LabhSinghShergill 7ਪਰ ਹੁਣ ਇਸ ਨੂੰ ਨਜ਼ਰ ਨਹੀਂ ਲੱਗੀ ਜੋ ਮਿਰਚਾਂ ਵਾਰਨ ਨਾਲ ਦੂਰ ਹੋ ਜਾਵੇ। ਹੁਣ ਤਾਂ ਲਗਦਾ ਹੈ ਕਿ ਪੰਜਾਬ ਸੋਚੀ ਸਮਝੀ ...
(11 ਅਕਤੂਬਰ 2024)

 

ਮਿਹਨਤ ਮੁਸ਼ੱਕਤਾਂ ਕਰਨ, ਖੁੱਲ੍ਹੇ ਜੁੱਸਿਆਂ ਦੇ ਮਾਲਕ, ਦਿਲ ਖੋਲ੍ਹ ਕੇ ਦਾਨ ਦੇਣ ਵਾਲੇ ਦਾਨੀ, ਦੁੱਖ-ਸੁਖ ਦੇ ਸਾਂਝੀ, ਮਿਲਜੁਲ ਕੇ ਹਰ ਕਾਰਜ ਨੇਪਰੇ ਚਾੜ੍ਹਨ ਵਾਲੇ ਪੰਜਾਂ ਦਰਿਆਵਾਂ ਦੇ ਵਾਸੀ, ਕੁਦਰਤ ਨਾਲ ਨੇੜਤਾ ਰੱਖਣ ਵਾਲੇ, ਰੁੱਖੀ-ਮਿੱਸੀ ਖਾ ਕੇ ਰੱਬ ਦਾ ਸ਼ੁਕਰ ਕਰਨ ਵਾਲੇ, ਨੂੰਹ ਧੀ ਦੇ ਰਾਖੇ, ਸੱਚ ਲਈ ਕੁਰਬਾਨ ਹੋਣ ਵਾਲੇ, ਧਰਮ ’ਤੇ ਪਹਿਰਾ ਦੇਣ ਵਾਲੇ ਉਹ ਦਿਲਾਂ ਦੇ ਸੱਚੇ ਸੁੱਚੇ ਅਤੇ ਸਾਦਗੀ ਦੇ ਧਾਰਨੀ ਲੋਕ ਕਿੱਧਰ ਗੁਆਚ ਗਏ ਹਨਅੱਜ ਸਾਡਾ ਹੱਸਦਾ ਵਸਦਾ ਪੰਜਾਬ ਕਿਹੜੀਆਂ ਭੈੜੀਆਂ ਨਜ਼ਰਾਂ ਦੀ ਪਕੜ ਵਿੱਚ ਆ ਗਿਆ ਹੈਅੱਜ ਜਿਸ ਪਾਸੇ ਵੀ ਦੇਖਦੇ-ਸੁਣਦੇ ਹਾਂ ਨਸ਼ੇ, ਲੁੱਟਾਂ-ਖੋਹਾਂ, ਮਾਰਧਾੜ, ਹਿੰਸਾ, ਗੈਂਗਸਟਰਾਂ ਦਾ ਸਾਇਆ ਆਦਿ ਇਹ ਕੁਝ ਹੀ ਵਾਪਰ ਰਿਹਾ ਹੈਸ਼ਾਇਦ ਸਾਡੇ ਬਜ਼ੁਰਗਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਘੁੱਗ ਵਸਦੇ ਰੰਗਲੇ ਪੰਜਾਬ ਨੂੰ ਭੈੜੀਆਂ ਨਜ਼ਰਾਂ ਖਾ ਜਾਣਗੀਆਂਸਾਡੇ ਗੁਰੂਆਂ-ਪੀਰਾਂ ਦੀ ਚਰਨ ਛੋਹ ਪ੍ਰਾਪਤ ਇਹ ਧਰਤ ਅੱਜ ਅਜਿਹੇ ਸੰਕਟ ਵਿੱਚੋਂ ਗੁਜ਼ਰ ਰਹੀ ਹੈ, ਜਿਸਦਾ ਕੋਈ ਹੱਲ ਨਹੀਂ ਦਿਸ ਰਿਹਾਨਸ਼ੇ ਦੇ ਸੌਦਾਗਰ ਸ਼ਰੇਆਮ ਨਸ਼ੇ ਦੀ ਸਪਲਾਈ ਕਰ ਰਹੇ ਹਨਸਰਕਾਰ, ਪ੍ਰਸ਼ਾਸਨ ਨੇ ਜਿਵੇਂ ਅੱਖਾਂ ’ਤੇ ਪੱਟੀ ਬੰਨ੍ਹ ਰੱਖੀ ਹੈ ਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈਕੋਈ ਜੋ ਮਰਜ਼ੀ ਤੇ ਜਿਵੇਂ ਮਰਜ਼ੀ ਕਰੇ, ਅਰਾਜਕਤਾ ਵਾਲੀ ਸਥਿਤੀ ਨਜ਼ਰ ਆ ਰਹੀ ਹੈਕਿਸੇ ਦੀ ਕੋਈ ਸੁਣਵਾਈ ਨਹੀਂਭ੍ਰਿਸ਼ਟਾਚਾਰ ਹੱਦਾਂ ਪਾਰ ਕਰਦਾ ਜਾ ਰਿਹਾ ਹੈ ਉੱਤੋਂ ਮਹਿੰਗਾਈ ਨੇ ਆਮ ਆਦਮੀ ਦਾ ਕਚੂੰਮਰ ਕੱਢ ਰੱਖਿਆ ਹੈ

ਨੌਜਵਾਨ ਵਿਹਲੇ ਫਿਰਦੇ ਹਨ, ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾਪੜ੍ਹਾਈ ’ਤੇ ਕੀਤੇ ਖ਼ਰਚ ਦੀ ਭਰਪਾਈ ਨਾ ਹੋਣ ਕਾਰਨ ਨੌਜਵਾਨ ਬੇਚੈਨੀ ਦੇ ਆਲਮ ਵਿੱਚ ਘਿਰਦੇ ਜਾ ਰਹੇ ਹਨਸਾਡੀ ਨਿਰਾਸ਼, ਬੇਚੈਨ ਤੇ ਵਿਹਲੀ ਨੌਜਵਾਨ ਪੀੜ੍ਹੀ ਨੂੰ ਕੁਝ ਸ਼ੈਤਾਨੀ ਦਿਮਾਗ ਆਪਣੇ ਚੁੰਗਲ ਵਿੱਚ ਫਸਾ ਰਹੇ ਹਨ ਅਤੇ ਉਹ ਇਸ ਵਿੱਚ ਕਾਮਯਾਬ ਵੀ ਹੋ ਰਹੇ ਹਨਛੋਟੇ ਤੇ ਨਾਸਮਝ ਬੱਚਿਆਂ ਨੂੰ ਮਸਤੀ-ਮਸਤੀ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਧਕੇਲਿਆ ਜਾ ਰਿਹਾ ਹੈਡਰਦੇ ਮਾਪੇ ਆਪਣੀਆਂ ਜਾਇਦਾਦਾਂ ਵੇਚ ਕੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਬਾਹਰਲੇ ਮੁਲਕਾਂ ਵਿੱਚ ਭੇਜ ਰਹੇ ਹਨਪੰਜਾਬ ਨੌਜਵਾਨੀ ਤੇਅ ਪ੍ਰਤਿਭਾਸ਼ਾਲੀ ਦਿਮਾਗਾਂ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ ਇਹ ਭਵਿੱਖ ਲਈ ਖ਼ਤਰੇ ਦੀ ਨਿਸ਼ਾਨੀ ਹੈਕੰਮ ਕਰਨ ਦਾ ਰੁਝਾਨ ਖ਼ਤਮ ਹੋ ਰਿਹਾ ਹੈਵੱਡਿਆਂ ਦੀਆਂ ਸੇਧ ਦੇਣ ਵਾਲ਼ੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾਕਿਤੇ ਇਹ ਨਾ ਹੋਵੇ ਕਿ ਜਿਹੜਾ ਮਾੜਾ ਮੋਟਾ ਖੁਸ਼ਹਾਲ ਦਿਸ ਰਿਹਾ ਇਹ ਸੂਬਾ, ਵਿਰਾਨੇ ਦਾ ਸ਼ਿਕਾਰ ਹੋ ਜਾਵੇ

