JagdevSharmaBugra8ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਟਟੋਲਣ ਤੋਂ ਪਹਿਲਾਂ ਵਿਚਾਰਨ ਵਾਲੇ ਕੁਛ ...
(6 ਅਗਸਤ 2026)


ਪੰਜਾਬ ਵਿਧਾਨ ਸਭਾ ਚੋਣਾਂ 2027 ਸਿਰ ’ਤੇ ਹਨ
ਬਿਸਾਤ ਵਿਛ ਚੁੱਕੀ ਹੈ, ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਹਨਸਾਰੀਆਂ ਹੀ ਪਾਰਟੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਾਰਗੁਜ਼ਾਰੀ ਵਧੀਆ ਦਿਖਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨਦੇਖਦੇ ਹਾਂ ਕਿਹੜੀ ਵੜੇਵੇਂ ਖਾਣੀ ਨਿੱਤਰਦੀ ਹੈ?

ਬੀਜੇਪੀ ਦੀ ਗੱਲ ਕਰਦਿਆਂ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਲੋੜ ਹੈ ਪੰਜਾਬੀ ਬੀਜੇਪੀ ਦੀਜਦੋਂ ਭਾਜਪਾ ਵਿੱਚ ਸ਼ਾਮਲ ਹੋਏ ਪੁਰਾਣੇ ਕਾਂਗਰਸੀ ਅਤੇ ਜੱਦੀ ਬੀਜੇਪੀ ਵਾਲੇ ਪੰਜਾਬ ਨਾਲ ਖੜ੍ਹਨਗੇ, ਉਦੋਂ ਇਹ ਪੰਜਾਬੀਆਂ ਤੋਂ ਵੋਟਾਂ ਮੰਗਣ ਦੇ ਅਸਲੀ ਹੱਕਦਾਰ ਬਣਨਗੇਪਿਛਲੇ ਸਾਲ ਦਾ ਹੜ੍ਹਾਂ ਦੀ ਮਾਰ ਲਈ ਪੰਜਾਬ ਨੂੰ 1600 ਕਰੋੜ ਦੇਣ ਦਾ ਵਾਅਦਾ ਕਰਕੇ, ਕਿੰਨੇ ਦਿੱਤੇ, ਕਦੇ ਪੰਜਾਬ ਬੀਜੇਪੀ ਵਾਲਿਆਂ ਨੇ ਮੋਦੀ ਸਾਹਿਬ ਨੂੰ ਪੁੱਛਿਆ ਹੈ? ਪੰਜਾਬ ਨੂੰ ਇਸਦੇ ਬਕਾਏ ਕਿਉਂ ਨਹੀਂ ਦਿੱਤੇ ਜਾ ਰਹੇ, ਪ੍ਰਧਾਨ ਦਾ ਪੁੱਛਣ ਦਾ ਫਰਜ਼ ਨਹੀਂ ਬਣਦਾ? ਕੇਂਦਰ ਪੰਜਾਬ ਨਾਲ ਪੈਰ ਪੈਰ ’ਤੇ ਮਤਰੇਈ ਮਾਂ ਵਾਲਾ ਸਲੂਕ ਕਰਦਾ ਹੈ, ਕਦੇ ਬੀਜੇਪੀ ਦਾ ਵਫਦ ਅਜਿਹੇ ਵਰਤਾਵ ਖਿਲਾਫ ਬੀਜੇਪੀ ਹਾਈ ਕਮਾਂਡ ਨੂੰ ਮਿਲਣ ਗਿਆ ਹੈ? ਕਦੇ ਕਿਹਾ ਹੈ ਕਿ ਸਾਡੇ ਹੱਕ ਇੱਥੇ ਰੱਖਵੋਟਾਂ ਪੰਜਾਬੀਆਂ ਤੋਂ ਲੈਣੀਆਂ ਹਨ ਅਤੇ ਹਾਂ ਵਿੱਚ ਹਾਂ ਮਿਲਾਉਣੀ ਹੈ ਹਾਈ ਕਮਾਂਡ ਦੇ

