Jagjit S Lohatbaddi 7ਮਸ਼ੀਨੀ ਚਾਲ ਨੇ ਮਨੁੱਖਾਂ ਨੂੰ ‘ਰੋਬੌਟ’ ਬਣਾ ਦਿੱਤਾ ਹੈ; ਲਫਜ਼ਾਂ ਵਿਚਲੀ ਮਿਠਾਸ ...
(30 ਅਗਸਤ 2026)

 

ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੀ ਖੂਬਸੂਰਤ ਪੇਸ਼ਕਾਰੀ ਅੱਜ ਵੀ ਫਿਜ਼ਾ ਵਿੱਚ ਗੂੰਜਦੀ ਐ, “ਚਿੱਠੀਆਂ ਸਾਹਿਬਾਂ ਜੱਟੀ ਨੇ, ਲਿਖ ਮਿਰਜ਼ੇ ਵੱਲ ਪਾਈਆਂ...।”

ਚਿੱਠੀਆਂ ਦਾ ਇਤਿਹਾਸ ਬਹੁਤ ਪੁਰਾਣਾ ਹੈਕਬੂਤਰ ਮੁਹੱਬਤਾਂ ਦੇ ਸਫੀਰ ਹੁੰਦੇ: “ਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ...।” ਚਿੱਠੀ ਵਿਚਲੇ ਅੱਖਰਾਂ ਵਿੱਚੋਂ ਚਿਹਰਾ ਦਿਸਦਾਅਗਲਾ ਹੀ ਖਿਣ ਤਨ ਮਨ ਨੂੰ ਹੋਰ ਕਸਕ ਦੇਣ ਲੱਗ ਜਾਂਦਾ ਤੜਫ ਵਧ ਜਾਂਦੀਮਿਲਣ ਦੇ ਕੌਲ ਕਰਾਰਾਂ ਦੀ ਖਿੱਚ ਸਮਾਂ ਰੋਕ ਦਿੰਦੀਵਕਤ ਠਹਿਰਿਆ ਲਗਦਾਪਰ ਉਡੀਕ, ਧੜਕਣ ਅਤੇ ਸਾਹਾਂ ਦੀ ਨਿਰੰਤਰਤਾ ਦੀ ਤਰਜਮਾਨੀ ਕਰਦੀ

ਸੁੱਖ ਦਾ ਸੁਨੇਹੜਾ ਜ਼ਿੰਦਗੀ ਨੂੰ ਰਵਾਂ ਕਰਦਾ ਸੀ‘ਇੱਕ ਪਾਸਿਉਂ’ ਸ਼ੁਰੂ ਕੀਤੀ ਅੱਖਰਾਂ ਦੀ ਇਬਾਰਤ ਮੋਤੀਆਂ ਦੀ ਲੰਬੀ ਲੜੀ ਬਣ ਜਾਂਦੀਦੁੱਖ ਸੁੱਖ ਦੀ ਸਾਂਝ ਬਣਦੀਰਿਸ਼ਤੇ ਨਾਲੋ ਨਾਲ ਨਿਭਦੇਵਾਟਾਂ ਲਮੇਰੀਆਂ ਹੁੰਦੀਆਂ ਪਰ ਦਿਲ ਬੇਹੱਦ ਕਰੀਬੀ ਹੁੰਦੇ‘ਪੋਸਟ ਕਾਰਡ’ ਅਤੇ ‘ਅੰਤਰਦੇਸ਼ੀ’ ਦਿਲਾਂ ਦੇ ਹਾਲ ਬਿਆਨ ਕਰਦੇਖੁੱਲ੍ਹੇ ਖਤ ਉੱਤੇ ਪਰੋਏ ਅੱਖਰ ਕਦੇ ਵੀ ‘ਪ੍ਰਾਈਵੇਸੀ’ ਲੀਕ ਨਹੀਂ ਸਨ ਕਰਦੇ ਇਕੱਲਾ ਇਕੱਲਾ ਸ਼ਬਦ ‘ਪਬਲਿਕ ਡੋਮੇਨ’ ਦਾ ਹਿੱਸਾ ਹੁੰਦਾ ਸੀਡਾਕੀਆ ਅਰਸ਼ੋਂ ਉੱਤਰੀ ਕੋਈ ਰੱਬੀ ਰੂਹ ਲਗਦਾਖਾਕੀ ਵਰਦੀ ਦਾ ਵੱਖਰਾ ਹੀ ਰੋਹਬ ਹੁੰਦਾਡਾਕੀਏ ਦੇ ਸਾਈਕਲ ਦੀ ਘੰਟੀ ਕਈ ਤਰ੍ਹਾਂ ਦੀਆਂ ਤਰੰਗਾਂ ਛੇੜਦੀਦਿਲ ਲੁੱਡੀਆਂ ਪਾਉਣ ਲਗਦਾਖੁਸ਼ੀ ਦੀ ਖਬਰ ਆਉਂਦੀ ਲੋਕ ਮੂੰਹ ਮਿੱਠਾ ਕਰਾਉਂਦੇਫੌਜੀ ਦੇ ਛੁੱਟੀ ਆਉਣ ਦੀ ਤਾਂਘ ਵਿੱਚ ਘਰ ਬੈਠੀ ਉਸਦੀ ਚੂੜੇ ਵਾਲੀ ਵਿਆਕੁਲ ਹੋ ਉੱਠਦੀ ਤੇ ਉਲਾਂਭਾ ਵੀ ਦੇ ਦਿੰਦੀ:

