JagdevSharmaBugra7ਮਨ ਕਹਿ ਰਿਹਾ ਸੀ ਕਿ ਮਿੱਤਰ ਦਾ ਪਤਾ ਲੈ ਕੇ ਆਇਆ ਜਾਵੇ। ਇੱਕ ਦੋ ਸਾਥੀਆਂ ਨਾਲ ਸਲਾਹ ਕੀਤੀ ਪ੍ਰੰਤੂ ਸਾਰੇ ਹੀ ...
(20 ਦਸੰਬਰ 2024)

 

ਸਿਆਣਿਆਂ ਦਾ ਕਹਿਣਾ ਹੈ ਕਿ ਸਮਾਂ ਬੜਾ ਬਲਵਾਨ ਹੁੰਦਾ ਹੈ, ਇਹ ਬਿਨਾਂ ਰੁਕੇ ਆਪਣੀ ਤੋਰੇ ਤੁਰਦਾ ਰਹਿੰਦਾ ਹੈਜ਼ੁਲਫ਼ਾਂ ਵਿੱਚ ਵਾਰ ਵਾਰ ਕੰਘੀ ਫੇਰਨ ਵਾਲੇ ਦਾ ਸਿਰ ਪਤਾ ਹੀ ਨਹੀਂ ਚਲਦਾ ਕਦੋਂ ਮਤੀਰੇ ਵਰਗਾ ਹੋ ਜਾਂਦਾ ਹੈਟਿੰਮ ਟਿਮਾਉਂਦੇ ਤਾਰਿਆਂ ਵਰਗੀਆਂ ਅੱਖੀਆਂ ਦੇ ਥੱਲੇ ਬੇਲੋੜੇ ਬੁਲਬੁਲੇ ਉੱਭਰ ਆਉਂਦੇ ਹਨਅਸਮਾਨੋਂ ਤਾਰੇ ਤੋੜ ਕੇ ਲਿਆਉਣ ਵਾਲੇ ਦੇ ਗੋਡੇ ਸਮੇਂ ਦੇ ਨਾਲ ਤਾਰਾ ਰਾਰਾ ਕਰਨੋ ਹਟ ਜਾਂਦੇ ਹਨ ਅਤੇ ਜਵਾਨੀ ਵਿੱਚ ਕਿਸੇ ਲਈ ਧੜਕਣ ਵਾਲਾ ਦਿਲ, ਖੁਦ ਲਈ ਧੜਕਣ ਤੋਂ ਵੀ ਇਨਕਾਰੀ ਹੋ ਜਾਂਦਾ ਹੈ, ਜਿਸ ਨੂੰ ਦੇਖ ਕੇ ਮੁਰਗੇ ਮੁਰਗੀਆਂ ਅਤੇ ਬੱਕਰੇ ਬੱਕਰੀਆਂ ਆਪਣਾ ਰਸਤਾ ਬਦਲ ਲੈਂਦੇ ਸਨ, ਉਹ ਸਲਾਦ ਅਤੇ ਹਰੀਆਂ ਸਬਜ਼ੀਆਂ ਖਾਣ ’ਤੇ ਜ਼ੋਰ ਦੇਣ ਲਗਦਾ ਹੈ

ਮੈਂ ਬੈਂਕ ਵਿੱਚ ਉਦੋਂ ਭਾਰਤੀ ਹੋਇਆ ਸਾਂ ਜਦੋਂ ਬੈਂਕ ਮੁਲਾਜ਼ਮ ਹੋਣਾ ਬੜੇ ਮਾਣ ਵਾਲੀ ਗੱਲ ਹੁੰਦੀ ਸੀਵਧੀਆ ਤਨਖਾਹ ਅਤੇ ਨਾਲ ਢੇਰ ਸਾਰੀਆਂ ਸਹੂਲਤਾਂਚਿੱਟੇ ਕਾਲਰ ਵਾਲੀ ਨੌਕਰੀਲੋਕ ਰਸ਼ਕ ਕਰਿਆ ਕਰਦੇ ਸਨ ਬੈਂਕ ਮੁਲਾਜ਼ਮ ’ਤੇਲੜਕੀ ਲਈ ਬੈਂਕ ਵਾਲਾ ਲੜਕਾ ਲੱਭ ਜਾਣਾ ਖੁਸ਼ਕਿਸਮਤੀ ਮੰਨੀ ਜਾਂਦੀ ਸੀ, “ਮੁੰਡਾ ਕੀ ਕਰਦਾ ਹੈ?” “ਜੀ, ਬੈਂਕ ਵਿੱਚ ਨੌਕਰ ਐ

