JagjitSLohatbaddi7ਡਾ. ਦਲੀਪ ਕੌਰ ਟਿਵਾਣਾ ਲਿਖਦੀ ਹੈ: “ਮੇਰੇ ਇੱਕ ਨਾਵਲ ਦਾ ਨਾਮ ਹੈ ‘ਰਿਣ ਪਿਤਰਾਂ ਦਾ’, ਪਰ ਮੇਰਾ ਬੇਟਾ ਹਮੇਸ਼ਾ ਆਖਦਾ ...
(21 ਮਈ 2024)
ਇਸ ਸਮੇਂ ਪਾਠਕ: 345.


ਮਾਂ … ਕੀ ਹੈ
? ਸ਼ਬਦ ਬੌਣੇ ਰਹਿ ਜਾਂਦੇ ਨੇ, ਕਲਮ ਨੂੰ ਤ੍ਰੇਲੀਆਂ ਆ ਜਾਂਦੀਆਂ ਨੇ, ਸਿਆਹੀ ਜੰਮਣ ਲਗਦੀ ਹੈਮਮਤਾ ਦੀ ਮੂਰਤ ਦੀ ਮਹਿਮਾ ਬਿਆਨ ਕਰਨੀ ਸੌਖੀ ਹੈ ਭਲਾ? ਅੰਬਰ ਦੇ ਤਾਰੇ ਗਿਣੇ ਜਾ ਸਕਦੇ ਨੇ ਕਦੇ? ਸੁੱਚੇ ਮੋਤੀਆਂ ਦੀ ਸ਼ੁੱਧਤਾ ਦਾ ਅੰਦਾਜ਼ਾ ਲਾ ਸਕਿਆ ਹੈ ਕੋਈ? ਮਾਂ ਗੁਜਰੀ ਜਿਹਾ ਵਸੀਹ ਜਿਗਰਾ ਪੜ੍ਹਿਆ ਹੈ ਕਿਸੇ ਨੇ ਇਤਿਹਾਸ ਵਿੱਚ?

ਕੋਈ ਗ਼ੈਬੀ ਤਾਕਤ ਹੁੰਦੀ ਹੈ ਮਾਂ ਦੇ ਚਰਨਾਂ ਵਿੱਚਰੱਬ ਨੇ ਜ਼ਰੂਰ ਕਿਸੇ ਦੈਵੀ ਰੂਹ ਦਾ ਅਵਤਾਰ ਬਣਾ ਭੇਜਿਆ ਧਰਤ ’ਤੇਮੋਹ ਮੁਹੱਬਤ ਦਾ ਮੁਜੱਸਮਾ, ਸਾਗਰ ਜਿਹੀ ਵਿਸ਼ਾਲਤਾ, ਮਿਸ਼ਰੀ ਵਰਗੀ ਮਿਠਾਸ … ਵਿਸਮਾਦੀ ਹਵਾ ਦਾ ਬੁੱਲ੍ਹਾਸਿਆਣੇ ਕਹਿੰਦੇ ਨੇ, ਗੱਲ ਸਕੂਨ ਦੀ ਹੋਵੇਗੀ, ਤੇ ਲਫ਼ਜ਼ਮਾਂਯਾਦ ਆਵੇਗਾਮਾਂ ਦੀ ਗੋਦ ਵਿੱਚ ਸੁਰਗਾਂ ਦਾ ਸਿਰਨਾਵਾਂ ਹੁੰਦਾ ਹੈਇਬਾਦਤ ਦਾ ਹੀ ਦੂਜਾ ਨਾਂ ਹੈ- ਮਾਂ:

ਜਦ ਜਦ ਕਾਗ਼ਜ਼ ’ਤੇ ਲਿਖਿਆ
ਮੈਂ ਮਾਂ ਦਾ ਨਾਮ
,
ਕਲਮ ਵੀ ਅਦਬ ਨਾਲ ਬੋਲ ਉੱਠੀ
ਹੋ ਗਏ ਚਾਰੋਂ ਧਾਮ
… …

