LabhSinghShergill 7ਸਰਕਾਰਾਂ ਨੂੰ ਘਾਤਕ ਕੀਟਨਾਸ਼ਕ ਦਵਾਈਆਂ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਤੇ ਇਸ ਨੂੰ ਪੂਰੀ ਸਖਤੀ ਨਾਲ ...
(17 ਅਕਤੂਬਰ 2021)


ਇੱਕ ਸਮਾਂ ਸੀ ਜਦੋਂ ਖੁਰਾਕਾਂ ਸ਼ੁੱਧ
, ਖ਼ਾਲਸ ਹੁੰਦੀਆਂ ਸੀਸ਼ੁੱਧ ਹੋਣ ਕਾਰਨ ਬਿਮਾਰੀਆਂ ਬੰਦੇ ਤੋਂ ਕੋਹਾਂ ਦੂਰ ਸਨ ਜਿਨ੍ਹਾਂ ਬਿਮਾਰੀਆਂ ਦੇ ਅਸੀਂ ਹੁਣ ਨਾਂ ਸੁਣਦੇ ਹਾਂ, ਵਲੱਡ-ਪ੍ਰੈੱਸ਼ਰ, ਸ਼ੂਗਰ, ਤੇਜ਼ਾਬ, ਗੈਸ ਬਣਨਾ, ਸਿਰ-ਦਰਦ, ਪੱਥਰੀ ਬਣਨਾ, ਦਿਲ ਦੇ ਰੋਗ ਆਦਿ ਅਤੇ ਹੋਰ ਅਨੇਕਾਂ, ਉਦੋਂ ਕਿਸੇ ਨੂੰ ਹੁੰਦੀਆਂ ਹੀ ਨਹੀਂ ਸਨ ਕਿਉਂਕਿ ਉਦੋਂ ਛੋਟੇ ਤੋਂ ਵੱਡੇ ਤਕ ਸਾਰੇ ਹੱਥੀਂ ਕੰਮ ਕਰਦੇ ਸਨਤੁਸੀਂ ਕਹੋਗੇ ਕਿ ਛੋਟੇ ਕਿਹੜੇ ਕੰਮ ਕਰਦੇ ਸੀਛੋਟੇ ਬੱਚਿਆਂ ਦਾ ਕੰਮ ਸਾਰੇ ਪਸ਼ੂਆਂ ਨੂੰ ਨਲ਼ਕਾ ਗੇੜ ਕੇ ਪਾਣੀ ਪਿਆਉਣਾ, ਖੇਤਾਂ ਵਿੱਚ ਕੰਮ ਕਰਦੇ ਪਿਓ, ਚਾਚੇ, ਤਾਇਆਂ ਨੂੰ ਰੋਟੀ, ਚਾਹ ਦੇ ਕੇ ਆਉਣਾਉਨ੍ਹਾਂ ਦੀ ਇਸ ਨਾਲ ਕਾਫ਼ੀ ਪੈਦਲ ਯਾਤਰਾ ਹੋ ਜਾਂਦੀ ਸੀ ਤੇ ਉਹ ਤੰਦਰੁਸਤ ਵੀ ਰਹਿੰਦੇ ਸੀਅੱਜ ਮਸ਼ੀਨੀ ਯੁਗ ਨੇ ਸਭ ਨੂੰ ਜਿਵੇਂ ਵਿਹਲੇ ਹੀ ਕਰ ਦਿੱਤਾ ਹੈਹੱਥੀਂ ਕਰਨ ਵਾਲੇ ਕੰਮ ਹੁਣ ਨਾ ਦੇ ਬਰਾਬਰ ਹੀ ਹਨਸਰੀਰਕ ਹਿੱਲਜੁਲ ਨਾ ਹੋਣ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਆ ਘੇਰਦੀਆਂ ਹਨ

