GurtejSingh7ਮੈਂ ਉੱਠ ਕੇ ਉਨ੍ਹਾਂ ਦੇ ਚਰਨ ਛੂਹਣੇ ਚਾਹੇ ਪਰ ਇਹ ਸੁਭਾਗ ਮੈਂਨੂੰ ...
(27 ਮਾਰਚ 2020)

 

ਉਹ ਰਾਤ ਬੜੀ ਭਿਆਨਕ ਸੀਬੱਦਲਾਂ ਦੀ ਗਰਜ ਅਤੇ ਚਮਕਦੀ ਬਿਜਲੀ ਇਸ ਨੂੰ ਹੋਰ ਵੀ ਖੌਫਨਾਕ ਬਣਾ ਰਹੀ ਸੀਹਲਕੀ ਹਲਕੀ ਹੋ ਰਹੀ ਬਰਸਾਤ ਜਾਂਦੀ ਹੋਈ ਸਰਦੀ ਦਾ ਅਹਿਸਾਸ ਦਿਵਾਉਂਦੀ ਸੀਰਾਤ ਦਾ ਇੱਕ ਵੱਜ ਗਿਆ ਸੀ ਪਰ ਅਜੇ ਵੀ ਮੇਰੀਆਂ ਅੱਖਾਂ ਵਿੱਚ ਨੀਂਦ ਦਾ ਨਾਮੋ ਨਿਸ਼ਾਨ ਸੀ ਪਤਾ ਨਹੀਂ ਕਿਉਂ ਬੇਚੈਨੀ ਵਧਦੀ ਜਾ ਰਹੀ ਸੀ ਤੇ ਮੈਂ ਆਪਣੇ ਕਮਰੇ ਵਿੱਚ ਟਹਿਲਣਾ ਸ਼ੁਰੂ ਕਰ ਦਿੱਤਾਮੇਰੇ ਕਮਰੇ ਦੀ ਬੱਤੀ ਜਗਦੀ ਦੇਖਕੇ ਮੇਰੇ ਮਾਪੇ ਸਮਝ ਰਹੇ ਸਨ ਕਿ ਮੈਂ ਕੱਲ੍ਹ ਦੇ ਪੇਪਰ ਦੀ ਤਿਆਰੀ ਵਿੱਚ ਮਗਨ ਹਾਂ ਪਰ ਮੈਂ ਤਾਂ ...

ਦਰਅਸਲ ਮੇਰੇ ਬਾਰ੍ਹਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਚੱਲ ਰਹੇ ਸਨ ਤੇ 23 ਮਾਰਚ ਹੋਣ ਕਾਰਨ ਪੇਪਰ ਹੋਣ ਦੇ ਬਾਵਜੂਦ ਦਿਨੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਸਬੰਧੀ ਪੜ੍ਹਦਾ ਅਤੇ ਟੀਵੀ ਉੱਤੇ ਲੋਕਾਂ ਦੀਆਂ ਤਕਰੀਰਾਂ ਸੁਣਦਾ ਰਿਹਾ ਸਾਂਉਨ੍ਹਾਂ ਦੀ ਜੀਵਨੀ ਅਤੇ ਅਭੁੱਲ ਦ੍ਰਿਸ਼ ਮੇਰੇ ਜ਼ਿਹਨ ਵਿੱਚ ਘੁੰਮ ਰਹੇ ਸਨਇਹ ਸੋਚ ਕੇ ਮੈਂਨੂੰ ਹੌਲ ਜਿਹੇ ਪੈਂਦੇ ਸਨ ਕਿ ਉਹ ਕਿਸ ਮਿੱਟੀ ਦੇ ਬਣੇ ਹੋਏ ਸਨ ,ਮੇਰੇ ਜੇਡੀ ਉਮਰ ਵਿੱਚ ਹੀ ਉਨ੍ਹਾਂ ਨੇ ਇੰਨਾ ਅਧਿਐਨ ਕੀਤਾ ਤੇ ਸੰਘਰਸ਼ ਦਾ ਰਾਹ ਇਖਤਿਆਰ ਕੀਤਾ ਸੀਕਾਫੀ ਦੇਰ ਬਾਅਦ ਨਾਲ ਦੇ ਕਮਰੇ ਵਿੱਚੋਂ ਮਾਂ ਦੀ ਅਵਾਜ਼ ਕੰਨੀ ਪਈ, “ਪੁੱਤ ਸੌਂ ਜਾ ਹੁਣ ... ਨਹੀਂ ਤਾਂ ਕੱਲ੍ਹ ਨੂੰ ਪੇਪਰ ਵਿੱਚ ਊਂਘੀ ਜਾਵੇਂਗਾ ਮੈਂ ਬੱਤੀ ਬੁਝਾ ਕੇ ਮੈਂ ਬਿਸਤਰੇ ਉੱਤੇ ਪੈ ਗਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਪਤਾ ਨਹੀਂ ਅੱਜ ਨੀਂਦ ਕਿਤੇ ਖੰਭ ਲਾ ਕੇ ਉੱਡ ਗਈ ਸੀ

ਕਾਫੀ ਸਮੇਂ ਬਾਅਦ ਨੀਂਦ ਕਦੋਂ ਆ ਗਈ, ਮੈਂਨੂੰ ਪਤਾ ਨਹੀਂ ਚੱਲਿਆ ਕਿਉਂਕਿ ਉਹੀ ਵਿਚਾਰ ਮੇਰੇ ਮਨ ਉੱਤੇ ਭਾਰੂ ਸਨ ਥੋੜ੍ਹਾ ਨਿਢਾਲ ਜਿਹਾ ਜਿਸਮ ਤੇ ਦਿਲ ਵਿੱਚ ਸਮੋਇਆ ਦਰਦ ਜੋ ਬੇਚੈਨੀ ਦਾ ਸ਼ਿਕਾਰ ਲੱਗਦਾ ਸੀਸਿਰ ਉੱਤੇ ਬੰਨ੍ਹੀ ਘਸਮੈਲੀ ਜਿਹੀ ਪੱਗ ਕਿਸੇ ਗਰੀਬ ਬਾਪ ਜਿਹੀ ਜਾਪਦੀ ਸੀ, ਜਿਸਦੀਆਂ ਧੀਆਂ ਗਰੀਬੀ ਕਾਰਨ ਉਸਦੇ ਬੂਹੇ ਉੱਤੇ ਬੈਠੀਆਂ ਹੋਣਫਿਰ ਵੀ ਉਸਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਭਾਅ ਮਾਰ ਰਹੀ ਸੀਹੱਥ ਵਿੱਚ ਸਮਾਜਵਾਦ ਅਤੇ ਕ੍ਰਾਂਤੀ ਦੀਆਂ ਕਿਤਾਬਾਂ ਸਨਹੌਲੀ ਹੌਲੀ ਉਸ ਮੁੱਛ ਫੁੱਟ ਨੌਜਵਾਨ ਦਾ ਚਿਹਰਾ ਮੇਰੇ ਕਰੀਬ ਆ ਰਿਹਾ ਸੀ ਤੇ ਮੈਂ ਇਹ ਦੇਖਕੇ ਹੈਰਾਨ ਰਹਿ ਗਿਆ ਸੀ - ਇਹ ਤਾਂ ਸ. ਭਗਤ ਸਿੰਘ ਜੀ ਹਨਉਨ੍ਹਾਂ ਨੂੰ ਅਚਾਨਕ ਸਾਹਮਣੇ ਦੇਖ ਕੇ ਮੈਂਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂਇਸੇ ਘਬਰਾਹਟ ਵਿੱਚ ਹੀ ਉਨ੍ਹਾਂ ਨੂੰ ਮੈਂ ਫਤਹਿ ਬੁਲਾਈ ਤੇ ਬੈਠਣ ਲਈ ਕੁਰਸੀ ਅੱਗੇ ਕੀਤੀਉਨ੍ਹਾਂ ਦੀ ਮੁਸਕੁਰਾਹਟ ਨੇ ਫਤਹਿ ਪ੍ਰਵਾਨ ਕੀਤੀਹਾਲ ਚਾਲ ਦੇ ਨਾਲ ਉਨ੍ਹਾਂ ਮੇਰੀ ਪੜ੍ਹਾਈ ਬਾਰੇ ਪੁੱਛਿਆ ਤੇ ਮੈਂ ਥਿੜਕਦੀ ਅਵਾਜ਼ ਵਿੱਚ ਕਿਹਾ ਜੀ … ਜੀ ਬਹੁਤ ਵਧੀਆਫਿਰ ਮੈਂ ਉਨ੍ਹਾਂ ਨੂੰ ਚਾਹ ਪਾਣੀ ਪੁੱਛਿਆ ਪਰ ਉਨ੍ਹਾਂ ਇਹ ਕਹਿਕੇ ਮਨ੍ਹਾਂ ਕਰ ਦਿੱਤਾ ਕਿ ਅਜੇ ਨਹੀਂ, ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਮੈਂਨੂੰ ਘਬਰਾਇਆ ਦੇਖ ਉਨ੍ਹਾਂ ਕਿਹਾ, ਛੋਟੇ ਵੀਰ ਘਬਰਾ ਨਾ ਤੂੰ ਮੇਰੇ ਕੋਲ ਆ ਕੇ ਬੈਠਉਨ੍ਹਾਂ ਸਾਹਮਣੇ ਬੈਠ ਕੇ ਮੇਰੀ ਇੰਨੀ ਹਿੰਮਤ ਨਹੀਂ ਸੀ ਕਿ ਉਨ੍ਹਾਂ ਦੀਆਂ ਮਸ਼ਾਲ ਤੋਂ ਵੀ ਤੇਜ਼ ਚਮਕਦਾਰ ਅੱਖਾਂ ਵਿੱਚ ਅੱਖਾਂ ਪਾ ਕੇ ਕੋਈ ਗੱਲ ਕਰ ਸਕਾਂ

ਕਾਫੀ ਸਮੇਂ ਤੱਕ ਸਾਡੇ ਦੋਨਾਂ ਵਿੱਚੋਂ ਕੋਈ ਕੁਝ ਨਾ ਬੋਲਿਆ ਤੇ ਬਾਹਰ ਪੈਦੀਆਂ ਕਣੀਆਂ ਦੀ ਅਵਾਜ਼ ਸਾਫ ਸੁਣਾਈ ਦੇ ਰਹੀ ਸੀਆਖਰ ਮੈਂ ਚੁੱਪੀ ਤੋੜੀ ਜਿਵੇਂ ਉਹ ਇਹੀ ਉਡੀਕ ਰਹੇ ਹੋਣਆਪਣੀ ਸ਼ੰਕਾ ਨਵਿਰਤੀ ਹਿਤ ਮੈਂ ਉਨ੍ਹਾਂ ਨੂੰ ਸਵਾਲ ਕੀਤਾ, ਬਾਈ ਜੀ, ਜਦੋਂ ਦੇਸ਼ ਵਿੱਚ ਸ਼ਾਂਤੀ ਨਾਲ ਅਜਾਦੀ ਲਈ ਅੰਦੋਲਨ ਚੱਲ ਰਿਹਾ ਸੀ ਤਾਂ ਤੁਸੀਂ ਤੇ ਤੁਹਾਡੇ ਸਾਥੀਆਂ ਨੇ ਹਥਿਆਰ ਕਿਉਂ ਚੱਕੇ? ਹਿੰਸਾ ਦਾ ਰਾਹ ਹੀ ਕਿਉਂ ਇਖਤਿਆਰ ਕੀਤਾ?

ਉਨ੍ਹਾਂ ਹੱਸਦੇ ਹੋਏ ਕਿਹਾ, ਬੜਾ ਕਮਾਲ ਦਾ ਪ੍ਰਸ਼ਨ ਕੀਤਾ ਹੈ- ਫਿਰ ਗੰਭੀਰ ਹੋ ਕੇ ਕਿਹਾ, ਹਥਿਆਰ ਚੁੱਕਣਾ ਮਾੜੀ ਗੱਲ ਤਾਂ ਨਹੀਂ, ਹਾਂ, ਇਸਦਾ ਗਲਤ ਇਸਤੇਮਾਲ ਕਰਨਾ ਬੁਰੀ ਗੱਲ ਹੈ ਅਸੀਂ ਕਦੇ ਵੀ ਬੇਗੁਨਾਹਾਂ ਦਾ ਕਤਲ ਨਹੀਂ ਕੀਤਾ ਬਲਕਿ ਮੈਂ ਤਾਂ ਮਨੁੱਖੀ ਹੱਤਿਆ ਦਾ ਵਿਰੋਧੀ ਰਿਹਾ ਹਾਂ, ਕਿਉਂਕਿ ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉੱਤੇ ਤਿੱਖੀ ਹੁੰਦੀ ਹੈਜੇਕਰ ਅਸੀਂ ਹਿੰਸਾ ਦੇ ਪੁਜਾਰੀ ਹੁੰਦੇ ਤਾਂ ਸੰਸਦ ਵਿੱਚ ਨਕਲੀ ਬੰਬਾਂ ਨਾਲ ਫੋਕਾ ਧਮਾਕਾ ਨਾ ਕਰਦੇ - ਇਹ ਕਹਿੰਦੇ ਹੋਏ ਉਨ੍ਹਾਂ ਦਾ ਚਿਹਰਾ ਲਾਲ ਹੋ ਗਿਆ ਸੀ

ਤੁਹਾਡੇ ਬਾਰੇ ਇਹ ਗੱਲ ਬੜੀ ਪ੍ਰਸਿੱਧ ਰਹੀ ਹੈ ਕਿ ਤੁਸੀਂ ਤਾਨਾਸ਼ਾਹ ਤੇ ਦਹਿਸ਼ਤ ਪਸੰਦ ਹੋਇਹ ਕਿੱਥੋਂ ਤੱਕ ਸਹੀ ਹੈ? ਜਾਂ ਫਿਰ ਲੋਕਾਂ ਦਾ ਭੁਲੇਖਾ ਹੈ? ਮੈਂ ਗੰਭੀਰ ਹਾਵ ਭਾਵ ਦਿਖਾ ਕੇ ਉਨ੍ਹਾਂ ਨੂੰ ਪੁੱਛਿਆ

ਇੱਕ ਇਨਕਲਾਬੀ ਹੋਣ ਕਾਰਨ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਸਮਾਜਵਾਦੀ ਸਮਾਜ ਦੀ ਸਥਾਪਨਾ ਹਿੰਸਕ ਤਰੀਕਿਆਂ ਨਾਲ ਨਹੀਂ ਹੋ ਸਕਦੀ, ਬਲਕਿ ਸਮਾਜ ਦੇ ਅੰਦਰੋਂ ਹੀ ਉਪਜਣੀ ਤੇ ਵਿਕਸਿਤ ਹੋਣੀ ਚਾਹੀਦੀ ਹੈਦਹਿਸ਼ਤਵਾਦ ਕੋਈ ਮੁਕੰਮਲ ਇਨਕਲਾਬ ਨਹੀਂ ਹੈ ਤੇ ਇਨਕਲਾਬ ਲਈ ਦਹਿਸ਼ਤਵਾਦ ਲਾਜ਼ਮੀ ਹੈਦਹਿਸ਼ਤਵਾਦ ਜਾਬਰ ਦੇ ਮਨ ਵਿੱਚ ਡਰ ਪੈਦਾ ਕਰਕੇ ਪੀੜਿਤ ਲੋਕਾਂ ਨੂੰ ਉਸਦੇ ਖਿਲਾਫ ਡਟਣ ਦਾ ਬਲ ਪ੍ਰਦਾਨ ਕਰਦਾ ਹੈ

ਫਿਰ ਇਨਕਲਾਬ ਤੇ ਤੁਹਾਡੀ ਸੋਚੀ ਹੋਈ ਅਜਾਦੀ ਦਾ ਕੀ ਮਤਲਬ ਹੈ ਜੋ ਤੁਸੀਂ ਕਹਿੰਦੇ ਹੋ ਕਿ ਅਹਿੰਸਾਵਾਦ ਤਾਂ ਇੱਕ ਵਿਰੋਧ ਦੀ ਭਾਸ਼ਾ ਹੈ ਤੇ ਅੰਤ ਸਮਝੌਤਾ ਹੁੰਦਾ ਹੈਇਸਦਾ ਕੀ ਮਤਲਬ ਹੈ ਬਾਈ ਜੀ

ਇਨਕਲਾਬ ਕੋਈ ਬਿਨਾਂ ਸੋਚੀ ਸਮਝੀ ਅੱਗਜ਼ਨੀ ਦੀ ਦਰਿੰਦਾ ਮੁਹਿੰਮ ਨਹੀਂਇਨਕਲਾਬ ਕੋਈ ਮਾਯੂਸੀ ਵਿੱਚੋਂ ਪੈਦਾ ਹੋਇਆ ਫਲਫਸਾ ਵੀ ਨਹੀਂ ਅਤੇ ਨਾ ਹੀ ਸਰਫਰੋਸ਼ੀ ਦਾ ਕੋਈ ਸਿਧਾਂਤ ਹੈਇਨਕਲਾਬ ਰੱਬ ਵਿਰੋਧੀ ਹੋ ਸਕਦਾ ਹੈ ਪਰ ਮਨੁੱਖ ਵਿਰੋਧੀ ਨਹੀਂਇਨਕਲਾਬ ਤੋਂ ਭਾਵ ਹੈ ਕਿ ਇੱਕ ਅਜਿਹੇ ਸਮਾਜੀ ਢਾਂਚੇ ਦੀ ਸਥਾਪਨਾ ਕਰਨੀ ਜਿਸ ਵਿੱਚ ਮਜ਼ਦੂਰ ਜਮਾਤ ਦੀ ਸਰਦਾਰੀ ਪ੍ਰਵਾਨਿਤ ਹੋਵੇ

ਹਾਂ ਜੀ, ਇਹ ਤਾਂ ਠੀਕ ਹੈ ਪਰ ਬਾਈ ਜੀ, ਜਿਸ ਉਦੇਸ਼ ਨਾਲ ਤੁਸੀਂ ਸੰਘਰਸ਼ ਵਿੱਢਿਆ ਸੀ ਤੇ ਅਜ਼ਾਦੀ ਦੇ ਸਾਢੇ ਛੇ ਦਹਾਕਿਆਂ ਬਾਅਦ ਵੀ ਦੇਸ਼ ਵਿੱਚ ਉਹੀ ਕੁਝ ਹੋ ਰਿਹਾਉਦੋਂ ਤਾਂ ਅੰਗਰੇਜ਼ ਬਿਗਾਨੇ ਸਨ ਪਰ ਹੁਣ ਤਾਂ …- ਮੈਂ ਕਿਹਾ

ਛੋਟੇ ਵੀਰ, ਕੁਝ ਨਹੀਂ ਬਦਲਿਆ ਸਿਰਫ ਚਿਹਰੇ ਬਦਲੇ ਹਨਪਹਿਲਾਂ ਅਸੀਂ ਗੋਰਿਆਂ ਦੇ ਗੁਲਾਮ ਸੀ, ਹੁਣ ਆਪਣੇ ਸਾਂਵਲੇ ਰੰਗ ਦੇ ਅੰਗਰੇਜ਼ਾਂ ਦੇਇਨ੍ਹਾਂ ਦੇ ਹੱਥਾਂ ਵਿੱਚ ਦੇਸ਼ ਦੀ ਵਾਗਡੋਰ ਦੇਖਕੇ ਸੋਚਿਆ ਸੀ ਸਾਡੇ ਸੁਪਨਿਆਂ ਦਾ ਸਮਾਜ ਸਿਰਜਣਗੇ ਪਰ ਇਨ੍ਹਾਂ ਨੇ ਤਾਂ ਆਪਣੇ ਹਿਤਾਂ ਕਾਰਨ ਸਭ ਕੁਝ ਦੀ ਤਿਲਾਂਜਲੀ ਦੇ ਦਿੱਤੀ

