UjagarSingh7ਵਿਧਾਨਕਾਰਾਂ ਨੇ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ...
(21 ਮਾਰਚ 2018)

 

ਗਾਂਧੀਵਾਦੀ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਜਨ ਲੋਕਪਾਲ ਬਣਾਉਣ ਦੀ ਮੰਗ ਦੇ ਸੰਬੰਧ ਵਿਚ ਜੰਤਰ ਮੰਤਰ ਉੱਪਰ 5 ਅਪ੍ਰੈਲ 2011 ਨੂੰ ਭੁੱਖ ਹੜਤਾਲ ਕੀਤੀ ਸ਼ੁਰੂ ਸੀਉਹ ਹੜਤਾਲ ਕੇਂਦਰ ਸਰਕਾਰ ਵੱਲੋਂ ਅਸੂਲੀ ਤੌਰ ’ਤੇ ਮੰਗ ਮੰਨਣ ਤੋਂ ਬਾਅਦ 9 ਅਪ੍ਰੈਲ ਨੂੰ ਖ਼ਤਮ ਕਰ ਦਿੱਤੀ ਗਈ ਸੀਉਸ ਮੁਹਿੰਮ ਵਿਚ ਅਰਵਿੰਦ ਕੇਜਰੀਵਾਲ ਨੇ ਵੀ ਹੋਰ ਸਮਾਜ ਸੇਵਕਾਂ ਨਾਲ ਸ਼ਮੂਲੀਅਤ ਕੀਤੀ, ਜਿਸ ਤੋਂ ਬਾਅਦ ਉਹ ਉੱਭਰਕੇ ਸਾਹਮਣੇ ਆਇਆਸੀਅੰਨਾ ਹਜ਼ਾਰੇ ਸਿਆਸੀ ਪਾਰਟੀ ਬਣਾਉਣ ਦੇ ਵਿਰੁੱਧ ਸੀ ਪ੍ਰੰਤੂ ਅਰਵਿੰਦ ਕੇਜਰੀਵਾਲ ਨੇ ਇਹ ਪਾਰਟੀ ਆਪਣੇ ਹੀ ਗੁਰੂ ਅੰਨਾ ਹਜ਼ਾਰੇ ਨੂੰ ਮਾਤ ਦੇ ਕੇ ਉਸਦੇ ਵਿਰੋਧ ਦੇ ਬਾਵਜੂਦ 26 ਨਵੰਬਰ 2012 ਨੂੰ ਪਾਰਟੀ ਬਣਾਕੇ ਦੇਸ਼ ਦੀ ਸਿਆਸਤ ਵਿਚ ਤਰਥੱਲੀ ਮਚਾ ਦਿੱਤੀਆਮ ਆਦਮੀ ਪਾਰਟੀ ਭਾਰਤ ਦੀ ਸਿਆਸਤ ਵਿਚ ਤੂਫ਼ਾਨ ਦੀ ਤਰ੍ਹਾਂ ਆਈ ਸੀ ਤੇ ਉਸਨੇ ਸਥਾਪਤ ਪਾਰਟੀਆਂ ਨੂੰ ਹਲੂਣਕੇ ਰੱਖ ਦਿੱਤਾ ਸੀਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਸਨ, ਅਰਵਿੰਦ ਕੇਜਰੀਵਾਲ, ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ ਅਤੇ ਅਨੰਦ ਕੁਮਾਰਅਰਵਿੰਦ ਕੇਜਰੀਵਾਲ ਬੜੇ ਥੋੜ੍ਹੇ ਸਮੇਂ ਵਿਚ ਹੀ ਇੱਕ ਸਿਆਸੀ ਤਾਕਤ ਦੇ ਤੌਰ ’ਤੇ ਸਥਾਪਤ ਹੋ ਗਿਆ ਸੀਉਹੀ ਅਰਵਿੰਦ ਕੇਜਰੀਵਾਲ, ਉਸੇ ਆਮ ਆਦਮੀ ਪਾਰਟੀ ਦੇ ਖ਼ਾਤਮੇ ਦਾ ਕਾਰਨ ਬਣ ਰਿਹਾ ਹੈਉਹ ਆਪਣੇ ਸੁਭਾਅ ਮੁਤਾਬਿਕ ਜੋ ਕਹਿੰਦਾ ਹੈ, ਉਸ ਤੋਂ ਮੁੱਕਰਦਾ ਬਹੁਤ ਜਲਦੀ ਹੈਪਹਿਲਾਂ ਉਹ ਕਹਿੰਦਾ ਸੀ ਰਾਜਨੀਤਕ ਪਾਰਟੀ ਨਹੀਂ ਬਣਾਉਣੀ, ਫਿਰ ਬਣਾ ਲਈਉਹ ਹਮੇਸ਼ਾ ਅਜਿਹੇ ਕਦਮ ਚੁੱਕਦਾ ਹੈ, ਜਿਹੜੇ ਆਮ ਸਿਆਸਤਦਾਨਾਂ ਤੋਂ ਵੱਖਰੇ ਹੁੰਦੇ ਹਨ, ਇਸ ਕਰਕੇ ਹੀ ਲੋਕ ਉਸਦੇ ਨਾਲ ਖੜ੍ਹਦੇ ਰਹੇ ਹਨਉਸਦੇ ਵੱਖਰੇਪਣ ਨੇ ਹੀ ਉਸ ਨੂੰ ਸਥਾਪਤ ਕੀਤਾ ਤੇ ਉਹੀ ਵੱਖਰਾਪਣ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦੇ ਰਿਹਾ ਹੈ ਕਿਉਂਕਿ ਸਾਬਕਾ ਅਧਿਕਾਰੀ ਹੋਣ ਕਰਕੇ ਉਹ ਤਾਨਾਸ਼ਾਹੀ ਪ੍ਰਵਿਰਤੀ ਦਾ ਮਾਲਕ ਹੈਅਸਲ ਵਿਚ ਉਹ ਪਰਪੱਕ ਸਿਆਸਤਦਾਨ ਨਹੀਂ ਹੈ, ਹਮੇਸ਼ਾ ਸਿਆਸੀ ਬਚਗਾਨਾ ਹਰਕਤਾਂ ਕਰਦਾ ਹੈ, ਜਿਸ ਕਰਕੇ ਉਸਦੀਆਂ ਸਿਆਸੀ ਹਰਕਤਾਂ ਪਾਰਟੀ ਲਈ ਖ਼ਤਰੇ ਦੀ ਘੰਟੀ ਬਣ ਜਾਂਦੀਆਂ ਹਨਜਦੋਂ ਉਸਨੇ ਆਮ ਆਦਮੀ ਪਾਰਟੀ ਬਣਾਈ ਸੀ ਤਾਂ ਭਾਰਤ ਦੇ ਵੋਟਰ ਸਥਾਪਤ ਪਾਰਟੀਆਂ ਦੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਤੋਂ ਅੱਕੇ ਹੋਏ ਸਨਇਸ ਲਈ ਉਹ ਇਸ ਤੀਜੇ ਬਦਲ ਤੋਂ ਬਹੁਤ ਸਾਰੀਆਂ ਆਸਾਂ ਲਈ ਬੈਠੇ ਸਨਉਹ ਇਨ੍ਹਾਂ ਪਾਰਟੀਆਂ ਦੀ ਉੱਤਰ ਕਾਟੋ ਮੈਂ ਚੜ੍ਹਾਂ ਦੀ ਨੀਤੀ ਨੂੰ ਖ਼ਤਮ ਕਰਨ ਦੇ ਰੌਂਅ ਵਿਚ ਸਨਇਸ ਨਵੀਂ ਪਾਰਟੀ ਦੀ ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਨੂੰ ਸਥਾਪਤ ਹੋਣ ਲਈ ਲੋਕਾਂ ਦਾ ਸਾਥ ਅਤੇ ਜਿਹੜੀ ਆਰਥਿਕ ਮਦਦ ਦੀ ਲੋੜ ਸੀ, ਉਹ ਪਰਵਾਸੀ ਭਾਰਤੀਆਂ ਨੇ ਲੋੜ ਤੋਂ ਵੱਧ ਪੂਰੀ ਕਰਕੇ ਅਰਵਿੰਦ ਕੇਜਰੀਵਾਲ ਨੂੰ ਮਾਲੋ ਮਾਲ ਕਰ ਦਿੱਤਾਭਾਵੇਂ ਉਹ ਮਿਲੇ ਚੰਦੇ ਨੂੰ ਆਨ ਲਾਈਨ ਕਰਨ ਦੇ ਵਾਅਦੇ ’ਤੇ ਪੂਰਾ ਅਜੇ ਤੱਕ ਨਹੀਂ ਉੱਤਰਿਆ, ਫਿਰ ਵੀ ਲੋਕ ਉਸਦੇ ਮਗਰ ਅੰਨ੍ਹੇਵਾਹ ਹੋ ਤੁਰੇ ਸਨ ਕਿਉਂਕਿ ਲੋਕ ਸਥਾਪਤ ਪਾਰਟੀਆਂ ਦਾ ਬਦਲ ਚਾਹੁੰਦੇ ਸਨਹੋਇਆ ਇਹ ਕਿ ਹੌਲਾ ਭਾਂਡਾ ਜਲਦੀ ਹੀ ਉਛਲਣ ਲੱਗ ਪਿਆਸਿਆਸੀ ਤਾਕਤ ਦਾ ਨਸ਼ਾ ਅਰਵਿੰਦ ਕੇਜਰੀਵਾਲ ਦੇ ਸਿਰ ਚੜ੍ਹਕੇ ਬੋਲਣ ਲੱਗਾ ਅਤੇ ਆਪ ਹੁਦਰੀਆਂ ਕਰਨ ਲਈ ਉਤੇਜਤ ਕਰਦਾ ਰਿਹਾਉਹ ਸਿਆਸੀ ਘੁਮੰਡ ਦਾ ਸ਼ਿਕਾਰ ਹੋ ਕੇ ਵਲੰਟੀਅਰਾਂ ਦੀ ਮਰਜ਼ੀ ਅਨੁਸਾਰ ਚੱਲਣ ਦੇ ਦਾਅਵੇ ਕਰਨ ਵਾਲਾ, ਹਰ ਪਾਸੇ ਆਪਣੀ ਮਨਮਰਜ਼ੀ ਕਰਨ ਲੱਗ ਪਿਆ, ਜਿਵੇਂ ਬਾਕੀ ਸਿਆਸੀ ਪਾਰਟੀਆਂ ਕਰ ਰਹੀਆਂ ਸਨਉਹ ਵੀ ਆਮ ਆਦਮੀ ਪਾਰਟੀ ਦਾ ਡਿਕਟੇਟਰ ਬਣਕੇ ਉੱਭਰਿਆਜਿਹੜੇ ਸਿਆਸੀ ਸਾਥੀਆਂ ਨੇ ਇਸ ਪਾਰਟੀ ਨੂੰ ਆਪਣੇ ਪੈਰਾਂ ਉੱਪਰ ਖੜ੍ਹਨ ਵਿਚ ਕੇਜਰੀਵਾਲ ਦਾ ਸਾਥ ਦਿੱਤਾ ਸੀ, ਉਹ ਉਨ੍ਹਾਂ ਤੋਂ ਹੀ ਡਰਨ ਲੱਗ ਪਿਆਉਨ੍ਹਾਂ ਦਾ ਕੋਈ ਵੀ ਸੁਝਾਅ ਮੰਨਣ ਤੋਂ ਇਨਕਾਰੀ ਹੋ ਗਿਆਉਨ੍ਹਾਂ ਨੂੰ ਨੁਕਰੇ ਲਾਉਣ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆਯੋਗੇਂਦਰ ਯਾਦਵ, ਜਿਸ ਨੂੰ ਆਮ ਆਦਮੀ ਪਾਰਟੀ ਦਾ ਦਿਮਾਗ ਕਿਹਾ ਜਾਂਦਾ ਸੀ, ਪ੍ਰਸ਼ਾਂਤ ਭੂਸ਼ਣ ਜਿਸਨੇ ਪਾਰਟੀ ਬਣਾਉਣ ਲਈ ਸਭ ਤੋਂ ਪਹਿਲਾਂ 1 ਕਰੋੜ ਰੁਪਇਆ ਪਾਰਟੀ ਨੂੰ ਦਿੱਤਾ ਸੀ, ਪਾਰਟੀ ਦਾ ਲੋਕ ਪਾਲ ਐਡਮਿਰਲ ਐਲ ਰਾਮ ਦਾਸ, ਜਿਸ ਨੂੰ ਸ਼ਰਾਫ਼ਤ ਅਤੇ ਇਮਾਨਦਾਰੀ ਦਾ ਪ੍ਰਤੀਕ ਗਿਣਿਆ ਜਾਂਦਾ ਸੀ, ਅਨੰਦ ਕੁਮਾਰ ਅਤੇ ਅਜੀਤ ਝਾਅ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆਅਰਵਿੰਦ ਕੇਜਰੀਵਾਲ ਟਕਰਾਓ ਦੀ ਸਿਆਸਤ ਵਿੱਚੋਂ ਉੱਭਰਿਆ ਹੋਇਆ ਨੇਤਾ ਸੀ, ਜਿਸ ਕਰਕੇ ਦਿੱਲੀ ਵਿਚ ਉਸਦੀ ਦੋ ਵਾਰ ਸਰਕਾਰ ਬਣੀ

ਦੇਸ਼ ਵਿੱਚੋਂ ਇਕੱਲਾ ਪੰਜਾਬ ਰਾਜ ਹੀ ਹੈ, ਜਿਸਨੇ ਮੋਦੀ ਲਹਿਰ ਦੇ ਬਾਵਜੂਦ 4 ਲੋਕ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਾਏਉਹ ਉਨ੍ਹਾਂ ਚਾਰਾਂ ਨੂੰ ਵੀ ਆਪਣੇ ਨਾਲ ਨਹੀਂ ਰੱਖ ਸਕਿਆ4 ਲੋਕ ਸਭਾ ਮੈਂਬਰਾਂ ਵਿੱਚੋਂ ਦੋ ਪੜ੍ਹੇ ਲਿਖੇ ਵਿਦਵਾਨਾਂ ਡਾ. ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾਪੰਜਾਬ ਵਿਚ ਉਸਨੇ ਟਕਰਾਓ ਦੀ ਸਿਆਸਤ ਖੇਡੀਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿਰੁੱਧ ਧੂੰਆਂਧਾਰ ਭਾਸ਼ਣ ਦਿੱਤੇ ਉਨ੍ਹਾਂ ਲਈ ਅਜਿਹੀ ਸਖ਼ਤ ਸ਼ਬਦਾਵਲੀ ਵਰਤੀ, ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਉਸਦੀ ਸਰਕਾਰ ਬਣਾਉਣ ਦੀ ਠਾਣ ਲਈ ਪ੍ਰੰਤੂ ਆਪਣੀ ਹੈਂਕੜ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਸੁਪਨੇ ਵੇਖਦਿਆਂ ਹੀ ਮਾਮੂਲੀ ਇਲਜ਼ਾਮ ਲਾ ਕੇ ਪਾਰਟੀ ਵਿੱਚੋਂ ਬਾਹਰ ਕਰ ਦਿੱਤਾਪਾਰਟੀ ਦੋਫਾੜ ਹੋ ਗਈਪੰਜਾਬ ਦੇ ਲੋਕ ਫਿਰ ਵੀ ਆਮ ਆਦਮੀ ਪਾਰਟੀ ਲਈ ਲੱਟੂ ਸਨ ਪ੍ਰੰਤੁ ਗ਼ਲਤ ਟਿਕਟਾਂ ਦੀ ਵੰਡ ਨੇ ਵਲੰਟੀਅਰ ਨਰਾਜ਼ ਕੀਤੇ ਕਿਉਂਕਿ ਉਸਨੇ ਦੂਜੀਆਂ ਪਾਰਟੀਆਂ ਦੇ ਨਕਾਰੇ ਹੋਏ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਟਿਕਟਾਂ ਨਾਲ ਨਿਵਾਜਿਆਲੋਕ ਇਨਸਾਫ ਪਾਰਟੀ ਨੂੰ 4 ਸੀਟਾਂ ਲੁਧਿਆਣਾ ਦੀਆਂ ਅਤੇ ਇਕ ਸੰਗਰੂਰ ਜ਼ਿਲ੍ਹੇ ਦੀ ਦੇ ਕੇ ਵਾਲੰਟੀਅਰ ਨਰਾਜ਼ ਕਰ ਲਏਜਿਹੜੇ ਵਲੰਟੀਅਰ ਚਾਰ ਸਾਲਾਂ ਤੋਂ ਟਿਕਟਾਂ ਦੀ ਆਸ ਲਾਈ ਬੈਠੇ ਸਨ, ਨਿਰਾਸ਼ ਹੋ ਗਏਪੰਜਾਬ ਦੇ ਵੋਟਰਾਂ ਨੇ ਫਿਰ ਵੀ ਪਹਿਲੀ ਵਾਰ ਚੋਣ ਮੈਦਾਨ ਵਿਚ ਆਈ ਨਵੀਂ ਪਾਰਟੀ ਲਈ ਦੋ ਦਰਜਨ ਦੇ ਕਰੀਬ ਵਿਧਾਨਕਾਰ ਚੁਣਕੇ ਆਮ ਆਦਮੀ ਪਾਰਟੀ ਨੂੰ ਦਿੱਤੇਹਰਵਿੰਦਰ ਸਿੰਘ ਫੂਲਕਾ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆਉਹ ਅੱਧ ਵਿਚਕਾਰ ਅਹੁਦਾ ਛੱਡ ਗਿਆਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਲੀਡਰ ਚੁਣਿਆ ਗਿਆਚੋਣ ਚੰਗੀ ਹੈ ਪ੍ਰੰਤੂ ਪਾਰਟੀ ਦੇ ਨੇਤਾਵਾਂ ਦੀ ਕਸ਼ਮਕਸ਼ ਵਧਦੀ ਰਹੀਅੰਦਰਖ਼ਾਤੇ ਕੇਜਰੀਵਾਲ ਦੇ ਭਰੋਸੇਮੰਦ ਸੁਖਪਾਲ ਸਿੰਘ ਖਹਿਰੇ ਦਾ ਵਿਰੋਧ ਕਰਦੇ ਰਹੇ

