MohanSharma8ਜਿੰਨੇ ਮੂੰਹ, ਓਨੀਆਂ ਗੱਲਾਂ, ਪਰ ਵਿਚਲੀ ਗੱਲ ਤੋਂ ਕੋਈ ਵੀ ਜਾਣੂ ਨਹੀਂ ਸੀ। ਆਖ਼ਰ ਅਦਾਲਤ ਵਿੱਚ ...”
(8 ਜੂਨ 2023)
ਇਸ ਮੇਂ ਪਾਠਕ: 605.


ਜਿਉਂ ਹੀ ਉਸਨੇ ਕਰਤਾਰੋ ਕੋਲੋਂ ਇਹ ਜੱਗੋਂ ਤੇਰ੍ਹਵੀਂ ਗੱਲ ਸੁਣੀ
, ਉਹਦੀ ਬੁਰਕੀ ਮੂੰਹ ਵਿੱਚ ਹੀ ਫੁੱਲ ਗਈ! “ਨੀਂ ਕੁੜੇ, ਸੱਚੀਂ? ਆਹ ਤਾਂ ਦਿਆਲੋ ਨੇ ਲੋੜ੍ਹਾ ਮਾਰਿਆ! ਉਹ ਤਾਂ ਦੋਵੇਂ ਘਿਉ ਖਿਚੜੀ ’ਤੇ! ਓਨ੍ਹੇ ਇਹ ਕਾਰਾ ਕਿਵੇਂ ਕਰ ’ਤਾ?” ਤੇ ਫਿਰ ਛੇਤੀ ਛੇਤੀ ਭਾਂਡਿਆਂ ਨੂੰ ਇੱਕ ਪਾਸੇ ਸੁੱਟ ਕੇ ਉਹ ਵੀ ਲਿਬੜੇ ਹੱਥੀਂ ਕਰਤਾਰੋ ਨਾਲ ਚੁੱਕਵੇਂ ਪੈਰੀਂ ਦਿਆਲੋ ਦੇ ਘਰ ਵੱਲ ਚੱਲ ਦੇ ਪਈ।

ਦਿਆਲੋ ਦੇ ਘਰ ਵੱਲ ਹੋਰ ਵੀ ਕਿੰਨੇ ਹੀ ਤਮਾਸ਼ਬੀਨ ਦੌੜੇ ਜਾ ਰਹੇ ਸਨਹਰ ਇੱਕ ਦੇ ਬੁੱਲ੍ਹਾਂ ਉੱਤੇ ਇਸੇ ਕਾਂਡ ਦਾ ਚਰਚਾ ਸੀ। ਬੀਹੀ ਵਿੱਚ ਵੜਦਿਆਂ ਹੀ ਉਹਨੇ ਦਿਆਲੋ ਦੇ ਘਰ ਵੱਲ ਨਜ਼ਰ ਮਾਰੀਬੂਹਾ ਚੌੜ ਚੁਪੱਟ ਖੁੱਲ੍ਹਾ ਸੀਲੋਕ ਵਾਹੋ-ਦਾਹ ਉਹਦੇ ਘਰ ਵਿੱਚ ਦਾਖਲ ਹੋ ਰਹੇ ਸਨਉਹ ਵੀ ਸਹਿਮੀ ਜਿਹੀ ਉਹਦੇ ਵਿਹੜੇ ਵਿੱਚ ਚਲੀ ਗਈਬਿੱਕਰ ਦਾ ਸਿਰ ਧੜ ਨਾਲੋਂ ਵੱਖ ਹੋਇਆ ਪਿਆ ਸੀਖੂਨ ਨਾਲ ਲੱਥ-ਪੱਥ! ਉਹਦੀਆਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨਸੋਹਣਾ ਛਟੀ ਵਰਗਾ ਜਵਾਨ! ਕੁੰਡੀਆਂ ਮੁੱਛਾਂ, ਗੋਰਾ ਚਿਹਰਾ, ਕੱਟਵੀਂ ਦਾੜ੍ਹੀ! ਜਾਪਦਾ ਸੀ, ਜਿਵੇਂ ਮਰਿਆ ਨਹੀਂ, ਹੁਣੇ ਫਿਰ ਉੱਠ ਖੜ੍ਹੇਗਾ

