RewailSingh7ਜੇ ਕਿਸੇ ਵਿੱਚ ਕੁਝ ਸਿੱਖਣ ਦੀ ਭਾਵਨਾ ਹੋਵੇ ਤਾਂ ਕਿਹੜਾ ਕੰਮ ਹੈ ਜੋ ...
(10 ਅਗਸਤ 2019)

 

ਕੰਪਿਊਟਰ ਨਾਲ ਸਾਂਝ ਪਾਇਆਂ ਮੈਂਨੂੰ ਹੁਣ ਕਾਫੀ ਸਮਾਂ ਹੋ ਚੁੱਕਾ ਹੈਮੈਂ ਕਾਫੀ ਸਮੇਂ ਤੋਂ ਆਪਣੇ ਸੋਨੇ ਚਾਂਦੀ ਦੇ ਗਹਿਣੇ, ਕੜੇ ਛਾਪਾਂ ਛੱਲੇ, ਮੁੰਦਰੀਆਂ, ਚੇਨੀਆਂ ਆਦ ਵੀ ਪਾਉਣੇ ਛੱਡ ਦਿੱਤੇ ਹਨਹੁਣ ਇਹ ਕੰਪਿਊਟਰ ਹੀ ਮੇਰੇ ਲਈ ਸਭ ਤੋਂ ਕੀਮਤੀ ਗਹਿਣਾ ਅਤੇ ਪੱਕਾ ਸਾਥੀ ਬਣ ਗਿਆ ਹੈ।। ਮੈਂ ਦੇਸ਼ ਵਿਦੇਸ਼ ਜਿੱਥੇ ਵੀ ਜਾਂਦਾ ਹਾਂ, ਕੰਪਿਊਟਰ ਦਾ ਛੋਟਾ ਰੂਪ, ਲੈਪਟਾਪ ਆਪਣੇ ਨਾਲ ਲੈ ਕੇ ਜਾਣਾ ਨਹੀਂ ਭੁੱਲਦਾ

ਪਹਿਲਾਂ ਪਹਿਲਾਂ ਤਾਂ ਅਸੀਂ ਦੋਵੇਂ ਹੀ ਇੱਕ ਦੂਜੇ ਤੋਂ ਪੂਰੀ ਤਰ੍ਹਾਂ ਅਣਜਾਣ ਸਾਂਪਰ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਸਾਡੀ ਆਪਸੀ ਨੇੜਤਾ ਵਧਦੀ ਗਈਹੁਣ ਕੰਪਿਊਟਰ ਵਾਲਾ ਗੂਗਲ ਬਾਬਾ ਹਰ ਭਾਸ਼ਾ ਵਿੱਚ ਬੋਲਣ ਜਾਂ ਲਿਖਣ ਅਤੇ ਸਪਸ਼ਟ ਰੂਪ ਵਿੱਚ ਮਨ ਚਾਹੀਆਂ ਜਾਣਕਾਰੀਆਂ ਦੇਣ ਲਈ ਛਿਣ ਪਲ ਵਿੱਚ ਹੀ ਹਾਜ਼ਰ ਹੋ ਜਾਂਦਾ ਹੈਮੈਂ ਜਦੋਂ ਇਸਦੇ ਹੋਰ ਅੰਦਰ ਜਾ ਕੇ ਇਸ ਨੂੰ ਸਮਝਣ ਦਾ ਯਤਨ ਕੀਤਾ, ਹੌਲੀ ਹੌਲੀ ਹੋਰ ਅੱਗੇ ਜਾਣ ਦੀ ਤਾਂਘ ਵੀ ਵਧਦੀ ਗਈ। ਇਹ ਕਈ ਖਾਸ ਕੋਡਾਂ ਦੇ ਲਾਏ ਜਾਣ ’ਤੇ ਇਹ ਮਨ ਚਾਹੇ ਹੁਕਮ ਦੀ ਪਾਲਣਾ ਕਰਨ ਲੱਗ ਜਾਂਦਾ ਹੈ