ਅਖ਼ੀਰ 15 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੇ ਅਚਾਨਕ ਹੀ ਕਚਹਿਰੀ ਵਿਚ ਉਸਦੇ ਵਿਰੁੱਧ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਜ਼ਤ ਹੱਤਕ ਦੇ ਕੇਸ ਵਿਚ ਮੁਆਫੀ ਮੰਗ ਲਈ, ਜਿਸ ਤੋਂ ਬਾਅਦ ਤਾਂ ਆਮ ਆਦਮੀ ਪਾਰਟੀ ਦੇ ਹਰ ਨੇਤਾ ਅਤੇ ਵਰਕਰ ਵਿਚ ਤਰਥੱਲੀ ਮੱਚ ਗਈਗ਼ਲਤੀ ਕੇਜਰੀਵਾਲ ਦੀ, ਪ੍ਰੰਤੂ ਪੰਜਾਬ ਦੇ ਨੇਤਾ ਅਤੇ ਵਰਕਰ ਸ਼ਰਮਸ਼ਾਰ ਹੋਏਥੁੱਕ ਕੇ ਚੱਟਣਾ ਆਪਣੇ ਪੈਰ ਕੁਹਾੜੀ ਮਾਰਨ ਦੇ ਬਰਾਬਰ ਹੁੰਦਾ ਹੈਪਾਰਟੀ ਵਿਚ ਇਕ ਕਿਸਮ ਨਾਲ ਭੁਚਾਲ ਹੀ ਆ ਗਿਆਜਿਸ ਬਿਕਰਮ ਸਿੰਘ ਮਜੀਠੀਆ ਨੂੰ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾ ਕੇ ਨਸ਼ਿਆਂ ਦਾ ਸੌਦਾਗਰ ਤੱਕ ਕਿਹਾ, ਸਰਕਾਰ ਬਣਨ ਤੇ ਕਾਲਰ ਤੋਂ ਫੜਕੇ ਜੇਲ੍ਹ ਭੇਜਣ ਦੀ ਗੱਲ ਕੀਤੀ, ਉਸੇ ਤੋਂ ਮੁਆਫੀ ਮੰਗ ਲਈ ਤੇ ਤੁਰੰਤ ਬਿਕਰਮ ਸਿੰਘ ਮਜੀਠੀਆ ਨੇ ਵੀ ਕੇਸ ਵਾਪਸ ਲੈਣ ਦਾ ਬਿਆਨ ਦੇ ਦਿੱਤਾਇਸ ਤੋਂ ਕੋਈ ਅੰਦਰਖ਼ਾਤੇ ਹੋਏ ਸਮਝੌਤੇ ਦੀ ਕਨਸੋਅ ਆ ਰਹੀ ਹੈਸਿਆਸੀ ਲੋਕਾਂ ਨੂੰ ਤਾਂ ਕੋਈ ਵੀ ਲਫਜ਼ ਮੂੰਹ ਵਿੱਚੋਂ ਕੱਢਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ ਕਿ ਉਸਦੇ ਬੋਲਣ ਦਾ ਜਨਤਾ ਤੇ ਕੀ ਪ੍ਰਭਾਵ ਪਵੇਗਾਦੋਸ਼ ਕਿਸੇ ਸਬੂਤ ਉੱਪਰ ਲਾਉਣਾ ਚਾਹੀਦਾ ਸੀ ਪ੍ਰੰਤੂ ਚੋਣ ਜਿੱਤਣ ਲਈ ਦੋਸ਼ ਲਾ ਦਿੱਤੇ

