MohanSharma8ਉਨ੍ਹਾਂ ਦਿਨਾਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਸ਼ਹਿਰ ਤੋਂ ‘ਸਰਪੰਚ’ ਨਾਂ ਦਾ ਸਪਤਾਹਿਕ ਅਖ਼ਬਾਰ ਨਿਕਲਦਾ ਸੀ। ਮੈਂ ਆਪਣੀ ...
(16 ਜੁਲਾਈ 2022)
ਮਹਿਮਾਨ: 60.

 

16July2022ਜਦੋਂ ਮੈਂ ਆਪਣੇ ਅਤੀਤ ਦੇ ਪੰਨੇ ਫਰੋਲਦਾ ਹਾਂ ਤਾਂ ਮੈਨੂੰ ਛੇਵੀਂ ਜਮਾਤ ਦੇ ਵਿਦਿਆਰਥੀ ਸਮੇਂ ਦੀ ਇੱਕ ਘਟਨਾ ਚੇਤੇ ਆਉਂਦੀ ਹੈਅੰਦਾਜ਼ਨ ਚਾਰ ਕੁ ਸੌ ਸਫ਼ਿਆਂ ਦਾ ਸਵਰਗਵਾਸੀ ਨਾਨਕ ਸਿੰਘ ਦਾ ਨਾਵਲ ਦਾ ‘ਇੱਕ ਮਿਆਨ ਦੋ ਤਲਵਾਰਾਂ’ ਮੈਂ ਪਿੰਡ ਦੀ ਲਾਇਬਰੇਰੀ ਵਿੱਚੋਂ ਜਾਰੀ ਕਰਵਾਇਆ ਸੀ “ਐਨੀ ਮੋਟੀ ਕਿਤਾਬ ਪੜ੍ਹ ਲਵੇਂਗਾ?” ਕਿਤਾਬ ਜਾਰੀ ਕਰਨ ਵਾਲੇ ਪਿੰਡ ਦੇ ਹੀ ਇੱਕ ਪੜ੍ਹੇ-ਲਿਖੇ ਨੌਜਵਾਨ ਨੇ ਪ੍ਰਸ਼ਨ ਕੀਤਾਮੇਰੇ ‘ਆਹੋ ਜੀ’ ਕਹਿਣ ’ਤੇ ਉਸ ਨੇ ਕਿਤਾਬ ਜਾਰੀ ਕਰ ਦਿੱਤੀਕਿਤਾਬ ਜਾਰੀ ਕਰਨ ਉਪਰੰਤ ਮੈਂ ਉੱਥੇ ਪਏ ਬੈਂਚ ’ਤੇ ਬਹਿ ਕੇ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀਪੰਜ-ਛੇ ਘੰਟਿਆਂ ਵਿੱਚ ਮੈਂ ਕਾਫੀ ਪੰਨੇ ਪੜ੍ਹ ਲਏਚਾਰ-ਪੰਜ ਦਿਨਾਂ ਵਿੱਚ ਮੈਂ ਉਹ ਸਾਰੀ ਪੁਸਤਕ ਪੜ੍ਹ ਲਈਕਿਤਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਘਰਸ਼ਮਈ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਸੀਬਾਲ ਮਨ ਸਰਾਭਾ ਜੀ ਦੀ ਕੁਰਬਾਨੀ ਨੂੰ ਸਿਜਦਾ ਕਰ ਰਿਹਾ ਸੀ

