JagjitSLohatbaddi7ਘਟਦੇ ਰੁਜ਼ਗਾਰਛੋਟੇ ਟੱਕਨਸ਼ਿਆਂ ਦੇ ਦਰਿਆਵਾਂ ਨੇ ਗੱਭਰੂਆਂ ਨੂੰ ਘਰ ਦੀ ਰੋਟੀ ਤੋਂ ਆਤੁਰ ...
(19 ਮਾਰਚ 2025)
ਇਸ ਸਮੇਂ ਪਾਠਕ: 312.

.


ਘਰ ਦਾ ਦੂਜਾ ਨਾਂ ਸਕੂਨ
, ਸ਼ਾਂਤੀ, ਸਿਰ ’ਤੇ ਛੱਤ, ਆਤਮਾ ਦੀ ਤ੍ਰਿਪਤੀ, ਮਨ ਦਾ ਠਹਿਰਾਅ ਹੈ, ਜਿੱਥੇ ਖੁੱਲ੍ਹ ਕੇ ਅੰਗੜਾਈ ਲੈਣ ਨੂੰ ਦਿਲ ਕਰਦਾ ਹੈਛੱਜੂ ਦਾ ਚੁਬਾਰਾ ਬਲਖ ਬੁਖਾਰਿਆਂ ਨੂੰ ਮਾਤ ਪਾਉਂਦਾ ਹੈ - ਬ੍ਰਹਿਮੰਡ ਦੇ ਸੱਤਾਂ ਅਜੂਬਿਆਂ ਤੋਂ ਨਿਆਰਾਆਕਾਰ ਅਹਿਮੀਅਤ ਨਹੀਂ ਰੱਖਦਾ, ਰੋਕ ਟੋਕ ਰੋੜਾ ਨਹੀਂ ਬਣਦੀ, ਸੁਪਨਿਆਂ ਦੀ ਤਾਮੀਰ ਜੁ ਕੀਤੀ ਹੁੰਦੀ ਐਕੰਧਾਂ, ਬੂਹੇ ਬਾਰੀਆਂ, ਆਲ਼ੇ, ਰੋਸ਼ਨਦਾਨ ਤੁਹਾਡੇ ਨਾਲ ਸੰਵਾਦ ਰਚਾਉਂਦੇ ਨੇਸਰਦਲ ਅੰਦਰ ਪੈਰ ਪਾਉਂਦਿਆਂ ਹੀ ਤੁਹਾਡੇ ਵਿਯੋਗ ਦੀਆਂ ਬਾਤਾਂ ਪਰਤ ਦਰ ਪਰਤ ਖੁੱਲ੍ਹਣ ਲੱਗਦੀਆਂ ਨੇਅਹਿਸਾਸ ਇੱਟਾਂ ਦੇ ਢਾਂਚੇ ਦਾ ਨਹੀਂ, ਮੂੰਹੋਂ ਬੋਲਦੀਆਂ ਤਸਵੀਰਾਂ ਦਾ ਹੁੰਦਾ ਹੈਇੱਕ ਉਲਾਂਭਾ ਜਿਹਾ ਚਿੱਤਰਦਾ ਹੈ, “ਸੋਹਣਿਆਂ, ਮੂਰਤਾਂ ਤੋਂ ਸੱਖਣੇ ਘਰ ਖਾਲ਼ੀ ਖਲਾਅ ਹੁੰਦੇ ਨੇ … … ਆਵਾਜ਼ ਗੂੰਜਦੀ ਰਹਿੰਦੀ ਹੈਸੁੰਞ-ਮਸਾਣ ਸਹਾਈ ਨਹੀਂ ਹੁੰਦੀ, ਸਦਾ ਹੱਸਦਿਆਂ ਦੇ ਘਰ ਵਸਦੇ ਨੇ!”

