LabhSinghShergill 7ਬੀਤੇ ਸਮੇਂ ਜਿਹੜੇ ਮੌਕਿਆਂ ਨੂੰ ਅਸੀਂ ਫੜ ਨਹੀਂ ਪਾਏਜਿਹੜੀਆਂ ਗ਼ਲਤੀਆਂ ...
(1 ਜਨਵਰੀ 2025)

 

ਇਸ ਤਰ੍ਹਾਂ ਲਗਦਾ ਹੈ ਕਿ ਹੁਣੇ ਹੀ ਸਾਲ ਚੜ੍ਹਿਆ ਸੀ ਤੇ ਹੁਣੇ ਹੀ ਬੀਤ ਗਿਆਅਸੀਂ ਅਕਸਰ ਕਹਿੰਦੇ ਹਾਂ ਕਿ ਸਮਾਂ ਕਿੰਨੀ ਤੇਜ਼ੀ ਨਾਲ ਬੀਤਦਾ ਪ੍ਰਤੀਤ ਹੁੰਦਾ ਹੈਅਸਲ ਵਿੱਚ ਸਮੇਂ ਦੀ ਰਫ਼ਤਾਰ ਤਾਂ ਆਦਿ ਤੋਂ ਹੀ ਉਹੀ ਹੀ ਹੈ; ਇਹ ਰਫ਼ਤਾਰ ਤੇਜ਼ ਤੇ ਮੱਧਮ ਮਨੁੱਖ ਦੀਆਂ ਖੁਸ਼ੀਆਂ-ਗਮੀਆਂ, ਦੁੱਖ-ਸੁਖ, ਸਫਲਤਾ-ਅਸਫਲਤਾ ਆਦਿ ’ਤੇ ਨਿਰਭਰ ਕਰਦੀ ਹੈਜਦੋਂ ਇਨਸਾਨ ਖੇੜੇ ਵਿੱਚ ਹੁੰਦਾ ਹੈ ਤਾਂ ਉਸ ਨੂੰ ਇੰਝ ਲਗਦਾ ਹੈ ਕਿ ਸਮਾਂ ਬੜੀ ਤੇਜ਼ੀ ਨਾਲ ਨਿਕਲਦਾ ਜਾ ਰਿਹਾ ਹੈ ਇਸਦੇ ਉਲਟ ਜੇਕਰ ਮਨੁੱਖ ਕਿਸੇ ਮੁਸੀਬਤ ਵਿੱਚੋਂ ਗੁਜ਼ਰ ਰਿਹਾ ਹੋਵੇ ਤਾਂ ਸਮੇਂ ਦੀ ਰਫ਼ਤਾਰ ਉਸ ਨੂੰ ਬੜੀ ਧੀਮੀ ਪ੍ਰਤੀਤ ਹੁੰਦੀ ਹੈ