ਕਈ ਭਾਜਪਾਈ ਨੇਤਾ ਕੀ ਪੰਜਾਬੀਆਂ ਨੂੰ ਮੂਰਖ ਸਮਝਦੇ ਹਨ ਕਿ ਖਨੌਰੀ ਤੋਂ ਪੰਜਾਬ ਵੜਨ ਲੱਗੇ ਸਿਰ ’ਤੇ ਪੱਗ ਸਜ਼ਾ ਲਵੋ ਅਤੇ ਵੋਟਾਂ ਲੁੱਟ ਲਵੋ ਜ਼ਿਆਦਾ ਪੰਜਾਬੀ ਹੋਣ ਦਾ ਹੇਜ ਮਾਰਦਾ ਹੈ ਤਾਂ ਪੱਕੇ ਦਸਤਾਰਧਾਰੀ ਬਣੋ ਅਤੇ ਪੰਜਾਬੀ ਬੋਲੀ ਸਿੱਖਣ ਲਈ ਪੰਜਾਬੀ ਅਧਿਆਪਕ ਕੋਲੋਂ ਟਿਉਸ਼ਨ ਲਵੋਗੰਗਾ ਗਏ ਤਾਂ ਗੰਗਾ ਰਾਮ, ਜਮੁਨਾ ਗਏ ਤਾਂ ਜਮੁਨਾ ਦਾਸ ਵਾਲਾ ਫਾਰਮੂਲਾ ਨਹੀਂ ਚੱਲਣਾਪ੍ਰੰਤੂ ਇਹ ਸਮਝਦੇ ਹਨ ਕਿ ਸਈਆਂ ਭਏ ਕੋਤਵਾਲ, ਹਮੇਂ ਡਰ ਕਾਹੇ ਕਾਤਕੜੇ ਦਾ ਸੱਤੀਂ ਵੀਹੀਂ ਸੌ

17 ਜੁਲਾਈ ਨੂੰ ਜਲੰਧਰ ਰੈਲੀ ਵੇਲੇ ਆਪ ਸਰਕਾਰ ਨੂੰ 50 ਹਜ਼ਾਰ ਦਾ ਮਿਹਣਾ ਮਾਰਦੇ ਵਕਤ ਮੋਦੀ ਸਾਹਿਬ ਭੁੱਲ ਜਾਂਦੇ ਹਨ ਹੈ ਕਿ ਉਸਨੇ 2014 ਵਿੱਚ ਹਿੰਦੁਸਤਾਨੀਆਂ ਨੂੰ 15 ਲੱਖ ਖਾਤਿਆਂ ਵਿੱਚ ਆਉਣ ਦਾ ਜੁਮਲਾ ਫੈਂਕ ਕੇ ਸਰਕਾਰ ਬਣਾ ਲਈ ਸੀਕਿੰਨੇ ਆਏ, ਕਦੇ ਕਿਸੇ ਨੇ ਪੁੱਛਿਆ ਹੈ? ਆਪਣੀਆਂ ਕੱਛ ਵਿੱਚ ਅਤੇ ਦੂਜੇ ਦੀ ਹੱਥ ਵਿੱਚ

ਜਲੰਧਰ ਰੈਲੀ ਦੀ ਦੂਜੀ ਪ੍ਰਾਪਤੀ ਸੀ ਇਹ ਕਹਿਣਾ ਕਿ ਆਪ ਸਰਕਾਰ ਕੱਟੜ ਬੇਈਮਾਨਾਂ ਦੀ ਸਰਕਾਰ ਹੈਅਯੁੱਧਿਆ ਵਿੱਚ ਆਰ ਐੱਸ ਐੱਸ ਦੇ ਬੰਦਿਆਂ ਦੁਆਰਾ ਕਰੋੜਾਂ ਰੁਪਏ ਦੀ ਚੰਦਾ ਚੋਰੀ ਵਾਰੇ ਰਾਜੇ ਦੇ ਮੂੰਹ ਵਿੱਚ ਦਹੀਂ ਜੰਮ ਜਾਂਦਾ ਹੈ

