JagjitSLohatbaddi7ਅਫਸਰ ਪੁੱਤ ਕੋਲ ਸਮਾਂ ਨਹੀਂ ਸੀ। ਗੁਆਂਢਣਾਂ ਨੇ ਦੱਸਿਆ, ਮਾਤਾ ਨੇ ਬੰਦ ਬੂਹਾ ਖੋਲ੍ਹਿਆ, ਸੰਦੂਕ ਟੋਹਿਆ ...
(6 ਅਗਸਤ 2023)

 

ਜ਼ਿੰਦਗੀ ਰੰਗਾਂ ਦਾ ਜੋੜ ਹੈਗੂੜ੍ਹੇ, ਫਿੱਕੇ ਰੰਗਾਂ ਦਾ ਗੁਲਦਸਤਾ … … ਸਤਰੰਗੀ ਪੀਂਘਹਲਕੀ ਭੂਰ ਪੈਂਦੀ ਹੋਵੇ, ਮੌਸਮ ਸੁਹਾਵਣਾ ਹੋਵੇ, ਬੱਦਲਵਾਈ ਹੋਵੇ, ਹਵਾ ਵਿੱਚ ਪਾਣੀ ਦੇ ਸ਼ੀਸ਼ਮਈ ਕਣ ਲਟਕਦੇ ਹੋਣ, ਮਨ ਉਡਾਰੀਆਂ ਮਾਰਦਾ ਹੈਬੱਚਾ ਕੀ, ਬੁੱਢਾ ਕੀ, ਰੰਗ ਦੇਖ ਕੇ ਸ਼ੈਦਾਈ ਹੋ ਜਾਂਦਾ ਹੈਕਾਇਨਾਤ ਵੀ ਜਿਵੇਂ ਆਪਣੀ ਰਮਣੀਕ ਫੁਲਕਾਰੀ ਤਾਣ ਕੇ ਸੁਨੇਹਾ ਦਿੰਦੀ ਹੈ … … ਯਾਰਾ! ਦੁਨੀਆਂ ਰਹਿਣ ਲਈ ਖ਼ੂਬਸੂਰਤ ਥਾਂ ਹੈਜ਼ਿੰਦਗੀ ਗੁਲਜ਼ਾਰ ਹੈਪਲ ਮੁੜ ਨਹੀਂ ਆਉਣੇਵਕਤ ਨੇ ਰਿੜ੍ਹਦੇ ਜਾਣਾ ਹੈਰੰਗ ਬਰੰਗੀਆਂ ਯਾਦਾਂ ਕਿਸੇ ਨਾ ਕਿਸੇ ਨੁਕਰੇ ਪਈਆਂ ਰਹਿਣਗੀਆਂਗ਼ਮਗੀਨ ਪਲਾਂ ਵਿੱਚ ਠੁੰਮ੍ਹਣਾ ਦੇਣਗੀਆਂ … … ਅਤੀਤ ਰੂਪਵੰਤ ਸੀ

ਸ਼ਰਤ ਇਹ ਹੈ, ਕਿ ਅੱਜ ਨੂੰ ਸੰਭਾਲ਼ ਲੈ, ਕਿਤੇ ਰੇਤੇ ਦੀ ਮੁੱਠੀ ਵਾਂਗ ਕਿਰ ਨਾ ਜਾਏਫਿਰ ਪਛਤਾਵੇ ਪੱਲੇ ਪੈਣਗੇਜ਼ਿੰਦਗੀ ਨਿਹੋਰਾ ਦੇਵੇਗੀ ਕਿ ਸਰ੍ਹੋਂ ਦੇ ਫੁੱਲ ਵਰਗਾ ਰੰਗ ਕਿੱਧਰ ਛਾਂਈਂ ਮਾਂਈਂ ਹੋ ਗਿਆਸਮਾਂ ਦਰਵਾਜ਼ੇ ’ਤੇ ਦਸਤਕ ਦਿੰਦਾ ਹੈ - ਤੈਨੂੰ ਮੌਕਾ ਦਿੱਤਾ ਹੇ … … ਦੇਖੀਂ ਕਿਤੇ ਦੁਹਰਾ ਨੂੰ ਉਡੀਕੇਂਕੁਦਰਤ ਝੋਲੀਆਂ ਭਰਦੀ ਹੈਸਾਹਾਂ ਦੀ ਢੇਰੀ ਦਿੰਦੀ ਹੈਜ਼ਿੰਦਾ-ਦਿਲੀ ਦੀ ਤਵੱਕੋ ਰੱਖਦੀ ਹੈਸ਼ੱਕ ਸੁਬ੍ਹਾ ਛੱਡ, ਜੋ ਮਿਲਿਆ ਹੈ, ਉਸ ਨੂੰ ਕੀਮਤੀ ਡੱਬੀ ਵਿੱਚ ਪਾ ਲੈਰੱਬ ਦੇ ਰੰਗਾਂ ਦਾ ਭੇਦ ਨਹੀਂ ਕੋਈ ਪਾ ਸਕਿਆਇਨ੍ਹਾਂ ਛਿਣਾਂ ਨੇ ਤੇਰਾ ਸਰਮਾਇਆ ਬਣਨਾ ਹੈਫਿਰ ਮੱਥੇ ’ਤੇ ਹੱਥ ਰੱਖ ਦੂਰ ਤਕ ਨਜ਼ਰ ਘੁਮਾਵੇਂਗਾ, ਪਰ ਖਾਲ਼ੀ ਖਲਾਅ ਦਿਸੇਗਾਮਨੁੱਖਾ ਜੀਵਨ ਕੁਦਰਤ ਦਾ ਕ੍ਰਿਸ਼ਮਾ ਹੈਪ੍ਰਕਿਰਤੀ ‘ਅੱਜ’ ਨੂੰ ਸੰਭਾਲਣ ਦਾ ਹੋਕਾ ਦਿੰਦੀ ਹੈ, ‘ਕੱਲ੍ਹ’ ਆਪੇ ਸੰਭਾਲ਼ਿਆ ਜਾਊਹੁਸਨ, ਜਵਾਨੀ, ਮਾਪੇ ਸਮੇਂ ਦੀਆਂ ਸੁਗਾਤਾਂ ਨੇਵਿਅਰਥ ਨਾ ਚਲੀਆਂ ਜਾਣ!

ਫ਼ੱਕਰਾਂ ਤੇ ਮਲੰਗਾਂ ਨੂੰ ਛੱਡ ਕੇ ਸਭ ਨੂੰ ਹੁਸਨ, ਜਵਾਨੀ ਆਉਣ ਦਾ ਮਿੱਠਾ ਜਿਹਾ ਅਹਿਸਾਸ ਹੁੰਦਾ ਹੈਨਖ਼ਰਾ, ਨਜ਼ਾਕਤ ਪਤਾ ਨਹੀਂ ਕਿਹੜੇ ਅਸਮਾਨੋਂ ਉੱਤਰ ਆਉਂਦੇ ਨੇਮੋਢਿਆਂ ਉੱਤੋਂ ਦੀ ਥੁੱਕਣਾ ਜਵਾਨੀ ਦਾ ਸੂਚਕ ਬਣਦਾ ਹੈ ਤਰ੍ਹਾਂ ਤਰ੍ਹਾਂ ਦੇ ਸੁਪਨੇ ਸੰਜੋਏ ਜਾਣ ਲੱਗਦੇ ਨੇਇੱਕ ਪਲ ਰੱਬ ਵੀ ਭੁੱਲ ਜਾਂਦਾ ਹੈ‘ਹਟ ਪਿੱਛੇ, ਮਿੱਤਰਾਂ ਦੀ ਮੁੱਛ ਦਾ ਸਵਾਲ ਹੈ।’ ਜਦੋਂ ਕਿਤੇ ਹੀਰ ਦੀ ਗੱਲ ਚੱਲਦੀ ਹੈ, ਹਰ ਮੁਟਿਆਰ ਆਪਣੇ ਆਪ ਨੂੰ ‘ਸਿਆਲਾਂ ਦੀ ਨੱਢੀ’ ਸਮਝਦੀ ਹੈ ਅਤੇ ਹਰ ਗੱਭਰੂ ਦੇ ਜ਼ਿਹਨ ਵਿੱਚ ਇੱਕੋ ਗੱਲ ਹੁੰਦੀ ਹੈ, “ਮੇਰੀ ਮਹਿਬੂਬਾ ਦੀ ਗੱਲ ਹੋ ਰਹੀ ਹੈ।” ਸੁਰਮਾ ਪਾਉਣਾ ਤੇ ਮਟਕਾਉਣਾ ਆ ਹੀ ਜਾਂਦਾ ਹੈਪਰ ਇਨ੍ਹੀਂ ਦਿਨੀਂ ਜ਼ਿੰਦਗੀ ਦੀ ਸਾਰਥਿਕਤਾ ਸਮਝ ਆ ਜਾਵੇ, ਤਾਂ ਸੋਨੇ ਉੱਤੇ ਸੁਹਾਗੇ ਦਾ ਕੰਮ ਕਰਦੀ ਹੈਜੋਸ਼ ਅਤੇ ਹੋਸ਼ ਦਾ ਸੁਮੇਲ ਚੰਗੇ ਆਹਰੇ ਲਾ ਦਿੰਦਾ ਹੈਪੈਰ ਥਿੜਕ ਜਾਣ, ਤਾਂ ਹੁਸਨ, ਜਵਾਨੀ ਦਾ ਵੇਗ ਪੁੱਠੀ ਭੁਆਟਣੀ ਵੀ ਦੇ ਦਿੰਦਾ ਹੈਗੈਂਗਸਟਰ, ਨਸ਼ੇੜੀ, ਵੈਲੀਪੁਣੇ ਦੇ ਟੈਗ ਲੱਗ ਜਾਂਦੇ ਨੇਪਤੀ ਹੀ ਨਹੀਂ ਲੱਗਦਾ ਕਿ ਸੁਹਣੀਆਂ, ਸੁਨੱਖੀਆਂ ਸੂਰਤਾਂ ਕਿੱਧਰ ਅਲੋਪ ਹੋ ਗਈਆਂਕਾਲਜ ਵਾਲੀ ਜੀ.ਟੀ. ਰੋਡ ਤੋਂ ਕਿੰਨੇ ਹੀ ਰਾਹ ਨਿੱਕਲਦੇ ਨੇ, ਪਤਾ ਨੀ ਕੀਹਦੇ ਹਿੱਸੇ ਕਿਹੜਾ ਆਉਂਦਾ ਹੈਹਰ ਕੋਈ ਕਿਸੇ ਖ਼ਾਸ ਮੰਜ਼ਿਲ ਦਾ ਪਾਂਧੀ ਬਣਨਾ ਲੋਚਦਾ ਹੈ, ਕੋਈ ਆਦਰਸ਼ ਮਨ ਵਿੱਚ ਧਾਰਦਾ ਹੈ ਫਿਲਮੀ ਹੀਰੋ ਹੀਰੋਇਨ ਉਕਸਾਉਂਦੇ ਨੇ, ਅੰਦਰਲਾ ਸਾਇੰਸਦਾਨ ਖਿੱਚ ਪਾਉਂਦਾ ਹੈ, ਰਾਜਨੀਤੀ ਦੀ ਚਕਾਚੌਂਧ ਮਨ ਲੁਭਾਉਂਦੀ ਹੈਸਾਰਿਆਂ ਦੇ ਹਿੱਸੇ ਸੁਪਨਮਈ ਮੰਜ਼ਿਲ ਨਹੀਂ ਆਉਂਦੀ, ਪਰ ਜਾਣੇ ਅਣਜਾਣੇ ਵਿੱਚ ਹੁਸਨ, ਜਵਾਨੀ ਦੇ ਥੋੜ੍ਹ ਚਿਰੀ ਹੋਣ ਦਾ ਝੋਰਾ ਜ਼ਰੂਰ ਹੁੰਦਾ ਹੈਕੀਮਤੀ ਯਾਦਾਂ ਦੀ ਗੰਢ ਬੱਝ ਜਾਂਦੀ ਹੈ‘ਆਈ ਜਵਾਨੀ ਹਰ ਕੋਈ ਵਿੰਹਦਾ, ਜਾਂਦੀ ਕਿਸੇ ਨਾ ਡਿੱਠੀ … …।