ਦਿਆਲੋ ਇੱਕ ਪਾਸੇ ਗੁੰਮ-ਸੁੰਮ ਜਿਹੀ ਖੜ੍ਹੀ ਸੀਜਾਪਦਾ ਸੀ ਜਿਵੇਂ ਉਸ ਨੂੰ ਇਸ ਕੀਤੇ ਕਾਰੇ ਦਾ ਕੋਈ ਪਛਤਾਵਾ ਨਾ ਹੋਵੇ

“ਕਿਉਂ ਦਿਆਲੋ, ਤੂੰ ਇਹਦੀ ਜਾਨ ਦੀ ਵੈਰਨ ਕਿਉਂ ਬਣ ਗਈ?” ਸਰਪੰਚ ਦੇ ਬੋਲਾਂ ਵਿੱਚ ਰੋਅਬ ਅਤੇ ਤਲਖ਼ੀ ਸੀ

“ਜੋ ਹੋਣਾ ਸੀ, ਹੋ ਗਿਆਤੁਸੀਂ ਪੁਲਿਸ ਨੂੰ ਖ਼ਬਰ ਦਿਓਮੈਂ ਆਪੇ ਕੀਤੇ ਦੀ ਸਜ਼ਾ ਭੁਗਤੂੰ।” ਦਿਆਲੋ ਦੇ ਬੋਲਾਂ ਵਿੱਚ ਕੋਈ ਸਹਿਮ ਦਾ ਅੰਸ਼ ਨਹੀਂ ਸੀ

ਪਿੰਡ ਦੀਆਂ ਔਰਤਾਂ ਧੜਕਦੇ ਦਿਲ ਨਾਲ ਹੈਰਾਨ ਪ੍ਰੇਸ਼ਾਨ ਬਿਟ-ਬਿਟ ਦਿਆਲੋ ਦੇ ਮੂੰਹ ਵੱਲ ਵੇਖ ਰਹੀਆਂ ਸਨ

ਦਸਵੀਂ ਪਾਸ ਦਿਆਲੋ ਇਸੇ ਪਿੰਡ ਦੀ ਨੂੰਹ ਸੀਤਿੰਨ ਸਾਲ ਪਹਿਲਾਂ ਇਹਦੇ ਪਤੀ ਦੀ ਮੌਤ ਹੋ ਗਈ ਸੀਸਭ ਨੂੰ ਪਤਾ ਸੀ ਕਿ ਦੋਨਾਂ ਵਿੱਚ ਅੰਤਾਂ ਦਾ ਪਿਆਰ ਸੀਪਰ ਇੱਕ ਬੱਸ ਹਾਦਸੇ ਵਿੱਚ ਪਤੀ ਦੁਰਘਟਨਾ ਦਾ ਸ਼ਿਕਾਰ ਹੋ ਕੇ ਇਹਦੇ ਕੋਲੋਂ ਸਦਾ ਲਈ ਵਿੱਛੜ ਗਿਆ ਤੇ ਫਿਰ ਦਿਆਲੋ ਦੇ ਛਣਕਦੇ ਹਾਸਿਆਂ ਉੱਤੇ ਸਿਕਰੀ ਜੰਮ ਗਈਕੁਝ ਸਮਾਂ ਪਹਿਲਾਂ ਜਿਸਦੇ ਪੈਰ ਧਰਤੀ ’ਤੇ ਨਹੀਂ ਸਨ ਲਗਦੇ, ਜਿਸਦੀਆਂ ਅੱਖਾਂ ਵਿੱਚ ਸੂਰਜ ਜਗਦਾ ਸੀ ਤੇ ਜਿਹੜੀ ਜਦੋਂ ਵੀ ਕੋਈ ਗੱਲ ਕਰਦੀ ਸੀ, ਤਾਂ ਲਗਦਾ ਸੀ ਜਿਵੇਂ ਫੁੱਲ ਖਿੜ ਰਹੇ ਹੋਣ, ਹੁਣ ਤਾਂ ਉਂਜ ਹੀ ਬੱਸ ਤੁਰਦਾ ਫਿਰਦਾ ਬੁੱਤ ਬਣ ਕੇ ਰਹਿ ਗਈ ਸੀਐਡਾ ਵੱਡਾ ਘਰ! ਘਰ ਵਿੱਚ ਉਹ ਜਾਂ ਉਹਦੀ ਸੱਸ ਸੀਬੱਚਾ ਹਾਲਾਂ ਕੋਈ ਹੋਇਆ ਨਹੀਂ ਸੀਦਿਆਲੋ ਦੇ ਮਾਪਿਆਂ ਨੇ ਦਿਆਲੋ ਨੂੰ ਆਪਣੇ ਪਿੰਡ ਲੈ ਜਾਣ ਦਾ ਬਥੇਰਾ ਜ਼ੋਰ ਪਾਇਆ ਪਰ ਦਿਆਲੋ ਦੀ ਜ਼ਿੱਦ ਅੱਗੇ ਉਨ੍ਹਾਂ ਨੂੰ ਵੀ ਸਿਰ ਝੁਕਾਉਣਾ ਪਿਆਕੁਝ ਮਹੀਨਿਆਂ ਬਾਅਦ ਹੀ ਦਿਆਲੋ ਦੀ ਸੱਸ ਦੀ ਵੀ ਇਸੇ ਗ਼ਮ ਵਿੱਚ ਮੌਤ ਹੋ ਗਈਤੇ ਫਿਰ ਦਿਆਲੋ ਨੇ ਆਪਣੇ ਪੇਕਿਓਂ ਆਪਣਾ ਭਤੀਜਾ ਕੋਲ ਬੁਲਾ ਲਿਆ ਜੋ ਹੁਣ ਸਕੂਲ ਵਿੱਚ ਪੜ੍ਹਦਾ ਸੀ

ਸਾਰੇ ਪਿੰਡ ਨੂੰ ਪਤਾ ਸੀ ਕਿ ਬਿੱਕਰ ਦਾ ਦਿਆਲੋ ਦੇ ਘਰ ਆਮ ਆਉਣ ਜਾਣ ਸੀਪਰ ਉਹਨੇ ਉਹਦੀ ਜਾਨ ਕਿਉਂ ਲੈ ਲਈ? ਇਹ ਗੱਲ ਸਾਰਿਆਂ ਲਈ ਬੁਝਾਰਤ ਬਣੀ ਹੋਈ ਸੀ

ਪੁਲਿਸ ਵੀ ਪੁੱਜ ਗਈਥਾਣੇਦਾਰ ਨੇ ਭਰਵੀਂ ਨਿਗ੍ਹਾ ਨਾਲ ਦਿਆਲੋ ਵੱਲ ਵੇਖਦਿਆਂ ਪੁੱਛਿਆ, “ਬਿੱਕਰ ਦਾ ਕਤਲ ਤੂੰ ਕੀਤਾ ਹੈ?”

“ਆਹੋ ਜੀ!”

“ਕਾਹਤੋਂ?”

“ਇਹਦਾ ਜਵਾਬ ਮੈਂ ਅਦਾਲਤ ਵਿੱਚ ਦਿਉਂਤੁਸੀਂ ਕਾਗਜ਼ਾਂ ਵਿੱਚ ਲਿਖੋ ਬਈ ਦਿਆਲੋ ਕਤਲ ਕਰਨ ਦਾ ਜੁਰਮ ਮੰਨਦੀ ਐ! ਮੈਂ ਦਸਖ਼ਤ ਕਰ ਦਿੰਨੀ ਆਂ।” ਥਾਣੇਦਾਰ ਵੀ ਦਿਆਲੋ ਦੀ ਦਲੀਲ ਅੱਗੇ ਜ਼ਿਆਦਾ ਦੇਰ ਨਹੀਂ ਅੜ ਸਕਿਆ

ਦੋਨਾਂ ਹੱਥਾਂ ਉੱਤੇ ਹੱਥਕੜੀ ਲਾ ਕੇ ਦਿਆਲੋ ਨੂੰ ਜਦੋਂ ਥਾਣੇ ਲੈ ਜਾਣ ਲੱਗੇ ਤਾਂ ਪਹਿਲਾਂ ਉਸ ਨੇ ਇੱਕ ਹਸਰਤ ਨਾਲ ਸਾਰੇ ਘਰ ਵੱਲ ਨਜ਼ਰ ਮਾਰੀ ਤੇ ਫਿਰ ਨਫ਼ਰਤ ਨਾਲ ਬਿੱਕਰ ਦੀ ਲਾਸ਼ ਵੱਲ ਵੇਖ ਕੇ ਪੁਲਿਸ ਨਾਲ ਤੁਰ ਪਈ

