LabhSinghShergill 7ਸਵੈ-ਭਰੋਸਾ ਹੀ ਸਾਡੀ ਅਸਲ ਤਾਕਤ ਹੁੰਦਾ ਹੈ ਜੋ ਔਖੀ ਤੋਂ ਔਖੀ ਘੜੀ ਵਿੱਚ ਵੀ ਡੋਲਣ ਨਹੀਂ ਦਿੰਦਾ। ਆਪਣੀ ਸੋਚ ਨੂੰ ...
(22 ਮਈ 2024)
ਇਸ ਸਮੇਂ ਪਾਠਕ: 770.


ਸਿਆਣੇ ਕਹਿੰਦੇ ਹੁੰਦੇ ਨੇ ਕਿ ਕੰਮ ਬੰਦੇ ਦਾ ਕਰਮ ਹੁੰਦਾ ਹੈਇਹ ਗੱਲ ਸੌ ਫ਼ੀਸਦੀ ਸਹੀ ਹੈਕਰਮ ਕਰਨ ਨਾਲ ਮਨ ਵਿੱਚ ਖੇੜੇ ਦਾ ਵਾਸਾ ਹੋਣਾ ਸ਼ੁਰੂ ਹੋ ਜਾਂਦਾ ਹੈਸਰੀਰ ਨੂੰ ਤੰਦਰੁਸਤੀ ਦੀਆਂ ਨਿਆਮਤਾਂ ਦੀ ਬਖਸ਼ਿਸ਼ ਹੁੰਦੀ ਹੈਮਨ ਵਿੱਚ ਭੈੜੇ ਵਿਚਾਰਾਂ ਦਾ ਦਾਖ਼ਲਾ ਘਟ ਜਾਂਦਾ ਹੈ ਤੇ ਉਸਾਰੂ ਵਿਚਾਰਾਂ ਦੀ ਆਮਦ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਸਾਡੇ ਕਰਮਾਂ ਦੀ ਕਿਸਮ ਸ਼ੁੱਧ ਹੋਣੀ ਚਾਹੀਦੀ ਹੈਇਹ ਨਹੀਂ ਕਿ ਅਸੀਂ ਹੋਰ ਹੀ ਪੁੱਠੇ ਕੰਮ ਕਰਨੇ ਸ਼ੁਰੂ ਕਰ ਦੇਈਏ ਤੇ ਕਹੀਏ ਕਿ ਭਾਈ ਅਸੀਂ ਤਾਂ ਆਪਣਾ ਕਰਮ ਕਰਦੇ ਹਾਂਕਰਮ ਉਹ ਕਰੀਏ, ਜਿਸ ਵਿੱਚ ਕਿਸੇ ਦਾ ਭਲਾ ਹੋਵੇ, ਸਮਾਜ ਨੂੰ ਉਸ ਨਾਲ ਕੋਈ ਲਾਭ ਹੋਵੇ, ਕਿਸੇ ਲਈ ਪ੍ਰੇਰਨਾ ਸਰੋਤ ਸਾਬਤ ਹੋਵੇ। ਪਰ ਅੱਜ ਜੋ ਹਾਲਾਤ ਸਾਡੇ ਲੋਕਾਂ ਦੇ ਬਣਦੇ ਜਾ ਰਹੇ ਹਨ, ਉਹ ਸੁਣ-ਦੇਖਕੇ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਪੰਜਾਬੀ ਆਪਣੀ ਕਮਾਈ ਵਿੱਚੋਂ ਆਪਣੇ ਹੱਥਾਂ ਨਾਲ ਲੋੜਵੰਦਾਂ, ਗਰੀਬਾਂ ਦੀ ਮਦਦ ਕਰਨ ਵਾਲੇ, ਅੱਜ ਕੰਮ ਕਰਨਾ ਛੱਡਕੇ, ਆਪਣਾ ਹੱਥ ਅੱਡਦਿਆਂ ਨੂੰ ਦੇਖਕੇ ਬੜਾ ਦੁੱਖ ਹੁੰਦਾ ਹੈ ਲਗਦਾ ਨਹੀਂ, ਪ੍ਰਤੱਖ ਨਜ਼ਰ ਆਉਂਦਾ ਹੈ ਕਿ ਅੱਜ ਸਾਡੇ ਵਿੱਚੋਂ ਬਹੁਤਾਤ ਦੀ ਮਾਨਸਿਕਤਾ ਇਹ ਬਣ ਗਈ ਹੈ ਕਿ ਅਸੀਂ ਕੰਮ ਨਾ ਕਰੀਏ ਪਰ ਪੈਸਾ ਕਿਸੇ ਨਾ ਕਿਸੇ ਤਰੀਕੇ ਆਉਂਦਾ ਰਹੇਇਹ ਬਹੁਤ ਬੁਰਾ ਰੁਝਾਨ ਹੈ, ਖੁਦ ਆਦਮੀ ਅਤੇ ਸਮਾਜ ਲਈਇਹੋ ਜਿਹੇ ਹਾਲਾਤ ਨਾਲ ਸਮਾਜ ਵਿੱਚ ਬੁਰਾਈਆਂ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਜਾਂਦਾ ਹੈਭ੍ਰਿਸ਼ਟਾਚਾਰ, ਲੁੱਟ-ਖੋਹ, ਨਸ਼ਿਆਂ ਆਦਿ ਜਿਹੀਆਂ ਅਲਾਮਤਾਂ ਸਿਰ ਚੁੱਕਣਾ ਸ਼ੁਰੂ ਕਰ ਦਿੰਦੀਆਂ ਹਨ, ਜੋ ਇਨਸਾਨੀਅਤ ਲਈ ਘਾਤਕ ਸਿੱਧ ਹੁੰਦੀਆਂ ਹਨ‌ਇਸ ਲਈ ਜਿੱਥੇ ਆਦਮੀ ਜ਼ਿੰਮੇਵਾਰ ਹੈ, ਉਸ ਤੋਂ ਵੱਧ ਸਾਡੀਆਂ ਹਕੂਮਤਾਂ ਜ਼ਿੰਮੇਵਾਰ ਹਨ, ਜੋ ਮੁਫ਼ਤਖੋਰੀ ਦਾ ਅਜਿਹਾ ਦੌਰ ਲਿਆ ਰਹੀਆਂ ਹਨ, ਜਿਸ ਨਾਲ ਬੰਦੇ ਨੂੰ ਵਿਹਲਾ ਕਰਕੇ ਨਿਕੰਮਾ ਬਣਾ ਰਹੀਆਂ ਜਨ ਤਾਂ ਕਿ ਉਸ ਨੂੰ ਵਿਹਲਾ ਰਹਿ ਕੇ ਖਾਣ ਦੀ ਆਦਤ ਪੈ ਜਾਵੇ ਤੇ ਉਹ ਲਾਚਾਰ ਬਣ ਜਾਵੇ ਤੇ ਹਕੂਮਤਾਂ ਦਾ ਗ਼ੁਲਾਮ ਬਣ ਕੇ ਰਹਿ ਜਾਵੇ। ਫਿਰ ਜਦੋਂ ਮਰਜ਼ੀ ਉਸ ਨੂੰ ਲਾਲਚ ਦੇ ਕੇ ਆਪਣੇ ਨਾਲ ਆਸਾਨੀ ਨਾਲ ਲਾਇਆ ਜਾ ਸਕੇ

ਸਾਡੇ ਮਿਹਨਤਕਸ਼ ਲੋਕਾਂ ਨੂੰ ਇਹ ਕਦੋਂ ਸਮਝ ਆਵੇਗੀ ਕਿ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਅਪਾਹਜ ਬਣਾਇਆ ਜਾ ਰਿਹਾ ਹੈ, ਬੇਵੱਸ ਬਣਾਇਆ ਜਾ ਰਿਹਾ ਹੈਜੇ ਸਰਕਾਰਾਂ ਦੀ ਨੀਅਤ ਸ਼ੁੱਧ ਹੋਵੇ ਤਾਂ ਉਹ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੀ ਬਜਾਇ ਰੁਜ਼ਗਾਰ ਦੇਣ ਦੀ ਵਿਵਸਥਾ ਕਰਨਹਾਂ ਕੋਈ ਲਾਚਾਰ ਹੈ, ਸਰੀਰਕ ਪੱਖੋਂ ਅਧੂਰਾ ਹੈ, ਜੋ ਸੱਚਮੁੱਚ ਲੋੜਵੰਦ ਹੈ, ਉਸ ਨੂੰ ਸਹੂਲਤ ਦਿੱਤੀ ਜਾ ਸਕਦੀ ਹੈ ਪਰ ਸਭ ਨੂੰ ਮੁਫ਼ਤਖੋਰੀ ਦੇ ਜਾਲ਼ ਵਿੱਚ ਫਸਾ ਲੈਣਾ, ਕਿਸੇ ਵੀ ਦੇਸ਼ ਲਈ ਕਦੇ ਵੀ ਹਿੱਤਕਾਰੀ ਨਹੀਂ ਹੁੰਦਾਅੱਜ ਆਟਾ-ਦਾਲ਼, ਬਿਜਲੀ, ਸਫ਼ਰ ਆਦਿ ਸਭ ਮੁਫ਼ਤ ਦਿੱਤੇ ਜਾ ਰਹੇ ਹਨਸਾਡੀ ਸੋਚ ਨੂੰ ਗ਼ੁਲਾਮ ਬਣਾਇਆ ਜਾ ਰਿਹਾ ਹੈ ਕਿਉਂਕਿ ਅਸੀਂ ਸੋਚਦੇ ਹੀ ਨਹੀਂ ਕਿ ਇਹ ਸ਼ਾਤਰ ਦਿਮਾਗ ਲੋਕ ਸੱਤਾ ਵਿੱਚ ਬਣੇ ਰਹਿਣ ਲਈ ਸਾਨੂੰ ਵਰਤ ਰਹੇ ਹਨਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਇਹ ਮੁਫ਼ਤ ਦੀਆਂ ਚੀਜ਼ਾਂ ਲੈਣ ਲਈ ਕਹਿੰਦੇ ਕਹਾਉਂਦੇ ਲੋਕ ਵੀ ਆਪਣੇ ਵੱਡੇ ਵੱਡੇ ਸਾਧਨ ਲੈ ਕੇ ਉੱਥੇ ਮੌਜੂਦ ਹੁੰਦੇ ਹਨ ਤਾਂ ਦੇਖ-ਸੁਣਕੇ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਸਾਡੀ ਸੋਚ ਇੰਨੀ ਡਿਗ ਗਈ ਹੈ ਕਿ ਮੁਫ਼ਤ ਚੀਜ਼ਾਂ ਦੇ ਲਾਲਚ ਵਿੱਚ ਅਸੀਂ ਆਪਣੀ ਜ਼ਮੀਰ ਗਹਿਣੇ ਰੱਖ ਦਿੱਤੀ ਹੈ ਇਸਦਾ ਮਤਲਬ ਇਹ ਹੈ ਕਿ ਸਾਡੀ ਸੋਚ ਇੰਨੀ ਗਰੀਬ ਹੋ ਚੁੱਕੀ ਹੈ, ਅਸੀਂ ਮੁਫ਼ਤਖੋਰੀ ਤੋਂ ਉੱਪਰ ਉੱਠ ਹੀ ਨਹੀਂ ਰਹੇ

ਛੋਟੀ ਸੋਚ ਰੱਖਣ ਵਾਲਾ ਮਨੁੱਖ ਕਦੇ ਅਗਾਂਹ ਨਹੀਂ ਵਧ ਸਕਦਾ ਕਿਉਂਕਿ ਉਸ ਦੀ ਸੋਚ ਦਾ ਦਾਇਰਾ ਸੀਮਤ ਹੁੰਦਾ ਹੈਅਸੀਂ ਛੋਟੀਆਂ-ਛੋਟੀਆਂ ਮੁਫ਼ਤ ਦੀਆਂ ਚੀਜ਼ਾਂ ਦੇ ਮੱਕੜਜਾਲ਼ ਵਿੱਚ ਫਸੇ ਰਹਿੰਦੇ ਹਾਂ ਤੇ ਚਾਲਾਕ ਲੋਕ ਸਾਡੀ ਇਸੇ ਕਮਜ਼ੋਰੀ ਦਾ ਹਮੇਸ਼ਾ ਫਾਇਦਾ ਉਠਾਉਂਦੇ ਰਹਿੰਦੇ ਹਨ ਤੇ ਉਠਾਉਂਦੇ ਰਹਿਣਗੇ ਜਦੋਂ ਤਕ ਅਸੀਂ ਆਪਣੀ ਸੋਚਣੀ ਨੂੰ ਅਮੀਰ ਨਹੀਂ ਕਰਦੇਸਾਡੀ ਸੋਚਣੀ ਅਜੇ ਤਕ ਇਨ੍ਹਾਂ ਮੁਫ਼ਤ ਵਿੱਚ ਮਿਲਣ ਵਾਲ਼ੀਆਂ ਚੀਜ਼ਾਂ ਵਿੱਚ ਹੀ ਅਟਕੀ ਹੋਈ ਹੈਜਦੋਂ ਤਕ ਅਸੀਂ ਇਸ ਗੱਲ਼ ਨੂੰ ਨਹੀਂ ਸਮਝਦੇ ਕਿ ਆਪਣੀ ਮਿਹਨਤ, ਆਪਣੀ ਕਿਰਤ ਕਰਨ ਵਿੱਚ ਹੀ ਸੁਖ ਹੈ

