GurtejSingh7ਮੁੰਡੇ ਦੀਆਂ ਅੱਖਾਂ ਭਰ ਆਈਆਂ ਤੇ ਉਸਨੇ ਕਿਹਾ, “ਵੀਰ ਜੀ ...
(15 ਮਾਰਚ 2020)

 

ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਮਨੁੱਖ ਬੜੇ ਉਪਰਾਲੇ ਕਰਦਾ ਹੈਦਿਨ ਰਾਤ ਮਿਹਨਤ ਕਰਕੇ ਪਰਿਵਾਰ ਦੇ ਸੁਪਨਿਆਂ ਦੀ ਪੂਰਤੀ ਦੀ ਤਾਂਘ ਆਦਮੀ ਨੂੰ ਚੈਨ ਨਾਲ ਬੈਠਣ ਤੋਂ ਇਨਕਾਰਦੀ ਹੈਦੌਲਤ, ਸ਼ੋਹਰਤ ਨਾਲ ਲਬਰੇਜ਼ ਲੋਕਾਂ ਦਾ ਮਾਨਸਿਕ ਸ਼ਾਂਤੀ ਤੋਂ ਸੱਖਣਾ ਮਿਲਣਾ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਆਨੰਦ ਕੋਈ ਪਦਾਰਥਾਂ ਦਾ ਮੁਥਾਜ ਨਹੀਂ ਹੈ ਬਲਕਿ ਇਹ ਤਾਂ ਮਨ ਦੀ ਉਹ ਉੱਚੀ ਅਵਸਥਾ ਹੈ ਜਿਸ ਦੀ ਪ੍ਰਾਪਤੀ ਹਿਤ ਸਾਧਕ ਸਾਧਨਾਵਾਂ ਕਰਦੇ ਹਨਇਸ ਸੰਸਾਰ ਵਿੱਚ ਪਰ੍ਹੇ ਤੋਂ ਪਰ੍ਹੇ ਲੋਕ ਮਿਲਦੇ ਹਨ ਪਰ ਕਈ ਸੀਮਤ ਸਾਧਨਾਂ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਨਾਲ ਆਪਣੀ ਕਮਾਈ ਦਾ ਕੁਝ ਹਿੱਸਾ ਲੋੜਵੰਦਾਂ ਨਾਲ ਸਾਂਝਾ ਕਰਦੇ ਹਨ ਜੋ ਉਨ੍ਹਾਂ ਦੀ ਮਾਨਸਿਕ ਸ਼ਾਂਤੀ ਦਾ ਸਬੱਬ ਹੋ ਨਿੱਬੜਦਾ ਹੈ, ਸਕੂਨ ਦਾ ਅਹਿਸਾਸ ਦਿਵਾਉਂਦਾ ਹੈ