ਕਦੇ ਕਦੇ ਮੈਂਨੂੰ ਇਸ ਨੂੰ ਵੇਖ ਕੇ ਅਲਾਦੀਨ ਦੇ ਕਾਲਪਨਿਕ ਜਾਦੂਈ ਚਿਰਾਗ ਦੀ ਕਹਾਣੀ ਵੀ ਯਾਦ ਆ ਜਾਂਦੀ ਹੈ ਕਿ ਜਦੋਂ ਉਸ ਨੂੰ ਹੱਥ ਦੀ ਤਲੀ ਤੇ ਰਗੜਿਆਂ ਉਸ ਵਿੱਚੋਂ ਕੋਈ ਜਿੰਨ ਹਾਜ਼ਰ ਹੋ ਕੇ ਪੁੱਛਦਾ ਹੈ, ‘ਮੇਰੇ ਆਕਾ ਹੁਕਮ ਕਰੋ’ ਤੇ “ਖੁੱਲ੍ਹ ਜਾ ਸਿਮ ਸਿਮ” ਵਰਗੇ ਕਈ ਹੋਰ ਕੋਡ ਵਰਡਾਂ ਦੀਆਂ ਗੱਲਾਂ ਚੇਤੇ ਵੀ ਆਉਂਦੀਆਂ ਹਨਹੁਣ ਮੈਂ ਸੋਚਦਾ ਹਾਂ ਕਿ ਮੀਡਿਆ ਦੇ ਇਸ ਯੁੱਗ ਨੂੰ ਚਮਤਕਾਰਾਂ ਦਾ ਯੁੱਗ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀਹੁਣ ਮੇਰੇ ਲਈ ਪੰਜਾਬੀ ਵਿੱਚ ਟਾਈਪ ਕਰਕੇ ਕਿਸੇ ਵੈੱਬ ਸਾਈਟ ਉੱਤੇ ਛਪਣ ਲਈ ਭੇਜਣ ਲਈ ਇਸਦੀ ਵਰਤੋਂ ਕਰਨ ਦਾ ਢੰਗ ਵੀ ਸਮਝਣਾ ਅਤੇ ਸਿਖਣਾ ਵੀ ਜ਼ਰੂਰੀ ਸੀ ਕਦੇ ਕੀੜੀ ਦੀ ਚਾਲ, ਕਦੇ ਕੱਛੂ ਦੀ ਅਤੇ ਕਦੇ ਖਰਗੋਸ਼ ਦੀ ਚਾਲ ਚਲਦੇ ਅਤੇ ਕਈ ਵਾਰ ਹਿਰਨਾਂ ਵਾਂਗ ਕੀ ਬੋਰਡ ਉੱਤੇ ਉਂਗਲਾਂ ਦੀਆਂ ਚੁੰਗੀਆਂ ਭਰਦੇ ਨਿੱਤ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੀ ਗਿਆ, ਜੋ ਅਜੇ ਵੀ ਬਾਦਸਤੂਰ ਜਾਰੀ ਹੈ

ਮੈਂਨੂੰ ਯਾਦ ਹੈ ਜਦੋਂ ਸਭ ਤੋਂ ਪਹਿਲਾਂ ਮੈਂ ਮੀਡੀਆ ਪੰਜਾਬ ਜਰਮਨੀ ਦੇ ਪੰਜਾਬੀ ‘ਅਮ੍ਰਿਤ ਫੋਂਟ’ ਅਤੇ ਗੁਰੂ ਗ੍ਰੰਥ ਸਾਹਿਬ, ਨਿੱਤਨੇਮ ਦੀਆਂ ਬਾਣੀਆਂ, ਇੱਥੇ ਰਹਿ ਰਹੇ ਮੇਰੇ ਇੱਕ ਸੁਹਿਰਦ ਅਜ਼ੀਜ਼ ਮਿੱਤਰ ਸਵਰਨ ਜੀਤ ਘੋਤੜਾ ਜੀ ਇਟਲੀ ਵਾਲੇ ਨੇ ਮੇਰੇ ਲੈਪ ਟਾਪ ਵਿੱਚ ਡਾਊਨਲੋਡ ਕਰ ਦਿੱਤੇ ਸਨ ਮੈਂ ਹੌਲੀ ਹੌਲੀ ਟਾਈਪ ਕਰਨਾ ਸ਼ੁਰੂ ਕੀਤਾ ਅਤੇ ਟਾਈਪ ਕਰਕੇ ਭੇਜੀ ਮੇਰੀ ਕੋਈ ਰਚਨਾ ਪਲੇਠੀ ਰਚਨਾ ਮੀਡੀਆ ਪੰਜਾਬ ਜਰਮਨੀ ’ਤੇ ਜਿਸ ਦਿਨ ਛਪੀ ਸੀ ਤਾਂ ਉਸ ਨੂੰ ਵੇਖ ਕੇ ਮੈਂਨੂੰ ਇਵੇਂ ਲੱਗਾ ਸੀ ਜਿਵੇਂ ਉਸ ਦਿਨ ਮੇਰੀ ਕੋਈ ਵੱਡੀ ਲਾਟਰੀ ਨਿੱਕਲ ਆਈ ਹੋਵੇ

