GurtejSingh7“ਪੂਰੇ ਵਰਤਾਰੇ ਦੀ ਗਹਿਰਾਈ ਨਾਲ ਸਮੀਖਿਆ ਕਰਨ ਤੋਂ ਬਾਅਦ ...”
(9 ਫਰਬਰੀ 2017)

 

ਸਾਡੇ ਸੂਬੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੈ ਜਿਸ ਕਾਰਨ ਆਮ ਲੋਕਾਂ ਦੀ ਸੁਰੱਖਿਆ ਸ਼ੱਕ ਦੇ ਘੇਰੇ ਵਿੱਚ ਹੈਹਰ ਰੋਜ਼ ਹੁੰਦੀਆਂ ਘਟਨਾਵਾਂ ਨੇ ਪ੍ਰਸ਼ਾਸਨ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈਸੂਬੇ ਵਿਚ ਖੁੰਬਾਂ ਵਾਂਗ ਪੈਦਾ ਹੋਏ ਮਾਫੀਆ ਨੇ ਹਰ ਵਸਤੂ ‘’ਤੇ ਕਬਜ਼ਾ ਰਾਜਨੀਤਕ ਸ਼ਹਿ ’ਤੇ ਕੀਤਾ ਹੋਇਆ ਹੈ ਜਿਸ ਕਾਰਨ ਹਰ ਜ਼ਰੂਰੀ ਚੀਜ਼ ਆਮ ਲੋਕਾਂ ਤੋਂ ਦੂਰ ਹੋ ਚੁੱਕੀ ਹੈਗੁੰਡਾਗਰਦੀ ਇੰਨੀ ਜਿਆਦਾ ਵਧ ਚੁੱਕੀ ਹੈ, ਜਿਸ ਅੱਗੇ ਪੁਲਿਸ ਪ੍ਰਸ਼ਾਸਨ ਗੋਡੇ ਟੇਕਦਾ ਦਿਖਾਈ ਦਿੰਦਾ ਹੈਪਿਛਲੇ ਦਿਨੀ ਫਰੀਦਕੋਟ ਜ਼ਿਲ੍ਹੇ ਵਿੱਚ ਮੌਜੂਦਾ ਦਲਿਤ ਪੰਚ ਦੀ ਸ਼ਰਾਬ ਕਾਰੋਬਾਰੀਆਂ ਦੇ ਕਰਿੰਦਿਆਂ ਵੱਲੋਂ ਬੇਰਹਿਮੀ ਨਾਲ ਹੱਤਿਆ ਕੀਤੀ। ਉਕਤ ਪੰਚ ਸ਼ਰਾਬ ਮਾਫੀਆ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਸੀਬੀਤੀ 8 ਅਕਤੂਬਰ ਨੂੰ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਵਿਚ ਇੱਕ ਦਲਿਤ ਨੌਜਵਾਨ ਦੀ ਸ਼ਰਾਬ ਮਾਫੀਆ ਦੇ ਰਸੂਖਵਾਨਾਂ ਵੱਲੋਂ ਦਿਨ ਦਿਹਾੜੇ ਹੱਤਿਆ ਕੀਤੀ ਗਈਉਕਤ ਨੌਜਵਾਨ ਨੇ ਪੁਲਿਸ ਕੋਲ ਆਪਣੀ ਜਾਨ ਨੂੰ ਖਤਰੇ ਦੀ ਦੁਹਾਈ ਪਾਈ ਸੀ ਪਰ ਪੁਲਿਸ ਨੇ ਅਣਗੌਲਿਆ ਕਰ ਦਿੱਤਾ ਸੀਹੱਤਿਆ ਤੋਂ ਬਾਅਦ ਵੀ ਪੁਲਿਸ ਰਸੂਖਵਾਨਾਂ ਦੇ ਹੱਕ ਵਿਚ ਭੁਗਤਦੀ ਨਜ਼ਰ ਆਈ ਜਿਸ ਕਾਰਨ ਇਨਸਾਫ ਪਸੰਦ ਲੋਕਾਂ ਨੇ ਸ਼ਹਿਰ ਵਿਚ ਰੋਸ ਮੁਜ਼ਾਹਰੇ ਕੀਤੇ ਤਾਂ ਕਿਤੇ ਜਾ ਕੇ ਪ੍ਰਸ਼ਾਸ਼ਨ ਦੀ ਅੱਖ ਖੁੱਲ੍ਹੀਇਸ ਘਟਨਾ ਤੋਂ ਦੋ ਦਿਨ ਬਾਅਦ ਮਾਨਸਾ ਜ਼ਿਲ੍ਹੇ ਦੇ ਘਰਾਂਗਣਾ ਪਿੰਡ ਦੇ ਇੱਕ ਕਮਜ਼ੋਰ ਵਰਗ ਨਾਲ ਸਬੰਧਿਤ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਜਿਸ ਦੀ ਕਰੂਰਤਾ ਦੇਖਕੇ ਲੂੰ ਕੰਡੇ ਖੜ੍ਹੇ ਹੋ ਗਏਇਸ ਘਟਨਾ ਵਿਚ ਸ਼ਾਮਿਲ ਸ਼ਰਾਬ ਮਾਫੀਆ ਦੇ ਲੋਕਾਂ ਨਾਲ ਸੱਤਾ ਧਿਰ ਦੇ ਇੱਕ ਮੰਤਰੀ ਦਾ ਨਾਮ ਵੀ ਜੋੜਿਆ ਗਿਆ ਜਿਸ ਨੇ ਇਸ ਮਾਫੀਆ ਦੇ ਸਿਰ ’ਤੇ ਰਾਜਨੀਤਕ ਲੋਕਾਂ ਦੇ ਹੱਥ ਹੋਣ ਨੂੰ ਬੇਪਰਦਾ ਕੀਤਾ ਹੈ

