JagdevSharmaBugra7ਦੂਜਿਆਂ ਦੀਆਂ ਗਲਤੀਆਂ ਤੋਂ ਸਾਨੂੰ ਸਿੱਖਦੇ ਰਹਿਣਾ ਚਾਹੀਦਾ ਹੈ। ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਤੋਂ ...
(3 ਅਕਤੂਬਰ 2024)

 

ਰਾਜਨੀਤੀ ਬਾਰੇ ਆਪਣੀ ਅਦਭੁਤ ਸਮਝ ਸਦਕਾ ਚਾਣਕਿਆ ਦੇ ਨਾਂ ’ਤੇ ਚਾਣਕਿਆ ਨੀਤੀ ਪ੍ਰਚਲਿਤ ਹੈਤਤਕਾਲੀ ਰਾਜੇ ਚੰਦਰਗੁਪਤ ਮੌਰੀਆ ਨੂੰ ਸਧਾਰਨ ਰਾਜੇ ਤੋਂ ਸਮਰਾਟ ਬਣਾਉਣ ਵਿੱਚ ਚਾਣਕਿਆ ਦੀ ਮਹੱਤਵਪੂਰਨ ਭੂਮਿਕਾ ਰਹੀਰਾਜਨੀਤੀ ਵਿੱਚ ਅਵਸਰਵਾਦ ਅਤੇ ਪਦਾਰਥਵਾਦ ਦਾ ਪਰੀਚੈ ਚਾਣਕਿਆ ਕਾਰਨ ਹੀ ਹੋਂਦ ਵਿੱਚ ਆਇਆ ਸੀਵਿਸ਼ਵ ਉੱਪਰ ਅੱਜ ਪ੍ਰਚਲਿਤ ਰਾਜਨੀਤੀ ਵਿੱਚ ਹਰ ਸੌਦਾ ਅਵਸਰਵਾਦਤਾ ਨਾਲ ਜੁੜਿਆ ਹੁੰਦਾ ਹੈ

ਕੋਈ 350 ਬੀ ਸੀ ਦੇ ਆਸ ਪਾਸ ਤਕਸ਼ਿਲਾ ਵਿਖੇ ਇੱਕ ਬਹੁਤ ਹੀ ਗਰੀਬ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਚਾਣਕਿਆ, ਜਿਸ ਨੂੰ ਕੌਟਲਿਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੇ ਬਚਪਨ ਵਿੱਚ ਹੀ ਚਾਰੋਂ ਵੇਦ ਪੜ੍ਹ ਲਏ ਸਨਰਾਜਨੀਤੀ ਦੀ ਪੜ੍ਹਾਈ ਵਿੱਚ ਉਸਦੀ ਜ਼ਿਆਦਾ ਰੁਚੀ ਸੀਕਿਹਾ ਜਾਂਦਾ ਹੈ ਕਿ ਚਾਣਕਿਆ ਦੇ ਜਨਮ ਵੇਲੇ ਹੀ ਉਸਦੇ ਅਕਲ ਜਾੜ੍ਹ ਸੀਇੱਕ ਮੰਝੇ ਹੋਏ ਨੀਤੀਕਾਰ ਹੋਣ ਦੇ ਨਾਲ ਨਾਲ ਉਹ ਇੱਕ ਸਫਲ ਅਰਥ ਸ਼ਾਸਤਰੀ ਅਤੇ ਮਨੋਵਿਗਿਆਨਕ ਸਨਸ਼ੁਰੂ ਸ਼ੁਰੂ ਵਿੱਚ ਉਸਨੇ ਪੜ੍ਹਾਉਣ ਦਾ ਕੰਮ ਕੀਤਾਸਮਰਾਟ ਚੰਦਰਗੁਪਤ ਮੌਰੀਆ ਨੂੰ ਟ੍ਰੇਨਿੰਗ ਦੌਰਾਨ ਉਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰਾਜੇ ਦੇ ਚਰਿੱਤਰ ਵਿਚਲੀ ਨੈਤਿਕਤਾ ਉਸ ਨੂੰ ਜਨਤਾ ਦਾ ਭਰੋਸਾ ਜਿੱਤਣ ਵਿੱਚ ਸਹਾਇਕ ਹੁੰਦੀ ਹੈਇਸੇ ਲਈ ਨੈਤਿਕਤਾ ਅਤੇ ਸਦਾਚਾਰ, ਰਾਜੇ ਦੁਆਰਾ ਅਗਵਾਈ ਦੇਣ ਅਤੇ ਕੁਸ਼ਲ ਰਾਜ ਪ੍ਰਬੰਧ ਲਈ ਮਹੱਤਵਪੂਰਨ ਕਾਰਕ ਹੁੰਦੇ ਹਨਵਰਤਮਾਨ ਯੁਗ ਵਿੱਚ ਵੀ ਨੈਤਿਕਤਾ ਅਤੇ ਸਦਾਚਾਰ ਵਾਲਾ ਸੂਤਰ ਸਰਕਾਰਾਂ ਅਤੇ ਵਪਾਰਕ ਘਰਾਣਿਆਂ, ਦੋਵਾਂ ਦੀ ਸਫਲਤਾ ਲਈ ਜ਼ਰੂਰੀ ਹੋ ਜਾਂਦਾ ਹੈਭਰੋਸੇਯੋਗਤਾ ਨੇਤਾ ਦੀ ਸਫਲਤਾ ਦੀ ਕੁੰਜੀ ਹੁੰਦੀ ਹੈਚਾਣਕਿਆ ਨੇ ਤਾਕਤ ਹਾਸਲ ਕਰਨ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਆਪਸੀ ਟਕਰਾਅ ਅਤੇ ਝਗੜਿਆਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਕੂਟਨੀਤੀ ਉੱਪਰ ਜ਼ੋਰ ਦਿੱਤਾ

ਅਰਥ ਸਸ਼ਤਰ ਦੇ ਪਿਤਾਮਾ ਮੰਨੇ ਜਾਣ ਵਾਲੇ ਚਾਣਕਿਆ ਨੇ ਆਰਥਿਕ ਸਥਿਰਤਾ ਅਤੇ ਪੂੰਜੀ ਪ੍ਰਬੰਧਨ ਦੀ ਮਹੱਤਤਾ ਉੱਪਰ ਵੀ ਜ਼ੋਰ ਦਿੱਤਾ ਹੈਚਾਰ ਸੌ ਬੀ ਸੀ ਦੌਰਾਨ ਚਾਣਕਿਆ ਨੇ ਸਿਧਾਂਤ ਅਤੇ ਅਭਿਆਸ ਦੇ ਮੇਲ ਰਾਹੀਂ ਪ੍ਰਭਾਵਸ਼ਾਲੀ ਸਿੱਖਿਆ ਹਾਸਲ ਕਰਨ ਦਾ ਸੰਕਲਪ ਦਿੱਤਾਇੱਕ ਅਸਰਦਾਰ ਅਤੇ ਤਾਕਤਵਰ ਰਾਜ ਦੀ ਸਥਾਪਨਾ ਲਈ ਉਸਨੇ ਸਪਤੰਗਾ ਯਾਨੀਕਿ ਸੱਤ ਸਤੰਭ ਨੂੰ ਪਰਿਭਾਸ਼ਤ ਕੀਤਾ ਹੋਇਆ ਹੈਉਸ ਅਨੁਸਾਰ ਇਹ ਸੱਤ ਸਤੰਭ ਹਨ, ਅਮਾਤੀਆ ਯਾਨੀ ਕਿ ਨੇਤਾ ਜਾਂ ਰਾਜਾ, ਸਵਾਮੀ ਯਾਨੀ ਕਿ ਪ੍ਰਬੰਧਕ ਜਾਂ ਵਜ਼ੀਰ, ਜਨਪਦਾ ਯਾਨੀਕਿ ਪਰਜਾ ਜਾਂ ਦੇਸ਼, ਕੋਸ਼ਾ ਯਾਨੀਕਿ ਖ਼ਜ਼ਾਨਾ, ਦੁਰਗ ਯਾਨੀਕਿ ਬੁਨਿਆਦੀ ਢਾਂਚਾ ਜਾਂ ਕਿਲ੍ਹਾ, ਮਿੱਤਰਾ ਯਾਨੀਕਿ ਤੁਹਾਡੇ ਸਹਿਯੋਗੀ ਜਾਂ ਹਿੱਸੇਦਾਰ, ਦੰਡ ਯਾਨੀਕਿ ਤੁਹਾਡੀ ਟੀਮ ਜਾਂ ਫੌਜਕਿਸੇ ਵੀ ਅਦਾਰੇ, ਵਪਾਰਕ ਸੰਸਥਾਨ ਜਾਂ ਫਿਰ ਰਾਜ ਦੀ ਸਫਲਤਾ ਇਹਨਾਂ ਸੱਤਾਂ ਸਤੂਪਾਂ ਦੀ ਤਾਕਤ ਉੱਪਰ ਨਿਰਭਰ ਕਰਦੀ ਹੈ ਇਹਨਾਂ ਵਿੱਚੋਂ ਕਿਸੇ ਇੱਕ ਵੀ ਥੰਮ੍ਹ ਦੀ ਕਮਜ਼ੋਰੀ ਜਾਂ ਸਬੱਬੀਂ ਸਾਥ ਨਾ ਮਿਲਣਾ ਅਸਫਲਤਾ ਤਕ ਪਹੁੰਚਾ ਦਿੰਦਾ ਹੈ