ਮੇਰੀ ਇਹ ਆਪ ਟਾਈਪ ਕੀਤੀ ਹੋਈ ਰਚਨਾ, ਮੇਰੇ ਘਰ ਤੋਂ ਥੋੜ੍ਹੀ ਹੀ ਦੂਰ ਤੇ ਵੈਸਟਰਨ ਯੂਨੀਅਨ ਏਜੰਸੀ ਚਲਾਉਣ ਵਾਲੇ ਇੱਕ ਬਹੁਤ ਹੀ ਸੁਹਿਰਦ ਸ਼ਖਸ ਮਿਸਟਰ ਸਚਦੇਵਾ ਨੇ ਆਪਣੀ ਈਮੇਲ ਤੋਂ ਕੀਤੀ ਸੀਫਿਰ ਬਾਅਦ ਵਿੱਚ ਉਸ ਨੇ ਮੇਰੀ ਈਮੇਲ ਆਈ.ਡੀ. ਵੀ ਅਤੇ ਮੇਰੀ ਫੋਟੋ ਵੀ ਬਣਾ ਦਿੱਤੀਬੱਸ ਫਿਰ ਇਸ ਤੋਂ ਅੱਗੇ ਚੱਲ ਸੋ ਚੱਲ। ਨਿੱਤ ਨਵਾਂ ਕੁਝ ਸਿੱਖਣਾ, ਨਵੇਂ ਨਵੇਂ ਪੰਜਾਬੀ ਫੌਂਟਾਂ ਵਿੱਚ ਲਿਖਣਾ, ਅਤੇ ਅੱਗੇ ਕੁਝ ਹੋਰ ਸਿੱਖਣ ਦੀ ਭਾਵਨਾ ਨਿੱਤ ਨਵੀਆਂ ਅੰਗੜਾਈਆਂ ਲੈਂਦੀ ਰਹੀ। ਫਿਰ ਕਈ ਵੈੱਬਸਾਈਟਾਂ ਨੇ ਆਪੋ ਆਪਣੇ ਵੱਖੋ ਵੱਖ ਪੰਜਾਬੀ ਯੂਨੀਕੋਡ ਤਿਆਰ ਕਰਕੇ ਪੰਜਾਬੀ ਯੂਨੀਕੋਡਾਂ ਦੀਆਂ ਨਵੇਂ ਨਵੇਂ ਕੀ ਬੋਰਡ ਬੜੀ ਮਿਹਨਤ ਨਾਲ ਤਿਆਰ ਕੀਤੇ ਪੰਜਾਬੀ ਲੇਖਕਾਂ ਦੇ ਇਸ ਕੰਮ ਨੂੰ ਹੋਰ ਸੁਖਾਲਾ ਕਰਨ ਦੇ ਯਤਨ ਕਰਦੇ ਵੇਖਦਾ ਤਾਂ ਮੈਂ ਉਨ੍ਹਾਂ ਨੂੰ ਜਾਨਣ ਅਤੇ ਸਮਝਣ ਦਾ ਯਤਨ ਕਰਦਾ ਰਹਿੰਦਾ

ਫਿਰ ਮੈਂ ਅਨਮੋਲ ਯੂਨੀਕੋਡ, ਜੋ ਬਹੁਤਾ ਰੋਮਨ ਕੀ ਬੋਰਡ ਅਨੁਸਾਰ ਹੀ ਹੈ, ਡਾਉਨਲੋਡ ਕਰਕੇ ਹੌਲੀ ਹੌਲੀ ਇਸ ਅਨੁਸਾਰ ਟਾਈਪ ਕਰਨਾ ਸਿੱਖ ਲਿਆਇਸ ਕੰਮ ਵਿੱਚ ਆਸਟਰੀਆ ਵਿੱਚ ਰਹਿ ਰਹੇ ਪੰਜਾਬੀ ਜੱਟ ਸਾਈਟ ਵਾਲੇ ਕੰਪਿਊਟਰ ਟੈਕਨੀਕ ਦੇ ਮਾਹਿਰ ਨੌਜਵਾਨ ਹਰਦੀਪ ਸਿੰਘ ਮਾਨ ਅਤੇ ਸੀ.ਡੀ. ਕੰਬੋਜ, ਸਕੇਪ ਪੰਜਾਬ ਫਗਵਾੜਾ ਪੰਜਾਬ ਦੇ ਸੰਪਾਦਕ ਸ. ਪਰਵਿੰਦਰ ਜੀਤ ਸਿੰਘ, 5 ਆਬੀ ਵੈਬਸਾਈਟ ਯੂ.ਕੇ ਦੇ ਸੰਚਾਲਕ ਸ.ਬਲਦੇਵ ਸਿੰਘ ਕੰਦੋਲਾ, ਲਿਖਾਰੀ ਵੈਬਸਾਈਟ ਦੇ ਸ. ਗੁਰਦਿਆਲ ਸਿੰਘ ਰਾਏ ਜੋ ਕਿਸੇ ਕਾਰਣ ਕਰਕੇ ਹੁਣ ਇਸ ਵੈੱਬਸਾਈਟ ਨੂੰ ਬੰਦ ਕਰ ਚੁੱਕੇ ਹਨ, ਉਨ੍ਹਾਂ ਨਾਲ ਕੰਮ ਕਰਦੇ ਅਵਤਾਰ ਗਿੱਲ ਜੀ, ਜੋ ਹੁਣ ਅਲਬਰਟਾ ਕੈਨੇਡਾ ਵਿਖੇ ਸਰੋਕਾਰ ਡੌਟ ਸੀਏ (www.sarokar.ca) ਵੈੱਬਸਾਈਟ ਬੜੀ ਸਫਲਤਾ ਪੂਰਵਕ ਚਲਾ ਰਹੇ ਹਨ, ਉਨ੍ਹਾਂ ਵੱਲੋਂ ਬਣਾਈ ਗਏ ਸੂਰਜ ਯੂਨੀ ਕੋਡ ਅਤੇ ਹੋਰ ਵੀ ਕੰਪਿਊਟਰ ਮਾਹਿਰਾਂ ਨੇ ਪੰਜਾਬੀ ਯੂਨੀਕੋਡ ਫੌਂਟ ਤਿਆਰ ਕਰਕੇ ਪੰਜਾਬੀ ਮਾਂ ਬੋਲੀ ਨੂੰ ਸਮੇਂ ਦੇ ਨਾਲ ਚੱਲਣ ਲਈ, ਇਸ ਨੂੰ ਹੋਰ ਸੁਖਾਲਾ ਅਤੇ ਸਰਲ ਕਰਨ ਦੇ ਕੰਮ ਵਿੱਚ ਆਪਣਾ ਬਣਦਾ ਯੋਗਦਾਨ ਕਿਸੇ ਨਾ ਕਿਸੇ ਰੂਪ ਵਿੱਚ ਪਾ ਰਹੇ ਹਨ, ਉਨ੍ਹਾਂ ਸਭਨਾਂ ਦਾ ਧਨਵਾਦ ਕਰਨਾ ਵੀ ਜ਼ਰੂਰੀ ਸਮਝਦਾ ਹਾਂ