ਬਾਈ ਜੀ, ਦੇਸ਼ ਅੰਦਰ ਲੋਕਤੰਤਰ ਸਿਰਫ ਨਾਮ ਦਾ ਹੀ ਰਹਿ ਗਿਆ ਹੈ ਸਾਡੇ ਨੇਤਾ ਕੁਰਸੀ ਨੂੰ ਮਹਾਰਾਜੇ ਦਾ ਸਿੰਘਾਸਨ ਸਮਝਦੇ ਹਨਸਾਰੀ ਉਮਰ ਇਸ ਉੱਤੇ ਕਾਬਜ਼ ਰਹਿਣ ਲਈ ਹਰ ਕਿਸਮ ਦੇ ਹੱਥਕੰਡੇ ਅਪਣਾਉਂਦੇ ਹਨਦੇਸ਼ ਦੀ ਵਾਗਡੋਰ ਅਤੇ ਸੰਪਤੀ ਚੰਦ ਲੋਕਾਂ ਤੱਕ ਸੀਮਿਤ ਹੈਲੋਕ ਗੁਰਬਤ ਦੇ ਸ਼ਿਕਾਰ ਹਨਇਹ ਪਤਾ ਨਹੀਂ ਕਿਹੜੀ ਵਧੀ ਹੋਈ ਵਿਕਾਸ ਦਰ ਦਾ ਰਾਗ ਅਲਾਪਦੇ ਹਨਲੋਕਾਂ ਦੀ ਦਸ਼ਾ ਬਹੁਤ ਮਾੜੀ ਹੋ ਗਈ ਹੈਹਰ ਪਾਸੇ ਅਸੁਰੱਖਿਅਤਾ ਦਾ ਆਲਮ ਹੈ

ਛੋਟੇ ਵੀਰ, ਇਹ ਗੱਲ ਤਾਂ ਸਹੀ ਹੈਮੇਰੀਆਂ ਧੀਆਂ ਭੈਣਾਂ ਦੀ ਇੱਜ਼ਤ ਸ਼ਰੇਆਮ ਨਿਲਾਮ ਹੋ ਰਹੀ ਹੈ ਤੇ ਇਹ ਕੁਰਸੀਆਂ ਉੱਤੇ ਬੈਠ ਕੇ ਕਨੂੰਨਾਂ ਦੀ ਘੋਖ ਪੜਤਾਲ ਕਰਨ ਦਾ ਪਖੰਡ ਕਰਦੇ ਹਨਗੁੰਡੇ ਹਰ ਰੋਜ਼ ਧੀਆਂ ਭੈਣਾਂ ਨਾਲ ਜ਼ਬਰਦਸਤੀ ਕਰਦੇ ਹਨ ਹੋਰ ਤਾਂ ਹੋਰ ਮੇਰੇ ਜਨਮ ਅਤੇ ਆਹ ਸ਼ਹੀਦੀ ਵਾਲੇ ਦਿਨ ਨੌਜਵਾਨ ਬਸੰਤੀ ਪੱਗਾਂ ਬਣ ਕੇ ਮੈਂਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ ਪਰ ਰਸਤੇ ਵਿੱਚ ਮਿਲਦੀਆਂ ਔਰਤਾਂ ਨਾਲ ਛੇੜਖਾਨੀਆਂ ਕਰਦੇ ਹਨਇਹ ਸਭ ਦੇਖਕੇ ਮੈਂਨੂੰ ਬਹੁਤ ਦੁੱਖ ਹੁੰਦਾ ਹੈ ਮੰਨੋ, ਮੇਰਾ ਕਲੇਜਾ ਫਟਦਾ ਹੈ

ਇਹ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਸਨਉਨ੍ਹਾਂ ਦੇ ਦਿਲ ਵਿੱਚ ਲੋਕਾਂ ਲਈ ਕਿੰਨਾ ਦਰਦ ਛਿਪਿਆ ਹੋਇਆ ਹੈ ਇਹ ਮੈਂ ਮਹਿਸੂਸ ਕਰ ਰਿਹਾ ਸੀਅਚਾਨਕ ਤੇਜ਼ ਹਵਾ ਦਾ ਇੱਕ ਬੁੱਲਾ ਆਇਆ ਉਨ੍ਹਾਂ ਦਾ ਕੱਪੜਾ ਉੱਠਿਆ ... ਮੈਂ ਇਹ ਦੇਖਕੇ ਸੁੰਨ ਹੋ ਗਿਆਉਨ੍ਹਾਂ ਦੇ ਸਰੀਰ ਉੱਤੇ ਤਸ਼ੱਦਦ ਦੇ ਕਾਫੀ ਡੂੰਘੇ ਜ਼ਖਮ ਸਨ ਜੋ ਜਾਬਰ ਦੀ ਬੇਰਹਿਮੀ ਦੀ ਦਾਸਤਾਨ ਬਿਆਨ ਕਰ ਰਹੇ ਸਨਕਾਫੀ ਦੇਰ ਤੱਕ ਕਮਰੇ ਵਿੱਚ ਸੰਨਾਟਾ ਛਾਇਆ ਰਿਹਾਇਸ ਖਮੋਸ਼ੀ ਨੂੰ ਚੀਰਦਿਆਂ ਉਨ੍ਹਾਂ ਅਚਨਚੇਤ ਕਿਹਾ - ਇਹ ਨੇਤਾ ਬਹੁਤ ਗੰਦੀ ਰਾਜਨੀਤੀ ਉੱਤੇ ਉੱਤਰ ਆਏ ਹਨ ਕੁਰਸੀ ਖਾਤਰ ਹਰ ਢੰਗ ਅਪਣਾਉਂਦੇ ਹਨਧਰਮ, ਜਾਤਪਾਤ ਦੇ ਨਾਂਅ ਉੱਤੇ ਲੋਕਾਂ ਨੂੰ ਭੜਕਾਉਂਦੇ ਹਨ