ਮਾਂ ਕੁਦਰਤ ਦੀ ਇੱਕ ਵਿਲੱਖਣ ਕਲਾਕ੍ਰਿਤ ਹੈਪ੍ਰੋ. ਮੋਹਨ ਸਿੰਘ ਦਾ ਇਹਘਣਛਾਵਾਂ ਬੂਟਾਜੜ੍ਹੋਂ ਸੁੱਕ ਕੇ ਨਹੀਂ, ਸਗੋਂ ਫੁੱਲਾਂ ਦੇ ਮੁਰਝਾਉਣ ’ਤੇ ਸੁੱਕਦਾ ਹੈਦੁਨੀਆਂ ਦੇ ਕਿਸੇ ਵੀ ਜੀਵ ਨੂੰ ਜੱਗ ਜਣਨੀ ਦਾ ਰੁਤਬਾ ਹਾਸਲ ਨਹੀਂ, ਸਿਰਫ਼ ਤੇ ਸਿਰਫ਼ ਮਾਂ ਨੂੰ ਹੈਮਾਂ ਦਾ ਰਿਸ਼ਤਾ ਮਨੁੱਖ ਜਾਤੀ ਤੋਂ ਬਿਨਾਂ ਪਸ਼ੂ ਪੰਛੀਆਂ ਦੀਆਂ ਸਮੁੱਚੀਆਂ ਜਾਤਾਂ ਵਿੱਚ ਵੀ ਇੱਕ ਸਮਾਨ ਹੈਮਾਂ ਹੀ ਸਾਡੀ ਪਹਿਲੀ ਅਧਿਆਪਕ ਅਤੇ ਗੁਰੂ ਹੈਲੋਰੀਆਂ, ਅਸੀਸਾਂ, ਮੋਹ ਦੀਆਂ ਕਥਾਵਾਂ ਨਾਲ ਪਰੁੱਚਿਆ ਸਾਡਾ ਬਚਪਨ ਮਾਂ ਦੀ ਹੀ ਅਣਮੋਲ ਭੇਂਟ ਹੈਮਾਂ ਦਾ ਦਰਜਾ ਧਰਤੀ ਮਾਤਾ ਦੇ ਸਮਾਨ ਹੈ, ਜਿੱਥੋਂ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈਇੱਕ ਕੋਰੀਆਈ ਕਹਾਵਤ ਹੈ ਕਿ ਜਦੋਂ ਤਕ ਮਾਂਵਾਂ ਰਹਿਣਗੀਆਂ, ਤਦ ਤਕ ਰੱਬ ਵਿੱਚ ਵਿਸ਼ਵਾਸ ਬਣਿਆ ਰਹੇਗਾਇਹ ਰੱਬ ਦਾ ਦੂਜਾ ਰੂਪ ਹੀ ਤਾਂ ਹੈ:

ਅਨੇਕਾਂ ਰੂਪ ਸੋਚੇ
ਅੰਤ ਮਾਂ ਦੇ ਰੂਪ ਨੂੰ ਚੁਣਿਆ
ਖ਼ੁਦਾ ਧਰਤੀ ’ਤੇ
ਆ ਸਕਦਾ ਸੀ
,
ਆਖਰ ਹੋਰ ਕੀ ਬਣਕੇ ...
(ਹਰਦਿਆਲ ਸਾਗਰ)