ਇੰਨਾ ਕੁਝ ਕਰਨ ਦੇ ਬਾਵਜੂਦ ਅਜੇ ਵੀ ਕਈ ਐਸੇ ਨੁਕਤੇ ਮੇਰੇ ਸਾਮ੍ਹਣੇ ਆ ਜਾਂਦੇ ਸਨ, ਜੋ ਖਾਸ ਕਰਕੇ ਟਾਈਪ ਕਰਦੇ ਸਮੇਂ ਖਿਆਲ ਰੱਖਣ ਲਈ ਮੇਰੇ ਲਈ ਬਹੁਤ ਜ਼ਰੂਰੀ ਹੁੰਦੇ ਹਨਜਿਨ੍ਹਾਂ ਵਿੱਚੋਂ ਇੱਕ ਅਹਿਮ ਨੁਕਤੇ, ਵਾਪਸੀ ਕੁੰਜੀ’ ਵੱਲ ਮੇਰਾ ਧਿਆਨ ਬੜੀ ਦੇਰ ਬਾਅਦ ਗਿਆ, ਜਿਸ ਨੂੰ 5ਆਬੀ ਵੈੱਬਸਾਈਟ ਦੀ ਰੂਹੇ ਰਵਾਂ ਸ. ਬਲਦੇਵ ਸਿੰਘ ਕੰਦੋਲਾ ਯੂ.ਕੇ ਵਾਲਿਆਂ ਨੇ ਦਿਵਾਇਆਪਰ ਇਸਦੇ ਬਾਵਜੂਦ ਇਹ ਵਾਪਸੀ ਕੁੰਜੀ ਦਾ ਭੇਤ ਕੀ ਹੈ, ਇਸ ਨੂੰ ਕਿਵੇਂ ਅਤੇ ਕਦੋਂ ਵਰਤੀ ਜਾਂਦੀ ਹੈ, ਕਿੱਥੇ ਵਰਤਨੀ ਚਾਹੀਦੀ ਹੈ, ਮੈਂਨੂੰ ਕੋਈ ਸਮਝ ਨਹੀਂ ਆ ਰਿਹਾ ਸੀਮੈਂਨੂੰ ਵਾਪਸੀ ਕੁੰਜੀ ਦੇ ਭੇਤ ਜਾਨਣ ਲਈ ਮੇਰੇ ਅੰਦਰ ਬੜੇ ਬੜੇ ਖਿਆਲ ਉੱਸਲਵੱਟੇ ਭੰਨਦੇ ਰਹਿੰਦੇ ਸਨ ਕਦੇ ਕਦੇ ਸੁਣੀਆਂ ਸੁਣਾਈਆਂ ਬਾਲ ਕਹਾਣੀਆਂ ਵਿੱਚ, ਜਿਨ੍ਹਾਂ ਪਰੀਆਂ ਦੀ ਕਹਾਣੀਆਂ ਵਿੱਚ ਕਿਸੇ ਖਾਸ ਥਾਂ ਪਹੁੰਚਣ ਲਈ ਕਈ ਦਰਵਾਜ਼ੇ ਖੋਲ੍ਹਣ ਦੇ ਰਹੱਸਮਈ ਢੰਗਾਂ ਨਾਲ ਖੁੱਲ੍ਹਣ ’ਤੇ ਅੱਗੇ ਜਾਣ ਦੀਆਂ ਕਹਾਣੀਆਂ ਯਾਦ ਆਉਂਦੀਆਂ ਸਨਕਦੇ ਮੇਰਾ ਖਿਆਲ ਮੇਰੇ ਸ਼ਹਿਰ ਦੀਆਂ ਚਾਬੀਆਂ ਲਾਉਣ ਵਾਲੀਆਂ ਅਤੇ ਜੰਗਾਲੇ ਜਿੰਦਰੇ ਠੀਕ ਕਰਨ ਵਾਲੀਆਂ ਦੁਕਾਨਾਂ ਵੱਲ ਚਲਾ ਜਾਂਦਾ, ਤੇ ਕਦੇ ਰੋਪੜੀ ਤਾਲਾ ਜੋ ਕਿਤੇ ਅੜ ਜਾਏ ਤਾਂ ਉਹ ਬੜੀ ਸਿਰ ਖਪਾਈ ਕਰਨ ਦੇ ਬਾਵਜੂਦ ਖੁੱਲ੍ਹਣ ਦਾ ਨਾਂ ਨਹੀਂ ਲੈਂਦਾ, ਉਸ ਵੱਲ ਚਲਾ ਜਾਂਦਾ, ਜਾਂ ਕਦੀ ਕਦੀ ਚਾਬੀ ਵਾਲੇ ਖਿਡਾਉਣਿਆਂ ਵੱਲ ਵੀ ਚਲਾ ਜਾਂਦਾ, ਤੇ ਇਹ ਅੜਾਉਣੀ ਦਾ ਹੱਲ ਮੇਰੇ ਲਈ ਪੈਰ ਪੈਰ ਹੋਰ ਵੀ ਔਖਾ ਹੋਈ ਜਾਂਦਾ