ਲੋਕ, ਬਾਈ ਜੀ, ਇਨ੍ਹਾਂ ਸਾਰਿਆਂ ਤੋਂ ਹੀ ਔਖੇ ਹਨ ਉਹ ਭਾਵੇਂ ਤੁਹਾਡੀ ਸੋਚ ਦੇ ਧਾਰਨੀ ਕਹਾਉਣ ਵਾਲੇ ਅਜੋਕੇ ਅਖੌਤੀ ਕਾਮਰੇਡ ਹੀ ਕਿਉਂ ਨਾ ਹੋਣਉਨ੍ਹਾਂ ਦੇ ਰਾਜ ਵਿੱਚ ਲੋਕਾਂ ਨੂੰ ਬਹੁਤ ਉਮੀਦਾਂ ਸਨ ਪਰ ਉਹ ਵੀ ਇਨ੍ਹਾਂ ਵਾਂਗ …ਉਨ੍ਹਾਂ ਦੇ ਹੰਕਾਰ ਨੇ ਉਨ੍ਹਾਂ ਦਾ ਤੇ ਲੋਕਾਂ ਦਾ ਬੇੜਾ ਗਰਕ ਕੀਤਾ ਹੈ

ਹਾਂ ਛੋਟੇ ਵੀਰ, ਤੀਜੀ ਧਿਰ ਦਾ ਦਾਅਵਾ ਕਰਨ ਵਾਲੇ ਤੇ ਸਾਡੇ ਸੁਪਨਿਆਂ ਦਾ ਸਮਾਜ ਸਿਰਜਣ ਵਾਲੇ ਇੱਕ ਸ਼ਖਸ ਨੇ ਮੇਰੇ ਪਿੰਡ ਖਟਕੜ ਕਲਾਂ ਤੋਂ ਆਪਣੀ ਲੋਕਾਂ ਦੀ ਪਾਰਟੀ ਦੀ ਸ਼ੁਰੂਆਤ ਕੀਤੀ ਸੀਮੇਰੀਆਂ ਅੱਖਾਂ ਅਤੇ ਦਿਲ ਨੇ ਉਸ ਨੂੰ ਕਿਹਾ ਸੀ, ਦੋਸਤ! ਤੂੰ ਹੁਣ ਇਸ ਰਸਤੇ ਉੱਤੇ ਰਾਜਭਾਗ ਤਿਆਗ ਕੇ ਆਇਆ ਹੈਂ, ਲੋਕਾਂ ਦੇ ਦਰਦ ਨੂੰ ਆਪਣਾ ਸਮਝ ਕੇ ਅੱਗੇ ਵਧਦਾ ਰਹੀਂਦੋਵੇਂ ਧਿਰਾਂ ਤੋਂ ਤੈਨੂੰ ਲਾਲਚ ਮਿਲਣਗੇ ਪਰ ਤੂੰ ਅਡੋਲ ਰਹੀਂਜੇਕਰ ਤੂੰ ਵੀ ਹੋਰਾਂ ਵਾਂਗ, ਖਾਸ ਕਰਕੇ ਲੋਕਾਂ ਦੀ ਭਲਾਈ ਕਰਨ ਦੇ ਦਾਅਵੇ ਕਰਨ ਵਾਲਿਆਂ ਵਾਂਗ ਕਰੇਂਗਾ ਤਾਂ ਆਮ ਜਨਤਾ ਦਾ ਯਕੀਨ ਉੱਠ ਜਾਵੇਗਾ ਤੇ ਅਗਾਂਹ ਛੇਤੀ ਕੀਤੇ ਜਨਤਾ ਕਿਸੇ ਉੱਤੇ ਵੀ ਵਿਸ਼ਵਾਸ ਨਹੀਂ ਕਰੇਗੀਆਖਿਰ ਹੋਇਆ ਉਹੀ, ਉਸਨੇ ਦੂਜੀ ਧਿਰ ਨਾਲ ਸਮਝੌਤਾ ਕਰ ਲਿਆਪਤਾ ਨਹੀਂ ਕਿੱਧਰ ਗਿਆ ਜਨੂੰਨ ਲੋਕਾਂ ਨੂੰ ਸਮਾਜਵਾਦੀ ਦੇਸ਼ ਦਾ ਢਾਂਚਾ ਦੇਣ ਦਾ, ਸਾਡੇ ਸੁਪਨਿਆਂ ਤੇ ਸ਼ਹੀਦਾਂ ਦੀਆਂ ਕਸਮਾਂ ਨੂੰ ਸਿਆਸਤ ਵਿੱਚ ਛਿੱਕੇ ਟੰਗ ਦਿੱਤਾ

ਬਾਈ ਜੀ! ਇਹੀ ਤਾਂ ਦੁੱਖ ਦੀ ਗੱਲ ਹੈ, ਅੱਜ ਲੋਕ ਕਿਸ ਉੱਪਰ ਯਕੀਨ ਕਰਨਆਮ ਆਦਮੀ ਦੇ ਨਾਂਅ ਉੱਤੇ ਅਜੋਕੇ ਦੌਰ ਵਿੱਚ ਇੱਕ ਹੋਰਸ ਸ਼ਖਸ਼ ਦੇਸ਼ ਨੂੰ ਬਦਲਣ ਦੇ ਖੁਆਬ ਜਨਤਾ ਨੂੰ ਦਿਖਾ ਰਿਹਾ ਹੈਉਂਝ ਚੰਦ ਦਿਨਾਂ ਦੀ ਸਰਕਾਰ ਅੰਦਰ ਉਸਨੇ ਕਾਫੀ ਅੱਛਾ ਕੰਮ ਕੀਤਾ ਪਰ ਕੀ ਪਤਾ, ਕੱਲ੍ਹ ਨੂੰ ਉਹ ਵੀ ਦੂਜਿਆਂ ਵਾਂਗ ਬਦਲ ਜਾਵੇ ਤੇ ਲੋਕਾਂ ਦਾ ਭਰੋਸਾ ਤਹਿਸ-ਨਹਿਸ ਹੋ ਜਾਵੇਖੈਰ ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੀ ਗੋਦ ਵਿੱਚ ਹੈ