ਜਿੰਨੇ ਮੂੰਹ, ਓਨੀਆਂ ਗੱਲਾਂ, ਪਰ ਵਿਚਲੀ ਗੱਲ ਤੋਂ ਕੋਈ ਵੀ ਜਾਣੂ ਨਹੀਂ ਸੀ

ਆਖ਼ਰ ਅਦਾਲਤ ਵਿੱਚ ਮੁਕੱਦਮਾ ਚੱਲਿਆਦਿਆਲੋ ਨੇ ਆਪਣੀ ਵੱਲੋਂ ਕੋਈ ਵਕੀਲ ਨਹੀਂ ਸੀ ਕੀਤਾਪਹਿਲੀ ਪੇਸ਼ੀ ’ਤੇ ਹੀ ਜੱਜ ਨੇ ਪੁੱਛਿਆ, “ਜੇ ਤੂੰ ਚਾਹੇਂ ਤਾਂ ਤੇਰੇ ਲਈ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।”

“ਨਹੀਂ ਜੀ, ਵਕੀਲ ਨੇ ਕਹਿਣੈ, ਬਈ ਤੂੰ ਮੁੱਕਰ ਜਾ, ਤੈਂ ਕਤਲ ਨਹੀਂ ਕੀਤਾਭਲਾ ਮੈਂ ਜਦੋਂ ਇਹ ਕਰ ਈ ਬੈਠੀ ਆਂ, ਫਿਰ ਮੁਕਰਾਂ ਕਿਉਂ?”

“ਅੱਛਾ ਬੀਬੀ, ਤੇਰਾ ਬਿੱਕਰ ਨਾਲ ਕਾਹਦਾ ਵੈਰ ਸੀ?” ਜੱਜ ਦੇ ਬੋਲਾਂ ਵਿੱਚ ਹਮਦਰਦੀ ਦੇ ਅੰਸ਼ ਸਨ

“ਮੈਨੂੰ ਇਹ ਸਾਰਾ ਕੁਝ ਦੱਸਣ ਦਾ ਹੱਕ ਐ ਨਾ?”

“ਹਾਂ, ਹਾਂ, ਤੂੰ ਇਸ ਸੰਬੰਧ ਵਿੱਚ ਜੋ ਕੁਝ ਵੀ ਕਹਿਣਾ ਚਾਹੇਂ ਬਿਨਾਂ ਡਰ ਜਾਂ ਝਿਜਕ ਤੋਂ ਕਹਿ ਸਕਦੀ ਹੈਂ।”

ਦਿਆਲੋ ਨੇ ਹੌਲੀ ਜਿਹੀ ਖੰਘੂਰਾ ਮਾਰ ਕੇ ਆਪਣਾ ਗਲਾ ਸਾਫ ਕਰਦਿਆਂ ਕਿਹਾ, “ਮੇਰਾ ਘਰ ਵਾਲਾ ਮੇਰੇ ਵਿਆਹ ਤੋਂ ਤਿੰਨ ਸਾਲ ਪਿੱਛੋਂ ਹੀ ਗੁਜ਼ਰ ਗਿਆਉਹ ਮੇਰੇ ਸਾਹੀਂ ਜਿਊਂਦਾ ਸੀਉਹਦੀ ਮੌਤ ਤੋਂ ਬਾਅਦ ਮੈਂ ਇਕੱਲੀ ਰਹਿ ਗਈਮਾਪਿਆਂ ਨੇ ਹੋਰ ਥਾਂ ਬਿਠਾਉਣ ਦੀ ਗੱਲ ਛੇੜੀਪਰ ਮੈਂ ਇੱਕੋ ਨਾਂਹ ਫੜੀ ਰੱਖੀਬਿੱਕਰ ਮੇਰੇ ਘਰ ਵਾਲੇ ਦਾ ਪੱਗ ਵਟ ਯਾਰ ਸੀਉਹਦੇ ਹੁੰਦਿਆਂ ਵੀ ਇਹ ਅਕਸਰ ਸਾਡੇ ਘਰ ਆ ਜਾਂਦਾ ਸੀਭਾਵੇਂ ਉਦੋਂ ਵੀ ਇਹਨੇ ਇੱਕ ਦੋ ਵਾਰ ਮੈਨੂੰ ਗੁੱਝੇ ਇਸ਼ਾਰੇ ਕੀਤੇ ਸੀ, ਪਰ ਮੈਂ ਟਿੱਚ ਕਰਕੇ ਜਾਣੇ ਸਨ