ਚਿੱਠੀ ਇੱਕ ਨਾ ਆਉਣ ਦੀ ਪਾਈ, ਕਾਗਤਾਂ ਦਾ ਰੁੱਗ ਆ ਗਿਆ

ਕਈ ਵਾਰ ‘ਪਾਟੀ’ ਚਿੱਠੀ ਮਾਹੌਲ ਨੂੰ ਗਮਗੀਨ ਕਰ ਦਿੰਦੀਆਂਢ ਗੁਆਂਢ ਖੁਸ਼ੀ ਗਮੀ ਦੀ ਸ਼ਾਹਦੀ ਭਰਦਾਚਿੱਠੀ ਸ਼ਗਨਾਂ ਦਾ ਸੁਨੇਹਾ ਦਿੰਦੀਸ਼ੁਰੂਆਤ ਰੱਬੀ ਫਰਿਆਦ “ੴ ਸਤਿਗੁਰ ਪ੍ਰਸਾਦਿ” ਨਾਲ ਹੁੰਦੀਨਜ਼ਰੀਆ ਹਮੇਸ਼ਾ ਆਸ਼ਾਵਾਦੀ ਹੁੰਦਾ

ਪੜ੍ਹਾਕੂਆਂ ਦੀ ਕਦਰ ਪੈਂਦੀ ਸੀ ਉਨ੍ਹੀਂ ਦਿਨੀਂਬਹੁਤੀ ਵਾਰੀ ਡਾਕੀਆ ਹੀ ਲਫਜ਼ਾਂ ਦੇ ਮਾਅਨੇ ਸਮਝਾਉਂਦਾਇੱਕ ਵਾਰ ਮੇਰੀ ਬੇਬੇ ਨੇ ਡਾਕੀਏ ਨੂੰ ਖਤ ਪੜ੍ਹ ਕੇ ਸੁਣਾਉਣ ਲਈ ਕਿਹਾਉਹ ਅੱਗੋਂ ਰੋਣ ਲੱਗ ਪਿਆਸਮਝ ਨਾ ਆਵੇ ਕਿ ਕੀ ਭਾਣਾ ਵਰਤ ਗਿਆ ਹੈਆਂਢਣਾਂ ਗੁਆਂਢਣਾਂ ਅਫਸੋਸ ਕਰਨ ਲੱਗੀਆਂ ਕਿ ਕੋਈ ਅਣਹੋਣੀ ਹੋਈ ਹੋਣੀ ਏਇੰਨੇ ਨੂੰ ਕੋਈ ਸਕੂਲੀ ਗਭਰੇਟ ਕੋਲੋਂ ਲੰਘਿਆਚਿੱਠੀ ਪੜ੍ਹ ਕੇ ਹੱਸਿਆ ’ਤੇ ਦੱਸਿਆ ਕਿ ਰਿਸ਼ਤੇਦਾਰੀ ਵਿੱਚ ਮੁੰਡਾ ਜੰਮਿਆ ਹੈ ਅਤੇ ਘਰ ਵਾਲਿਆਂ ਨੂੰ ਸ਼ਰੀਂਹ ਟੰਗਣ ਦੀ ਰਸਮ ਮੌਕੇ ਸੱਦਿਆ ਹੈਸਾਰੇ ਜਣੇ ਚੁੱਪ ਗੜੁੱਪ! ਪਤਾ ਲੱਗਾ ਕਿ ਡਾਕੀਆ ਅਨਪੜ੍ਹ ਸੀ ਅਤੇ ਮੋਟੇ ਮੋਟੇ ਅੱਖਰਾਂ ਦਾ ਹੀ ਜਾਣੂ ਸੀ