ਮਾਪੇ … … ਠੰਢੀ ਹਵਾ ਦਾ ਬੁੱਲਾ … … ਘਣੇ ਬਿਰਖ ਦੀ ਛਾਂਦੁਨੀਆਂ ਦਾ ਬੇਜੋੜ ਰਿਸ਼ਤਾ! ਮਾਂ ਪਿਉ ਸਿਰ ’ਤੇ ਨੇ, ਤਾਂ ਆਪਣਾ ਆਪ ਬਚਪਨਾ ਲਗਦਾ ਹੈਧੀਆਂ ਪੁੱਤਾਂ ਵਿੱਚੋਂ ਮਾਪੇ ਆਪਣੇ ਸੁਪਨੇ ਵੇਖਦੇ ਨੇਅਧੂਰੇ ਰਹੇ ਕਾਰਜਾਂ ਨੂੰ ਔਲਾਦ ਦੁਆਰਾ ਪੂਰਾ ਹੋਣ ਦੀ ਅਰਦਾਸ ਕਰਦੇ ਨੇਉਨ੍ਹਾਂ ਦੀਆਂ ਖੁਸ਼ੀਆਂ ਦੀ ਝੋਲੀ ਅੱਡ ਕੇ ਅਰਜ਼ੋਈ ਕਰਦੇ ਨੇਸਿਰਫ ਮਾਪੇ ਨੇ, ਜੋ ਧੀਆਂ ਪੁੱਤਾਂ ਨੂੰ ਆਪਣੇ ਤੋਂ ਉੱਚੇ ਪਾਏਦਾਨ ’ਤੇ ਖੜ੍ਹਾ ਦੇਖਣਾ ਲੋਚਦੇ ਨੇਕਿੰਨੇ ਖੁਸ਼ਕਿਸਮਤ ਨੇ ਉਹ ਲੋਕ, ਜਿਨ੍ਹਾਂ ਦੇ ਮਾਂ ਪਿਉ ਜਿਉਂਦੇ ਨੇਬਾਪ ਦਾ ਪੁੱਤ ਦੇ ਮੋਢੇ ’ਤੇ ਰੱਖਿਆ ਹੱਥ ਉਹਨੂੰ ਪਹਾੜਾਂ ਨਾਲ ਮੱਥਾ ਲਾਉਣ ਦੇ ਕਾਬਲ ਬਣਾ ਦਿੰਦਾ ਹੈਕਹਿੰਦੇ ਨੇ, ਜਿਸ ਘਰ ਬਜ਼ੁਰਗ ਹੱਸਦੇ ਮਿਲ ਜਾਣ, ਉਹ ਅਮੀਰਾਂ ਦਾ ਆਸ਼ਿਆਨਾ ਹੁੰਦਾ ਹੈਮਾਂ ਆਪਣੇ ਤਨ ਦੀ ਲਹੂ ਮਿੱਟੀ ਨਾਲ ਸਾਨੂੰ ਦੁਨੀਆਂ ਦਿਖਾਉਂਦੀ ਹੈਯਾਦ ਹੈ, ਕਿ ਮਾਂ ਨੇ ਜ਼ਿੰਦਗੀ ਵਿੱਚ ਕਦੇ ਛੁੱਟੀ ਕੀਤੀ ਹੋਵੇ, ਤੁਹਾਡੀ ਕਿਸੇ ਨਿੱਕੀ ਤੋਂ ਨਿੱਕੀ ਲੋੜ ਤੋਂ ਮੂੰਹ ਫੇਰਿਆ ਹੋਵੇ, ਤੁਹਾਡੇ ਗਿੱਲੇ ਥਾਂ ਨੂੰ ਗਿੱਲਾ ਰਹਿਣ ਦਿੱਤਾ ਹੋਵੇ, ਤੁਹਾਡੇ ਤੋਂ ਕਦੇ ਮੁਆਵਜ਼ਾ ਮੰਗਿਆ ਹੋਵੇ ਜਾਂ ਆਪਣੇ ਕੀਤੇ ਕਿਸੇ ਕੰਮ ਨੂੰ ਚਿਤਾਰਿਆ ਹੋਵੇਫਿਰ ਹੈਵੇਂ ਤਾਂ ਨੀ ਮਾਂ ਨੂੰ ਰੱਬ ਦਾ ਰੂਪ ਕਹਿੰਦੇ