ਕੰਕਰੀਟ ਦੀ ਬਣੀ ਚਾਰ ਦੀਵਾਰੀ ਘਰ ਨਹੀਂ ਕਹਾਉਂਦੀਘਰ ਉਹ ਹੁੰਦਾ, ਜਿੱਥੇ ਤੁਹਾਡੇ ਸੁਰਮਈ ਸੁਪਨੇ ਰੰਗੀਨੀ ਨਾਲ ਲਬਰੇਜ਼ ਹੁੰਦੇ ਨੇਘਰ ਤੁਹਾਡੇ ਬਚਪਨ ਦੀਆਂ ਕਿਲਕਾਰੀਆਂ ਨਾਲ ਗੂੰਜਿਆ ਹੁੰਦਾ ਹੈਤੁਹਾਡੇ ਅਰਮਾਨਾਂ ਨੂੰ ਆਕਾਸ਼ੀਂ ਪਹੁੰਚਾਉਣ ਦਾ ਜ਼ਰੀਆ ਬਣਦਾ ਘਰਤੁਹਾਡੇ ਪੁਰਖਿਆਂ ਦੀ ਅਮੀਰ ਵਿਰਾਸਤ ਹੁੰਦੀ ਹੈਬਾਬਾਣੀਆਂ ਕਹਾਣੀਆਂ ਦੀ ਸ਼ਰਤੀਆ ਸ਼ਾਹਦੀ ਭਰਦਾ ਹੈ … … ਹੁੰਗਾਰਾ ਦਿੰਦਾ ਹੈਘਰ ਕਿਸੇ ਵਾਸਤੂ ਸ਼ਾਸਤਰ ਦਾ ਗੁਲਾਮ ਨਹੀਂ ਹੁੰਦਾਇਹ ਉਹ ਟਿਕਾਣਾ ਹੁੰਦਾ, ਜਿੱਥੇ ਬੈਠਿਆਂ ਪੰਛੀਆਂ ਦੀ ਚਹਿਚਹਾਟ ਕੰਨੀਂ ਪੈਂਦੀ ਹੈ, ਹਵਾ ਅਠਖੇਲੀਆਂ ਕਰਦੀ ਤੁਹਾਨੂੰ ਛੇੜ ਕੇ ਲੰਘਦੀ ਹੈ, ਬਨਸਪਤੀ ਮੌਲਦੀ ਲਗਦੀ ਹੈ ਅਤੇ ਪੌਣਾਂ ਤਰਾਨੇ ਗਾਉਂਦੀਆਂ ਨੇਜਿੱਥੇ ਸੱਧਰਾਂ, ਵਲਵਲੇ, ਸੁਪਨੇ ਜਵਾਨ ਹੁੰਦੇ ਨੇਸੁਪਨਿਆਂ ਤੋਂ ਸੱਖਣਾ ਘਰ, ਤੂੜੀ ਵਾਲਾ ਕੋਠਾ ਹੁੰਦਾ ਹੈਘਰ ਉਹ ਹੁੰਦਾ, ਜਿਸ ਵਿੱਚ ਸੁਹਾਗਣ ਆਪਣੀ ਡੋਲੀ ਤੋਂ ਲੈ ਕੇ ਅਰਥੀ ਤਕ ਦੀ ਕਾਮਨਾ ਕਰਦੀ ਐਘਰ ਉਹ ਹੁੰਦਾ, ਜਿਸ ਵਿੱਚ ਅਸੀਂ ਜਿਊਂਦੇ ਹਾਂ, ਜਿਸ ਵਿੱਚ ਸਾਡਾ ਮਰਨ ਨੂੰ ਦਿਲ ਕਰਦਾ ਹੈ!