ਵੀਹ ਸੌ ਚੌਵੀ ਨੇ ਹੁਣ ਆਪਣੀ ਵਾਗਡੋਰ ਵੀਹ ਸੌ ਪੰਝੀ ਨੂੰ ਸੌਂਪ ਦਿੱਤੀ ਹੈ ਪਰ ਇਸ ਬੀਤੇ ਦੀ ਝੋਲ਼ੀ ਬਹੁਤ ਸਾਰੇ ਖੱਟੇ ਮਿੱਠੇ ਤਜਰਬਿਆਂ ਨਾਲ ਭਰੀ ਹੋਈ ਹੈਬਹੁਤਿਆਂ ਨੂੰ ਇਸ ਸਮੇਂ ਦੌਰਾਨ ਅਪਾਰ ਸਫ਼ਲਤਾਵਾਂ ਪ੍ਰਾਪਤ ਹੋਈਆਂ ਹੋਣਗੀਆਂ ਅਤੇ ਨਵੇਂ ਦਿਸਹੱਦੇ ਸਥਾਪਤ ਕੀਤੇ ਹੋਣਗੇਸਫ਼ਲਤਾ ਇਨਸਾਨ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹ ਸੰਕਲਪ ਦਾ ਨਤੀਜਾ ਹੁੰਦੀ ਹੈ ਜਿਜੜੇ ਲੋਕ ਸਮੇਂ ਦਾ ਸਦਉਪਯੋਗ ਕਰਦੇ ਹਨ, ਉਹ ਮਿਥੇ ਟੀਚਿਆਂ ਨੂੰ ਹਾਸਲ ਕਰ ਲੈਂਦੇ ਹਨ ਕਿਉਂਕਿ ਸਮੇਂ ਦਾ ਇੱਕ ਇੱਕ ਪਲ ਕੀਮਤੀ ਹੁੰਦਾ ਹੈ ਜਿਸ ਨੇ ਇਸ ਰਾਜ਼ ਨੂੰ ਸਮਝ ਲਿਆ ਤੇ ਇਸਦਾ ਸਹੀ ਉਪਯੋਗ ਕਰ ਲਿਆ, ਉਸ ਨੇ ਹੀ ਮਨਚਾਹਿਆ ਫ਼ਲ ਪ੍ਰਾਪਤ ਕਰ ਲਿਆਦੂਸਰੇ ਪਾਸੇ ਜੋ ਇਨਸਾਨ ਆਪਣੇ ਆਲਸੀ ਸੁਭਾਅ ਕਾਰਨ ਕੁਝ ਕਰ ਨਹੀਂ ਪਾਉਂਦੇ, ਉਹ ਸਿਰਫ਼ ਸਮੇਂ ਨੂੰ ਕੋਸਦੇ ਹੀ ਨੇ ਕਿ ਅਜੇ ਸਮਾਂ ਹੀ ਮਾੜਾ ਚੱਲ ਰਿਹਾ ਹੈ, ਨਹੀਂ ਤਾਂ ਇੰਝ ਨਹੀਂ, ਇੰਝ ਕਰ ਲੈਂਦੇਕਰਨਾ-ਕੁਰਨਾ ਅਜਿਹੇ ਬੰਦਿਆਂ ਨੇ ਕੁਝ ਨਹੀਂ ਹੁੰਦਾ, ਉਨ੍ਹਾਂ ਕੋਲ ਸਿਰਫ਼ ਗੱਲਾਂ ਹੀ ਹੁੰਦੀਆਂ ਹਨਆਲਸ ਤਿਆਗ ਕੇ, ਕਰੜੀ ਘਾਲਣਾ ਨਾਲ ਹੀ ਸਹੀ ਰਸਤਾ ਮਿਲਦਾ ਹੈ, ਫਿਰ ਹੀ ਬੰਦਾ ਮਿਥੀ ਹੋਈ ਮੰਜ਼ਲ ’ਤੇ ਪਹੁੰਚ ਸਕਦਾ ਹੈਸਿਆਣੇ ਕਹਿੰਦੇ ਹਨ ਕਿ ਚੱਲਿਆਂ ਹੀ ਰਸਤੇ ਬਣਦੇ ਹਨ, ਖੜ੍ਹਿਆਂ ਕੋਈ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚ ਸਕਦਾ, ਮੰਜ਼ਿਲ ’ਤੇ ਪਹੁੰਚਣ ਲਈ ਪੈਰ ਪੁੱਟਣਾ ਪੈਂਦਾ ਹੈ

ਅਸੀਂ ਨਵੇਂ ਵਰ੍ਹੇ ਦੀ ਗੱਲ ਕਰ ਰਹੇ ਸੀਨਵੇਂ ਵਰ੍ਹੇ ਦੀ ਆਮਦ ਹੋ ਗਈ ਹੈਸਾਡਾ ਆਪਣੇ ਲਕਸ਼ ਤਕ ਨਾ ਪਹੁੰਚ ਸਕਣਾ ਤੇ ਉਹ ਕੰਮ ਜੋ ਬੀਤੇ ਵਿੱਚ ਸਾਡੇ ਤੋਂ ਕਰਨੋਂ ਰਹਿ ਗਏ ਸਨ, ਉਨ੍ਹਾਂ ਨੂੰ ਹੁਣ ਤੋਂ ਹੀ ਸਪਸ਼ਟ ਕਰ ਲੈਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਜੀਅ ਤੋੜ ਮਿਹਨਤ ਕਰਨ ਦਾ ਪੱਕਾ ਨਿਸ਼ਚਾ ਕਰ ਲੈਣਾ ਚਾਹੀਦਾ ਹੈ