ਗੱਲ ਸੰਨ 2017 ਦੀ ਹੈਮੈਂ ਹੋਸਟਲ ਤੋਂ ਘਰ ਗਿਆ ਹੋਇਆ ਸੀਸ਼ਾਮ ਦਾ ਵਕਤ ਸੀਸਬਜ਼ੀ ਕੱਟ ਰਹੀ ਆਪਣੀ ਮਾਂ ਕੋਲ ਬੈਠਾ ਮੈਂ ਚਾਹ ਪੀ ਰਹਾ ਸੀ ਅਤੇ ਮਾਂ ਨੂੰ ਆਪਣੇ ਕਾਲਜ ਵਿੱਚ ਹੋਏ ਸਾਲਾਨਾ ਜਲਸੇ ਬਾਰੇ ਦੱਸ ਰਿਹਾ ਸੀਮੇਰੀ ਕਹਾਣੀ ‘ਚੀਖ’ ਉੱਤੇ ਅਧਾਰਿਤ ਖੇਡੇ ਗਏ ਨਾਟਕ ਦੀ ਵੀਡੀਓਗ੍ਰਾਫੀ ਦਿਖਾ ਕੇ ਆਪਣੇ ਦੁਆਰਾ ਨਿਭਾਏ ਪਿਤਾ ਦੇ ਕਿਰਦਾਰ ਬਾਰੇ ਚਰਚਾ ਕਰ ਰਿਹਾ ਸੀਨਾਟਕ ਦੇਖ ਮਾਂ ਦੀਆਂ ਅੱਖਾਂ ਛਲਕਣ ਲਈ ਉਤਾਵਲੀਆਂ ਸਨ ਤੇ ਮਮਤਾ ਵਾਲਾ ਹੱਥ ਮੇਰੇ ਸਿਰ ਉੱਤੇ ਆਪ ਮੁਹਾਰੇ ਫਿਰ ਰਿਹਾ ਸੀਅਸੀਸਾਂ ਦੀ ਝੜੀ ਅਤੇ “ਪੁੱਤ ਸਾਨੂੰ ਮਾਣ ਆ ਤੇਰੇ ’ਤੇ” ਇਨ੍ਹਾਂ ਅਲਫਾਜ਼ਾਂ ਨੇ ਮੇਰੇ ਅੰਦਰ ਸਕੂਨ ਦਾ ਦਰਿਆ ਵਗਾ ਦਿੱਤਾ ਸੀ ਤੇ ਉਨ੍ਹਾਂ ਮੈਂਨੂੰ ਕਲਾਵੇ ਵਿੱਚ ਲੈ ਲਿਆਇਸੇ ਦੌਰਾਨ ਮੇਰਾ ਮੋਬਾਇਲ ਫੋਨ ਖੜਕਿਆ ਦੇਖਿਆ ਤਾਂ ਇੱਕ ਪੰਜਾਬੀ ਅਖਬਾਰ ਦੇ ਉਪ ਸੰਪਾਦਕ ਦਾ ਫੋਨ ਸੀ ਰਾਜ਼ੀ ਖੁਸ਼ੀ ਪੁੱਛਣ ਤੋਂ ਬਾਅਦ ਉਨ੍ਹਾਂ ਕਿਹਾ ਤੁਹਾਡਾ ਮਾਣਭੱਤਾ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ, ਭਵਿੱਖ ਵਿੱਚ ਵੀ ਸਾਡੇ ਅਦਾਰੇ ਨਾਲ ਜੁੜੇ ਰਹਿਣ ਦੀ ਆਸ ਕਰਦਾ ਹਾਂਇਹ ਆਖ ਉਨ੍ਹਾਂ ਫੋਨ ਕੱਟ ਦਿੱਤਾ ਸੀਦੋ ਦਿਨ ਪਹਿਲਾਂ ਹੀ ਇੱਕ ਹੋਰ ਅਖਬਾਰ ਵਾਲਿਆਂ ਨੇ ਵੀ ਮੇਰਾ ਮਾਣ ਭੱਤਾ ਮੇਰੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਇਆ ਸੀ

