MohanSharma7“‘ਖੜ੍ਹਾ ਹੋ ਜਾ ... ਬੰਦੇ ਦਾ ਪੁੱਤ ਬਣ ਕੇ ... ਨਹੀਂ ਫਿਰ ...।’ ਭੈਣ ਦੇ ਗੁੱਸੇ ਦਾ ...
(3 ਫਰਵਰੀ 2019)

 

ਪੰਜਾਬ ਦੇ ਅੰਦਾਜ਼ਨ 55 ਕੁ ਲੱਖ ਪਰਿਵਾਰਾਂ ਉੱਤੇ ਜੇਕਰ ਨਜ਼ਰ ਮਾਰੀਏ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੰਯੁਕਤ ਪਰਿਵਾਰਾਂ ਦੀ ਥਾਂ ਇਕਹਿਰੇ ਪਰਿਵਾਰ ਸੀਮਤ ਜਿਹੇ ਪਰਿਵਾਰਕ ਮੈਂਬਰਾਂ ਨਾਲ ਰਹਿ ਰਹੇ ਹਨਘਰ ਦੇ ਬਜ਼ੁਰਗ ਆਪਣੇ ਘਸਮੈਲੇ ਜਿਹੇ ਕੱਪੜਿਆਂ ਵਿੱਚ ਆਪਣੀ ਔਲਾਦ ਦੇ ਆਪਹੁਦਰਾਪਨ ਅਤੇ ਅਣ-ਦੇਖੀ ਉੱਤੇ ਝੁਰਦੇ ਹੋਏ ‘ਦੜ ਵੱਟ ਜਮਾਨਾ ਕੱਟ’ ਵਾਲੀ ਨੀਤੀ’ਤੇ ਅਮਲ ਕਰਦਿਆਂ ਸਮੇਂ ਨੂੰ ਧੱਕਾ ਦੇ ਰਹੇ ਹਨ ਜਾਂ ਫਿਰ ਵਿਆਹ ਸ਼ਾਦੀਆਂ ਵਿੱਚ ਬਹੁਤ ਸਾਰੇ ਬਜ਼ੁਰਗਾਂ ਨੂੰ ਮਿਲਣੀ ਵਾਲੇ ਕੰਬਲਾਂ ਦੀ ਰਾਖੀ ਕਰਨ ਲਈ ਬਿਠਾ ਦਿੱਤਾ ਜਾਂਦਾ ਹੈਮਾਪਿਆਂ ਦੀ ਪਦਾਰਥਕ ਸੋਚ ਨੇ ਘਰ ਦੇ ਵਾਰਸ ਪੈਦਾ ਕਰਨ ਦੀ ਇੱਛਾ ਨਾਲ ਬਹੁਤ ਸਾਰੇ ਘਰਾਂ ਵਿੱਚ ਕੁੜੀਆਂ ਦੇ ਨਿਰਛੱਲ ਹਾਸੇ, ਸੁਹਿਰਦਤਾ, ਸੰਜਮ, ਸਬਰ, ਸੰਤੋਖ, ਅਨੁਸ਼ਾਸਨਬੱਧਤਾ ਅਤੇ ਸਾਕਾਰਤਮਕ ਸੋਚ ਨੂੰ ਗ੍ਰਹਿਣ ਜਿਹਾ ਲਾ ਦਿੱਤਾ ਹੈਘਰਾਂ ਦੇ ਇਕਲੌਤੇ ਪੁੱਤਾਂ ਨੂੰ ਬਹੁਤ ਸਾਰੇ ਮਾਪਿਆਂ ਦੇ ਲਾਡ ਨੇ ਜ਼ਿੱਦੀ, ਆਵਾਰਾ, ਆਪਹੁਦਰਾ ਅਤੇ ਲੰਡਰ ਬਣਾ ਕੇ ਨੈਤਿਕਤਾ, ਸਦਾਚਾਰ, ਉੱਚ ਆਦਰਸ਼ ਅਤੇ ਸ਼ਹਿਣਸੀਲਤਾ ਤੋਂ ਸੱਖਣੇ ਕਰ ਦਿੱਤਾ ਹੈ ਅਤੇ ਇਸ ਕਾਰਨ ਹੀ ਜਵਾਨੀ ਦਾ ਵੱਡਾ ਹਿੱਸਾ ਨਸ਼ਿਆਂ ਦੀ ਦਲਦਲ ਵਿੱਚ ਧਸ ਗਿਆ ਹੈ

ਅਜਿਹੇ ਹੀ ਇੱਕ 30 ਕੁ ਸਾਲਾਂ ਦੇ ਨੌਜਵਾਨ ਨਾਲ ਵਾਹ ਪਿਆ, ਜੋ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਆਪਣਾ ਸਰੀਰਕ ਅਤੇ ਮਾਨਸਿਕ ਸੰਤੁਲਨ ਗੁਆ ਕੇ ਬੌਧਿਕ ਕੰਗਾਲੀ ਭੋਗ ਰਿਹਾ ਸੀਉਸ ਨੂੰ ਨਸ਼ਾ ਮੁਕਤ ਕਰਕੇ ਜਦੋਂ ਮੁੱਖ ਧਾਰਾ ਵਿੱਚ ਲਿਆਂਦਾ ਗਿਆ ਤਾਂ ਇੱਕ ਦਿਨ ਉਸ ਨੇ ਭਰੇ ਮਨ ਨਾਲ ਆਪਣੀ ਜ਼ਿੰਦਗ਼ੀ ਦਾ ਪੰਨਾ ਫਰੋਲਦਿਆਂ ਕਿਹਾ, “ਦੇਖੋ ਜੀ, ਮੈਂ ਆਪਣੀ 28-30 ਸਾਲ ਦੀ ਉਮਰ ਵਿੱਚ ਹਰ ਤਰ੍ਹਾਂ ਦਾ ਐਬ ਕੀਤੈਲੜਾਈ-ਝਗੜੇ, ਚੋਰੀਆਂ, ਮਾਂ-ਪਿਓ ਦੀ ਕੁੱਟ-ਮਾਰ, ਉਨ੍ਹਾਂ ਦੇ ਗਲ ਗੂਠਾ ਦੇ ਕੇ ਜ਼ਮੀਨ ਦੇ 10 ਕੀਲਿਆਂ ਵਿੱਚੋਂ 2 ਕੀਲੇ ਗਹਿਣੇ ਕਰਕੇ ਨਸ਼ਿਆਂ ਦਾ ਝੱਸ ਪੂਰਾ ਕਰਦਾ ਰਿਹਾ ਹਾਂਰਿਸ਼ਤੇਦਾਰ ਵੀ ਪਾਸਾ ਵੱਟਦੇ ਰਹੇਜੇ ਕਿਸੇ ਨੇ ਮੈਂਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਗਲ ਪੈਂਦਾ ਰਿਹਾ ਹਾਂਮਾਪਿਆਂ ਦੀ ਚੰਗਾ ਪੜ੍ਹਾ-ਲਿਖਾ ਕੇ ਅਫਸਰ ਬਣਾਉਣ ਦੀ ਇੱਛਾ ਵੀ ਮੈਂ ਮਲੀਆਮੇਟ ਕਰ ਦਿੱਤੀਬਸ, 5-7 ਜਮਾਤਾਂ ਰੁੜ੍ਹ-ਖੁੜ੍ਹ ਕੇ ਮਸਾਂ ਪੂਰੀਆਂ ਕੀਤੀਆਂਘਰੋਂ ਮਿਲੇ ਖੁੱਲ੍ਹੇ ਖਰਚ ਅਤੇ ਲਾਡ ਪਿਆਰ ਨੇ ਮੈਂਨੂੰ ਅਰਸ਼ ਤੋਂ ਪਟਕਾ ਕੇ ਫਰਸ਼ ਤੇ ਮਾਰਿਆਹੁਣ ਤਾਂ ਜੀ ...।” ਉਹਦੇ ਚਿਹਰੇ’ਤੇ ਛਾਈ ਘੋਰ ਉਦਾਸੀ ਅਤੇ ਪਛਤਾਵੇ ਦੇ ਚਿੰਨ੍ਹ ਉੱਭਰ ਆਏ ਸਨਉਹਨੇ ਗੱਚ ਭਰ ਕੇ ਗੱਲ ਨੂੰ ਅਗਾਂਹ ਤੋਰਿਆ, “ਹੁਣ ਮੈਂ ਕਦੇ-ਕਦੇ ਸੋਚਦਾ ਹਾਂ ਜੀ, ਬਈ ਮੇਰੀ ਸਾਰੇ ਕਾਸੇ ਦੀ ਬਰਬਾਦੀ ਦਾ ਵੱਡਾ ਕਾਰਨ ਇਹ ਰਿਹੈ ਕਿ ਮੇਰੀ ਕੋਈ ਭੈਣ ਨਹੀਂ ਸੀਭੈਣ ਬਿਨਾਂ ...।”

“ਭੈਣ ਤੋਂ ਸੱਖਣੇ ਹੋਣ ਦਾ ਭਲਾ ਤੇਰੀ ਬਰਬਾਦੀ ਨਾਲ ਕੀ ਸਬੰਧ?” ਮੈਂ ਉਤਸੁਕਤਾ ਨਾਲ ਪੁੱਛਿਆਉਸਨੇ ਬੜੇ ਠਰ੍ਹੰਮੇ ਨਾਲ ਸਿਆਣੇ ਵਿਅਕਤੀ ਵਾਂਗ ਜਵਾਬ ਦਿੱਤਾ, “ਇੱਕ ਤਾਂ ਜੀ, ਜੇ ਮੇਰੇ ਭੈਣ ਹੁੰਦੀ ਤਾਂ ਫਿਰ ਮੈਂ ਇੰਨਾ ਚਾਂਭਲਦਾ ਨਾਜਿਹੜੀਆਂ ਲਗਾਮਾਂ ਭੈਣ ਕੱਸ ਸਕਦੀ ਐ ਨਾ, ਉਹ ਕੰਮ ਮਾਂ ਤੋਂ ਨਹੀਂ ਹੁੰਦਾਨਾਲੇ ਜੀ, ਜੇ ਘਰੇ ਧੀ-ਭੈਣ ਹੋਵੇ ਫੇਰ ਲੰਡਰ ਮੁੰਡੇ ਵੀ ਘਰੇ ਨਹੀਂ ਵੜਦੇਭੈਣ ਦੀ ਸ਼ਰਮ ਹੁੰਦੀ ਹੈਬਾਪੂ-ਬੇਬੇ ਦੀ ਮੈਂ ਕੋਈ ਪਰਵਾਹ ਨਹੀਂ ਕੀਤੀ, ਭੈਣ ਕੋਈ ਹੈ ਨਹੀਂ ਸੀ, ਬੱਸ ਜੀ, ਮੇਰਾ ਘਰ ਤਾਂ ਲੰਡਰਾਂ ਦਾ ਅੱਡਾ ਬਣ ਗਿਆ ਸੀਧੀਆਂ ਭੈਣਾਂ ਦੀ ਇਜ਼ਤ ਨੂੰ ਤਾਂ ਟਿੱਚ ਕਰਕੇ ਜਾਣਿਆਮੈਂ ਤਰ੍ਹਾਂ-ਤਰ੍ਹਾਂ ਦੇ ਨਸ਼ੇ ਕਰਕੇ ਵੈਲੀਆਂ ਦੀ ਢਾਣੀ ਦਾ ਮੋਢੀ ਬਣ ਗਿਆਬੱਸ, ਫਿਰ ਚੱਲ ਸੋ ਚੱਲ! ਜੇਲ੍ਹ ਨੂੰ ਤਾਂ ਅਸੀਂ ਦੂਜਾ ਘਰ ਸਮਝਣ ਲੱਗ ਪਏ ਸੀਥਾਣਿਆਂ ਦੀ ਕੁੱਟ ਨੇ ਸਾਨੂੰ ਢੀਠ ਬਣਾ ਦਿੱਤਾਹੁਣ ਥੋਡੀ ਸ਼ਰਣ’ਚ ਆ ਕੇ ਸੋਝੀ ਆਈ ਐ।”

“ਭੈਣਾਂ ਦੇ ਆਖੇ ਲੱਗ ਕੇ ਕੁਰਾਹੇ ਪਏ ਭਰਾ ਭਲਾ ਮੁੜ ਜਾਂਦੇ ਨੇ?” ਨਾਜਰ ਨਾਂ ਦੇ ਉਸ ਨੌਜਵਾਨ ਨੂੰ ਮੈਂ ਹੋਰ ਕੁਰੇਦਣਾ ਚਾਹਿਆ