“ਘਰ ਵਾਲੇ ਦੀ ਮੌਤ ਤੋਂ ਕੁਝ ਮਹੀਨੇ ਬਾਅਦ ਹੀ ਮੈਨੂੰ ਮਹਿਸੂਸ ਹੋਇਆ ਕਿ ਇਹ ਅੱਗ ਦੀ ਉਮਰ ਇਕੱਲਿਆਂ ਹੰਢਾਈ ਨਹੀਂ ਜਾਂਦੀਬਿੱਕਰ ਘਰ ਵਾਲੇ ਦੀ ਮੌਤ ਤੋਂ ਬਾਅਦ ਵੀ ਮੇਰੇ ਘਰ ਆਉਂਦਾ ਰਿਹਾਉਹ ਆਮ ਇਹੋ ਗੱਲ ਕਹਿੰਦਾ ਰਿਹਾ ਕਿ ਕਿਉਂ ਐਵੇਂ ਆਪਣੀ ਜਵਾਨੀ ਭੰਗ ਦੇ ਭਾਣੇ ਗਵਾਉਣੀ ਐਂ, ਤੂੰ ਇੱਕ ਵਾਰ ਹਾਂ ਤਾਂ ਕਰ, ਮੈਂ ਤੇਰੇ ਲਈ ਅਸਮਾਨੋਂ ਤਾਰੇ ਤੋੜ ਲਿਆਵਾਂਗਾ- ਉਹਦੀਆਂ ਵਾਰ ਵਾਰ ਦੀਆਂ ਮਿੰਨਤਾਂ ਦਾ ਅਸਰ ਮੇਰੇ ਮਨ ’ਤੇ ਪੈ ਗਿਆ ਤੇ ਮੈਂ ਆਪਣਾ ਹੱਥ ਉਹਨੂੰ ਸੌਂਪ ਦਿੱਤਾਪਰ ਮੈਂ ਪਹਿਲਾਂ ਹੀ ਉਸ ਨੂੰ ਕਹਿ ਦਿੱਤਾ ਸੀ, “ਵੇਖੀਂ ਬਿੱਕਰਾ, ਹੁਣ ਬਾਂਹ ਫੜੀ ਐਕਿਤੇ ਜੱਗ ਹਸਾਈ ਵਾਲੀ ਗੱਲ ਨਾ ਕਰੀਂ।”

ਇੱਥੇ ਆ ਕੇ ਦਿਆਲੋ ਕੁਝ ਪਲਾਂ ਲਈ ਰੁਕ ਗਈਉਹਨੇ ਜੱਜ ਵੱਲ ਨਜ਼ਰ ਭਰ ਕੇ ਵੇਖਿਆਜੱਜ ਬੜੇ ਧਿਆਨ ਨਾਲ ਉਹਦਾ ਬਿਆਨ ਸੁਣ ਰਿਹਾ ਸੀ। ਲੀਰੋ ਲੀਰ ਹੋਏ ਹੌਕਿਆਂ ਵਿੱਚੋਂ ਦਿਲ ਵਿੰਨ੍ਹਵੀਂ ਆਵਾਜ਼ ਫਿਰ ਉੱਭਰੀ, “ਮੈਂ ਉਸ ਨੂੰ ਆਪਣਾ ਆਪ ਸੌਂਪ ਦਿੱਤਾਉਹਦੀ ਮੰਗਣੀ ਪਹਿਲਾਂ ਕਿਸੇ ਹੋਰ ਥਾਂ ਹੋਈ ਹੋਈ ਸੀਮੈਂ ਵਾਰ ਵਾਰ ਕਹਿੰਦੀ ਰਹੀ ਕਿ ਉੱਧਰੋਂ ਜਵਾਬ ਦੇ ਦੇਪਰ ਇਹ ਟਾਲਮਟੋਲ ਕਰਦਾ ਰਿਹਾਸਾਡੇ ਸਰੀਰਕ ਸੰਬੰਧ ਕਾਇਮ ਹੋ ਗਏ ਸਨ ਤੇ ਉਨ੍ਹਾਂ ਸਰੀਰਕ ਸੰਬੰਧਾਂ ਦਾ ਨਤੀਜਾ ਹੈ ਕਿ ਮੇਰੇ ਪੇਟ ਅੰਦਰ ਚਾਰ ਮਹੀਨਿਆਂ ਦਾ ਬੱਚਾ ਹੈ” ਇਹ ਕਹਿੰਦਿਆਂ ਦਿਆਲੋ ਫਿਰ ਗੁੰਮ-ਸੁੰਮ ਜਿਹੀ ਹੋ ਗਈ