ਤਿਆਰ ਹੋ ਕੇ ਮੈਂ ਮੋਟਰਸਾਈਕਲ ਬਾਹਰ ਕੱਢਿਆ ਤੇ ਨੇੜਲੇ ਪਿੰਡ ਰਹਿੰਦੇ ਆਪਣੇ ਦੋਸਤ ਨੂੰ ਮਿਲਣ ਦੀ ਤਿਆਰੀ ਕੀਤੀਮਨ ਵਿੱਚ ਖਿਆਲ ਆਇਆ ਕਿ ਪਹਿਲਾਂ ਉਸ ਨੂੰ ਫੋਨ ਕਰਕੇ ਪੁੱਛ ਲਵਾਂ ਕਿ ਉਹ ਘਰ ਹੈ ਜਾਂ ਨਹੀਂਫੋਨ ਕੱਢ ਕੇ ਉਸ ਨੂੰ ਕਾਲ ਕੀਤੀ ਰਸਮੀ ਹਾਲ ਚਾਲ ਪੁੱਛਣ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਮੈਂ ਘਰ ਛੁੱਟੀ ਆਇਆ ਹੋਇਆ ਹਾਂ, ਬੱਸ ਆ ਰਿਹਾ ਹਾਂ ਤੇਰੇ ਕੋਲਇਸੇ ਦੌਰਾਨ ਇੱਕ ਫੋਨ ਉਸੇ ਕਾਲ ਵਿਚਕਾਰ ਆ ਰਿਹਾ ਸੀਮੈਂ ਦੋਸਤ ਨਾਲ ਗੱਲ ਕਰਨ ਤੋਂ ਬਾਅਦ ਉਸ ਅਣਜਾਣ ਨੰਬਰ ਉੱਤੇ ਫੋਨ ਕੀਤਾ ਸਤਿ ਸ਼੍ਰੀ ਅਕਾਲ ਨਾਲ ਮੁਖਾਤਿਬ ਹੁੰਦੇ ਹੋਏ ਉਸਨੇ ਆਪਣਾ ਨਾਂਅ ਦੱਸਿਆ ਤੇ ਕਿਹਾ, ਵੀਰ ਜੀ, ਸਕੂਲ ਵਿੱਚ ਤੁਹਾਡੇ ਤੋਂ ਮੈਂ ਦੋ ਸਾਲ ਜੂਨੀਅਰ ਸੀਦੋ ਕੁ ਮਹੀਨੇ ਪਹਿਲਾਂ ਮੈਂ ਤੁਹਾਡਾ ਲੇਖ ਪੜ੍ਹਕੇ ਫੋਨ ਵੀ ਕੀਤਾ ਸੀ, ਤੇ ਦੱਸਿਆ ਸੀ ਕਿ ਮੈਂ ਬੀਐੱਡ ਕਰ ਰਿਹਾ ਹਾਂਦਿਮਾਗ ਉੱਤੇ ਥੋੜ੍ਹਾ ਜ਼ੋਰ ਪਾਉਣ ਉੱਤੇ ਮੈਂਨੂੰ ਯਾਦ ਆਇਆ ਤਾਂ ਮੈਂ ਕਿਹਾ, ਹਾਂ ਹਾਂ ਵੀਰ, ਮੈਂਨੂੰ ਯਾਦ ਹੈਹੋਰ ਦੱਸ ਕਿਵੇਂ ਘਰ ਪਰਿਵਾਰ ਠੀਕ ਹੈ? ਤੇ ਪੜ੍ਹਾਈ ਕਿਵੇਂ ਚੱਲ ਰਹੀ ਹੈ? ਉਹ ਮੱਧਮ ਜਿਹੀ ਅਵਾਜ਼ ਵਿੱਚ ਬੋਲਿਆ, ਵੀਰ ਜੀ, ਬਾਕੀ ਤਾਂ ਸਭ ਕੁਝ ਠੀਕ ਹੈ ਪਰ ਪੜ੍ਹਾਈ ਲਈ ਫੀਸ ਦਾ ਜੁਗਾੜ ਨਹੀਂ ਹੋ ਰਿਹਾ ਕਿਤੋਂ, ਜੇ ਤੁਸੀਂ ਥੋੜ੍ਹੀ ਬਹੁਤ ਮਦਦ ਕਰ ਦਿੰਦੇ ...ਇਹ ਸੁਣਕੇ ਇੱਕ ਵਾਰ ਤਾਂ ਦਿਲ ਕੀਤਾ ਕਿ ਇਸ ਨੂੰ ਦੱਸ ਦਿਆਂ ਕਿ ਛੋਟੇ ਵੀਰ ਮੇਰੇ ਮਾਪੇ ਵੀ ਮੇਰੇ ਕੋਰਸ ਦੀ ਫੀਸ ਦਾ ਜੁਗਾੜ ਬੜੀ ਮੁਸ਼ਕਿਲ ਨਾਲ ਕਰਦੇ ਹਨ, ਫਿਰ ਮੈਂ ਤੇਰੀ ਮਦਦ ਕਿਸ ਤਰਾਂ ...

ਉਸਦੀ ਉਦਾਸੀ ਨੇ ਮੇਰੀ ਜ਼ਮੀਰ ਨੂੰ ਹਲੂਣਿਆ ਤੇ ਮੈਂ ਕਿਹਾ, “ਛੋਟੇ ਵੀਰ, ਜ਼ਿਆਦਾ ਤਾਂ ਨਹੀਂ, ਥੋੜ੍ਹੀ ਬਹੁਤ ਮਦਦ ਮੈਂ ਜ਼ਰੂਰ ਕਰ ਸਕਦਾ ਹਾਂਹੁਣ ਕਿੰਨੇ ਪੈਸੇ ਚਾਹੀਦੇ ਹਨ?”

“ਵੀਰ ਜੀ, ਪੰਜ ਹਜ਼ਾਰ ਰੁਪਏ ਘਟਦੇ ਹਨ

ਮੈਂ ਉਸ ਨੂੰ ਕਿਹਾ, “ਤੂੰ ਫਿਕਰ ਨਾ ਕਰ, ਕਰਦਾਂ ਮੈਂ ਕੋਈ ਹੱਲ ਇਹ ਆਖ ਮੈਂ ਫੋਨ ਕੱਟ ਦਿੱਤਾ ਤੇ ਦੋਸਤ ਨੂੰ ਦੁਬਾਰਾ ਫੋਨ ਕਰਕੇ ਪੁੱਛਿਆ ਕਿ ਉਹ ਜ਼ਿਆਦਾ ਵਿਅਸਤ ਤਾਂ ਨਹੀਂ? ਉਸਨੇ ਕਿਹਾ, ਘਰ ਵਿਹਲਾ ਹੀ ਹਾਂਮੈਂ ਉਸ ਮੁੰਡੇ ਬਾਰੇ ਦੱਸਿਆ ਜੋ ਉਸਦੇ ਪਿੰਡ ਤੋਂ ਹੀ ਹੈ