ਇਨ੍ਹਾਂ ਘਟਨਾਵਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਜਲੰਧਰ ਦੇ ਇੱਕ ਪ੍ਰਾਪਰਟੀ ਡੀਲਰ ਨੌਜਵਾਨ ਜੋ ਆਪਣੇ ਇਲਾਕੇ ਵਿਚ ਸ਼ਰਾਬ ਮਾਫੀਆ ਦੀ ਦਹਿਸ਼ਤ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਸੀ, ਉਸਦੀ ਵੀ ਰਾਤ ਨੂੰ ਘਰ ਪਰਤਦੇ ਸਮੇਂ ਹੱਤਿਆ ਕਰ ਦਿੱਤੀ ਗਈਪਿਛਲੇ ਸਾਲ ਦਾ ਚਰਚਿਤ ਭੀਮ ਟਾਂਕ ਕੇਸ ਵੀ ਇਸ ਲੜੀ ਦੇ ਹੀ ਅੰਤਰਗਤ ਆਉਂਦਾ ਹੈ ਜਿਸਨੇ ਸ਼ਰਾਬ ਮਾਫੀਆ ਦੀ ਗੈਰਕਾਨੂੰਨੀ ਚੌਧਰ ਨੂੰ ਬੇਨਕਾਬ ਕਰਨ ਦੇ ਨਾਲ ਨਾਲ ਸੁਸ਼ਾਸਨ ਪ੍ਰਬੰਧ ਦੇ ਦਮਗਜ਼ੇ ਮਾਰਨ ਵਾਲੀ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ

ਪੰਜਾਬ ਵਿਚ ਇਸ ਸਮੇਂ ਸ਼ਰਾਬ ਦੀਆਂ 23 ਫੈਕਟਰੀਆਂ ਹਨ, ਜਿੱਥੋਂ ਸ਼ਰਾਬ ਦੀ ਸਪਲਾਈ ਲੋਕਾਂ ਤੱਕ ਪੁੱਜਦੀ ਹੈਇਸਦੀ ਸੁਚੱਜੀ ਵੰਡ ਲਈ ਸ਼ਰਾਬ ਕਾਰੋਬਾਰੀਆਂ ਨੇ ਵੱਡੀ ਗਿਣਤੀ ਵਿਚ ਆਪਣੇ ਕਰਿੰਦੇ ਤਾਇਨਾਤ ਕੀਤੇ ਹੋਏ ਹਨ ਜੋ ਜ਼ਿਆਦਾਤਰ ਕਮਜ਼ੋਰ ਵਰਗਾਂ ਨਾਲ ਸਬੰਧਿਤ ਹਨਰੋਜ਼ੀ ਰੋਟੀ ਲਈ ਉਹ ਇਨ੍ਹਾਂ ਦਾ ਹੁਕਮ ਵਜਾਉਂਦੇ ਹਨ ਅਤੇ ਇਨ੍ਹਾਂ ਕਾਰੋਬਾਰੀਆਂ ਦੀਆਂ ਗੈਰਕਾਨੂੰਨੀ ਹਰਕਤਾਂ ਦਾ ਪਾਜ ਉਧੇੜਨ ਕਾਰਨ ਇਨ੍ਹਾਂ ਕਰਿੰਦਿਆਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ

ਅਜੋਕੇ ਦੌਰ ਅੰਦਰ ਸ਼ਰਾਬ ਮਾਫੀਆ ਇੰਨਾ ਕੁ ਮਜ਼ਬੂਤ ਹੋ ਚੁੱਕਾ ਹੈ ਕਿ ਆਪਣੇ ਪੱਧਰ ’ਤੇ ਹੀ ਉਹ ਕਿਸੇ ਦੇ ਵੀ ਘਰ ਦੀ ਤਲਾਸ਼ੀ ਲੈਣ ਲੱਗਾ ਹੈਵਿਆਹਾਂ ਦੇ ਚਲਦੇ ਪ੍ਰੋਗਰਾਮਾਂ ਨੂੰ ਰੋਕ ਕੇ ਇਸਨੇ ਆਪਣੀ ਤਲਾਸ਼ੀ ਮੁਹਿੰਮ ਨੂੰ ਜਾਰੀ ਰੱਖਿਆ ਹੈ ਅਤੇ ਵਿਰੋਧ ਪ੍ਰਗਟਾਉਣ ’ਤੇ ਗੁੰਡਾਗਰਦੀ ਕੀਤੀ ਹੈਆਪਣੇ ਪੱਧਰ ’ਤੇ ਨਾਕੇ ਲਗਾ ਕੇ ਚੈਕਿੰਗ ਦੀਆਂ ਖਬਰਾਂ ਵੀ ਮੀਡੀਆ ਵਿਚ ਨਸ਼ਰ ਹੋ ਚੁੱਕੀਆਂ ਹਨਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧਕੇਲ ਦਿੱਤਾ ਹੈਇਸ ਸਮੇਂ ਪੰਜਾਬ ਵਿੱਚ ਸ਼ਰਾਬ ਦੀਆਂ ਦਸ ਬੋਤਲਾਂ (750 ਮਿ.ਲੀ.) ਸਾਲਾਨਾ ਪ੍ਰਤੀ ਵਿਅਕਤੀ ਹਿੱਸੇ ਆਉਂਦੀਆਂ ਹਨਅਗਰ ਇਹੀ ਹਾਲਾਤ ਰਹੇ ਤਾਂ ਸੰਨ 2030 ਤੱਕ ਪੰਜਾਬ ਦੀ ਜਵਾਨੀ ਮੌਤ ਦੇ ਮੂੰਹ ਵਿਚ ਚਲੀ ਜਾਵੇਗੀ ਅਤੇ ਇੱਥੋਂ ਨੌਜਵਾਨ ਮਿਲਣੇ ਮੁਸ਼ਕਿਲ ਹੋ ਜਾਣਗੇ

