾਂ ਇੱਕ ਦਿਨ ਛੋਟੂ ਚਾਹ ਦੇ ਦੋਵੇਂ ਚਾਹ ਦੇ ਕੱਪ ਰੱਖ ਕੇ ਪਰਤ ਗਿਆ, ਅਤੇ ਦੱਸ ਹੀ ਕੇ ਨਹੀਂ ਗਿਆ ਕਿ ਮਿੱਠਾ ਕਿਹੜਾ ਤੇ ਫਿੱਕਾ ਕਿਹੜਾ। ਜਗਦੀਸ਼ ਮੈਨੂੰ ਕਹਿਣ ਲੱਗਾ, “ਚੱਖ ਕੇ ਵੇਖ ਲਈਂ ਯਾਰ, ਉਹ ਕਾਹਲੀ ਵਿੱਚ ਰੱਖ ਕੇ ਦੌੜ ਗਿਆ ਹੈ

“ਕੋਈ ਗੱਲ ਨਹੀਂ ਹੁਣੇ ਵੇਖ ਲੈਂਦੇ ਆਂ ਘੁੱਟ ਭਰ ਕੇ, ਆਪੇ ਪਤਾ ਲੱਗ ਜਾਏਗਾ” ਘੁੱਟ ਭਰਦਿਆਂ ਹੀ ਉਹ ਆਪਣੇ ਕੱਪ ਵਾਲੀ ਚਾਹ ਨਾਲੀ ਵਿੱਚ ਡੋਲ੍ਹਦਾ ਹੋਇਆ ਚਾਹ ਵੇਲੇ ਮੁੰਡੂ ਨੂੰ ਆਵਾਜ਼ ਦਿੰਦਾ ਹੋਇਆ ਬੋਲਿਆ, “ਓਏ ਛੋਟੂ, ਚਾਹ ਦਾ ਇੱਕ ਕੱਪ ਫਿੱਕਾ ਹੋਰ ਲਿਆਵੀਂ, ਇਸ ਵਿੱਚ ਮੱਖੀ ਪੈ ਗਈ ਸੀ।” ਨਾਲ ਹੀ ਜਗਦੀਸ਼ ਮੇਰੇ ਮੂੰਹ ਵੱਲ ਵੇਖ ਕੇ ਹੱਸਦਾ ਹੋਇਆ ਕਹਿਣ ਲੱਗਾ, “ਬੱਚਾ ਹੈ, ਗਲਤੀ ਹੋ ਹੀ ਜਾਂਦੀ ਹੈ, ਐਵੇਂ ਵਿਚਾਰੇ ਨੂੰ ਝਿੜਕਾਂ ਪੈਣਗੀਆਂ

ਅਸੀਂ ਚਾਹ ਦੀਆਂ ਚੁਸਕੀਆਂ ਲੈਂਦੇ ਨਾਲੋ ਨਾਲ ਹਾਸਾ ਠੱਠਾ ਵੀ ਕਰ ਰਹੇ ਸਾਂ। ਫਿਰ ਜਗਦੀਸ਼ ਹਾਸੇ ਵਾਲਾ ਮੂਹ ਬਣਾ ਕੇ ਕਹਿਣ ਲੱਗਾ, “ਯਾਰ ਅਸੀਂ ਸੁਨਿਆਰੇ ਤਾਂ ਸਾਰੀ ਉਮਰ ਨਿੱਕੀਆਂ ਨਿੱਕਿਆਂ ਸੱਟਾਂ ਹੀ ਮਾਰਦੇ ਰਹੇ, ਸਿਵਾਇ ਬਦਨਾਮ ਹੋਣ ਦੇ ਕੁੱਝ ਨਹੀਂ ਮਿਲਿਆ। ਤੁਸੀਂ ਮਾਲ ਮਹਿਕਮੇ ਵਾਲੇ ਚੰਗੇ ਓ, ਵੱਡੀ ਜਿਹੀ ਇੱਕੋ ਸੱਟ ਨਾਲ ਹੀ ਬੰਦੇ ਦੀ ਜੂਨ ਸੁਧਰ ਜਾਂਦੀ ਹੈ

ਮੈਂ ਵੀ ਚੁੱਪ ਨਾ ਰਹਿ ਸਕਿਆ, “ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਈ ਲੱਗਦੈ।” ਗੱਲ ਹਾਸੇ ਵਿੱਚ ਮੁਕਾ ਕੇ ਉਹ ਨਵੇਂ ਆਏ ਗਾਹਕ ਨੂੰ ਵੇਖ ਕੇ ਚੁੱਪ ਕਰ ਜਾਂਦਾ ਅਤੇ ਨੀਵੀਂ ਪਾਈ ਆਪਣੇ ਕੰਮ ਵਿੱਚ ਲੱਗ ਜਾਂਦਾ ਅਤੇ ਮੈਂ ਚੰਗਾ ਫਿਰ ਮਿਲਾਂਗੇ ਕਹਿ ਕੇ ਅੱਗੇ ਕਿਸੇ ਕੰਮ ਚਲਾ ਜਾਂਦਾ

ਇੱਕ ਵਧੀਆ ਸੁਭਾ ਅਤੇ ਪੁਰਾਣੀ ਵਾਕਫੀ ਹੋਣ ਕਰਕੇ ਹੁਣ ਉਸ ਦੀ ਨਵੀਂ ਬਣੀ ਦੁਕਾਨ ਤੇ ਕਈ ਵੱਡੇ ਵੱਡੇ ਗਾਹਕ ਹੋਰ ਵੀ ਆਉਣ ਲੱਗ ਪਏ ਸਨਇੱਕ ਦਿਨ ਉਸ ਨੇ ਮੈਨੂੰ ਬੜੀ ਹਾਸੇ ਵਾਲੀ ਗੱਲ ਸੁਨਾਈ। ਕਹਿਣ ਲੱਗਾ ਕਿ ਇੱਕ ਦਿਨ ਕਿਸੇ ਵੱਡੇ ਅਫਸਰ ਦੀ ਮੇਮ ਸਾਬ੍ਹ ਮੇਰੀ ਦੁਕਾਨ ਤੇ ਆ ਕੇ ਕਾਹਲੀ ਕਾਹਲੀ ਆਪਣੇ ਪਰਸ ਵਿੱਚੋਂ ਮੈਨੂੰ ਇੱਕ ਜੰਤਰ ਫੜਾਉਂਦੀ ਹੋਈ ਕਹਿਣ ਲੱਗੀ, “ਮੈਂ ਜ਼ਰਾ ਅੱਗੇ ਕਿਸੇ ਕੰਮ ਚੱਲੀ ਹਾਂ, ਇਸ ਨੂੰ ਚਾਂਦੀ ਦੇ ਤਵੀਤ ਵਿੱਚ ਮੜ੍ਹ ਦਵੀਂ। ਮੈਂ ਛੇਤੀ ਹੀ ਵਾਪਸੀ ’ਤੇ ਲੈਂਦੀ ਹਾਂ” ਗਾਹਕਾਂ ਦੀ ਭੀੜ ਕਰਕੇ ਮੈਨੂੰ ਇਸ ਕੰਮ ਦਾ ਚੇਤਾ ਹੀ ਭੁੱਲ ਗਿਆ, ਪਰ ਥੋੜ੍ਹੀ ਦੇਰ ਪਿੱਛੋਂ ਉਹ ਮੇਰੀ ਦੁਕਾਨ ਤੇ ਕਾਹਲੀ ਕਾਹਲੀ ਆਈ ਅਤੇ ਆ ਕੇ ਮੈਨੂੰ ਪੁੱਛਣ ਲੱਗੀ, “ਜਗਦੀਸ਼, ਮੇਰਾ ਕੰਮ ਕਰ ਦਿੱਤਾ?” ਤੁਸੀਂ ਸੱਚ ਨਹੀਂ ਮੰਨਣਾ, ਇਹ ਸੁਣ ਇੱਕ ਵਾਰ ਤਾਂ ਮੈਨੂੰ ਹੱਥਾਂ ਪੈਰਾਂ ਦੀ ਪੈ ਗਈਆਪਣਾ ਆਪ ਬਚਾਉਣ ਲਈ ਮੈਂ ਕਿਹਾ, “ਮੁਆਫ ਕਰਨਾ ਬੀਬੀ ਜੀ, ਤਵੀਤ ਮੁੱਕੇ ਹੋਏ ਸਨ, ਜੋ ਹੁਣੇ ਹੀ ਆਏ ਨੇ। ਬੈਠੋ, ਮੈਂ ਹੁਣੇ ਈ ਮੜ੍ਹ ਦਿੰਦਾ ਹਾਂ

ਤਿਊੜੀ ਜਿਹੀ ਪਾਉਂਦੀ ਉਹ ਬਹਿ ਤਾਂ ਉਹ ਗਈ ਪਰ ਮੇਰੇ ਲਈ ਇੱਕ ਮੁਸੀਬਤ ਨਵੀਂ ਹੋਰ ਖੜ੍ਹੀ ਹੋ ਗਈਮੈਨੂੰ ਕਾਹਲੀ ਕਾਹਲੀ ਵਿੱਚ ਰੱਖਿਆ ਉਹ ਜੰਤਰ ਨਾ ਲੱਭੇ। ਮੈਂ ਮਨ ਵਿਚ ਕਹਾਂ ਕਿ ਜੇ ਜੰਤਰ ਦੇ ਗੁਆਚਣ ਬਾਰੇ ਮੈਡਮ ਨੂੰ ਦੱਸਿਆ ਤਾਂ ਉਹ ਮੇਰੇ ਨਾਲ ਕੁੱਤੇ ਖਾਣੀ ਤਾਂ ਕਰੇਗੀ ਈ ਪਰ ਇੱਕ ਚੰਗਾ ਗਾਹਕ ਵੀ ਹੱਥੋਂ ਜਾਂਦਾ ਰਹੇਗਾਪਰ ਅਚਾਣਕ ਮੇਰਾ ਦਿਮਾਗ ਕੰਮ ਕਰ ਗਿਆਮੈਂ ਕੰਮ ਕਰਨ ਵਾਲੀ ਸੀਟ ਹੇਠਾਂ ਨੀਵੀਂ ਪਾਈ, ਕਾਹਲੀ ਕਾਹਲੀ ਐਵੈਂ ਫਾਲਤੂ ਜਿਹਾ ਰੱਦੀ ਕਾਗਜ਼ ਦਾ ਟੁਕੜਾ, ਜਿਸ ਵਿੱਚ ਗਾਹਕਾਂ ਦੇ ਕੁੱਝ ਨਾਪ ਤੋਲ ਦੇ ਰਫ ਹਿਸਾਬ ਲਾਏ ਹੁੰਦੇ ਹਨ, ਲੈ ਕੇ, ਤਹਿ ਕਰਕੇ ਤਵੀਤ ਵਿੱਚ ਮੜ੍ਹ ਕੇ ਉਸਦੇ ਹੱਥ ਫੜਾ ਕੇ ਸੁੱਖ ਦਾ ਸਾਹ ਲਿਆ

ਕੁੱਝ ਹੀ ਦਿਨਾਂ ਪਿੱਛੋਂ ਉਹ ਹੀ ਮੈਡਮ ਫਿਰ ਕਿਸੇ ਹੋਰ ਸਹੇਲੀ ਨੂੰ ਨਾਲ ਲੈ ਕੇ ਮੇਰੀ ਦੁਕਾਨ ’ਤੇ ਆ ਗਈਉਨ੍ਹਾਂ ਨੂੰ ਵੇਖ ਕੇ ਤਾਂ ਸੱਚ ਜਾਣਿਉਂ, ਇੱਕ ਵਾਰ ਤਾਂ ਮੇਰੇ ਤਾਂ ਇਹ ਸੋਚਦਿਆਂ ਜਿਵੇਂ ਸਾਹ ਹੀ ਖੁਸ਼ਕ ਹੋ ਗਏ ਕਿ ਕਿਤੇ ਉਸ ਨੂੰ ਤਵੀਤ ਦੀ ਅਸਲੀਅਤ ਦਾ ਪਤਾ ਹੀ ਨਾ ਲੱਗ ਗਿਆ ਹੋਵੇਇਹ ਵੱਡੇ ਘਰਾਂ ਦੀਆਂ ਔਰਤਾਂ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਸਿਰੇ ਦੀਆਂ ਵਹਿਮੀ ਅਤੇ ਸ਼ੱਕੀ ਹੁੰਦੀਆਂ ਹਨ। ਖੈਰ, ਮੈਂ ਕਿਹਾ, “ਆਓ ਬੈਠੋ ਭੈਣ ਜੀ, ਦੱਸੋ ਕੀ ਸੇਵਾ ਕਰਾਂ

