MohanSharma8ਸਾਡਾ ਅਸਲੀ ਸਰਮਾਇਆ ਸਾਡੇ ਪੁੱਤ-ਧੀ ਹਨ, ਜੇ ਇਹ ਸਰਮਾਇਆ ਹੀ ਸਾਡੇ ਕੋਲ ਨਾ ਰਿਹਾ ਫਿਰ ਜਿਉਣ ...
(29 ਜੁਲਾਈ 2023)

 

ਮਾਪਿਆਂ ਦਾ ਵੀਹ ਸਾਲਾਂ ਦਾ ਇਕਲੌਤਾ ਪੁੱਤ ਨਜ਼ਰ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਗਿਆ। ਕਹਿਰ ਦੀ ਮੌਤ ਕਾਰਨ ਸਾਰੇ ਪਿੰਡ ਵਿੱਚ ਸੰਨ੍ਹਾਟਾ ਜਿਹਾ ਛਾ ਗਿਆ। ਗ਼ਮਗੀਨ ਚਿਹਰੇ ਵਾਹੋ-ਦਾਹੀ ਉਸ ਦੇ ਘਰ ਵੱਲ ਜਾ ਰਹੇ ਸਨਮਾਂ-ਬਾਪ ਦੇ ਪੱਥਰਾਂ ਨੂੰ ਵੀ ਰਵਾਉਣ ਵਾਲੇ ਵੈਣ ਝੱਲੇ ਨਹੀਂ ਸੀ ਜਾਂਦੇਮਾਂ ਦੁਹੱਥੜਾਂ ਮਾਰ-ਮਾਰ ਕੇ ਖੂਨ ਦੇ ਅੱਥਰੂ ਕੇਰਦਿਆਂ ਕਹਿ ਰਹੀ ਸੀ, “ਵੇ ਪੁੱਤ, ਤੂੰ ਤਾਂ ਸਾਨੂੰ ਪਟਕਾ ਕੇ ਮਾਰਿਆਕੱਖਾਂ ਤੋਂ ਹੋਲੇ ਹੋ ਗਏ ਅਸੀਂ ਤਾਂ, ਤੇਰੇ ਬਿਨਾਂ ਸਾਡਾ ਕਾਹਦਾ ਜਿਊਣੈ।” ਅਰਥੀ ਨਾਲ ਲਿਪਟਦਿਆਂ ਮਾਂ ਦੀ ਹਾਲਤ ਜਿਉਂਦੀ ਲਾਸ਼ ਵਰਗੀ ਹੋ ਗਈਗੁੰਮ-ਸੁਮ ਹੋਇਆ ਬਾਪ ਕਦੇ ਅਸਮਾਨ ਵੱਲ ਵੇਖ ਲੈਂਦਾ ਅਤੇ ਕਦੇ ਲੋਕਾਂ ਦੀ ਭੀੜ ਵੱਲਫਿਰ ਭੁੱਬਾਂ ਮਾਰ ਕੇ ਉਹਦੀ ਦਿਲ-ਚੀਰਵੀਂ ਆਵਾਜ਼ ਨਿੱਕਲੀ, “ਪੱਟੇ ਗਏ ਅਸੀਂ ਲੋਕੋ! ਨਾਜਰਾ ਤੈਨੂੰ ਇਸ ਰਾਹੋਂ ਕਿੰਨੀ ਵਾਰ ਵਰਜਿਆ, ਪਰ ਤੂੰ ਸਾਨੂੰ ਵੀ ਧੋਖਾ ਦਿੰਦਾ ਰਿਹਾ ਤੇ ਆਪਣੇ ਆਪ ਨੂੰ ਵੀਕੱਖਾਂ ਤੋਂ ਹੌਲਾ ਕਰ ਗਿਆ ਤੂੰ ਸਾਨੂੰ।”