ਆਮ ਆਦਮੀ ਪਾਰਟੀ ਦੇ ਕਨਵੀਨਰ ਭਗਵੰਤ ਮਾਨ ਅਤੇ ਕੋ-ਕਨਵੀਨਰ ਅਮਨ ਅਰੋੜਾ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ, ਜਿਨ੍ਹਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਇੱਕ ਵਿਸ਼ਵਾਸ਼ ਪਾਤਰ ਡਾ. ਬਲਬੀਰ ਸਿੰਘ ਪੰਜਾਬ ਇਕਾਈ ਦਾ ਸਹਿ ਕਨਵੀਨਰ ਬਣਾ ਦਿੱਤਾਵਿਧਾਨਕਾਰਾਂ ਨੇ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਉਨ੍ਹਾਂ ਇਹ ਪਾਰਟੀ ਨੂੰ ਭਰੋਸੇ ਵਿਚ ਲੈਣ ਤੋਂ ਬਿਨਾਂ ਫੈਸਲਾ ਕਰਕੇ ਚੰਗਾ ਨਹੀਂ ਕੀਤਾਇੱਥੋਂ ਤੱਕ ਕਿ ਵੱਖਰੀ ਪੰਜਾਬ ਦੀ ਇਕਾਈ ਬਣਾਉਣ ’ਤੇ ਵਿਚਾਰ ਵਟਾਂਦਰਾ ਕੀਤਾਅੱਧੇ ਵਿਧਾਨਕਾਰ ਵੱਖਰੀ ਪਾਰਟੀ ਬਣਾਉਣ ਦੇ ਹੱਕ ਵਿਚ ਹਨਵੇਖੋ ਊਠ ਕਿਸ ਕਰਵਟ ਬੈਠਦਾ ਹੈ

ਇਕ ਗੱਲ ਤਾਂ ਸਾਫ ਹੈ ਕਿ ਪਾਰਟੀ ਦੋਫਾੜ ਭਾਵੇਂ ਨਾ ਹੋਵੇ ਪ੍ਰੰਤੂ ਪਾਰਟੀ ਦਾ ਵਕਾਰ ਖ਼ਤਮ ਹੋਣ ਦੇ ਰਸਤੇ ਪੈ ਗਿਆ ਹੈਪਾਰਟੀ ਦੇ ਪੈਰ ਉੱਖੜ ਗਏ ਹਨਮੁੜ ਪੈਰਾਂ ਤੇ ਖੜ੍ਹੇ ਹੋਣਾ ਮੁਸ਼ਕਲ ਹੈਅਕਾਲੀ ਦਲ ਅਤੇ ਕਾਂਗਰਸ ਕੱਛਾਂ ਵਜਾ ਰਹੇ ਹਨ ਕਿ ਉਨ੍ਹਾਂ ਦੇ ਵੋਟ ਬੈਂਕ ਵਾਪਸ ਆ ਜਾਣਗੇਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਜੋ ਪੰਜਾਬ ਦੇ ਇਨਚਾਰਜ ਹਨ, ਉਹ ਕਹਿ ਰਹੇ ਹਨ ਕਿ ਜੇਕਰ ਮੁੱਖ ਮੰਤਰੀ ਕੇਸਾਂ ਵਿਚ ਜਾਂਦਾ ਰਹੇਗਾ ਤਾਂ ਲੋਕ ਭਲਾਈ ਦੇ ਕੰਮ ਨਹੀਂ ਹੋ ਸਕਣਗੇਕਿਉਂਕਿ ਅਜਿਹੇ 23 ਕੇਸ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਚਲ ਰਹੇ ਹਨਮੁੱਖ ਮੰਤਰੀ ਨੂੰ ਹਰ ਕੇਸ ਵਿਚ ਹਾਜ਼ਰ ਹੋਣਾ ਪੈਂਦਾ ਹੈ

ਮੁਆਫੀ ਮੰਗਣ ਨੂੰ ਸਿਆਸੀ ਦਾਅ ਪੇਚ ਵੀ ਕਿਹਾ ਜਾ ਰਿਹਾ ਹੈਸ਼ੋਸ਼ਲ ਮੀਡੀਆ ਉੱਪਰ ਵੀ 23 ਕੇਸਾਂ ਦਾ ਹਵਾਲਾ ਦੇ ਕੇ ਮੁਆਫੀ ਨੂੰ ਸਹੀ ਦਰਸਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੰਤੂ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀਪਾਰਟੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ, ਆਪਣੇ ਮਕਸਦ ਤੋਂ ਥਿੜਕ ਗਈ ਹੈਪੰਜਾਬ ਦੇ ਲੋਕਾਂ ਨਾਲ ਧੋਖਾ ਹੈ, ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗਾ ਹੈ