ਨਵੀਂ ਪੀੜ੍ਹੀ ਚਿੱਠੀਆਂ ਤੋਂ ਅਣਭਿੱਜ ਹੀ ਹੈਸ਼ਾਇਦ ਹੀ ਕਿਸੇ ਨੂੰ ‘ਪੋਸਟ ਕਾਰਡ’ ਅਤੇ ‘ਲਿਫਾਫੇ’ ਦੇ ਰੰਗ ਦਾ ਪਤਾ ਹੋਵੇਹੱਥੀਂ ਲਿਖਣ ਦਾ ਕਾਰਜ ਵੀ ਅਲੋਪ ਜਿਹਾ ਹੋ ਗਿਆ ਹੈਸਮਾਂ ਵੀ ਖਿੱਚਵਾਂ ਹੀ ਹੈ। ਕੌਣ ਕਾਪੀ ਪੈੱਨ ਲੱਭੇ ਅਤੇ ਝਰੀਟਾਂ ਮਾਰੇ? ਜ਼ਮਾਨਾ ਬਦਲ ਗਿਆ ਹੈ ਇੰਨਾ ਸਬਰ ਕਿੱਥੇ? ਮੇਲ ਦੀ ਜਗਾਹ ਈਮੇਲ ਨੇ ਮੱਲ ਲਈ ਹੈਸਾਡੀ ਪੀੜ੍ਹੀ ਚਿੱਠੀਆਂ ਦੀ ਬੇਕਦਰੀ ਦੀ ਗਵਾਹ ਬਣੇਗੀ:

ਅਸੀਂ ਚਿੱਠੀਆਂ ਲਿਖਣੀਆਂ ਭੁੱਲ ਗਏ, ਜਦੋਂ ਦਾ ਟੈਲੀਫ਼ੋਨ ਲੱਗਿਆ

ਖੁਸ਼ੀ ਗਮੀ ਦਾ ਮੇਘਦੂਤ ‘ਲੈਂਡਲਾਈਨ’ ਫ਼ੋਨ ਵੀ ਹੁਣ ‘ਪਛੜੇਪਣ’ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈਕਿਸੇ ਸਮੇਂ ਲੱਕ ਨਾਲ ਟੰਗਿਆ ‘ਪੇਜਰ’ ਤਾਂ ਇਤਿਹਾਸ ਹੀ ਬਣ ਗਿਆ ਹੈਅੱਜ ਵੀ ਆਪਣੇ ਪੁਰਾਣੇ ਫੈਮਿਲੀ ਡਾਕਟਰ ਕੋਲ ਜਾਈਦਾ, ਪਰਚੀ ਉੱਤੇ ਜਦੋਂ ਉਹ ਨਿੱਬ ਵਾਲੇ ਪੈੱਨ ਨਾਲ ‘ਚੈਲਪਾਰਕ’ ਦੀ ਸਿਆਹੀ ਵਾਲੀ ਦਵਾਤ ਵਿੱਚੋਂ ‘ਡੁਬਕਾ’ ਲਾ ਕੇ ਲਿਖਦਾ ਹੈ ਤਾਂ ਅੱਖਾਂ ਚੁੰਧਿਆ ਜਾਂਦੀਆਂ ਹਨਉਸਦਾ ਹੱਥ ਚੁੰਮਣ ਨੂੰ ਦਿਲ ਕਰਦਾ ਹੈ! ਸੱਚੀਂ, ਚਿੱਠੀਆਂ ਦਾ ਦੌਰ ਸਾਹਮਣੇ ਆ ਖੜ੍ਹਦਾ ਹੈਹੁਣ ਤਾਂ ਦੁਨੀਆਂ ‘ਮੁੱਠੀ ਵਿੱਚ’ ਆ ਗਈ ਐਸੱਤ ਸਮੁੰਦਰੋਂ ਪਾਰ ਵਾਲੇ ਸੱਜਣ ਪਿਆਰੇ ਜਾਦੂ ਦੀ ਛੜੀ ਘੁਮਾਉਣ ਵਾਂਗ ਸਾਹਮਣੇ ਦਿਸਦੇ ਹਨਪਰ ਮਨ ਦੇ ਵਲਵਲਿਆਂ ਦੀ ਗੱਲ ਘੱਟ ਹੁੰਦੀ ਹੈ ਅਤੇ “ਕੀ ਖਾਧਾ, ਕੀ ਪੀਤਾ, ਕੀ ਬਣਾਇਆ” ਭਾਰੂ ਹੁੰਦੇ ਹਨ

ਇੱਕ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਕਿ ਅੱਜ ਦੇ ਸੁਨੇਹਾ ਪਹੁੰਚਾਉਣ ਦੇ ਸਾਧਨ ਭਾਵੇਂ ਕਿੰਨੇ ਵੀ ਤੇਜ਼ ਤਰਾਰ ਹੋਣ, ਨਿਮਾਣੀ ਜਿਹੀ ਚਿੱਠੀ ਦੇ ਸਾਹਮਣੇ ਬੌਣੇ ਲਗਦੇ ਹਨ। ਜੇ ਖਤੋ ਕਿਤਾਬਤ ਕਰਨ ਵਾਲਿਆਂ ਦੇ ਮਨ ਵਿਚਲੀਆਂ ਭਾਵਨਾਵਾਂ, ਵੇਦਨਾਵਾਂ ਅਣਭਿੱਜ ਰਹਿ ਗਈਆਂ ਤਾਂ ਲਿਖਤ ਦਾ ਕੀ ਫਾਇਦਾ? ਯਕੀਨਨ ਹੀ ਚਿੱਠੀ ਲਿਖਣ ਵੇਲੇ ਜੋ ਸ਼ਬਦ ਔੜਦੇ ਹਨ ਉਹ ਸੱਚੀਂ ਮੁੱਚੀਂ ਰੂਹ ਦਾ ਸ਼ੀਸ਼ਾ ਹੁੰਦੇ ਹਨ! ਪੰਡਿਤ ਨਹਿਰੂ ਦੀਆਂ ਜੇਲ੍ਹ ਵਿੱਚੋਂ ਇੰਦਰਾ ਗਾਂਧੀ ਦੇ ਨਾਂ ਲਿਖੀਆਂ ਚਿੱਠੀਆਂ ਅੱਜ ਵੀ ਇਤਿਹਾਸਕ ਦਸਤਾਵੇਜ਼ ਹਨਗੁਰਬਖਸ਼ ਸਿੰਘ ‘ਪ੍ਰੀਤਲੜੀ’ ਦੀਆਂ ਆਪਣੀ ‘ਜੀਤਾਂ’ ਨੂੰ ਭੇਜੀਆਂ ਚਿੱਠੀਆਂ, ਮੁਹੱਬਤੀ ਰੂਹਾਂ ਦੀਆਂ ਬਾਤਾਂ ਹੀ ਤਾਂ ਪਾਉਂਦੀਆਂ ਹਨ। ‘ਦੂਜੇ ਪਾਸਿਉਂ’ ਹਾਲ ਜਾਣਨ ਦੀ ਤਾਂਘ ਦਿਲ ਵਿੱਚ ਖੌਰੂ ਜਿਹਾ ਪਾਈ ਰੱਖਦੀ ਹੈਇਸੇ ਕਰ ਕੇ ਹੀ ਗਾਇਕ ਦਿਲਸ਼ਾਦ ਅਖਤਰ ਦੇ ਵਲਵਲੇ ਦੀ ਤੜਫ ਨਜ਼ਰੀਂ ਪੈਂਦੀ ਹੈ:

ਚਿੱਠੀ ਦੇ ਵਿੱਚ ਲਿਖ ਦਈਂ, ਪੂਰਾ ਹਾਲ ਪਰੀਤੋ ਦਾ

ਅੱਜ ਦੀ ਨਵੀਂ ਪਨੀਰੀ, ਸ਼ਾਇਦ ਜੇ ਕਿਸੇ ਚਿੱਠੀ ਤੋਂ ਵਾਕਫ ਹੋਵੇ ਤਾਂ ‘ਸਾਹਿ-ਚਿੱਠੀ’ ਹੋ ਸਕਦੀ ਹੈਅਜੇ ਵੀ ਕੁਛ ਸੰਸਕਾਰ ਜ਼ਿੰਦਾ ਨੇ ਭਾਵੇਂ ਇਹ ਵੀ ਰਵਾਇਤੀ ਜਿਹੀ ਹੋ ਗਈ ਐ‘ਫੈਂਸੀ’ ਕਾਗਜ਼ਾਂ ਉੱਤੇ ਸਿਰਫ ਨਾਂ ਭਰਨ ਦੀ ਰਸਮ ਰਹਿ ਜਾਂਦੀ ਐਉਨ੍ਹਾਂ ਵਿੱਚ ਨਾ ਤਾਂ ਪਿਆਰ, ਨਾ ਮੋਹ, ਨਾ ਰਿਸ਼ਤਿਆਂ ਦਾ ਨਿੱਘ, ਨਾ ਪਰਿਵਾਰਾਂ ਦੀ ਸਾਂਝ! ਸਭ ਕੁਝ ਅਲੋਪ ਜਿਹਾ ਹੋ ਗਿਆ ਏਪੁਰਾਤਨ ਸਾਹਿ-ਚਿੱਠੀ ਦਾ ਇੱਕ ਨਮੂਨਾ ਇਸਦੀ ਗਵਾਹੀ ਭਰਦਾ ਹੈ