ਉਹ ਬੋਲੀ, “ਇਹ ਵੀ ਮੇਰੇ ਨਾਲ ਉਸ ਬਾਬਾ ਜੀ ਕੋਲ ਗਈ ਸੀ ਅਤੇ ਇਸ ਨੂੰ ਵੀ ਉਨ੍ਹਾਂ ਇੱਕ ਜੰਤਰ ਦਿੱਤਾ ਹੈਇਸ ਨੂੰ ਵੀ ਉਸੇ ਤਰ੍ਹਾਂ ਹੀ ਮੜ੍ਹ ਦੇ

ਮੈਂ ਆਈ ਬਲਾ ਟਲੀ ਬਲਾ ਸਮਝ ਕੇ ਰੱਬ ਦਾ ਸ਼ੁਕਰ ਮਨਾਇਆ ਤੇ ਝਟਪਟ ਜੰਤਰ ਤਵੀਤ ਵਿੱਚ ਮੜ੍ਹ ਕੇ ਉਨ੍ਹਾਂ ਦੇ ਹਵਾਲੇ ਕੀਤਾਪਰ ਇੱਕ ਗੱਲ ਇਹ ਕੰਮ ਕਰਦੇ ਕਰਦੇ ਉਸ ਕੋਲੋਂ ਪੱਛ ਹੀ ਬੈਠਾ, “ਬੀਬੀ ਜੀ, ਹੁਣ ਬਾਬਾ ਜੀ ਦੇ ਤਵੀਤ ਨਾਲ ਤਾਂ ਆਪ ਦੇ ਘਰ ਦੇ ਸਾਰੇ ਕਲਾ ਕਲੇਸ਼ ਅਤੇ ਹੋਰ ਸਭ ਮੁਸ਼ਕਲਾਂ ਜ਼ਰੂਰ ਖਤਮ ਹੋਣ ਗਈਆਂ

ਉਹ ਕਹਿਣ ਲੱਗੀ, “ਕੀ ਸਿਫਤ ਕਰੀਏ ਬਾਬਾ ਜੀ ਦੀ, ਬੜੇ ਹੀ ਕਰਣੀ ਵਾਲੇ ਬਾਬਾ ਜੀ ਹਨਜਦ ਦਾ ਉਹ ਤਵੀਤ ਗਲ ਵਿੱਚ ਪਾਇਆ ਹੈ ਸਭ ਕੁਝ ਠੀਕ ਠਾਕ ਹੋ ਗਿਆ ਹੈ। ਪੈਸੇ ਦੀ ਪੰਜ ਦਸ ਹਜ਼ਾਰ ਦੀ ਕਿਹੜੀ ਗੱਲ ਹੈਇਸੇ ਕੰਮ ਲਈ ਮੇਰੇ ਇਨ੍ਹਾਂ ਨਾਲ ਗੱਲ ਕਰਨ ’ਤੇ ਇਹ ਵੀ ਮੇਰੇ ਨਾਲ ਬਾਬਾ ਜੀ ਪਾਸ ਗਈ ਅਤੇ ਇਨ੍ਹਾਂ ਨੂੰ ਵੀ ਉਨ੍ਹਾਂ ਇਹ ਜੰਤਰ ਦਿੱਤਾ

ਉਸਦੀ ਇਹ ਗੱਲ ਸੁਣ ਕੇ ਮੈਂ ਨੀਵਾਂ ਸਿਰ ਪਾਈ ਵਿੱਚੋ ਵਿੱਚ ਹੱਸ ਰਿਹਾ ਸਾਂ ਕਿ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਭ ਕੁੱਝ ਠੀਕ ਠਾਕ ਕਰਨ ਵਾਲਾ ਅਸਲ ਬਾਬਾ ਤਾਂ ਮੈਂ ਹੀ ਹਾਂ