ਕਈ ਵਾਰ ਗੱਲ ਭਾਵੇਂ ਛੋਟੀ ਹੀ ਹੋਵੇ ਪਰ ਸਮਝਣ ਵਿੱਚ ਸਮਾਂ ਲੱਗ ਜਾਂਦਾ ਹੈ, ਉਹੀ ਗੱਲ ਮੇਰੇ ਨਾਲ ਹੋਈਇਹ ਲੇਖ ਲਿਖਦਿਆਂ ਮੈਨੂੰ ਇੱਕ ਵਾਰ ਦੀ ਇਸੇ ਤਰ੍ਹਾਂ ਦੀ ਹੋਈ ਬੀਤੀ ਗੱਲ ਚੇਤੇ ਆ ਗਈ, ਜਦੋਂ ਮੈਂ ਚੱਕ ਬੰਦੀ ਮਹਿਕਮੇ ਵਿੱਚ ਕੰਮ ਕਰਦਾ ਸਾਂ ਤਾਂ ਮੇਰੇ ਨਾਲ ਇੱਕ ਪੰਡਤ ਰਲਾ ਰਾਮ ਨਾਂ ਦਾ ਪਟਵਾਰੀ ਵੀ ਕੰਮ ਕਰਦਾ ਸੀਉਹ ਮੈਥੋਂ ਬਹੁਤ ਸੀਨੀਅਰ ਪਟਵਾਰੀ ਸੀ ਅਤੇ ਆਪਣੇ ਕੰਮ ਦਾ ਪੂਰੀ ਤਰ੍ਹਾਂ ਜਾਣੂ ਅਤੇ ਫੁਰਤੀਲਾ ਵੀ ਸੀਉਸ ਨੇ ਮੈਂਨੂੰ ਇੱਕ ਵਾਰ ਦੀ ਗੱਲ ਸੁਣਾਈ ਕਿ ਉਹ ਜਦੋਂ ਨਵਾਂ ਨਵਾਂ ਪਟਵਾਰੀ ਲੱਗਿਆ, ਨੌਕਰੀ ਛੱਡ ਕੇ ਘਰ ਚਲਾ ਗਿਆਉਸ ਦੇ ਪਿਉ ਨੇ ਜਦ ਨੌਕਰੀ ਛੱਡ ਕੇ ਘਰ ਆਉਣ ਦਾ ਕਾਰਣ ਪੁੱਛਿਆ ਤਾਂ ਉਹ ਕਹਿਣ ਲੱਗਾ, “ਮੈਂਨੂੰ ਰਿਕਾਰਡ ਦੇ ਛੋਟੇ ਛੋਟੇ ਖਾਨਿਆਂ ਵਿੱਚ ਲਿਖਣਾ ਨਹੀਂ ਆਉਂਦਾਉਸ ਦਾ ਪਿਉ ਜੋ ਸੇਵਾ ਮੁਕਤ ਪਟਵਾਰੀ ਸੀ, ਉਸ ਨੇ ਉਸ ਨੂੰ ਕੁਝ ਦਿਨ ਘਰ ਰੱਖ ਕੇ ਇਨ੍ਹਾਂ ਖਾਨਿਆਂ ਵਿੱਚ ਲਿਖਣ ਦਾ ਅਭਿਆਸ ਕਰਾਇਆ ਤੇ ਮਿਲ ਮਿਲਾ ਕੇ ਉਸ ਦੀ ਛੁੱਟੀ ਮਨਜ਼ੂਰ ਕਰਵਾ ਕੇ ਉਸ ਨੂੰ ਫਿਰ ਨੌਕਰੀ ਉੱਤੇ ਭੇਜ ਦਿੱਤਾ

ਇਸੇ ਤਰ੍ਹਾਂ ਹੀ ਮੈਨੂੰ ਇਸ ਵਾਪਸੀ ਕੁੰਜੀ ਦਾ ਭੇਦ ਨੂੰ ਦੱਸਣ ਲਈ ਕਈ ਸੁਹਿਰਦ ਲੇਖਕਾਂ ਨੇ ਕੋਸ਼ਿਸ ਕੀਤੀ। ਜਦੋਂ ਸਰੋਕਾਰ ਵੈੱਬਸਾਈਟ ਤੇ ਇੱਕ ਲੇਖਕ ਕਿਰਪਾਲ ਸਿੰਘ ਪੰਨੂੰ ਜੀ ਦੇ ਲਿਖੇ ਲੇਖ “ਬਾਹੋਂ ਪਕੜ ਉਠਾਲਿਆ” ਪੜ੍ਹਿਆ ਅਤੇ ਇਸਦੇ ਪ੍ਰਤੀ ਭਾਵ ਵਜੋਂ ਕੁਝ ਅੱਖਰ ਮੈਂ ਉਨ੍ਹਾਂ ਨੂੰ ਲਿਖ ਕੇ ਭੇਜੇ, ਜਿਸਦੇ ਉੱਤਰ ਵਜੋਂ ਉਨ੍ਹਾਂ ਨੇ ਆਪਣੀ ਜਾਣਕਾਰੀ ਦੇਣ ਦੇ ਨਾਲ ਮੇਰੇ ਲਿਖੇ ਪੱਤਰ ਵਿੱਚ ਟਾਈਪ ਕਰਨ ਕਈ ਨੁਕਤੇ ਦੱਸਦੇ ਹੋਏ, ਮੈਂਨੂੰ ਸਮਝਾੳਣ ਦਾ ਯਤਨ ਕੀਤਾ