ਅੱਜ ਛੋਟੇ ਵਪਾਰੀ, ਉਦਯੋਗਪਤੀ ਤੇ ਥੋੜ੍ਹੇ ਚੰਗੇ ਰੱਜਦੇ ਪੁੱਜਦੇ ਡਰ ਦੇ ਸਾਏ ਹੇਠ ਜੀਅ ਰਹੇ ਹਨਆਏ ਦਿਨ ਇਨ੍ਹਾਂ ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਨਾ ਉਠਾਉਣ ਕਰਕੇ ਇਨ੍ਹਾਂ ਮਾੜੇ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ ਜੇ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਇੱਥੋਂ ਹੌਲ਼ੀ ਹੌਲ਼ੀ ਵਪਾਰੀਆਂ ਦਾ ਪਾਸਾ ਵੱਟ ਜਾਣਾ ਲਗਭਗ ਯਕੀਨਨ ਹੈ

ਇਸ ਤੋਂ ਇਲਾਵਾ ਰਾਹ ਜਾਂਦਾ ਇਕੱਲਾ-ਦੁਕੱਲਾ ਆਦਮੀ ਵੀ ਸੁਰੱਖਿਅਤ ਨਹੀਂ ਹੈ ਪਤਾ ਨਹੀਂ ਕਦੋਂ ਲੁਟੇਰੇ ਉਸ ਨੂੰ ਲੁੱਟ ਲੈਣ ਤੇ ਸੱਟ ਫੇਟ ਮਾਰ ਜਾਣਅਜਿਹੇ ਅਨਸਰਾਂ ’ਤੇ ਲਗਾਮ ਕੱਸਣੀ ਅਤਿ ਜ਼ਰੂਰੀ ਹੈਮਰਹੂਮ ਸੁਰਜੀਤ ਪਾਤਰ ਨੇ ਕਦੇ ਪੰਜਾਬ ਦਾ ਫ਼ਿਕਰ ਕਰਦਿਆਂ ਇਹ ਸਤਰਾਂ ਰਚੀਆਂ ਸਨ:

