GurtejSingh7ਲੋਕੋ ਹੁਣ ਤਾਂ ਆਪਣੀ ਸੋਚ ਬਦਲੋ! ਦੁਨੀਆਂ ਚੰਦ ’ਤੇ ਪਹੁੰਚ ਗਈ ਤੇ ਅਸੀਂ ਅਜੇ ਵੀ ਰੂੜ੍ਹੀਵਾਦੀ ਖਿਆਲਾਂ ...
(24 ਜਨਵਰੀ 2022)

 

24 ਜਨਵਰੀ ਕੌਮੀ ਬਾਲੜੀ ਦਿਵਸ

ਧੀਆਂ ਦੇ ਸੁਰੱਖਿਅਤ ਜੀਵਨ ਅਤੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਹਿਤ ਸਾਡੇ ਦੇਸ਼ ਅੰਦਰ ਸੰਨ 2008 ਤੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕੌਮੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ, ਜੋ ਬੱਚੀਆਂ ਦੀ ਦਸ਼ਾ ਸੁਧਾਰਨ ਲਈ ਅਤੇ ਲੋਕਾਂ ਦੀ ਰੂੜ੍ਹੀਵਾਦੀ ਮਾਨਸਿਕਤਾ ਨੂੰ ਹਲੂਣਾ ਦੇਣ ਲਈ ਇੱਕ ਸਾਰਥਿਕ ਉਪਰਾਲਾ ਹੈਸਰਕਾਰ ਸਮਾਜ ਦੇ ਸਹਿਯੋਗ ਨਾਲ ਭਰੂਣ ਹੱਤਿਆ, ਧੀਆਂ ਨੂੰ ਲਾਵਾਰਿਸ ਛੱਡਣ, ਬਾਲੜੀਆਂ ਨਾਲ ਜਬਰ ਜਨਾਹ, ਬਾਲ ਵਿਆਹ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਜੜ੍ਹੋਂ ਖਤਮ ਲਈ ਵਚਨਬੱਧ ਹੈਇਸੇ ਲਈ ਹਰ ਵਰ੍ਹੇ ਸਾਡੇ ਮੁਲਕ ਅੰਦਰ ਇਹ ਦਿਵਸ ਮਨਾਇਆ ਜਾਂਦਾ ਹੈ

ਲੁਧਿਆਣਾ ਵਿੱਚ ਇੱਕ ਨਵਜੰਮੀ ਬੱਚੀ ਕੂੜੇ ਦੇ ਢੇਰ ਵਿੱਚ ਮਿਲਣ ਕਾਰਨ ਸ਼ਹਿਰ ਅਤੇ ਮੀਡੀਆ ਵਿੱਚ ਹਲਚਲ ਹੋਈ ਸੀਬੱਚੀ ਦੇ ਮਾਪਿਆਂ ਨੇ ਉਸ ਨੂੰ ਧੀ ਹੋਣ ਕਾਰਨ ਲਾਵਾਰਿਸ ਛੱਡ ਦਿੱਤਾ ਸੀ ਪਤਾ ਨਹੀਂ ਅਜਿਹੀ ਕਿਹੜੀ ਮਜਬੂਰੀ ਸੀ ਜਿਸ ਕਾਰਨ ਉਸਦੇ ਨਿਰਦਈ ਮਾਪਿਆਂ ਨੇ ਅਜਿਹੇ ਘਿਨਾਉਣੇ ਕਾਰੇ ਨੂੰ ਅੰਜਾਮ ਦਿੱਤਾਪੂਰੀ ਯੋਜਨਾ ਨਾਲ ਇਹ ਕੰਮ ਕੀਤਾ ਗਿਆ ਸੀ ਤੇ ਬੱਚੀ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਇੱਕ ਭਲੇ ਪੁਰਸ਼ ਨੇ ਉਸਦੀ ਚੀਕ ਸੁਣੀ ਅਤੇ ਇਸਦੀ ਇਤਲਾਹ ਪੁਲਿਸ ਨੂੰ ਦਿੱਤੀਕੂੜੇ ਦੇ ਢੇਰ ਵਿੱਚੋਂ ਬੱਚੀ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਸਮੇਂ ਸਿਰ ਇਲਾਜ ਹੋ ਜਾਣ ਕਾਰਨ ਉਸ ਬੱਚੀ ਦੀ ਜਾਨ ਬਚ ਗਈ ਪਰ ਇਹ ਘਟਨਾ ਸਮਾਜ ਅਤੇ ਬੁੱਧੀਜੀਵੀਆਂ ਨੂੰ ਬਹੁਤ ਵੱਡੇ ਸਵਾਲ ਵੀ ਖੜ੍ਹੇ ਕਰ ਗਈਅਗਰ ਇਹੀ ਬੱਚਾ ਲੜਕਾ ਹੁੰਦਾ ਤਾਂ ਸ਼ਾਇਦ ਉਹ ਮਾਪੇ ਉਸ ਨੂੰ ਕੂੜੇ ਦੇ ਢੇਰ ਵਿੱਚ ਇਸ ਤਰ੍ਹਾਂ ਲਾਵਾਰਿਸ ਛੱਡ ਕੇ ਨਾ ਜਾਂਦੇਧੀ ਹੋਣ ਕਾਰਨ ਉਸ ਨੂੰ ਇੰਨੀ ਵੱਡੀ ਸਜ਼ਾ ਦਿੱਤੀ ਗਈ ਜਿਸ ਵਿੱਚ ਉਸਦਾ ਕੋਈ ਕਸੂਰ ਨਹੀਂ ਸੀਕੀ ਪਤਾ ਉਹ ਕਲਪਨਾ ਚਾਵਲਾ, ਮਦਰ ਟੈਰੇਸਾ ਬਣੇਗੀ ਜਾਂ ਕਿਸੇ ਸੂਰਬੀਰ ਯੋਧੇ ਨੂੰ ਜਨਮ ਦੇਵੇਗੀ

ਹਰ ਰੋਜ਼ ਵਾਪਰਦੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ। ਕਿਧਰੇ ਧੀ ਕੁੱਤਿਆਂ ਸੂਰਾਂ ਦਾ ਖਾਣਾ ਬਣੀ ਮਿਲਦੀ ਹੈ ਅਤੇ ਕਿਤੇ ਕੂੜੇ ਢੇਰ ਜਾਂ ਝਾੜੀਆਂ ਵਿੱਚ ਫਸੀ ਮਿਲਦੀ ਹੈਬੇਗਾਨਿਆਂ ਤੋਂ ਧੀਆਂ ਦੀ ਸੁਰੱਖਿਆ ਦੀ ਆਸ ਕਿਸ ਤਰ੍ਹਾਂ ਕੀਤੀ ਜਾਵੇ ਜਦ ਆਪਣੇ ਹੀ ਆਪਣੇ ਖੂਨ ਨੂੰ ਇਸ ਤਰ੍ਹਾਂ ਰੋਲਣ ਲੱਗੇ ਹਨਅਜੋਕੇ ਮਨੁੱਖ ਦੀ ਸੋਚ ਨੂੰ ਕੀ ਹੋ ਗਿਆ ਹੈ ਜੋ ਆਪਣੇ ਬਿਗਾਨੇ ਦੀ ਪਰਖ ਕਰਨਾ ਭੁੱਲ ਗਈ ਹੈਇਹ ਮੰਨਿਆ ਜਾਂਦਾ ਹੈ ਕਿ ਨਾਗਿਨ ਆਪਣੇ ਬੱਚਿਆਂ ਨੂੰ ਵੀ ਖਾ ਜਾਂਦੀ ਹੈ ਪਰ ਅਜੋਕਾ ਮਨੁੱਖ ਵੀ ਉਸੇ ਰਾਹ ’ਤੇ ਨਿੱਕਲ ਪਿਆ ਹੈ ਅਜਿਹੀਆਂ ਰਿਪੋਰਟਾਂ ਤਸਵੀਰਾਂ ਸਮੇਤ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਹਨ ਕਿ ਬਹੁਤੇ ਦੇਸ਼ਾਂ ਵਿੱਚ ਮਨੁੱਖੀ ਭਰੂਣ ਨੂੰ ਭੋਜਨ ਦੇ ਤੌਰ ’ਤੇ ਖਾਧਾ ਜਾਣ ਲੱਗਾ ਹੈਲੋਕ ਚਟਕਾਰੇ ਲੈਕੇ ਖਾਂਦੇ ਦਿਖਾਏ ਹਨ ਜੋ ਨਾਗਿਨ ਦਾ ਰੂਪ ਜਾਪਦੇ ਹਨਇਹ ਕਿਹੋ ਜਿਹੀ ਆਧੁਨਿਕਤਾ ਹੈ ਜਿਸ ਨੇ ਇਨਸਾਨ ਨੂੰ ਸ਼ੈਤਾਨ ਬਣਾ ਕੇ ਰੱਖ ਦਿੱਤਾਅਜਿਹੇ ਲੋਕ ਇਨਸਾਨੀਅਤ ਦੇ ਨਾਂਅ ਉੱਪਰ ਕਲੰਕ ਹਨ ਤੇ ਮਨੁੱਖਤਾ ਦਾ ਮੂੰਹ ਚਿੜਾਉਂਦੇ ਹਨ

ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈਉਹ ਹਰ ਵਰਗ ਦਾ ਹਰਮਨ ਪਿਆਰਾ ਰਾਜਾ ਹੋਇਆ ਹੈਉਸਦੇ ਰਾਜ ਵਿੱਚ ਸਾਰੇ ਲੋਕ ਖੁਸ਼ਹਾਲ ਸਨ ਤੇ ਦੀਨ ਦੁਖੀਆਂ ਦੀ ਪੁਕਾਰ ਉਹ ਵਿਸ਼ੇਸ਼ ਤੌਰ ’ਤੇ ਸੁਣਦਾ ਸੀਉਸਦੀ ਮਾਤਾ ਰਾਜ ਕੌਰ ਪੰਜਾਬ ਦੇ ਮਾਲਵੇ ਇਲਾਕੇ ਦੀ ਜੰਮਪਲ ਸੀ ਜਿਸ ਕਰਕੇ ਇਤਿਹਾਸ ਵਿੱਚ ਉਸ ਨੂੰ ਮਾਈ ਮਲਵੈਣ ਕਹਿਕੇ ਸੱਦਿਆ ਜਾਂਦਾ ਹੈਉਸ ਸਮੇਂ ਨਵਜੰਮੀ ਧੀਆਂ ਨੂੰ ਮਾਰਨ ਦਾ ਆਮ ਰਿਵਾਜ ਸੀਜ਼ਿਆਦਾ ਅਫੀਮ ਖਵਾਕੇ, ਪਾਣੀ ਵਿੱਚ ਡੋਬ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਘੜੇ ਵਿੱਚ ਪਾ ਕੇ ਧਰਤੀ ਵਿੱਚ ਦੱਬ ਦਿੱਤਾ ਜਾਂਦਾ ਸੀਜਦੋਂ ਰਾਜ ਕੌਰ ਦਾ ਜਨਮ ਹੋਇਆ ਤਾਂ ਰਿਵਾਜ ਅਨੁਸਾਰ ਉਸਦੇ ਪਰਿਵਾਰ ਨੇ ਵੀ ਉਸ ਨੂੰ ਮਾਰਨ ਦੀ ਤਰਕੀਬ ਸੋਚੀਉਸ ਨੂੰ ਵੀ ਘੜੇ ਵਿੱਚ ਪਾ ਕੇ ਧਰਤੀ ਵਿੱਚ ਜਦ ਦੱਬਣ ਲੱਗੇ ਤਾਂ ਅਚਨਚੇਤ ਬਾਹਰੋਂ ਆ ਕੇ ਕਿਸੇ ਪਰਿਵਾਰਕ ਮੈਂਬਰ ਨੇ ਉਸ ਬੱਚੀ ਨੂੰ ਘੜੇ ਵਿੱਚੋਂ ਬਾਹਰ ਕੱਢਿਆ ਤੇ ਸਾਰਿਆਂ ਨੂੰ ਬਹੁਤ ਲਾਹਨਤਾਂ ਪਾਈਆਂਉਹ ਬੱਚੀ ਬਚ ਗਈ ਤੇ ਰਾਜ ਕੌਰ ਬਣ ਗਈ ਜਿਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਜੋ ਦੁਨੀਆਂ ਦੇ ਇਤਿਹਾਸ ਵਿੱਚ ਵੱਖਰੀ ਪਹਿਚਾਣ ਰੱਖਦੇ ਹਨਜੇਕਰ ਉਸ ਸਮੇਂ ਰਾਜ ਕੌਰ ਨੂੰ ਮਾਰ ਦਿੱਤਾ ਜਾਂਦਾ ਤਾਂ ਕੀ ਅਜਿਹਾ ਮਹਾਨ ਰਾਜਾ ਪੈਦਾ ਹੁੰਦਾਇਸੇ ਤਰ੍ਹਾਂ ਪਤਾ ਨਹੀਂ ਸਾਡੀ ਕਿਹੜੀ ਬੱਚੀ ਮਾਂ ਬਣਕੇ ਮਹਾਰਾਣਾ ਪ੍ਰਤਾਪ, ਸ. ਭਗਤ ਸਿੰਘ, ਡਾ. ਕਲਾਮ ਵਰਗੇ ਯੁਗ ਬਦਲੂ ਮਹਾਨ ਲੋਕਾਂ ਨੂੰ ਜਨਮ ਦੇਵੇਸੋਚਣ ਦੀ ਹੀ ਗੱਲ ਹੈ ਅਗਰ ਮਹਾਨ ਲੋਕਾਂ ਦੀਆਂ ਮਾਵਾਂ ਨੂੰ ਜੰਮਣ ਸਾਰ ਮਾਰ ਦਿੱਤਾ ਜਾਂਦਾ ਤਾਂ ਮਹਾਨਤਾ ਦੀ ਮਿਸਾਲ ਕਿਸਨੇ ਬਣਨਾ ਸੀਇਹੀ ਗੱਲ ਅਸੀਂ ਆਪਣੇ ਆਪ ’ਤੇ ਵੀ ਲਗਾਕੇ ਦੇਖ ਸਕਦੇ ਹਾਂ ਸਾਡੀਆਂ ਮਾਵਾਂ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ ਹੋਣਾ ਸੀ

ਧੀਆਂ ਮਾਰਨ ਦੀ ਮੰਦਭਾਗੀ ਰੀਤ ਪ੍ਰਾਚੀਨ ਕਾਲ ਤੋਂ ਪ੍ਰਚਲਿਤ ਹੈਗੁਰੂਆਂ ਪੀਰਾਂ ਤੇ ਸਮਾਜ ਸੁਧਾਰਕਾਂ ਨੇ ਸਮੇਂ ਸਮੇਂ ’ਤੇ ਇਸਦੇ ਖਿਲਾਫ ਅਵਾਜ਼ ਬੁਲੰਦ ਕੀਤੀ ਹੈਸਿੱਖ ਰਹਿਤਨਾਮਿਆਂ ਵਿੱਚ ਗੁਰੂ ਸਾਹਿਬਾਨ ਵੱਲੋਂ ਕੁੜੀਮਾਰ ਨਾਲ ਵਰਤਣ ਦੀ ਸਖਤ ਮਨਾਹੀ ਹੈਉਸ ਸਮੇਂ ਜੰਮਦੀ ਕੁੜੀ ਨੂੰ ਮਾਰਿਆ ਜਾਂਦਾ ਸੀ ਪਰ ਅਜੋਕੇ ਸਮੇਂ ਅੰਦਰ ਵਿਗਿਆਨ ਦੀ ਕਾਢ ਅਲਟਰਾਸਾਊਂਡ ਜੋ ਮਨੁੱਖੀ ਭਲੇ ਕੀਤੀ ਗਈ ਸੀ ਇਸਦਾ ਗਲਤ ਪ੍ਰਯੋਗ ਮਰੀ ਜ਼ਮੀਰ ਵਾਲੇ ਲੋਕਾਂ ਵੱਲੋਂ ਕੀਤਾ ਜਾਂਦਾ ਹੈਸੰਨ 1979 ਵਿੱਚ ਅਲਟਰਾਸਾਊਂਡ ਦੀ ਆਮਦ ਦੇਸ਼ ਵਿੱਚ ਹੋਈ ਸੀ ਅਤੇ ਸੰਨ 1990 ਵਿੱਚ ਬੱਚੇ ਦੇ ਲਿੰਗ ਨਿਰਧਾਰਨ ਜਾਂਚ ਸ਼ੁਰੂ ਹੋ ਕੇ ਸਿਖਰ ’ਤੇ ਪਹੁੰਚ ਗਈ ਸੀਗਰਭ ਵਿੱਚ ਪਲ ਰਹੇ ਬੱਚੇ ਦਾ ਲਿੰਗ ਅਸਾਨੀ ਨਾਲ ਪਤਾ ਲੱਗ ਜਾਂਦਾ ਹੈ ਤੇ ਬੱਚੀ ਹੋਣ ਦੀ ਸੂਰਤ ਵਿੱਚ ਉਸ ਨੂੰ ਗਰਭ ਵਿੱਚ ਹੀ ਮਾਰਿਆ ਜਾਂਦਾ ਹੈ ਜਾਂ ਫਿਰ ਧੀ ਕੂੜੇ ਦੇ ਢੇਰਾਂ ਜਾਂ ਝਾੜੀਆਂ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਹੋਈ ਮਿਲਦੀ ਹੈਸੰਸਾਰ ਵਿੱਚ ਭਰੂਣ ਹੱਤਿਆ ਅੱਜ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਪੜ੍ਹੇ ਲਿਖੇ ਅਗਾਂਹਵਧੂ ਕਹਾਉਂਦੇ ਲੋਕ ਇਸ ਸ਼ਰਮਨਾਕ ਕਾਰੇ ਨੂੰ ਸਰੇਆਮ ਅੰਜਾਮ ਦੇ ਰਹੇ ਹਨ

ਦੇਸ਼ ਪੱਧਰ ’ਤੇ ਸੰਨ 1901 ਵਿੱਚ ਪੁਰਸ਼ ਔਰਤ ਅਨੁਪਾਤ 1000:972 ਸੀ ਜੋ ਲਗਾਤਾਰ ਡਿਗਦਾ ਜਾ ਰਿਹਾ ਹੈਸੌ ਸਾਲ ਬਾਅਦ ਭਾਵ ਸੰਨ 2001 ਇਹ ਅਨੁਪਾਤ 1000:933 ਰਹਿ ਗਿਆ ਹੈਸੰਨ 2011 ਦੀ ਜਨਗਣਨਾ ਅਨੁਸਾਰ ਦੇਸ਼ ਪੱਧਰ ’ਤੇ 1000:940 ਅਨੁਪਾਤ ਪਾਇਆ ਗਿਆ ਹੈਇਸ ਤਰ੍ਹਾਂ ਦੇਸ਼ ਵਿੱਚ 3.7 ਕਰੋੜ ਔਰਤਾਂ ਦੀ ਘਾਟ ਹੈਪੰਜਾਬ ਅਤੇ ਹਰਿਆਣਾ ਵਿੱਚ ਇਹ ਅਨੁਪਾਤ ਕ੍ਰਮਵਾਰ 1000:846 ਅਤੇ 1000:830 ਹੈਹਰਿਆਣਾ ਦੇ ਇੱਕ ਸੰਪਰਦਾਇ ਦੇ ਲੜਕਿਆਂ ਨੂੰ ਵਿਆਹ ਲਈ ਕੁੜੀ ਨਹੀਂ ਮਿਲ ਰਹੀ ਤੇ ਦੂਜੇ ਸੂਬਿਆਂ ਵਿੱਚ ਲੜਕੀਆਂ ਲਈ ਪਹੁੰਚ ਕਰਨੀ ਪੈ ਰਹੀ ਹੈ