ਇਨ੍ਹਾਂ ਨੇਤਾਵਾਂ ਦਾ ਕੀ ਕਹਿਣਾ, ਮੇਰੀ ਜਨਮ ਸ਼ਤਾਬਦੀ ਸਮੇਂ ਇਨ੍ਹਾਂ ਨੇ ਉੱਥੇ ਕੁੜੀਆਂ ਮੁੰਡੇ ਨਚਾਏ ਅਤੇ ਗਾਇਕਾਂ ਨੇ ਆਪਣੇ ਤਰੀਕੇ ਨਾਲ ਲੋਕਾਂ ਦਾ ਮਨੋਰੰਜਨ ਕੀਤਾਕਿਸੇ ਨੇ ਵੀ ਸਮਾਜਵਾਦ, ਲੋਕਾਂ ਨਾਲ ਸਬੰਧਿਤ ਕੋਈ ਮੁੱਦਾ ਉਠਾਇਆਸਿਰਫ ਦਿਖਾ ਦਿੱਤਾ ਕਿ ਅਸੀਂ ਸ਼ਹੀਦ ਦੀ ਜਨਮ ਸ਼ਤਾਬਦੀ ਮਨਾਈਮੇਰੇ ਬੁੱਤ ਉੱਤੇ ਹਾਰਾਂ ਦੀਆਂ ਲੜੀਆਂ, ਜੋ ਮੈਂਨੂੰ ਮਰਿਆ ਸਾਬਿਤ ਕਰਨ ਲਈ ਕਾਫੀ ਸਨਬੋਲਣਾ ਤਾਂ ਮੈਂ ਉੱਥੇ ਵੀ ਚਾਹੁੰਦਾ ਸੀ ਪਰ ਉੱਥੇ ਤਾਂ ਸਾਰੇ ਲਲਚਾਈਆਂ ਨਜ਼ਰਾਂ ਨਾਲ ਅੱਧ ਢਕੀਆਂ ਕੁੜੀਆਂ ਵੱਲ ਦੇਖ ਰਹੇ ਸਨਕੋਈ ਮੈਂਨੂੰ ਬਹਾਦਰ ਯੋਧਾ ਦੱਸ ਰਿਹਾ ਸੀ ਤੇ ਕਈਆਂ ਨੇ ਮੇਰੇ ਹਥਿਆਰਾਂ ਵਾਲੇ ਪੋਸਟਰਾਂ ਨੂੰ ਸਲਾਮਾਂ ਕੀਤੀਆਂ ਪਰ ਸਾਡੀ ਸੋਚ, ਜੋ ਅਸੀਂ ਕਰਨਾ ਚਾਹੁੰਦੇ ਸੀ, ਉਸ ਨੂੰ ਕਿਸੇ ਉਜਾਗਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ...

ਇਹ ਸਭ ਉਨ੍ਹਾਂ ਨੇ ਬੜੀ ਮਾਯੂਸੀ ਨਾਲ ਕਿਹਾ ਜੋ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਸਾਫ ਝਲਕ ਰਿਹਾ ਸੀ

ਆਰਥਿਕ ਨਾਬਰਾਬਰੀ ਤੇ ਜਾਤਪਾਤ ਅੱਜ ਵੀ ਸਿਖਰਾਂ ਉੱਤੇ ਹੈਲੋਕ ਤਾਂ ਤੁਹਾਡੀ ਵੀ ਜਾਤ ਦੀ ਪੁੱਛ ਦੱਸ ਕਰਦੇ ਹਨਤੁਹਾਡੇ ਉਪਨਾਮ ਨੂੰ ਆਪਣੇ ਨਾਮ ਨਾਲ ਲੱਗਾ ਕੇ ਕਹਿੰਦੇ ਹਨ ਕਿ ਅਸੀਂ ਤੇਰੀ ਬਿਰਾਦਰੀ ਵਿੱਚੋਂ ਹਾਂ ਪਰ ਉਦੋਂ ਤਾਂ ਤੁਹਾਨੂੰ ਇਹੀ ਲੋਕ ਪਾਗਲ ਕਹਿੰਦੇ ਹੋਣਗੇਲੋਕ ਤੁਹਾਡੇ ਨਾਮ ’ਤੇ ਕੰਮ ਨੂੰ ਸਲਾਮ ਕਰਦੇ ਹਨ ਤੇ ਤੁਹਾਡੀ ਦੁਬਾਰਾ ਲੋੜ ਵੀ ਮਹਿਸੂਸ ਕਰਦੇ ਹਨ ਪਰ ਆਪਣੇ ਬੱਚਿਆਂ ਨੂੰ ਤੁਹਾਡੀ ਸੋਚ ਦਾ ਧਾਰਨੀ ਨਹੀਂ ਬਣਨ ਦਿੰਦੇ

ਹਾਂ ਛੋਟੇ ਵੀਰ, ਇਹੀ ਤਾਂ ਦੁੱਖ ਦੀ ਗੱਲ ਹੈ ਇੰਨੀ ਤਰੱਕੀ ਦੇ ਬਾਵਜੂਦ ਲੋਕਾਂ ਦੀ ਮਾਨਸਿਕਤਾ ਸੌੜੀ ਹੈਧਾਰਮਿਕ ਬਿਰਤੀ ਸਿਰਫ ਸਵਾਰਥ ਸਿੱਧੀ ਲਈ ਵਰਤੀ ਜਾਂਦੀ ਹੈਧਰਮ ਦੇ ਨਾਂਅ ਉੱਤੇ ਹੁੰਦੇ ਦੰਗੇ ਫਸਾਦ ਸਵਾਰਥੀਆਂ ਦੀ ਹੀ ਦੇਣ ਹਨਸੰਸਾਰ ਵਿੱਚ ਜਿੰਨਾ ਖੂਨ ਖਰਾਬਾ ਧਰਮ ਦੇ ਨਾਮ ਉੱਤੇ ਹੋਇਆ ਹੈ, ਸ਼ਾਇਦ ਹੀ ਕਿਸੇ ਹੋਰ ਕਾਰਨ ਕਰਕੇ ਹੋਇਆ ਹੋਵੇਧਰਮ ਅਤੇ ਸਿਆਸਤ ਜਦੋਂ ਮਿਲਦੇ ਹਨ ਤਾਂ ਬੜੀ ਖਤਰਨਾਕ ਜ਼ਹਿਰ ਉਪਜਾਉਂਦੇ ਹਨ ਜੋ ਲੋਕਾਂ ਨੂੰ ਮਾਨਸਿਕ ਤੌਰ ਉੱਤੇ ਅਪੰਗ ਕਰ ਦਿੰਦੀ ਹੈਸਾਰੇ ਕਤਲੇਆਮ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਨਹੀਂ ਹੋਏ, ਇਹ ਆਹੂ ਇਸ ਲਈ ਨਹੀਂ ਨਹੀ ਲਾਹੇ ਗਏ ਹਨ ਕਿ ਫਲਾਣਾ ਮਨੁੱਖ ਦੋਸ਼ੀ ਹੈ, ਸਗੋਂ ਇਸ ਲਈ ਕਿ ਫਲਾਣਾ ਮਨੁੱਖ ਹਿੰਦੂ ਹੈ ਜਾਂ ਮੁਸਲਮਾਨ