‘ਘਰਅਤੇਮਕਾਨਵਿੱਚ ਅੰਤਰ ਹੁੰਦਾ ਹੈਘਰਅਤੇਘਰਵਿੱਚ ਵੀ ਵਖਰੇਵਾਂ ਹੁੰਦਾ ਹੈਫਰਕ ਰੀਝਾਂ ਦਾ ਹੁੰਦਾ, ਜਿਹੜੀਆਂ ਘਰ ਨਾਲ ਜੁੜੀਆਂ ਹੁੰਦੀਆਂ ਨੇਕਈ ਵਾਰਬਾਹਰਲਾਘਰਇੱਧਰਲੇਨਾਲ਼ੋਂ ਜ਼ਿਆਦਾ ਲੁਭਾਵਣਾ ਲਗਦਾ ਹੈਕਈ ਹਾਦਸੇ ਅਜਿਹੇ ਵੀ ਵਾਪਰਦੇ ਨੇ ਕਿਆਪਣੇਘਰ ਦਾ ਹੇਰਵਾ ਬੰਦੇ ਨੂੰ ਨਾ ਜਿਊਣ ਦਿੰਦਾ ਹੈ, ਨਾ ਮਰਨਕਹਿੰਦੇ ਨੇ, ਮਰਦ ਮਕਾਨ ਬਣਾਉਂਦਾ ਹੈ ਤੇ ਔਰਤ ਘਰਵਿਆਖਿਆ ਅਸੀਮ ਹੈਅਜ਼ੀਮ ਸ਼ਾਇਰ ਸੁਖਪਾਲ ਦਾ ਮੱਤ ਹੈ ਕਿਮਰਦ ਜਦੋਂ ਇਸਤਰੀ ਚੁਣਦਾ ਹੈ ਤਾਂ ਸਿਰਫ ਇਸਤਰੀ ਨੂੰ ਵੇਖਦਾ ਹੈਇਸਤਰੀ ਸਿਰਫ ਮਰਦ ਨਹੀਂ, ਉਸਦੇ ਪਾਰ ਵਸਿਆ ਘਰਅਤੇ ਉਸ ਰਾਹੀਂ ਜਨਮ ਲੈਣ ਵਾਲੇ ਬੱਚੇ ਵੀ ਵੇਖਦੀ ਹੈ … … ਮਨੁੱਖ ਨੂੰ ਬਚਾਈ ਰੱਖਣ ਲਈ ਇਸਤਰੀ ਨੂੰ ਘਰ ਚਾਹੀਦਾ ਹੈਇਸੇ ਲਈ ਮਰਦ ਚੁਣਨ ਵੇਲੇ ਉਹ ਵੇਖਦੀ ਹੈ ਕਿ ਉਹ ਉਸ ਨੂੰ ਘਰਦੇ ਸਕਦਾ ਹੈ ਕਿ ਨਹੀਂਘਰਕੀ ਹੁੰਦਾ ਹੈ, ਇਹ ਸਮਝਣ ਲਈ ਮੈਨੂੰ ਇਸਤਰੀ ਹੋਣ ਦੀ ਲੋੜ ਹੈ।”