ਸੋਚਿਆ ਕਦੇ, ਜ਼ਿੰਦਗੀ ਵਿੱਚ ਮਾਂ ਪਿਉ ਦਾ ਦੇਣ ਕਿਵੇਂ ਮੋੜਿਆ ਜਾ ਸਕਦਾ ਹੈ? ਬਿਰਧ ਆਸ਼ਰਮ ਸਚਾਈ ਬਿਆਨ ਕਰਦੇ ਨੇ! ਜ਼ਮਾਨਾ ਬਹੁਤ ਸਮਝਦਾਰ ਹੋ ਗਿਆ ਹੈਮਾਪੇ ਵਾਧੂ ਜਿਹੀ ਚੀਜ਼ ਲੱਗਣ ਲੱਗ ਪਏ ਨੇਅਮੀਰੀ ਦੀ ਲਾਲਸਾ ਵਾਲੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਤੁਹਾਨੂੰ ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੁਣਨ ਦਾ ਟਾਈਮ ਹੀ ਨਹੀਂਉਨ੍ਹਾਂ ਦੀਆਂ ਗੱਲਾਂ ਤੁਹਾਨੂੰ ਘਸੀਆਂ ਪਿੱਟੀਆਂ ਲੱਗਦੀਆਂ ਨੇਆਪਣੇ ਨਿੱਕੇ ਨਿਆਣਿਆਂ ਨੂੰ ਲਾਡ ਲਡਾਉਂਦਿਆਂ ਅਸੀਂ ਭੁੱਲ ਜਾਂਦੇ ਹਾਂ ਕਿ ਕਦੇ ਅਸੀਂ ਵੀ ਮਾਪਿਆਂ ਦੇ ਨਿੱਕੇ ਬੱਚੇ ਸੀਮਾਂ ਪਿਉ ਨੇ ਤੁਹਾਡੇ ਕੋਲੋਂ ਕੁਝ ਮੰਗਣਾ ਨਹੀਂ ਹੁੰਦਾਉਨ੍ਹਾਂ ਦੀਆਂ ਲੋੜਾਂ ਹੀ ਬਹੁਤ ਘੱਟ ਹੁੰਦੀਆਂ ਨੇਤੁਹਾਡੇ ਉਨ੍ਹਾਂ ਨਾਲ ਬਿਤਾਏ ਦੋ ਪਲ ਉੁਨ੍ਹਾਂ ਦੀ ਰੂਹ ਨੂੰ ਤ੍ਰਿਪਤ ਕਰ ਦਿੰਦੇ ਹਨਤੁਹਾਡੇ ਦੋ ਮਿੱਠੇ ਬੋਲ ਉਨ੍ਹਾਂ ਦੇ ਹਿਰਦੇ ਲਈ ਸਵਾਂਤੀ ਬੂੰਦ ਬਣ ਜਾਂਦੇ ਨੇਅਕਸਰ ਅਸੀਂ ਕਹਿੰਦੇ ਹਾਂ ਕਿ ਬੁੱਢੇ ਮਾਂ ਪਿਉ ਨੂੰ ਸਾਡੀਆਂ ਗੱਲਾਂ ਦੀ ਸਮਝ ਨਹੀਂ ਪੈਂਦੀਦੱਸੋ! ਜਦੋਂ ਅਸੀਂ ਘੰਟਿਆਂ ਬੱਧੀ ਆਪਣੇ ਦੁੱਧ ਚੁੰਘਦੇ ਬੱਚੇ ਨਾਲ ਤੋਤਲੀ ਆਵਾਜ਼ ਵਿੱਚ ਗੱਲਾਂ ਕਰਦੇ ਹਾਂ, ਤਾਂ ਸਾਨੂੰ ਉਸਦੀਆਂ ਕਿਲਕਾਰੀਆਂ, ਉਸਦੀਆਂ ਚੀਕਾਂ ਵਿੱਚੋਂ ਕੋਈ ਗੱਲ ਸਮਝ ਆਉਂਦੀ ਹੈ? ਫਿਰ ਇਹ ਅਹਿਸਾਸ ਕਿਉਂ?