ਬਕੌਲ ਚਾਣਕਿਆ, ਪੁਰਾਣੇ ਸਮਿਆਂ ਵਿੱਚ ਇੱਕ ਰਾਜਾ ਅਤੇ ਅੱਜ ਕੱਲ੍ਹ ਦੇ ਸਮਿਆਂ ਦਾ ਨੇਤਾ ਕੌਮ ਦਾ ਚਿਹਰਾ ਮੋਹਰਾ ਹੁੰਦਾ ਹੈਉਸਦੇ ਚਰਿੱਤਰ ਵਿੱਚੋਂ ਸਮਾਜ ਦੀ ਝਲਕ ਮਿਲਦੀ ਹੈਜੋ ਕੁਝ ਵੀ ਉਸਦੇ ਰਾਜ ਵਿੱਚ ਚੰਗਾ ਮਾੜਾ ਵਾਪਰ ਰਿਹਾ ਹੁੰਦਾ ਹੈ, ਉਸਦੀ ਜ਼ਿੰਮੇਵਾਰੀ ਰਾਜੇ ਦੀ ਹੀ ਹੁੰਦੀ ਹੈਰੱਬ ਤੋਂ ਬਾਅਦ, ਜਨਤਾ ਦੀ ਨੇੜਿਓਂ ਸਾਰ ਲੈਣ ਵਾਲਾ ਜੇਕਰ ਕੋਈ ਦੂਜਾ ਵਿਅਕਤੀ ਹੁੰਦਾ ਹੈ, ਉਹ ਹੁੰਦਾ ਹੈ ਰਾਜਾਰਾਜੇ ਦੁਆਰਾ ਬਣਾਈਆਂ ਜਾਣ ਵਾਲੀਆਂ ਨੀਤੀਆਂ ਸਮਾਜ ਯਾਨੀਕਿ ਜਨਤਾ ਦੇ ਭਲੇ ਦੀ ਪ੍ਰਾਪਤੀ ਲਈ ਸੇਧਤ ਹੋਣੀਆਂ ਚਾਹੀਦੀਆਂ ਹਨ ਅਤੇ ਉਸ ਨੂੰ ਜਨਤਾ ਲਈ ਜੀਅ ਜਾਨ ਲਾ ਕੇ ਜਨਤਕ ਖੁਸ਼ਹਾਲੀ, ਭਾਈਚਾਰਕ ਏਕਤਾ, ਸ਼ਾਂਤੀ, ਚੌਤਰਫਾ ਵਿਕਾਸ ਅਤੇ ਜਨਤਾ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ

ਸਫਲਤਾ ਦੀ ਪ੍ਰਾਪਤੀ ਲਈ ਚਾਣਕਿਆ ਨੇ ਹੋਰ ਬਹੁਤ ਸਾਰੇ ਸੁਝਾਅ ਦਿੱਤੇ ਹਨ ਜਿਵੇਂ ਕਿ ਇੱਕ ਜਗ੍ਹਾ ਉਹ ਲਿਖਦੇ ਹਨ ਕਿ ਤੁਹਾਡੀ ਜੇਬ ਵਿੱਚ ਕੀ ਹੈ, ਯਾਨੀਕਿ ਤੁਹਾਡੀ ਆਰਥਿਕ ਸਥਿਤੀ ਕੈਸੀ ਹੈ, ਕਦੇ ਕਿਸੇ ਨਾਲ ਸਾਂਝੀ ਨਾ ਕਰੋ, ਸਗੋਂ ਤੁਰੰਤ ਸਫਲਤਾ ਲਈ ਗਰੀਬ ਹੋਣ ਦੇ ਬਾਵਜੂਦ ਵੀ ਅਮੀਰ ਹੋਣ ਦਾ ਵਿਖਾਵਾ ਕਰੋ ਕਿਉਂਕਿ ਇਹ ਦੁਨੀਆਂ ਵਾਲੇ ਅੱਖਾਂ ਮੀਚ ਕੇ ਅਮੀਰ ਦਾ ਭਰੋਸਾ ਕਰਦੇ ਹਨ ਅਤੇ ਉਸ ਨੂੰ ਲੋੜੋਂ ਵੱਧ ਸਤਿਕਾਰ ਦਿੰਦੇ ਹਨਚਾਣਕਿਆ ਜੀ ਕਹਿੰਦੇ ਹਨ ਕਿ ਜੇਕਰ ਸੱਪ ਜ਼ਹਿਰੀਲਾ ਨਾ ਵੀ ਹੋਵੇ ਤਾਂ ਵੀ ਉਸ ਨੂੰ ਆਪਣੇ ਸੱਪ ਹੋਣ ਦਾ ਡਰ ਲੋਕਾਂ ਵਿੱਚ ਬਣਾਈ ਰੱਖਣਾ ਪੈਂਦਾ ਹੈਆਪਣੇ ਭੇਦ ਹਰ ਇੱਕ ਨਾਲ ਸਾਂਝੇ ਨਾ ਕਰੋ, ਵਿੱਤੀ ਘਾਟੇ ਦੀ ਜਾਣਕਾਰੀ ਆਪਣੇ ਤਕ ਹੀ ਸੀਮਿਤ ਰੱਖੋਦੂਜਿਆਂ ਸਾਹਮਣੇ ਆਪਣੀਆਂ ਕਮਜ਼ੋਰੀਆਂ ਦਾ ਰੋਣਾ ਰੋਣ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਸਗੋਂ ਵਿਰੋਧੀ ਤੁਹਾਡੀ ਆਪਣੇ ਆਪ ਜੱਗ ਜ਼ਹਿਰ ਕੀਤੀ ਕਮਜ਼ੋਰੀ ਦਾ ਫਾਇਦਾ ਜ਼ਰੂਰ ਚੁੱਕ ਲੈਣਗੇਮਾੜੇ ਹਾਲਾਤ ਦਾ ਡਟ ਕੇ ਟਾਕਰਾ ਕਰਨਾ ਅਤੇ ਦਲੇਰ ਫੈਸਲੇ ਲੈਣੇ, ਤੁਹਾਨੂੰ ਕਾਮਯਾਬੀ ਦੀਆਂ ਸੀੜ੍ਹੀਆਂ ਚੜ੍ਹਨ ਵਿੱਚ ਸਹਾਈ ਹੁੰਦੇ ਹਨਚਾਪਲੂਸ ਕਿਸਮ ਦੇ ਬੰਦਿਆਂ ਤੋਂ ਖ਼ਬਰਦਾਰ ਕਰਦੇ ਹੋਏ ਚਾਣਕਿਆ ਦਾ ਸਮਝਾਉਣਾ ਹੈ ਕਿ ਚਾਪਲੂਸ ਕਿਸਮ ਦੇ ਲੋਕ ਸਵਾਰਥੀ ਹੁੰਦੇ ਹਨ ਅਤੇ ਇਹ ਨਿੱਜੀ ਲਾਭਾਂ ਖਾਤਰ ਖੁਸ਼ਾਮਦ ਕਰਦੇ ਹਨ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ

ਦੂਜਿਆਂ ਦੀਆਂ ਗਲਤੀਆਂ ਤੋਂ ਸਾਨੂੰ ਸਿੱਖਦੇ ਰਹਿਣਾ ਚਾਹੀਦਾ ਹੈਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਸੂਚਿਤ ਰੱਖੋਕਿਸੇ ਦੀ ਸਫਲਤਾ ਦੇ ਕਾਰਨਾਂ ਦੀ ਘੋਖ ਪੜਤਾਲ ਕਰੋਉਸੇ ਤਰ੍ਹਾਂ ਕੋਈ ਆਪਣੇ ਟੀਚਿਆਂ ਦੀ ਪ੍ਰਾਪਤੀ ਵਿੱਚ ਫੇਲ ਕਿਉਂ ਹੋਇਆ, ਨੂੰ ਵੀ ਪੜਤਾਲਿਉਬੜਾ ਕੁਝ ਗ੍ਰਹਿਣ ਕਰਨ ਯੋਗ ਮਿਲੇਗਾ ਜ਼ਿਆਦਾ ਇਮਾਨਦਾਰ ਬਣਨ ਦੀ ਕੋਸ਼ਿਸ਼ ਨਾ ਕਰੋਜਿਵੇਂ ਜ਼ਿਆਦਾ ਸਿੱਧੇ ਤਣੇ ਵਾਲੇ ਰੁੱਖਾਂ ਦੀ ਵਾਰੀ ਪਹਿਲਾਂ ਆਉਂਦੀ ਹੈ, ਉਸੇ ਤਰ੍ਹਾਂ ਜ਼ਿਆਦਾ ਇਮਾਨਦਾਰ ਵਿਅਕਤੀ ਵੀ ਨਿਸ਼ਾਨੇ ’ਤੇ ਪਹਿਲਾਂ ਆਉਂਦਾ ਹੈ, ਅਜਿਹਾ ਮੰਨਣਾ ਸੀ ਚਾਣਕਿਆ ਦਾਲੋਕਾਂ ਦਾ ਧਿਆਨ ਖਿੱਚਣ ਤੋਂ ਪਰਹੇਜ਼ ਕਰੋ, ਨਹੀਂ ਤਾਂ ਲੋਕ ਤੁਹਾਨੂੰ ਨਕਲ ਕਰਕੇ ਤੁਹਾਡੇ ਨਾਲੋਂ ਅੱਗੇ ਨਿਕਲ ਜਾਣਗੇਜਿਸ ਵਿਅਕਤੀ ਦੀ ਜਾਣਕਾਰੀ ਸਿਰਫ ਕਿਤਾਬਾਂ ਤਕ ਸੀਮਿਤ ਹੈ ਅਤੇ ਉਹ ਜ਼ਿੰਦਗੀ ਪ੍ਰਤੀ ਵਿਹਾਰਕ ਪਹੁੰਚ ਨਹੀਂ ਅਪਣਾਉਂਦਾ, ਉਹ ਲੋੜ ਪੈਣ ’ਤੇ ਆਪਣੀ ਇਸ ਜਾਣਕਾਰੀ ਦੀ ਵਰਤੋਂ ਕਰਨ ਵਿੱਚ ਸਫਲ ਨਹੀਂ ਹੁੰਦਾਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਧਨ ਦੌਲਤ ਦਾ ਪ੍ਰਬੰਧ ਦੂਜਿਆਂ ਦੇ ਹੱਥਾਂ ਵਿੱਚ ਹੁੰਦਾ ਹੈ, ਉਹਨਾਂ ਲਈ ਵੀ ਲੋੜ ਵੇਲੇ ਇਹ ਪੂੰਜੀ ਕੰਮ ਨਹੀਂ ਆਉਂਦੀ ਜ਼ਿੰਦਗੀ ਵਿੱਚ ਸਫਲਤਾ ਪਾਉਣ ਲਈ ਇਹ ਕੁਝ ਕੁ ਸ਼ਾਰਟ ਕੱਟ ਨੁਕਤੇ ਹਨ