ਹਾਂ ਬਾਈ ਜੀ, ਇਹ ਗੱਲ ਤੁਹਾਡੀ ਬਿਲਕੁਲ ਸੱਚੀ ਹੈ ਫਿਰਕੂ ਲੀਡਰਾਂ ਨੇ ਲੋਕਾਂ ਨੂੰ ਅਜਿਹੇ ਕਤਲੇਆਮਾਂ ਲਈ ਭੜਕਾ ਕੇ ਆਪਣੇ ਹਿਤ ਪੂਰੇ ਹਨਚੌਧਰ ਵਾਲੀ ਮਾਨਸਿਕਤਾ ਕਾਰਨ ਅਖੌਤੀ ਉੱਚ ਜਾਤੀ ਦੇ ਲੋਕਾਂ ਤੋਂ ਦੱਬੇ ਕੁਚਲੇ ਲੋਕਾਂ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਜਿਸਨੇ ਇਨ੍ਹਾਂ ਖਿਲਾਫ ਹੋਣ ਜ਼ੁਲਮਾਂ ਵਿੱਚ ਵਾਧਾ ਕੀਤਾ ਹੈ

ਗਰੀਬੀ ਪਾਪ ਹੈ, ਇਹ ਸਜ਼ਾ ਹੈ, ਜਿਸ ਨਾਲ ਮਨੁੱਖ ਹੋਰ ਵਧੇਰੇ ਅਪਰਾਧ ਕਰਨ ਲਈ ਮਜਬੂਰ ਹੁੰਦਾ ਹੈਉਹਦੀ ਅਗਿਆਨਤਾ ਅਤੇ ਗਰੀਬੀ ਕਾਰਨ ਖੁਦ ਨੂੰ ਚੰਗੇ ਸਮਝਣ ਵਾਲੇ ਉਸ ਨੂੰ ਨਫਰਤ ਕਰਦੇ ਤੇ ਧਿਰਕਾਰਦੇ ਹਨਧਰਮਾਂ ਨੇ ਪਤਾ ਨਹੀਂ ਕਿਉਂ ਗਰੀਬੀ ਨੂੰ ਸਲਾਹੁਣ ਦਾ ਠੇਕਾ ਲੈ ਰੱਖਿਆ ਹੈਇਸੇ ਲਈ ਨਾਸਤਿਕਤਾ ਨੂੰ ਮੈਂ ਫੋਕੀ ਆਸਤਿਕਤਾ ਤੋਂ ਕਈ ਗੁਣਾ ਬਿਹਤਰ ਸਮਝਦਾ ਹਾਂਮੇਰੀ ਨਾਸਤਿਕਤਾ ਨੂੰ ਕਈ ਮੇਰੀ ਮਗਰੂਰੀ ਸਮਝਦੇ ਹਨ ਦਰਅਸਲ ਅਜਿਹਾ ਨਹੀਂ ਹੈਨਾਸਤਿਕ ਹੋਣ ਲਈ ਉਚੇਰੀ ਸੋਚ ਅਤੇ ਦ੍ਰਿੜ੍ਹ ਹੌਸਲੇ ਦੀ ਜ਼ਰੂਰਤ ਹੁੰਦੀ ਹੈਨਾਸਤਿਕਤਾ ਦੀ ਬੁਨਿਆਦ ਮੇਰੇ ਦਿਲ ਦਿਮਾਗ ਵਿੱਚ ਮਨੁੱਖਤਾ ਦੀ ਨਿੱਘਰੀ ਹਾਲਤ ਦੇਖ ਕੇ ਉਪਜੀ ਹੈਇਸ ਹਾਲਤ ਲਈ ਮਨੁੱਖ ਹੀ ਜ਼ਿੰਮੇਵਾਰ ਹੈ ਅਤੇ ਉਸਦੇ ਯਤਨਾਂ ਸਦਕਾ ਹੀ ਇਹ ਸਭ ਠੀਕ ਹੋਣਾ ਹੈ ਨਾ ਕਿ ਕਿਸੇ ਰੱਬੀ ਸ਼ਕਤੀ ਨੇ ਇਸ ਪਾਸੇ ਕੁਝ ਕਰਨਾ ਹੈਛੋਟੇ ਵੀਰ, ਮੈਂ ਤਾਂ ਅੱਜ ਵੀ ਮਜ਼ਦੂਰ ਜਮਾਤ, ਮੱਧ ਵਰਗ ਨੂੰ ਕਹਿੰਦਾ ਹਾਂ, ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਦੇ ਭਿੰਨਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਹਕੂਮਤ ਦੀ ਵਾਗਡੋਰ ਆਪਣੇ ਹੱਥ ਵਿੱਚ ਲੈਣ ਦੇ ਯਤਨ ਕਰੋਅਫਸੋਸ ਦੀ ਗੱਲ ਹੈ, ਜੋ ਸੁਪਨਾ ਅਸੀਂ ਦੇਸ਼ ਦੇ ਬਦਲਾਅ ਅਤੇ ਇਸਦੀ ਅਜ਼ਾਦੀ ਦੇ ਸੰਦਰਭ ਵਿੱਚ ਦੇਖਿਆ ਸੀ, ਉਹ ਅਜੇ ਵੀ ਅਧੂਰਾ ਹੈ

ਬਾਈ ਜੀ! ਕਿਹੜੀਆਂ ਕਿਹੜੀਆਂ ਸਮੱਸਿਆਵਾਂ ਗਿਣਾਈਏ ਜਿਨ੍ਹਾਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈਹਰ ਮੋੜ ਉੱਤੇ ਲੋਕ ਅਨਿਆਂ ਦੇ ਸ਼ਿਕਾਰ ਹਨਅਗਰ ਕੋਈ ਇਸ ਅਨਿਆਂ ਵਿਰੁੱਧ ਅਵਾਜ਼ ਵਿਰੁੱਧ ਬੁਲੰਦ ਕਰਦਾ ਹੈ ਜਾਂ ਫਿਰ ਮਜਬੂਰੀ ਵੱਸ ਹਥਿਆਰ ਤੇ ਕਲਮ ਨੂੰ ਹੱਥ ਪਾਉਂਦਾ ਹੈ, ਉਸ ਨੂੰ ਅੱਤਵਾਦੀ ਕਹਿ ਕੇ ਝੂਠੇ ਮੁਕਾਬਲੇ ਬਣਾ ਕੇ ਮਾਰ ਮੁਕਾਇਆ ਜਾਂਦਾ ਹੈਹੁਣ ਦੱਸੋ ਤੁਹਾਡੇ ਅਤੇ ਸਾਡੇ ਸਮੇਂ ਵਿੱਚ ਕਿੱਥੇ ਤੇ ਕੀ ਫਰਕ ਹੈ?