ਜਿਸ ਦਿਨ ਮੈਂ ਕਿਤਾਬ ਪੜ੍ਹ ਕੇ ਹਟਿਆ, ਉਸੇ ਦਿਨ ਸ਼ਾਮ ਨੂੰ ਇੱਕ ਅਜੀਬ ਗੱਲ ਹੋਈਉਨ੍ਹਾਂ ਦਿਨਾਂ ਵਿੱਚ ਟੀ.ਵੀ. ਨੇ ਲੋਕਾਂ ਦੇ ਘਰਾਂ ਅੰਦਰ ਦਸਤਕ ਨਹੀਂ ਸੀ ਦਿੱਤੀਟਾਵੇਂ-ਟਾਵੇਂ ਘਰਾਂ ਵਿੱਚ ਰੇਡਿਓ ਹੁੰਦਾ ਸੀ ਅਤੇ ਜਾਂ ਫਿਰ ਪੰਚਾਇਤ ਵੱਲੋਂ ਪਿੰਡ ਦੀ ਸੱਥ ਵਿੱਚ ਲੋਕਾਂ ਦੇ ਸੁਣਨ ਲਈ ਰੇਡਿਓ ਦਾ ਪ੍ਰਬੰਧ ਕੀਤਾ ਹੁੰਦਾ ਸੀਲੋਕਾਂ ਦਾ ਝੁਰਮਟ ਜਾਂ ਤਾਂ ਠੰਡੂ ਰਾਮ ਵਾਲਾ ਦਿਹਾਤੀ ਪ੍ਰੋਗਰਾਮ ਦੇਖ ਕੇ ਖੁਸ਼ ਹੁੰਦਾ ਸੀ ਜਾਂ ਫਿਰ ਸ਼ਾਮ ਦੀਆਂ ਖ਼ਬਰਾਂ ਬੜੀ ਇਕਾਗਰ ਬਿਰਤੀ ਨਾਲ ਸੁਣਦੇ ਸਨਖ਼ਬਰਾਂ ਸੁਣਨ ਵੇਲੇ ਸੱਥ ਵਿੱਚ ਸਾਡੇ ਦੋ ਅਧਿਆਪਕ ਵੀ ਬੈਠੇ ਸਨਮੈਂ ਆਪਣੇ ਹਾਣੀਆਂ ਨਾਲ ਖੇਡ ਰਿਹਾ ਸੀ, ਪਰ ਮੇਰਾ ਧਿਆਨ ਖ਼ਬਰਾਂ ਵੱਲ ਸੀਉਸ ਵੇਲੇ ਹੀ ਰੇਡਿਓ ਤੋਂ ਖ਼ਬਰ ਪ੍ਰਸਾਰਤ ਹੋਈ ਕਿ ਨਾਨਕ ਸਿੰਘ ਦੇ ਨਾਵਲ ‘ਇੱਕ ਮਿਆਨ ਦੋ ਤਲਵਾਰਾਂ’ ਨੂੰ ਸਾਹਿਤ ਅਕੈਡਮੀ ਦਾ ਇਨਾਮ ਮਿਲਿਆ ਹੈਮੇਰੇ ਮਨ ਨੂੰ ਇਹ ਖ਼ਬਰ ਪੜ੍ਹਕੇ ਅੰਤਾਂ ਦਾ ਸਕੂਨ ਪ੍ਰਾਪਤ ਹੋਇਆ ਕਿ ਇਹ ਕਿਤਾਬ ਮੈਂ ਅੱਜ ਹੀ ਪੜ੍ਹ ਕੇ ਹਟਿਆ ਹਾਂ