ਜ਼ਰੂਰੀ ਨਹੀਂ ਕਿ ਘਰ ਵੱਡੇ ਸ਼ਹਿਰ ਵਿੱਚ ਵਿਸ਼ਾਲ ਕੋਠੀ, ਬੰਗਲਾ-ਨੁਮਾ ਢਾਂਚਾ, ਕੋਈ ਰਾਜਾਸ਼ਾਹੀ ਮਹਿਲ ਜਾਂ ਮੀਲਾਂ ਬੱਧੀ ਵਲਗਣ ਹੋਵੇਘਰ ਮਿੱਟੀ ਦਾ ਢਾਰਾ ਜਾਂ ਗਰੀਬਾਂ ਦੀ ਬਸਤੀ ਦਾ ਨਿੱਕਾ ਜਿਹਾ ਕੋਠਾ ਵੀ ਹੋ ਸਕਦਾ ਹੈਮਹਿੰਗਾ, ਐਸ਼ ਪ੍ਰਸਤੀ, ਐਸ਼ੋ ਅਰਾਮ ਦਾ ਸਾਜ਼ੋ ਸਾਮਾਨ ਘਰ ਨੂੰ ਸੁਖਦਾਇਕ ਨਹੀਂ ਬਣਾਉਂਦੇ; ਤੁਹਾਡੀਆਂ ਸੂਖਮ ਕਲਾਵਾਂ ਤੇ ਕੋਮਲ ਰੀਝਾਂ ਇਸਦੀ ਠੰਢਕ ਦਾ ਖਿਆਲ ਰੱਖਦੀਆਂ ਨੇਇੱਕ ਵਿਲੱਖਣ ਘਟਨਾ ਯਾਦ ਆ ਗਈ ਹੈ। ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਡਾ. ਸੁਰਿੰਦਰ ਸਿੰਘ ਸੂਰੀ, ਪੁਲਿਟੀਕਲ ਸਾਇੰਸ ਡਿਪਾਰਟਮੈਂਟ ਦੇ ਮੁਖੀ ਨੂੰ ਕੁਆਟਰ ਮਿਲਿਆ ਹੋਇਆ ਸੀਜਾਣ ਦਾ ਮੌਕਾ ਬਣਿਆਉਨ੍ਹਾਂ ਦੀ ਅਮਰੀਕਨ ਪਤਨੀ ਡੋਨਾ ਸੂਰੀ ਨੇ ਘਰਸਜਾਇਆਹੋਇਆ ਸੀ, ਬਿਨਾਂ ਕਿਸੇ ਸੋਫ਼ੇ, ਮੇਜ਼ ਕੁਰਸੀ ਜਾਂ ਕੀਮਤੀ ਕਿਚਨਵੇਅਰ ਦੇ! ਮੌਜੂਦ ਸਨ, ਮੂੜ੍ਹੇ, ਹੱਥੀਂ ਬੁਣੀਆਂ ਦਰੀਆਂ, ਪਿੱਤਲ਼ ਦੇ ਬਰਤਨ ਤੇ ਪੰਜਾਬੀ ਸੱਭਿਆਚਾਰ ਦੀਆਂ ਕੁਝ ਤਸਵੀਰਾਂਛੋਟਾ ਜਿਹਾ ਘਰ ਕਿਸੇ ਪੰਜ ਤਾਰਾ ਹੋਟਲ ਦੇ ਕਮਰੇ ਨੂੰ ਮਾਤ ਪਾਉਂਦਾ ਸੀ ਜਾਣਿਆ ਕਿ ਮੈਡਮ ਸਾਡੇ ਵਿਰਸੇ ਦੀ ਸਾਡੇ ਕਿਸੇ ਬੁੱਧੀਜੀਵੀ ਤੋਂ ਵੱਧ ਗਿਆਤਾ ਸੀਬਾਬਾ ਸੀਚੇਵਾਲ ਦੀਨਿਰਮਲ ਕੁਟੀਆਵਿੱਚ ਕੋਈ ਏ. ਸੀ. ਨਹੀਂ ਸੀ, ਪਰ ਤਾਪਮਾਨ ਬਾਕੀ ਸ਼ਹਿਰ ਨਾਲ਼ੋਂ ਦੋ ਦਰਜੇ ਘੱਟ ਰਹਿੰਦੈ! ‘ਘਰਹਰਿਆਲੀ ਨਾਲ ਘਿਰਿਆ ਹੋਇਆ ਹੈਤਪਸ਼ ਤੋਂ ਬਚਿਆ ਹੋਇਆ ਹੈਪਵਿੱਤਰ ਵੇਈਂ ਸ਼ੀਤਲਤਾ ਪ੍ਰਦਾਨ ਕਰਦੀ ਹੈ