ਸੱਚ ਮੰਨਿਓ, ਇਨ੍ਹਾਂ ਪੜ੍ਹਿਆ ਲਿਖਿਆਂ ਲੋਕਾਂ ਦੀ ਅੰਧ ਵਿਸ਼ਵਾਸੀ ਸੋਚ ਹੋਣ ਬਾਰੇ ਵੇਖ ਸੁਣ ਕੇ ਘਰ ਜਾ ਕੇ ਸਾਰੀ ਰਾਤ ਹਾਸਾ ਆਉਂਦਾ ਰਿਹਾਘਰ ਵਾਲੀ ਪੁੱਛ ਰਹੀ ਸੀ, “ਅੱਜ ਐਸਾ ਤੁਸਾਂ ਕੀ ਵੇਖ ਲਿਆ ਜੋ ਆਪ ਮੁਹਾਰੇ ਹੱਸੀ ਜਾ ਰਹੇ ਹੋ?”

**

ਹੁਣ ਜਗਦੀਸ਼ ਦੇ ਪੜ੍ਹੇ ਲਿਖੇ ਦੋਵੇਂ ਬੇਟੇ ਉਸ ਦੀ ਦੁਕਾਨ ’ਤੇ ਬੈਠੇ ਉਸ ਨਾਲ ਬਰਾਬਰ ਕੰਮ ਕਰਦੇ ਹਨਇਸ ਦੁਕਾਨ ਅੱਗੇ ਲੱਗਾ ਨਲਕਾ ਅਤੇ ਦੁਕਾਨ ’ਤੇ “ਜਗਦੀਸ਼ ਰਾਜ ਸਰਾਫ ਐਂਡ ਸੰਨਜ਼” ਦਾ ਲੱਗਾ ਹੋਇਆ ਫੱਟਾ ਵੀ ਇਸ ਦੁਕਾਨ ਦੀ ਪਛਾਣ ਵਿੱਚ ਵਾਧਾ ਕਰ ਚੁੱਕਾ ਹੈ

ਮੈਂ ਜਦੋਂ ਵੀ ਕਦੇ ਪੰਜਾਬ ਜਾਂਦਾ, ਜਗਦੀਸ਼ ਨੂੰ ਮਿਲਣ ਲਈ ਉਚੇਚੇ ਤੌਰ ’ਤੇ ਜਾਂਦਾਉਹ ਬੜੇ ਪਿਆਰ ਨਾਲ ਬਿਠਾ ਕੇ ਮੇਰੇ ਨਾਲ ਪੁਰਾਣੀਆਂ ਗੱਲਾਂ ਦੀ ਸਾਂਝ ਪਾਉਂਦਾਵਾਪਸੀ ਵੇਲੇ ਨਵੇਂ ਸਾਲ ਦਾ ਕੈਲੰਡਰ ਜਾਂ ਕੀ ਰਿੰਗ ਮੈਨੂੰ ਦੇ ਕੇ ਕਹਿੰਦਾ, “ਯਾਰ ਵਿਦੇਸ਼ ਦੇਖਣਾ ਤਾਂ ਖੌਰੇ ਸਾਡੇ ਨਸੀਬ ਵਿੱਚ ਨਹੀਂ, ਪਰ ਨਾਲ ਜਾਂਦੇ ਹੋਏ ਮੇਰਾ ਇਹ ਕੈਲੰਡਰ ਜ਼ਰੂਰ ਲੈ ਜਾਵੀਂ, ਇਸੇ ਬਹਾਨੇ ਹੀ ਮੈਨੂੰ ਯਾਦ ਵੀ ਕਰ ਲਿਆ ਕਰੀਂ