ਖ਼ਬਰ ਸੁਣਨ ਤੋਂ ਬਾਅਦ ਅਧਿਆਪਕ ਸਾਹਿਬਾਨ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ ਕਿ ਇਹ ਕੋਈ ਵਧੀਆ ਕਿਤਾਬ ਹੀ ਹੋਣੀ ਹੈ, ਜਿਸ ਨੂੰ ਐਡਾ ਵੱਡਾ ਇਨਾਮ ਮਿਲਿਆ ਹੈਉਨ੍ਹਾਂ ਦੀ ਗੱਲ ਸੁਣਦਿਆਂ ਹੀ ਮੈਂ ਉਨ੍ਹਾਂ ਦੇ ਲਾਗੇ ਜਾ ਕੇ ‘ਇੱਕ ਮਿਆਨ ਦੋ ਤਲਵਾਰਾਂ’ ਨਾਵਲ ਦੀ ਕਹਾਣੀ ਸੁਣਾਉਣ ਲੱਗ ਪਿਆਅਧਿਆਪਕ ਛੇਵੀਂ ਜਮਾਤ ਵਿੱਚ ਪੜ੍ਹਦੇ ਮੋਹਨ ਵੱਲ ਹੈਰਾਨ ਹੋ ਕੇ ਵੇਖ ਰਹੇ ਸਨਇੱਕ ਬਜ਼ੁਰਗ ਨੇ ਮੇਰੇ ਵੱਲ ਗਹੁ ਨਾਲ ਵਿਹੰਦਿਆਂ ਕਿਹਾ, “ਤੁਸੀਂ ਮੇਰੇ ਬੋਲ ਯਾਦ ਰੱਖਿਓ, ਇਹ ਮੁੰਡਾ ਵੱਡਾ ਹੋ ਕੇ ਕਾਨੂੰਗੋ ਬਣੇਗਾ।” ਉਸ ਬਜ਼ੁਰਗ ਦੇ ਅਸੀਸ ਵਰਗੇ ਬੋਲ ਹਮੇਸ਼ਾ ਹੀ ਮੇਰੇ ਅੰਗ-ਸੰਗ ਰਹੇ ਨੇਕਾਨੂੰਗੋ ਤਾਂ ਭਾਵੇਂ ਨਹੀਂ ਬਣਿਆ ਪਰ ਜਵਾਨੀ ਪਹਿਰੇ ਬੇਰੁਜ਼ਗਾਰੀ ਦਾ ਸੰਤਾਪ ਨਹੀਂ ਹੰਢਾਇਆਬੀ.ਐੱਡ. ਦੇ ਨਤੀਜੇ ਤੋਂ ਦੋ ਮਹੀਨਿਆਂ ਬਾਅਦ 21 ਵਰ੍ਹਿਆਂ ਦੀ ਉਮਰ ਵਿੱਚ ਮੈਂ ਰੈਗੂਲਰ ਤੌਰ ’ਤੇ ਅਧਿਆਪਕ ਬਣ ਗਿਆਕਲਮ, ਕਾਗਜ਼ ਅਤੇ ਕਿਤਾਬਾਂ ਨਾਲ ਪਹਿਲਾਂ ਵਾਂਗ ਹੀ ਮੇਰਾ ਨਹੁੰ-ਮਾਸ ਵਰਗਾ ਰਿਸ਼ਤਾ ਬਣਿਆ ਰਿਹਾਵਿਦਿਆਰਥੀਆਂ ਨੂੰ ਵੀ ਉਸਾਰੂ ਸਾਹਿਤ ਪੜ੍ਹਨ ਦੀ ਪ੍ਰੇਰਨਾ ਦਿੰਦਾ ਰਿਹਾ

ਅਧਿਆਪਕ ਹੁੰਦਿਆਂ 1981 ਵਿੱਚ ਪੰਜਾਬ ਦੇ ਜਿਹੜੇ ਪੰਜ ਅਧਿਆਪਕ ਸਟੇਟ ਦੇ ਉੱਤਮ ਅਧਿਆਪਕਾਂ ਵਜੋਂ ਚੁਣੇ ਗਏ, ਉਨ੍ਹਾਂ ਵਿੱਚੋਂ ਇੱਕ ਮੈਂ ਵੀ ਸਾਂਵਿਲੱਖਣ ਗੱਲ ਇਹ ਵੀ ਸੀ ਕਿ ਵਿੱਦਿਅਕ ਪ੍ਰਾਪਤੀਆਂ ਦੇ ਆਧਾਰ ’ਤੇ ਇਹ ਸਟੇਟ ਐਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਮੇਰੀ ਉਮਰ ਸਭ ਤੋਂ ਛੋਟੀ ਸੀਪਰ ਮੈਰਿਟ ਵਿੱਚ ਮੈਂ ਸਭ ਤੋਂ ਸਿਖਰਲੇ ਡੰਡੇ ’ਤੇ ਪਹੁੰਚਿਆ ਹੋਇਆ ਸੀ