ਸਾਡੇ ਗੁਰੂਆਂ ਨੇ ਵੀ ਕਿਰਤ ਦੇ ਸਿਧਾਂਤ ਦੀ ਵਡਿਆਈ ਕੀਤੀ ਹੈਸਾਨੂੰ ਇਸ ’ਤੇ ਅਮਲ ਕਰਨਾ ਚਾਹੀਦਾ ਹੈਕੰਮ ਨਾ ਕਰਨ ਨਾਲ ਆਦਮੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਹੋ ਜਾਂਦਾ ਹੈਵਿਹਲਾ ਮਨ ਸ਼ੈਤਾਨ ਦਾ ਘਰ ਬਣ ਜਾਂਦਾ ਹੈਮਨ ਵਿੱਚ ਭੈੜੇ ਖ਼ਿਆਲ ਘਰ ਕਰ ਜਾਂਦੇ ਹਨ। ਬਹੁਤੀ ਵਾਰ ਇਨ੍ਹਾਂ ਤੋਂ ਪਿੱਛਾ ਛੁਡਾਉਣਾ ਔਖਾ ਹੋ ਜਾਂਦਾ ਹੈਸਾਡੇ ਸਰੀਰ ਦੀ ਹਿਲਜੁਲ ਹੋਣੀ ਜ਼ਰੂਰੀ ਹੈ, ਭਾਵ ਸਰੀਰ ਵਿੱਚੋਂ ਵਿਸ਼ੈਲੇ ਪਦਾਰਥਾਂ ਦਾ ਬਾਹਰ ਨਿਕਲ਼ਣਾ ਜ਼ਰੂਰੀ ਹੈਇਹ ਤਾਂ ਹੀ ਹੋਵੇਗਾ ਜੇਕਰ ਅਸੀਂ ਇਸ ਨੂੰ ਕਿਸੇ ਕੰਮ-ਧੰਦੇ ਲਾਵਾਂਗੇ, ਨਹੀਂ ਤਾਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਆ ਘੇਰਨਗੀਆਂ, ਜਿਨ੍ਹਾਂ ਦੇ ਇਲਾਜ ਲਈ ਪੈਸਾ ਚਾਹੀਦਾ ਹੋਵੇਗਾ। ਪੈਸਾ ਕੰਮ-ਧੰਦਾ ਕਰਨ ਨਾਲ ਹੀ ਹਾਸਲ ਹੁੰਦਾ ਹੈ, ਸੋ ਵਿਹਲਾਪਣ ਤਿਆਗ ਕੇ, ਛੋਟਾ-ਮੋਟਾ ਪਰ ਚੰਗਾ ਕੰਮ ਜੋ ਸਾਡੀ ਯੋਗਤਾ ਦੇ ਦਾਇਰੇ ਵਿੱਚ ਆਵੇ, ਵਿੱਚ ਲੱਗ ਜਾਈਏ, ਮਿਹਨਤ ਕਰੀਏ। ਇਮਾਨਦਾਰੀ ਦਾ ਪੈਸਾ ਕਮਾਈਏ ਬੇਸ਼ਕ ਥੋੜ੍ਹਾ ਹੀ ਹੋਵੇ। ਘੱਟੋ-ਘੱਟ ਮਨ ਨੂੰ ਸਕੂਨ ਤਾਂ ਮਿਲੇਗਾ ਕਿ ਇਹ ਮੇਰੀ ਮਿਹਨਤ ਦੀ ਕਮਾਈ ਹੈਆਪਣੀ ਸੋਚ ਨੂੰ ਤੰਦਰੁਸਤ ਰੱਖੀਏਅਮੀਰ ਸੋਚ ਦੇ ਮਾਲਕ ਬਣੀਏ, ਕੋਈ ਸਾਨੂੰ ਲਾਲਚ ਦੇ ਕੇ ਗੁਮਰਾਹ ਨਾ ਕਰ ਸਕੇ, ਆਪਣੇ-ਆਪ ’ਤੇ ਪੂਰਨ ਭਰੋਸਾ ਰੱਖੀਏਸਵੈ-ਭਰੋਸਾ ਹੀ ਸਾਡੀ ਅਸਲ ਤਾਕਤ ਹੁੰਦਾ ਹੈ ਜੋ ਔਖੀ ਤੋਂ ਔਖੀ ਘੜੀ ਵਿੱਚ ਵੀ ਡੋਲਣ ਨਹੀਂ ਦਿੰਦਾਆਪਣੀ ਸੋਚ ਨੂੰ ਉੱਚੀ ਤੇ ਸੁੱਚੀ ਰੱਖਣ ਅਤੇ ਸਵੈ-ਵਿਸ਼ਵਾਸ ਨਾਲ ਹੀ ਸਾਡਾ ਜੀਵਨ ਅਸਲ ਅਰਥਾਂ ਵਿੱਚ ਸੁਚੱਜਾ ਜੀਵਨ ਕਹਾਉਣ ਦੇ ਲਾਇਕ ਹੋਵੇਗਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4987)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)