MohanSharma7ਪੁਲਿਸ ਅਧਿਕਾਰੀ ਅਤੇ ਜ਼ਿਲ੍ਹਾ ਕੁਲੈਕਟਰ ਮੌਕੇ ’ਤੇ ਪਹੁੰਚ ਗਏ। ਥਾਣੇਦਾਰ ਸਮੇਤ ...
(26 ਜੁਲਾਈ 2020)

 

ਕਿੰਨIਆਂ ਹੀ ਉਦਾਹਰਣਾਂ ਸਾਡੇ ਸਾਹਮਣੇ ਹਨ ਜਿੱਥੇ ਅਪਰਾਧੀ, ਪੁਲੀਸ ਅਤੇ ਸਿਆਸਤ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈਸਿਆਸਤਦਾਨਾਂ ਦੀ ਸਰਪ੍ਰਸਤੀ ਅਤੇ ਪੁਸ਼ਤਪਨਾਹੀ ਕਾਰਨ ਅਪਰਾਧੀ ਦਨਦਨਾਉਂਦੇ ਫਿਰਦੇ ਹਨਜੇਕਰ ਕੋਈ ਅਪਰਾਧੀ ਦੇ ਵਿਰੁੱਧ ਥਾਣੇ ਵਿੱਚ ਰਿਪੋਰਟ ਦਰਜ਼ ਕਰਵਾਉਣ ਜਾਂਦਾ ਹੈ ਤਾਂ ਉਹਨੂੰ ਬੁਰੀ ਤਰ੍ਹਾਂ ਜ਼ਲੀਲ ਹੋਣਾ ਪੈਂਦਾ ਹੈਪਹਿਲਾਂ ਤਾਂ ਥਾਣੇ ਵਿੱਚ ਰਿਪੋਰਟ ਲਿਖਵਾਉਣ ਲਈ ਖੱਜਲ ਖੁਆਰੀਪੁਲੀਸ ਵਲੋਂ ਰੋਅਬ ਨਾਲ ਜੇਬ ਖਾਲੀ ਕਰਵਾਉਣ ਦੀਆਂ ਕੋਝੀਆਂ ਹਰਕਤਾਂਸਿਆਸੀ ਵਿਅਕਤੀ ਵਲੋਂ ਅਪਰਾਧੀ ਦਾ ਪੱਖ ਪੂਰਨ ਲਈ ਅਤੇ ਉਸਦੀ ‘ਆਪਣਾ ਬੰਦਾ’ ਵਜੋਂ ਜਾਣ-ਪਹਿਚਾਣ ਕਰਕੇ ਢੁੱਕਵੀਂ ਮਦਦ ਕਰਨ ਦਾ ਆਦੇਸ਼ ਵੀ ਪੁਲੀਸ ਵਾਲਿਆਂ ਨੂੰ ਮਿਲ ਜਾਂਦਾ ਹੈ ਉੱਧਰੋਂ ਖੱਜਲ ਖੁਆਰ ਹੋ ਕੇ ਜਦੋਂ ਰਿਪੋਰਟ ਦਰਜ ਕਰਵਾਉਣ ਵਾਲਾ ਬਾਹਰ ਨਿਕਲਦਾ ਹੈ ਤਾਂ ਅਪਰਾਧੀ ਦੀ ਖਚਰੀ ਹਾਸੀ ਉਸਦਾ ਮਜ਼ਾਕ ਉਡਾਉਂਦੀ ਹੈਕਈ ਵਾਰ ਤਾਂ ਥਾਣੇ ਵਿੱਚ ਹੀ ਪੁਲੀਸ ਦੇ ਸਾਹਮਣੇ ਉਸ ਨਾਲ ਧੌਲ-ਧੱਫਾ ਕਰ ਦਿੱਤਾ ਜਾਂਦਾ ਹੈਜਿਹੜਾ ਪੁਲੀਸ ਅਧਿਕਾਰੀ ਜਾਂ ਕਰਮਚਾਰੀ ਸਿਆਸੀ ਵਿਅਕਤੀਆਂ ਨੂੰ ਕਾਨੂੰਨ ਦਾ ਵਾਸਤਾ ਪਾ ਕੇ ਸਹੀ ਤਰ੍ਹਾਂ ਡਿਉਟੀ ਕਰਦਿਆਂ ਉਨ੍ਹਾਂ ਦਾ ‘ਰੱਬੀ ਹੁਕਮ’ ਨਹੀਂ ਮੰਨਦਾ ਉਸ ਨੂੰ ਪਹਿਲਾਂ ਤਾਂ ਧਮਕੀਆਂ ਦੇ ਕੇ ‘ਤੂੰ ਮੈਂਨੂੰ ਜਾਣਦਾ ਨਹੀਂਆਪਣਾ ਬੋਰੀਆ ਬਿਸਤਰਾ ਸਾਂਭ ਲੈਤੂੰ ਸਾਡੀ ਵੁੱਕਤ ਨਹੀਂ ਜਾਣਦਾਅਸੀਂ ਵੱਡੇ ਵੱਡੇ ਸਿੱਧੇ ਕਰ ਦਿੱਤੇ।’ ਜਿਹੇ ਸ਼ਬਦ-ਬਾਣ ਛੱਡ ਕੇ ਉਸ ਨੂੰ ਧਮਕਾਇਆ ਜਾਂਦਾ ਹੈਜੇ ਤਾਂ ਪੁਲੀਸ ਨੇ ‘ਮਾਈ ਬਾਪ’ ਕਹਿ ਕੇ ਮਾਫ਼ੀ ਮੰਗ ਲਈ ਤਾਂ ਉਸ ਨੂੰ ਅੱਗੇ ਤੋਂ ‘ਬੰਦਾ ਬਣਨ’ ਦੀ ਤਾੜਨਾ ਕਰਕੇ ‘ਬਖਸ਼’ ਦਿੱਤਾ ਜਾਂਦਾ ਹੈ, ਨਹੀਂ ਫਿਰ ਬਦਲੀ ਕਰਕੇ ਕੋਈ ਹੋਰ ‘ਆਪਣਾ ਬੰਦਾ’ ਫਿੱਟ ਕਰ ਦਿੱਤਾ ਜਾਂਦਾ ਹੈਰਾਜ ਸਤਾ ਭੋਗ ਰਹੇ ਬਹੁਤ ਸਾਰੇ ਸਿਆਸੀ ਆਗੂਆਂ ਦੀਆਂ ‘ਲੋਕ ਹਿਤ’ ਵਿੱਚ ਦਿੱਤੀਆਂ ਧਮਕੀਆਂ ਜੱਗ ਜ਼ਾਹਰ ਹਨਰਾਜਸੀ ਆਗੂਆਂ ਦੀ ਕੁੱਤੇ-ਖਾਣੀ ਅਤੇ ਬਦਲੀ ਦੇ ਡਰ ਕਾਰਨ ਪੁਲੀਸ ਵਾਲੇ ਸਮਾਜ ਪ੍ਰਤੀ ਨਹੀਂ ਸਗੋਂ ਸਿਰਫ ਤੇ ਸਿਰਫ ਸਤਾ ਵਿੱਚ ਭਾਈਵਾਲ ਆਗੂਆਂ ਪ੍ਰਤੀ ਹੀ ਜਵਾਬਦੇਹ ਹੁੰਦੇ ਹਨਇਸੇ ਕਾਰਨ ਪੀੜਤ ਵਿਅਕਤੀ ਪਹਿਲਾਂ ਰਾਜਸੀ ਵਿਅਕਤੀਆਂ ਦੀ ਸ਼ਰਨ ਵਿੱਚ ਜਾਂਦੇ ਹਨਉਨ੍ਹਾਂ ਦਾ ਟੈਲੀਫੋਨ ਖੜਕਦਾ ਹੈ, ਫਿਰ ਉਹ ਸਿਆਸੀ ਵਿਅਕਤੀ ਦੀ ਭਾਸ਼ਾ ਅਨੁਸਾਰ ਕੰਮ ਦਾ ਨਿਪਟਾਰਾ ਕਰਦੇ ਹਨ

