GurtejSingh7ਸਾਰੇ ਹੀਲੇ ਵਰਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਕਦੇ ਵੀ ਦੋਵਾਂ ਮੁਲਕਾਂ ਵਿੱਚ ਜੰਗ ਨਾ ਹੋਵੇ ...
(14 ਮਾਰਚ 2018)

 

ਬੀਤੀ 14 ਫਰਵਰੀ 2019 ਨੂੰ ਜੰਮੂ ਦੇ ਪੁਲਵਾਮਾ ਖੇਤਰ ਵਿੱਚ ਕੇਂਦਰੀ ਅਰਧ ਸੈਨਿਕ ਬਲ ਦੇ ਕਾਫਲੇ ’ਤੇ ਅੱਤਵਾਦੀ ਹਮਲਾ ਹੋਇਆ ਜਿਸ ਵਿੱਚ 42 ਜਵਾਨ ਸ਼ਹੀਦ ਹੋ ਗਏ ਅਤੇ ਇਸਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼ੇ ਮੁਹੰਮਦ ਨੇ ਲਈਇਹ ਅੱਤਵਾਦੀ ਹਮਲੇ ਪਹਿਲੇ ਨਹੀਂ ਹਨ ਤੇ ਸ਼ਾਇਦ ਆਖਰੀ ਵੀ ਨਹੀਂ ਹੋ ਸਕਦੇਸਰਹੱਦੀ ਖੇਤਰਾਂ ਵਿੱਚ ਵਧਦੇ ਤਣਾਅ ਨੇ ਭਾਰਤੀ ਨਿਜ਼ਾਮ ਦੇ ਨਾਲ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਅਥਾਹ ਵਾਧਾ ਕੀਤਾ ਹੈ

ਕੁਝ ਸਮੇਂ ਤੋਂ ਭਾਰਤ-ਪਾਕਿ ਦਰਮਿਆਨ ਕੁਝ ਅਜਿਹਾ ਘਟਨਾਕ੍ਰਮ ਵਾਪਰਿਆ ਜਿਸਨੇ ਸਰਹੱਦ ’ਤੇ ਦੁਬਾਰਾ ਤਣਾਅ ਉਪਜਾਇਆਅਖੌਤੀ ਮੀਡੀਆ ਦੁਆਰਾ ਇਸ ਵਰਤਾਰੇ ਨੂੰ ਇੰਨੀ ਜ਼ਿਆਦਾ ਹਵਾ ਦਿੱਤੀ ਕਿ ਦੋਵਾਂ ਮੁਲਕਾਂ ਵਿਚਕਾਰ ਜੰਗ ਦੇ ਆਸਾਰ ਪੈਦਾ ਕਰਨ ਵਿੱਚ ਕੋਈ ਕਮੀ ਨਹੀਂ ਛੱਡੀਅਫਵਾਹਾਂ ਦਾ ਬਜ਼ਾਰ ਇੰਨਾ ਕੁ ਗਰਮ ਹੋ ਗਿਆ, ਜਿਸ ਨੂੰ ਦੇਖ ਸੁਣ ਕਿ ਮਾਲੂਮ ਹੁੰਦਾ ਸੀ ਜਿਵੇਂ ਹੁਣੇ ਜੰਗ ਲੱਗੀ ਕਿ ਲੱਗੀ

ਸੋਸ਼ਲ ਮੀਡੀਆ ’ਤੇ ਰੌਲਾ ਪਾਉਣ ਵਾਲੇ ਲੋਕ ਇਸ ਤਰ੍ਹਾਂ ਵਿਵਹਾਰ ਕਰਦੇ ਹਨ ਜਿਵੇਂ ਜੰਗ ਉਨ੍ਹਾਂ ਦੇ ਖਿਆਲੀ ਪੁਲਾਉ ਨਾਲ ਹੀ ਜਿੱਤੀ ਜਾਵੇਗੀਉੱਪਰੋਂ ਇਲੈਕਟ੍ਰੌਨਿਕ ਮੀਡੀਆ ਕਰਮੀਆਂ ਦੀ ਇਸ ਬਾਬਤ ਪੇਸ਼ਕਾਰੀ ਬੇਹੱਦ ਨੀਵੀਂ ਹੈਸਰਹੱਦੀ ਲੋਕਾਂ ਦੇ ਦਰਦ ਅਤੇ ਮੀਡੀਆ ਦੀ ਭੂਮਿਕਾ ਬਾਰੇ ਚਰਚਾ ਕਰਨ ਤੋਂ ਪਹਿਲਾਂ ਉਸ ਪੂਰੇ ਘਟਨਾਕ੍ਰਮ ’ਤੇ ਝਾਤ ਲਾਜ਼ਮੀ ਪਾਉਣੀ ਲਾਜ਼ਮੀ ਹੈ, ਜਿਸਨੇ ਦੇਸ਼ ਨੂੰ ਇਸ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ

ਪਿਛਲੇ ਛੇ ਦਹਾਕਿਆਂ ਤੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਅਸ਼ਾਂਤ ਹੈਇਸਦਾ ਸੰਤਾਪ ਪੰਜਾਬ, ਜੰਮੂ ਕਸ਼ਮੀਰ ਆਦਿ ਸਰਹੱਦੀ ਖੇਤਰਾਂ ਨੇ ਹੰਢਾਇਆ ਹੈਜੰਮੂ ਕਸ਼ਮੀਰ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਚਿੰਤਾਜਨਕ ਵਾਧਾ ਹੋਇਆ ਜਿਸਨੇ ਉੱਥੇ ਵਸਦੇ ਬਾਸ਼ਿੰਦਿਆਂ ਦੀ ਨੀਂਦ ਉਡਾ ਰੱਖੀ ਹੈਲੰਘੀ 8 ਜੁਲਾਈ 2018 ਨੂੰ ਇੱਕ ਅੱਤਵਾਦੀ ਬੁਰਾਨੀ ਫੌਜ ਮੁਕਾਬਲੇ ਦੌਰਾਨ ਮਾਰਿਆ ਗਿਆ ਸੀਉਸਦੀ ਮੌਤ ਨੇ ਘਾਟੀ ਵਿੱਚ ਹਿੰਸਾ ਉਪਜਾਈ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਘਾਟੀ ਦੇ ਅਣਗਿਣਤ ਨੌਜਵਾਨਾਂ ਨੂੰ ਅੱਤਵਾਦੀ ਸੰਗਠਨ ਭਾਰਤ ਵਿੱਚ ਦਹਿਸ਼ਤ ਫੈਲਾਉਣ ਲਈ ਉਕਸਾ ਰਹੇ ਹਨਹਜ਼ਾਰਾਂ ਨੌਜਵਾਨ ਇਨ੍ਹਾਂ ਦਹਿਸ਼ਤਗਰਦੀ ਗੁੱਟਾਂ ਵਿੱਚ ਸ਼ਾਮਿਲ ਹੋ ਰਹੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਦੇਸ਼ ਅੰਦਰ ਕੋਹਰਾਮ ਮਚਾਉਣ ਲਈ ਤਿਆਰ ਹੋ ਰਹੇ ਹਨ

ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਬਲੋਚਿਸਤਾਨ ਦਾ ਰਾਗ ਅਲਾਪਿਆ ਸੀ ਤੇ ਉੱਥੇ ਰਾਇ ਸ਼ੁਮਾਰੀ ਕਰਾਉਣ ਦਾ ਸੁਝਅ ਦਿੱਤਾ ਸੀਇਸਦੇ ਜਵਾਬ ਵਿੱਚ ਪਾਕਿ ਹੁਕਮਰਾਨਾਂ ਨੇ ਵੀ ਕਸ਼ਮੀਰ ਵਿੱਚ ਰਾਇ ਸ਼ੁਮਾਰੀ ਕਰਾਉਣ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਸੀ

ਪਾਕਿ ਨੂੰ ਆਰ-ਪਾਰ ਦੀ ਜੰਗ ਵਿੱਚ ਹਰਾਉਣ ਨਾਲੋਂ ਕੂਟਨੀਤੀ ਨਾਲ ਹਰਾਉਣ ਦੀ ਲੋੜ ਹੈਅਗਰ ਉਹ ਸਿੱਧੀ ਜੰਗ ਵਿੱਚ ਹਾਰ ਕੇ ਅੱਤਵਾਦ ਦੇ ਜਰੀਏ ਭਾਰਤ ਨੂੰ ਅੰਦਰੋਂ ਅੰਦਰੀ ਖੋਖਲਾ ਕਰਨ ਦੇ ਮਨਸੂਬੇ ਘੜਦਾ ਹੈ ਤਾਂ ਭਾਰਤੀ ਕੂਟਨੀਤਕ ਵੀ ਕੋਈ ਸਾਰਥਿਕ ਨੀਤੀ ਉਲੀਕਣ ਜਿਸਦੇ ਜਰੀਏ ਇਸ ਸਮੱਸਿਆ ਦਾ ਹੱਲ ਹੋ ਸਕੇ