ਹਰ ਸਾਲ ਦੀਵਾਲੀ ਵਾਲੇ ਦਿਨ ਪੁਰਖਿਆਂ ਦੇ ਪਿੰਡ ਦੀ ਜੂਹ ਵੱਲ ਜਾ ਕੇ ਮਿੱਟੀ ਕੱਢਣੀ, ਮੱਥਾ ਟੇਕਣਾਸਾਡੀ ਮਾਂ - ਜਿਸਨੂੰ ਅਸੀਂ ਬੀਬੀ ਕਹਿ ਕੇ ਬੁਲਾਉਂਦੇ ਸੀ - ਨੇ ਮਿੱਟੀ ਕੱਢ ਕੇ ਵਡੇਰਿਆਂ ਦੇ ਨਾਂ ਦਾ ਦੀਵਾ ਬਾਲਣਾ ਅਤੇ ਗੁੜ, ਪਤਾਸੇ ਅਤੇ ਚੌਲਾਂ ਦਾ ਪ੍ਰਸ਼ਾਦ ਰੱਖ ਕੇ ਸਿਰ ਝੁਕਾਉਣਾ, ਸੁੱਖ ਮੰਗਣੀਸਮਝ ਨਹੀਂ ਸੀ ਕਿ ਇਹ ਕਿਹੜੀ ਰੀਤ ਹੈ? ਵੱਡੇ ਵਡੇਰੇ ਕੌਣ ਸਨ, ਜਿਨ੍ਹਾਂ ਤੋਂ ਅਸੀਂ ਸੁੱਖ ਮੰਗਦੇ ਹਾਂ? ਅਸੀਂ ਤਾਂ ਉਨ੍ਹਾਂ ਨੂੰ ਦੇਖਿਆ ਤਕ ਨਹੀਂਪ੍ਰਸ਼ਾਦ ਛਕਣਾ, ਘਰ ਆ ਕੇ ਦੀਵਾਲੀ ਵਾਲੇ ਦਿਨ ਦੇ ਖ਼ਾਸ ਪਕਵਾਨ ਖਾਣੇ ਤੇ ਗੱਲ ਖਤਮ! ਬੀਬੀ ਸਾਡੇ ਕੋਲੋਂ ਵਿੱਛੜ ਗਈਪ੍ਰਥਾ ਨੂੰ ਅੱਗੇ ਤੋਰਦੇ ਹੋਏ ਮਿੱਟੀ ਕੱਢਣ ਗਏਜਿਉਂ ਹੀ ਮਿੱਟੀ ਦੀ ਢੇਰੀ ’ਤੇ ਸਿਰ ਝੁਕਾਇਆ, ਧਾਹ ਨਿਕਲ ਗਈਓ ਮੇਰਿਆ ਰੱਬਾ, ਹੁਣ ਸਮਝ ਆਈ ਕਿ ਬੀਬੀ ਵੀ ਅੱਜ ਉਨ੍ਹਾਂ ਪਿਤਰਾਂ ਵਿੱਚ ਸ਼ਾਮਲ ਹੋ ਗਈ, ਜਿਨ੍ਹਾਂ ਨੂੰ ਸਿਰ ਝੁਕਾ ਕੇ ਅਸੀਂ ਸੁੱਖ ਸ਼ਾਂਤੀ ਦੀ ਦੁਆ ਮੰਗਦੇ ਸੀ

ਆਖਦੇ ਨੇ, ਅਕਬਰ ਬਾਦਸ਼ਾਹ ਦੀ ਮਾਂ ਮਰੀ, ਤਾਂ ਉਹ ਬਹੁਤ ਰੋਇਆਦਰਬਾਰੀਆਂ ਨੇ ਢਾਸਣਾ ਦਿੱਤਾ, “ਬਾਦਸ਼ਾਹ ਸਲਾਮਤ, ਕਿਉਂ ਰੋਂਦੇ ਓ? ਤੁਹਾਡੇ ਕੋਲ ਹੈਡਾ ਵੱਡਾ ਰਾਜ ਭਾਗਕਿਸ ਚੀਜ਼ ਦਾ ਘਾਟਾ? ਅਕਬਰ ਬੋਲਿਆ, “ਮਾਂ ਤੋਂ ਮਗਰੋਂ ‘ਵੇ ਅਕਬਰਾ’ ਕਿਸੇ ਨਹੀਂ ਕਹਿਣਾ।” ਇਹ ਮਾਂ ਹੀ ਹੈ ਜੋ ਚੱਤੋ ਪਹਿਰ ਤੁਹਾਡੀ ਖੁਸ਼ੀ, ਤੁਹਾਡੀ ਤਰੱਕੀ, ਤੁਹਾਡੀ ਸਲਾਮਤੀ ਦੀ ਜੋਦੜੀ ਕਰਦੀ ਹੈਇੱਕ ਗੱਲ ਯਾਦ ਆਈ! ਇੱਕ ਮਿੱਤਰ, ਵੱਡਾ ਗਜ਼ਟਡ ਅਫਸਰਉੱਚ ਵਰਗ ਦਾ ਸ਼ਹਿਰੀਸ਼ਰਮ ਦਾ ਮਾਰਿਆ ਮਾਤਾ ਨੂੰ ਪਿੰਡ ਵਾਲੇ ਕੱਚੇ ਘਰ ਵਿੱਚੋਂ ਸ਼ਹਿਰ ਵਿਚਲੀ ਆਪਣੀ ਵੱਡੀ ਕੋਠੀ ਵਿੱਚ ਲੈ ਆਇਆਸਮਾਨ ਢੋ ਲਿਆਂਦਾਲੱਗਿਆ, ਮਾਤਾ ਦਾ ਸੰਦੂਕ ਕੋਠੀ ਦੇ ਸਟੈਂਡਰਡ ਦਾ ਨਹੀਂ, ਕੱਚੇ ਕੋਠੇ ਵਿੱਚ ਹੀ ਰਹਿਣ ਦਿੱਤਾ ਜਾਏਮਾਂ ਦਾ ਕੋਠੀ ਵਿੱਚ ਜੀਅ ਨਹੀਂ ਲੱਗਿਆਕੱਚੇ ਕੋਠੇ ਨੂੰ ਤਰਸਦੀ ਰਹਿੰਦੀਉਸੇ ਘਰ ਵਿੱਚ ਉਸਦੀ ਡੋਲੀ ਜੁ ਆਈ ਸੀ, ਉਸੇ ਘਰ ਵਿੱਚ ਉਸਦੇ ਪਤੀ ਦੇ ਪ੍ਰਾਣ ਨਿੱਕਲੇ ਸਨ, ਉਸੇ ਘਰ ਵਿੱਚ ਉਸਦੇ ਬੱਚਿਆਂ ਨੇ ਜਨਮ ਲਿਆ ਸੀ। ਮਾਂ ਨੇ ਪਿੰਡ ਜਾਣ ਦੀ ਜ਼ਿੱਦ ਕੀਤੀਔਖੇ ਸੌਖੇ ਕੋਈ ਜਣਾ ਕੱਚੇ ਕੋਠੇ ਵਿੱਚ ਛੱਡ ਆਇਆ ਅਫਸਰ ਪੁੱਤ ਕੋਲ ਸਮਾਂ ਨਹੀਂ ਸੀਗੁਆਂਢਣਾਂ ਨੇ ਦੱਸਿਆ, ਮਾਤਾ ਨੇ ਬੰਦ ਬੂਹਾ ਖੋਲ੍ਹਿਆ, ਸੰਦੂਕ ਟੋਹਿਆ, ਘੂਕ ਸੁੱਤੀਸਵੇਰੇ ਉੱਠੀ ਨਹੀਂਸ਼ਾਇਦ ਇਸੇ ਮਿੱਟੀ ਦਾ ਮੋਹ ਖਿੱਚ ਲਿਆਇਆ ਸੀਗਜ਼ਟਡ ਅਫਸਰ ਅੱਜ ਤਕ ਨਿਸ਼ਬਦ ਹੈ

ਧੀਆਂ ਪੁੱਤਾਂ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਬਜ਼ੁਰਗ ਘਰ ਦੇ ਕੰਮਾਂ ਵਿੱਚ ਦਖ਼ਲ ਦਿੰਦੇ ਨੇ, ਬੱਚਿਆਂ ਦੇ ਖਾਣ ਲਈ ਲਿਆਂਦੀਆਂ ਚੀਜ਼ਾਂ ਵਿੱਚ ਧਿਆਨ ਰੱਖਦੇ ਨੇ, ਚਿੜਚਿੜੇ ਹੋ ਜਾਂਦੇ ਨੇਯਾਦ ਰੱਖਿਉ, ਬੱਚਿਆਂ ਅਤੇ ਬਜ਼ੁਰਗਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾਉਨ੍ਹਾਂ ਦਾ ‘ਦਖ਼ਲ’ ਤੁਹਾਡੀ ਭਲਾਈ ਲਈ ਹੀ ਹੁੰਦਾ ਹੈ ਅਤੇ ਤੁਹਾਡੀ ਅਣਦੇਖੀ ਹੀ ਉਨ੍ਹਾਂ ਦੇ ਖਿਝੇ ਰਹਿਣ ਦਾ ਕਾਰਨ ਬਣਦੀ ਹੈਵਰ ਅਤੇ ਸਰਾਪ ਕੋਈ ਅਲੋਕਾਰ ਗੱਲਾਂ ਨਹੀਂਪੁਰਖਿਆਂ ਦੀਆਂ ਅਸੀਸਾਂ ਤੇ ਬਦ-ਅਸੀਸਾਂ ਹੀ ਤਾਂ ਹੁੰਦੀਆਂ ਨੇ

ਸ਼ੁਕਰ ਕਰੋ, ਘਰ ਵਿੱਚ ਬਜ਼ੁਰਗ ਮੌਜੂਦ ਨੇਉਨ੍ਹਾਂ ਦੀਆਂ ਝਿੜਕਾਂ, ਉਨ੍ਹਾਂ ਦੀਆਂ ਨਸੀਹਤਾਂ ਤੁਹਾਡਾ ਅਨਮੋਲ ਖ਼ਜ਼ਾਨਾ ਹਨਨਦੀ ਕਿਨਾਰੇ ਰੁੱਖੜਾ ਨੇਪਤਾ ਨੀ ਕਿਹੜੀ ‘ਵਾ ਨੇ ਉਨ੍ਹਾਂ ਨੂੰ ਆਪਣੇ ਨਾਲ ਉਡਾ ਕੇ ਲੈ ਜਾਣਾ ਹੈਵਾਅਦਾ ਕਰੀਏ, ਉਹ ਗੁਆਚ ਨਾ ਜਾਣਉਨ੍ਹਾਂ ਦਾ ਝੁਰੜੀਆਂ ਭਰਿਆ ਚਿਹਰਾ, ਉਨ੍ਹਾਂ ਦੇ ਕੰਬਦੇ ਕਮਜ਼ੋਰ ਹੱਥ, ਤੁਹਾਡੇ ਹੱਥਾਂ ਦਾ ਸਹਾਰਾ ਭਾਲਦੇ ਨੇਯਾਦ ਰੱਖਿਉ, ਬੁੱਢੀਆਂ ਉਂਗਲਾਂ ਵਿੱਚ ਕੋਈ ਤਾਕਤ ਤਾਂ ਨਹੀਂ ਹੁੰਦੀ, ਪਰ ਜਦੋਂ ਵੀ ਸਿਰ ਝੁਕਦਾ ਹੈ, ਤਾਂ ਇਹ ਕੰਬਦੇ ਹੱਥ ਜ਼ਮਾਨੇ ਭਰ ਦੀ ਦੌਲਤ ਨਾਲ ਝੋਲੀਆਂ ਭਰ ਦਿੰਦੇ ਨੇਇਹ ਬੇਸ਼ਕੀਮਤੀ ਰੰਗ ਹੱਟੀਆਂ ਭੱਠੀਆਂ ’ਤੇ ਨਹੀਂ ਮਿਲਦੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4134)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਜੀਤ ਸਿੰਘ ਲੋੋਹਟਬੱਦੀ

ਜਗਜੀਤ ਸਿੰਘ ਲੋੋਹਟਬੱਦੀ

Phone: (91 - 89684 - 33500)
Email: (singh.jagjit0311@gmail.com)

More articles from this author