“ਜੇਕਰ ਮੁੰਡਾ ਬੈਂਕ ਮੁਲਾਜ਼ਮ ਹੈ ਤਾਂ ਫਿਰ ਹੋਰ ਕੀ ਚਾਹੀਦਾ ਹੈ? ਪਾਂਧਾ ਨਾ ਪੁੱਛੋ, ਚੁੱਪ ਕਰਕੇ ਰਿਸ਼ਤਾ ਕਰ ਦਿਓ?” ਲੜਕੀਆਂ ਦੇ ਮਾਪਿਆਂ ਦੀ ਆਮ ਗੱਲਬਾਤ ਦਾ ਹਿੱਸਾ ਹੁੰਦੇ ਸਨਬੈਂਕਾਂ ਦੇ ਕੌਮੀਕਰਨ ਨੇ ਬੈਂਕਾਂ ਵਿੱਚ ਭਰਤੀ ਦੇ ਰਾਹ ਖੋਲ੍ਹ ਦਿੱਤੇ ਸਨਨਵੀਂ ਭਰਤੀ ਖੁੱਲ੍ਹ ਕੇ ਕੀਤੀ ਜਾ ਰਹੀ ਸੀਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਲਈ ਬੈਂਕਾਂ ਵਿੱਚ ਨੌਕਰੀ ਪਹਿਲੀ ਪਸੰਦ ਹੁੰਦੀ ਸੀ

