GurtejSingh7ਇਸ ਸੰਵੇਦਨਸ਼ੀਲ ਮੁੱਦੇ ’ਤੇ ਸਮਾਜਿਕ, ਧਾਰਮਿਕ, ਸਿੱਖਿਆ ਸੰਸਥਾਵਾਂ ਅਤੇ ਸਮਾਜ ਲਾਮਬੰਦ ...
(24 ਫਰਵਰੀ 2021)
(ਸ਼ਬਦ: 1280)


ਸਦੀਆਂ ਤੋਂ ਲਤਾੜੀ ਜਾ ਰਹੀ ਔਰਤ ਨੂੰ ਸਸ਼ਕਤੀਕਰਣ ਕਰਨਾ ਅਜੋਕੇ ਸਮੇਂ ਦੀ ਅਹਿਮ ਲੋੜ ਹੈ ਅਤੇ ਇਹ ਆਵਾਜ਼ ਲੰਮੇ ਅਰਸੇ ਤੋਂ ਸਮਾਜ ਸੁਧਾਰਕ ਤੇ ਸਿਆਸੀ ਆਗੂ ਬੁਲੰਦ ਕਰਦੇ ਆ ਰਹੇ ਹਨ
ਤਕਨਾਲੋਜੀ ਤੇ ਇਸ ਅਗਾਂਹਵਧੂ ਯੁਗ ਵਿੱਚ ਇਹ ਕਾਫੀ ਹੱਦ ਤਕ ਸੰਭਵ ਵੀ ਹੋ ਗਿਆ ਹੈਅਜੋਕੀ ਔਰਤ ਘਰ ਦੀ ਦਹਿਲੀਜ਼ ਤੋਂ ਬਾਹਰ ਪੈਰ ਪਾ ਚੁੱਕੀ ਹੈਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਇੱਕ ਪੱਖ ਤਾਂ ਸਮਾਜ ਲਈ ਵਰਦਾਨ ਹੋ ਨਿੱਬੜਿਆ ਹੈ ਕਿ ਅੱਜ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਮਰਦ ਪ੍ਰਧਾਨ ਸਮਾਜ ਵਿੱਚ ਹਰੇਕ ਖੇਤਰ ਦੇ ਉੱਥਾਨ ਲਈ ਬਣਦਾ ਯੋਗਦਾਨ ਦੇ ਰਹੀ ਹੈਇਸ ਸਾਕਾਰਤਮਿਕ ਪੱਖ ਤੋਂ ਬਿਨਾਂ ਸਸ਼ਕਤੀਕਰਨ ਦੀ ਆੜ ਹੇਠ ਸਮਾਜ ਵਿਰੋਧੀ ਕੰਮਾਂ ਅਤੇ ਹਿੰਸਕ ਅਪਰਾਧਾਂ ਵਿੱਚ ਔਰਤਾਂ ਦੀ ਵਧਦੀ ਸ਼ਮੂਲੀਅਤ ਨੇ ਮਮਤਾ ਦੀ ਮੂਰਤ ਔਰਤ ਦੇ ਕਿਰਦਾਰ ਨੂੰ ਕਾਫੀ ਨਕਾਰਤਮਿਕ ਕੀਤਾ ਹੈ ਜੋ ਕਿਸੇ ਵੀ ਦੇਸ਼-ਸਮਾਜ ਦੇ ਹਿਤ ਵਿੱਚ ਨਹੀਂ ਹੈ

ਆਪਣੀ ਅੱਯਾਸ਼ੀ ਦੇ ਰਾਹ ਦਾ ਅੜਿੱਕਾ ਬਣਦੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਤਕ ਕੀਤਾ ਜਾਂਦਾ ਹੈ15 ਅਪ੍ਰੈਲ 2008 ਨੂੰ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਬਾਵਨ ਖੇੜੀ ਪਿੰਡ ਦੀ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਰਿਵਾਰ ਦੇ ਸੱਤ ਮੈਬਰਾਂ ਦੀ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ ਸੀਮਾਣਯੋਗ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ, ਹੁਣ ਰਾਸ਼ਟਰਪਤੀ ਵੱਲੋਂ ਵੀ ਉਨ੍ਹਾਂ ਦੀ ਰਹਿਮ ਅਰਜ਼ੀ ਨੂੰ ਖਾਰਿਜ ਕੀਤਾ ਗਿਆ ਹੈ ਜਿਸ ਨਾਲ ਉਕਤ ਦੋਵਾਂ ਮੁਲਜ਼ਮਾਂ ਨੂੰ ਫਾਂਸੀ ਦੇਣ ਦਾ ਰਾਹ ਪੱਧਰਾ ਹੋ ਗਿਆ ਹੈਜੇਲ ਪ੍ਰਸ਼ਾਸ਼ਨ ਨੂੰ ਮੌਤ ਵਾਰੰਟ ਦੀ ਉਡੀਕ ਹੈਅਗਰ ਇਹ ਫਾਂਸੀ ਹੁੰਦੀ ਹੈ ਤਾਂ ਆਜ਼ਾਦੀ ਤੋਂ ਬਾਅਦ ਫਾਹੇ ਲੱਗਣ ਵਾਲੀ ਇਹ ਪਹਿਲੀ ਔਰਤ ਹੋਵੇਗੀ

ਨਿੱਜੀ ਹਿਤਾਂ ਦੀ ਪੂਰਤੀ ਲਈ ਔਰਤਾਂ ਦੁਆਰਾ ਕੀਤੀਆਂ ਜਾ ਰਹੀਆਂ ਹਿੰਸਕ ਵਾਰਦਾਤਾਂ ਵੀ ਅੱਜ ਕਿਸੇ ਤੋਂ ਲੁਕੀਆਂ ਨਹੀਂ ਹਨਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਰਾਜਨੀਤਕ ਪਰਿਵਾਰ ਦੀ ਲੜਕੀ ਨੇ ਆਪਣੀ ਪਤੀ ਨਾਲ ਮਿਲ ਕੇ 23 ਅਗਸਤ 2001 ਵਿੱਚ ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਆਪਣੇ ਪਰਿਵਾਰ ਦੇ ਅੱਠ ਮੈਬਰਾਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਸੀਸੰਨ 2007 ਵਿੱਚ ਸੁਪਰੀਮ ਕੋਰਟ ਨੇ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜੋ ਅਜੇ ਅਮਲ ਤੋਂ ਬਾਹਰ ਹੈ

ਮਹਾਰਾਸ਼ਟਰ ਦੀ ਯਰਵਡਾ ਜੇਲ ਵਿੱਚ ਪਿਛਲੇ 23 ਸਾਲਾਂ ਤੋਂ ਸਜ਼ਾਯਾਫਤਾ ਦੋ ਸਕੀਆਂ ਭੈਣਾਂ 42 ਬੱਚਿਆਂ ਦੀ ਹੱਤਿਆ ਦੀਆਂ ਦੋਸ਼ੀ ਹਨਉਕਤ ਦੋਵੇਂ ਔਰਤਾਂ ਨੂੰ ਵੀ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ, ਪਰ ਇਨ੍ਹਾਂ ਨੂੰ ਵੀ ਫਾਂਸੀ ਦੀ ਸਜ਼ਾ ਦਾ ਅਮਲ ਪੂਰਾ ਨਹੀਂ ਹੋਇਆ