ਲੜਾਈਆਂ ਕਿਉਂ ਲੜੀਆਂ ਜਾਂਦੀਆਂ ਹਨ, ਤਾਕਤ ਹਥਿਆਉਣ ਲਈਯੁੱਧ ਦੌਰਾਨ ਇੱਕ ਰਾਜੇ ਨੂੰ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਚਾਹੀਦਾ ਹੈ, ਚਾਣਕਿਆ ਕਹਿੰਦਾ ਹੈ ਕਿ ਦੁਸ਼ਮਣ ਰਾਜੇ ਦੀ ਤਬਾਹੀ ਲਈ ਸਾਨੂੰ ਜਾਨ ਮਾਲ ਗੁਆਉਣ ਵਰਗੀ ਮਹਿੰਗੀ ਕੀਮਤ ਵੀ ਚੁਕਾਉਣੀ ਪੈ ਸਕਦੀ ਹੈਚਾਣਕਿਆ ਅਨੁਸਾਰ ਜਦੋਂ ਵੀ ਦੁਸ਼ਮਣ ਰਾਜਾ ਬਿਪਤਾ ਵਿੱਚ ਹੋਵੇ, ਉਸਦੀ ਜਨਤਾ ਦਾ ਸ਼ੋਸ਼ਣ ਹੋ ਰਿਹਾ ਹੋਵੇ ਅਤੇ ਜਨਤਾ ਦਬਾ ਡਰਾ ਕੇ ਰੱਖੀ ਜਾ ਰਹੀ ਹੋਵੇ, ਸਰਕਾਰੀ ਨੀਤੀਆਂ ਕਾਰਨ ਗਰੀਬ ਹੋ ਰਹੀ ਹੋਵੇ ਅਤੇ ਆਪਸੀ ਟਕਰਾਅ ਵਿੱਚ ਉਲਝੀ ਹੋਵੇ, ਉਹ ਸਮਾਂ ਇੱਕ ਵਾਰ ਜੰਗ ਦਾ ਐਲਾਨ ਕਰਕੇ, ਵਿਰੋਧੀਆਂ ਉੱਪਰ ਹਮਲਾ ਕਰਨ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈਚਾਣਕਿਆ ਨੀਤੀ ਵਿਚਲੀ ਅਵਸਰਵਾਦਤਾ ਇੱਥੇ ਵੀ ਭਾਰੂ ਪੈਂਦੀ ਦਿਖਾਈ ਦਿੰਦੀ ਹੈ

ਸਫਲਤਾ ਲਈ ਧੋਖੇ ਦਾ ਸਹਾਰਾ ਲੈਣ ਤੋਂ ਵੀ ਗੁਰੇਜ਼ ਨਹੀਂ ਕਰਨਾ, ਚਾਣਕਿਆ ਨੀਤੀ ਦੀ ਪ੍ਰਕਾਂਸਠਾ ਹੈਯੁੱਧ ਦੌਰਾਨ ਜਾਸੂਸੀ ਵਿੱਚ ਸ਼ਾਮਿਲ, ਜਾਣਕਾਰੀ ਇਕੱਤਰ ਕਰਨਾ, ਵਿਰੋਧੀ ਸੈਨਿਕਾਂ ਨੂੰ ਭੜਕਾਉਣਾ, ਅਫਵਾਹਾਂ ਫੈਲਾਉਣਾ, ਵਿਰੋਧੀ ਸੈਨਿਕਾਂ ਦੇ ਖਾਣੇ ਦਾਣੇ ਵਿੱਚ ਜ਼ਹਿਰ ਮਿਲਾਉਣਾ, ਕੈਂਪਾਂ ਨੂੰ ਅੱਗਾਂ ਲਾਉਣੀਆਂ, ਹੋ ਸਕੇ ਤਾਂ ਵਿਰੋਧੀਆਂ ਦੇ ਨੇਤਾ ਦਾ ਕਤਲ ਕਰਕੇ ਨੇਤਾ ਵਿਹੂਣਾ ਕਰ ਦੇਣਾ ਆਦਿ ਸਭ ਚਲਦਾ ਹੈਜੇਕਰ ਵਿਰੋਧੀਆਂ ਨੂੰ ਧੋਖਾ ਦੇ ਕੇ ਜਾਂ ਕਤਲੇਆਮ ਮਚਾ ਕੇ ਤਬਾਹੀ ਅਤੇ ਹਾਰ ਤੋਂ ਬਚਿਆ ਜਾ ਸਕਦਾ ਹੈ ਅਤੇ ਦੁਸ਼ਮਣ ਨੂੰ ਹਰਾਇਆ ਜਾ ਸਕਦਾ ਹੈ ਤਾਂ ਉਹ ਸਾਰਾ ਕੁਝ ਜਾਇਜ਼ ਹੈ