ਕਈ ਵਾਰ ਹੁੰਦਿਆਂ ਸੁੰਦਿਆਂ ਵੀ ਆਪਣਾਘਰਨਹੀਂ ਲੱਭਦਾਸਾਹਿਤ ਅਕਾਦਮੀ ਪੁਰਸਕਾਰ ਜੇਤੂ ਸ਼ਾਇਰ ਜਸਵੰਤ ਦੀਦ ਦੀ ਕਵਿਤਾ ਵਿੱਚ ਨਿੱਕਾ ਬੱਚਾ ਆਪਣਾ ਮਿੱਟੀ ਦਾ ਘਰ ਬਣਾਉਂਦਾ ਹੈ, ਜਿਸਨੂੰ ਉਹ ਮੇਰ ਨਾਲ, ਹੱਕ ਨਾਲ ਆਪਣਾ ਘਰ ਦੱਸਦਾ ਹੈਵੱਡੇ ਘਰ ਵੱਲ ਹੱਥ ਕਰ ਕੇ ਪਿਤਾ ਨੂੰ ਸਵਾਲ ਕਰਦਾ ਹੈ ਕਿ ਸਾਹਮਣਾ ਘਰ ਦਾਦੇ ਦਾ ਹੈ ਤੇ ਮਿੱਟੀ ਦਾ ਘਰ ਮੇਰਾ ਹੈਤੇਰਾਘਰਕਿੱਥੇ ਐ? ਆਦਮੀ ਤ੍ਰਭਕ ਜਾਂਦਾ ਹੈ ਤੇ ਨਿਸ਼ਬਦ ਹੋ ਜਾਂਦਾ ਹੈਬਾਬਾ ਨਾਨਕ ਹੋਕਾ ਦਿੰਦਾ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇਬਾਬੇ ਨਾਨਕ ਦਾਘਰਕਿੱਥੇ ਹੈ? ਨਾਨਕ ਅਤੇ ਬੁੱਧ ਨੇ ਤਾਂ ਆਪਣੇ ਭਰੇ ਭਰਾਏ ਘਰ ਛੱਡ ਕੇ ਕਿਸੇ ਬ੍ਰਹਿਮੰਡੀਘਰਦੀ ਕਲਪਨਾ ਕੀਤੀ ਸੀਘਰ ਨੂੰ ਕਿਸੇ ਚਾਰ-ਦੀਵਾਰੀ ਵਿੱਚ ਕੈਦ ਨਹੀਂ ਕੀਤਾ ਜਾ ਸਕਦਾਕਵੀ ਸੁਖਪਾਲਘਰਦੀ ਵਿਸ਼ਾਲਤਾ ਦੱਸਦਾ ਹੈ:

ਕਈ ਵਾਰ ਬੰਦੇ ਦਾਘਰਹੁੰਦਾ ਹੈਕਈ ਵਾਰੀ ਬੰਦਾ ਆਪ ਹੀ ਘਰ ਹੁੰਦਾ ਹੈਨਾਨਕ ਘਰ ਛੱਡ ਕੇ ਉਦਾਸੀਆਂ ਕਰਦਾ ਹੈਮਰਦਾਨਾ ਉਸਦੇ ਨਾਲ ਨਾਲ ਰਹਿੰਦਾ ਹੈਚੌਥੀ ਉਦਾਸੀ ਵਿੱਚ ਮਰਦਾਨਾ ਸਰੀਰ ਤਿਆਗ ਜਾਂਦਾ ਹੈਉਸ ਮਗਰੋਂ ਨਾਨਕ ਨਿੱਕੀ ਜਿਹੀ ਪੰਜਵੀਂ ਉਦਾਸੀ ਕਰਦਾ ਹੈ … … ਬੱਸਜਗਤ ਤਾਂ ਅਜੇ ਵੀ ਜਲੰਦਾ ਹੈ, ਪਰ ਨਾਨਕ ਕਰਤਾਰਪੁਰ ਟਿਕ ਜਾਂਦਾ ਹੈਮਰਦਾਨਾ ਨਾਨਕ ਦਾਘਰਸੀ, ਜਿਹੜਾ ਹਰ ਵੇਲੇ ਉਹਦੇ ਨਾਲ ਰਹਿੰਦਾ ਸੀਮਰਦਾਨਾ, ਨਾਨਕ ਨੂੰ ਕਿਸੇ ਥਾਉਂ ਵੀਬੇਘਰਨਾ ਹੋਣ ਦਿੰਦਾ

ਇਹਘਰਮੁੱਕ ਗਿਆਨਾਨਕ ਘਰ ਪਰਤ ਆਇਆ

ਨਾਨਕ ਦਾਘਰਜਾਨਣ ਲਈ ਸਿੱਖ ਹੋਣਾ ਕਾਫ਼ੀ ਨਹੀਂ, ਨਾਨਕ ਹੀ ਹੋਣਾ ਪੈਂਦਾ ਹੈ।”