ਪੰਜਾਬ ਵਿੱਚ ਪਿਛਲੇ ਦਸ ਸਾਲਾਂ ਦੌਰਾਨ 781 ਬੱਚੀਆਂ ਲਾਪਤਾ ਹੋਈਆਂ ਹਨਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਿੰਨ ਸਾਲਾਂ ਦੇ ਅੰਕੜਿਆਂ ਅਨੁਸਾਰ ਦੇਸ ਅੰਦਰ ਸੰਨ 2012 ਵਿੱਚ 76493, ਸੰਨ 2013 ਵਿੱਚ 77721 ਅਤੇ ਸੰਨ 2014 ਵਿੱਚ 73549 ਬੱਚਿਆਂ ਦੇ ਗੁੰਮ ਹੋਣ ਦੀ ਰਿਪੋਰਟ ਹੈਪੁਲਿਸ ਅਜੇ ਵੀ ਇਹ ਪਤਾ ਲਗਾਉਣ ਵਿੱਚ ਅਸਮਰੱਥ ਹੈ ਕਿ ਆਖਿਰ ਇੰਨੀ ਵੱਡੀ ਗਿਣਤੀ ਵਿੱਚ ਗੁੰਮ ਹੋਏ ਬੱਚੇ ਕਿੱਥੇ ਹਨਇੱਥੇ ਪੁਲਿਸ ਪ੍ਰਸ਼ਾਸਨ ਦਾ ਨਾਕਾਰਤਮਿਕ ਰਵੱਈਆ ਜੱਗ ਜ਼ਾਹਿਰ ਹੋਇਆ ਹੈਸਿਰਫ ਅਮੀਰ ਘਰਾਂ ਦੇ ਬੱਚਿਆਂ ਦੇ ਮਾਮਲੇ ਵਿੱਚ ਹੀ ਮੁਸਤੈਦੀ ਦਿਖਾਈ ਜਾਂਦੀ ਹੈਬਚਪਨ ਬਚਾਉ ਅੰਦੋਲਨ ਸੰਸਥਾ ਅਨੁਸਾਰ 50 ਫੀਸਦੀ ਗੁੰਮ ਬੱਚਿਆਂ ਦੀ ਰਿਪੋਰਟ ਹੀ ਕੌਮੀ ਅਪਰਾਧ ਰਿਕਾਰਡ ਬਿਊਰੋ ਕੋਲ ਪੁੱਜੀ ਹੈਇੱਕ ਗੈਰ ਸਰਕਾਰੀ ਸੰਸਥਾ ਦੇ ਅਨੁਮਾਨ ਅਨੁਸਾਰ ਦੇਸ਼ ਅੰਦਰ ਵੱਖ ਵੱਖ ਥਾਂਵਾਂ ’ਤੇ ਹਰ ਰੋਜ਼ 271 ਬੱਚੇ ਲਾਵਾਰਸ ਛੱਡੇ ਜਾਂਦੇ ਹਨ ਜਿਨ੍ਹਾਂ ਵਿੱਚੋਂ 90 ਫੀਸਦੀ ਕੁੜੀਆਂ ਹੁੰਦੀਆਂ ਹਨਲਾਵਾਰਿਸ ਥਾਂਵਾਂ ਤੋਂ ਚੁੱਕ ਕੇ ਇਨ੍ਹਾਂ ਨੂੰ ਅਨਾਥ ਆਸ਼ਰਮਾਂ ਵਿੱਚ ਪਹੁੰਚਾ ਦਿੱਤਾ ਜਾਂਦਾ ਹੈਇਹ ਬੱਚੇ ਜ਼ਿਆਦਾਤਰ ਅਨਾਥ ਆਸ਼ਰਮਾਂ ਵਿੱਚ ਨਰਕਮਈ ਜ਼ਿੰਦਗੀ ਜਿਊਂਦੇ ਹਨ ਉੱਥੇ ਤਾਇਨਾਤ ਵਾਰਡਨ ਜਾਂ ਹੋਰ ਅਮਲਾ ਇਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕਰਦਾ ਹੈਛੋਟੀਆਂ ਛੋਟੀਆਂ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਤਕ ਕੀਤਾ ਜਾਂਦਾ ਹੈਮੀਡੀਆ ਨੇ ਅਜਿਹੇ ਅਣਗਿਣਤ ਕੇਸਾਂ ਦਾ ਖੁਲਾਸਾ ਕੀਤਾ ਹੈ