ਅਖੀਰ ਵਿੱਚ ਉਹ 15 ਵਿਚਾਰ ਜਿਨ੍ਹਾਂ ਨੂੰ ਅਪਣਾਉਣ ਲਈ ਚਾਣਕਿਆ ਸਾਨੂੰ ਸਭ ਨੂੰ ਪ੍ਰੇਰਤ ਕਰਦਾ ਹੈ:

* ਲੋਕਾਂ ਦੀਆਂ ਗਲਤੀਆਂ ਤੋਂ ਸਿੱਖੋਤੁਹਾਡੀ ਉਮਰ ਇੰਨੀ ਲੰਬੀ ਨਹੀਂ ਕਿ ਪਹਿਲਾਂ ਇਹ ਗਲਤੀਆਂ ਤੁਸੀਂ ਖੁਦ ਕਰੋ

* ਜ਼ਿਆਦਾ ਇਮਾਨਦਾਰ ਨਾ ਬਣੋ

* ਬਿਨਾਂ ਜ਼ਹਿਰ ਵਾਲੇ ਸੱਪ ਨੂੰ ਵੀ ਜ਼ਹਿਰੀਲਾ ਹੋਣ ਦਾ ਵਿਖਾਵਾ ਕਰਨਾ ਚਾਹੀਦਾ ਹੈ

* ਇਹ ਇੱਕ ਕੌੜੀ ਸਚਾਈ ਹੈ ਕਿ ਮਿੱਤਰਤਾ ਪਿੱਛੇ ਵੀ ਖੁਦਗਰਜ਼ੀ ਛੁਪੀ ਹੁੰਦੀ ਹੈ

* ਮੈਂ ਇਹ ਕੰਮ ਕਿਉਂ ਕਰ ਰਿਹਾ ਹਾਂ, ਇਸਦਾ ਨਤੀਜਾ ਕੀ ਹੋਵੇਗਾ, ਕੀ ਮੈਂ ਕਾਮਯਾਬ ਹੋ ਸਕਾਂਗਾ, ਬਾਰੇ ਪੂਰਾ ਅਧਿਐਨ ਕਰਨ ਤੋਂ ਬਾਅਦ ਹੀ ਅੱਗੇ ਵਧੋ

* ਡਰ ਨੇੜੇ ਆਉਂਦਿਆਂ ਹੀ ਇਸ ਉੱਪਰ ਝਪਟੋ ਅਤੇ ਇਸ ਨੂੰ ਖਤਮ ਕਰ ਦਿਓ

* ਇਸਤਰੀ ਦੀ ਸੁੰਦਰਤਾ ਅਤੇ ਜਵਾਨੀ ਦੀ ਤਾਕਤ, ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਹੁੰਦੀਆਂ ਹਨ

* ਕੋਈ ਕੰਮ ਸ਼ੁਰੂ ਕਰਕੇ ਅਸਫਲਤਾ ਤੋਂ ਡਰ ਕੇ ਨਾ ਛੱਡੋਸੰਜੀਦਗੀ ਨਾਲ ਕੰਮ ਕਰਨ ਵਾਲਾ ਇਨਸਾਨ ਸਦਾ ਖੁਸ਼ ਰਹਿੰਦਾ ਹੈ

* ਫੁੱਲ ਦੀ ਖ਼ੁਸ਼ਬੂ ਹਮੇਸ਼ਾ ਹਵਾ ਦੇ ਰੁਖ ਵਹਿੰਦੀ ਹੈ, ਪ੍ਰੰਤੂ ਚੰਗੇ ਮਨੁੱਖ ਦੀ ਚੰਗਿਆਈ ਚਾਰੇ ਪਾਸੇ ਫੈਲਦੀ ਹੈ