ਜੱਬਲਪੁਰ ਵਿੱਚ ਇੱਕ ਔਰਤ ਨੇ ਆਪਣੀ ਛੋਟੀ ਜਿਹੀ ਬੱਚੀ ਨੂੰ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿ ਉਹ ਬੱਚੀ ਉਸਦੇ ਚਾਰ ਸਾਲਾ ਬੇਟੇ ਦੀ ਪਰਵਰਿਸ਼ ਦੇ ਰਾਹ ਦਾ ਰੋੜਾ ਬਣਦੀ ਸੀਉਸ ਔਰਤ ਨੇ ਪਤਾ ਨਹੀਂ ਕਿਵੇਂ ਦਿਲ ’ਤੇ ਪੱਥਰ ਕਰਕੇ ਉਸ ਬੱਚੀ ਨੂੰ ਗੰਦੇ ਨਾਲੇ ਵਿੱਚ ਸੁੱਟਿਆ ਤੇ ਆਖਿਰ ਪੁਲਿਸ ਤਫਤੀਸ਼ ਨੇ ਇਸ ਰਾਜ਼ ਤੋਂ ਪਰਦਾ ਚੁੱਕਿਆ ਸੀਇਸ ਮੰਦਭਾਗੇ ਵਰਤਾਰੇ ਨੇ ਮਾਨਵਤਾ ਨੂੰ ਸ਼ਰਮਸਾਰ ਕੀਤਾ ਹੈ

ਸ਼ੱਕੀ ਔਰਤਾਂ ਦੁਆਰਾਂ ਲੋਕਾਂ ਖਿਲਾਫ ਜਾਅਲਸਾਜ਼ੀ ਕਰਕੇ ਬਲੈਕਮੇਲ ਕਰਨ ਦਾ ਗੋਰਖਧੰਦਾ ਅੱਜ ਜ਼ੋਰਾਂ ’ਤੇ ਹੈਕਾਨੂੰਨ ਦੇ ਦਲਾਲਾਂ ਅਤੇ ਅਸਰ ਰਸੂਖ ਵਾਲਿਆਂ ਨੂੰ ਹਿੱਸਾ ਪੱਤੀ ਦਿੱਤਾ ਜਾਂਦਾ ਹੈਜਿਸਮ ਫਰੋਸ਼ੀ ਦੇ ਧੰਦੇ ਵਿੱਚ ਸਰਗਰਮ ਜ਼ਿਆਦਾਤਰ ਔਰਤਾਂ ਗ੍ਰਾਹਕਾਂ ਨੂੰ ਆਪਣੇ ਅੱਡੇ ’ਤੇ ਬੁਲਾ ਕੇ ਜਾਣ ਬੁੱਝ ਕੇ ਪੁਲਿਸ ਦੀ ਰੇਡ ਪਵਾਉਂਦੀਆਂ ਹਨਲੋਕਾਂ ਨੂੰ ਇੱਜ਼ਤ ਦਾ ਖੌਫ ਦਿਖਾ ਕੇ ਬਲੈਕਮੇਲ ਕੀਤਾ ਜਾਂਦਾ ਹੈ ਅਤੇ ਮੋਟੇ ਪੈਸੇ ਵਸੂਲੇ ਜਾਂਦੇ ਹਨਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਬਹੁਤੇ ਮਾਮਲਿਆਂ ਵਿੱਚ ਔਰਤਾਂ ਨੇ ਹੀ ਅਹਿਮ ਭੂਮਿਕਾ ਨਿਭਾਈ ਹੈਮਰੀ ਜ਼ਮੀਰ ਵਾਲੀਆਂ ਔਰਤਾਂ ਦਰਿੰਦਿਆਂ ਨਾਲ ਮਿਲ ਕੇ ਕਿਸੇ ਦੀ ਆਬਰੂ ਤਾਰ ਤਾਰ ਕਰਾਉਂਦੀਆਂ ਹਨ ਜਿਸਦੀ ਗਵਾਹੀ ਹਰ ਰੋਜ਼ ਵਾਪਰਦੀਆਂ ਘਟਨਾਵਾਂ ਭਰਦੀਆਂ ਹਨਇੱਕ ਮਤਰੇਈ ਮਾਂ ਨੇ ਆਪਣੀ ਧੀ ਦਾ ਜਿਸਮ ਆਪਣੇ ਕਿਸੇ ਰਿਸ਼ਤੇਦਾਰ ਕੋਲੋਂ ਕਈ ਮਹੀਨੇ ਨੁਚਵਾਇਆਪੀੜਿਤ ਲੜਕੀ ਨੇ ਹਰ ਜਗ੍ਹਾ ਇਨਸਾਫ ਦੀ ਗੁਹਾਰ ਲਗਾਈ ਪਰ ਪੱਲੇ ਪਈ ਸਿਰਫ ਖੱਜਲ ਖੁਆਰੀ