ਜਦੋਂ ਨਵੇਂ ਭਰਤੀ ਹੋਏ ਮੁੰਡਿਆਂ ਕੁੜੀਆਂ ਪਹਿਲੀ ਤਨਖਾਹ ਮਿਲਦੀ, ਸਾਰਾ ਸਟਾਫ ਪਾਰਟੀ ਲਈ ਉਨ੍ਹਾਂ ਦੁਆਲੇ ਹੋ ਜਾਂਦਾਚਾਹ, ਠੰਢਾ, ਮਿੱਠਾ ਤੇ ਨਮਕੀਨ, ਪਾਰਟੀ ਦਾ ਮੈਨਿਊ (Menu) ਹੁੰਦਾਨੌਕਰੀ ਲੱਗਣ ਤੋਂ ਛੇ ਕੁ ਮਹੀਨੇ ਬਾਅਦ ਯੋਗ ਵਰ ਦੀ ਭਾਲ ਵਾਲੇ ਬੈਂਕ ਮੁਲਾਜ਼ਮ ਦੇ ਘਰ ਗੇੜੇ ਮਾਰਨੇ ਸ਼ੁਰੂ ਕਰ ਦਿੰਦੇ ਸਨ ਅਤੇ ਪਹਿਲੀ ਗੇੜੀ ’ਤੇ ਹੀ ਰਿਸ਼ਤਾ ਪੱਕਾ ਹੋ ਜਾਂਦਾ ਸੀਬੈਂਕ ਸਟਾਫ ਲਈ ਫਿਰ ਪਾਰਟੀ ਦਾ ਇੱਕ ਹੋਰ ਸੁਨਹਿਰੀ ਮੌਕਾ ਮਿਲ ਜਾਂਦਾਹੋਰ ਮਹੀਨੇ ਦੋ ਮਹੀਨੇ ਬਾਅਦ ਵਿਆਹ, ਬੈਂਕ ਵਾਲਿਆਂ ਦੀ ਪਾਰਟੀ ਫਿਰ ਪੱਕੀਕਈ ਵਾਰ ਤਾਂ ਵਿਆਹ ਦੀ ਪਾਰਟੀ ਕਾਕਟੇਲ ਪਾਰਟੀ ਹੋਣੀ, ਮੁਰਗ ਮੁਸੱਲਮ ਨਾਲ ਅੰਗਰੇਜ਼ੀ ਦਾਰੂਕਦੇ ਰਮੇਸ਼ ਦੇ ਰਿਸ਼ਤੇ ਦੀ ਪਾਰਟੀ, ਕਦੇ ਦਿਨੇਸ਼, ਸੁਰੇਸ਼, ਅਕਾਸ਼, ਵਿਕਾਸ ਦੇ ਵਿਆਹ ਦੀ ਪਾਰਟੀਬਾਹਾਂ ਵਿੱਚ ਵਿਆਹ ਦਾ ਚੂੜਾ ਸਜਾ ਕੇ ਆਉਣ ਵਾਲੀਆਂ ਅੰਕਿਤਾ, ਸੰਗੀਤਾ, ਸਰੀਤਾ ਅਤੇ ਸੁਨੀਤਾ ਨੂੰ ਵੀ ਵਿਆਹ ਕਰਵਾ ਕੇ ਆਉਂਦੀਆਂ ਨੂੰ ਹੀ ਪਾਰਟੀ ਕਰਨੀ ਪੈਂਦੀਕਈ ਵਾਰ ਨਵੇਂ ਮੁੰਡੇ ਕੁੜੀ ਈਲੂ ਈਲੂ ਵਿੱਚ ਬੱਝ ਜਾਂਦੇਅਜਿਹੇ ਕੇਸਾਂ ਵਿੱਚ ਬਰਾਂਚ ਪ੍ਰਬੰਧਕ ਵੀ ਆਪਣੀ ਜਵਾਨੀ ਦੇ ਦਿਨ ਯਾਦ ਕਰਕੇ ਮੁੰਡੇ ਕੁੜੀ ਦੀ ਸੀਟ ਨਾਲੋ ਨਾਲ ਕਰ ਦਿੰਦਾਇੱਕ ਦੂਜੇ ਲਈ ਧੜਕਦੇ ਦਿਲਾਂ ਵਾਲੇ ਕਬੂਤਰ ਕਬੂਤਰੀ ਲਈ ਤਾਂ ਇਹ ਬਿੱਲੀ ਭਾਣੇ ਛਿੱਕਾ ਟੁੱਟਣ ਵਾਲੀ ਗੱਲ ਹੁੰਦੀ ਅਤੇ ਉਹ ਛੇਤੀ ਹੀ ਪ੍ਰੇਮ ਵਿਆਹ ਵਿੱਚ ਬੱਝ ਜਾਂਦੇ ਜੋ ਮੈਂ ਮਹਿਸੂਸ ਕੀਤਾ ਉਹ ਇਹ ਕਿ ਕਾਫੀ ਹੱਦ ਤਕ ਬੱਚਿਆਂ ਦੇ ਮਾਪਿਆਂ ਦੀ ਵੀ ਉਹਨਾਂ ਦੇ ਪ੍ਰੇਮ ਵਿਆਹ ਲਈ ਸਹਿਮਤੀ ਹੁੰਦੀ ਸੀਵਿਆਹ ਵਾਲੇ ਦੇ ਮਨ ਵਿੱਚ ਤਾਂ ਵਿਆਹ ਦੇ ਲੱਡੂ ਫੁੱਟਣੇ ਹੀ ਹੁੰਦੇ, ਸਟਾਫ ਮੈਂਬਰ ਵੀ ਗਲਾ ਤਰ ਕਰਨ ਦੀ ਖੁਸ਼ੀ ਵਿੱਚ ਬਾਘੀਆਂ ਪਾਉਂਦੇ ਫਿਰਦੇ, ਵੱਜਦੇ ਵਾਜੇ ਦੇ ਮੋਹਰੇ ਹੋ ਹੋ ਕੇ ਨੱਚਦੇ ਯਾਨੀ ਕਿ ਪਾਰਟੀ ਫਿਰ ਪੱਕੀ

ਮੁਮਕਿਨ ਹੀ ਹੈ ਕਿ ਵਿਆਹ ਤੋਂ ਸਾਲ ਡੇਢ ਸਾਲ ਬਾਅਦ ਘਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਸੁਣਾਈ ਦੇਣੀਆਂ ਹੁੰਦੀਆਂ ਹਨ ਅਤੇ ਘਰ ਵਿੱਚ ਨਵੇਂ ਜੀਅ ਦੇ ਆਗਮਨ ਦੀ ਖੁਸ਼ੀ ਦੇ ਜਸ਼ਨਾਂ ਵਜੋਂ ਬੈਂਕ ਵਿੱਚ ਫਿਰ ਇੱਕ ਪਾਰਟੀਪਾਰਟੀ ਵਾਲੋਂ ਕੋ ਤੋ ਪਾਰਟੀ ਕਾ ਬਹਾਨਾ ਚਾਹੀਏਸਾਲ ਬਾਅਦ ਬੱਚੇ ਦੇ ਜਨਮ ਦਿਨ ਦੀ ਪਾਰਟੀ, ਮੁਲਾਜ਼ਮ ਦੇ ਖੁਦ ਦੇ ਜਨਮ ਦਿਨ ਦੀ ਪਾਰਟੀ, ਪੱਕੇ ਹੋਣ ਦੀ ਪਾਰਟੀ, ਪ੍ਰਮੋਸ਼ਨ ਦੀ ਪਾਰਟੀ, ਇੱਛਤ ਸਥਾਨ ’ਤੇ ਬਦਲੀ ਦੀ ਪਾਰਟੀਪਾਰਟੀਆਂ ਦਾ ਦੌਰ ਕਦੇ ਖਤਮ ਨਾ ਹੋਣਾਕਦੇ ਇਸ ਬਹਾਨੇ ਅਤੇ ਕਦੇ ਉਸ ਬਹਾਨੇ