ਚਾਰ ਕੰਧਾਂ ਦੀ ਸੀਮਾ ਤੋਂ ਬਾਹਰ ਵੀ ਘਰ ਹੈਖ਼ਾਨਾ-ਬਦੋਸ਼ ਖੁੱਲ੍ਹੀ ਨੀਲੀ ਛੱਤ ਹੇਠ ਰਾਤਾਂ ਕੱਟ ਕੇ ਵੀਘਰਦਾ ਆਨੰਦ ਮਾਣਦੇ ਨੇਜਿੱਧਰ ਜਾਂਦੇ ਨੇ, ਘਰ ਜਿਹਾ ਆਸਰਾ ਮਿਲ ਹੀ ਜਾਂਦਾ ਹੈਕਦੇ ਸਥਾਈ ਘਰ ਦੀ ਕਾਮਨਾ ਹੀ ਨਹੀਂ ਕੀਤੀ, ਨਹੀਂ ਤਾਂ ਪੱਥਰਾਂ ਦੀ ਚਾਰ-ਦੀਵਾਰੀ ਕਿਤੇ ਵੀ ਸਹਿਜ ਪ੍ਰਦਾਨ ਕਰ ਸਕਦੀ ਐਕੁਦਰਤ ਦਾ ਸੌਂਪਿਆ ਘਰ ਹੀ ਮਨ ਨੂੰ ਠਹਿਰਾਅ ਬਖਸ਼ਦਾ ਹੈਸੰਤਾਲੀ ਨੇ ਲੱਖਾਂ ਘਰ ਉਜਾੜੇਨਵੀਂਆਂ ਧਰਤੀਆਂ ਵੱਲ ਪੈਰ ਪੁੱਟਦਿਆਂ ਦੇ ਕਲ਼ੇਜੇ ਖੋਹ ਪੈਂਦੇ ਰਹੀਘਰ ਛੱਡਣ ਦੀ ਕਸਕ ਕਦੇ ਨਹੀਂ ਮਿਟੀਹੁਣ ਵੀ ਜਦੋਂ ਕਿੱਧਰੇ ਕੋਈ ਗਰਾਈਂ ਮਿਲਦੇ ਨੇ ਤਾਂ ਵਿੱਛੜੇ ਘਰ ਦੀ ਖ਼ੈਰ ਬੰਦਗੀ ਪੁੱਛਦੇ ਨੇ ਤੇ ਅੰਦਰੋਂਆਹਨਿੱਕਲਦੀ ਐਕਈ ਕੌਮਾਂ ਨੂੰ ਵਰ੍ਹਿਆਂ ਬੱਧੀ ਕੋਈ ਘਰ ਹੀ ਨਸੀਬ ਨਹੀਂ ਹੋਇਆਰੋਹਿੰਗੀਆ ਮੁਸਲਮਾਨਾਂ ਦਾ ਕੋਈ ਘਰ ਘਾਟ ਹੀ ਨਹੀਂਚੀਨ ਵਿਚਲੇ ਉਈਗੀਰ ਤਬਕੇ ਨੂੰ ਘਰੋਂ ਕੱਢਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਨੇਫ਼ਲਸਤੀਨੀ ਨਾਗਰਿਕਾਂ ਨੂੰ ਅਜੇ ਵੀ ਘਰ ਦਾ ਸੁਖ ਨਸੀਬ ਨਹੀਂਯੂਕਰੇਨੀਆਂ ਦਾ ਘਰ ਖੋਹਣ ਦਾ ਦਸਤੂਰ ਜਾਰੀ ਐਸੀਰੀਆ-ਇਰਾਕ ਲਕੀਰ ਤੇ ਹਜ਼ਾਰਾਂ ਸ਼ਰਨਾਰਥੀ ਘਰ ਲੱਭਣ ਲਈ ਭਟਕ ਰਹੇ ਨੇ