ਓਸ਼ੋ ਦਾ ਕਥਨ ਹੈ ਕਿ ਇਸਤਰੀ ਮਾਂ ਬਣੇ ਬਿਨਾਂ ਆਪਣੇ ਆਪ ਨੂੰ ਸੰਪੂਰਨ ਨਹੀਂ ਸਮਝਦੀਮਾਂ ਬਣਨ ’ਤੇ ਉਸਦੀ ਸ਼ਖ਼ਸੀਅਤ ਦਾ ਨਿਖਾਰ ਪ੍ਰਗਟ ਹੁੰਦਾ ਹੈਸੁੱਚੇ ਦੁੱਧ ਦੀ ਪਹਿਲੀ ਬੂੰਦ ਦਾ ਅਹਿਸਾਸ ਅੰਮ੍ਰਿਤਮਈ ਹੁੰਦਾ ਹੈਪਰਿਵਾਰ ਦੀ ਖਿੜੀ ਫੁਲਵਾੜੀ ਹੀ ਮਾਂ ਨੂੰ ਢਾਰਸ ਦਿੰਦੀ ਹੈਦੁਨਿਆਵੀ ਅਲਾਮਤਾਂ ਤੋਂ ਬਚਾਉਣ ਲਈ ਕਾਲਾ ਟਿੱਕਾ ਲਾਉਣਾ ਅਤੇ ਮਿਰਚਾਂ ਵਾਰਨੀਆਂ ਮਾਂ ਦੇ ਹਿੱਸੇ ਆਈਆਂ ਨੇ ਉਸ ਨੂੰ ਧਾਰਨਾ ਹੀ ਨਹੀਂ, ਪੱਕਾ ਵਿਸ਼ਵਾਸ ਹੁੰਦਾ ਕਿ ਭੈੜੀਆਂ ਰੂਹਾਂ ਹੁਣ ਉਸਦੇ ਜਾਇਆਂ ਦਾ ਕੁਝ ਵਿਗਾੜਨ ਜੋਗੀਆਂ ਨਹੀਂਇਹੀ ਮਾਂ ਦੀ ਕਰਾਮਾਤ ਹੈ, ਇਹੀ ਉਸਦੀ ਅਸੀਮ ਤਾਕਤ ਹੈ, ਜੋ ਉਸ ਨੂੰ ਖ਼ੁਦ ਖ਼ੁਦਾ ਨੇ ਬਖ਼ਸ਼ੀ ਹੈਅਲੌਕਿਕ ਗੁਣਾਂ ਦਾ ਸੰਗਮ! ਨਾਮੀ ਸ਼ਾਇਰ ਆਤਮਜੀਤ ਦੇ ਸ਼ਬਦ :

ਮਾਂ ਤੂੰ ਮਮਤਾ ਹੈਂਮਾਂ ਤੂੰ ਮਹਿਕ ਹੈਂ
ਮਾਂ ਤੂੰ ਮੰਦਰ ਹੈਂ
… … ਮਾਂ ਤੂੰ ਮੁਸਾਫ਼ਰ ਹੈਂ … …
ਮਾਂ ਤੂੰ ਮੇਘਲਾ ਹੈਂ
… … ਮਾਂ ਤੂੰ ਮੁਕੱਦਸ ਹੈਂ … …
ਮਾਂ ਮੇਰੀ ਮੁਹੱਬਤ ਹੈ
… …
ਪਹਿਲੀ
, ਪੀਡੀ ਤੇ ਪਾਕ ਮੁਹੱਬਤ … …
ਮਾਂ ਜਿਹਾ ਮਿਹਰਬਾਨ ਕੌਣ ਹੈ
? ਕਦੇ ਕਿਸੇ ਦੀ ਔਲਾਦ ਦਾ ਬੁਰਾ ਨਹੀਂ ਚਿਤਵਦੀ ਮਾਂਉਸਦਾ ਦੇਵਰੂਪ ਹੈ … … ਰੌਸ਼ਨੀ ਵੰਡਣਾਕਵੀ ਸੁਖਮਿੰਦਰ ਸੇਖੋਂ ਮਾਂ ਦੀ ਤੁਲਨਾ ਮੋਮਬੱਤੀ ਨਾਲ ਕਰਦਾ ਹੈ:

ਮੋਮਬੱਤੀ ਪਿਘਲਦੀ ਹੈ … …
ਮਾਂ ਵੀ ਪਿਘਲਦੀ ਹੈ … …
ਪਰ ਦੋਵਾਂ ਵਿੱਚ ਵੱਡਾ ਅੰਤਰ … …

ਮਾਂ ਪਿਘਲ ਕੇ ਵੀ
ਸਾਬਤ ਸਬੂਤੀ ਰਹਿੰਦੀ
ਜਦੋਂ ਕਿ ਮੋਮਬੱਤੀ … …
ਪਿਘਲ ਕੇ ਢਲ ਜਾਂਦੀ

ਮਾਂ ਤੇ ਮੋਮਬੱਤੀ ਵਿੱਚ ਬੱਸ ਇੱਕੋ ਫਰਕ
ਪਹਿਲੀ ਬਾਹਰ ਨੂੰ ਚਾਨਣ ਵੰਡਦੀ
ਦੂਸਰੀ ਅੰਦਰ ਨੂੰ ਰੱਖੇ ਰੌਸ਼ਨ

