LabhSinghShergill 7“... ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਦੇ ਸੰਦੇਸ਼ ਨੂੰ ਧਾਰਨ ਕਰਕੇ ਸਰਬੱਤ ਦੇ ਭਲੇ ਲਈ ਕਾਰਜ ...
(25 ਦਸੰਬਰ 2024)
ਇਸ ਸਮੇਂ ਪਾਠਕ: 410.


ਯੁਗ ਦੇ ਮਹਾਪੁਰਸ਼
, ਸ਼ਾਂਤੀ ਦੇ ਪੁੰਜ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਹਿੰਦੂ ਧਰਮ ਦੀ ਰੱਖਿਆ ਕਰਦੇ ਹੋਏ ਆਪਣਾ ਸੀਸ ਕਟਵਾ ਦਿੱਤਾਇਹ ਦੁਨੀਆਂ ਦੀ ਇੱਕੋ-ਇੱਕ ਅਜਿਹੀ ਘਟਨਾ ਤੇ ਅਦੁੱਤੀ ਮਿਸਾਲ ਹੈ ਜਿੱਥੇ ਕਿਸੇ ਗੁਰੂ ਨੇ ਦੂਸਰੇ ਧਰਮ ਨੂੰ ਬਚਾਉਣ ਲਈ ਆਪਣਾ ਬਲੀਦਾਨ ਦਿੱਤਾ ਹੋਵੇਹੁਣ ਸਮਾਂ ਆ ਗਿਆ ਸੀ ਜ਼ਾਲਮ ਦੇ ਜ਼ੁਲਮ ਨੂੰ ਇਹੋ ਜਿਹੀ ਚੁਣੌਤੀ ਦੇਣ ਦਾ, ਜਿਸਦਾ ਉਸ ਨੇ ਕਦੀ ਵੀ ਕਿਆਸ ਨਾ ਕੀਤਾ ਹੋਵੇਭਾਵੇਂ ਕਿ ਉਸ ਸਮੇਂ ਦਸਮ ਪਿਤਾ ਜੀ ਦੀ ਉਮਰ ਸਿਰਫ਼ ਨੌਂ ਸਾਲ ਸੀ, ਇੰਨੀ ਛੋਟੀ ਉਮਰ ਵਿੱਚ ਉਨ੍ਹਾਂ ’ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਪਈਉਸ ਸਮੇਂ ਦੇ ਹਾਲਾਤ ਨੂੰ ਭਾਸਦੇ ਹੋਏ ਸ਼ੁਰੂ ਤੋਂ ਹੀ ਗੁਰੂ ਜੀ ਨੂੰ ਅੱਖਰੀ ਵਿੱਦਿਆ ਦੇ ਨਾਲ-ਨਾਲ ਯੁੱਧ ਕਰਨ ਦੇ ਢੰਗ ਜਿਵੇਂ ਤੀਰ ਅੰਦਾਜ਼ੀ, ਘੋੜ-ਸਵਾਰੀ ਤਲਵਾਰ ਅਤੇ ਹੋਰ ਹਥਿਆਰਾਂ ਦੀ ਸਿਖਲਾਈ ਲਗਾਤਾਰ ਦਿੱਤੀ ਜਾ ਰਹੀ ਸੀਅੱਗੇ ਉਨ੍ਹਾਂ ਦੇ ਮਾਮਾ ਕਿਰਪਾਲ ਚੰਦ ਵੱਲੋਂ ਉਨ੍ਹਾਂ ਨੂੰ ਅਸ਼ਤਰ ਸ਼ਾਸਤਰ ਵਿੱਦਿਆ ਵਿੱਚ ਹਰ ਪੱਖੋਂ ਨਿਪੁੰਨ ਕਰਨ ਦੀ ਜ਼ਿੰਮੇਵਾਰੀ ਨਿਭਾਈ ਗਈ