ਸੂਬੇ ਵਿਚ ਮਾਫੀਆ ਨੇ ਇਸ ਕਦਰ ਪੈਰ ਪਸਾਰੇ ਹੋਏ ਹਨ ਕਿ ਲੋਕਾਂ ਦੀ ਜੀਣਾ ਮੁਹਾਲ ਕੀਤਾ ਪਿਆ ਹੈਰੇਤਾ, ਬਜਰੀ, ਸ਼ਰਾਬ, ਟਰਾਂਸਪੋਰਟ ਆਦਿ ’ਤੇ ਇਹ ਕਾਬਿਜ਼ ਹੈ, ਜਿਸ ਤੋਂ ਆਮ ਲੋਕ ਡਾਢੇ ਤੰਗ ਹਨਇਸ ਮਾਫੀਆ ਦੇ ਪਾਲੇ ਗੁੰਡੇ ਅਨਸਰਾਂ ਨੇ ਸਭ ਦੇ ਨੱਕ ਵਿਚ ਦਮ ਕੀਤਾ ਹੋਇਆ ਹੈਹਰ ਰੋਜ਼ ਹੁੰਦੀ ਗੈਂਗਵਾਰ ਨੇ ਪੁਲਿਸ ਨੂੰ ਵੀ ਵਖਤ ਪਾਇਆ ਹੋਇਆ ਹੈਇੱਕ ਗੈਰ ਸਰਕਾਰੀ ਸੰਸਥਾ ਦੀ ਰਿਪੋਰਟ ਅਨੁਸਾਰ ਸੂਬੇ ਵਿਚ 35 ਗਿਰੋਹਾਂ ਦੇ 300 ਮੈਂਬਰ ਸਰਗਰਮ ਹਨ ਜੋ ਗੈਰਕਾਨੂੰਨੀ ਅਸਲੇ ਨਾਲ ਲਬਰੇਜ਼ ਹਨ ਅਤੇ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਗਿਰੋਹਾਂ ਵਿਚ ਨੌਜਵਾਨ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਿਲ ਹਨਰਸੂਖਵਾਨਾਂ ਦੇ ਗੁਲਾਮ ਅਤੇ ਨਸ਼ਿਆਂ ਦੀ ਦਲਦਲ ਵਿਚ ਧਸ ਚੁੱਕੇ ਇਨ੍ਹਾਂ ਨੌਜਵਾਨਾਂ ਲਈ ਮਰਨ ਮਾਰਨ ਇੱਕ ਖੇਡ ਬਣ ਚੁੱਕੀ ਹੈਆਪਣੇ ਆਕਾਵਾਂ ਦੇ ਇਸ਼ਾਰਿਆਂ ’ਤੇ ਚੰਦ ਪਲਾਂ ਵਿਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨਰਸੂਖਵਾਨਾਂ ਦਾ ਹੱਥ ਸਿਰ ’ਤੇ ਹੋਣ ਕਾਰਨ ਅਤੇ ਪੁਲਿਸ ’ਤੇ ਰਾਜਨੀਤਕ ਗਲਬਾ ਹੋਣ ਕਰਕੇ ਇਹ ਬੇਖੌਫ ਹੋਕੇ ਆਪਣੀਆਂ ਕਾਰਵਾਈਆਂ ਕਰਦੇ ਹਨਪੁਲਿਸ ਚਾਹ ਕੇ ਵੀ ਇਨ੍ਹਾਂ ਦਾ ਵਾਲ ਨਹੀ’ ਵਿੰਗਾ ਕਰ ਸਕਦੀ