ਕਿੰਨੇ ਖੁਸ਼ਕਿਸਮਤ ਨੇ ਉਹ ਲੋਕ, ਜਿਨ੍ਹਾਂ ਦੀਆਂ ਮਾਂਵਾਂ ਜਿਉਂਦੀਆਂ ਨੇਸ਼ੁਕਰ ਕਰੋ, ਜੇ ਘਰ ਵਿੱਚ ਮਾਂ ਮੌਜੂਦ ਹੈਮਾਂ ਨਾਲ ਦੁਨੀਆਂ ਵਸਦੀ ਹੈਔਖੀ ਘੜੀ ਵਿੱਚ ਸਭ ਤੋਂ ਪਹਿਲਾਂ ਬੁੱਲ੍ਹਾਂ ’ਤੇ ਨਾਮਮਾਂਦਾ ਹੀ ਆਵੇਗਾ ਤੇ ਉਹੀ ਤੁਹਾਡੀ ਪਨਾਹਗਾਰ ਹੋਵੇਗੀਦੁਸ਼ਵਾਰੀਆਂ ਦੇ ਪਲਾਂ ਵਿੱਚ ਤੁਹਾਡੀ ਨਜ਼ਰ ਮਾਂ ਨੂੰ ਭਾਲਦੀ ਫਿਰੇਗੀ, ਜੀਹਨੇ ਬਚਪਨ ਤੋਂ ਹੀ ਤੁਹਾਡੇ ਗ਼ਮਗੀਨ ਛਿਣਾਂ ਨੂੰ ਆਪਣੇ ਪੱਲੂ ਵਿੱਚ ਛੁਪਾਇਆ ਸੀ; ਜਿਸਨੇ ਪਰੀ ਕਹਾਣੀਆਂ ਸੁਣਾ ਕੇ ਤੁਹਾਨੂੰ ਆਦਮ ਕੱਦ ਦਿਓ ਤੋਂ ਬਚਾਉਣ ਲਈ ਸਿਰ ਉਤਲੀ ਚੁੰਨੀ ਦਾ ਛਤਰ ਤਾਣਿਆ ਸੀਕਿੰਨੇ ਜ਼ਫ਼ਰ ਜਾਲੇ ਹੁੰਦੇ ਨੇ ਮਾਂ ਨੇ ਸਾਡੀ ਬਾਲ-ਵਰੇਸ ਵਿੱਚ, ਉਹ ਵੀ ਬਿਨਾਂ ਕਿਸੇ ਇਵਜ਼ਾਨੇ ਤੋਂ? ਬਲਜਿੰਦਰ ਸਿੰਘ ਆਸਟਰੇਲੀਆ ਮਾਂ ਨੂੰ ਯਾਦ ਕਰਦਾ ਹੈ:

ਬਿਜਲੀ ਲਿਸ਼ਕਾਂ ਮਾਰਦੀ ਦੇਖ ਕੇ
ਮਾਂ ਚੇਤੇ ਆ ਗਈ … …
ਮਾਂ ਚੁੰਨੀਆਂ, ਚਾਦਰਾਂ ਨਾਲ, ਸ਼ੀਸ਼ੇ ਢਕਦੀ
ਕਾਲਾ ਤਵਾ ਜਾਂ ਪਰਾਤ, ਵਿਹੜੇ ਵਿੱਚ ਮੂਧਾ ਮਾਰਦੀ
ਛੁੱਟੀਆਂ ਕੱਟਣ ਨਾਨਕੇ ਘਰ ਆਏ,
ਮੇਰੇ ਭਾਣਜੇ ਭਾਣਜੀਆਂ ਨਾਲ਼ੋਂ
ਵੱਖਰੇ ਕਮਰੇ ਵਿੱਚ, ਮੈਨੂੰ ਜਾ ਲਿਟਾਉਂਦੀ

ਮਾਂ ਚੇਤੇ ਆ ਗਈ
ਜਾਂ ਬਿਜਲੀ ਲਿਸ਼ਕਾਂ ਮਾਰਦੀ ਦੇਖੀ

ਮਾਂ ਸਾਨੂੰ ਪਰਵਾਜ਼ ਭਰਨਾ ਵੀ ਸਿਖਾਉਂਦੀ ਹੈ ਤੇ ਇਸੇ ਵਿਯੋਗ ਦਾ ਸਭ ਤੋਂ ਵੱਧ ਸੇਕ ਵੀ ਮਾਂ ਦੇ ਹਿੱਸੇ ਹੀ ਆਉਂਦਾ ਹੈਪੁੱਤਰ ਵਿਛੋੜੇ ਵਿੱਚ ਰੋ ਰੋ ਅੰਨ੍ਹੀ ਹੋਈ ਰਾਣੀ ਇੱਛਰਾਂ ਨੂੰ ਪੂਰਨ ਦੀ ਆਮਦ ਦੀ ਖ਼ਬਰ ਹੀ ਠੰਢੀ ਹਵਾ ਦਾ ਬੁੱਲ੍ਹਾ ਲੈ ਕੇ ਆਉਂਦੀ ਹੈ:

ਯੇ-ਯਾਦ ਨਾ ਮਾਤਾ ਨੂੰ ਗ਼ਮ ਰਿਹਾ
ਪੜਦੇ ਬੇ-ਦੀਦੇ ਸੁਣ ਕੇ ਖੁੱਲ੍ਹ ਗਏ
ਪੂਰਨ ਦੇਖਦੀ ਨੂੰ ਥਣੀਂ ਦੁੱਧ ਪਇਆ
ਧਾਰ ਮੁੱਖ ਪਰਨਾਲੜੇ ਚੱਲ ਗਏ (ਕਾਦਰ ਯਾਰ)

ਵਿਦੇਸ਼ੀਂ ਬੈਠੇ ਹਜ਼ਾਰਾਂ ਪੁੱਤ ਉਨ੍ਹਾਂ ਝੁਰੜੀਆਂ ਭਰੇ ਹੱਥਾਂ ਦੀਆਂ ਰੋਟੀਆਂ ਦੀ ਮਿਠਾਸ ਨੂੰ ਖਿਆਲੀਂ ਤਰਸਦੇ ਨੇ ਤੇ ਸੱਤ ਸਮੁੰਦਰੋਂ ਪਾਰ ਵਸਦੀ ਮਾਂ ਨੂੰ ਵੀ ਪੁੱਤ ਦੀ ਭੁੱਖ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ, “ਪੀਜ਼ਿਆਂ, ਬਰਗਰਾਂ ਨਾਲ ਕਿੱਥੇ ਪੇਟ ਝੁਲ਼ਸਿਆ ਜਾਂਦਾ ਹੈ?” ਇਸ ਤੋਂ ਵੱਧ ਜਜ਼ਬਾਤੀ ਰਿਸ਼ਤਾ ਹੋਰ ਕਿਹੜਾ ਹੁੰਦਾ ਹੈ? ਪਰਾਈਆਂ ਧਰਤੀਆਂ ’ਤੇ ਬੈਠਿਆਂ ‘ਵੇ ਅਕਬਰਾ’ ਕਿਸਨੇ ਕਹਿਣਾ? ਚੰਦ ਛਿੱਲੜ ਪੈਰਾਂ ਦੀਆਂ ਬੇੜੀਆਂ ਬਣ ਜਾਂਦੇ ਨੇਪੁੱਤ ਨੂੰ ਵੀ ਤੜਪਣਾ ਹੁੰਦੀ ਹੈ ਕਿ ਕਦੋਂ ਵਾਪਸ ਜਾ ਕੇ ਜਨਮ ਦਾਤੀ ਦਾ ਚਿਹਰਾ ਆਪਣੇ ਹੱਥਾਂ ਵਿੱਚ ਲੈ ਲਵਾਂ, ਝੋਲੀ ਵਿੱਚ ਸਿਰ ਰੱਖ ਕੇ ਡਾਲਰ ਉਹਦੇ ਚਰਨਾਂ ਵਿੱਚ ਢੇਰੀ ਕਰ ਦੇਵਾਂਸ਼ਾਇਦ ਬਹੁਤਿਆਂ ਦੀ ਕਿਸਮਤ ਵਿੱਚ ਇਹ ਵੀ ਨਹੀਂ ਵਾਪਰਦਾਹੰਝੂ ਆਪ ਮੁਹਾਰੇ ਵਗ ਤੁਰਦੇ ਨੇ

ਅਸੀਂ ਸੰਸਕਾਰੀ ਜੀਵ ਹਾਂਮਾਂ ਨੂੰ ਰੱਬ ਤੋਂ ਵੱਡਾ ਦਰਜਾ ਦਿੱਤਾ ਹੋਇਆ ਹੈ ਸਾਡੇ ਗ੍ਰੰਥਾਂ ਵਿੱਚਰਿਸ਼ੀਆਂ, ਮੁਨੀਆਂ, ਵਿਦਵਾਨਾਂ ਨੇ ਵੀ ਉੱਚ ਪਾਏਦਾਨ ਬਖ਼ਸ਼ਿਆਫਿਰ ਇਹ ਬਿਰਧ ਆਸ਼ਰਮਾਂ ਵਿੱਚ ਬੈਠੀਆਂ ਮਾਂਵਾਂ ਕਿਸਦੀਆਂ ਨੇ? ਬਨਾਰਸ ਦੇ ਘਾਟਾਂ ਤੇ ਫਟੇ ਪੁਰਾਣੇ ਚੀਥੜਿਆਂ ਵਿੱਚ ਡੰਗ ਟਪਾਉਂਦੀਆਂ ਮਹਿਲਾਵਾਂ ਦਾ ਘਰ ਕਿੱਥੇ ਹੈ? ਕੌਣ ਹੈ ਇਨ੍ਹਾਂ ਦਾ ਵਾਰਿਸ? ਦਿਲ ’ਤੇ ਹੱਥ ਰੱਖ ਕੇ ਸੋਚਿਉ; ਮਾਂ ਦਾ ਦੇਣ ਦੇ ਰਹੇ ਹਾਂ? ਮਾਂ ਦਾ ਕਰਜ਼ਾ ਮੋੜਨ ਦੇ ਸਮਰੱਥ ਹਾਂ? ਮਾਂ ਨੇ ਤੁਹਾਡੇ ਕੋਲੋਂ ਕਦੇ ਕੁਝ ਮੰਗਿਆ ਹੈ? ਪਰਿਵਾਰ ਤੋਂ ਆਪਣੀ ਮਿਹਨਤ ਰੂਪੀ ਸਮੁੱਚੀ ਪੂੰਜੀ ਲੁਟਾਉਣ ਵਾਲੀ ਜਣਨੀ ਲਈ ਸਾਡੇ ਕੋਲ ਕਿੰਨਾ ਕੁ ਸਮਾਂ ਹੈ? ਉਸਦੀਆਂ ਲੋੜਾਂ ਤਾਂ ਨਿਹਾਇਤ ਸੀਮਿਤ ਨੇਸਿਰਫ਼ ਤੁਹਾਡੇ ਦੋ ਪਿਆਰ ਭਰੇ ਬੋਲਾਂ ਦੀ ਤਲਬਗਾਰ ਹੈ ਉਹਤੁਹਾਡੀ ਚੁੱਪ ਉਸਦੇ ਅੰਦਰ ਨੂੰ ਵੱਢ ਵੱਢ ਖਾਂਦੀ ਹੈ ਕਿ ਉਸਦੀ ਔਲਾਦ ਨੂੰ ਕੋਈ ਗ਼ਮ ਹੈਉਹ ਆਪਣਾ ਅੰਦਰ ਫਰੋਲਣਾ ਚਾਹੁੰਦੀ ਹੈਨਿੱਕੀਆਂ ਜਿੰਦੜੀਆਂ ਵਿੱਚ ਆਪਣਾ ਭਵਿੱਖ ਦੇਖਦੀ ਹੈਉਸਦਾ ਕਮਜ਼ੋਰ ਜਿਹਾ ਚਿਹਰਾ ਤੇ ਕੰਬਦੇ ਹੱਥ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਹੀ ਅੰਬਰ ਵਿੱਚੋਂ ਦੁਆਵਾਂ ਮੰਗਦੇ ਨੇਹੋਰ ਆਪਣੇ ਲਈ ਕਿਸੇ ਸਵਰਗ ਦੀ ਚੇਸ਼ਟਾ ਨਹੀਂ ਹੁੰਦੀ ਉਸ ਨੂੰਆਪਣੀਆਂ ਨਿੱਕੀਆਂ ਨਿੱਕੀਆਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਲੋਚਦੀ ਹੈਅਜ਼ੀਮ ਸ਼ਾਇਰ ਤ੍ਰੈਲੋਚਨ ਲੋਚੀ ਮਾਂ ਦੀ ਨਬਜ਼ ’ਤੇ ਹੱਥ ਰੱਖਦਾ ਹੈ:

ਦਿਨ ਚੜ੍ਹਿਆ ਤਾਂ ਸਾਰੇ ਤੁਰ ਗਏ ਕੰਮਾਂ ਨੂੰ
ਜੋ ਅੰਮੀ ਨੂੰ ਆਇਆ ਸੁਪਨਾ ਕੌਣ ਸੁਣੇ?

ਡਾ. ਦਲੀਪ ਕੌਰ ਟਿਵਾਣਾ ਲਿਖਦੀ ਹੈ: “ਮੇਰੇ ਇੱਕ ਨਾਵਲ ਦਾ ਨਾਮ ਹੈਰਿਣ ਪਿਤਰਾਂ ਦਾ’, ਪਰ ਮੇਰਾ ਬੇਟਾ ਹਮੇਸ਼ਾ ਆਖਦਾ ਹੈ,ਰਿਣ ਪੁੱਤਰਾਂ ਦਾ।’ ਪਹਿਲੇ ਮੈਂ ਉਸਦੀ ਇਸ ਗੱਲ ਉੱਪਰ ਹੱਸ ਛੱਡਦੀ ਸੀ ਪਰ ਹੁਣ ਲਗਦਾ ਹੈ, ਸਾਡੇ ਸਮਿਆਂ ਦਾ ਇਹੋ ਸੱਚ ਹੈ ਕਿ ਅਸੀਂ ਪਿਤਰਾਂ ਦੇ ਰਿਣ ਨੂੰ ਭੁੱਲ ਕੇ ਬੱਚਿਆਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਾਂਪਰ ਉਪਨਿਸ਼ਦਾਂ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਕਲਯੁੱਗ ਵਿੱਚ ਮਨੁੱਖ ਦੇ ਪਿਛਲੇ ਜਨਮਾਂ ਦੇ ਦੁਸ਼ਮਣ ਉਹਦੇ ਘਰ ਬੱਚੇ ਬਣ ਕੇ ਜੰਮਣਗੇਮਤਲਬ ਹੈ, ਤੁਹਾਨੂੰ ਸਭ ਤੋਂ ਵੱਧ ਦੁੱਖ ਤੁਹਾਡੇ ਬੱਚੇ ਹੀ ਦੇਣਗੇ।” ਕੌੜੀ ਸਚਾਈ ਤੋਂ ਮੂੰਹ ਮੋੜ ਸਕਦੇ ਹਾਂ?

ਪਿੰਡੋਂ ਫ਼ੋਨ ਆਇਆਬੀਬੀ ਅਚਾਨਕਚੁੱਪਹੋ ਗਈ ਹੈਲੁਧਿਆਣੇ ਹਸਪਤਾਲ ਲਿਆਂਦਾਫੈਮਿਲੀ ਡਾਕਟਰ ਨੇ ਦੱਸਿਆ, “ਬਰੇਨ ਹੈਮਰੇਜ ਹੈ … ਬਚਣਾ ਮੁਸ਼ਕਿਲ ਹੈ … ਵਾਪਸ ਲੈ ਜਾਉ … ਮਿੱਟੀ ਦੀ ਢੇਰੀ ਹੈ।” ਡਾਕਟਰ ਸਾਫ਼ ਦਿਲ ਸੀ, ਪਰ ਉਸ ਵੇਲੇ ਕਿੰਨੇ ਅੱਖਰੇ ਸਨ ਉਸਦੇ ਇਹ ਬੋਲਜਿਉਂਦੇ ਜੀਅ ਕਿਵੇਂ ਮੰਨ ਲਈਏਮਿੱਟੀ ਦੀ ਢੇਰੀ?’ ਸਾਹਾਂ ਦੀ ਡੋਰ ਹੀ ਆਸਾਂ ਦਾ ਗਵਾਹ ਬਣਦੀ ਹੈਸ਼ਾਇਦ ਕਰਜ਼ ਦਾ ਇੱਕ ਅੱਧ ਕਿਣਕਾ ਇਸੇ ਬਹਾਨੇ ਚੁਕਤਾ ਕਰ ਸਕੀਏਦੀਵੇ ਦੀ ਲੋਅ ਮੱਧਮ ਹੁੰਦੀ ਗਈਤਿੰਨ ਕੁ ਦਿਨਾਂ ਬਾਅਦ ਡਾਕਟਰ ਦੇ ਬੋਲ ਸੱਚ ਹੋ ਗਏਮਿੱਟੀ ਵਿੱਚ ਸਮਾਅ ਗਈ ਮਾਂ ਡਾ. ਧਰਮਪਾਲ ਸਾਹਿਲ ਦੀਆਂ ਸਤਰਾਂ ਮਨ ਮਸਤਕ ਵਿੱਚ ਤਾਜ਼ਾ ਹੋ ਉੱਠੀਆਂ:

ਬਚਪਨ ਵਿੱਚ
ਖਿਡਾਇਆ ਸੀ ਜਿਸ ਨੂੰ
ਆਪਣੀ ਗੋਦ ਵਿੱਚ
ਫੁੱਲਾਂ ਵਾਂਗ;
ਉਸੇ ਗੋਦ ਵਿੱਚ
ਸਿਮਟ ਗਈ ਹੈ ਮਾਂ
ਮੁੱਠੀ ਭਰ
ਫੁੱਲ ਬਣਕੇ

ਗ਼ਮਗੀਨ ਪਲ ਯਾਦਾਂ ਦੀ ਪਟਾਰੀ ਬਣ ਜਾਂਦੇ ਨੇਮਹੀਨ ਪਰਤਾਂ ਸੋਚਾਂ ਵਿੱਚ ਘੁੰਮਦੀਆਂ ਰਹਿੰਦੀਆਂ ਨੇਸੇਵਾ ਭਾਵ ਦੇ ਖਿਣ ਜ਼ਿੰਦਗੀ ਦਾ ਸਰਮਾਇਆ ਬਣ ਜਾਂਦੇ ਨੇਸ਼ਾਇਦ ਉੱਪਰਲੀ ਦਰਗਾਹ ਵਿੱਚ ਪਰਵਾਨ ਹੋ ਗਏ ਹੋਣ

ਲੋਕੀਂ ਸਾਲ ਵਿੱਚ ਇੱਕ ਦਿਨਮਾਂਦਾ ਮਨਾਉਂਦੇ ਨੇਕਦੇ ਮਾਂ ਤੋਂ ਬਿਨਾਂ ਵੀ ਦਿਨ ਹੁੰਦਾ ਹੈ? ਮਾਂ ਤਾਂ ਚੱਤੋ ਪਹਿਰ ਆਪਣੇ ਬੱਚਿਆਂ ਵਿੱਚ ਵਸਦੀ ਹੈਉਸਦੀ ਸੁਗੰਧਤ ਰੂਹ ਸਾਰੇ ਆਲੇ ਦੁਆਲੇ ਨੂੰ ਮਹਿਕਾਈ ਰੱਖਦੀ ਹੈਉਸਦੀਆਂ ਅਰਦਾਸਾਂ, ਅਰਜ਼ੋਈਆਂ ਹੀ ਤਾਂ ਸਾਡਾ ਕੀਮਤੀ ਖ਼ਜ਼ਾਨਾ ਬਣਦੀਆਂ ਹਨਉੱਘੇ ਸ਼ਾਇਰ ਗੁਰਭਜਨ ਗਿੱਲ ਦੀ ਮਾਂ ਨੂੰ ਸ਼ਰਧਾਂਜਲੀ:

ਉਹ ਤਾਂ ਕੇਵਲ ਚੋਲ਼ਾ ਬਦਲੇ
ਕੌਣ ਕਹੇ ਮਾਂ ਮਰ ਜਾਂਦੀ ਹੈ
ਪੁੱਤਰ ਧੀਆਂ ਅੰਦਰ ਉਹ ਤਾਂ
ਆਪਣਾ ਸਭ ਕੁਝ ਧਰ ਜਾਂਦੀ ਹੈ

ਮਹਿਕ ਸਦੀਵੀ, ਮੋਹ ਦੀਆਂ ਤੰਦਾਂ
ਮਮਤਾ ਮੂਰਤ ਰੂਪ ਬਦਲਦੀ।
ਕਿੰਨੇ ਮਹਿੰਗੇ ਅਸਲ ਖ਼ਜ਼ਾਨੇ
ਦੇ ਕੇ ਝੋਲੀ ਭਰ ਜਾਂਦੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4985)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਜਗਜੀਤ ਸਿੰਘ ਲੋੋਹਟਬੱਦੀ

ਜਗਜੀਤ ਸਿੰਘ ਲੋੋਹਟਬੱਦੀ

Phone: (91 - 89684 - 33500)
Email: (singh.jagjit0311@gmail.com)

More articles from this author