* ਪਰਮਾਤਮਾ ਮੂਰਤੀਆਂ ਵਿੱਚੋਂ ਨਹੀਂ ਮਿਲਦਾ, ਇਹ ਤੁਹਾਡੀਆਂ ਭਾਵਨਾਵਾਂ ਹਨਤੁਹਾਡੀ ਆਤਮਾ ਤੁਹਾਡਾ ਮੰਦਰ ਹੈ

* ਕੋਈ ਜਨਮ ਤੋਂ ਹੀ ਵੱਡਾ ਨਹੀਂ ਹੁੰਦਾ, ਉਹ ਆਪਣੇ ਕੰਮਾਂ ਕਰਕੇ ਵੱਡਾ ਹੁੰਦਾ ਹੈ

* ਅਜਿਹੇ ਬੰਦਿਆਂ ਨਾਲ ਕਦੇ ਮਿੱਤਰਤਾ ਨਾ ਕਰੋ ਜਿਹੜੇ ਰੁਤਬੇ ਵਿੱਚ ਤੁਹਾਡੇ ਨਾਲੋਂ ਵੱਡੇ ਜਾਂ ਛੋਟੇ ਹਨਅਜਿਹੀ ਮਿੱਤਰਤਾ ਤੁਹਾਨੂੰ ਕਦੇ ਖੁਸ਼ੀ ਨਹੀਂ ਦੇਵੇਗੀ

* ਆਪਣੇ ਬੱਚੇ ਨੂੰ ਪਹਿਲੇ ਪੰਜ ਸਾਲ ਭਰਪੂਰ ਪਿਆਰ ਦਿਓ, ਅਗਲੇ ਪੰਜ ਸਾਲ ਝਿੜਕ ਕੇ ਰੱਖੋ, ਸੋਲਾਂ ਦਾ ਹੋ ਜਾਣ ’ਤੇ ਉਸ ਨਾਲ ਮਿੱਤਰਤਾ ਕਰੋਵੱਡੇ ਬੱਚੇ ਤੁਹਾਡੇ ਸਭ ਤੋਂ ਅੱਛੇ ਦੋਸਤ ਹੁੰਦੇ ਹਨ

* ਇੱਕ ਮੂਰਖ ਬੰਦੇ ਲਈ ਕਿਤਾਬਾਂ ਓਨੀਆਂ ਹੀ ਵਿਅਰਥ ਹੁੰਦੀਆਂ ਹਨ ਜਿੰਨਾ ਇੱਕ ਅੰਨ੍ਹੇ ਮਨੁੱਖ ਲਈ ਸ਼ੀਸ਼ਾ

* ਪੜ੍ਹਾਈ ਸਭ ਤੋਂ ਵਧੀਆ ਮਿੱਤਰ ਹੁੰਦੀ ਹੈਪੜ੍ਹਾਈ ਕਾਰਨ ਤੁਹਾਨੂੰ ਸਤਿਕਾਰ ਮਿਲਦਾ ਹੈ ਅਤੇ ਪੜ੍ਹਾਈ ਸੁੰਦਰਤਾ ਅਤੇ ਜਵਾਨੀ ਦੀ ਤਾਕਤ ਨੂੰ ਵੀ ਮਾਤ ਪਾ ਦਿੰਦੀ ਹੈ

ਕਹਿ ਸਕਦੇ ਹਾਂ ਕਿ ਨੈਤਿਕਤਾ ਅਤੇ ਸਦਾਚਾਰ ਉੱਪਰ ਅਧਾਰਿਤ, ਤਥਾ ਕਥਿਤ ਚਾਣਕਿਆ ਨੀਤੀ ਅੱਜ ਵੀ ਉੰਨੀ ਹੀ ਸਾਰਥਿਕ ਹੈ, ਜਿੰਨੀ ਇਹ ਚਾਰ ਸੌ ਬੀ ਸੀ ਵਿੱਚ ਸੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5332)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਜਗਦੇਵ ਸ਼ਰਮਾ ਬੁਗਰਾ

ਜਗਦੇਵ ਸ਼ਰਮਾ ਬੁਗਰਾ

Retd. Senior Manager, Punjab National Bank.
Phone: (91 - 98727 - 87243)

Email: (jagdevsharma325@gmail.com)

More articles from this author