ਨਵਾਂ ਵਰ੍ਹਾ ਸਾਡੇ ਲਈ ਨਵੀਂ ਰੌਸ਼ਨੀ, ਨਵੀਂਆਂ ਸੰਭਾਵਨਾਵਾਂ ਲੈ ਕੇ ਆਇਆ ਹੈਹੁਣ ਇਹ ਸਾਡੇ ’ਤੇ ਨਿਰਭਰ ਹੈ ਕਿ ਅਸੀਂ ਸੰਭਾਵਨਾਵਾਂ ਨੂੰ ਆਪਣੀ ਸਫਲਤਾ ਵਿੱਚ ਕਿਵੇਂ ਬਦਲਣਾ ਹੈਆਪਣੇ ਜੀਵਨ ਦੀ ਗੱਡੀ ਨੂੰ ਸਹੀ ਲੀਹ ’ਤੇ ਲਿਆਉਣਾ ਅਤੇ ਟਰੈਕ ਉੱਤੇ ਰਫ਼ਤਾਰ ਕਿਵੇਂ ਫੜਨੀ ਹੈ, ਇਹ ਇਨਸਾਨ ਦੀ ਸਮਝ ਉੱਤੇ ਨਿਰਭਰ ਹੈਇੱਕ ਗੱਲ ਹੋਰ ਜੋ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਬੀਤੇ ਸਮੇਂ ਜਿਹੜੇ ਮੌਕਿਆਂ ਨੂੰ ਅਸੀਂ ਫੜ ਨਹੀਂ ਪਾਏ, ਜਿਹੜੀਆਂ ਗ਼ਲਤੀਆਂ ਕਾਰਨ ਸਫ਼ਲ ਨਹੀਂ ਹੋ ਪਾਏ, ਉਨ੍ਹਾਂ ਦਾ ਵਿਸ਼ਲੇਸ਼ਣ ਜ਼ਰੂਰ ਕਰਨਾ ਚਾਹੀਦਾ ਹੈਸਾਰੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹਨ ਪਰ ਇਸ ਲਈ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਣਾ ਹੈਅਨੁਸ਼ਾਸਨ, ਸਮੇਂ ਦੀ ਪਾਬੰਦਗੀ, ਇਮਾਨਦਾਰੀ, ਸਚਾਈ, ਮਿਹਨਤ, ਲਗਨ, ਦ੍ਰਿੜ੍ਹ ਇਰਾਦੇ, ਹਿੰਮਤ, ਉੱਦਮ ਅਤੇ ਹੌਸਲੇ ਨਾਲ ਆਪਣੇ ਆਪ ਨੂੰ ਨਿਯਮਬੱਧ ਕਰਨਾ ਪੈਣਾ ਹੈ

ਸਭ ਤੋਂ ਪਹਿਲਾਂ ਅਸੀਂ ਵਿਦਿਆਰਥੀ ਵਰਗ ਦੀ ਗੱਲ ਕਰਦੇ ਹਾਂ ਜੋ ਸਾਡੇ ਦੇਸ਼ ਦਾ ਭਵਿੱਖ ਹੈਸਾਲਾਨਾ ਇਮਤਿਹਾਨਾਂ ਲਈ ਬਹੁਤ ਘੱਟ ਸਮਾਂ ਬਚਿਆ ਹੈਵਿਦਿਆਰਥੀ ਆਪਣੇ ਇਸ ਰਹਿੰਦੇ ਸਮੇਂ ਦੇ ਹਰ ਪਲ ਨੂੰ ਆਪਣੀ ਪੜ੍ਹਾਈ ਲਈ ਲਗਾ ਦੇਣ ਤਾਂ ਕਿ ਆਪਣੀ ਮਿਹਨਤ ਅਤੇ ਇਮਾਨਦਾਰੀ ਦੇ ਸੁਮੇਲ ਦੇ ਸਦਕਾ ਵਧੀਆ ਨਤੀਜੇ ਹਾਸਲ ਹੋ ਸਕਣਜੇ ਚੰਗੇ ਨਤੀਜੇ ਪ੍ਰਾਪਤ ਹੋਣਗੇ ਤਾਂ ਹੀ ਤੁਹਾਡੇ ਲਈ ਇਹ ਸਾਲ ਅਸਲ ਅਰਥਾਂ ਵਿੱਚ ਨਵਾਂ ਸਾਲ ਹੋਵੇਗਾ