ਬੱਚੇ ਵੱਡੇ ਹੋ ਗਏ, ਸਕੂਲ ਜਾਣ ਲੱਗ ਪਏਬੱਚਿਆਂ ਦੇ ਪਾਸ ਹੋਣ ਦੀ ਪਾਰਟੀਪੜ੍ਹਾਈ ਖਤਮ ਕਰਕੇ ਬੱਚੇ ਨੂੰ ਨੌਕਰੀ ਮਿਲ ਗਈ, ਬੈਂਕ ਵਾਲੇ ਸਾਥੀ ਫਿਰ ਪਾਰਟੀ ਦਾ ਹੱਕ ਜਿਤਾਉਂਦੇਹੁਣ ਵਾਰੀ ਆਉਂਦੀ ਹੈ ਬੱਚਿਆਂ ਦੇ ਵਿਆਹ ਸ਼ਾਦੀ ਦੀਸ਼ਾਦੀ ਬੱਚਿਆਂ ਦੀ, ਪਾਰਟੀ ਬੈਂਕ ਦੇ ਸਟਾਫ ਨੂੰਪੰਜਾਹ ਪਚਵੰਜਾ ਨੂੰ ਪਹੁੰਚਦਿਆਂ ਅਸੀਂ ਦਾਦਾ ਦਾਦੀ ਅਤੇ ਨਾਨਾ ਨਾਨੀ ਬਣਨ ਲੱਗੇਮੂਲ ਨਾਲੋਂ ਬਿਆਜ ਪਿਆਰਾ, ਪੋਤੇ ਪੋਤੀ ਅਤੇ ਦੋਹਤੇ ਦੋਹਤੀ ਦੇ ਜਨਮ ਮੌਕੇ ਫਿਰ ਬੈਂਕ ਵਿੱਚ ਪਾਰਟੀ ਲੈ ਕੇ, ਦੇ ਕੇ ਖੁਸ਼ੀ ਸਾਂਝੀ ਕੀਤੀ ਜਾਂਦੀ ਸੀ

59 ਸਾਲ ਦਾ ਹੋ ਕੇ ਯਾਨੀ ਕਿ ਰਿਟਾਇਰਮੈਂਟ ਤੋਂ ਸਾਲ ਕੁ ਪਹਿਲਾਂ ਨੌਕਰੀ ਦੀ ਅਖੀਰਲੀ ਮੰਜ਼ਿਲ ਦਿਖਾਈ ਦੇਣ ਲੱਗ ਪੈਂਦੀ ਹੈਅੱਜ ਤਿੰਨ ਸੌ ਪੈਂਹਟ ਦਿਨ ਬਾਕੀ, ਕੱਲ੍ਹ ਨੂੰ 364 ਦਿਨ। ਫਿਰ 100 ਦਿਨਦਿਨਾਂ ਜਾਂਦਿਆਂ ਨੂੰ ਕੀ ਲਗਦਾ ਹੈ, ਅਖੀਰ ਨੂੰ ਉਡੀਕ ਖਤਮ ਹੋ ਜਾਣੀ ਅਤੇ ਨੌਕਰੀ ਦੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਜਾਣ ਦਾ ਦਿਨ ਆ ਪੁੱਜਣਾ, ਪ੍ਰੰਤੂ ਪਾਰਟੀਆਂ ਤੋਂ ਸੁਰਖਰੂ ਹੋਣ ਦਾ ਬਿਲਕੁਲ ਨਹੀਂਦਿਨ ਵੇਲੇ ਬੈਂਕ ਵੱਲੋਂ ਰਿਟਾਇਰ ਹੋਣ ਵਾਲੇ ਨੂੰ ਪਾਰਟੀ ਦਿੱਤੀ ਜਾਂਦੀ ਤਾਂ ਸ਼ਾਮ ਨੂੰ ਰਿਟਾਇਰ ਹੋਏ ਅਤੇ ਅੱਜ ਹੀ ਸੀਨੀਅਰ ਸਿਟੀਜ਼ਨ ਬਣੇ ਦੇ ਘਰ ਡੀ ਜੇ ਵੱਜ ਰਿਹਾ ਹੁੰਦਾ ਹੈ ਅਤੇ ਬੈਂਕ ਦੇ ਸਾਥੀ ਪਾਰਟੀ ਦਾ ਅਨੰਦ ਮਾਣ ਰਹੇ ਹੁੰਦੇ ਹਨ

ਸੇਵਾ ਮੁਕਤੀ ਯਾਨੀ ਕਿ ਰੁਝੇਵਿਆਂ ਤੋਂ ਛੁਟਕਾਰਾ ਅਤੇ ਵਿਹਲ ਹੀ ਵਿਹਲਹੁਣ ਉਹ ਕਦੇ ਕਿਸੇ ਸਮਾਜ ਭਲਾਈ ਸੰਸਥਾ ਦੇ ਪ੍ਰੋਗਰਾਮ ਵਿੱਚ ਜਾਂਦਾ ਹੈ ਅਤੇ ਕਦੇ ਗਰੀਬਾਂ ਨੂੰ ਕੰਬਲ਼ ਵੰਡ ਰਿਹਾ ਹੁੰਦਾ ਹੈਧਾਰਮਿਕ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲੱਗ ਪੈਂਦਾ ਹੈਧਾਮਾਂ ਦੇ ਦੌਰੇ ਵਧ ਜਾਂਦੇ ਹਨਕਪਾਲ ਭਾਤੀ ਅਤੇ ਸੀਰਸ਼ ਆਸਨ ਦੇ ਫਾਇਦੇ ਗਿਣਾਉਂਦਾ ਨਹੀਂ ਥੱਕਦਾ ਬੈਂਕ ਰਿਟਾਇਰੀ

ਸਰੀਰ ਥੋੜ੍ਹਾ ਥੋੜ੍ਹਾ ਥਕਾਵਟ ਵੀ ਮੰਨਣ ਲੱਗ ਪੈਂਦਾ ਹੈਡਾਕਟਰ ਦਵਾਈਆਂ ਦੇ ਨਾਲ ਨਾਲ ਪਰਹੇਜ਼ ’ਤੇ ਜ਼ਿਆਦਾ ਜ਼ੋਰ ਦਿੰਦਾ ਹੈਹੌਲੀ ਹੌਲੀ ਆਲਮ ਇਹ ਹੋ ਜਾਂਦਾ ਹੈ ਕਿ ਕਿਸੇ ਕੰਮ ਨੂੰ ਵੱਢੀ ਰੂਹ ਨਹੀਂ ਕਰਦੀ, ਸਰੀਰ ਆਰਾਮ ਕਰਕੇ ਜ਼ਿਆਦਾ ਸਕੂਨ ਮਹਿਸੂਸ ਕਰਦਾ ਹੈਘਰ ਵਾਲੀ ਅਤੇ ਬੱਚੇ ਸਮੇਂ ’ਤੇ ਦਵਾਈ ਨਾ ਲੈਣ ਦੀ ਸੂਰਤ ਵਿੱਚ ਉਸ ਵੰਨੀ ਅੱਖਾਂ ਕੱਢਦੇ ਹਨਖੰਘ ਜ਼ਿੰਦਗੀ ਦਾ ਆਮ ਹਿੱਸਾ ਬਣ ਜਾਂਦੀ ਹੈਦੰਦਾਂ ਦੀ ਬੀੜ  ਨਵੀਂ ਲਵਾ ਲੈਣ ਮਗਰੋਂ ਵੀ ਦੰਦ ਹਸੂੰ ਹਸੂੰ ਨਹੀਂ ਕਰਦੇਘਰ ਵਾਲੇ ਕੁਛ ਕਹਿੰਦੇ ਹਨ ਅਤੇ ਉਸ ਨੂੰ ਸੁਣਾਈ ਕੁਛ ਹੋਰ ਦਿੰਦਾ ਹੈ