ਦਰਅਸਲ ਲੇਖਕ ਨਿਰੋਲ ਕਲਪਨਾ ਦੇ ਆਧਾਰ ’ਤੇ ਨਹੀਂ ਲਿਖ ਸਕਦਾਉਸ ਦਾ ਵਿਸ਼ਾਲ ਅਨੁਭਵ ਮਨ ਦੇ ਪਿੰਡਿਆਂ ’ਤੇ ਹੰਢਾਇਆ ਦਰਦ ਅਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਉਸ ਦੀ ਸਾਹਿਤ ਸਿਰਜਣਾ ਵਿੱਚ ਬਹੁਤ ਸਹਾਈ ਹੁੰਦਾ ਹੈਭੁੱਖ, ਖਾਲੀ ਜੇਬ ਅਤੇ ਗੁਰਬਤ ਭਰਿਆ ਬਚਪਨ ਅਤੇ ਜਵਾਨੀ ਦੇ ਵੱਡੇ ਹਿੱਸੇ ਦੇ ਸਫਰ ਸਮੇਂ ਕੀਤਾ ਸੰਘਰਸ਼ਮਈ ਘੋਲ ਸੂਖ਼ਮਭਾਵੀ ਲੇਖਕਾਂ ਦੀ ਪਕੜ ਤੋਂ ਬਾਹਰ ਨਹੀਂ ਜਾ ਸਕਦਾਸਾਹਿਤ ਦੇ ਖੇਤਰ ਦਾ ਪਹਿਲਾ ਗੁਰੂ ਮੈਂ ਆਪਣੇ ਸਵ: ਪਿਤਾ ਪੰਡਤ ਹਰੀ ਰਾਮ ਜੀ ਨੂੰ ਮੰਨਦਾ ਹਾਂਭਾਵੇਂ ਉਹ ਅੱਖਾਂ ਤੋਂ ਮੁਨਾਖੇ ਸਨ ਪਰ ਉਨ੍ਹਾਂ ਅੰਦਰ ਕਵਿਤਾ ਦਾ ਝਰਨਾ ਫੁੱਟਦਾ ਸੀਲਿਖਣ ਤੋਂ ਅਸਮਰਥ ਹੋਣ ਕਾਰਨ ਉਹ ਮੈਨੂੰ ਆਪਣੇ ਕੋਲ ਬੁਲਾ ਲੈਂਦੇ ਸਨਉਸ ਵੇਲੇ ਮੈਂ ਛੇਵੀਂ ਜਮਾਤ ਦਾ ਵਿਦਿਆਰਥੀ ਸੀਉਨ੍ਹਾਂ ਦੀ ਆਵਾਜ਼ ਤੋਂ ਹੀ ਮੈਂ ਅੰਦਾਜ਼ਾ ਲਾ ਲੈਂਦਾ ਸੀ ਕਿ ਹੁਣ ਇਨ੍ਹਾਂ ਨੇ ਮੈਨੂੰ ਕੁਝ ਬੋਲ ਕੇ ਲਿਖਵਾਉਣਾ ਹੈਮੈਂ ਕਾਪੀ ਪੈੱਨ ਲੈ ਕੇ ਉਨ੍ਹਾਂ ਕੋਲ ਬਹਿ ਜਾਂਦਾਉਹ ਬੋਲੀ ਜਾਂਦੇ ਅਤੇ ਮੈਂ ਲਿਖੀ ਜਾਂਦਾਬਾਅਦ ਵਿੱਚ ਉਹ ਮੈਨੂੰ ਕਹਿੰਦੇ, ‘ਪੜ੍ਹ ਕੇ ਸੁਣਾ’ ਮੈਂ ਉਨ੍ਹਾਂ ਨੂੰ ਪੜ੍ਹ ਕੇ ਸੁਣਾਉਂਦਾਇੰਜ ਉਹ ਕਵਿਤਾ ਉਨ੍ਹਾਂ ਦੇ ਵੀ ਯਾਦ ਹੋ ਜਾਂਦੀ ਅਤੇ ਮੇਰੇ ਵੀ