ਬਿਨਾਂ ਸ਼ੱਕ ਇਸ ਵੇਲੇ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ‘ਜੰਗਲ ਵਾਲੀ ਸੋਚ’ ਭਾਰੂ ਹੈਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲੀ ਹੋਈ ਹੈਅਜਿਹੇ ਮਾਹੌਲ ਦੀ ਹੀ ਵਿਕਾਸ ਦੂਬੇ ਵਰਗੇ ਹੋਰ ਅਨੇਕਾਂ ਹੀ ਗੈਂਗਸਟਰ ਦੇਣ ਹਨਅਜਿਹੀ ਸਥਿਤੀ ਬਿਮਾਰ ਸਿਆਸੀ ਰਾਜਤੰਤਰ ਦੇ ਨਾਲ-ਨਾਲ ਪੁਲੀਸ ਤੰਤਰ ਨੂੰ ਵੀ ਖੋਖਲਾ ਕਰਦੀ ਹੈਅਜਿਹੇ ਵਰਤਾਰੇ ਵਿੱਚ ਤੰਦਰੁਸਤ ਅਤੇ ਖੁਸ਼ਹਾਲ ਸਮਾਜ ਦੀ ਆਸ ਰੱਖਣੀ ਰੇਤ ਵਿੱਚੋਂ ਤੇਲ ਕੱਢਣ ਵਾਂਗ ਹੈ

ਪੁਲੀਸਤੰਤਰ ਲੋਕਾਂ ਪ੍ਰਤੀ ਸੁਹਿਰਦ ਤਾਂ ਹੋਵੇਗਾ ਜੇ ਸਿਆਸੀ ਵਿਅਕਤੀ ਵੱਖ-ਵੱਖ ਤਰ੍ਹਾਂ ਦੇ ਪਨਪ ਰਹੇ ਮਾਫੀਆ ਗਰੋਹਾਂ ਦੀ ਸਰਪ੍ਰਸਤੀ ਕਬੂਲ ਨਹੀਂ ਕਰਨਗੇਇਹ ਕਿੰਜ ਸੰਭਵ ਹੋ ਸਕਦਾ ਹੈ? ਇਸ ਸਬੰਧੀ ਪਾਠਕਾਂ ਨਾਲ ਇੱਕ ਸੱਚੀ ਘਟਨਾ ਸਾਂਝੀ ਕਰ ਰਿਹਾ ਹਾਂਇਹ ਗੱਲ ਸਾਲ 1979 ਦੀ ਹੈਉੱਤਰ ਪ੍ਰਦੇਸ਼ ਦੇ ਇੱਕ ਥਾਣੇ ਵਿੱਚ ਮੈਲੇ ਜਿਹੇ ਕੱਪੜਿਆਂ ਵਿੱਚ ਇੱਕ ਬਜ਼ੁਰਗ ਦਾਖਲ ਹੋਇਆਉਸਨੇ ਥਾਣੇਦਾਰ ਕੋਲ ਆਪਣਾ ਬਲਦ ਚੋਰੀ ਹੋਣ ਦੀ ਵਿਥਿਆ ਦੱਸਕੇ ਰਿਪੋਰਟ ਲਿਖਣ ਲਈ ਬੇਨਤੀ ਕੀਤੀਥਾਣੇਦਾਰ ਨੇ ਉਸ ਬਜ਼ੁਰਗ ਨੂੰ ਮੁਣਸ਼ੀ ਵੱਲ ਭੇਜ ਦਿੱਤਾਅਗਾਂਹ ਮੁਣਸ਼ੀ ਪੈਰਾਂ ’ਤੇ ਪਾਣੀ ਨਾ ਪੈਣ ਦੇਵੇਬਜ਼ੁਰਗ ਦੇ ਸਾਹਮਣੇ ਉਸਨੇ ਸਵਾਲਾਂ ਦੀ ਝੜੀ ਲਾ ਦਿੱਤੀ ਬਜ਼ੁਰਗ ਵਿਚਾਰਾ ਇੰਜ ਖੜ੍ਹਾ ਸੀ ਜਿਵੇਂ ਉਹ ਆਪ ਮੁਜਰਮ ਹੋਵੇਅਖੀਰ ਨੂੰ ਮੁਣਸ਼ੀ ਨੇ ਇਹ ਕਹਿਕੇ ਕਿ ਕੱਲ੍ਹ ਨੂੰ ਜਿਸ ਕੋਲੋਂ ਬਲਦ ਖਰੀਦਿਆ ਗਿਆ ਸੀ, ਉਸ ਨੂੰ ਵੀ ਨਾਲ ਲੈ ਕੇ ਆਵੀਂ, ਫਿਰ ਰਿਪੋਰਟ ਲਿਖਣ ਲਈ ‘ਵਿਚਾਰ’ ਕਰਾਂਗੇ ਬਜ਼ੁਰਗ ਦੁਬਾਰਾ ਥਾਣੇਦਾਰ ਕੋਲ ਚਲਾ ਗਿਆਥਾਣੇਦਾਰ ਨੇ ਵੀ ਖਚਰੀ ਜਿਹੀ ਨਜ਼ਰ ਨਾਲ ਵਿਹੰਦਿਆਂ ਉਸ ਨੂੰ ਕਿਹਾ ਕਿ ਜਿਵੇਂ ਮੁਣਸ਼ੀ ਕਹਿੰਦਾ ਹੈ, ਉਸ ਤਰ੍ਹਾਂ ਹੀ ਕਰਨਾ ਪਵੇਗਾਉਹ ਨਿਰਾਸ਼ ਜਿਹਾ ਹੋ ਕੇ ਵਾਪਸ ਪਰਤ ਆਇਆਹਾਲਾਂ ਉਹ ਬਜ਼ੁਰਗ ਥਾਣੇ ਦੇ ਬਾਹਰਲੇ ਗੇਟ ਕੋਲ ਹੀ ਪੁੱਜਿਆ ਸੀ ਕਿ ਇੱਕ ਸਿਪਾਹੀ ਤੇਜ਼ ਰਫਤਾਰ ਨਾਲ ਉਹਦੇ ਕੋਲ ਆਇਆ ਅਤੇ ਕਿਹਾ, “ਤੇਰੀ ਰਿਪੋਰਟ ਹੁਣੇ ਲਿਖੀ ਜਾਊਗੀਜੇਬ ਹੌਲੀ ਕਰ।” ਉਹ ਵਾਪਸ ਪਰਤ ਗਿਆ ਤੇ ਮੁਣਸ਼ੀ ਦੀ ਮੰਗ ਅਨੁਸਾਰ ਸੌ ਰੁਪਇਆ ਰਿਸ਼ਵਤ ਵਜੋਂ ਦੇ ਦਿੱਤਾਮੁਣਸ਼ੀ ਨੇ ਤੁਰੰਤ ਰੋਜ਼ਨਾਮਚੇ ਵਿੱਚ ਰਿਪੋਰਟ ਦਰਜ ਕਰ ਲਈਜਦੋਂ ਅੰਗਠਾ ਲਾਉਣ ਲਈ ਪੈਡ ਉਸ ਬਜ਼ੁਰਗ ਵੱਲ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਹਸਤਾਖਰ ਕਰਾਂਗਾਉਸਨੇ ਹਸਤਾਖਰ ਕਰਕੇ ਜੇਬ ਵਿੱਚੋਂ ਮੋਹਰ ਕੱਢੀ ਅਤੇ ਆਪਣੇ ਹਸਤਾਖਰ ਹੇਠਾਂ ਪ੍ਰਾਈਮ ਮਨਿਸਟਰ ਆਫ ਇੰਡੀਆ ਦੀ ਮੋਹਰ ਲਾ ਦਿੱਤੀਉਹ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਸਨਸਾਰੇ ਥਾਣੇ ਵਿੱਚ ਹੜਦੁੰਮ ਮੱਚ ਗਿਆਪੁਲਿਸ ਅਧਿਕਾਰੀ ਅਤੇ ਜ਼ਿਲ੍ਹਾ ਕੁਲੈਕਟਰ ਮੌਕੇ ’ਤੇ ਪਹੁੰਚ ਗਏਥਾਣੇਦਾਰ ਸਮੇਤ ਪੰਜ ਕਰਮਚਾਰੀਆਂ ਨੂੰ ਸਸਪੈਂਡ ਕਰਕੇ ਉਸੇ ਥਾਣੇ ਦੀਆਂ ਸੀਖਾਂ ਅੰਦਰ ਬੰਦ ਕਰ ਦਿੱਤਾਅਗਾਂਹ ਤੋਂ ਉੱਤਰ ਪ੍ਰਦੇਸ਼ ਦੇ ਹੋਰ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਕੰਨ ਹੋ ਗਏਕਿੰਨ੍ਹਾ ਚਿਰ ਜੇ ਕੋਈ ਹੋਰ ਬਜ਼ੁਰਗ ਵੀ ਥਾਣੇ ਜਾਂ ਕਿਸੇ ਹੋਰ ਦਫਤਰ ਵਿੱਚ ਕੰਮ ਲਈ ਜਾਂਦਾ ਸੀ ਤਾਂ ਕਰਮਚਾਰੀਆਂ ਨੂੰ ਚੌਧਰੀ ਚਰਨ ਸਿੰਘ ਦਾ ਹੀ ਝਉਲਾ ਪੈਂਦਾ ਸੀ ਅਤੇ ਹੱਥੋ ਹੱਥੀਂ ਕੰਮ ਦਾ ਨਿਪਟਾਰਾ ਹੋ ਜਾਂਦਾ ਸੀ

ਕੀ ਏ.ਸੀ. ਕਮਰਿਆਂ ਵਿੱਚ ਆਰਾਮ ਫੁਰਮਾ ਰਹੇ ਸਿਆਸੀ ਆਗੂ ਗੈਂਗਸਟਰਾਂ ਤੋਂ ਪਾਸਾ ਵੱਟ ਕੇ ਅਜਿਹੀ ਦਲੇਰਾਨਾ ਕਾਰਵਾਈ ਕਰਨਗੇ ਜਾਂ ਫਿਰ ਥਾਣਿਆਂ ਵਿੱਚ ਆਪਣੇ ਮਨ ਪਸੰਦ ਕਰਮਚਾਰੀਆਂ ਦੀ ਨਿਯੁਕਤੀ ਕਰਵਾਕੇ ਰਾਜਸੀ ਹਿਤਾਂ ਦੀ ਪੂਰਤੀ ਕਰਨਗੇ? ਜੇਕਰ ਰਾਜਸੀ ਹਿਤ ਹੀ ਅੱਗੇ ਰੱਖੇ ਗਏ ਤਾਂ ਪ੍ਰਸ਼ਾਸਨਿਕ ਸੁਧਾਰਾਂ ਦੀ ਗੱਲ ਕਰਦਿਆਂ ਸਿਰ ’ਤੇ ਹੋਏ ਜਖਮ ਦੀ ਥਾਂ ਪੈਰ ’ਤੇ ਮਲ੍ਹਮ ਪੱਟੀ ਕਰਨ ਵਾਲਾ ਕਰਮ ਹੀ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2267)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author