ਅਨਾਜਾਂ ਦੀ ਜੇ ਗੱਲ ਕਰੀਏ, ਪਹਿਲਾਂ ਖੇਤ ਵੀ ਪੱਧਰੇ ਨਹੀਂ ਸਨ ਹੁੰਦੇਉੱਚੇ-ਨੀਵੇਂ ਤੇ ਟਿੱਬਿਆਂ ਵਾਲ਼ੇਜਦੋਂ ਗਰਮੀਆਂ ਵਿੱਚ ਮੀਂਹ ਪੈਂਦਾ ਤਾਂ ਟਿੱਬੇ ਵਾਲ਼ੇ ਖੇਤਾਂ ਵਿੱਚ ਬਾਜਰੇ, ਗੁਆਰੇ, ਛੋਲਿਆਂ ਦਾ ਛਿੱਟਾ ਦੇ ਦਿੱਤਾ ਜਾਂਦਾ, ਜੋ ਪੂਰੀ ਤਰ੍ਹਾਂ ਕੁਦਰਤ ’ਤੇ ਨਿਰਭਰ ਹੁੰਦਾ ਸੀਬਰਸਾਤਾਂ ਤੋਂ ਲੋੜੀਂਦਾ ਪਾਣੀ ਮਿਲ ਜਾਂਦਾ ਤਾਂ ਇਹ ਅਨਾਜ ਪੂਰੀ ਸ਼ੁੱਧਤਾ ਨਾਲ ਤਿਆਰ ਹੋ ਜਾਂਦੇ ਸਨ, ਜੋ ਬੰਦੇ ਦੇ ਸਰੀਰ ਨੂੰ ਤਾਕਤ ਹੀ ਨਹੀਂ ਸਨ ਦਿੰਦੇ, ਅਨੇਕਾਂ ਬਿਮਾਰੀਆਂ ਨੂੰ ਦੂਰ ਕਰਨ ਦੀ ਸਮਰੱਥਾ ਵੀ ਰੱਖਦੇ ਸਨ

ਮੈਨੂੰ ਯਾਦ ਹੈ, ਜਦੋਂ ਕੱਤਕ ਮਹੀਨੇ ਕਪਾਹ ਚੁਗਣ ਲਈ ਛੁੱਟੀ ਵਾਲੇ ਦਿਨ ਅਸੀਂ ਮਾਂ ਨਾਲ ਖੇਤ ਜਾਂਦੇਚਾਅ ਨਾਲ ਕਪਾਹ ਦੇ ਫੁੱਟ ਚੁਗਦੇ ਅਤੇ ਮਾਂ ਦੀ ਚਾਦਰੇ ਨਾਲ ਪਿੱਠ ਪਿੱਛੇ ਬੰਨ੍ਹੀ ਝੋਲੀ ਵਿੱਚ ਪਾਈ ਜਾਂਦੇ ਪਰ ਅਸੀਂ ਛੇਤੀ ਹੀ ਥੱਕ ਜਾਂਦੇਥਕਾਵਟ ਮਿਟਾਉਣ ਲਈ ਖੇਤ ਵਿੱਚ ਮੱਕੀ ਦੀ ਰਾਖੀ ਲਈ ਬਣੇ ਢਾਰੇ ’ਤੇ ਜਾ ਚੜ੍ਹਦੇ ਤੇ ਪੰਛੀਆਂ ਨੂੰ ਭਜਾਉਂਦੇਜਦੋਂ ਚਾਹ ਬਣਦੀ ਤਾਂ ਅਸੀਂ ਚੁੱਲ੍ਹੇ ਵਿੱਚ ਛੱਲੀਆਂ ਭੁੰਨ ਕੇ ਖਾਂਦੇਵਾਕਿਆ ਹੀ ਉਨ੍ਹਾਂ ਛੱਲੀਆਂ ਵਿੱਚ ਬਹੁਤ ਮਿਠਾਸ ਹੁੰਦੀ ਸੀ, ਖਾ ਕੇ ਆਨੰਦ ਆ ਜਾਂਦਾਕਦੇ ਅਸੀਂ ਬਾਜਰੇ ਦੇ ਪੱਕੇ ਸਿੱਟਿਆਂ ਨੂੰ ਭੁੰਨ ਕੇ ਖਾਂਦੇਇਨ੍ਹਾਂ ਅਨਾਜਾਂ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਮਿਨਰਲ, ਵਿਟਾਮਿਨ ਮਿਲਦੇ ਸੀ ਜੋ ਬਿਲਕੁਲ ਕੁਦਰਤੀ ਹੁੰਦੇ ਸਨਅੱਜ ਵੀ ਸਾਨੂੰ ਇਹ ਅਨਾਜ ਮਿਲਦੇ ਤਾਂ ਹਨ ਪਰ ਇਨ੍ਹਾਂ ਵਿੱਚ ਸ਼ੁੱਧਤਾ ਦੀ ਬਹੁਤ ਕਮੀ ਹੁੰਦੀ ਹੈਇਹ ਤਾਂ ਪਤਾ ਨਹੀਂ ਕਿ ਇਹ ਸਾਨੂੰ ਤਾਕਤ ਦਿੰਦੇ ਹਨ ਜਾਂ ਨਹੀਂ, ਪਰ ਬਿਮਾਰੀਆਂ ਜ਼ਰੂਰ ਦੇ ਦਿੰਦੇ ਨੇ ਕਿਉਂਕਿ ਇਹ ਕੁਦਰਤੀ ਨਹੀਂ, ਜ਼ਹਿਰਾਂ, ਕੀਟਨਾਸ਼ਕ ਆਦਿ ਨਾਲ ਤਿਆਰ ਕੀਤੇ ਜਾਂਦੇ ਹਨਸਾਡੀ ਜ਼ਰਖੇਜ਼ ਧਰਤੀ ਦੀ ਪਰਤ ਨੂੰ ਇਨ੍ਹਾਂ ਜ਼ਹਿਰਾਂ ਨੇ ਜ਼ਹਿਰੀਲਾ ਬਣਾ ਦਿੱਤਾ ਹੈਸ਼ਬਜ਼ੀਆਂ, ਦਾਲਾਂ, ਫ਼ਲਾਂ ਤੇ ਹੋਰ ਖਾਣ ਵਾਲੀਆਂ ਵਸਤਾਂ ਦੇ ਰੂਪ ਵਿੱਚ ਸਰੀਰਾਂ ਵਿੱਚ ਜ਼ਹਿਰਾਂ ਦਾਖਲ ਹੋ ਰਹੀਆਂ ਹਨ ਜੋ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ਦਾ ਇਲਾਜ ਬਹੁਤ ਮਹਿੰਗਾ ਹੈ, ਜੋ ਕਈ ਵਾਰ ਇਹ ਆਮ ਲੋਕਾਂ ਦੀ ਪਹੁੰਚ ਵਿੱਚ ਵੀ ਨਹੀਂ ਹੁੰਦਾ, ਜਿਸ ਕਾਰਨ ਲੋਕ ਅਣਿਆਈ ਮੌਤ ਦਾ ਸ਼ਿਕਾਰ ਹੋ ਰਹੇ ਹਨਹੁਣ ਬੰਦਾ ਦੱਸੋ ਕੀ ਕਰੇ ਤੇ ਕੀ ਨਾ ਕਰੇ? ਕੀ ਖਾਵੇ ਤੇ ਕੀ ਛੱਡੇ?