ਨੌਜਵਾਨਾਂ ਨੂੰ ਰਾਜਨੀਤੀ ਵਿਚ ਅਹੁਦੇਦਾਰੀਆਂ ਦੀ ਅਜਿਹੀ ਚਾਟ ਪਾਈ ਹੋਈ ਹੈ ਜਿਸ ਦੇ ਚੱਲਦਿਆਂ ਇਹ ਨੌਜਵਾਨ ਖਾਸ ਕਰਕੇ ਕਾਲਜਾਂ-ਯੂਨੀਵਰਸਟੀਆਂ ਦੇ ਵਿਦਿਆਰਥੀ ਪੜ੍ਹਾਈ ਤੋਂ ਬੇਮੁੱਖ ਹੋ ਰਹੇ ਹਨਉਹ ਆਪਣਾ ਕੀਮਤੀ ਸਮਾਂ ਇਨ੍ਹਾਂ ਰਾਜਨੀਤੀਵਾਨਾਂ ਦੀ ਹਾਜ਼ਰੀ ਵਿਚ ਬਿਤਾਉਂਦੇ ਹਨਇਨ੍ਹਾਂ ਰਾਜਨੇਤਾਵਾਂ ਦਾ ਥਾਪੜਾ, ਇਨ੍ਹਾਂ ਨੂੰ ਹਰ ਜਾਇਜ਼ ਨਜਾਇਜ਼ ਕੰਮਾਂ ਲਈ ਪ੍ਰੇਰਦਾ ਹੈ, ਜਿਸ ਕਾਰਨ ਅਮਨ ਕਾਨੂੰਨ ਦੇ ਮਾਹੌਲ ਨੂੰ ਡੂੰਘਾ ਧੱਕਾ ਲਗਦਾ ਹੈਸੰਨ 2012 ਵਿਚ ਛੇਹਰਟਾ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਹੱਤਿਆ ਰਾਜਨੀਤਕ ਪਹੁੰਚ ਵਾਲੇ ਨੌਜਵਾਨਾਂ ਨੇ ਪੁਲਿਸ ਚੌਕੀ ਦੇ ਲਾਗੇ ਕੀਤੀ ਸੀਉਹ ਪੁਲਿਸ ਅਧਿਕਾਰੀ ਆਪਣੀ ਧੀ ਨਾਲ ਆ ਰਿਹਾ ਸੀ ਤੇ ਉਨ੍ਹਾਂ ਨੌਜਵਾਨਾਂ ਨੇ ਸ਼ਰੇਆਮ ਉਸਦੀ ਧੀ ਨਾਲ ਛੇੜਛਾੜ ਕੀਤੀ ਅਤੇ ਵਿਰੋਧ ਕਰਨ ’ਤੇ ਉਸ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ ਸੀਇਸੇ ਤਰ੍ਹਾਂ ਫਰੀਦਕੋਟ ਦਾ ਸ਼ਰੂਤੀ ਅਗਵਾ ਕੇਸ ਵੀ ਰਾਜਨੀਤਕ ਪਹੁੰਚ ਦਾ ਨਤੀਜਾ ਸੀਅਜਿਹੀਆਂ ਅਨੇਕਾਂ ਘਟਨਾਵਾਂ ਹਨ ਜਿਨ੍ਹਾਂ ਤੋਂ ਸਾਫ ਜ਼ਾਹਿਰ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ਲਈ ਰਾਜਨੀਤਕ ਗਲਬਾ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ

ਬੇਰੋਜ਼ਗਾਰੀ ਅਤੇ ਲੋਕ ਸਮੱਸਿਆਵਾਂ ਤੋਂ ਮੂੰਹ ਫੇਰੀ ਬੈਠੀ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਨੇ ਵੀ ਸੂਬੇ ਵਿਚ ਅਸ਼ਾਂਤੀ ਫੈਲਾਈ ਹੈਹਰ ਰੋਜ਼ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਰੋਸ ਪ੍ਰਦਰਸ਼ਨ ਕਰਦੇ ਹਨ, ਜਿਨ੍ਹਾਂ ਨੂੰ ਪੁਲਿਸ ਆਪਣੇ ਬਲ ਨਾਲ ਖਦੇੜਨ ਦੀ ਕੋਸ਼ਿਸ਼ ਕਰਦੀ ਹੈ, ਜਿਸ ਵਿਚ ਦੋਵਾਂ ਧਿਰਾਂ ਦਾ ਹੀ ਨੁਕਸਾਨ ਹੁੰਦਾ ਹੈਅਨੇਕਾਂ ਵਿਭਾਗਾਂ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਹੜਤਾਲਾਂ ਕਰਦੇ ਆ ਰਹੇ ਹਨ ਅਤੇ ਰੋਸ ਪ੍ਰਦਰਸ਼ਨਾਂ ਦੌਰਾਨ ਪੁਲਿਸ ਨੇ ਦਮਨਕਾਰੀ ਤਰੀਕੇ ਨਾਲ ਉਨ੍ਹਾਂ ਦੀ ਮਾਰ ਕੁਟਾਈ ਕੀਤੀ ਹੈਇਸ ਕਾਰਵਾਈ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਵੀ ਆਈਆਂ ਸਨ