ਕੁਝ ਸਿਆਣੇ ਬਜ਼ੁਰਗ ਮੁੰਡੇ ਦੇ ਬਾਪ ਨੂੰ ਸੰਭਾਲਣ ਲੱਗੇ ਹੋਏ ਸਨ ਅਤੇ ਕੁਝ ਔਰਤਾਂ ਨਾਜ਼ਰ ਦੀ ਬੇਵਸ ਮਾਂ ਨੂੰ ਦਿਲਾਸਾ ਦੇਣ ਲੱਗੀਆਂ ਹੋਈਆਂ ਸਨ ਮਾਂ ਨੂੰ ਵਾਰ-ਵਾਰ ਦੰਦਲ ਪੈ ਰਹੀ ਸੀਦੰਦਲ ਖੋਲ੍ਹਣ ਲਈ ਸਿਆਣੀਆਂ ਔਰਤਾਂ ਯਤਨ ਕਰ ਰਹੀਆਂ ਸਨਵਾਰ-ਵਾਰ ਮਾਂ ਦੇ ਮੂੰਹ ਨੂੰ ਪਾਣੀ ਲਾ ਕੇ ਧਰਵਾਸੇ ਦਾ ਠੁੰਮਣਾ ਵੀ ਦੇ ਰਹੀਆਂ ਸਨਚਾਰੇ ਪਾਸੇ ਸੋਗੀ ਹਵਾ ਵਗ ਰਹੀ ਸੀ ਪਿੰਡ ਦੇ ਕੁਝ ਪਤਵੰਤੇ ਸੱਜਣ ਭਰੇ ਮਨ ਨਾਲ ਨਾਜ਼ਰ ਦੀ ਮਿੱਟੀ ਕਿਉਂਟਣ ਦੀ ਤਿਆਰੀ ਕਰ ਰਹੇ ਸਨਰਿਸ਼ਤੇਦਾਰ ਅਤੇ ਮਿਲਣ-ਗਿਲਣ ਵਾਲਿਆਂ ਨਾਲ ਵਿਹੜਾ ਭਰ ਗਿਆਵਿਹੜੇ ਅਤੇ ਗਲੀ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਸੀਉਸ ਸਮੇਂ ਮਾਹੌਲ ਹੋਰ ਵੀ ਗ਼ਮਗੀਨ ਹੋ ਗਿਆ ਜਦੋਂ ਨਾਜਰ ਦੀ ਵਿਆਹੀ-ਵਰ੍ਹੀ ਭੈਣ ਨੇ ਸੋਗੀ ਵਿਹੜੇ ਵਿੱਚ ਪੈਰ ਧਰਿਆਆਪਣੇ ਇਕਲੌਤੇ ਵੀਰ ਦੀ ਮੌਤ ’ਤੇ ਉਹਦੇ ਵਹਿੰਦੇ ਖੂਨ ਦੇ ਅੱਥਰੂਆਂ ਕਾਰਨ ਭੀੜ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏਉਹ ਵਾਰ-ਵਾਰ ਉਹਦਾ ਮੱਥਾ ਚੁੰਮਦਿਆਂ ਭੁੱਬਾਂ ਮਾਰਦਿਆਂ ਕਹਿ ਰਹੀ ਸੀ, “ਮੇਰੇ ਬਾਬਲ ਦਾ ਚਿਰਾਗ ਬੁਝ ਗਿਆ … … ਹੁਣ ਕਿਹਦੇ ਬੰਨ੍ਹਾਂਗੀ ਮੈਂ ਰੱਖੜੀ … … ਕਿਸ ਨੂੰ ਦਿਉਂਗੀ ਨਿਹੋਰੇ … … ਕੌਣ ਮੈਨੂੰ ਤਿੱਥ ਤਿਉਹਾਰ ਤੇ ਸ਼ਗ਼ਨ ਦੇਣ ਜਾਊਗਾ … … ਵੇ! ਮੈਂ ਤਾਂ ਤੇਰੇ ਸਿਹਰੇ ਬੰਨ੍ਹਣ ਨੂੰ ਤਰਸਦੀ ਰਹੀ ਤੇ ਤੂੰ … …”