ਅੱਜ ਦਾ ਮਨੁੱਖ ਹੱਦੋਂ ਵੱਧ ਲਾਲਚੀ ਅਤੇ ਬੇਈਮਾਨ ਹੋ ਗਿਆ ਹੈਰੋਜ਼ਮੱਰਾ ਖਾਣ-ਪੀਣ ਦੇ ਕੰਮ ਆਉਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਆਮ ਜਿਹੀ ਗੱਲ ਹੋ ਗਈ ਹੈਪੈਸੇ ਦੇ ਲਾਲਚ ਵਿੱਚ ਇਨਸਾਨ ਦੂਸਰਿਆਂ ਨੂੰ ਮੌਤ ਪਰੋਸ ਰਿਹਾ ਹੈਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਵੀ ਉਸੇ ਸਮਾਜ, ਉਸੇ ਵਾਤਾਵਰਣ ਵਿੱਚ ਰਹਿ ਰਿਹਾ ਹੈ ਜਿੱਥੇ ਉਹ ਦੂਸਰਿਆਂ ਨੂੰ ਜ਼ਹਿਰਾਂ ਵੰਡ ਰਿਹਾ ਹੈਉਸ ਨੂੰ ਇਹ ਨਹੀਂ ਪਤਾ ਕਿ ਉਹ ਅਤੇ ਉਸਦਾ ਪਰਿਵਾਰ ਵੀ ਗਾਹੇ-ਬਗਾਹੇ, ਕਿਤੇ ਨਾ ਕਿਤੇ ਇਨ੍ਹਾਂ ਦਾ ਸ਼ਿਕਾਰ ਜ਼ਰੂਰ ਹੋਣਗੇ

ਜੇ ਅਸੀਂ ਆਪਣੇ ਆਪ ਨੂੰ ਠੀਕ, ਤੰਦਰੁਸਤ ਰੱਖਣਾ ਹੈ ਤਾਂ ਜੇ ਸਾਡੇ ਕੋਲ ਘਰ ਵਿੱਚ, ਬਗੀਚੇ ਵਿੱਚ, ਪਲਾਟ ਵਿੱਚ ਥੋੜ੍ਹੀ ਜਿਹੀ ਵੀ ਥਾਂ ਹੈ ਜਾਂ ਵੱਡੇ ਗਮਲਿਆਂ ਵਿੱਚ ਆਪਣੇ ਲਈ ਸਬਜ਼ੀਆਂ ਤਾਂ ਉਗਾ ਹੀ ਸਕਦੇ ਹਾਂ, ਐਨੀ ਕੁ ਖੇਚਲ ਤਾਂ ਕਰਨੀ ਹੀ ਪਵੇਗੀ ਜੇ ਆਪਣੇ-ਆਪ ਨੂੰ ਤੰਦਰੁਸਤ ਰੱਖਣਾ ਹੈ

ਪਿੰਡ, ਬਲਾਕ, ਜ਼ਿਲ੍ਹਾ ਪੱਧਰ ’ਤੇ ਅਜਿਹੀਆਂ ਇਕਾਈਆਂ ਬਣਾਈਆਂ ਜਾਣ ਜੋ ਲੋਕਾਂ ਨੂੰ ਜ਼ਹਿਰਾਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਕੁਦਰਤੀ ਖੇਤੀ ਲਈ ਉਤਸ਼ਾਹਿਤ ਕਰਨ। ਸਰਕਾਰਾਂ ਨੂੰ ਘਾਤਕ ਕੀਟਨਾਸ਼ਕ ਦਵਾਈਆਂ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਤੇ ਇਸ ਨੂੰ ਪੂਰੀ ਸਖਤੀ ਨਾਲ ਲਾਗੂ ਵੀ ਕੀਤਾ ਜਾਣਾ ਚਾਹੀਦਾ ਹੈਸਭ ਦੇ ਸਾਂਝੇ ਉਪਰਾਲਿਆਂ ਨਾਲ ਹੀ ਬਿਮਾਰੀਆਂ ਨਾਲ ਘਿਰੇ, ਹਸਪਤਾਲਾਂ ਦੇ ਚੱਕਰ ਕੱਟ ਰਹੇ ਲੋਕਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈਇਸ ਤੋਂ ਇਲਾਵਾ ਸਾਨੂੰ ਹਰ ਇੱਕ ਨੂੰ ਵੀ ਜਾਗਰੂਕ ਹੋਣਾ ਪਵੇਗਾਬਿਨਾਂ ਕਿਸੇ ਰੇਹ ਸਪਰੇਅ ਤੋਂ ਖੇਤੀ ਕਰਕੇ ਅਨਾਜ, ਸਬਜ਼ੀਆਂ, ਦਾਲਾਂ ਆਦਿ ਉਗਾ ਰਹੇ ਕਿਸਾਨਾਂ ਤੋਂ ਇਹ ਵਸਤਾਂ ਖਰੀਦ ਕੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਹੀ ਸਮੇਂ ਦੀ ਲੋੜ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4298)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)