LabhSinghShergill 7ਆਉਅਸੀਂ ਸਾਰੇ ਮਿਲ ਕੇ ਇਹ ਅਹਿਦ ਕਰੀਏ ਕਿ ਅਸੀਂ ਨਵੇਂ ਸਾਲ ਵਿੱਚ ਸਿਰਫ ਤਰੀਕਾਂ ...NewYear 2026
(1 ਜਨਵਰੀ 2026)


NewYear 2026
ਸਮੇਂ ਦਾ ਪਹੀਆ ਨਿਰੰਤਰ ਘੁੰਮਦਾ ਰਹਿੰਦਾ ਹੈ
ਦਿਨ ਬੀਤਦੇ ਹਨ, ਮਹੀਨੇ ਗੁਜ਼ਰਦੇ ਹਨ ਅਤੇ ਸਾਲ ਬਦਲਦੇ ਰਹਿੰਦੇ ਹਨਇੱਕ ਸਾਲ ਦਾ ਅੰਤ ਦੂਜੇ ਦੀ ਸ਼ੁਰੂਆਤ ਬਣਦਾ ਹੈ ਪਰ ਅਸਲ ਸਵਾਲ ਇਹ ਹੈ ਕਿ ਕੀ ਸਿਰਫ ਕੈਲੰਡਰ ਦੀਆਂ ਤਰੀਕਾਂ ਬਦਲਣ ਨਾਲ ਸਾਡੀ ਜ਼ਿੰਦਗੀ ਜਾਂ ਸਮਾਜ ਵਿੱਚ ਕੋਈ ਅਸਲ ਤਬਦੀਲੀ ਆਉਂਦੀ ਹੈ? ਅਕਸਰ ਦੇਖਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਆਗਮਨ ’ਤੇ ਹਰ ਪਾਸੇ ਜਸ਼ਨ ਦਾ ਮਾਹੌਲ ਹੁੰਦਾ ਹੈ, ਵਧਾਈਆਂ ਦਾ ਸਿਲਸਿਲਾ ਚੱਲਦਾ ਹੈ ਅਤੇ ਪਟਾਕਿਆਂ ਦੇ ਸ਼ੋਰ ਨਾਲ ਅਸਮਾਨ ਗੂੰਜ ਉੱਠਦਾ ਹੈ ਪਰ ਜਿਉਂ ਹੀ ਜਸ਼ਨ ਦੀ ਉਹ ਰਾਤ ਗੁਜ਼ਰਦੀ ਹੈ, ਸਵੇਰ ਹੁੰਦੇ ਹੀ ਸਭ ਕੁਝ ਪਹਿਲਾਂ ਵਾਂਗ ਹੀ ਨਜ਼ਰ ਆਉਣ ਲਗਦਾ ਹੈਉਹੀ ਭੀੜ, ਉਹੀ ਦੌੜ-ਭੱਜ ਅਤੇ ਉਹੀ ਮਨੁੱਖੀ ਕਮਜ਼ੋਰੀਆਂ, ਜੋ ਪਿਛਲੇ ਸਾਲ ਦਾ ਹਿੱਸਾ ਸਨ, ਨਵੇਂ ਸਾਲ ਵਿੱਚ ਵੀ ਸਾਡੇ ਅੰਗ-ਸੰਗ ਰਹਿੰਦੀਆਂ ਹਨ। ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰ ਕਰੀਏ ਤਾਂ ਸਮਾਂ ਲੰਘਣ ਦੇ ਨਾਲ-ਨਾਲ ਇਨਸਾਨ ਦੀ ਉਮਰ ਘਟਦੀ ਜਾਂਦੀ ਹੈ ਪਰ ਉਸਦੀਆਂ ਇੱਛਾਵਾਂ ਅਤੇ ਮਾਨਸਿਕ ਗੁੰਝਲਾਂ ਵਧਦੀਆਂ ਜਾਂਦੀਆਂ ਹਨਸਮਾਜ ਵਿੱਚ ਫੈਲੀ ਠੱਗੀ-ਠੋਰੀ, ਬੇਈਮਾਨੀ, ਭ੍ਰਿਸ਼ਟਾਚਾਰ ਅਤੇ ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਅੰਨ੍ਹੀ ਦੌੜ ਵਿੱਚ ਕੋਈ ਕਮੀ ਨਹੀਂ ਆਉਂਦੀਅਸੀਂ ਨਵੇਂ ਵਰ੍ਹੇ ਦਾ ਸਵਾਗਤ ਤਾਂ ਬੜੇ ਜ਼ੋਰ-ਸ਼ੋਰ ਨਾਲ ਕਰਦੇ ਹਾਂ ਪਰ ਸਾਡੀ ਸੋਚ ਵਿੱਚ ਉਹ ਨਵਾਂਪਣ ਨਜ਼ਰ ਨਹੀਂ ਆਉਂਦਾ ਜੋ ਇੱਕ ਬਿਹਤਰ ਸਮਾਜ ਦੀ ਸਿਰਜਣਾ ਲਈ ਜ਼ਰੂਰੀ ਹੈਜੇਕਰ ਅਸੀਂ ਆਪਣੇ ਅੰਦਰ ਕੋਈ ਤਬਦੀਲੀ ਨਹੀਂ ਲਿਆਉਣੀ, ਜੇਕਰ ਅਸੀਂ ਆਪਣੀਆਂ ਬੁਰਾਈਆਂ ਅਤੇ ਆਪਣੇ ਐਬਾਂ ਨੂੰ ਤਿਆਗਣ ਦਾ ਸੰਕਲਪ ਨਹੀਂ ਲੈਣਾ ਤਾਂ ਫਿਰ ਨਵੇਂ ਸਾਲ ਦਾ ਚੜ੍ਹਨਾ ਮਹਿਜ਼ ਇੱਕ ਅੰਕੜਾ ਬਦਲਣ ਤੋਂ ਵੱਧ ਕੁਝ ਨਹੀਂ ਹੈ

ਸਾਡੇ ਸਮਾਜ ਦੀ ਤ੍ਰਾਸਦੀ ਇਹ ਹੈ ਕਿ ਅਸੀਂ ਬਾਹਰੀ ਤਬਦੀਲੀਆਂ ’ਤੇ ਬਹੁਤ ਜ਼ੋਰ ਦਿੰਦੇ ਹਾਂ ਪਰ ਆਪਣੇ ਅੰਦਰ ਝਾਤ ਨਹੀਂ ਮਾਰਦੇ, ਅੰਦਰੂਨੀ ਸੁਧਾਰ ਨੂੰ ਅਣਗੌਲਿਆ ਕਰ ਦਿੰਦੇ ਹਾਂਅਸੀਂ ਨਵੇਂ ਸਾਲ ’ਤੇ ਆਪਣੇ ਘਰ ਲਈ ਸਜਾਵਟੀ ਚੀਜ਼ਾਂ ਅਤੇ ਆਪਣੇ ਲਈ ਨਵੇਂ ਕੱਪੜਿਆਂ ਦੀ ਖਰੀਦਦਾਰੀ ਬਹੁਤ ਕਰਦੇ ਹਾਂ ਪਰ ਮਨ ਵਿੱਚ ਪੁਰਾਣੇ ਸਾੜੇ, ਈਰਖਾ ਅਤੇ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਭਾਵਨਾ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਦੇ ਹਾਂਜਿੰਨਾ ਚਿਰ ਮਨੁੱਖ ਆਪਣੇ ਅੰਦਰਲੇ ਖੋਟ ਅਤੇ ਭੈੜ ਨੂੰ ਦੂਰ ਨਹੀਂ ਕਰਦਾ, ਉੰਨਾ ਚਿਰ ਨਵੇਂ ਸਾਲ ਦੇ ਅਸਲ ਅਰਥ ਸਾਰਥਕ ਨਹੀਂ ਹੋਣਗੇਅਸਲ ਨਵਾਂ ਸਾਲ ਉਸ ਦਿਨ ਚੜ੍ਹਦਾ ਹੈ ਜਿਸ ਦਿਨ ਇਨਸਾਨ ਆਪਣੀ ਗਲਤੀ ਦਾ ਅਹਿਸਾਸ ਕਰਕੇ ਉਸ ਨੂੰ ਸੁਧਾਰਨ ਦਾ ਯਤਨ ਕਰਦਾ ਹੈਜੇਕਰ ਅਸੀਂ ਅੱਜ ਵੀ ਉਸੇ ਭ੍ਰਿਸ਼ਟ ਨਿਜ਼ਾਮ ਦਾ ਹਿੱਸਾ ਹਾਂ ਅਤੇ ਆਪਣੀ ਜ਼ਿੰਮੇਵਾਰੀਆਂ ਜਾਂ ਫਰਜ਼ਾਂ ਤੋਂ ਬੇਮੁਖ ਹੋ ਰਹੇ ਹਾਂ ਤਾਂ ਸਾਨੂੰ ਨਵੇਂ ਸਾਲ ਦੇ ਜਸ਼ਨ ਮਨਾਉਣ ਦਾ ਕੋਈ ਨੈਤਿਕ ਹੱਕ ਨਹੀਂ ਹੈ