ਮੈਂ ਬਥੇਰਾ ਆਪਣੇ ਕੰਪਿਊਟਰ ਉੱਤੇ ਟਾਈਪ ਕੀਤੇ ਹੋਏ ਨੂੰ ਵਾਰ ਵਾਰ ਵੇਖਦਾ, ਪਰ ਇਹ ਵਾਪਸੀ ਕੁੰਜੀ ਦੀ ਅੜਾਉਣੀ ਮੇਰੇ ਲਈ ਪੈਰ ਪੈਰ ਹੋਰ ਗੁੰਝਲਦਾਰ ਹੋਈ ਜਾਂਦੀਆਖਰ ਇੱਕ ਦਿਨ ਜਦੋਂ ਇਸ ਨੁਕਤੇ ਤੇ ਡਾ. ਕੰਦੋਲਾ ਜੀ ਵੱਲੋਂ ਮੈਂਨੂੰ ਸਮਝਾ ਕੇ ਟਾਈਪ ਕਰਨ ਵੇਲੇ ਇਸ ਨੁਕਤੇ ਵੱਲ ਮੇਰਾ ਧਿਆਨ ਦਿਵਾਇਆ ਅਤੇ ਉਨ੍ਹਾਂ ਵੱਲੋਂ ਇਸ ਕੰਮ ਵੱਲ ਮੈਂਨੂੰ ਉਚੇਚਾ ਧਿਆਨ ਦੇਣ ਲਈ ਵੀ ਕਿਹਾ ਜਾਣ ਤੇ ਇਹ ਵਾਪਸੀ ਕੁੰਜੀ ਦੇ ਨੁਕਤੇ ਦੇ ਭੇਤ ਨੂੰ ਸਮਝਣ ਲਈ ਉਨ੍ਹਾਂ ਨੂੰ ਭੇਜੇ ਗਏ ਆਪਣੇ ਇੱਕ ਲੇਖ ਨਾਲ ਮੈਂ ਫਿਰ ਮਗਜ਼ ਮਾਰੀ ਕਰਨੀ ਸ਼ੁਰੂ ਕੀਤੀ

ਇਸ ਲੇਖ ਨੂੰ ਮੈਂ ਕਈ ਵਾਰ ਟਾਈਪ ਕਰਕੇ ਉਨ੍ਹਾਂ ਨੂੰ ਅਤੇ ਆਪਣੇ ਆਪ ਨੂੰ ਮੇਲ ਕਰ ਕੇ ਤਰੁੱਟੀਆਂ ਠੀਕ ਕਰਨ ਦਾ ਯਤਨ ਕੀਤਾ ਤੇ ਆਖਰ “ਹਿੰਮਤੇ ਮਰਦਾਂ, ਮਦਦੇ ਖੁਦਾ ਵਾਲ਼ੀ ਗੱਲ ਹੋਈ।” ਉਨ੍ਹਾਂ ਦੀ ਸੇਧ ਅਤੇ ਹੌਸਲਾ ਅਫਜ਼ਾਈ ਕਰਕੇ ਵਾਪਸੀ ਕੁੰਜੀ ਵਾਲਾ ਨੁਕਤਾ ਮੇਰੇ ਖਾਨੇ ਵਿੱਚ ਕੁਝ ਨਾ ਕੁਝ ਪੈ ਹੀ ਗਿਆ, ਅਤੇ ਮੇਰੇ ਨਾਲ “ਦੇਰ ਆਏ ਦਰੁਸਤ ਆਏ ਵਾਲ਼ੀ ਗੱਲ” ਵੀ ਸਹੀ ਸਾਬਤ ਹੋਈਦੂਜੇ ਦਿਨ ਮੈਂਨੂੰ ਵੇਖ ਕੇ ਖੁਸ਼ੀ ਅਤੇ ਹੈਰਾਨਗੀ ਵੀ ਹੋਈ ਕਿ ਉਨ੍ਹਾਂ ਨੂੰ ਮੇਰੇ ਵੱਲੋਂ ਸੋਧ ਕੇ ਭੇਜਿਆ ਹੋਇਆ ਲੇਖ ਉਨ੍ਹਾਂ ਦੀ ਵੈਬਸਾਈਟ ਤੇ ਛਪ ਚੁੱਕਾ ਸੀਪਰ ਉਨ੍ਹਾਂ ਮੈਂਨੂੰ ਦੱਸਿਆ ਕਿ ਪੂਰੀ ਗੱਲ ਅਜੇ ਵੀ ਨਹੀਂ ਬਣੀ ਅਤੇ ਹੋਰ ਮਿਹਨਤ ਕਰਨ ਲਈ ਕਿਹਾਹੁਣ ਉਨ੍ਹਾਂ ਦਾ ਧਨਵਾਦ ਕਰਦੇ ਹੋਏ ਇਸ ਨੁਕਤੇ ਨੂੰ ਸਮਝ ਕੇ ਅੱਗੇ ਤੋਂ ਟਾਈਪ ਕਰਨ ਦਾ ਯਤਨ ਕੀਤਾਇਹ ਵਾਪਸੀ ਕੁੰਜੀ ਦੇ ਭੇਤ ਮਿਲ ਜਾਣ ਤੇ ਇਸ ਨੁਕਤੇ ਦੇ ਭੇਤ ਦਾ ਤਾਲਾ ਖੋਲ੍ਹਣਾ ਕਿੰਨਾ ਜ਼ਰੂਰੀ ਸੀਇਹ ਵੀ ਸਮਝ ਹੁਣ ਆ ਗਈ