ਇਸ ਤਰ੍ਹਾਂ ਕਲਮ ਰਾਹੀਂ ਕਾਵਿ-ਮਈ ਸ਼ਬਦ ਲਿਖਣ ਦੀ ਗੁੜ੍ਹਤੀ ਮੈਨੂੰ ਪਿਤਾ ਜੀ ਤੋਂ ਹੀ ਮਿਲੀਬਾਅਦ ਵਿੱਚ ਮੈਂ ਆਪਣੀ ਅਲੱਗ ਕਾਪੀ ਲਾ ਲਈਉਸਾਰੂ ਸਾਹਿਤ ਪੜ੍ਹਨ ਦੀ ਚੇਟਕ ਵੀ ਛੇਵੀਂ ਸੱਤਵੀਂ ਜਮਾਤ ਵਿੱਚ ਹੀ ਲੱਗ ਗਈਆਪਣੇ ਲਿਖੇ ਗੀਤ, ਕਵਿਤਾਵਾਂ ਅਤੇ ਕਹਾਣੀਆਂ ਨੂੰ ਅਨਮੋਲ ਸਰਮਾਏ ਵਾਂਗ ਸੰਭਾਲਣ ਦੀ ਜਾਚ ਮੈਂ ਉਸ ਉਮਰ ਵਿੱਚ ਹੀ ਸਿੱਖ ਲਈ ਸੀਉਸ ਉਮਰ ਦੀ ਇਹ ਘਟਨਾ ਹਮੇਸ਼ਾ ਮੇਰੇ ਅੰਗ-ਸੰਗ ਰਹਿੰਦੀ ਹੈਉਨ੍ਹਾਂ ਦਿਨਾਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਸ਼ਹਿਰ ਤੋਂ ‘ਸਰਪੰਚ’ ਨਾਂ ਦਾ ਸਪਤਾਹਿਕ ਅਖ਼ਬਾਰ ਨਿਕਲਦਾ ਸੀਮੈਂ ਆਪਣੀ ਕਾਵਿ-ਮਈ ਰਚਨਾ ਉਸ ਅਖ਼ਬਾਰ ਨੂੰ ਭੇਜ ਦਿੱਤੀਰਚਨਾ ’ਤੇ ਆਪਣੇ ਨਾਂ ਦੇ ਨਾਲ ਮੈਂ ਆਪਣੇ ਪਿੰਡ ਦਾ ਨਾਂ ਵੀ ਲਿਖ ਦਿੱਤਾ ਪੰਦਰਾਂ ਕੁ ਦਿਨ ਬੀਤ ਗਏਇੱਕ ਦਿਨ ਛੁੱਟੀ ਵਾਲੇ ਦਿਨ ਆਪਣੇ ਹਾਣੀਆਂ ਨਾਲ ਮੈਂ ਬੰਟੇ ਖੇਡ ਰਿਹਾ ਸੀਓਧਰੋਂ ਪਿੰਡ ਦਾ ਸਰਪੰਚ ਪੰਚਾਇਤ ਮੈਂਬਰਾਂ ਨਾਲ ਸਾਡੇ ਲਾਗੇ ਦੀ ਜਦੋਂ ਲੰਘ ਰਿਹਾ ਸੀ ਤਾਂ ਮੈਨੂੰ ਵੇਖ ਕੇ ਰੁਕ ਗਿਆਮੇਰੀ ਬਾਂਹ ਫੜ ਕੇ ਮੈਨੂੰ ਖੜ੍ਹਾ ਕਰਦਿਆਂ ਕਿਹਾ, “ਤੂੰ ਲਿਖਦਾ ਵੀ ਐਂ? ਤੇਰੀ ਅੱਜ ਕਵਿਤਾ ਸਰਪੰਚ ਅਖ਼ਬਾਰ ਵਿੱਚ ਛਪੀ ਐਸਾਨੂੰ ਵੀ ਪਿੰਡ ਦਾ ਨਾਂ ਪੜ੍ਹ ਕੇ ਹੀ ਪਤਾ ਲੱਗਿਆ ਕਿ ਇਹ ਤਾਂ ਪੰਡਤਾਂ ਦੇ ਮੋਹਨ ਦੀ ਲਿਖੀ ਹੋਈ ਕਵਿਤਾ ਹੈ।”

ਮੈਂ ਬੜੇ ਹੀ ਉਤਸ਼ਾਹ ਅਤੇ ਚਾਅ ਨਾਲ ਪੁੱਛਿਆ, “ਅਖ਼ਬਾਰ ਕਿੱਥੇ ਹੈ?” ਉਸਨੇ ਦੱਸਿਆ ਕਿ ਮੇਰੀ ਬੈਠਕ ਵਿੱਚ ਮੰਜੇ ਦੇ ਸਿਰਹਾਣੇ ਹੇਠ ਰੱਖਿਆ ਹੋਇਆ ਹੈ, ਜਾ ਕੇ ਲੈ ਆਮੈਂ ਬੰਟੇ ਤਾਂ ਉੱਥੇ ਹੀ ਸੁੱਟ ਦਿੱਤੇਆਪ ਮੁਹਾਰੇ ਸਰਪੰਚ ਦੇ ਘਰ ਵੱਲ ਦੌੜ ਪਿਆਰਸਤੇ ਵਿੱਚ ਇੰਜ ਭੱਜੇ ਜਾਂਦਿਆਂ ਕੁੱਤੇ ਵੀ ਮਗਰ ਪਏ ਪਰ ਮੈਨੂੰ ਕੋਈ ਪਰਵਾਹ ਨਹੀਂ ਸੀਜਦੋਂ ਅੱਧ ਖੁੱਲ੍ਹਿਆ ਬੂਹਾ ਖੋਲ੍ਹ ਕੇ ਸਰਪੰਚ ਦੇ ਘਰ ਅੰਦਰ ਦਾਖ਼ਲ ਹੋਇਆ ਤਾਂ ਉਹਦੀ ਪਤਨੀ ਨੇ ਮੈਨੂੰ ਸਾਹੋ-ਸਾਹ ਹੁੰਦਿਆਂ ਪੁੱਛਿਆ, “ਕਿਵੇਂ ਸਾਹ ਚਾੜ੍ਹਿਐ? ਕੋਈ ਮੁੰਡੇ ਤਾਂ ਨਹੀਂ ਕੁੱਟਣ ਲਈ ਤੇਰੇ ਮਗਰ ਪਏ ਹੋਏ?”

ਮੈਂ ਆਲੇ-ਦੁਆਲੇ ਵਿਹੰਦਿਆਂ ਉਤਸੁਕਤਾ ਨਾਲ ਕਿਹਾ, “ਸਰਪੰਚ ਸਾਹਿਬ ਨੇ ਅਖ਼ਬਾਰ ਮੰਗਵਾਇਐਕਿੱਥੇ ਪਿਆ ਹੈ?” ਉਸ ਨੇ ਸਿਰਹਾਣੇ ਥੱਲਿਉਂ ਚੁੱਕ ਕੇ ਮੈਨੂੰ ਫੜਾ ਦਿੱਤਾਅਖ਼ਬਾਰ ਵਿੱਚ ਆਪਣਾ ਨਾਂ ਅਤੇ ਕਵਿਤਾ ਪੜ੍ਹ ਕੇ ‘ਪਹਿਲੇ ਇਸ਼ਕ’ ਵਰਗਾ ਸਰੂਰ ਆਇਆਮੇਰੇ ਪੈਰ ਧਰਤੀ ’ਤੇ ਨਹੀਂ ਸਨ ਲੱਗ ਰਹੇਆਪਣੇ ਜਮਾਤੀਆਂ ਨੂੰ ਜਦੋਂ ਮੈਂ ਅਖ਼ਬਾਰ ਵਿਖਾਉਂਦਿਆਂ ਆਪਣੀ ਛਪੀ ਕਵਿਤਾ ਸਬੰਧੀ ਦੱਸਿਆ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਆਇਆਹਾਂ, ਦੋ-ਤਿੰਨ ਅਧਿਆਪਕਾਂ ਨੇ ਮੈਨੂੰ ਹੱਲਾਸ਼ੇਰੀ ਜ਼ਰੂਰ ਦਿੱਤੀ