ਦਸ ਸਾਲ ਸੱਤਾ ਤੋਂ ਲਾਂਭੇ ਰਹੇ ਅਕਾਲੀ ਪੰਜਾਬ ਦੀ ਸੱਤਾ ਹਥਿਆਉਣ ਲਈ ਤਰਲੋਮੱਛੀ ਹੋ ਰਹੇ ਹਨਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਆਪਣੇ ਹਰ ਭਾਸ਼ਣ ਵਿੱਚ ਖੁਦ ਨੂੰ ਮੁੱਖ ਮੰਤਰੀ ਬਣਾ ਦੇਣ ਲਈ ਕਹਿੰਦਾ ਨਜ਼ਰ ਆਉਂਦਾ ਹੈਭਲਾ ਉਸਦੇ ਘਰ ਕਿਸ ਚੀਜ਼ ਦਾ ਘਾਟਾ ਹੈ? ਨੋਟ ਤਾਂ ਬੱਕਰੀਆਂ ਨਹੀਂ ਖਾਂਦੀਆਂ, ਧਰ ਧਰ ਭੁੱਲਦਾ ਹੈਫਿਰ ਮੁੱਖ ਮੰਤਰੀ ਬਣਨ ਦੀ ਐਨੀ ਲਾਲਸਾ ਕਿਉਂ?

2007 ਤੋਂ 2017 ਦਰਮਿਆਨ ਅਕਾਲੀ ਭਾਜਪਾ ਸਰਕਾਰ ਵੇਲੇ ਸਮੇਂ ਦੀ ਸਰਕਾਰ ਕੋਲੋਂ ਹੋਈਆਂ ਬੱਜਰ ਗਲਤੀਆਂ ਅਕਾਲੀਆਂ ਦਾ ਪਿੱਛਾ ਨਹੀਂ ਛੱਡ ਰਹੀਆਂਕਿਸਾਨੀ ਅੰਦੋਲਨ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਦੋਹਰੇ ਚਰਿੱਤਰ ਵਾਲੀ ਰਹੀਪਹਿਲਾਂ ਕਿਸਾਨੀ ਬਿੱਲਾਂ ਦਾ ਸਮਰਥਨ ਅਤੇ ਪੈਰਾਂ ਥੱਲਿਓਂ ਜ਼ਮੀਨ ਖਿਸਕਦੀ ਦੇਖ ਬਿੱਲਾਂ ਦਾ ਵਿਰੋਧ ਪੰਜਾਬੀਆਂ ਨੇ ਪਸੰਦ ਨਹੀਂ ਕੀਤਾ ਸੀ

ਲਗਦੇ ਹੱਥ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਵੱਖ ਹੋਏ ਪੁਨਰ ਸੁਰਜੀਤ ਅਕਾਲੀ ਦਲ ਦੀ ਗੱਲ ਵੀ ਕਰ ਲਈ ਜਾਵੇ2024 ਦੇ ਅਖੀਰ ਵਿੱਚ ਜਦੋਂ ਅਕਾਲੀ ਦਲ ਇੱਕ ਵਾਰੀ ਫਿਰ ਦੋਫਾੜ ਹੋਇਆ ਤਾਂ ਲਗਦਾ ਸੀ ਕਿ ਤਤਕਾਲੀ ਮੁੱਖ ਅਕਾਲੀ ਦਲ ਦੀ ਕਰੀਮ ਨਵੇਂ ਅਕਾਲੀ ਦਲ ਵਿੱਚ ਚਲੀ ਗਈ ਹੈਰਾਜਨੀਤੀ ਵਿੱਚ ਹੰਢੇ ਵਰਤੇ ਨੇਤਾ ਪੁਨਰ ਸੁਰਜੀਤ ਅਕਾਲੀ ਦਲ ਦਾ ਹਿੱਸਾ ਬਣ ਗਏ ਸਨ ਅਤੇ ਲਗਦਾ ਸੀ ਕਿ ਨਵਾਂ ਅਕਾਲੀ ਦਲ ਜ਼ਿਆਦਾ ਪ੍ਰਭਾਵਸ਼ਾਲੀ ਹੋ ਕੇ ਨਿੱਕਲੇਗਾਪ੍ਰੰਤੂ ਸਮਾਂ ਪਾਕੇ ਬਾਦਲ ਪਰਿਵਾਰ ਵਾਲਾ ਅਕਾਲੀ ਦਲ ਇਨ੍ਹਾਂ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਨਜ਼ਰ ਆਉਣ ਲੱਗਿਆ ਹੈ ਇਨ੍ਹਾਂ ਵੱਲੋਂ ਕੋਈ ਐਕਸ਼ਨ ਨਹੀਂ, ਸਿਰਫ ਰੀਐਕਸ਼ਨਕੋਈ ਸਰਗਰਮੀ ਨਹੀਂ, ਕੋਈ ਵਿਜ਼ਨ ਨਹੀਂ, ਕੋਈ ਪ੍ਰੋਗਰਾਮ ਨਹੀਂ ਕੁਛ ਬੰਦੇ ਜਿੱਤ ਜਾਣ ਦੀ ਸੂਰਤ ਵਿੱਚ ਵੀ ਪਤਾ ਨਹੀਂ ਕਿਹੜਾ ਮਿੱਤਰਾਂ ਦੀ ਛਤਰੀ ਤੋਂ ਕਦੋਂ ਉਡਾਰੀ ਮਾਰ ਜਾਵੇ