ਸਮੇਂ ਦੀ ਗਤੀ ਅਟੱਲ ਹੈ, ਇਸ ਨੂੰ ਕੋਈ ਰੋਕ ਨਹੀਂ ਸਕਦਾਹਰ ਬੀਤਦਾ ਪਲ ਸਾਨੂੰ ਮੌਤ ਦੇ ਕਰੀਬ ਲੈ ਕੇ ਜਾ ਰਿਹਾ ਹੈ ਪਰ ਇਸਦਾ ਅਰਥ ਇਹ ਨਹੀਂ ਕਿ ਅਸੀਂ ਨਿਰਾਸ਼ਾਵਾਦੀ ਹੋ ਜਾਈਏਇਸਦਾ ਅਰਥ ਇਹ ਹੈ ਕਿ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਹਰ ਨਵੇਂ ਦਿਨ ਨੂੰ ਆਪਣੀ ਸ਼ਖ਼ਸੀਅਤ ਵਿੱਚ ਨਿਖਾਰ ਲਿਆਉਣ ਦੇ ਮੌਕੇ ਵਜੋਂ ਦੇਖਣਾ ਚਾਹੀਦਾ ਹੈਅੱਜ ਦੇ ਦੌਰ ਵਿੱਚ ਇਨਸਾਨ ਇਨਸਾਨ ਦਾ ਵੈਰੀ ਬਣਿਆ ਬੈਠਾ ਹੈਨਿੱਜੀ ਹਿਤ ਲਈ ਦੂਜਿਆਂ ਦਾ ਨੁਕਸਾਨ ਕਰਨਾ ਇੱਕ ਆਮ ਗੱਲ ਬਣ ਗਈ ਹੈਅਜਿਹੀ ਸਥਿਤੀ ਵਿੱਚ ਨਵੇਂ ਸਾਲ ਦੀਆਂ ਮੁਬਾਰਕਾਂ ਦੇਣਾ ਇੱਕ ਰਸਮੀ ਕਾਰਵਾਈ ਤੋਂ ਵੱਧ ਕੁਝ ਨਹੀਂ ਜਾਪਦਾਜੇ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਨਵਾਂ ਸਾਲ ਸਾਡੇ ਲਈ ਖੁਸ਼ੀਆਂ ਲੈ ਕੇ ਆਵੇ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਕਿਰਦਾਰ ਅਤੇ ਆਪਣੇ ਸੁਭਾਅ ਵਿੱਚ ਤਬਦੀਲੀ ਲੈ ਕੇ ਆਉਣੀ ਪਵੇਗੀਸਾਨੂੰ ਆਪਣੇ ਮਨ ਵਿੱਚ ਵਸੇ ਨਕਾਰਾਤਮਕ ਵਿਚਾਰ ਜਿਵੇਂ ਕਿ ਨਫਰਤ, ਸਵਾਰਥ ਅਤੇ ਹਉਮੈਂ ਅਜਿਹੀਆਂ ਦੀਵਾਰਾਂ, ਜੋ ਸਾਨੂੰ ਸਹੀ ਰਸਤੇ ਤੋਂ ਭਟਕਾਉਂਦੀਆਂ ਹਨ; ਜਦੋਂ ਅਸੀਂ ਨਵੇਂ ਵਰ੍ਹੇ ਦਾ ਸਵਾਗਤ ਕਰਦੇ ਹਾਂ ਤਾਂ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਅੰਦਰੋਂ ਇਨ੍ਹਾਂ ਦੀਵਾਰਾਂ ਨੂੰ ਢਾਹਾਂਗੇਸਾਨੂੰ ਦੂਜਿਆਂ ਦੀ ਤਰੱਕੀ ’ਤੇ ਸੜਨ ਦੀ ਬਜਾਇ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈਦੂਜਿਆਂ ਨੂੰ ਨੀਵਾਂ ਦਿਖਾ ਕੇ ਜੋ ਖੁਸ਼ੀ ਮਿਲਦੀ ਹੈ, ਉਹ ਬਹੁਤ ਹੀ ਅਸਥਾਈ ਅਤੇ ਘਟੀਆ ਹੁੰਦੀ ਹੈ; ਅਸਲ ਸਕੂਨ ਤਾਂ ਦੂਜਿਆਂ ਦੀ ਮਦਦ ਕਰਨ ਅਤੇ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਵਿੱਚ ਮਿਲਦਾ ਹੈਜੇਕਰ ਇੱਕ ਅਧਿਆਪਕ ਸਹੀ ਢੰਗ ਨਾਲ ਪੜ੍ਹਾਉਂਦਾ ਹੈ, ਇੱਕ ਡਾਕਟਰ ਇਮਾਨਦਾਰੀ ਨਾਲ ਇਲਾਜ ਕਰਦਾ ਹੈ ਅਤੇ ਇੱਕ ਕਰਮਚਾਰੀ ਆਪਣੀ ਡਿਊਟੀ ਪੂਰੀ ਨਿਸ਼ਠਾ ਨਾਲ ਨਿਭਾਉਂਦਾ ਹੈ ਤਾਂ ਇਹੀ ਸਹੀ ਅਰਥਾਂ ਵਿੱਚ ਸਾਡੇ ਸਮਾਜ ਲਈ ਨਵੇਂ ਸਾਲ ਦਾ ਤੋਹਫ਼ਾ ਹੋਵੇਗਾ