ਜੇ ਕਿਸੇ ਵਿੱਚ ਕੁਝ ਸਿੱਖਣ ਦੀ ਭਾਵਨਾ ਹੋਵੇ ਤਾਂ ਕਿਹੜਾ ਕੰਮ ਹੈ ਜੋ ਕੀਤਾ ਨਹੀਂ ਜਾ ਸਕਦਾਲੋੜ ਤਾਂ ਬੱਸ ਮਿਹਨਤ, ਉੱਦਮ, ਹੌਸਲੇ, ਅਤੇ ਸਿਰੜ ਦੀ ਹੀ ਹੁੰਦੀ ਹੈਇਹ ਵੀ ਸਚਾਈ ਹੈ ਕਿ ਜ਼ਿੰਦਗੀ ਵਿੱਚ ਬੰਦਾ ਸਿੱਖਦਾ ਹੀ ਰਹਿੰਦਾ ਹੈਬੇਸ਼ੱਕ ਸਿੱਖਣ ਨਾਲੋਂ ਸਿਖਾਉਣਾ ਵੀ ਕੋਈ ਸੌਖਾ ਕੰਮ ਨਹੀਂਜਿਵੇਂ ਕੋਈ ਵਸਤੂ ਪਾਉਣ ਲਈ ਖਾਲੀ ਬਰਤਨ ਦੀ ਲੋੜ ਹੈਪਰ ਜੇ ਭਰੇ ਬਰਤਨ ਵਿੱਚ ਕੋਈ ਵਸਤੂ ਪਾਉਣ ਦਾ ਯਤਨ ਕਰੀਏ ਤਾਂ ਉਹ ਵਸਤੂ ਫਾਲਤੂ ਹੋ ਕੇ, ਵਿਅਰਥ ਹੋ ਕੇ ਬਾਹਰ ਹੀ ਡਿਗ ਜਾਂਦੀ ਹੈਇਵੇਂ ਹੀ ਕਿਸੇ ਤੋਂ ਕੁਝ ਸਿੱਖਣ ਲਈ ਆਪਣੀ ਸਿਆਣਪ ਨੂੰ ਜ਼ਰਾ ਜੰਦਰਾ ਲਾ ਕੇ ਕੁੰਜੀ ਕਿਤੇ ਲਾਂਭੇ ਰੱਖਣ ਦੀ ਲੋੜ ਵੀ ਹੁੰਦੀ ਹੈਪਰ ਇਸ ਵਿੱਚ ਵੀ ਵਾਪਸੀ ਕੁੰਜੀ ਦੀ ਲੋੜ ਵੀ ਜ਼ਰੂਰੀ ਹੁੰਦੀ ਹੈ

ਇਵੇਂ ਲਗਦਾ ਹੈ ਕਿ ਉਮਰ ਦੇ ਅਖੀਰਲੇ ਪੜਾਅ ਤੀਕ ਪਹੁੰਚ ਕੇ ਵੀ ਕੁਝ ਨਾ ਕੁਝ ਨਵਾਂ ਸਿੱਖਣ ਦੀ ਤਾਂਘ ਪ੍ਰਬਲ ਰਹਿੰਦੀ ਹੈਇਸ ਕੰਮ ਵਿੱਚ ਜਦੋਂ ਮੈਂਨੂੰ ਕਿਸੇ ਅੜਾਉਣੀ ਜਾਂ ਮੁਸ਼ਕਿਲ ਨਾਲ ਜੂਝਣਾ ਪੈਂਦਾ ਹੈ ਤਾਂ ਪਤਾ ਨਹੀਂ ਕਿਉਂ ਮੈਂਨੂੰ ਮੇਰੀ ਉਮਰ ਮੈਂਨੂੰ ਪਿੱਛੇ ਨੂੰ ਪਰਤਦੀ ਜਾਪਦੀ ਹੈਮੇਰੀ ਹਿੰਮਤ ਅਤੇ ਹੌਸਲਾ ਹੋਰ ਵਧਦਾ ਹੈਕਿਸੇ ਕੰਮ ਨੂੰ ਅਧਵਾਟੇ ਛੱਡ ਕੇ ਅੱਗੇ ਪਾਉਣ ਲਈ ਮੇਰਾ ਮਨ ਨਹੀਂ ਕਰਦਾਹਾਂ ਕਦੇ ਕਦੇ ਸਮੇਂ ਦੇ ਤਕਾਜ਼ੇ ਨੂੰ ਸਮਝਦਿਆਂ ਕੁਝ ਦੇਰੀ ਤਾਂ ਹੋ ਸਕਦੀ ਹੈ, ਪਰ ਆਪਣੇ ਛੋਹੇ ਹੋਏ ਜਾਂ ਆਪਣੇ ਜ਼ਿੰਮੇ ਲੱਗੇ ਕੰਮ ਨੂੰ ਟਾਲ ਦੇਣਾ ਜਾਂ ਟਾਲ ਮਟੋਲ ਕਰਨ ਵਿੱਚ ਮੇਰੀ ਬੇਬਸੀ ਹੁੰਦੀ ਹੈ