ਨਸ਼ੇ, ਹਥਿਆਰਾਂ ਦੀ ਤਸਕਰੀ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਸਰਗਰਮ ਹਨਫੈਜ਼ਾਬਾਦ ਵਿੱਚ ਇੱਕ ਔਰਤ ਬਾਰੇ ਇਹ ਖੁਲਾਸਾ ਬੜਾ ਹੈਰਾਨਕੁਨ ਸੀ ਕਿ ਉਹ ਸਮਾਜ ਵਿੱਚ ਇੱਜ਼ਤਦਾਰ ਬਣ ਕੇ ਹਥਿਆਰਾਂ ਦੀ ਤਸਕਰੀ ਦੂਜੇ ਸੂਬਿਆਂ ਵਿੱਚ ਕਰਦੀ ਸੀਕਿਸੇ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਸ ਔਰਤ ਦਾ ਤਸਕਰ ਰੂਪ ਇੰਨਾ ਘਿਨਾਉਣਾ ਹੋਵੇਗਾਹਰ ਰੋਜ਼ ਨਸ਼ਿਆਂ ਦੀ ਤਸਕਰੀ ਕਰਦੀਆਂ ਔਰਤਾਂ ਗ੍ਰਿਫਤਾਰ ਹੁੰਦੀਆਂ ਹਨਇਸ ਕੰਮ ਲਈ ਵਰਤੇ ਜਾਂਦੇ ਤਰੀਕੇ ਇੰਨੇ ਸ਼ਰਮਸਾਰ ਕਰਨ ਵਾਲੇ ਹਨ ਜਿਨ੍ਹਾਂ ਨੂੰ ਇੱਥੇ ਬਿਆਨਣਾ ਨਾ ਮੁਮਕਿਨ ਹੈਦਹਿਸ਼ਤਗਰਦੀ ਦੀ ਅੰਨ੍ਹੀ ਹਨੇਰੀ ਵਿੱਚ ਬੱਚੇ ਅਤੇ ਔਰਤਾਂ ਸ਼ਾਮਿਲ ਹੋ ਰਹੀਆਂ ਹਨਇਸਲਾਮਿਕ ਸਟੇਟਸ ਦੇ ਮੁਖੀ ਬਗਦਾਦੀ ਵੱਲੋਂ ਬੱਚਿਆਂ ਦੇ ਨਾਲ ਨਾਲ ਔਰਤਾਂ ਦੀ ਬ੍ਰਿਗੇਡ ਤਿਆਰ ਕੀਤੇ ਜਾਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਰਹੀਆਂ ਹਨਸੋਸ਼ਲ ਸਾਈਟਸ ਦੇ ਜ਼ਰੀਏ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਵਿਕਸਿਤ ਦੇਸ਼ਾਂ ਦੀਆਂ ਔਰਤਾਂ ਵੀ ਉਸਦੇ ਅੱਤਵਾਦੀ ਗਰੁੱਪ ਵਿੱਚ ਸ਼ਾਮਿਲ ਹੋ ਰਹੀਆਂ ਸਨਸਾਡੇ ਮੁਲਕ ਦੇ ਜੰਮੂ ਕਸ਼ਮੀਰ, ਬਿਹਾਰ, ਝਾਰਖੰਡ ਆਦਿ ਰਾਜਾਂ ਵਿੱਚ ਔਰਤਾਂ ਅੱਤਵਾਦੀ, ਨਕਸਲੀ ਗਰੁੱਪਾਂ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਸਰਗਰਮ ਹਨਮੁੰਬਈ ਪੁਲਿਸ ਅਨੁਸਾਰ 1993 ਦੇ ਮੁੰਬਈ ਬੰਬ ਧਮਾਕਿਆਂ ਵਿੱਚ ਔਰਤਾਂ ਦੀ ਵੱਡੀ ਸ਼ਮੂਲੀਅਤ ਸੀਦੱਖਣੀ ਅਫਰੀਕਾ ਵਿੱਚ ਏਡਜ਼ ਪੀੜਿਤ ਔਰਤਾਂ ਨੇ ਬੰਦੂਕ ਦੀ ਨੋਕ ’ਤੇ ਮਰਦਾਂ ਨਾਲ ਜ਼ਬਰਦਸਤੀ ਕਰਕੇ ਏਡਜ਼ ਦੇ ਮਰੀਜ਼ ਬਣਾ ਕੇ ਰੱਖ ਦਿੱਤਾ ਜਿਸਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ

ਵਿਸ਼ਵ ਪੱਧਰ ’ਤੇ 21ਵੀਂ ਸਦੀ ਵਿੱਚ ਪਿਛਲੇ ਸਮੇਂ ਦੇ ਮੁਕਾਬਲੇ ਔਰਤਾਂ ਦੀ ਜੁਰਮਾਂ ਵਿੱਚ ਸ਼ਮੂਲੀਅਤ ਵਿੱਚ 200 ਫੀਸਦੀ ਵਾਧਾ ਹੋਇਆ ਹੈਵਾਲ ਸਟਰੀਟ ਰਸਾਲੇ ਅਨੁਸਾਰ 1978-88 ਦੇ ਦਹਾਕੇ ਦੌਰਾਨ ਮਰਦਾਂ ਦੇ ਮੁਕਾਬਲੇ ਔਰਤਾਂ ਜੁਰਮ ਵਿੱਚ ਜ਼ਿਆਦਾ ਸ਼ਾਮਿਲ ਸਨਮਰਦਾਂ ਦੀ ਜੁਰਮ ਵਿੱਚ 23.1 ਫੀਸਦੀ ਅਤੇ ਔਰਤਾਂ ਦੀ 41.5 ਫੀਸਦੀ ਸ਼ਮੂਲੀਅਤ ਸੀਇਸ ਤੋਂ ਬਾਅਦ ਚਾਹੇ ਔਰਤਾਂ ਦੇ ਜੁਰਮਾਂ ਨੂੰ ਘਟਦਾ ਦਰਸਾਇਆ ਗਿਆ ਪਰ ਅੱਜ ਵੀ ਉਹ ਇਸ ਪਾਸੇ ਸਰਗਰਮ ਹਨ

ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਿੰਨ ਸਾਲਾਂ ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ 93 ਲੱਖ ਵੱਖ ਵੱਖ ਜੁਰਮਾਂ ਤਹਿਤ ਗ੍ਰਿਫਤਾਰੀਆਂ ਹੋਈਆਂਇਸ ਵਿੱਚ ਔਰਤਾਂ ਖਤਰਨਾਕ ਅਪਰਾਧਾਂ ਵਿੱਚ ਸ਼ਾਮਿਲ ਪਾਈਆਂ ਗਈਆਂਮਹਾਰਾਸ਼ਟਰ ਦੇਸ਼ ਦਾ ਅਜਿਹਾ ਸੂਬਾ ਹੈ ਜਿੱਥੇ ਸਭ ਤੋਂ ਜ਼ਿਆਦਾ ਔਰਤਾਂ ਜੁਰਮ ਦੀ ਕਾਲੀ ਦੁਨੀਆਂ ਵਿੱਚ ਸਰਗਰਮ ਹਨਇੱਥੇ ਉਪਰੋਕਤ ਤਿੰਨ ਸਾਲਾਂ ਦੌਰਾਨ 90884 ਔਰਤਾਂ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤੀਆਂ ਗਈਆਂਮਾਇਆ ਨਗਰੀ ਮੁੰਬਈ, ਜਿੱਥੇ ਮਹਿਲਾਵਾਂ ਦਾ ਜੁਰਮ ਨਾਲ ਨਾਤਾ ਕਾਫੀ ਗੂੜ੍ਹਾ ਹੈ, ਇੱਥੇ 7264 ਔਰਤਾਂ ਜੁਰਮਾਂ ਤਹਿਤ ਗ੍ਰਿਫਤਾਰ ਹੋਈਆਂ ਸਨਇਸੇ ਤਰ੍ਹਾਂ ਜਲਗਾਉਂ, ਨਾਸਿਕ, ਅਹਿਮਦਨਗਰ ਵਿੱਚ ਕ੍ਰਮਵਾਰ 5384, 5235, 4986 ਔਰਤਾਂ ਨੇ ਜੁਰਮ ਕੀਤਾ ਸੀਮਨਫੀ ਹੋ ਰਹੀ ਨੈਤਿਕਤਾ ਨੇ ਰਿਸ਼ਤਿਆਂ ਵਿੱਚ ਦਰਾਰ ਪੈਦਾ ਕੀਤੀ ਹੈਪਤੀ ਜਾਂ ਹੋਰ ਰਿਸ਼ਤੇਦਾਰਾਂ ਨੂੰ ਜ਼ਾਲਮਾਨਾ ਢੰਗ ਨਾਲ ਮਾਰਨ ਦੇ ਦੋਸ਼ਾਂ ਤਹਿਤ ਮਹਾਰਾਸਟਰ ਵਿੱਚ 9561 ਔਰਤਾਂ ਦੀ ਗ੍ਰਿਫਤਾਰੀ ਹੋਈ ਸੀਦੰਗਿਆਂ, ਚੋਰੀ, ਧੋਖਾਧੜੀ, ਕਤਲ, ਅਗਵਾ, ਇਰਾਦਾ ਕਤਲ ਆਦਿ ਜੁਰਮਾਂ ਲਈ ਕ੍ਰਮਵਾਰ 5762, 1305, 859, 609, 269, 511 ਔਰਤਾਂ ਕਾਨੂੰਨ ਦੇ ਸ਼ਿਕੰਜੇ ਵਿੱਚ ਆਈਆਂ ਸਨਮੁੰਬਈ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ “ਬਹੁਤ ਘੱਟ ਔਰਤਾਂ ਜੇਲ ਵਿੱਚੋਂ ਰਿਹਾ ਹੋਣ ਉਪਰੰਤ ਸਧਾਰਨ ਸਮਾਜਿਕ ਜੀਵਨ ਵਿੱਚ ਵਾਪਸ ਆਉਂਦੀਆਂ ਹਨ ਜਦਕਿ 99.9 ਫੀਸਦੀ ਅਪਰਾਧੀ ਔਰਤਾਂ ਖਤਰਨਾਕ ਤਰੀਕੇ ਨਾਲ ਜੁਰਮ ਦੀ ਦੁਨੀਆਂ ਵਿੱਚ ਵਾਪਸੀ ਕਰਦੀਆਂ ਹਨ ਜਿੱਥੋਂ ਮੁੜਨਾ ਨਾ ਮੁਮਕਿਨ ਹੁੰਦਾ ਹੈ।” ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਇਹੀ ਹਾਲਾਤ ਹਨ

ਸੱਚਮੁੱਚ ਅੰਕੜੇ ਰੌਂਗਟੇ ਖੜ੍ਹੇ ਕਰਨ ਵਾਲੇ ਹਨ ਅਤੇ ਸਵਾਲ ਵੀ ਹੈ ਕਿ ਆਖਿਰ ਇਸ ਮੰਦਭਾਗੇ ਵਰਤਾਰੇ ਦਾ ਕਾਰਨ ਕੀ ਹੈਕਾਰਨ ਆਰਥਿਕ, ਸਮਾਜਿਕ ਕੁਝ ਵੀ ਹੋ ਸਕਦੇ ਹਨਪਦਾਰਥਵਾਦੀ ਸੋਚ ਅਤੇ ਨੈਤਿਕ ਕਦਰਾਂ ਕੀਮਤਾਂ ਵਿੱਚ ਆਈ ਗਿਰਾਵਟ ਵੀ ਇਸਦਾ ਅਹਿਮ ਕਾਰਨ ਹੈਨਸ਼ੇ, ਸਮਾਜ ਵਿਰੋਧੀ ਅਨਸਰ, ਗਰੀਬੀ ਅਤੇ ਰਾਤੋ ਰਾਤ ਅਮੀਰ ਹੋਣ ਦੀ ਲਾਲਸਾ ਨੇ ਉਨ੍ਹਾਂ ਨੂੰ ਇਸ ਵਰਤਾਰੇ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਹੈਔਰਤਾਂ ਨਾਲ ਹੁੰਦੀ ਜ਼ਿਆਦਤੀ ਅਤੇ ਇਨਸਾਫ ਦੀ ਅਣਹੋਂਦ ਵੀ ਉਨ੍ਹਾਂ ਨੂੰ ਮਜਬੂਰਨ ਮੁਜਰਿਮ ਬਣਾ ਦਿੰਦੀ ਹੈਫੂਲਨ ਦੇਵੀ ਨਾਲ ਹੋਈ ਜ਼ਿਆਦਤੀ ਜੋ ਇੱਕ ਖਾਸ ਵਰਗ ਦੇ ਲੋਕਾਂ ਵੱਲੋਂ ਕੀਤੀ ਗਈ ਸੀਅਸਰ ਰਸੂਖ ਕਾਰਨ ਮੁਲਜ਼ਮਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਸੀਸਿੱਟੇ ਵਜੋਂ ਫੂਲਨ ਦੇਵੀ ਨੇ ਮਜਬੂਰਨ ਹਥਿਆਰ ਚੁੱਕ ਲਏ ਸਨ ਤੇ ਉਸੇ ਵਰਗ ਦੇ ਮਰਦਾਂ ਨੂੰ ਘਰੋਂ ਬਾਹਰ ਕੱਢ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀਜਬਰ ਜਨਾਹ, ਘਰੇਲੂ ਹਿੰਸਾ, ਦਾਜ ਵਿਰੋਧੀ ਕਾਨੂੰਨ ਅਤੇ ਹੋਰ ਕਾਨੂੰਨਾਂ ਵਿੱਚ ਸਖਤੀ ਕਾਰਨ ਖੁਦਗਰਜ਼ ਔਰਤਾਂ ਨੇ ਆਪਣੇ ਸੌੜੇ ਹਿਤ ਪੂਰੇ ਹਨਇਸ ਸੰਵੇਦਨਸ਼ੀਲ ਮੁੱਦੇ ’ਤੇ ਸਮਾਜਿਕ, ਧਾਰਮਿਕ, ਸਿੱਖਿਆ ਸੰਸਥਾਵਾਂ ਅਤੇ ਸਮਾਜ ਲਾਮਬੰਦ ਹੋਵੇ ਅਤੇ ਇਸਦੇ ਕਾਰਨਾਂ ਨੂੰ ਬਾਰੀਕੀ ਨਾਲ ਘੋਖਿਆ ਜਾਵੇਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਸਮਾਜ ਵਿੱਚ ਔਰਤਾਂ ਨਾਲ ਹੁੰਦੀਆਂ ਜ਼ਿਆਦਤੀਆਂ ਰੋਕਣ ਦੀ ਵੀ ਲੋੜ ਹੈਉਹ ਹਰ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਔਰਤਾਂ ਜੁਰਮ ਦੀ ਗੰਦੀ ਦਲਦਲ ਵਿੱਚ ਨਾ ਧਸ ਸਕਣਨੈਤਿਕ ਸਿੱਖਿਆ ਨੂੰ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਿਲ ਕਰਨਾ ਅਜੋਕੇ ਸਮੇਂ ਦੀ ਅਹਿਮ ਲੋੜ ਹਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2603)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author