ਆਪਣੀ ਆਪਣੀ ਡਫਲੀ, ਆਪਣਾ ਆਪਣਾ ਰਾਗ, ਅਤੇ ਇੱਕ ਅਨਾਰ ਸੌ ਬਿਮਾਰ, ਵਰਗੇ ਸਾਰੇ ਮੁਹਾਵਰੇ ਪੰਜਾਬ ਕਾਂਗਰਸ ਦੀ ਅੱਜ ਦੀ ਹਾਲਤ ’ਤੇ ਸਟੀਕ ਢੁਕਦੇ ਹਨ। “ਆਲ ਇਜ਼ ਵੈੱਲ” ਉਦੋਂ ਕਹਿਣਾ ਪੈਂਦਾ ਹੈ ਜਦੋਂ ਆਲ ਇਜ਼ ਵੈੱਲ ਨਹੀਂ ਹੁੰਦਾ। “ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ ਦਿਲ ਕੇ ਬਹਿਲਾਨੇ ਕੇ ਲੀਏ ਗਾਲਿਬਯਹ ਖਿਆਲ ਅੱਛਾ ਹੈ।”

2024 ਦੀਆਂ 8 ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਗੁਜ਼ਰ ਚੁੱਕਾ ਹੈਪੰਜਾਬੀ ਚਾਹੁੰਦੇ ਹੋਏ ਵੀ ਕਾਂਗਰਸ ਨੂੰ ਵੋਟ ਨਹੀਂ ਪਾ ਸਕਣਗੇਜਿਹੜੇ ਅੱਜ ਪ੍ਰਧਾਨਗੀ ਪਿੱਛੇ ਪਾਟੋ ਧਾੜ ਹੋਏ ਫਿਰਦੇ ਹਨ, ਉਨ੍ਹਾਂ ਵਿੱਚੋਂ ਬਹੁਤੇ ਟਿਕਟਾਂ ਦੀ ਵੰਡ ਵੇਲੇ ਖਿੰਡਰ ਜਾਣਗੇ। ਨਿਰਾਸ ਅਜ਼ਾਦ ਖੜ੍ਹਨਗੇ ਯਾਨੀ ਕਿ ਇੱਕ ਇੱਕ ਸੀਟ ’ਤੇ ਦੋ ਜਾਂ ਦੋਂਹ ਤੋਂ ਵੀ ਵੱਧ ਕਾਂਗਰਸੀ, ਅਤੇ ਕਾਂਗਰਸੀ ਵੋਟਰ ਦੁਬਿਧਾ ਵਿੱਚ ਹੋਵੇਗਾ

ਇੱਕ ਹੋਰ ਅਕਾਲੀ ਦਲ ਵੀ ਪਰ ਤੋਲ ਰਿਹਾ ਹੈ, ਵਾਰਿਸ ਪੰਜਾਬ ਦੇਪ੍ਰੰਤੂ ਉਨ੍ਹਾਂ ਦੀ ਟੇਕ ਇੱਕੋ ਬੰਦੇ ’ਤੇ ਹੈ ਅਤੇ ਉਹ ਹੈ ਸ੍ਰ. ਅੰਮ੍ਰਿਤਪਾਲ ਸਿੰਘਹਾਲ ਦੀ ਘੜੀ ਸ੍ਰ. ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ, ਕੱਲ੍ਹ ਦਾ ਪਤਾ ਨਹੀਂਰਾਜਨੀਤੀ ਵਿੱਚ ਕੁਛ ਵੀ ਅਸੰਭਵ ਨਹੀਂ, ਕਿਹੜਾ ਕਿਸ ਨਾਲ ਕਦੋਂ ਹੱਥ ਮਿਲਾ ਲਵੇ ਅਤੇ ਲੋਕਾਂ ਦੀਆਂ ਕਿਆਸ ਅਰਾਈਆਂ ਧਰੀਆਂ ਧਰਾਈਆਂ ਰਹਿ ਜਾਣਊਠ ਕਿਸ ਕਰਵਟ ਬੈਠਦਾ ਹੈ, ਸਮਾਂ ਹੀ ਦੱਸੇਗਾ