ਮੇਰੇ ਲਈ ਲਿਖਣਾ ਮੇਰੀ ਮਜਬੂਰੀ ਹੈ, ਪਰ ਸਿੱਖਣਾ ਵੀ ਬੜਾ ਜ਼ਰੂਰੀ ਹੈਜ਼ਿੰਦਗੀ ਦੇ ਸਫਰ ਵਿੱਚ ਇਹ ਦੋਵੇਂ ਪੱਖ ਦੋ ਸਮਾਨੰਤਰ ਰੇਖਾਵਾਂ ਵਾਂਗ ਨਾਲੋ ਨਾਲ ਚੱਲ ਰਹੇ ਹਨਇਹ ਦੋਵੇਂ ਇੱਕ ਦੂਸਰੇ ਬਿਨਾਂ ਅਧੂਰੇ ਹਨਕਈ ਵਾਰ ਬਹੁਤੀਆਂ ਸਲਾਹਵਾਂ ਵੀ ਲੈ ਬਹਿੰਦੀਆਂ ਹਨਪਰ ਨਿਰਾ ਪੁਰਾ ਆਪਣੇ ਹੀ ਮਨ ਦੇ ਪਿੱਛੇ ਲੱਗ ਕੇ ਕਿਸੇ ਦੀ ਸੁਣੇ ਬਿਨਾਂ ਹਨੇਰੇ ਵਿੱਚ ਭਟਕਣ ਵਾਂਗ ਹੀ ਹੁੰਦਾ ਹੈਵੈਸੇ ਜੇ ਵੇਖਿਆ ਜਾਵੇ ਤਾਂ ਇਹ ਜੀਵਨ ਦਾ ਤਾਣਾ ਬਾਣਾ ਵੀ ਤਾਂ ਕਈ ਜੰਦਰਿਆਂ ਨੂੰ ਕੁੰਜੀਆਂ ਨਾਲ ਖੋਲ੍ਹਣ ਅਤੇ ਬੰਦ ਕਰਨ ਵਾਂਗ ਹੀ ਹੈ, ਜਿਸ ਦੀ ਹਰ ਕੁੰਜੀ ਨੂੰ ਅੱਗੇ ਤੋਰਦਿਆਂ ਕਈ ਵਾਰ ਵਾਪਸੀ ਕੁੰਜੀ ਦੀ ਲੋੜ ਵੀ ਹੁੰਦੀ ਹੈਜਿਸ ਦੀ ਸਹੀ ਵਰਤੋਂ ਕਰਨ ਲਈ ਕਈ ਵਾਰ ਇਸ ਭੇਤ ਨੂੰ ਜਾਨਣ ਲਈ ਕਿਸੇ ਹੰਡੇ ਵਰਤੇ, ਸੇਧ ਦੇਣ ਵਾਲੀ ਸੁਹਿਰਦ ਸ਼ਖਸੀਅਤ ਦੀ ਅਗਵਾਈ ਲੈਣ ਵਿੱਚ ਆਪਣੀ ਹੇਠੀ ਨਹੀਂ ਸਮਝਣੀ ਚਹੀਦੀ

ਜੇ ਮੰਜ਼ਿਲ ’ਤੇ ਪਹੁੰਚਣਾ, ਤਾਂ ਹਿੰਮਤ ਨਾ ਹਾਰੋ,
ਉੱਦਮ ਦੇ ਨਾਲ ਦੋਸਤੋ, ਜ਼ਿੰਦਗੀ ਸ਼ਿੰਗਾਰੋ

ਰਾਹਵਾਂ ਦੇ ਪੱਥਰਾਂ, ਤੇ ਰੋੜਿਆਂ ਨੂੰ ਸਮਝੋ,
ਕਿੱਦਾਂ ਬਣੇ ਨੇ ਇਹ
, ਬੱਸ ਠੋਕਰਾਂ ਨਾ ਮਾਰੋ

ਕੋਈ ਰਾਹ ਗੁਜ਼ਰ ਮਿਲੇ, ਮਾਣੋ ਪਲ਼ਾਂ ਦੀ ਸਾਂਝ,
ਜੇਕਰ ਸਮਾਂ ਮਿਲੇ ਤਾਂ
, ਬਹਿਕੇ ਜ਼ਰਾ ਗੁਜ਼ਾਰੋ

ਹੈ ਆਦਮੀ ਹੀ ਹੁੰਦਾ, ਆਦਮੀ ਦਾ ਦਾਰੂ,
ਆਪਸ ਦੇ ਵਿੱਚ ਮਿਲਕੇ
, ਇਹ ਔਕੜਾਂ ਵੰਗਾਰੋ

ਰਸਤੇ ’ਤੇ ਪਾਉਣ ਵਾਲੇ, ਮਿਲਦੇ ਬੜੇ ਨੇ ਥੋੜ੍ਹੇ,
ਔਝੜ ਬੜੇ ਨੇ ਪਾਉਂਦੇ
, ਜਿੱਧਰ ਵੀ ਨਜ਼ਰ ਮਾਰੋ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1695)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author