ਘਰ ਅਧਿਆਤਮਿਕਤਾ ਵੀ ਬਖ਼ਸ਼ਦੇ ਨੇਸਾਡੇ ਗੁਰੂ-ਘਰ ਸੁੱਖ ਸ਼ਾਂਤੀ, ਰੂਹਾਨੀ ਅਮੀਰੀ ਦੇ ਕੇਂਦਰ ਨੇਹਜ਼ਾਰਾਂ, ਲੱਖਾਂ ਸੀਸਸਰਬੱਤ ਦੇ ਭਲੇਲਈ ਨਤਮਸਤਕ ਹੁੰਦੇ ਨੇ, ਬਿਨਾਂ ਕਿਸੇ ਰੰਗ, ਭੇਦ, ਨਸਲ, ਬੋਲੀ ਦੇਸਭੇ ਸਾਝੀਵਾਲ ਸਦਾਇਨਿਦਾ ਇਲਾਹੀ ਨਾਦ ਚਿਤਵਿਆ ਜਾਂਦਾ ਹੈਦਰਵਾਜ਼ੇ ਚਾਰੇ ਦਿਸ਼ਾਵਾਂ ਤੋਂ ਖੁੱਲ੍ਹੇ ਨੇਪਹਿਲਾਂ ਪੰਗਤ, ਫਿਰ ਸੰਗਤਦੀ ਧਾਰਨਾ ਮਨੁੱਖਤਾ ਦੇ ਮੁਢਲੇ ਫ਼ਲਸਫ਼ੇ ਨਾਲ ਜੁੜੀ ਹੋਈ ਹੈਕਈ ਉੱਘੀਆਂ ਸ਼ਖ਼ਸੀਅਤਾਂ ਦੇ ਘਰ ਵੀ ਪ੍ਰਸ਼ੰਸਕਾਂ ਦੀ ਨਜ਼ਰ ਵਿੱਚ ਪੂਜਣਯੋਗ ਬਣ ਜਾਂਦੇ ਨੇਕਾਰਲ ਮਾਰਕਸ ਦਾ ਜਨਮ ਘਰ ਜਰਮਨੀ ਦੇ ਟ੍ਰੀਅਰ ਵਿੱਚ ਅਜਾਇਬ ਘਰ ਦੇ ਰੂਪ ਵਿੱਚ ਅੱਜ ਵੀ ਉਸਦੇ ਦਾਰਸ਼ਨਿਕ ਸਿਧਾਂਤ ਹਿਤ ਖੁੱਲ੍ਹਾ ਹੈਇੰਗਲੈਂਡ ਵਿੱਚ ਸ਼ੈਕਸਪੀਅਰ ਦਾ ਸਟਰੈੱਟਫੋਰਡ ਵਿਚਲਾ ਘਰ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂਖ਼ਲਕਤ, ਮੱਕਾ ਮਦੀਨਾ ਸਵੀਕਾਰਦੀ ਐ ਇਸ ਘਰ ਨੂੰਪਰ ਅਫ਼ਸੋਸ, ਅਸੀਂ ਆਪਣੇ ਨਾਇਕਾਂ ਦੇ ਘਰ ਖੰਡਰਾਤ ਬਣੇ ਦੇਖਣ ਦੇ ਆਦੀ ਹਾਂਉਨ੍ਹਾਂ ਦੀ ਘਾਲਣਾ ਨੂੰ ਸਿਜਦਾ ਕਰਨ ਦੀ ਜਾਚ ਅਜੇ ਸਿੱਖਣੀ ਹੈ

ਜਵਾਨੀ ਨੂੰਬਾਹਰਲੇਘਰਾਂ ਨੇ ਭਰਮਾਇਆ ਹੋਇਆ ਹੈਡਾਰਾਂ ਬੰਨ੍ਹੀ ਉੱਡੀ ਜਾਂਦੇ ਨੇ ਸਾਡੇ ਭਵਿੱਖ ਦੇ ਵਾਰਿਸ! ਸਰਦੇ ਪੁੱਜਦੇ ਘਰਾਂ ਨੂੰ ਛੱਡਮਿੱਠੀ ਜੇਲ੍ਹਦਾ ਸਰੂਰ ਚੜ੍ਹਿਆ ਰਹਿੰਦਾ ਹੈਘਟਦੇ ਰੁਜ਼ਗਾਰ, ਛੋਟੇ ਟੱਕ, ਨਸ਼ਿਆਂ ਦੇ ਦਰਿਆਵਾਂ ਨੇ ਗੱਭਰੂਆਂ ਨੂੰ ਘਰ ਦੀ ਰੋਟੀ ਤੋਂ ਆਤੁਰ ਕਰ ਦਿੱਤਾ ਹੈਨਵੇਂ ਘਰਾਂ ਦੀ ਭਾਲ ਵਿੱਚ ਵਸਦੇ ਘਰ ਭਾਂ ਭਾਂ ਕਰ ਰਹੇ ਨੇਸੁੰਵੇ ਵਿਹੜੇ ਕਿਸੇ ਆਪਣੇ ਦੀ ਪੈੜ-ਚਾਲ ਨੂੰ ਤਰਸਦੇ ਨੇਬਜ਼ੁਰਗ ਆਪਣਿਆਂ ਦਾ ਰਾਹ ਤੱਕਦੇ, ਦਿਲਾਂ ਵਿੱਚ ਮਿਲਣ ਦੀ ਚੀਸ ਲੈ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਣਗੇ ਹੌਕੇ, ਹਾਵੇ ਜ਼ਿੰਦਗੀ ਦਾ ਸਰਮਾਇਆ ਬਣਨਗੇ

ਇੱਕ ਘਰ ਹੀ ਤਾਂ ਹੁੰਦਾ ਹੈ, ਆਸਾਂ ਦੇ ਚਿਰਾਗ਼ਾਂ ਨੂੰ ਜਗਦਾ ਰੱਖਣ ਲਈਸੋ ਇਹ ਨਿੱਘਾ ਸੱਦਾ ਹੈ ਆਪਣੇ ਪਿਆਰਿਆਂ ਲਈ ਕਿ ਆਓ ਮਿਲਕੇ ਘਰ ਵਿੱਚ ਮੁਹੱਬਤ ਦੇ ਦੀਵੇ ਬਾਲੀਏ, ਕੁਦਰਤ ਦੀਆਂ ਬਖ਼ਸ਼ੀਆਂ ਨਿਆਮਤਾਂ ਨੂੰ ਤੱਕੀਏ ਵਗਦੀਆਂ ਹਵਾਵਾਂ ਨੂੰ ਘਰ ਦੀਆਂ ਖੁੱਲ੍ਹੀਆਂ ਖਿੜਕੀਆਂ ਵਿੱਚੋਂ ਅੰਦਰ ਆਉਣ ਦਾ ਸੱਦਾ ਦੇਈਏ ਪਾਣੀ ਦੀਆਂ ਛੱਲ੍ਹਾਂ ਦਾ ਸੰਗੀਤਕ ਸ਼ੋਰ ਸੁਣੀਏ ਪੱਤਿਆਂ ਵਿੱਚੋਂ ਛਣ ਕੇ ਆਉਂਦੀ ਚਾਨਣੀ ਦਾ ਸਰੂਰ ਮਾਣੀਏ! ਇਹੀ ਮੇਰੇ ਘਰ ਦਾ ਸਿਰਨਾਵਾਂ ਹੈਇੱਕ ਅਰਦਾਸ, ਇੱਕ ਅਰਜ਼ੋਈ, ਡਾ. ਜਗਤਾਰ ਦੇ ਸ਼ਬਦਾਂ ਵਿੱਚ:

ਕਮ ਦਿਲਾਂ ਨੂੰ ਦਿਲ, -ਪਰਿਆਂ ਨੂੰ ਪਰ ਦਈਂ,
ਯਾ ਖੁਦਾ, ਸਭ ਬੇਘਰਾਂ ਨੂੰ ਘਰ ਦਈਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3858)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਜਗਜੀਤ ਸਿੰਘ ਲੋੋਹਟਬੱਦੀ

ਜਗਜੀਤ ਸਿੰਘ ਲੋੋਹਟਬੱਦੀ

Phone: (91 - 89684 - 33500)
Email: (singh.jagjit0311@gmail.com)

More articles from this author