ਅਗਲੀ ਗੱਲ ਅਸੀਂ ਸਾਰੇ ਆਪਣੀ ਕਰਾਂਗੇਅਸੀਂ ਆਪਣੀ ਜ਼ਿੰਦਗੀ ਵਿੱਚ ਕਿੰਨੇ ਕੁ ਸੁਹਿਰਦ ਰਹੇ ਹਾਂ, ਕਿੰਨੀ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਏ ਹਨਕਿੱਥੇ-ਕਿੱਥੇ ਕਿੰਨੀ ਕੁ ਬੇਈਮਾਨੀ, ਚਾਹੇ ਉਹ ਸਮੇਂ ਦੀ ਹੋਵੇ, ਧਨ ਦੀ ਹੋਵੇ ਜਾਂ ਰਿਸ਼ਤੇ ਨਿਭਾਉਣ ਦੀ ਹੋਵੇ, ਕੀਤੀ ਹੈਸਾਨੂੰ ਇਸ ’ਤੇ ਵੀ ਵਿਚਾਰ ਕਰਨੀ ਪਵੇਗੀ

ਜੋ ਸਮੇਂ ਦੀ ਨਬਜ਼ ਪਛਾਣਦੇ ਹਨ ਤੇ ਸਮੇਂ ਦੀ ਡੋਰ ਨੂੰ ਫੜਕੇ ਚੱਲਣ ਦਾ ਵੱਲ ਜਾਣ ਲੈਂਦੇ ਹਨ, ਉਨ੍ਹਾਂ ਨੂੰ ਅੱਗੇ ਵਧਣ ਅਤੇ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾਤਾਂਹੀ ਅਸੀਂ ਇਹ ਕਹਾਵਤ ਬੋਲਦੇ ਹਾਂ:

ਹਿੰਮਤ ਏ ਮਰਦ, ਮਦਦ ਏ ਖ਼ੁਦਾ

ਹਿੰਮਤੀ ਇਨਸਾਨ ਨਾ ਹੀ ਇਹ ਕਹਿੰਦੇ ਹਨ ਤੇ ਨਾ ਹੀ ਇਹ ਸੋਚਦੇ ਹਨ ਕਿ ਆਹ ਕੰਮ ਫਿਰ ਕਰਾਂਗੇਸਿਆਣੇ ਵੀ ਕਹਿੰਦੇ ਹਨ ਕਿ ਜਾਂ ਹੁਣ ਜਾਂ ਫਿਰ ਕਦੇ ਨਹੀਂ

ਵੀਹ ਸੌ ਪੰਝੀ ਦਸਤਕ ਦੇ ਚੁੱਕਾ ਹੈਆਉ ਸਾਰੇ ਇਸ ਨਵੇਂ ਵਰ੍ਹੇ ਦਾ ਸਵਾਗਤ ਕਰੀਏ ਅਤੇ ਆਪਣੇ ਅੰਦਰ ਨਵੀਂ ਤੇ ਸਕਾਰਾਤਮਕ ਊਰਜਾ ਭਰੀਏਸਾਰੇ ਜ਼ਰੂਰੀ ਕੰਮਾਂ ਨੂੰ ਅੱਜ ਹੀ ਕਰੀਏਕਿਸੇ ਕੰਮ ਨੂੰ ਕੱਲ੍ਹ ’ਤੇ ਛੱਡਣ ਨਾਲ ਸਾਡੇ ਅੰਦਰ ਬਣਿਆ ਜੋਸ਼ ਅਗਲੇ ਦਿਨ ਤਕ ਮੱਠਾ ਪੈ ਜਾਂਦਾ ਹੈ ਸੋ ਆਪਣੇ ਅੰਦਰ ਭਰੀ ਹਿੰਮਤ ਅਤੇ ਸ਼ਕਤੀ ਦਾ ਸਮੇਂ ਸਿਰ ਅਤੇ ਸਹੀ ਇਸਤੇਮਾਲ ਕਰਨ ਨਾਲ ਸਾਡਾ ਹਰ ਦਿਨ ਇੱਕ ਨਵਾਂ ਸਾਲ ਹੋਵੇਗਾ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5579)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author