ਬੱਸ ਦਾ ਸਫ਼ਰ ਕਰਦਿਆਂ ਕੁਝ ਨਾ ਕੁਝ ਲਿਖਣ ਲਈ ਬੱਸ ਦੇ ਟਿਕਟ ਦਾ ਸਹਾਰਾ ਵੀ ਕਈ ਵਾਰ ਲਿਆ ਹੈਮੇਰੀ ਕਮਜ਼ੋਰੀ ਰਹੀ ਹੈ ਕਿ ਬੱਸ ਦਾ ਸਫ਼ਰ ਕਰਦਿਆਂ ਬੱਸ ਸਟੈਂਡ ਦੇ ਬੁੱਕ ਸਟਾਲ ’ਤੇ ਜਦੋਂ ਨਜ਼ਰ ਪੈ ਜਾਂਦੀ ਤਾਂ ਮੇਰੇ ਪੈਰ ਬੱਸ ਤੋਂ ਉੱਤਰ ਕੇ ਬਦੋ-ਬਦੀ ਬੁੱਕ ਸਟਾਲ ਵੱਲ ਹੋ ਜਾਂਦੇ ਅਤੇ ਮੈਂ ਉੱਥੇ ਪਏ ਮੈਗ਼ਜ਼ੀਨਾਂ ਦੇ ਪੰਨੇ ਫਰੋਲਣ ਲੱਗ ਜਾਂਦਾਇੱਕ ਵਾਰ ਇੰਜ ਵੀ ਹੋਇਆ ਕਿ ਮੈਂ ਮੈਗਜ਼ੀਨ ਪੜ੍ਹਨ ਵਿੱਚ ਖੁੱਭ ਗਿਆਬੱਸ ਚੱਲ ਪਈਇੰਟਰਵਿਊ ਲਈ ਸਰਟੀਫਿਕੇਟਾਂ ਵਾਲੀ ਫਾਇਲ ਸੀਟ ’ਤੇ ਹੀ ਪਈ ਸੀਬਾਅਦ ਵਿੱਚ ਕੰਡਕਟਰ ਦੀ ਮਿਹਰਬਾਨੀ ਸਦਕਾ ਉਹ 5-6 ਘੰਟਿਆਂ ਦੀ ਜੱਦੋਜਹਿਦ ਬਾਅਦ ਮਿਲ ਗਈ ਸੀਇਹ ਕਮਜ਼ੋਰੀ ਹੁਣ ਵੀ ਮੇਰੇ ਅੰਗ-ਸੰਗ ਹੈ

ਕੁਰਕਸ਼ੇਤਰਾ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਕਾਲਜ ਮੈਗੀਜ਼ੀਨ ਦਾ ਵਿਦਿਆਰਥੀ ਐਡੀਟਰ, ਕਾਲਜ ਯੂਨੀਅਨ ਦਾ ਪ੍ਰਧਾਨ, ਪੰਜਾਬੀ ਸਾਹਿਤ ਸਭਾ ਦਾ ਪ੍ਰਧਾਨ ਅਤੇ ਮੰਚ ਸੰਚਾਲਨ ਕਰਦਿਆਂ ਸਟੇਜ ’ਤੇ ਨਪੇ-ਤੁਲੇ ਸ਼ਬਦਾਂ ਵਿੱਚ ਬੋਲਣ ਦੀ ਜਾਚ ਉੱਥੋਂ ਹੀ ਸਿੱਖੀਪੜ੍ਹਾਈ ਦੇ ਖੇਤਰ ਵਿੱਚ ਵੀ ਪਿੱਛੇ ਨਹੀਂ ਰਿਹਾਸੰਘਰਸ਼ ਮੇਰੇ ਅੰਗ-ਸੰਗ ਰਿਹਾ ਹੈਹਾਂ, ਦੋ ਪਾਸੜ ਪਿਆਰ ਦੇ ਕੜੱਕ ਕਰਕੇ ਟੁੱਟਣ ਦਾ ਦਰਦ ਹੁਣ ਤਕ ਹੰਢਾ ਰਿਹਾ ਹਾਂਮੇਰਾ ਪਲੇਠਾ ਕਾਵਿ ਸੰਗ੍ਰਹਿ, ਟੁੱਟਿਆ ਹਾਰ, ਉਸ ਅਧਵਾਟੇ ਰਹੇ ਪਿਆਰ ਨੂੰ ਹੀ ਸਮਰਪਤ ਹੈਸਾਹਿਤ ਦੇ ਖੇਤਰ ਵਿੱਚ ਛੇ ਕਾਵਿ ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ, ਚਾਰ ਮਿੰਨੀ ਕਹਾਣੀ ਸੰਗ੍ਰਹਿ, ਛੇ ਵਾਰਤਕ ਦੀਆਂ ਪੁਸਤਕਾਂ ਅਤੇ ਇੱਕ ਇਕਾਂਗੀ ਸੰਗ੍ਰਹਿ ਮੇਰੀ ਜ਼ਿੰਦਗੀ ਦਾ ਅਨਮੋਲ ਸਰਮਾਇਆ ਹਨਵੱਖ-ਵੱਖ ਲੇਖਕਾਂ ਦੀਆਂ ਸਾਹਿਤਕ ਪੁਸਤਕਾਂ ਹਮੇਸ਼ਾ ਹੀ ਮੇਰੇ ਪੜ੍ਹਨ ਵਾਲੇ ਟੇਬਲ ਦੇ ਆਲੇ-ਦੁਆਲੇ ਪਈਆਂ ਰਹਿੰਦੀਆਂ ਨੇਜਦੋਂ ਵੀ ਸਮਾਂ ਮਿਲਦਾ ਹੈ, ਉਨ੍ਹਾਂ ਨੂੰ ਪੜ੍ਹਦਾ ਹਾਂਕਲਮ ਦਾ ਸਫਰ ਨਿਰੰਤਰ ਜਾਰੀ ਹੈਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਸਾਹਿਤ ਸਭਾਵਾਂ ਨੇ ਮੇਰੀ ਸਾਹਿਤਕ ਸਾਧਨਾਂ ਦੀ ਕਦਰ ਕਰਦਿਆਂ ਮਾਣ-ਸਨਮਾਨ ਵੀ ਝੋਲੀ ਪਾਏ ਹਨਪਰ ਸਭ ਤੋਂ ਵੱਡਾ ਸਨਮਾਨ ਜਿੱਥੇ ਪਾਠਕਾਂ ਦਾ ਭਰਵਾਂ ਹੁੰਘਾਰਾ ਹੈ, ਉੱਥੇ ਹੀ ਆਪਣੀ ਜਨਮ ਭੂਮੀ ਪਿੰਡ ਕਾਂਝਲਾ ਵਿੱਚ ਪੰਚਾਇਤ ਵੱਲੋਂ ਮਿਲੇ ਸਨਮਾਨ ਅਤੇ ਖਾਲਸਾ ਕਾਲਜ ਗੜ੍ਹਦੀਵਾਲਾ (ਹੁਸ਼ਿਆਰਪੁਰ) ਤੋਂ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਐਵਾਰਡ ਮੇਰਾ ਵਡਮੁੱਲਾ ਸਰਮਾਇਆ ਹਨ