ਅੱਗੇ ਚੱਲ ਕੇ ਸਮੇਂ ਦੀ ਰਮਜ਼ ਨੂੰ ਪਛਾਣਦਿਆਂ ਦਸਮੇਸ਼ ਪਿਤਾ ਜੀ ਨੇ ਜ਼ੁਲਮ ਦਾ ਟਾਕਰਾ ਕਰਨ ਤੇ ਧਰਮ, ਸੱਚ ਦੀ ਸਥਾਪਨਾ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀਪੰਥ ਦੀ ਰਹਿਨੁਮਾਈ ਹੇਠ ਖ਼ਾਲਸਾ ਫ਼ੌਜ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਸੰਗਠਿਤ ਹੋਣ ਲੱਗੇਪਹਾੜੀ ਰਾਜਿਆਂ ਨੂੰ ਗੁਰੂ ਜੀ ਦੀ ਅਗਵਾਈ ਹੇਠ ਦਿਨ ਪ੍ਰਤੀ ਦਿਨ ਖ਼ਾਲਸਾ ਸੈਨਾ ਵਿੱਚ ਹੋ ਰਹੇ ਵਾਧੇ ਤੋਂ ਖ਼ਤਰਾ ਭਾਸ਼ਣ ਲੱਗਾ ਤੇ ਈਰਖਾ ਵੱਸ ਉਨ੍ਹਾਂ ਨੇ ਮੁਸਲਿਮ ਹੁਕਮਰਾਨਾਂ ਨੂੰ ਗੁਰੂ ਦੀ ਚੜ੍ਹਤ ਵਿਰੁੱਧ ਭੜਕਾਇਆ ਤੇ ਮੁਸਲਿਮ ਜਰਨੈਲਾਂ ਨਾਲ ਮਿਲ਼ ਕੇ ਗੁਰੂ ਜੀ ਵਿਰੁੱਧ ਵਿਰੋਧੀ ਕਾਰਵਾਈਆਂ ਅਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇਉੱਧਰ ਪੂਰੀ ਤਰ੍ਹਾਂ ਸਿਖ਼ਲਾਈ ਪ੍ਰਾਪਤ ਖ਼ਾਲਸਾ ਫ਼ੌਜ ਨੇ ਉਨ੍ਹਾਂ ਦੀਆਂ ਕਾਰਵਾਈਆਂ ਦਾ ਮੂੰਹਤੋੜ ਜਵਾਬ ਦਿੱਤਾਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਾਵਾਂ ਵੱਲੋਂ ਨਿੱਤ ਦਿਨ ਹਮਲੇ ਹੁੰਦੇ ਰਹੇ ਤੇ ਅੱਗੇ ਵਧਦਿਆਂ ਆਨੰਦਗੜ੍ਹ ਕਿਲ੍ਹੇ ਨੂੰ ਚਾਰੇ ਪਾਸਿਓਂ ਮੁਸਲਿਮ ਅਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਸੈਨਾਵਾਂ ਨੇ ਘੇਰਾ ਪਾ ਲਿਆਗੁਰੂ ਦੀਆਂ ਫੌਜਾਂ ਨੇ ਦੁਸ਼ਮਣ ਸੈਨਾ ਦੇ ਕਈ ਜਰਨੈਲਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾਇਤਿਹਾਸਕਾਰ ਦੱਸਦੇ ਹਨ ਕਿ ਇਹ ਘੇਰਾ ਤਕਰੀਬਨ ਅੱਠ ਮਹੀਨੇ ਚਲਦਾ ਰਿਹਾਅੰਦਰ ਗੁਰੂ ਜੀ ਦੀਆਂ ਫ਼ੌਜਾਂ ਲਈ ਰਸਦ ਖ਼ਤਮ ਹੋਣ ਲੱਗੀ, ਉੱਧਰ ਵਿਰੋਧੀ ਸੈਨਾਵਾਂ ਦੇ ਬਹੁਤ ਸਾਰੇ ਜਰਨੈਲ ਅਤੇ ਸੈਨਾ ਦਾ ਭਾਰੀ ਪੱਧਰ ’ਤੇ ਜਾਨੀ ਨੁਕਸਾਨ ਹੋ ਚੁੱਕਿਆ ਸੀਮੁਗ਼ਲ ਹਾਕਮਾਂ ਵੱਲੋਂ ਕੁਰਾਨ ਅਤੇ ਹਿੰਦੂ ਪਹਾੜੀ ਰਾਜਿਆਂ ਨੇ ਗਊ ਦੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਕਿਲ੍ਹਾ ਛੱਡ ਦੇਣ, ਉਨ੍ਹਾਂ ਉੱਤੇ ਕਿਸੇ ਕਿਸਮ ਦਾ ਕੋਈ ਹਮਲਾ ਨਹੀਂ ਕੀਤਾ ਜਾਵੇਗਾਕਿਲ੍ਹਾ ਛੱਡ ਕੇ ਜਾਂਦੀਆਂ ਸਿੱਖ ਸੈਨਾਵਾਂ ਉੱਤੇ ਦੁਸ਼ਮਣ ਸੈਨਾਵਾਂ ਨੇ ਪਿੱਛੋਂ ਦੀ ਹਮਲਾ ਕਰਕੇ ਖਾਧੀਆਂ ਕਸਮਾਂ ਨੂੰ ਤੋੜ ਦਿੱਤਾਪਿੱਛੇ ਦੁਸ਼ਮਣ ਦੀ ਫੌਜ ਅਤੇ ਅੱਗੇ ਠਾਠਾਂ ਮਾਰਦੀ ਸਰਸਾ ਨਦੀ, ਰਾਤ ਦਾ ਵੇਲਾ, ਬਹੁਤ ਸਾਰਾ ਕੀਮਤੀ ਸਮਾਨ, ਲਿਖਤਾਂ, ਗ੍ਰੰਥ ਨਦੀ ਦੀ ਭੇਟ ਚੜ੍ਹ ਗਏਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆਇੱਥੋਂ ਗੁਰੂ ਜੀ ਦਾ ਪਰਿਵਾਰ ਨਾਲੋਂ ਵਿਛੋੜਾ ਪੈ ਗਿਆ

ਗੁਰੂ ਜੀ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਕੁਝ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਜਾ ਮੋਰਚੇ ਸੰਭਾਲ ਲਏਪਿੱਛੇ ਆ ਰਹੀ ਵਿਰੋਧੀ ਸੈਨਾ ਨੇ ਗੜ੍ਹੀ ਨੂੰ ਘੇਰਾ ਪਾ ਲਿਆਅੰਦਰੋਂ ਗੁਰੂ ਦੇ ਸਿੰਘ ਗੁਰੂ ਜੀ ਦੀ ਰਣਨੀਤੀ ਅਨੁਸਾਰ ਛੋਟੇ ਜਥਿਆਂ ਦੇ ਰੂਪ ਵਿੱਚ ਵੈਰੀ ’ਤੇ ਅਜਿਹੇ ਵਾਰ ਕਰਦੇ ਕਿ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਦਾਬਹਾਦਰੀ ਨਾਲ ਲੜਦੇ ਸਿੰਘ ਤੇ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏਪੰਜ ਪਿਆਰਿਆਂ ਦੇ ਖ਼ਾਲਸਈ ਹੁਕਮ ਮੁਤਾਬਕ ਗੁਰੂ ਜੀ ਚਮਕੌਰ ਦੀ ਗੜ੍ਹੀ ਛੱਡ ਕੇ ਮਾਛੀਵਾੜੇ ਵੱਲ ਚਲੇ ਗਏ ਕੁਝ ਦਿਨਾਂ ਬਾਅਦ ਉੱਥੇ ਹੀ ਉਨ੍ਹਾਂ ਨੂੰ ਸੂਬਾ ਸਰਹਿੰਦ ਨਵਾਬ ਵਜ਼ੀਰ ਖਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਅਤੇ ਮਾਤਾ ਗੁਜਰੀ ਜੀ ਵੱਲੋਂ ਸਵਾਸ ਤਿਆਗ ਕੇ ਸੱਚਖੰਡ ਚਲੇ ਜਾਣ ਦੀ ਖ਼ਬਰ ਮਿਲੀਇਹ ਰੱਬੀ ਨੂਰ ਜਿੰਦਾਂ ਕਿੰਨੀਆਂ ਮਹਾਨ ਸਨ ਕਿ ਥੋੜ੍ਹੇ ਹੀ ਸਮੇਂ ਵਿੱਚ ਕਿੰਨੇ ਵੱਡੇ ਵੱਡੇ ਕਾਰਨਾਮੇ ਕਰ ਵਿਖਾਏ ਤੇ ਲੋਕਾਈ ਦੇ ਭਲੇ ਲਈ ਦੁਸ਼ਮਣਾਂ ਨਾਲ ਟੱਕਰ ਲਈ ਅਤੇ ਸ਼ਹੀਦੀਆਂ ਪਾ ਗਏਸੱਚਮੁੱਚ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ ਕਿ ਕਿੰਨੇ ਮਹਾਨ ਸਿਦਕਾਂ ਦੇ ਉਹ ਧਾਰਨੀ ਸਨ, ਜਿਨ੍ਹਾਂ ਨੇ ਜ਼ਾਲਮ ਵੱਲੋਂ ਕੀਤੇ ਕਹਿਰ ਨੂੰ ਹਰਾ ਕੇ ਧਰਮ, ਸੱਚ ਅਤੇ ਮਾਨਵਤਾ ਦੀ ਰੱਖਿਆ ਕੀਤੀਅੱਲਾ ਯਾਰ ਖਾਂ ਜੋਗੀ ਆਪਣੀ ਰਚਨਾ ‘ਗੰਜਿ ਸ਼ਹੀਦਾਂਵਿੱਚ ਲਿਖਦੇ ਹਨ:

ਮਿਜ਼ਾਰ ‘ਗੰਜਿ ਸ਼ਦਾਂਹੈ ਉਨ ਸ਼ਹੀਦੋਂ ਕਾ
ਫ਼ਰਿਸ਼ਤੇ ਜਿਨ ਕੀ ਤਰਸਤੇ ਥੇ ਖ਼ਾਕਿ ਪਾ ਨੇ ਕੇ ਲਿਯੇ
ਦਿਲਾਈ ਪੰਥ ਕੋ ਸਰ-ਬਾਜ਼ੀਓ ਸੇ ਸਰਦਾਰੀ,
ਬਰਾਇ ਕੌਮ ਯਿ ਰੁਤਬੇ ਲਹੂ ਬਹਾ ਕੇ ਲੀਯੇ

ਆਪਣਾ ਸਰਬੰਸ ਦਾਨ ਕਰਨ ਵਾਲੇ ਸਾਹਿਬ-ਏ-ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਛੋਟੀਆਂ ਜਿੰਦਾਂ ਵੱਡੇ ਸਾਕੇ ਕਰ ਦਿਖਾਉਣ ਵਾਲ਼ੀਆਂ ਰੱਬੀ ਰੂਹਾਂ ਦਾ ਸਮੁੱਚੀ ਮਾਨਵਤਾ ਕਦੇ ਵੀ ਦੇਣ ਨਹੀਂ ਦੇ ਸਕਦੀਉਨ੍ਹਾਂ ਦੇ ਸ਼ਹੀਦੀ ਦਿਹਾੜਿਆਂ ’ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸ਼ਹੀਦੀ ਸਥਾਨਾਂ ਦੇ ਦਰਸ਼ਨ ਕਰਕੇ ਨਤ ਮਸਤਕ ਤੇ ਸਿਜਦਾ ਕਰਨ ਲਈ ਪਹੁੰਚਦੀਆਂ ਹਨਸਾਨੂੰ ਉਨ੍ਹਾਂ ਦੇ ਦੱਸੇ ਸੱਚ ਦੇ ਰਾਹ ’ਤੇ ਚੱਲਣ, ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਦੇ ਸੰਦੇਸ਼ ਨੂੰ ਧਾਰਨ ਕਰਕੇ ਸਰਬੱਤ ਦੇ ਭਲੇ ਲਈ ਕਾਰਜ ਕਰਨੇ ਚਾਹੀਦੇ ਹਨਇੱਕ ਹੋਰ ਸਭ ਤੋਂ ਅਹਿਮ ਗੱਲ ਇਹ ਕਿ ਸਾਡੀ ਨੌਜਵਾਨੀ ਗੁਰੂਆਂ ਦੇ ਦੱਸੇ ਮਾਰਗ ਤੋਂ ਭਟਕ ਕੇ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ, ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈਭਟਕੀ ਨੌਜਵਾਨੀ ਨੂੰ ਵੀ ਇਹ ਅਰਜ਼ ਹੈ ਕਿ ਭੈੜੀਆਂ ਅਲਾਮਤਾਂ, ਦੁਨਿਆਵੀ ਨਸ਼ਿਆਂ ਨੂੰ ਤਿਆਗ ਕੇ ਗੁਰੂਆਂ ਦੀ ਬਾਣੀ ਨਾਲ ਜੁੜਨ ਦਾ ਨਸ਼ਾ ਕਰਨ, ਜੋ ਸਦੀਵੀ ਰਹੇਗਾ, ਜਿਸਦੀ ਖੁਮਾਰੀ ਕਦੇ ਵੀ ਉਤਰੇਗੀ ਨਹੀਂ ਸਗੋਂ ਦਿਨ ਪਰ ਦਿਨ ਚੜ੍ਹਦੀ ਹੀ ਰਹੇਗੀਹਥਲੀ ਕਲਮ ਇੰਨੀ ਸਮਰੱਥ ਨਹੀਂ ਕਿ ਗੁਰੂ ਪਾਤਸ਼ਾਹਾਂ, ਮਹਾਨ ਸ਼ਹੀਦਾਂ ਦੀ ਦਾਸਤਾਂ ਦਾ ਇੱਕ ਅੰਸ਼ ਮਾਤਰ ਵੀ ਲਿਖ ਸਕੇ ਅਤੇ ਨਾ ਹੀ ਕਿਸੇ ਭਾਸ਼ਾ ਕੋਲ ਅਜਿਹੇ ਸਮਰੱਥ ਸ਼ਬਦਾਂ ਦਾ ਖ਼ਜ਼ਾਨਾ ਹੈ ਕਿ ਜਿਨ੍ਹਾਂ ਰਾਹੀਂ ਅਦੁੱਤੀ ਸ਼ਹਾਦਤਾਂ ਨੂੰ ਬਿਆਨ ਕੀਤਾ ਜਾ ਸਕੇਇਹ ਸਭ ਬਿਆਨ ਤੋਂ ਪਰੇ ਦੀਆਂ ਗੱਲਾਂ ਹਨ, ਜਿਸ ਨੂੰ ਉਹ ਸ਼ਹੀਦੀ ਰੂਹਾਂ ਹੀ ਜਾਣਦੀਆਂ ਸਨਰਹਿੰਦੀ ਦੁਨੀਆਂ ਤਕ ਅਸੀਂ ਹਿੰਦੁਸਤਾਨ ਨਿਵਾਸੀ ਉਨ੍ਹਾਂ ਦਾ ਦੇਣ ਨਹੀਂ ਦੇ ਸਕਦੇਮੁਸਲਿਮ ਸੂਫ਼ੀ ਸ਼ਾਇਰ ਬੁੱਲੇ ਸ਼ਾਹ ਦਸਮੇਸ਼ ਪਿਤਾ ਬਾਰੇ ਲਿਖਦੇ ਹਨ ਕਿ:

ਨਾ ਕਹੂੰ ਜਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ

ਆਪਣਾ ਸਭ ਕੁਝ ਧਰਮ ਅਤੇ ਲੋਕਾਈ ਦੇ ਲੇਖੇ ਲਾਉਣ ਵਾਲੇ ਉਸ ਸਰਬੰਸ ਦਾਨੀ ਦੇ ਅਤੇ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਬਾਰੰਬਾਰ ਸਿਜਦਾ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5559)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author