ਫਿਰ ਛੇਤੀ ਹੀ ਸੰਭਲ ਕੇ ਬੜੇ ਠਰ੍ਹੰਮੇ ਨਾਲ ਦਿਆਲੋ ਕਹਿਣ ਲੱਗੀ, “ਮੈਂ ਵਾਰ ਵਾਰ ਬਿੱਕਰ ਨੂੰ ਚਾਦਰ ਪਾ ਕੇ ਰਹਿਣ ਲਈ ਤਰਲੇ ਕਰਦੀ ਰਹੀਪਰ ਉਹਦੀ ਇੱਕ ਜ਼ਿੱਦ ਰਹੀ ਕਿ ਬੱਚਾ ਗਿਰਾ ਦੇਮੈਂ ਉਹਦੀ ਇਹ ਜ਼ਿੱਦ ਬਿਲਕੁਲ ਨਾ ਮੰਨੀਕੀ ਔਰਤ ਆਪਣੀ ਮਮਤਾ ਦੀ ਕਾਤਲ ਵੀ ਹੋ ਸਕਦੀ ਐ? ਮੈਂ ਤਾਂ ਆਪਣੇ ਵਿਹੜੇ ਵਿੱਚ ਬੱਚੇ ਦੀਆਂ ਕਿਲਕਾਰੀਆਂ ਸੁਣਨ ਲਈ ਤਰਸਦੀ ਰਹੀ ਸਾਂ

“ਫਿਰ ਮੈਨੂੰ ਪਤਾ ਚੱਲਿਆ ਕਿ ਬਿੱਕਰ ਦੇ ਵਿਆਹ ਵਿੱਚ ਕੁਝ ਦਿਨ ਰਹਿੰਦੇ ਨੇਮੈਂ ਫਿਰ ਇਸ ਨੂੰ ਕੀਤਾ ਵਾਅਦਾ ਯਾਦ ਕਰਵਾਇਆ, ਪਰ ਇਹ ਅਉਂ ਗਉਂ ਕਰਦਾ ਰਿਹਾ‘ਤੂੰ ਫਿਕਰ ਨਾ ਕਰ ਚਾਹੇ ਮੈਂ ਵਿਆਹ ਕਰਵਾ ਲਾਂਪਰ ਤੇਰੇ ਨਾਲ ਮੇਰਾ ਉਹੀ ਮੋਹ ਰਹੂ’ ਵਿਆਹ ਕਰਵਾਉਣ ਤੋਂ ਬਾਅਦ ਬਿੱਕਰ ਮੇਰੇ ਨਾਲ ਕਿੰਨਾ ਕੁ ਮੋਹ ਰੱਖ ਸਕਦਾ ਸੀ, ਇਸ ਗੱਲ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਸੀ

“ਕਤਲ ਵਾਲੇ ਦਿਨ ਉਹ ਮੇਰੇ ਘਰ ਆਇਆਉਹ ਮੇਰਾ ਹਮਲ ਗਿਰਾਉਣ ਲਈ ਮੈਨੂੰ ਦਵਾਈ ਦੇਣ ਦੀ ਜ਼ਿੱਦ ਕਰ ਰਿਹਾ ਸੀ ਪਰ ਮੈਂ ਉਹਦੀ ਜ਼ਿੱਦ ਨਾ ਮੰਨੀਉਹਦੀਆਂ ਗੱਲਾਂ ਤੋਂ ਮੈਨੂੰ ਜਾਪਿਆ ਜਿਵੇਂ ਉਹਦੇ ਨਾਲ ਮੇਰੀ ਸਾਂਝ ਦਾ ਮਤਲਬ ਸਿਰਫ ਮੇਰੇ ਸਰੀਰ ਨੂੰ ਚੂੰਡਣਾ ਹੀ ਸੀਇੱਕ ਪਾਸੇ ਮੈਂ ਉਹਨੂੰ ਚਾਦਰ ਪਾਉਣ ਲਈ ਤੇ ਆਪਣੇ ਇਸ ਬੱਚੇ ਦਾ ਸ਼ਰੇਆਮ ਬਾਪ ਕਹਾਉਣ ਲਈ ਮਿੰਨਤਾਂ ਕਰਦੀ ਰਹੀ, ਪਰ ਬਿੱਕਰ ਆਪਣੀ ਜ਼ਿੱਦ ’ਤੇ ਅੜਿਆ ਰਿਹਾ