ਰਿਸ਼ਤਿਆਂ ਵਿੱਚ ਆਰਥਿਕ ਪੱਖ ਦਾ ਭਾਰੂ ਹੋਣਾ, ਦੋਸਤੀ ਵਿੱਚ ਬੇਵਫ਼ਾਈ ਜਾਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਮਨੁੱਖ ਦੀ ਪਦਾਰਥਕ ਦੌੜ, ਨਸ਼ਿਆਂ ਕਾਰਨ ਆਰਥਿਕ, ਮਾਨਸਿਕ, ਸਰੀਰਕ ਅਤੇ ਬੌਧਿਕ ਕੰਗਾਲੀ, ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਵੇਖ ਕੇ ਕਲਮ ਆਪ ਮੁਹਾਰੇ ਝਰਨੇ ਵਾਂਗ ਵਹਿ ਉੱਠਦੀ ਹੈਦੁਆ ਕਰਦਾ ਹਾਂ ਕਿ ਮੇਰੇ ਹਿੱਸੇ ਆਇਆ ਦਰਦ ਸਲਾਮਤ ਰਹੇ ਅਤੇ ਮੇਰਾ ਕਲਮ ਨਾਲ ਰਿਸ਼ਤਾ ਨਹੁੰ-ਮਾਸ ਦੇ ਰਿਸ਼ਤੇ ਵਾਂਗ ਕਾਇਮ ਰਹੇ

*****

ਫੋਟੋ 1. ਖਾਲਸਾ ਕਾਲਜ ਗੜ੍ਹਦੀਵਾਲਾ ਤੋਂ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਐਵਾਰਡ ਪ੍ਰਾਪਤ ਕਰਦੇ ਹੋਏ
ਫੋਟੋ 2. ਮੇਰਾ ਸਾਹਿਤਕ ਖਜ਼ਾਨਾ
ਫੋਟੋ 3. ਸ਼੍ਰੀ ਹਰਪਾਲ ਚੀਮਾ, ਵਿੱਤ ਮੰਤਰੀ, ਪੰਜਾਬ ਤੋਂ ਸਨਮਾਨ ਪ੍ਰਾਪਤ ਕਰਦੇ ਹੋਏ
ਫੋਟੋ 4. ਪਦਮਸ਼੍ਰੀ ਡਾ. ਸੁਰਜੀਤ ਪਾਤਰ ਅਤੇ ਡਾ. ਲਖਵਿੰਦਰ ਜੌਹਲ ਨਾਲ

***

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3689)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author