ਬਾਕੀ ਪਾਰਟੀਆਂ ਚਾਹ ਕੇ ਵੀ ਸਰਕਾਰ ਬਣਾਉਣ ਜੋਗੇ ਬੰਦੇ ਨਹੀਂ ਜੁਟਾ ਸਕਣਗੀਆਂ, ਸਭ ਜਾਣਦੇ ਹਨਹਾਂ, ਆਪਣੇ ਬੰਦੇ ਖੜ੍ਹੇ ਕਰਕੇ ਵਿਰੋਧੀਆਂ ਦੀਆਂ ਵੋਟਾਂ ਨੂੰ ਖੋਰਾ ਜ਼ਰੂਰ ਲਾ ਦੇਣਗੇ

ਹੁਣ ਗੱਲ ਕਰਦੇ ਹਾਂ ਵਰਤਮਾਨ ਸਰਕਾਰ ਚਲਾ ਰਹੀ ਪਾਰਟੀ, ਆਮ ਆਦਮੀ ਪਾਰਟੀ ਦੀਪਿਛਲੇ ਲਗਭਗ ਸਾਢੇ ਚਾਰ ਸਾਲ ਵਿੱਚ ਇਸ ਸਰਕਾਰ ਦੇ ਕੰਮ ਢੰਗ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਦਾ ਸਰਕਾਰ ਚਲਾਉਣ ਦਾ ਤਰੀਕਾ ਰਵਾਇਤੀ ਪਾਰਟੀਆਂ ਤੋਂ ਥੋੜ੍ਹਾ ਹਟ ਕੇ ਹੈਭਗਵੰਤ ਮਾਨ ਸਰਕਾਰ ਨੇ ਕੋਈ 70 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਹਨਹਰ ਸਟੇਜ ਤੋਂ ਉਹ ਹਿੱਕ ਠੋਕ ਕੇ ਕਹਿੰਦਾ ਹੈ ਕਿ ਬਿਨਾਂ ਕਿਸੇ ਪੈਸੇ ਅਤੇ ਬਿਨਾਂ ਕਿਸੇ ਸਿਫਾਰਸ਼ ਦੇ ਇਹ ਨੌਕਰੀਆਂ ਮੁਹਈਆ ਕਰਵਾਈਆਂ ਗਈਆਂ ਹਨਨਹਿਰੀ ਪਾਣੀ ਟੇਲਾਂ ਤਕ ਪਹੁੰਚਾਇਆ ਗਿਆ ਹੈ100% ਤਾਂ ਬੇਸ਼ਕ ਨਹੀਂ, ਪ੍ਰੰਤੂ ਬਿਨਾਂ ਰੁਤਬੇ, ਅਹੁਦੇ ਦਾ ਲਿਹਾਜ਼ ਕੀਤਿਆਂ ਭ੍ਰਿਸ਼ਟਾਚਾਰੀਆਂ ਨੂੰ ਉਨ੍ਹਾਂ ਦੀ ਅਸਲੀ ਥਾਂ ਦਿਖਾਈ ਗਈ ਹੈਨਸ਼ੇ ਖਤਮ ਕਰਨ ਲਈ ਸ਼ਾਸਨ ਪ੍ਰਸ਼ਾਸਨ 24 ਘੰਟੇ ਪੱਬਾਂ ਭਾਰ ਹੋਇਆ ਰਹਿੰਦਾ ਹੈਪ੍ਰੰਤੂ ਕਾਲੀਆਂ ਭੇਡਾਂ ਵਾਹ ਨਹੀਂ ਜਾਣ ਦਿੰਦੀਆਂਬਿਜਲੀ ਸਪਲਾਈ ਦੀ ਹਾਲਤ ਸੁਧਰੀ ਹੈਆਮ ਆਦਮੀ ਕਲਿਨਿਕ, 10 ਲੱਖ ਤਕ ਦੀ ਮੁਫਤ ਬੀਮਾ ਯੋਜਨਾ ਅਤੇ ਸਕੂਲਾਂ ਦੀ ਹਾਲਤ ਬਿਹਤਰ ਕਰ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈਕਾਫੀ ਸਾਰੇ ਟੌਲ ਪਲਾਜ਼ੇ ਖਤਮ ਕਰਕੇ ਲੋਕਾਂ ਨੂੰ ਰਾਹਤ ਦਿਵਾਉਣਾ ਅਤੇ ਸੜਕਾਂ ਦੀ ਬਿਹਤਰ ਹਾਲਤ ਇਨ੍ਹਾਂ ਦੀਆਂ ਪ੍ਰਾਪਤੀਆਂ ਦੇ ਤੌਰ ’ਤੇ ਦੇਖ ਸਕਦੇ ਹਾਂਪ੍ਰਭਾਵਸ਼ਾਲੀ ਲੋਕਾਂ ਕੋਲੋਂ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛੁਡਵਾਉਣਾ, ਨਸ਼ਾ ਤਸਕਰਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣੇ ਵੀ ਦਲੇਰਾਨਾ ਕੰਮ ਹਨ

ਇੰਨੇ ਕੁਛ ਦੇ ਬਾਵਜੂਦ ਵੀ ਲੋਕਾਂ ਨੂੰ ਸੱਥਾਂ ਵਿੱਚੋਂ ਚੱਲਣ ਵਾਲੀ ਸਰਕਾਰ ਦੇਣ ਦਾ ਸਬਜ਼ਬਾਗ ਸੁਪਨਾ ਬਣ ਕੇ ਹੀ ਰਹਿ ਗਿਆ ਹੈਮੇਰਾ ਨਿੱਜੀ ਵਿਚਾਰ ਹੈ ਕਿ ਮੁਫਤ ਦੀਆਂ ਸਹੂਲਤਾਂ ਦੇ ਸਿਰ ’ਤੇ ਵੋਟਾਂ ਨਹੀਂ ਮਿਲਣੀਆਂਲੱਖ ਰੁਪਈਆ ਮਹੀਨਾ ਲੈਣ ਵਾਲੀ ਔਰਤ ਨੂੰ ਬੱਸ ਸਫਰ ਦੀ ਮੁਫਤ ਸਹੂਲਤ, ਏ ਸੀਆਂ ਵਿੱਚ ਸੌਣ ਵਾਲੀਆਂ ਅਤੇ ਗੱਡੀਆਂ ਵਿੱਚ ਘੁੰਮਣ ਵਾਲਿਆਂ ਔਰਤਾਂ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1000/1500 ਰੁਪਈਆ ਮਹੀਨਾ ਦੇਣਾ, ਲੱਖਾਂ ਖਾਂਦੇ ਪੀਂਦੇ ਪਰਿਵਾਰਾਂ ਨੂੰ ਮੁਫਤ ਰਸੋਈ ਕਿੱਟ ਮੁਹਈਆ ਕਰਵਾਉਣ ਦੀ ਭਲਾ ਕੀ ਤੁਕ ਬਣਦੀ ਹੈ? ਕਰਜ਼ਾ ਚੁੱਕ ਕੇ ਮੁਫਤ ਵਿੱਚ ਵੰਡਣ ਨੂੰ ਹਵਾਖੋਰੀ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ? ਮੁਫਤ ਹੋਵੇ, ਪ੍ਰੰਤੂ ਅਪਾਹਜਾਂ ਲਈ ਜਾਂ ਫਿਰ ਕਮਾ ਕੇ ਰੋਟੀ ਨਾ ਖਾ ਸਕਣ ਵਾਲਿਆਂ ਲਈਮੁਫਤ ਵੰਡੇ ਜਾਣ ਵਾਲੇ ਪੈਸੇ ਨੂੰ ਸਾਰਥਿਕ ਕੰਮਾਂ ਲਈ ਵਰਤਿਆ ਜਾਣਾ ਚਾਹੀਦਾ ਹੈਇਹੀ ਪੈਸਾ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਪੈਨਸ਼ਨਰਾਂ ਨੂੰ ਉਨ੍ਹਾਂ ਦਾ ਬਣਦਾ ਡੀ ਏ ਦੇਣ ਲਈ ਅਤੇ ਵਿਕਾਸ ਲਈ ਵਰਤਿਆ ਜਾ ਸਕਦਾ ਹੈਗੈਂਗਵਾਰ, ਫਿਰੌਤੀਆਂ ਅਤੇ ਬੇਰੋਕ ਨਸ਼ਾਖੋਰੀ ਵੀ ਸਰਕਾਰ ਦੀਆਂ ਨਾਕਾਮੀਆਂ ਵਿੱਚੋਂ ਹਨਰੇਤਾ ਬਜਰੀ ਅਤੇ ਨਾਜਾਇਜ਼ ਮਾਇਨਿੰਗ ਪਹਿਲਾਂ ਦੀ ਤਰ੍ਹਾਂ ਹੀ ਸਮੱਸਿਆ ਬਣੇ ਹੋਏ ਹਨ

ਧਾਰਮਿਕ ਅਦਾਰਿਆਂ ਨਾਲ ਬੇਲੋੜੇ ਵਿਵਾਦ ਵੀ ਸਰਕਾਰ ਲਈ ਸ਼ੁਭ ਨਹੀਂਸੱਤਾਧਾਰੀ ਕਾਰਕ ਵੀ ਸਰਕਾਰ ਦੇ ਖਿਲਾਫ ਭੁਗਤਦਾ ਹੈਮੁਲਾਜ਼ਮਾਂ, ਕਿਸਾਨਾਂ ਨੂੰ ਸੜਕਾਂ ਤੋਂ ਉਠਾਉਣ ਵਾਰੇ ਢੁਕਵੀਂ ਵਿਉਂਤਬੰਦੀ ਸਮੇਂ ਦੀ ਮੰਗ ਹਨ

ਆਪ ਸਰਕਾਰ ਪ੍ਰਤੀ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੈ ਕਿ ਇਸਦੇ ਨਿਤਾ ਪ੍ਰਤੀ ਕੰਮਾਂ ਵਿੱਚ ਦਿੱਲੀ ਵਾਲਿਆਂ ਦੀ ਦਖਲਅੰਦਾਜ਼ੀ ਲੋੜ ਤੋਂ ਜ਼ਿਆਦਾ ਹੈਉਦਾਹਰਨ ਹੈ, ਦਿੱਲੀ ਵਾਲਿਆਂ ਦੀ ਚੋਣ ’ਤੇ ਨਿਰਭਰ ਰਾਜ ਸਭਾ ਮੈਂਬਰਾਂ ਦਾ ਪਾਲਾ ਬਦਲ ਜਾਣਾਇਸ਼ਤਿਹਾਰਾਂ ਉੱਪਰ ਵੀ ਬੇਤਹਾਸ਼ਾ ਪੈਸਾ ਖਰਚ ਕੀਤਾ ਜਾ ਰਿਹਾ ਹੈ, ਜਿਸਦੀ ਬੱਚਤ ਕੀਤੀ ਜਾ ਸਕਦੀ ਹੈ

