UjagarSingh6ਸਵਰਨ ਸਿੰਘ ਭੰਗੂ ਸਮਾਜ ਸੇਵੀ, ਸਿੱਖਿਆ ਸ਼ਾਸਤਰੀ, ਇਨਕਲਾਬੀ, ਆਦਰਸ਼ਵਾਦੀ ...8 June 2026
(8 ਜੂਨ 2026)


8 June 2026
ਪੰਜਾਬੀ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ
, ਸਿੱਖਿਆ ਅਤੇ ਸਮਾਜਿਕ ਬਰਾਬਰੀ ਦੇ ਪੈਰੋਕਾਰ ਸਵਰਨ ਸਿੰਘ ਭੰਗੂ ਪ੍ਰਸ਼ਾਸਨਿਕ ਪ੍ਰਣਾਲੀ ਦੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਅਚਨਚੇਤ ਸਵਰਗ ਸਿਧਾਰ ਗਏ ਹਨਉਹ ਸਮਾਜ ਵਿੱਚ ਫੈਲੀਆਂ ਜਿਹੜੀਆਂ ਊਣਤਾਈਆਂ ਦੇ ਗੰਦ ਨੂੰ ਖਤਮ ਕਰਨ ਲਈ ਸਾਰੀ ਉਮਰ ਜੱਦੋਜਹਿਦ ਕਰਦੇ ਰਹੇ, ਅਖ਼ੀਰ ਉਨ੍ਹਾਂ ਊਣਤਾਈਆਂ ਨੇ ਹੀ ਉਸਦੀ ਜਾਨ ਲੈ ਲਈਇਹ ਮੌਤ ਇਕੱਲੇ ਸਵਰਨ ਸਿੰਘ ਭੰਗੂ ਦੀ ਮੌਤ ਨਹੀਂ, ਸਗੋਂ ਇਹ ਇੱਕ ਲਹਿਰ ਦੀ ਮੌਤ ਹੈ, ਜਿਹੜੀ ਸਵਰਨ ਸਿੰਘ ਭੰਗੂ ਨੇ ਸਮਾਜਿਕ ਨਾਬਰਾਬਰੀ ਅਤੇ ਬੇਇਨਸਾਫ਼ੀ ਦੇ ਖਾਤਮੇ ਲਈ ਸ਼ੁਰੂ ਕੀਤੀ ਸੀਉਨ੍ਹਾਂ ਦੇ ਬੇਵਕਤੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਕਰਕੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਗ੍ਰਹਿਣ ਲੱਗ ਗਿਆ ਹੈ, ਜਿਹੜੇ ਸਵਰਨ ਸਿੰਘ ਭੰਗੂ ਦੀ ਰਹਿਨੁਮਾਈ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਸਨਸਵਰਨ ਸਿੰਘ ਭੰਗੂ ਰੌਸ਼ਨ ਦਿਮਾਗ, ਸੁਜੱਗ, ਚਿਤੰਨ ਅਤੇ ਬਿਹਤਰੀਨ ਇਨਸਾਨ ਸਨਉਨ੍ਹਾਂ ਨੇ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਇੱਕ ਲਹਿਰ ਪੈਦਾ ਕੀਤੀ ਹੋਈ ਸੀਪੰਜਾਬ ਦੇ ਕਾਲੇ ਦਿਨਾਂ ਵਿੱਚ ਉਹ ਸਰਕਾਰੀਤੰਤਰ ਅਤੇ ਸਮਾਜ ਵਿਰੋਧੀ ਅਨਸਰਾਂ, ਭਾਵ ਦੋਵੇਂ ਧਿਰਾਂ ਨੂੰ ਮਾਨਵਤਾ ਦੇ ਹਿਤਾਂ ਦੇ ਵਿਰੁੱਧ ਚੱਲਣ ਕਰਕੇ ਤਾੜਦੇ ਰਹਿੰਦੇ ਸਨਉਹ ਬਹੁਤ ਹੀ ਬੇਬਾਕੀ ਨਾਲ ਪਬਲਿਕ ਸਮਾਗਮਾਂ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਨੂੰ ਮੋਹਰੇ ਬਣਾਕੇ ਵਰਤਣ ਤੋਂ ਗੁਰੇਜ਼ ਕਰਨ ਲਈ ਰੋਕਦੇ ਸਨਉਹ ਖੱਬੇ ਪੱਖੀ ਸੋਚ ਦੇ ਸਮਰੱਥਕ ਹੋਣ ਕਰਕੇ ਸਚਾਈ ਦਾ ਸਾਥ ਦਿੰਦੇ ਸਨਉਹ ਲੋਕਾਂ ਨਾਲ ਹੋ ਰਹੀ ਹਰ ਜ਼ਿਆਦਤੀ ਵਿਰੁੱਧ ਅਵਾਜ਼ ਉਠਾਉਂਦੇ ਸਨ, ਸਚਾਈ ’ਤੇ ਪਹਿਰਾ ਦਿੰਦੇ ਸਨਸਮਾਜਿਕ ਬੁਰਾਈਆਂ ਦੀ ਲਾਹਣਤ ਨੂੰ ਦੂਰ ਕਰਨ ਲਈ ਪਿੰਡਾਂ ਵਿੱਚ ਜਾ ਕੇ ਨਾਟਕ ਖੇਡਦੇ ਰਹੇ ਹਨ

ਸੰਸਾਰ ਵਿੱਚ ਅਣਗਿਣਤ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਤੇ ਆਪੋ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਕੇ ਇਸ ਸੰਸਾਰ ਤੋਂ ਚੁੱਪ ਚਾਪ ਰੁਖਸਤ ਹੋ ਜਾਂਦੇ ਹਨਉਨ੍ਹਾਂ ਨੂੰ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾਉਨ੍ਹਾਂ ਦੇ ਜਾਣ ਦਾ ਸਮਾਜ ਨੂੰ ਬਹੁਤਾ ਫਰਕ ਵੀ ਨਹੀਂ ਪੈਂਦਾ, ਕਿਉਂਕਿ ਉਨ੍ਹਾਂ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਹੁੰਦਾ, ਜਿਸ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਜਾਵੇਸਮਾਜ ਵਿੱਚ ਕੁਝ ਗਿਣਵੇਂ ਚੁਣਵੇਂ ਅਜਿਹੇ ਇਨਸਾਨ ਵੀ ਹੁੰਦੇ ਹਨ, ਜਿਹੜੇ ਆਪਣੇ ਸਮਾਜ ਵਿੱਚ ਪਾਏ ਯੋਗਦਾਨ ਕਰਕੇ ਜਾਣੇ ਜਾਂਦੇ ਹਨ, ਭਾਵ ਉਨ੍ਹਾਂ ਲੋਕਾਂ ਨੂੰ ਸਮਾਜ ਦੇ ਦਰਦ ਦੀ ਪਛਾਣ ਹੁੰਦੀ ਹੈ, ਉਨ੍ਹਾਂ ਦਾ ਦਿਲ ਸਮਾਜ ਲਈ ਧੜਕਦਾ ਹੁੰਦਾ ਹੈਸਵਰਨ ਸਿੰਘ ਭੰਗੂ ਅਜਿਹੇ ਹੀ ਇਨਸਾਨ ਨਹੀਂ ਸਨ, ਸਗੋਂ ਇੱਕ ਫਰਿਸ਼ਤੇ ਦੇ ਰੂਪ ਵਿੱਚ ਜਾਣੇ ਜਾਂਦੇ ਵਿਅਕਤੀ ਸਨ। ਸਵਰਨ ਸਿੰਘ ਭੰਗੂ, ਜਿਨ੍ਹਾਂ ਨੇ ਸਮਾਜ ਦੇ ਗ਼ਰੀਬ, ਦੱਬੇ ਕੁਚਲੇ, ਪਛੜੇ, ਅਨੁਸੂਚਿਤ ਜਾਤੀਆਂ ਅਤੇ ਸਮਾਜ ਵੱਲੋਂ ਦੁਰਕਾਰੇ ਲੋਕਾਂ ਦੀ ਪੀੜ ਨੂੰ ਪਛਾਣਿਆ ਅਤੇ ਉਨ੍ਹਾਂ ਦੇ ਹੰਝੂ ਪੂੰਝੇ ਹੀ ਨਹੀਂ, ਸਗੋਂ ਉਨ੍ਹਾਂ ਦੇ ਚਿਹਰਿਆਂ ’ਤੇ ਖ਼ੁਸ਼ੀਆਂ ਅਤੇ ਖੇੜੇ ਲੈ ਕੇ ਆਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨਉਹ ਇੱਕ ਖਰੇ ਸੋਨੇ ਵਰਗੇ ਸਨ, ਜਿਹੜੇ ਗ਼ਰੀਬਾਂ ਦੀਆਂ ਬਸਤੀਆਂ ਵਿੱਚ ਵਿੱਦਿਆ ਦੀ ਰੌਸ਼ਨੀ ਵੰਡਦੇ ਰਹਿੰਦੇ ਸੀਉਨ੍ਹਾਂ ਦਾ ਸਵਰਨ ਸਿੰਘ ਨਾਮ ਹੀ ਸਹੀ ਅਰਥਾਂ ਵਿੱਚ ਪਵਿੱਤਰਤਾ, ਦਿਆਨਤਦਾਰੀ, ਇਮਾਨਦਾਰੀ ਅਤੇ ਆਪਣੇ ਫਰਜ਼ਾਂ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਸੀਉਹ ਬਹੁ-ਪੱਖੀ, ਬਹੁ-ਦਿਸ਼ਾਵੀ ਅਤੇ ਉੱਚੀ ਅਤੇ ਸੁੱਚੀ-ਸੋਚ ਵਾਲੇ ਇਨਸਾਨ ਦੇ ਰੂਪ ਵਿੱਚ ਦੇਵਤਾ ਸਨਉਹ ‘ਨਾ ਕਿਸੀ ਸੇ ਦੋਸਤੀ ਨਾ ਕਿਸੀ ਸੇ ਵੈਰ’ ਦੇ ਸਿਧਾਂਤ ’ਤੇ ਚਲਦੇ ਹੋਏ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੇ ਸਨਉਨ੍ਹਾਂ ਦੀ ਨਿਰਪੱਖਤਾ ਦੀ ਪ੍ਰਵਿਰਤੀ ਵੀ ਲਾਮਿਸਾਲ ਸੀਮਸਤ ਹਾਥੀ ਦੀ ਤਰ੍ਹਾਂ ਲੋਕ ਭਲਾਈ ਦੇ ਕਾਰਜਾਂ ਵਿੱਚ ਰੁੱਝੇ ਰਹਿੰਦੇ ਸਨਬਹੁਤ ਹੀ ਸਧਾਰਨ ਜੀਵਨ ਬਤੀਤ ਕਰਦੇ ਸਨਸਾਈਕਲ ਦੀ ਸਵਾਰੀ ਨੂੰ ਤਰਜੀਹ ਦਿੰਦੇ ਸਨਸਾਈਕਲ ਹੀ ਉਸਦੀ ਦੀ ਮੌਤ ਦਾ ਕਾਰਨ ਬਣਿਆ ਨਿਮਰਤਾ, ਸਮਾਜਿਕ ਜਾਗਰੂਕਤਾ, ਮਾਨਵਤਾ ਦੀ ਸੇਵਾ ਅਤੇ ਨੇਕਨੀਤੀ ਉਸਦੇ ਗਹਿਣੇ ਸਨਉਹ ਸਮਾਜਿਕ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਦੇ ਸਨਅਗਾਂਹਵਧੂ ਅਤੇ ਖੱਬੇ ਪੱਖੀ ਵਿਚਾਰਧਾਰਾ ਦੇ ਮਾਲਕ ਸਨਸਮਾਜਿਕ ਤਾਣਾਬਾਣਾ ਹੀ ਉਸਦਾ ਪਰਿਵਾਰ ਸੀਲੋਕਾਂ ਦੀ ਅਵਾਜ਼ ਬਣਕੇ ਉਸਨੂੰ ਖੁਸ਼ੀ ਮਿਲਦੀ ਸੀਲੋਕ ਹਿਤਾਂ ਲਈ ਸਰਕਾਰ ਦਰਬਾਰ ਨਾਲ ਵੀ ਆਢਾ ਲਾ ਲੈਂਦੇ ਸਨਡਰ ਭੈਅ ਤੋਂ ਕੋਹਾਂ ਦੂਰ ਸਨ

ਸਵਰਨ ਸਿੰਘ ਭੰਗੂ ਸਮਾਜ ਸੇਵੀ, ਸਿੱਖਿਆ ਸ਼ਾਸਤਰੀ, ਇਨਕਲਾਬੀ, ਆਦਰਸ਼ਵਾਦੀ, ਤਰਕਸ਼ੀਲ, ਚਿੰਤਕ, ਦਾਰਸ਼ਨਿਕ, ਨਿਆਸਰਿਆਂ ਦੇ ਆਸਰਾ, ਉੱਘੇ ਪੱਤਰਕਾਰ, ਕਾਲਮ ਨਵੀਸ ਅਤੇ ਜਮਹੂਰੀ ਹੱਕਾਂ ਦੇ ਰਾਖਵਾਲੇ ਸਨਮੁੱਖ ਤੌਰ ’ਤੇ ਉਹ ਸਮਾਜਿਕ ਸਰੋਕਾਰਾਂ ਨਾਲ ਗੜੁੱਚ ਸਨਉਹ ਸਿਰਫ ਇੱਕ ਵਿਅਕਤੀ ਹੀ ਨਹੀਂ, ਸਗੋਂ ਇੱਕ ਸੰਸਥਾ ਤੋਂ ਵੀ ਵੱਧ ਕੰਮ ਕਰਦੇ ਸਨਉਹ ਹਮੇਸ਼ਾ ਸਮਾਜ ਨੂੰ ਸਿਹਤਮੰਦ ਅਤੇ ਉਸਾਰੂ ਰਾਹਾਂ ’ਤੇ ਤੋਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਸਨਅਸਲ ਵਿੱਚ ਉਹ ਸਮਾਜਿਕ ਕਾਰਕੁਨ ਸਨ, ਜਿਹੜੇ ਪੰਜਾਬੀ ਸੱਭਿਆਚਾਰ, ਦਿਹਾਤੀ ਰਹਿਤਲ, ਸਿੱਖਿਆ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਸਮਰਪਤ ਭਾਵਨਾ ਰੱਖਦੇ ਸਨਸਵਰਨ ਸਿੰਘ ਭੰਗੂ ਆਪਣੇ ਲੇਖਾਂ, ਕਾਲਮਾਂ, ਨਾਟਕਾਂ, ਸੈਮੀਨਾਰਾਂ ਅਤੇ ਭਾਸ਼ਣਾਂ ਰਾਹੀਂ ਸਮਾਜਿਕ ਬੁਰਾਈਆਂ ਵਿਰੁੱਧ ਅਵਾਜ਼ ਬੁਲੰਦ ਕਰਦੇ ਰਹਿੰਦੇ ਸਨਚਮਕੌਰ ਸਾਹਿਬ ਨੇੜੇ ਉਹ ਬੱਸੀ ਗੁਜਰਾਂ ਵਿਖੇ ‘ਮਾਲਵਾ ਰੂਰਲ ਐਜੂਕੇਸ਼ਨ ਸੋਸਾਇਟੀ’ ਅਤੇ ਇੱਕ ਵਿੱਦਿਅਕ ਸੰਸਥਾ ‘ਡ੍ਰੀਮਲੈਂਡ ਪਬਲਿਕ ਸਕੂਲ’ ਚਲਾਉਂਦੇ ਸਨ, ਜਿਸ ਵਿੱਚ ਗ਼ਰੀਬ ਲੋਕਾਂ ਨੂੰ ਨਾਮਾਤਰ ਫੀਸ ’ਤੇ ਹੀ ਮਿਆਰੀ ਪੜ੍ਹਾਈ ਕਰਵਾਈ ਜਾਂਦੀ ਸੀਇਸ ਸੰਸਥਾ ਦਾ ਦਿਹਾਤੀ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਹੈਮੰਨੇ ਪ੍ਰੰਮਨੇ ਸਿੱਖਿਆ ਸ਼ਾਸਤਰੀ ਦਿਹਾਤੀ ਖੇਤਰ ਦੀ ਇਸ ਸੰਸਥਾ ਨੂੰ ਸਵਰਨ ਸਿੰਘ ਭੰਗੂ ਮਾਡਲ ਦਾ ਨਾਮ ਦਿੰਦੇ ਸਨਉਨ੍ਹਾਂ ਨੂੰ ਜਿਊਂਦੀ ਜਾਗਦੀ ਵਿੱਦਿਅਕ ਸੰਸਥਾ ਕਿਹਾ ਜਾਂਦਾ ਸੀਉਨ੍ਹਾਂ ਦੀ ਸੰਸਥਾ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਉੱਚ ਅਹੁਦਿਆਂ ’ਤੇ ਲੱਗੇ ਹੋਏ ਹਨ ਤੇ ਕਈ ਵਿਦੇਸ਼ਾਂ ਵਿੱਚ ਬਿਹਤਰੀਨ ਜ਼ਿੰਦਗੀ ਬਸਰ ਕਰ ਰਹੇ ਹਨਉਹ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਨਿਸ਼ਚਿਤ ਕਰਵਾਉਂਦੇ ਤੇ ਫਿਰ ਉਸਦੀ ਪ੍ਰਾਪਤੀ ਲਈ ਪੜ੍ਹਾਈ ਸਮਾਂਬੱਧ ਕਰਨ ’ਤੇ ਜ਼ੋਰ ਦਿੰਦੇ ਸਨਸਕੂਲ ਦੇ ਸਾਰੇ ਵਿਦਿਆਰਥੀ ਸਵਰਨ ਸਿੰਘ ਭੰਗੂ ਦੀ ਸਿੱਖਿਆ ਪ੍ਰਤੀ ਬਚਨਵੱਧਤਾ ਕਰਕੇ ਉਸਦੇ ਕਦਰਦਾਨ ਸਨਉਹ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਆਪਣੇ ਪਰਿਵਾਰਿਕ ਮੈਂਬਰ ਹੀ ਸਮਝਦੇ ਸਨਉਹ ਮੋਹਵੰਤੀ ਇਨਸਾਨ ਸਨ, ਜਿਹੜੇ ਮਾਨਵਤਾ ਨਾਲ ਮੋਹ ਕਰਦੇ ਸਨ

ਸਵਰਨ ਸਿੰਘ ਭੰਗੂ ਦਾ ਅਚਾਨਕ 4 ਜੂਨ 2026 ਨੂੰ ਇਸ ਸੰਸਾਰ ਤੋਂ ਚਲੇ ਜਾਣ ਦਾ ਦੁੱਖ ਅਤੇ ਦਰਦ ਦੇਸ਼ ਵਿਦੇਸ਼ ਦੇ ਹਜ਼ਾਰਾਂ ਨਹੀਂ, ਲੱਖਾਂ ਲੋਕਾਂ ਨੇ ਮਹਿਸੂਸ ਕੀਤਾ ਹੈਅਸਮਾਨ ਰੂਪੀ ਧਰਤੀ ’ਤੇ ਚਮਕਦੇ ਧਰੂ ਤਾਰੇ ਦੀ ਰੌਸ਼ਨੀ ਤੋਂ ਮਾਨਵਤਾ ਵਾਂਝੀ ਹੋ ਗਈ ਹੈਸਵਰਨ ਸਿੰਘ ਭੰਗੂ 68 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਏ ਹਨਉਸਦਾ ਅਜੇ ਪਹਿਲੀ ਜੂਨ ਨੂੰ ਹੀ ਜਨਮ ਦਿਨ ਸੀਸਵਰਨ ਸਿੰਘ ਭੰਗੂ ਸਾਰੀ ਉਮਰ ਜਿਸ ਮਾੜੀ ਪ੍ਰਸ਼ਾਸਨਿਕ ਪ੍ਰਣਾਲੀ ਵਿਰੁੱਧ ਲੜਦਾ ਰਿਹਾ, ਉਸਦੀ ਅਣਗਹਿਲੀ ਦੀ ਭੇਟ ਚੜ੍ਹ ਗਿਆਸਵਰਨ ਸਿੰਘ ਭੰਗੂ ਨੇ ਆਪਣੀ ਵਸੀਅਤ ਕੀਤੀ ਹੋਈ ਸੀ ਕਿ ਉਸਦਾ ਸਰੀਰ ਪੀ ਜੀ ਆਈ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਜੋ ਉਸਦਾ ਸਰੀਰ ਵੀ ਮਾਨਵਤਾ ਦੇ ਲੇਖੇ ਲੱਗ ਸਕੇ ਉਸਦੀ ਉਸਾਰੂ ਸੋਚ ਨੂੰ ਸਲਾਮ ਕਰਨੀ ਬਣਦੀ ਹੈਉਸਦੇ ਲੜਕੇ ਦੇ ਆਸਟਰੇਲੀਆ ਤੋਂ ਆਉਣ ਤੋਂ ਬਾਅਦ ਪੀ ਜੀ ਆਈ ਨੂੰ ਸਰੀਰ ਦਾਨ ਕਰ ਦਿੱਤਾ ਜਾਵੇਗਾ

ਸਵਰਨ ਸਿੰਘ ਭੰਗੂ ਦੀ ਪਤਨੀ ਗੁਰਪ੍ਰੀਤ ਕੌਰ ਭੰਗੂ ਪਹਿਲਾਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਭਾਅ ਜੀ ਨਾਲ ਨਾਟਕਾਂ ਵਿੱਚ ਅਦਾਕਾਰੀ ਕਰਦੇ ਸਨਗੁਰਪ੍ਰੀਤ ਕੌਰ ਭੰਗੂ ਅਧਿਆਪਕਾ ਸਨ, ਪ੍ਰੰਤੂ ਫਿਰ ਉਹ ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕਰਨ ਲੱਗ ਪਏਸਵਰਨ ਸਿੰਘ ਭੰਗੂ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਭੰਗੂ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਪੂਰੀ ਖੁੱਲ੍ਹਦਿਲੀ ਵਿਖਾਈ ਅਤੇ ਹਮੇਸ਼ਾ ਉਸਦੀ ਅਦਾਕਾਰੀ ਦੀ ਪ੍ਰੋੜ੍ਹਤਾ ਕੀਤੀਅੱਜ ਕੱਲ੍ਹ ਕੋਈ ਪੰਜਾਬੀ ਫਿਲਮ ਨਹੀਂ ਜਿਸ ਵਿੱਚ ਗੁਰਪ੍ਰੀਤ ਕੌਰ ਭੰਗੂ ਦੀ ਅਦਾਕਾਰੀ ਨਾ ਹੋਵੇਉਸਦਾ ਲੜਕਾ ਗਾਇਕ ਬਾਗੀ ਭੰਗੂ ਵੀ ਆਪਣੀ ਪਰਿਵਾਰਿਕ ਸੱਭਿਆਚਾਰਕ ਵਿਰਾਸਤ ਦਾ ਪਹਿਰੇਦਾਰ ਬਣ ਰਿਹਾ ਹੈਉਹ ਆਸਟਰੇਲੀਆ ਵਿੱਚ ਰਹਿੰਦਾ ਹੈਸਮੁੱਚਾ ਪੰਜਾਬੀ ਭਾਈਚਾਰਾ ਸਵਰਨ ਸਿੰਘ ਭੰਗੂ ਦੀ ਮੌਤ ਦੇ ਮਾਤਮ ਵਿੱਚ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer) Patiala, Punjab. India.
WhatsApp: (91 - 94178 - 13072

Email: (ujagarsingh48@yahoo.com)

More articles from this author