ਕੋਈ ਫਰਕ ਨਹੀਂ ਵੀਰ, ਇਸ ਹਾਲਾਤ ਨੂੰ ਦੇਖ ਕੇ ਤਾਂ ਮੇਰਾ ਦੋਸਤ ਚੰਦਰ ਸ਼ੇਖਰ ਅਜ਼ਾਦ ਹੀ ਮੈਂਨੂੰ ਕਹਿੰਦਾ ਹੈ ਕਿ “ਭਗਤ ਜੇਕਰ ਮੈਂ ਉਦੋਂ ਐਲਫ੍ਰੇਡ ਪਾਰਕ ਵਿੱਚ ਪਏ ਘੇਰੇ ਦੌਰਾਨ ਆਪਣੇ ਆਪ ਨੂੰ ਗੋਲੀ ਨਾ ਮਾਰਦਾ ਤਾਂ ਉਹੀ ਕੰਮ ਅੱਜ ਦੇਸ ਦੇ ਹਾਲਾਤ ਦੇਖ ਕੇ ਜ਼ਰੂਰ ਕਰਦਾ ਕਿ ਅਸੀਂ ਦੇਸ਼ ਦੇ ਸੰਦਰਭ ਵਿੱਚ ਕੀ ਸੋਚਦੇ ਰਹੇ ਸਾਂ।” ਛੋਟੇ ਵੀਰ, ਮੈਂਨੂੰ ਮੇਰੇ ਸਰੀਰਕ ਜ਼ਖਮਾਂ ਦੀ ਕੋਈ ਪਰਵਾਹ ਨਹੀਂ ਪਰ ਸਾਡੇ ਅਧੂਰੇ ਸੁਪਨੇ ਅਤੇ ਅਧੂਰੀ ਲੜਾਈ ਦਾ ਦਰਦ ਹਮੇਸ਼ਾ ਰਹੇਗਾਇਹੀ ਦਰਦ ਮੈਂਨੂੰ ਚੈਨ ਨਹੀਂ ਲੈਣ ਦਿੰਦੇ, ਪਤਾ ਨਹੀਂ ਕਦੋਂ ...

ਇਹ ਕਹਿੰਦੇ ਹੋਏ ਉਨ੍ਹਾਂ ਲੰਮਾ ਸਾਹ ਲਿਆ ਤੇ ਫਿਰ ਇੱਕ ਹੱਥ ਠੋਡੀ ਥੱਲੇ ਰੱਖਿਆ ਜਿਵੇਂ ਉਹ ਆਪਣੇ ਦੇਸ਼ ਰੂਪੀ ਘਰ ਦੇ ਉਜਾੜੇ ਤੋਂ ਚਿੰਤਤ ਹੋਣਮੈਂ ਬੜੇ ਗਹੁ ਨਾਲ ਉਨ੍ਹਾਂ ਦੇ ਚਿਹਰੇ ਵੱਲ ਦੇਖ ਰਿਹਾ ਸੀ ਤੇ ਉਹ ਟਿਕਟਿਕੀ ਲੱਗਾ ਕੇ ਇੱਕ ਪਾਸੇ ਦੇਖ ਰਹੇ ਸਨਕਾਫੀ ਦੇਰ ਤੱਕ ਅਸੀਂ ਦੋਨੋਂ ਇਸੇ ਤਰ੍ਹਾਂ ਬੈਠੇ ਰਹੇ ਥੋੜ੍ਹੀ ਦੇਰ ਬਾਅਦ ਉਨ੍ਹਾਂ ਮੇਰਾ ਛੋਟਾ ਨਾਮ ਲੈਕੇ ਕਿਹਾ, ਚੰਗਾ ਮੀਤ, ਹੁਣ ਮੈਂ ਚੱਲਦਾ ਹਾਂ, ਰਾਤ ਕਾਫੀ ਹੋ ਚੁੱਕੀ ਹੈ ਕੱਲ੍ਹ ਤੇਰਾ ਪੇਪਰ ਵੀ ਹੈਧਿਆਨ ਨਾਲ ਤੇ ਮਨ ਲਗਾਕੇ ਪੜ੍ਹਾਈ ਕਰੀਂ। ਨੌਜਵਾਨਾਂ ਤੋਂ ਮੈਂਨੂੰ ਬਹੁਤ ਉਮੀਦਾਂ ਹਨ ਜੋ ਸਾਡੇ ਸੁਪਨਿਆਂ ਦਾ ਦੇਸ਼ ਸਿਰਜਣਗੇ, ਸਮਾਜਵਾਦੀ ਸਮਾਜ ਜਿੱਥੇ ਹਰ ਕਿਸੇ ਨੂੰ ਹਰ ਪੱਖੋਂ ਅਜ਼ਾਦੀ ਹੋਵੇਗੀਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹਨ

ਉਹ ਕੁਰਸੀ ਤੋਂ ਉੱਠੇ ਅਤੇ ਆਪਣੀਆਂ ਕਿਤਾਬਾਂ ਸਮੇਟੀਆਂ ਮੈਂ ਉੱਠ ਕੇ ਉਨ੍ਹਾਂ ਦੇ ਚਰਨ ਛੂਹਣੇ ਚਾਹੇ ਪਰ ਇਹ ਸੁਭਾਗ ਮੈਂਨੂੰ ਪ੍ਰਾਪਤ ਨਾ ਹੋਇਆ ਕਿਉਂਕਿ ਮੇਰੀ ਅੱਖ ਖੁੱਲ੍ਹ ਗਈ ਸੀਮੇਰੀਆਂ ਨਜ਼ਰਾਂ ਕਮਰੇ ਵਿੱਚ ਉਨ੍ਹਾਂ ਨੂੰ ਲੱਭ ਰਹੀਆਂ ਸਨ ਪਰ ਉਹ ਤਾਂ ...ਮੇਰਾ ਸਿਰ ਸ਼ਰਧਾ ਨਾਲ ਉਨ੍ਹਾਂ ਦੀ ਘਾਲਣਾ ਅਤੇ ਦੇਸ਼ ਨੂੰ ਸਮਰਪਣ ਭਰੇ ਜਜ਼ਬੇ ਅੱਗੇ ਝੁਕ ਗਿਆ ਸੀਆਪਣੇ ਅਤੇ ਉਨ੍ਹਾਂ ਦੇ ਅਧੂਰੇ ਸੁਪਨੇ ਦੇ ਖਿਆਲ ਮੇਰੇ ਮਨ ਵਿੱਚ ਸਨ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2022)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author