2027 ਵਿੱਚ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਟਟੋਲਣ ਤੋਂ ਪਹਿਲਾਂ ਵਿਚਾਰਨ ਵਾਲੇ ਕੁਛ ਤੱਥ ਹੋਰ ਵੀ ਹਨਪਹਿਲਾ, ਆਇਆ ਰਾਮ ਗਿਆ ਰਾਮ ਵੀ ਚੋਣਾਂ ਨੇੜੇ ਸਰਗਰਮ ਹੋਣਗੇ ਅਤੇ ਚੋਣ ਦ੍ਰਿਸ਼ ਨੂੰ ਪ੍ਰਭਾਵਿਤ ਕਰਨਗੇਸਦਾਚਾਰ, ਕਦਰਾਂ ਕੀਮਤਾਂ, ਨੈਤਿਕਤਾ ਅਤੇ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਕੇ ਕਈਆਂ ਦਾ ਆਪਣੀ ਮਾਂ ਪਾਰਟੀ ਵਿੱਚ ਦਮ ਘੁੱਟੇਗਾ ਅਤੇ ਕਈ ਮਾਂ ਪਾਰਟੀ ਵਿੱਚ ਵਾਪਸੀ ਲਈ ਤਰਲੋਮੱਛੀ ਹੋਣਗੇਦੂਜਾ, ਪਾਰਟੀਆਂ ਦਾ ਆਪਸੀ ਸਾਂਢਾ-ਗਾਂਢਾ ਵੀ ਸਰਕਾਰ ਬਣਾਉਣ, ਢਾਹੁਣ ਵਿੱਚ ਸਹਾਈ ਹੋਵੇਗਾਫਿਲਹਾਲ ਜੱਦੀ ਪੁਸ਼ਤੀ ਭਾਜਪਾਈ ਅਕਾਲੀਆਂ ਨਾਲ ਗੱਠਜੋੜ ਨਾ ਕਰਕੇ ਇਕੱਲੇ ਚੋਣਾਂ ਲੜਨ ਦੇ ਹਾਮੀ ਹਨ ਜਦਕਿ ਦੂਜੀਆਂ ਪਾਰਟੀਆਂ ਵਿੱਚੋਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਭਾਜਪਾਈ ਅਕਾਲੀਆਂ ਨਾਲ ਗੱਠਜੋੜ ਦੇ ਹਾਮੀ ਹਨਅਕਾਲੀ ਵੀ ਇਕੱਲੇ ਚੋਣਾਂ ਲੜਨ ਦਾ ਰਾਗ ਆਲਾਪ ਰਹੇ ਹਨ ਅਤੇ ਕਹਿ ਰਹੇ ਹਨ ਕਿ ਅਸੀਂ ਕਿਹੜਾ ਗੱਠਜੋੜ ਲਈ ਗੰਢ ਭੇਜੀ ਹੈ?

ਜੇਕਰ ਸਾਰੇ ਅਕਾਲੀ ਧੜੇ ਇਕੱਠੇ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਭਾਜਪਾ ਨਾਲ ਸਮਝੌਤਾ ਹੋ ਜਾਂਦਾ ਹੈ ਤਾਂ ਅਕਾਲੀ ਭਾਜਪਾ ਸਰਕਾਰ ਬਣਨ ਦੇ ਮੌਕੇ ਬਹੁਤ ਜ਼ਿਆਦਾ ਹਨਇਸਦੇ ਉਲਟ ਇਕੱਲੇ ਇੱਕਲੇ ਲੜ ਕੇ ਸਾਰੀਆਂ ਧਿਰਾਂ ਦਾ ਨੁਕਸਾਨ ਹੋਣ ਦਾ ਡਰ ਵੀ ਹੈਕਾਂਗਰਸੀ ਅਤੇ ਆਮ ਆਦਮੀ ਪਾਰਟੀ ਦਾ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਫਿਲਹਾਲ ਦਿਖਾਈ ਨਹੀਂ ਦੇ ਰਿਹਾਚੋਣਾਂ ਤੋਂ ਬਾਅਦ ਇਹ ਆਪਸ ਵਿੱਚ ਜਾਂ ਕਿਸੇ ਪਾਰਟੀ ਵਿੱਚੋਂ ਵੱਖ ਹੋਏ ਧੜੇ ਨਾਲ ਮਿਲਕੇ ਸਰਕਾਰ ਬਣਾ ਸਕਦੇ ਹਨਕਿਸੇ ਦਾ ਕਿਸੇ ਨਾਲ ਵੀ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਖਿਚੜੀ ਬਣਨ ਦੇ ਮੌਕੇ ਜ਼ਿਆਦਾ ਦਿਖਾਈ ਦੇ ਰਹੇ ਹਨ ਅਤੇ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਟੇਢੀ ਖੀਰ ਬਣਦਾ ਦਿਖਾਈ ਦਿੰਦਾ ਹੈ

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਜਗਦੇਵ ਸ਼ਰਮਾ ਬੁਗਰਾ

ਜਗਦੇਵ ਸ਼ਰਮਾ ਬੁਗਰਾ

Retd. Senior Manager, Punjab National Bank.
Phone: (91 - 98727 - 87243)

Email: (jagdevsharma325@gmail.com)

More articles from this author