ਸਾਲ ਕੁ ਪਹਿਲਾਂ ਦਿਲ ਵਿੱਚ ਸਟੈਂਟ (Stent) ਵੀ ਪਵਾ ਲਿਆ ਗਿਆ ਸੀ ਪਰ ਇਸ ਸਭ ਕੁਛ ਦੇ ਬਾਵਜੂਦ ਸ਼ੂਗਰ ਮਾਪਣ ਵਾਲੇ ਮੀਟਰ ਦੀ ਸੂਈ ਸ਼ੂਗਰ ਵੱਧ ਹੀ ਦੱਸਦੀ ਹੈ ਇਹੋ ਹਾਲ ਬੀ ਪੀ ਦਾ ਹੈ। ਇਕ ਦਿਨ ਪਤਾ ਲੱਗਿਆ ਕਿ ਇੱਕ ਮਿੱਤਰ ਡੀ ਐੱਮ ਸੀ ਵਿੱਚ ਦਾਖਲ ਹੈਮਨ ਕਹਿ ਰਿਹਾ ਸੀ ਕਿ ਮਿੱਤਰ ਦਾ ਪਤਾ ਲੈ ਕੇ ਆਇਆ ਜਾਵੇਇੱਕ ਦੋ ਸਾਥੀਆਂ ਨਾਲ ਸਲਾਹ ਕੀਤੀ ਪ੍ਰੰਤੂ ਸਾਰੇ ਹੀ ਕਿਸੇ ਨਾ ਕਿਸੇ ਬਹਾਨੇ ਟਾਲ਼ਾ ਵੱਟ ਗਏ ਮੈਂ ਇਕੱਲਾ ਹੀ ਬੱਸ ਚੜ੍ਹ ਕੇ ਲੁਧਿਆਣੇ ਪਹੁੰਚ ਗਿਆ ਅਤੇ ਆਟੋ ਲੈ ਕੇ ਹਸਪਤਾਲ ਪਹੁੰਚ ਗਿਆਮਿੱਤਰ ਭਾਵੇਂ ਤਕਲੀਫ਼ ਵਿੱਚ ਸੀ ਪ੍ਰੰਤੂ ਮੈਂ ਮਹਿਸੂਸ ਕੀਤਾ ਕਿ ਮੈਨੂੰ ਮਿਲ ਕੇ ਅਤੇ ਅੱਧਾ ਕੁ ਘੰਟਾ ਗੱਲਾਂ ਮਾਰ ਕੇ ਉਸ ਨੂੰ ਕਾਫੀ ਸਕੂਨ ਮਿਲਿਆ ਸੀ ਹਫ਼ਤੇ ਕੁ ਬਾਅਦ ਹਸਪਤਾਲੋਂ ਛੁੱਟੀ ਮਿਲ ਗਈ

ਮਿੱਤਰ ਘਰ ਆ ਗਿਆ ਪਰ ਉਹ ਮੰਜੇ ਜੋਗਾ ਹੀ ਹੋ ਕੇ ਰਹਿ ਗਿਆਫਿਰ ਇੱਕ ਦਿਨ ਉਹ ਦਿਨ ਵੀ ਆ ਗਿਆ, ਜਿਹੜਾ ਹਰ ਇੱਕ ਦੀ ਜ਼ਿੰਦਗੀ ਵਿੱਚ ਨਿਸ਼ਚਿਤ ਹੁੰਦਾ ਹੈਪੰਜ ਤੱਤ ਦਾ ਪੁਤਲਾ ਮਿੱਟੀ ਹੋ ਗਿਆ ਅਤੇ ਏਕ ਜੋਤ ਵਿੱਚ ਵਿਲੀਨ ਹੋ ਗਿਆ

ਅੱਜ ਭੋਗ ਸੀ, ਅੰਤਿਮ ਅਰਦਾਸਮੇਰੀਆਂ ਅੱਖਾਂ ਨਮ ਹਨਸੋਚਦਾ ਹਾਂ, ਬੰਦਾ ਮੁੱਕ ਗਿਆ ਅਤੇ ਨਾਲ ਹੀ ਹੋ ਗਈ ਪਾਰਟੀਆਂ ਦੇ ਦੌਰ ਦੀ ਆਖਰੀ ਪਾਰਟੀ, ਯਾਨੀ ਕਿ ਵਿਦਾਇਗੀ ਪਾਰਟੀ

ਵਾਕਿਆ ਹੀ ਸਮਾਂ ਬੜਾ ਬਲਵਾਨ ਹੈ!

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5546)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਜਗਦੇਵ ਸ਼ਰਮਾ ਬੁਗਰਾ

ਜਗਦੇਵ ਸ਼ਰਮਾ ਬੁਗਰਾ

Retd. Senior Manager, Punjab National Bank.
Phone: (91 - 98727 - 87243)

Email: (jagdevsharma325@gmail.com)

More articles from this author