ਪੂਰੇ ਵਰਤਾਰੇ ਦੀ ਗਹਿਰਾਈ ਨਾਲ ਸਮੀਖਿਆ ਕਰਨ ਤੋਂ ਬਾਅਦ ਸੂਬੇ ਵਿਚ ਅਮਨ ਕਾਨੂੰਨ ਦੀ ਬਦਤਰ ਹਾਲਤ ਲਈ ਜ਼ਿੰਮੇਵਾਰ ਕਾਰਨਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੀ ਕਮਜ਼ੋਰ ਇੱਛਾ ਸ਼ਕਤੀ ਪ੍ਰਗਟ ਹੁੰਦੀ ਹੈਸੌੜੇ ਰਾਜਨੀਤਕ ਹਿਤਾਂ ਦੀ ਪੂਰਤੀ ਖਾਤਿਰ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਸ਼ਹਿ ਦੇਣੀ ਸਮਾਜ ਦੀਆਂ ਜੜ੍ਹਾਂ ਵਿਚ ਬੈਠੀ ਹੋਈ ਹੈਇਸਦੇ ਚੱਲਦਿਆਂ ਹੀ ਪੁਲਿਸ ਪ੍ਰਸ਼ਾਸਨ ਰਾਜਨੀਤਕ ਗਲਬੇ ਦਾ ਸ਼ਿਕਾਰ ਹੈ ਜਿਸ ਕਾਰਨ ਇਨ੍ਹਾਂ ਰਸੂਖਵਾਨਾਂ ਦੇ ਖਿਲਾਫ ਤਸੱਲੀਬਖਸ਼ ਕਾਰਵਾਈ ਨਹੀਂ ਹੁੰਦੀ। ਇਸ ਤਰ੍ਹਾਂ  ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨਆਮ ਲੋਕਾਂ ਦੀ ਆਵਾਜ਼ ਨੂੰ ਸਮਾਜ ਵਿਰੋਧੀ ਅਨਸਰ ਦਬਾ ਰਹੇ ਹਨ ਅਤੇ ਰਹਿੰਦੀ ਕਸਰ ਖੁਦ ਪ੍ਰਸ਼ਾਸਨ ਕੱਢ ਰਿਹਾ ਹੈ ਜੋ ਆਮ ਲੋਕਾਂ ਦੇ ਨਾਲ ਖੜ੍ਹਨ ਦੀ ਬਜਾਇ ਰਸੂਖਵਾਨਾਂ ਦੇ ਹੱਕ ਵਿਚ ਭੁਗਤ ਰਿਹਾ ਹੈਇਸ ਪੂਰੇ ਵਰਤਾਰੇ ਨੂੰ ਠੱਲ੍ਹਣ ਲਈ ਸਮਾਜ ਅਤੇ ਪ੍ਰਸ਼ਾਸਨ ਨੂੰ ਇੱਕ ਮੰਚ ’ਤੇ ਇਕੱਠਾ ਹੋਣਾ ਪਵੇਗਾ ਤੇ ਮੀਡੀਆ ਦੀ ਸਾਰਥਿਕ ਪੇਸ਼ਕਾਰੀ ਬੇਹੱਦ ਲਾਜ਼ਮੀ ਹੈ ਤਾਂ ਜਾ ਕੇ ਕਿਤੇ ਸੂਬੇ ਵਿਚ ਅਮਨ ਕਾਨੂੰਨ ਦੀ ਸਥਾਪਤੀ ਹੋਵੇਗੀ।

*****

(594)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author