ਲਿਖਤੁਮ ਪੰਚਾਇਤ ਸਰਬੱਤ ਪਿੰਡ ਬਾਲੇਵਾਲ ਦੀ,

ਵਾਸਤੇ ਰੁਲੀਆ ਸਿੰਘ ਦੇ ਸਾਰੇ ਪਰਿਵਾਰ ਦੇਸਾਰੀ ਪੰਚਾਇਤ ਅਤੇ ਪਰਿਵਾਰ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਵਾਚਣੀ ਜੀਅੱਗੇ ਜੋਗ ਸਰਬੱਤ ਪੰਚਾਇਤ ਪਿੰਡ ਮਿੱਠੇਵਾਲ ਦੀ, ਘਰ ਸਾਧੂ ਸਿੰਘ ਦੇ ਚਿੱਠੀ ਪਹੁੰਚੇ ਜੀਅੱਗੇ ਸੂਰਤ ਅਹਿਵਾਲ ਇਹ ਹੈ ਕਿ ਰੁਲੀਆ ਸਿੰਘ ਦੀ ਲੜਕੀ- “ਮਲਕੀਤੋ” - ਮਲਕੀਤ ਕੌਰ - ਦਾ ‘ਲਗਨ’ ਸਾਧੂ ਸਿੰਘ ਦੇ ਪੁੱਤਰ ਬੁੱਕਣ ਸਿੰਘ ਨਾਲ ਮਾਘ ਦੀ ਪੁੰਨਿਆ ਦਾ ਨਿੱਕਲਿਆ ਹੈਚੌਦੇਂ ਦੀ ਰੋਟੀ ਹੈਪੁੰਨਿਆ ਦੀ ਰਾਤ ਨੂੰ ਪਹਿਲੇ ਪੱਖ ਦੀਆਂ ਦੋ ਘੜੀਆਂ ਰਾਤ ਰਹਿੰਦੀ ਦੇ ਫੇਰੇ ਨੇ, ਸੋਧੇ ਹੋਏ ਲਗਨ ਦਾ ਸ਼ਗਨ ਪਰਵਾਨ ਕਰਨਾ ਜੀਅਸੀਂ ਧੀ ਵਾਲੇ ਗਰੀਬਾਂ ਦਾ ਤੁਹਾਡੇ ਭਗਵਾਨਾਂ ਨਾਲ ਕੋਈ ਟਾਕਰਾ ਨਹੀਂ ਜੀਗਰੀਬੀ ਦਾਅਵੇ ਨਾਲ ਹੱਥ ਬੰਨ੍ਹ ਕੇ ਬੇਨਤੀ ਹੈ, ਲੜਕੇ ਦੇ ਨਾਲ ਚਾਰ ਬੰਦੇ ਆ ਕੇ ਭਮਾਲੀਆਂ ਲੈ ਜਾਣਾ... ਦੋ ਰਥ, ਇੱਕ ਗੱਡਾ, ਪੰਜ ਸਵਾਰੀਆਂ ਲਿਆਉਣੀਆਂਸਾਡੇ ਘਰ ਕਿਸੇ ਤਰ੍ਹਾਂ ਦਾ ਟੂਮ ਤਗਾਦਾ ਨਾਲ ਲੈ ਕੇ ਨਾ ਆਉਣਾ ਜੀ।” (ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਵਿੱਚੋਂ)

ਲੱਗਦਾ ਹੈ ਅੱਖਰਾਂ ਦਾ ਮੋਹ ਗੁੰਮ ਜਿਹਾ ਹੋ ਗਿਆ ਹੈ ਹੁਣ ਤਾਂਰੀਝਾਂ ਅਤੇ ਸੱਧਰਾਂ ਕਿਸੇ ਹੋਰ ਯੁਗ ਦੀਆਂ ਕਥਾ ਕਹਾਣੀਆਂ ਲਗਦੀਆਂ ਹਨ। ਮਸ਼ੀਨੀ ਚਾਲ ਨੇ ਮਨੁੱਖਾਂ ਨੂੰ ‘ਰੋਬੌਟ’ ਬਣਾ ਦਿੱਤਾ ਹੈ; ਲਫਜ਼ਾਂ ਵਿਚਲੀ ਮਿਠਾਸ ਤੋਂ ਵਿਰਵੇ ਹੋ ਗਏ ਹਾਂਚਿੱਠੀਆਂ ਤੋਂ ਬਿਨਾਂ ਜ਼ਿੰਦਗੀ ਸੁੰਨੀ ਸੁੰਨੀ ਲਗਦੀ ਹੈਤ੍ਰੈਲੋਚਨ ਲੋਚੀ ਠੀਕ ਹੀ ਤਾਂ ਆਖਦਾ ਹੈ,

ਅੱਜ-ਕੱਲ੍ਹ ਤਾਂ ਕੋਈ ਬਰੰਗ ਚਿੱਠੀ ਵੀ
ਨਹੀਂ ਆਉਂਦੀ ਦਰਾਂ ’ਤੇ
ਕਦੇ ਆਵੇ ਤਾਂ ਸਹੀ
,
ਡਾਕੀਏ ਭਰਾ ਦਾ ਵੀ ਮੂੰਹ ਮਿੱਠਾ ਕਰਾ ਛੱਡਾਂ!”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Jagjit S Lohatbaddi

Jagjit S Lohatbaddi

Phone: (91 - 89684 - 33500)
Email: (singh.jagjit0311@gmail.com)

More articles from this author