ਭੈਣ ਦੀ ਹਾਲਤ ਵੀ ਵੇਖੀ ਨਹੀਂ ਸੀ ਜਾਂਦੀਉਸ ਸਮੇਂ ਹਾਲਤ ਹੋਰ ਵੀ ਗ਼ਮਗੀਨ ਹੋ ਗਏ ਜਦੋਂ ਭੈਣ ਦੇ ਕੰਬਦੇ ਹੱਥਾਂ ਨੇ ਲਾਸ਼ ਬਣੇ ਆਪਣੇ ਭਰਾ ਦੇ ਚਿਹਰੇ ’ਤੇ ਸਿਹਰਾ ਬੰਨ੍ਹਿਆਉਹ ਦਰਦਨਾਕ ਸੀਨ ਪੱਥਰ ਦਿਲਾਂ ਨੂੰ ਵੀ ਪਿਘਲਾਉਣ ਵਾਲਾ ਸੀਅੰਤਿਮ ਰਸਮਾਂ ਕਰਨ ਉਪਰੰਤ ਲਾਸ਼ ਨੂੰ ਸ਼ਮਸ਼ਾਨ ਭੂਮੀ ਲਿਜਾਂਦਾ ਗਿਆਭੁੱਬੀ ਰੋਂਦਿਆਂ ਚਿਤਾ ਨੂੰ ਅਗਨੀ ਨਾਜਰ ਦੇ ਚਚੇਰੇ ਭਰਾ ਨੇ ਦਿੱਤੀਸਿਵਿਆਂ ਵਿੱਚ ਜਾਂ ਤਾਂ ਲੋਕ ਇਸ ਅਨਹੋਣੀ ’ਤੇ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਅਤੇ ਜਾਂ ਫਿਰ ਅੱਥਰੂ ਅਤੇ ਹੌਕੇ ਉਨ੍ਹਾਂ ਦਾ ਸਾਥ ਨਿਭਾਅ ਰਹੇ ਸਨ

ਬਲਦੇ ਸਿਵੇ ਦੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਔਰਤਾਂ ਬੈਠੀਆਂ ਹੋਈਆਂ ਸਨਮਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਔਰਤਾਂ ਨੇ ਸੰਭਾਲਿਆ ਹੋਇਆ ਸੀਜਦੋਂ ਬਲਦੇ ਸਿਵੇ ਦੀ ਅੱਗ ਮੱਠੀ ਹੋ ਗਈ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਵਾਹਿਗੁਰੂ ਨੂੰ ਅਰਦਾਸ ਕਰਦਿਆਂ ਨਾਜਰ ਨੂੰ ਆਪਣੇ ਚਰਨਾਂ ਵਿੱਚ ਰੱਖਣ ਦੀ ਅਰਜੋਈ ਕੀਤੀਇਸ ਉਪਰੰਤ ਗ੍ਰੰਥੀ ਸਿੰਘ ਨੇ ਗੱਚ ਭਰ ਕੇ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ, “ਸਾਧ ਸੰਗਤ ਜੀ, ਪਿੰਡ ਵਿੱਚ ਨਸ਼ਿਆਂ ਕਾਰਨ ਹਰ 10-15 ਦਿਨਾਂ ਬਾਅਦ ਮੈਨੂੰ ਨਾਜਰ ਵਰਗੇ ਨੌਜਵਾਨਾਂ ਦੇ ਬਲਦੇ ਸਿਵੇ ਸਾਹਮਣੇ ਅਰਦਾਸ ਕਰਨੀ ਪੈਂਦੀ ਹੈਰੱਬ ਦਾ ਵਾਸਤਾ ਹੈ, ਮੈਥੋਂ ਹੁਣ ਹੋਰ ਅਰਦਾਸਾਂ ਨਹੀਂ ਹੋਣੀਆਂਇਹ ਅਨਹੋਣੀਆਂ ਟਾਲਣ ਲਈ ਅਸੀਂ ਕੋਈ ਬੰਨ੍ਹ ਸੁੱਬ ਕਰੀਏਕਿੰਨਾ ਕੁ ਚਿਰ ਅਸੀਂ ਨਾਜਰ ਵਰਗੇ ਨੌਜਵਾਨਾਂ ਦੇ ਸਿਵਿਆਂ ਦੀ ਅੱਗ ਸੇਕਦੇ ਰਹਾਂਗੇ? ਕਿੰਨਾ ਕੁ ਚਿਰ ਅਸੀਂ ਉਨ੍ਹਾਂ ਦੇ ਮੂੰਹਾਂ ਵੱਲ ਵੇਖੀ ਜਾਵਾਂਗੇ, ਜਿਹੜੇ ਸਾਡੇ ਘਰਾਂ ਵਿੱਚ ਸੱਥਰ ਵਿਛਾਉਣ ਦਾ ਕਾਰਨ ਬਣਦੇ ਨੇ? ਤੁਹਾਡੀ ਚੁੱਪ, ਤੁਹਾਡਾ ਖਾਮੋਸ਼ ਰਹਿਣਾ ਅਤੇ ਤੁਹਾਡਾ ਇਸ ਸਾਰੇ ਵਰਤਾਰੇ ਨੂੰ ਰੱਬ ਦਾ ਭਾਣਾ ਮੰਨ ਲੈਣ ਨਾਲ ਬਦਮਾਸ਼ਾਂ ਨੂੰ ਸ਼ਹਿ ਮਿਲ ਰਹੀ ਹੈ … …।”