ਸਮੁੱਚਾ ਵਿਸ਼ਵ, ਖਾਸ ਕਰਕੇ ਅਮਰੀਕਾ ਅਤੇ ਚੀਨ ਦੋਵਾਂ ਦੇਸ਼ਾਂ ਦੇ ਝਗੜੇ ਤੋਂ ਲਾਹਾ ਲੈਣ ਦੀ ਤਾਕ ਵਿੱਚ ਰਹਿੰਦੇ ਹਨ ਤੇ ਲਾਹਾ ਲੈ ਵੀ ਰਹੇ ਹਨਅਮਰੀਕਾ ਦੋਗਲੀ ਨੀਤੀ ’ਤੇ ਚੱਲਦਿਆਂ ਇੱਕ ਪਾਸੇ ਤਾਂ ਸਾਨੂੰ ਅੱਤਵਾਦ ਦੇ ਖਿਲਾਫ ਹੱਲਾਸ਼ੇਰੀ ਦੇ ਕੇ ਆਪਣੇ ਹਥਿਆਰ ਵੇਚਦਾ ਹੈ ਦੂਜੇ ਪਾਸੇ ਉਹ ਪਾਕਿਸਤਾਨ ਦੀ ਵੀ ਮਦਦ ਕਰਦਾ ਹੈਚੀਨ ਤਾਂ ਖੈਰ ਹੈ ਹੀ ਪਾਕਿ ਹਿਤੈਸ਼ੀ ਜੋ ਪਾਕਿ ਜਰੀਏ ਭਾਰਤ ਤੋਂ ਬਦਲਾ ਲੈਣ ਦੀ ਤਾਕ ਵਿੱਚ ਰਹਿੰਦਾ ਹੈਇਸ ਤੋਂ ਬਿਨਾਂ ਸਿੰਧ ਜਲ ਸਮਝੌਤਾ, ਜੋ ਪਾਕਿਸਤਾਨ ਤੇ ਭਾਰਤ ਵਿਚਕਾਰ ਹੋਇਆ ਸੀ, ਉਸਨੂੰ ਤੋੜਨ ਦੇ ਬੇਤੁਕੇ ਬਿਆਨ ਆ ਰਹੇ ਹਨ, ਜੋ ਸਾਰਥਿਕ ਨਹੀਂ ਹਨਪਾਕਿਸਤਾਨ ਦਾ ਵੱਡਾ ਹਿੱਸਾ ਇਸ ਨਾਲ ਪ੍ਰਭਾਵਿਤ ਜ਼ਰੂਰ ਹੋਵੇਗਾ ਪਰ ਸਾਡੇ ਮੁਲਕ ਵਿੱਚ ਵੀ ਹੜ੍ਹਾਂ ਦੀ ਆਮਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾਦੂਜੇ ਪਾਸੇ ਅਗਰ ਚੀਨ ਬ੍ਰਹਮ ਪੁੱਤਰ ਅਤੇ ਸਤਲੁਜ ਜਲ ਵਿੱਚ ਅੜਿੱਕਾ ਪੈਦਾ ਕਰਦਾ ਹੈ ਤਾਂ ਸਾਡੇ ਦੇਸ਼ ਵਿੱਚ ਵੀ ਜਲ ਸੰਕਟ ਗਹਿਰਾ ਸਕਦਾ ਹੈਇਸ ਮਾਮਲੇ ’ਤੇ ਵੀ ਮੀਡੀਆ ਦੀ ਭੂਮਿਕਾ ਨਾਕਾਰਤਮਿਕ ਹੀ ਰਹੀ ਹੈ

ਪਾਕਿ ਨਾਲ ਹੋਈਆਂ ਚਾਰ ਜੰਗਾਂ ਵਿੱਚ ਭਾਰਤ ਸਦਾ ਜੇਤੂ ਰਿਹਾ ਹੈ ਪਰ ਜਿੱਤ ਕੇ ਵੀ ਹਾਰਿਆ ਹੈ ਕਿਉਂਕਿ ਮੂਲ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈਸਭ ਤੋਂ ਵੱਡੀ ਗੱਲ ਜੰਗਾਂ ਦੌਰਾਨ ਸਰਹੱਦੀ ਲੋਕਾਂ ਦੇ ਉਜਾੜੇ ਦੀ ਦਾਸਤਾਨ ਹੈ ਜਿਸਨੇ ਪੰਜਾਬ, ਰਾਜਸਥਾਨ, ਗੁਜਰਾਤ ਤੇ ਜੰਮੂ ਕਸ਼ਮੀਰ ਦੇ ਬਾਸ਼ਿੰਦਿਆਂ ਨੂੰ ਹਰ ਪੱਖੋਂ ਢਾਹ ਲਗਾਈ ਹੈਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਹੰਢਾਇਆ ਹੈ ਤੇ ਹਰ ਹਮਲੇ ਸਮੇਂ ਇੱਥੇ ਉਜਾੜੇ ਦਾ ਮੰਦਭਾਗਾ ਵਰਤਾਰਾ ਵਾਪਰਿਆ ਹੈਹੁਣ ਵੀ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਅਹਿਤਿਹਾਤ ਖਾਤਿਰ ਅਤੇ ਮਜਬੂਰੀਵੱਸ ਘਰਬਾਰ, ਫਸਲ ਆਦਿ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈਕੈਂਪਾਂ ਵਿੱਚ ਉਹ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ ਅਤੇ ਕਈ ਲੋਕ ਆਪਣੇ ਭਰੇ ਭਕੁੰਨੇ ਘਰ, ਪਸ਼ੂਧਨ ਨੂੰ ਛੱਡਣ ਨੂੰ ਤਿਆਰ ਨਹੀਂ ਹਨਖੇਤੀਬਾੜੀ ਮਜਦੂਰ, ਜਿਨ੍ਹਾਂ ਕੋਲ ਸਿਰਫ ਹੱਥਾਂ ਦੇ ਹੱਥ ਹਨ, ਉਨ੍ਹਾਂ ਦੀ ਨਿੱਘਰੀ ਆਰਥਿਕਤਾ ਹੋਰ ਵੀ ਨਿੱਘਰ ਜਾਵੇਗੀਹਰ ਜੰਗ ਤੋਂ ਬਾਅਦ ਇਨ੍ਹਾਂ ਦੇ ਮੁੜ ਵਸੇਬੇ ’ਤੇ ਸਿਰਫ ਰਾਜਨੀਤੀ ਹੁੰਦੀ ਹੈ ਅਤੇ ਮਦਦ ਦੇ ਨਾਂਅ ’ਤੇ ਮਜ਼ਾਕ ਕੀਤਾ ਜਾਂਦਾ ਹੈਅਗਰ ਦੇਖਿਆ ਜਾਵੇ ਜੰਗ ਤੋਂ ਪਹਿਲਾਂ ਹਰ ਵਾਰ ਹੀ ਸਰਹੱਦੀ ਲੋਕਾਂ ਨੂੰ ਘਰ ਛੱਡਣ ਲਈ ਆਖਿਆ ਜਾਂਦਾ ਰਿਹਾ ਹੈ ਪਰ ਅਜੋਕੇ ਹਾਲਾਤ ਵੱਖਰੇ ਹਨ, ਇਸਦਾ ਬਦਲ ਕੁਝ ਹੋਰ ਵੀ ਸਕਦਾ ਹੈ