ਪਿੱਛੇ ਜਿਹੇ ਜਦੋਂ ਮੈਂ ਪੰਜਾਬ ਗਿਆ ਤਾਂ ਇੱਕ ਦਿਨ ਮੈਂ ਜਗਦੀਸ਼ ਦੀ ਦੁਕਾਨ ਤੇ ਜਦ ਗਿਆ ਤਾਂ ਦੁਕਾਨ ’ਤੇ ਜਗਦੀਸ਼ ਦੇ ਦੋਵੇਂ ਬੇਟੇ ਕੰਮ ਕਰ ਰਹੇ ਸਨ, ਪਰ ਜਗਦੀਸ਼ ਦੁਕਾਨ ’ਤੇ ਨਹੀਂ ਸੀਉਸਦੇ ਦੋਵੇਂ ਬੇਟੇ ਮੈਨੂੰ ਬੜੇ ਪਿਆਰ ਸਤਿਕਾਰ ਨਾਲ ਮਿਲੇਜਦ ਮੈਂ ਉਨ੍ਹਾਂ ਨੂੰ ਪੁੱਛਿਆ ਬੇਟਾ ਡੈਡੀ ਕਿੱਥੇ ਹਨ ਤਾਂ ਉਹ ਉਦਾਸ ਹੋਏ ਬੋਲੇ ਕਿ ਅੰਕਲ ਕੀ ਦੱਸੀਏ ਕਿ ਡੈਡੀ ਹੁਣ ਕਿੱਥੇ ਹਨਪਰ ਅਚਾਨਕ ਹੀ ਮੇਰੀ ਨਜ਼ਰ ਜਦ ਸਾਹਮਣੇ ਕੰਧ ’ਤੇ ਲੱਗੀ ਹਾਰ ਵਾਲੀ ਜਗਦੀਸ਼ ਦੀ ਤਸਵੀਰ ’ਤੇ ਪਈ ਤਾਂ ਪਤਾ ਲੱਗਾ ਕਿ ਮੇਰਾ ਹੱਸਮੁਖ ਸੁਭਾ ਵਾਲਾ ਪਿਆਰਾ ਮਿੱਤਰ ਜਗਦੀਸ਼ ਰਾਜ ਹੁਣ ਜ਼ਿੰਦਗੀ ਦੀ ਖੇਡ ਖਤਮ ਕਰਕੇ ਪਤਾ ਨਹੀਂ ਕਿਸ ਲੋਕ ਵਿੱਚ ਜਾ ਚੁੱਕਾ ਹੈਕੁਝ ਹੀ ਚਿਰ ਪਿੱਛੋਂ ਮੁੰਡੇ ਨੇ ਚੁੱਪ ਤੋੜੀ ਅਤੇ ਹੰਝੂ ਵਹਾਉਂਦੇ ਨੇ ਪਿਓ ਦੀ ਅਚਾਨਕ ਗਲੇ ਦੇ ਕੈਂਸਰ ਦੀ ਬੀਮਾਰੀ ਅਤੇ ਉਸਦੇ ਇਲਾਜ ਦੀ ਆਖੀਰ ਤੱਕ ਦੀ ਵਿਥਿਆ ਸੁਣਾਈ ਸੁਣ ਕੇ ਮਨ ਉਦਾਸ ਹੋ ਗਿਆ।. ਮੁੰਡੇ ਚਾਹ ਪੀਣ ਲਈ ਜ਼ਿੱਦ ਕਰਨ ਲੱਗੇ, ਪਰ ‘ਹੁਣ ਨਹੀਂ, ਕਿਤੇ ਫਿਰ ਸਹੀ’ ਕਹਿ ਕੇ ਮੈਂ ਵਾਪਸ ਮੁੜ ਆਇਆ

ਬੇਸ਼ੱਕ ਦੁਕਾਨ ਅੱਗੇ ਨਲਕਾ ਅਤੇ ਦੁਕਾਨ ਉੱਤੇ “ਜਗਦੀਸ਼ ਰਾਜ ਸਰਾਫ ਐਂਡ ਸੰਨਜ਼” ਨਾਂ ਦਾ ਲੱਗਾ ਫੱਟਾ ਸਭ ਕੁਝ ਉਸੇ ਤਰ੍ਹਾਂ ਹੀ ਹੈ, ਪਰ ਜਦੋਂ ਵੀ ਕਦੇ ਪੰਜਾਬ ਜਾਣ ਵੇਲੇ ਕਿਸੇ ਛੋਟੇ ਮੋਟੇ ਕੰਮ ਲਈ ਉਸ ਦੁਕਾਨ ’ਤੇ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਸ ਪਿਆਰੇ ਜਿਹੇ ਸਦਾ ਲਈ ਵਿਛੜ ਚੁੱਕੇ ਮਿੱਤਰ ਦੀ ਯਾਦ ਆਪ ਮੁਹਾਰੇ ਆ ਜਾਂਦੀ ਹੈ

*****

(463)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author