ਔਰਤਾਂ ਅਤੇ ਮਰਦ ਗ੍ਰੰਥੀ ਸਿੰਘ ਦੀ ਗੱਲ ਨੂੰ ਬੜੀ ਗ਼ਹੁ ਨਾਲ ਸੁਣ ਰਹੇ ਸਨਉਸ ਨੇ ਗੱਲ ਨੂੰ ਅਗਾਂਹ ਤੋਰਿਆ, “ਗੁਰੂ ਸਾਹਿਬ ਨੇ ਫਰਮਾਇਆ ਹੈ, “ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ ... ...ਅਸੀਂ ਸਾਰੇ ਇਨ੍ਹਾਂ ਬਾਣਾਂ ਨਾਲ ਵਿੰਨ੍ਹੇ ਪਏ ਹਾਂਸਾਡੀ ਅਣਖ, ਸਾਡੀ ਗ਼ੈਰਤ, ਸਾਡਾ ਸਵੈਮਾਣ ਕਿੱਥੇ ਹੈ? ਯਾਦ ਰੱਖੋ, ਨਾ ਤਾਂ ਨਸ਼ਾ ਵੇਚਣ ਵਾਲਿਆਂ ਦੀਆਂ ਸ਼ੀਸ਼ੀਆਂ ਐਨੀਆਂ ਪੱਕੀਆਂ ਨੇ ਕਿ ਅਸੀਂ ਇਨ੍ਹਾਂ ਨੂੰ ਭੰਨ ਨਾ ਸਕੀਏ ਅਤੇ ਨਾਂਹੀ ਉਨ੍ਹਾਂ ਦੇ ਪੈਰ ਐਨੇ ਮਜ਼ਬੂਤ ਨੇ ਕਿ ਉਨ੍ਹਾਂ ਨੂੰ ਉਖੇੜ ਨਾ ਸਕੀਏਲੋੜ ਤੁਹਾਡੇ ਏਕੇ ਦੀ ਹੈਤੁਹਾਡਾ ਏਕਾ ਨਸ਼ੇ ਦੇ ਦੈਂਤ ਨੂੰ ਚਿੱਤ ਕਰ ਦੇਵੇਗਾਅਸੀਂ ਹੁਣੇ ਹੀ ਇੱਥੇ ਇੱਕ ਪਾਸੇ ਬੈਠ ਕੇ ਸਿਰ ਜੋੜ ਕੇ ਵਿਚਾਰ ਵਟਾਂਦਰਾ ਕਰੀਏਇਹ ਵੀ ਪ੍ਰਣ ਕਰੀਏ ਕਿ ਭਵਿੱਖ ਵਿੱਚ ਨਾਜਰ ਵਾਂਗ ਕਿਸੇ ਹੋਰ ਨੂੰ ਨਸ਼ਿਆਂ ਦੀ ਭੇਂਟ ਨਹੀਂ ਚੜ੍ਹਨ ਦੇਵਾਂਗੇਹੋਰ ਜਵਾਨਾਂ ਨੂੰ ਬਚਾਉਣਾ ਹੀ ਨਾਜ਼ਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀਅਸੀਂ ਇਹ ਵੀ ਨਾ ਭੁੱਲੀਏ ਕਿ ਨਸ਼ਿਆਂ ਨੇ ਸਾਨੂੰ ਸਰੀਰਕ, ਆਰਥਿਕ ਅਤੇ ਮਾਨਸਿਕ ਤੌਰ ’ਤੇ ਖੋਖਲਾ ਕਰ ਦਿੱਤਾ ਹੈਅਸੀਂ ਜੇ ਹੁਣ ਵੀ ਨਾ ਜਾਗੇ ਤਾਂ ਫਿਰ ਕਦੇ ਵੀ ਨਹੀਂ ਜਾਗਾਂਗੇ ਅਤੇ ਫਿਰ ਇਹੋ ਜਿਹੀਆਂ ਅਨਹੋਣੀਆਂ ਕਾਰਨ ਸਾਡੇ ਘਰਾਂ ਵਿੱਚ ਸੱਥਰ ਵਿਛਦੇ ਰਹਿਣਗੇਸਾਡਾ ਅਸਲੀ ਸਰਮਾਇਆ ਸਾਡੇ ਪੁੱਤ-ਧੀ ਹਨ, ਜੇ ਇਹ ਸਰਮਾਇਆ ਹੀ ਸਾਡੇ ਕੋਲ ਨਾ ਰਿਹਾ ਫਿਰ ਜਿਉਣ ਦੇ ਅਰਥ ਕੀ ਰਹਿ ਜਾਂਦੇ ਨੇ? ਹੁਣ ਫਸਲਾਂ ਤੋਂ ਪਹਿਲਾਂ ਨਸਲਾਂ ਨੂੰ ਬਚਾਉਣ ਲਈ ਗੰਭੀਰ ਹੋ ਕੇ ਯਤਨ ਕਰੀਏਨਹੀਂ ਫਿਰ ਅਸੀਂ ਸੁੰਨੇ ਘਰਾਂ ਦੇ ਵਾਸੀ ਹੋਵਾਂਗੇਜਾਗੋ ਵੀਰੋ! ਜਾਗੋ ਭੈਣੋ!! ਥੋਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਸ਼ਬਦਾਂ ਨੂੰ ਅਸੀਂ ਯਾਦ ਰੱਖੀਏ “ ਬੇੜਾ ਬੰਧਿ ਨਾ ਸਕਿਓ ਬੰਧਨ ਕੀ ਵੇਲਾ।। ਭਰਿ ਸਰਵਰੁ ਜਬੁ ਊਛਲੈ ਤਬ ਤਰੁਣੁ ਦੁਹੇਲਾ।।”