“ਮੈਨੂੰ ਉਦੋਂ ਪਤਾ ਨਹੀਂ ਐਨਾ ਗੁੱਸਾ ਕਿੱਥੋਂ ਆ ਗਿਆ, ਜਦੋਂ ਉਸ ਨੇ ਕਿਹਾ, ਤੂੰ ਆਪਣਾ ਘਰ ਹੀ ਪੂਰਾ ਕਰਵਾਉਣੈਉਹ ਮੈਂ ਵਿਆਹ ਪਿੱਛੋਂ ਵੀ ਕਰਦਾ ਰਹੂੰਹੋਰ ਚਾਦਰ ਪੁਆ ਕੇ ਤੈਂ ਕੀ ਦੁੱਧ ਲੈਣੈ?ਮੈਂ ਉਹਦੀ ਇਹ ਗੱਲ ਬਰਦਾਸ਼ਤ ਨਾ ਕਰ ਸਕੀ ਤੇ ਗੁੱਸੇ ਵਿੱਚ ਅੱਗ ਬਬੂਲਾ ਹੋ ਕੇ ਮੈਂ ਉਹਦਾ ਗੰਡਾਸਾ ਉਹਦੇ ਹੀ ਹੱਥੋਂ ਖੋਹ ਕੇ ਉਹਦਾ ਫਾਹਾ ਵੱਢ ਦਿੱਤਾ।”

ਆਪਣੀਆਂ ਅੱਖਾਂ ਵਿੱਚ ਹੰਝੂ ਭਰ ਕੇ ਦਿਆਲੋ ਨੇ ਗੱਲ ਨੂੰ ਅਗਾਂਹ ਤੋਰੀ, “ਔਰਤ ਸਿਰਫ ਹਵਸ ਦੀ ਪੂਰਤੀ ਹੀ ਤਾਂ ਨਹੀਂ ਚਾਹੁੰਦੀ, ਉਹਨੂੰ ਇੱਕ ਚੰਗੇ ਘਰ, ਚੰਗਾ ਪਤੀ ਅਤੇ ਆਪਣੀ ਹਰੀ ਕੁੱਖ ਦੀ ਇੱਛਾ ਹੁੰਦੀ ਐਮੈਂ ਵੀ ਤਾਂ ਇੱਕ ਔਰਤ ਆਂ।” ਤੇ ਫਿਰ ਦਿਆਲੋ ਨੇ ਭੁੱਬਾਂ ਮਾਰਦਿਆਂ ਕਿਹਾ, “ਬਿੱਕਰ ਤਾਂ ਮੇਰੇ ਮੋਹ, ਮੇਰੀ ਮਮਤਾ ਅਤੇ ਮੇਰੇ ਸੁਪਨਿਆਂ ਦਾ ਕਾਤਲ ਐਇਹੋ ਜਿਹੇ ਦਾ ਮੈਂ ਕੀ ਅਚਾਰ ਪਾਉਣਾ ਸੀ? ਮੈਨੂੰ ਉਹਦਾ ਕਤਲ ਕਰਨ ’ਤੇ ਕੋਈ ਪਛਤਾਵਾ ਨਹੀਂ

ਜੱਜ ਕੁਝ ਦੇਰ ਮੂੰਹ ਵਿੱਚ ਉਂਗਲੀ ਪਾਈ ਸੋਚਦਾ ਰਿਹਾ ਤੇ ਫਿਰ ਉਸਨੇ ਅਗਲੇ ਹਫਤੇ ਦੀ ਪੇਸ਼ੀ ਪਾ ਦਿੱਤੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4020)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author