ਲੱਗੀ ਨਜ਼ਰ ਪੰਜਾਬ ਨੂੰ,
ਇਹਦੀ ਨਜ਼ਰ ਉਤਾਰੋ

ਲੈ ਕੇ ਮਿਰਚਾਂ ਕੌੜੀਆਂ,
ਇਹਦੇ ਸਿਰ ਤੋਂ ਵਾਰੋ

ਪਰ ਹੁਣ ਇਸ ਨੂੰ ਨਜ਼ਰ ਨਹੀਂ ਲੱਗੀ ਜੋ ਮਿਰਚਾਂ ਵਾਰਨ ਨਾਲ ਦੂਰ ਹੋ ਜਾਵੇਹੁਣ ਤਾਂ ਲਗਦਾ ਹੈ ਕਿ ਪੰਜਾਬ ਸੋਚੀ ਸਮਝੀ ਗਹਿਰੀ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਹੈ, ਜਿਸ ਵਿੱਚ ਇਸਦੇ ਆਪਣੇ ਵੀ ਸ਼ਾਮਲ ਹਨ ਫਿਰ ਕਿੱਥੋਂ ਤੇ ਕਿਹੜੇ ਭਲੇ ਦੀ ਗੱਲ ਕਰ ਸਕਦੇ ਹਾਂ? ਹੁਣ ਤਾਂ ਸਾਰੇ ਪਾਸੇ ਪਿੰਡਾਂ, ਸ਼ਹਿਰਾਂ, ਕਸਬਿਆਂ ਆਦਿ ਵਿੱਚ ਜਿੱਥੇ ਵੀ ਚਾਰ ਲੋਕ ਜੁੜ ਕੇ ਬਹਿੰਦੇ ਹਨ, ਉਹ ਇਹ ਹੀ ਗੱਲਾਂ ਕਰਦੇ ਹਨ ਕਿ ਕੀ ਬਣੂੰ ਪੰਜਾਬ ਦਾ? ਜਿੱਥੋਂ ਤਕ ਮੇਰੀ ਨਿਮਾਣੀ ਜਿਹੀ ਸਮਝ ਹੈ, ਸ਼ਾਇਦ ਤੁਸੀਂ ਵੀ ਬਹੁਤ ਸਾਰੇ ਇਸ ਨਾਲ ਸਹਿਮਤ ਹੋਵੋਗੇ ਕਿ ਜੇਕਰ ਕੋਈ ਨਾ ਕੋਈ ਹੀਲਾ ਕਰਕੇ ਵਿਹਲੇ ਨੌਜਵਾਨਾਂ ਨੂੰ ਕਿਸੇ ਕੰਮ ਧੰਦੇ ਲਾਇਆ ਜਾਵੇ ਫਿਰ ਸ਼ਾਇਦ ਵਿਗੜੇ ਹਾਲਾਤ ਵਿੱਚ ਕੁਝ ਸੁਧਾਰ ਦੀ ਗੁੰਜਾਇਸ਼ ਹੈਇਸ ਲਈ ਸਰਕਾਰਾਂ ਨੂੰ ਰੁਜ਼ਗਾਰ ਦੇ ਹੋਰ ਵਸੀਲੇ ਉਤਪੰਨ ਕਰਨੇ ਚਾਹੀਦੇ ਹਨਪਿੰਡਾਂ ਵਿੱਚ ਛੋਟੇ ਛੋਟੇ ਉਦਯੋਗਾਂ ਦਾ ਨਿਰਮਾਣ ਕਰਨ ਦੇ ਉੱਦਮ ਕਰਨ ਦੀ ਲੋੜ ਹੈਇਸ ਤੋਂ ਇਲਾਵਾ ਸਾਨੂੰ ਆਪ ਵੀ ਆਪਣੀ ਯੋਗਤਾ, ਸਮਰੱਥਾ ਅਨੁਸਾਰ ਆਪਣਾ ਕੋਈ ਕੰਮ ਆਰੰਭ ਕਰ ਲੈਣਾ ਚਾਹੀਦਾ ਹੈਇੱਕ ਗੱਲ ਜੋ ਇੱਥੇ ਕਹਿਣੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਰੁਪਇਆਂ ਦੀਆਂ ਪੰਡਾਂ ਲਾ ਕੇ, ਆਪਣੀ ਜਾਇਦਾਦਾਂ ਵੇਚ ਜਾਂ ਗਹਿਣੇ ਰੱਖ ਕੇ ਵਿਦੇਸ਼ਾਂ ਵਿੱਚ ਭੇਜਦੇ ਹਾਂ, ਜੇ ਉਸ ਰਕਮ ਨਾਲ ਇੱਥੇ ਹੀ ਕੋਈ ਕਾਰੋਬਾਰ ਆਰੰਭ ਕਰ ਲਿਆ ਜਾਵੇ ਤਾਂ ਸਾਡੇ ਧੀ ਪੁੱਤ ਸਾਡੀਆਂ ਅੱਖਾਂ ਦੇ ਸਾਹਮਣੇ ਵੀ ਰਹਿਣਗੇ ਤੇ ਦੁੱਖ-ਸੁਖ ਵੇਲੇ ਸਾਨੂੰ ਸਹਾਰਾ ਵੀ ਰਹੇਗਾਭਟਕੇ ਨੌਜਵਾਨਾਂ ਨੂੰ ਨਸ਼ਾ ਕੇਂਦਰਾਂ ਦੀ ਨਹੀਂ, ਕੌਂਸਲਿੰਗ ਕੇਂਦਰਾਂ ਦੀ ਜ਼ਿਆਦਾ ਜ਼ਰੂਰਤ ਹੈ ਸੋ ਇਕੱਲੀਆਂ ਸਰਕਾਰਾਂ ’ਤੇ ਛੱਡ ਕੇ ਆਪਣਾ ਪੱਲਾ ਝਾੜ ਲੈਣ ਨਾਲ ਗੱਲ ਨਹੀਂ ਬਣਨੀਸਾਡੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦਾ ਭਲਾ ਚਾਹੁਣ ਵਾਲੇ ਭੱਦਰਪੁਰਸ਼ਾਂ ਨੂੰ ਅੱਗੇ ਆਉਣਾ ਪਵੇਗਾਸਾਰਿਆਂ ਨੂੰ ਰਲ਼ ਕੇ ਹੰਭਲਾ ਮਾਰਨਾ ਪਵੇਗਾ ਤਾਂ ਹੀ ਅਸੀਂ ਬੇਰੰਗ ਹੋਏ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਉਣ ਵੱਲ ਤੋਰ ਸਕਾਂਗੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5352)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author