ਲਗਭਗ ਦੋ ਦਹਾਕੇ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿੱਚ ਉਸੇ ਪਿੰਡ ਦੇ ਰਸੂਖਦਾਰਾਂ ਨੇ ਸਕੂਲ ਪੜ੍ਹਦੀ ਕੁੜੀ ਨਾਲ ਜਬਰ ਜਿਨਾਹ ਕੀਤਾ ਸੀ ਤੇ ਲਾਸ਼ ਨੂੰ ਧਰਤੀ ਵਿੱਚ ਦੱਬ ਦਿੱਤਾ ਸੀਪ੍ਰਸ਼ਾਸਨ ਨੇ ਉਸ ਸਮੇਂ ਸਾਰਾ ਜ਼ੋਰ ਦੋਸ਼ੀਆਂ ਨੂੰ ਬਚਾਉਣ ਲਈ ਲਗਾ ਦਿੱਤਾ ਸੀਆਖਿਰ ਲੋਕ ਰੋਹ ਜਾਗਿਆ ਐਕਸ਼ਨ ਕਮੇਟੀ ਦੇ ਨਾਲ ਲੋਕਾਈ ਹੋ ਤੁਰੀ ਤਾਂ ਜਾ ਕੇ ਲੰਮੇ ਸਮੇਂ ਬਾਅਦ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਸਨ ਪਰ ਉੱਚੀ ਰਾਜਨੀਤਕ ਪਹੁੰਚ ਕਾਰਨ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਇਆ ਗਿਆ ਸੀ ਇਸ ਕੇਸ ਵਿੱਚ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਲੋਕ ਰੋਹ ਸੰਘਰਸ਼ ਦੇ ਰਾਹ ’ਤੇ ਸੀ ਸੰਨ 2019 ਵਿੱਚ ਕਿਤੇ ਜਾ ਕੇ ਉਸਦੀ ਸਜ਼ਾ ਰੱਦ ਹੋਈ

ਯੂਨੀਸੈੱਫ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿੱਚ 43 ਫ਼ੀਸਦੀ ਲੜਕੀਆਂ 19 ਸਾਲ ਦੀ ਉਮਰ ਤੋਂ ਪਹਿਲਾਂ ਹੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ20 ਸਾਲ ਉਮਰ ਦੀਆਂ 10 ਲੜਕੀਆਂ ਵਿੱਚੋਂ ਇੱਕ ਨੂੰ ਜਿਸਮ ਨੁਚਵਾਉਣ ਲਈ ਮਜਬੂਰ ਤਕ ਕੀਤਾ ਜਾਂਦਾ ਹੈਦੇਸ਼ ਦੀ ਰਾਜਧਾਨੀ ਦਿੱਲੀ, ਬੱਚਿਆਂ ਦੇ ਬੰਧੂਆ ਜਾਂ ਦੇਹ ਵਪਾਰ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ’ਤੇ ਹੈਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਸੰਨ 2014 ਵਿੱਚ ਬੱਚਿਆਂ ਪ੍ਰਤੀ 90 ਹਜ਼ਾਰ ਜੁਰਮਾਂ ਦੇ ਕੇਸ ਰਿਕਾਰਡ ਹੋਏ ਸਨ, ਜਿਨ੍ਹਾਂ ਵਿੱਚੋਂ 37 ਹਜ਼ਾਰ ਅਗਵਾ ਅਤੇ 14 ਹਜ਼ਾਰ ਦੁਸ਼ਕਰਮ ਦੇ ਕੇਸ ਸਨਬੱਚਿਆਂ ’ਤੇ ਹੁੰਦੇ ਜ਼ੁਲਮਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 50 ਫੀਸਦੀ ਵਾਧਾ ਹੋਇਆ ਹੈ

ਧੀਆਂ ਦੀ ਸੁਰੱਖਿਆ ਲਈ ਲੋਕਾਂ ਨੂੰ ਖੁਦ ਅੱਗੇ ਆਉਣਾ ਪਵੇਗਾਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ, ਪੜ੍ਹੇ ਲਿਖੇ ਅਨਪੜ੍ਹਾਂ ਨੂੰ ਜਗਾਉਣ ਦੀ ਅਹਿਮ ਜ਼ਰੂਰਤ ਹੈਇਹ ਹੈਰਾਨੀਜਨਕ ਤੱਥ ਹੈ ਕਿ ਕੁੜੀ ਮਾਰਨ ਅਤੇ ਧੀ ਨੂੰ ਲਾਵਾਰਿਸ ਛੱਡਣ ਵਿੱਚ ਸਾਰੇ ਪੜ੍ਹੇ ਲਿਖੇ ਲੋਕ ਸ਼ਾਮਿਲ ਹਨਸਮਾਜ ਅੰਦਰ ਅਜਿਹਾ ਮਾਹੌਲ ਸਿਰਜਣ ਦੀ ਲੋੜ ਹੈ ਤਾਂ ਜੋ ਧੀਆਂ ਉੱਪਰ ਹੁੰਦੇ ਜ਼ੁਲਮਾਂ ਦਾ ਅੰਤ ਹੋ ਸਕੇਲੋਕੋ ਹੁਣ ਤਾਂ ਆਪਣੀ ਸੋਚ ਬਦਲੋ! ਦੁਨੀਆਂ ਚੰਦ ’ਤੇ ਪਹੁੰਚ ਗਈ ਤੇ ਅਸੀਂ ਅਜੇ ਵੀ ਰੂੜ੍ਹੀਵਾਦੀ ਖਿਆਲਾਂ ਵਿੱਚ ਉਲਝੇ ਹੋਏ ਹਾਂਹੋਰ ਦੀ ਧੀ ਦੀ ਸੁਰੱਖਿਆ ਨਹੀਂ ਕਰ ਸਕਦੇ ਘੱਟੋ ਘੱਟ ਆਪਣੀ ਬੱਚੀ ਨੂੰ ਸੁਰੱਖਿਤ ਜਿਊਣ ਦਾ ਹੱਕ ਤਾਂ ਜ਼ਰੂਰ ਦਿਉ ਅਤੇ ਉਸ ਬੱਚੀ ਦੇ ਹਰ ਦਿਲ ਨੂੰ ਝੰਜੋੜਨ ਵਾਲੇ ਇਹ ਅਲਫਾਜ਼ “ਧੀ ਨਾਂ ਮੈਂਨੂੰ ਜਾਣੀ ਬਾਬਲਾ ਬਣ ਪੁੱਤ ਮੈਂ ਵੰਡਾਊਂ ਦੁੱਖ ਤੇਰੇ” ਸੁਣਨ ਦੀ ਜੁਰਅਤ ਜੁਟਾਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3302)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author