ਦੋਸਤ ਦੇ ਘਰ ਪਹੁੰਚ ਕੇ ਪਹਿਲਾਂ ਉਸ ਮੁੰਡੇ ਬਾਰੇ ਪੁੱਛਿਆ ਤਾਂ ਦੋਸਤ ਨੇ ਕਿਹਾ, “ਉਹ ਮੁੰਡਾ ਬਹੁਤ ਲਾਇਕ ਹੈ ਤੇ ਪੜ੍ਹਨ ਵਾਲਾ ਹੈ

ਮੈਂ ਕਿਹਾ, “ਉਸ ਨੂੰ ਫੀਸ ਲਈ ਪੰਜ ਹਜ਼ਾਰ ਰੁਪਏ ਚਾਹੀਦੇ ਹਨ, ਚਾਰ ਹਜ਼ਾਰ ਮੇਰੇ ਖਾਤੇ ਵਿੱਚ ਹੈ, ਜਿਸ ਵਿੱਚੋਂ ਦੋ ਹਜ਼ਾਰ ਅਖਬਾਰ ਵਾਲਿਆਂ ਨੇ ਹੀ ਭੇਜੇ ਹਨ ਤੇ ਇੱਕ ਹਜ਼ਾਰ ਦਾ ਤੂੰ ਹੀਲਾ ਕਰ

ਦੋਸਤ ਨੇ ਕਿਹਾ, “ਕੋਈ ਨਾ, ਮੈਂ ਇੱਕ ਹਜ਼ਾਰ ਦੇ ਦੇਵਾਂਗਾ

ਉਸੇ ਵੇਲੇ ਇੱਕ ਹਜ਼ਾਰ ਰੁਪਏ ਦੋਸਤ ਨੇ ਆਪਣੀ ਘਰਵਾਲੀ ਤੋਂ ਫੜੇ ਤੇ ਅਸੀਂ ਦੋਵੇਂ ਏਟੀਅੱਮ ਗਏਚਾਰ ਹਜ਼ਾਰ ਰੁਪਏ ਮੇਰੇ ਖਾਤੇ ਵਿੱਚੋਂ ਕਢਵਾ ਕੇ ਅਸੀਂ ਸਿੱਧੇ ਉਸ ਮੁੰਡੇ ਦੇ ਘਰ ਪੁੱਜੇਸਾਨੂੰ ਦੇਖ ਕੇ ਉਹ ਖਿੜ ਗਿਆਅਸੀਂ ਪੰਜ ਹਜ਼ਾਰ ਰੁਪਏ ਉਸਦੇ ਪਰਿਵਾਰ ਸਾਹਮਣੇ ਉਸਦੀ ਹਥੇਲੀ ਉੱਤੇ ਧਰ ਦਿੱਤੇਮੁੰਡੇ ਦੀਆਂ ਅੱਖਾਂ ਭਰ ਆਈਆਂ ਤੇ ਉਸਨੇ ਕਿਹਾ, “ਵੀਰ ਜੀ, ਅਗਰ ਫੀਸ ਦਾ ਹੱਲ ਨਾ ਹੁੰਦਾ ਤਾਂ ਕਾਲਜ ਵਾਲਿਆਂ ਨੇ ਮੈਂਨੂੰ ਪੇਪਰ ਦੇਣ ਦੀ ਇਜਾਜ਼ਤ ਨਹੀਂ ਸੀ ਦੇਣੀ” ਉਸਦਾ ਸਾਰਾ ਪਰਿਵਾਰ ਸਾਨੂੰ ਅਸੀਸਾਂ ਦੇ ਰਿਹਾ ਸੀਇਹ ਦੇਖ ਸਾਡਾ ਦੋਵਾਂ ਦੋਸਤਾਂ ਦਾ ਆਨੰਦ ਚਰਮ ਸੀਮਾ ਉੱਤੇ ਸੀ ਅਸੀਂ ਦੋਵੇਂ ਸਕੂਨ ਦਾ ਅਹਿਸਾਸ ਲੈ ਕੇ ਬਾਹਰ ਨਿੱਕਲੇ ਤੇ ਦੋਸਤ ਦੇ ਘਰ ਵੱਲ ਨੂੰ ਹੋ ਤੁਰੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1996)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author