“ਬਿਲਕੁੱਲ ਜੀ, ਇੱਕ ਵਾਰ ਅਸੀਂ 7-8 ਜਣੇ ਮੇਰੇ ਘਰ ਬੈਠੇ ਹੀ ਪੈੱਗ-ਸ਼ੈੱਗ ਲਾ ਰਹੇ ਸੀਉਨ੍ਹਾਂ ਵਿੱਚੋਂ ਇੱਕ ਮੁੰਡੇ ਦੀ ਭੈਣ ਨੇ ਸਾਡੇ ਘਰ ਆ ਕੇ ਦਹਾੜ ਮਾਰੀ, ‘ਵੇ ਸ਼ਰਮ ਕਰ ਕੁਛਘਰ ਬਾਪੂ ਬਿਮਾਰ ਪਿਐਬੇਬੇ ਨੂੰ ਵੀ ਤੇਰੇ ਇਨ੍ਹਾਂ ਲੱਛਣਾਂ ਨੇ ਰੋਗੀ ਕਰਤਾਖੜ੍ਹਾ ਹੋ ਜਾ ... ਬੰਦੇ ਦਾ ਪੁੱਤ ਬਣ ਕੇ ... ਨਹੀਂ ਫਿਰ ...।’ ਭੈਣ ਦੇ ਗੁੱਸੇ ਦਾ ਮੁੰਡਾ ਸਾਹਮਣਾ ਨਹੀਂ ਕਰ ਸਕਿਆਚੁੱਪ ਕਰਕੇ ਤੁਰ ਪਿਆ ਘਰ ਨੂੰਮੁੜ ਕੇ ਸਾਡੀ ਢਾਣੀ ਵਿੱਚ ਆਇਆ ਵੀ ਨਹੀਂਇੱਕ ਗੱਲ ਪੱਕੀ ਐ ਜੀ, ਬੇਬੇ ਦੀ ਘੂਰ ਵਿੱਚ ਤਾਂ ਲਾਡ-ਪਿਆਰ ਹੁੰਦੈ, ਭੈਣ ਦੀ ਘੂਰ ਵਿੱਚ ਤਾੜਨਾ ਹੁੰਦੀ ਐ।”

ਨਾਜਰ ਦਾਨਸ਼ਵਰਾਂ ਵਾਂਗ ਗੱਲਾਂ ਕਰ ਰਿਹਾ ਸੀ, “ਨਾਲੇ ਜੀ, ਜਦੋਂ ਘਰ ਧੀ-ਭੈਣ ਹੋਵੇ ਤਾਂ ਬੰਦਾ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੈਨਹੀਂ ਤਾਂ ਜੀ, ‘ਸਿਰ ਤੇ ਨੀ ਡੰਡਾ ਹਾਥੀ ਫਿਰੇ ਲੰਡਾ।’ ਸਾਡੀ ਗੁਆਂਢਣ ਚਾਚੀ ਧੀ ਹੋਣ ਤੇ ਇੱਕ ਬੋਲੀ ਸੁਣਾਇਆ ਕਰਦੀ ਸੀ, ‘ਹੁਣ ਘਰ ਜੰਮ ਪਈ ਧੀ ਵੇ ਨਿਰੰਜਣਾ, ਹੁਣ ਦਾਰੂ ਤੂੰ ਪੀ ਨਾ ਨਿਰੰਜਣਾ, ਤਕੜਾ ਹੋ ਕੇ ਜੀ ਵੇ ਨਿਰੰਜਣਾ।”

ਨਸ਼ਾ ਮੁਕਤ ਹੋਇਆ ਨਾਜਰ ਆਪਣੀ ਜ਼ਿੰਦਗੀ ਦਾ ਕੌੜਾ ਤਜਰਬਾ ਸਾਂਝਾ ਕਰਦਿਆਂ ਇੱਕ ਗੰਭੀਰ ਸੁਨੇਹਾ ਮਾਪਿਆਂ ਅਤੇ ਸਮਾਜ ਨੂੰ ਦੇ ਰਿਹਾ ਸੀ ਕਿ ਜੇਕਰ ਪੁੱਤਾਂ ਨੂੰ ਬਚਾਉਣਾ ਹੈ ਤਾਂ ਪਹਿਲਾਂ ਧੀਆਂ ਨੂੰ ਬਚਾਓ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਧੀਆਂ ਦੀ ਅਣਹੋਂਦ ਕਾਰਨ ਸਮਾਜ ਵਿੱਚ ਨਾਜਰ ਜਿਹੇ ਗੱਭਰੂ ‘ਨਾਜਰ ਵੈਲੀ’ ਬਣ ਕੇ ਸਮਾਜ ਨੂੰ ਕਲੰਕਤ ਕਰਦੇ ਰਹਿਣਗੇ

*****

(1472)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author