ਪੂਰੇ ਵਰਤਾਰੇ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਤੱਥ ਉੱਭਰ ਕੇ ਸਾਹਮਣੇ ਆ ਰਹੇ ਹਨ ਕਿ ਇਸ ਔਖੀ ਘੜੀ ਵਿੱਚ ਸਾਰਿਆਂ ਨੂੰ ਸੰਜਮ ਵਰਤਣ ਦੀ ਲੋੜ ਹੈਖਾਸ ਕਰਕੇ ਇਸ ਤਣਾਅ ਦੇ ਮੌਕੇ ਮੀਡੀਆ ਨੂੰ ਸੰਜਮ ਰੱਖਣ ਦੀ ਜ਼ਰੂਰਤ ਹੈ ਅਤੇ ਭੜਕਾਊ ਪੇਸ਼ਕਾਰੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈਸਗੋਂ ਜੰਗ ਰੋਕਣ ਲਈ ਪ੍ਰਭਾਵਸ਼ਾਲੀ ਪੇਸ਼ਕਾਰੀ ਦੇ ਨਾਲ ਜੰਗ ਦੀ ਦਹਿਸ਼ਤ ਨਾਲ ਲੋਕਾਈ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਚਿੰਤਨ ਕਰੇ

ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮੀਡੀਆ ਸੰਗਠਨਾਂ ਖਿਲਾਫ ਸਖਤੀ ਕਰੇ ਅਤੇ ਸੋਸ਼ਲ ਮੀਡੀਆ ’ਤੇ ਵੀ ਨਜ਼ਰਸਾਨੀ ਲਾਜ਼ਮੀ ਹੈ ਤਾਂ ਜੋ ਲੋਕ ਅਫਵਾਹਾਂ ਦੇ ਮੱਕੜਜਾਲ ਵਿੱਚ ਨਾ ਉਲ਼ਝਣਇਹ ਗੱਲ ਦੋਨਾਂ ਮੁਲਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਜੰਗਾਂ-ਯੁੱਧਾਂ ਨੇ ਕਿਸੇ ਦਾ ਭਲਾ ਨਹੀਂ ਕੀਤਾ ਹੈਗੜਬੜ ਦੇ ਆਲਮ ਵਿੱਚ ਆਵਾਮ ਦਾ ਜਿਉਣਾ ਬਦਤਰ ਹੋ ਜਾਵੇਗਾ ਅਤੇ ਦੋਵਾਂ ਦੇਸ਼ਾਂ ਦੀ ਆਰਥਿਕਤਾ ਡਗਮਗਾ ਜਾਵੇਗੀਉਜਾੜੇ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਦੋਵਾਂ ਦੇਸ਼ਾਂ ਵਿੱਚ ਵਿਕਰਾਲ ਸਮੱਸਿਆ ਹੋ ਨਿੱਬੜੀ ਹੈਇਸ ਲਈ ਅਜੋਕੇ ਸਮੇਂ ਦੀ ਇਹ ਪੁਰਜ਼ੋਰ ਮੰਗ ਹੈ ਕਿ ਭਾਰਤ-ਪਾਕਿ ਵਿਚਕਾਰ ਜੰਗ ਦੇ ਅਸਾਰ ਨੂੰ ਖਤਮ ਕੀਤਾ ਜਾਵੇਦੋਵਾਂ ਮੁਲਕਾਂ ਦੇ ਨੇਤਾ ਆਪਣੀ ਫੋਕੀ ਚੌਧਰ ਲਈ ਆਵਾਮ ਦੀ ਬਲੀ ਨਾ ਦੇਣ ਅਤੇ ਭਾਰਤ ਪਾਕਿਸਤਾਨ ਪ੍ਰਤੀ ਕੂਟਨੀਤੀ ਵਰਤੇਆਰ ਪਾਰ ਦੀਆਂ ਲੜਾਈਆਂ ਅਸੀਂ ਕਿੰਨੀਆਂ ਕਰ ਚੁੱਕੇ ਹਾਂ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈਸੋ ਨੀਤੀਕਾਰ ਇਸ ਮਸਲੇ ਪ੍ਰਤੀ ਠੋਸ ਰਣਨੀਤੀ ਉਲੀਕਣ ਜਿਸ ਨਾਲ ਨਿਰਦੋਸ਼ਾਂ ਦਾ ਖੂਨ ਅਜਾਈਂ ਨਾ ਵਗੇ ਸਾਰੇ ਹੀਲੇ ਵਰਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਕਦੇ ਵੀ ਦੋਵਾਂ ਮੁਲਕਾਂ ਵਿੱਚ ਜੰਗ ਨਾ ਹੋਵੇ ਅਤੇ ਸਬੰਧ ਸੁਖਾਵੇਂ ਹੋਣ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1507)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author