ਨਵਾਂ ਸਾਲ ਸਿਰਫ ਕੈਲੰਡਰ ਬਦਲਣ ਦਾ ਨਾਮ ਨਹੀਂ ਸਗੋਂ ਖ਼ੁਦ ਨੂੰ ਬਦਲਣ ਦਾ ਇੱਕ ਸੁਨਹਿਰੀ ਮੌਕਾ ਹੈਸਾਨੂੰ ਸ਼ੋਰ-ਸ਼ਰਾਬੇ ਅਤੇ ਦਿਖਾਵੇ ਦੇ ਜਸ਼ਨਾਂ ਤੋਂ ਉੱਪਰ ਉੱਠ ਕੇ ਆਤਮ-ਚਿੰਤਨ ਕਰਨ ਦੀ ਲੋੜ ਹੈਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਪਿਛਲੇ ਸਾਲ ਅਸੀਂ ਕਿੱਥੇ ਗਲਤ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਗਲਤੀਆਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈਜੇਕਰ ਅਸੀਂ ਆਪਣੇ ਅੰਦਰਲੇ ਮਨੁੱਖ ਨੂੰ ਜਗਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਾਂ, ਤਾਂ ਹੀ ਨਵੇਂ ਸਾਲ ਦੀ ਸਾਰਥਕਤਾ ਸਿੱਧ ਹੋਵੇਗੀ ਆਉ, ਅਸੀਂ ਸਾਰੇ ਮਿਲ ਕੇ ਇਹ ਅਹਿਦ ਕਰੀਏ ਕਿ ਅਸੀਂ ਨਵੇਂ ਸਾਲ ਵਿੱਚ ਸਿਰਫ ਤਰੀਕਾਂ ਹੀ ਨਹੀਂ ਬਦਲਾਂਗੇ, ਸਗੋਂ ਆਪਣੀ ਸੋਚ, ਆਪਣਾ ਸੁਭਾਅ ਅਤੇ ਆਪਣਾ ਵਤੀਰਾ ਵੀ ਬਦਲਾਂਗੇਜਦੋਂ ਸਾਡੇ ਅੰਦਰੋਂ ਬੁਰਾਈ ਦਾ ਖ਼ਾਤਮਾ ਹੋ ਜਾਵੇਗਾ ਅਤੇ ਨੇਕੀ ਦਾ ਪ੍ਰਕਾਸ਼ ਹੋਵੇਗਾ, ਉਦੋਂ ਹੀ ਸਹੀ ਅਰਥਾਂ ਵਿੱਚ ਨਵਾਂ ਸਾਲਚੜ੍ਹਿਆ ਮੰਨਿਆ ਜਾਵੇਗਾ

ਸਾਡੇ ਵੱਡਿਆਂ ਦਾ ਕਥਨ ਹੈ ਕਿ ਜਿਸ ਦਿਨ, ਜਿਸ ਪਲ ਆਦਮੀ ਅੰਦਰੋਂ ਜਾਗ ਜਾਂਦਾ ਹੈ, ਉਸ ਨੂੰ ਆਪਣੀਆਂ ਕਮੀਆਂ, ਕਮਜ਼ੋਰੀਆਂ ਅਤੇ ਗਲਤੀਆਂ ਦਾ ਅਹਿਸਾਸ ਹੋ ਜਾਂਦਾ ਹੈ, ਉਹ ਪਲ ਹੀ ਉਸ ਲਈ ਨਵੀਂ ਰੌਸ਼ਨੀ ਤੇ ਨਵਾਂ ਵਰ੍ਹਾ ਬਣ ਜਾਂਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)

More articles from this author