ਛਾਈ ਖਾਮੋਸ਼ੀ ਨੂੰ ਤੋੜਦਿਆਂ ਗ੍ਰੰਥੀ ਸਿੰਘ ਨੇ ਗੱਲ ਨੂੰ ਅਗਾਂਹ ਤੋਰਿਆ, “ਆਪਣੇ ਆਪਣੇ ਘਰਾਂ ਨੂੰ ਜਾਣ ਤੋਂ ਪਹਿਲਾਂ ਸਰਪੰਚ ਸਾਹਿਬ ਦੀ ਨਿਗਰਾਨੀ ਵਿੱਚ ਨਸ਼ਾ ਰੋਕੂ ਕਮੇਟੀ ਬਣਾ ਕੇ ਨਸ਼ਿਆਂ ਦੀ ਰੋਕਥਾਮ ਲਈ ਹੂਲ਼ਾ ਫੱਕੀਏਇਸੇ ਵਿੱਚ ਹੀ ਸਾਡੀ ਸਭ ਦੀ ਭਲਾਈ ਹੈ।”

ਗ੍ਰੰਥੀ ਸਿੰਘ ਦੀ ਅਪੀਲ ਦਾ ਸਾਰਿਆਂ ’ਤੇ ਹੀ ਉਸਾਰੂ ਅਸਰ ਹੋਇਆਔਰਤਾਂ ਅਤੇ ਮਰਦ ਬੈਠ ਕੇ ਵਿਚਾਰ ਵਟਾਂਦਰਾ ਕਰਨ ਲੱਗ ਪਏਪਿੰਡ ਦਾ ਸਰਪੰਚ ਵੀ ਇਕੱਠ ਵਿੱਚ ਸ਼ਾਮਲ ਸੀਮੌਕੇ ’ਤੇ ਹੀ 30 ਮੈਂਬਰੀ ਕਮੇਟੀ ਬਣਾਈ ਗਈ15 ਪਿੰਡ ਦੀਆਂ ਔਰਤਾਂ ਵੀ ਕਮੇਟੀ ਵਿੱਚ ਸ਼ਾਮਿਲ ਕਰ ਲਈਆਂ ਗਈਆਂਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਨਾਲ ਰੋਟੀ-ਬੋਟੀ ਦੀ ਕੋਈ ਸਾਂਝ ਨਹੀਂ ਰੱਖੀ ਜਾਵੇਗੀ ਅਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾਪੁਲਿਸ ਕੇਸ ਬਣਨ ’ਤੇ ਪਿੰਡ ਵਾਸੀ ਉਨ੍ਹਾਂ ਦੀ ਜ਼ਮਾਨਤ ਨਹੀਂ ਕਰਵਾਉਣਗੇਜੇ ਕੋਈ ਉਨ੍ਹਾਂ ਦੀ ਜ਼ਮਾਨਤ ਲਈ ਜਾਵੇਗਾ ਤਾਂ ਉਹਦਾ ਵੀ ਬਾਈਕਾਟ ਕੀਤਾ ਜਾਵੇਗਾਜਿਹੜੇ 10-12 ਘਰ ਨਸ਼ਾ ਵੇਚਦੇ ਨੇ, ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਵਰਜਿਆ ਜਾਵੇਗਾ ਅਤੇ ਨਾ ਹਟਣ ਦੀ ਸੂਰਤ ਵਿੱਚ ਅਗਲਾ ਠੋਸ ਕਦਮ ਚੁੱਕਿਆ ਜਾਵੇਗਾ

ਫਿਰ ਨਸ਼ਾ ਵੇਚਣ ਵਾਲਿਆਂ ਉੱਤੇ ਬਾਜ਼ ਅੱਖ ਰੱਖਣ ਲਈ ਪਿੰਡ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਾਉਣ ਦੀ ਵਿਉਂਤਬੰਦੀ ਕੀਤੀ ਗਈਇਹ ਵੀ ਫੈਸਲਾ ਹੋਇਆ ਕਿ ਪਿੰਡ ਦੇ ਜਿਹੜੇ ਨੌਜਵਾਨ ਨਸ਼ੇ ’ਤੇ ਲੱਗੇ ਹੋਏ ਹਨ, ਉਨ੍ਹਾਂ ਦਾ ਪਿੰਡ ਵੱਲੋਂ ਇਲਾਜ ਕਰਵਾਇਆ ਜਾਵੇਗਾਮੌਕੇ ’ਤੇ ਹੀ ਪਿੰਡ ਵਾਸੀਆਂ ਵੱਲੋਂ ਪੈਸੇ ਇਕੱਠੇ ਕਰਨ ਦੀ ਮੁਹਿੰਮ ਵੀ ਆਰੰਭੀ ਗਈਔਰਤਾਂ ਵਿੱਚ ਵੀ ਇਸ ਲਹਿਰ ਪ੍ਰਤੀ ਉਤਸ਼ਾਹ ਵੇਖਣ ਵਾਲਾ ਸੀਕਮੇਟੀ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਸਲਾਹਕਾਰ ਵਜੋਂ ਸ਼ਾਮਲ ਕਰ ਲਿਆ ਗਿਆ

ਦੋਂਹ ਦਿਨਾਂ ਬਾਅਦ ਪਿੰਡ ਦੇ ਚਾਰੇ ਕੋਨਿਆਂ ’ਤੇ ਔਰਤਾਂ ਅਤੇ ਮਰਦ ਪਹਿਰੇ ’ਤੇ ਖੜੋਤੇ ਸਨਉਨ੍ਹਾਂ ਦੇ ਹੱਥਾਂ ਵਿੱਚ ਡਾਂਗਾਂ ਸਨ ਅਤੇ ਇੱਕ ਬੋਰਡ ਉੱਤੇ ਲਿਖਿਆ ਹੋਇਆ ਸੀ, “ਲੋਕਾਂ ਦਾ ਨਾਕਾ” ਅਤੇ ਦੂਜੇ ਬੋਰਡ ਤੇ ਮਰਹੂਮ ਸ਼ਾਇਰ ਮਹਿੰਦਰ ਸਾਥੀ ਦੀਆਂ ਇਹ ਕਾਵਿ ਲਾਇਨਾਂ ਲਿਖੀਆਂ ਹੋਈਆਂ ਸਨ:

ਮਸ਼ਾਲਾਂ ਬਾਲ ਕੇ ਰੱਖਣਾ, ਜਦੋਂ ਤਕ ਰਾਤ ਬਾਕੀ ਹੈ
ਸੰਭਲ ਕੇ ਹਰ ਕਦਮ ਰੱਖਣਾ, ਜਦੋਂ ਤਕ ਰਾਤ ਬਾਕੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4118)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author