ਅਕਾਲੀ ਦਲ ਦੇ ਬਦਲ ਵਜੋਂ ਉੱਭਰੀ ਪਾਰਟੀ ਅਕਾਲੀ ਦਲ ਕਾਰਨ ਹੀ ਖ਼ਤਮ ਹੋ ਰਹੀ ਹੈਤੀਜਾ ਬਦਲ ਬਣਨ ਦਾ ਸਪਨਾ ਚਕਨਾਚੂਰ ਹੋ ਗਿਆ ਹੈਆਮ ਆਦਮੀ ਪਾਰਟੀ ਲਈ ਸਭ ਤੋਂ ਵਧੇਰੇ ਦਾਨ ਦੇਣ ਵਾਲੇ ਪਰਵਾਸੀ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨਸਿਆਸੀ ਤਾਕਤ ਦੇ ਭੁੱਖੇ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ, ਇਹ ਗੱਲ ਸੱਚ ਸਾਬਤ ਹੋ ਗਈ ਹੈਆਮ ਆਦਮੀ ਪਾਰਟੀ ਦੇ ਹਮਦਰਦ ਇਹ ਮਹਿਸੂਸ ਕਰ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਹੋਰ ਬੇਵਕੂਫ਼ ਨਹੀਂ ਬਣਾ ਸਕਦਾਲਗਦਾ ਤਾਂ ਇਉਂ ਹੈ ਕਿ ਆਮ ਆਦਮੀ ਪਾਰਟੀ ਦਾ ਮਸਲਾ ਹੱਲ ਹੋ ਜਾਵੇਗਾ ਪ੍ਰੰਤੂ ਪਾਰਟੀ ਦਾ ਜਿਹੜਾ ਨੁਕਸਾਨ ਹੋ ਗਿਆ ਹੈ, ਇਸਦੀ ਭਰਪਾਈ ਕਰਨੀ ਅਸੰਭਵ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਲੋਕਾਂ ਦੇ ਮਨਾਂ ਵਿਚ ਲੋਕ ਨਾਇਕ ਤੋਂ ਖਲਨਾਇਕ ਬਣ ਗਿਆ ਹੈਲੋਕਾਂ ਨੇ ਉਸ ਨੂੰ ਅਸਮਾਨ ਤੇ ਚੜ੍ਹਾਇਆ ਸੀ, ਹੁਣ ਲੋਕਾਂ ਨੇ ਹੀ ਪੌੜੀ ਖਿੱਚ ਲਈ ਹੈਅਰਵਿੰਦ ਕੇਜਰੀਵਾਲ ਘਬਰਾ ਗਿਆ ਲੱਗਦਾ ਹੈ, ਇਸ ਕਰਕੇ ਉਸਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕਾਂਗਰਸੀ ਨੇਤਾ ਕਪਿਲ ਸਿਬਲ ਅਤੇ ਉਸਦੇ ਲੜਕੇ ਅਮਿਤ ਸਿਬਲ ਤੋਂ ਵੀ ਮੁਆਫ਼ੀ ਮੰਗ ਲਈ ਹੈਮੁਆਫ਼ੀ ਮੰਗਣ ਲੱਗਿਆਂ ਵੀ ਕੇਜਰੀਵਾਲ ਨੇ ਪਰੰਪਰਾ ਤੋੜ ਦਿੱਤੀ ਹੈ ਕਿਉਂਕਿ ਆਮ ਤੌਰ ’ਤੇ ਮੁਆਫੀ ਗੋਲਮੋਲ ਸ਼ਬਦਾਂ ਵਿਚ ਮੰਗੀ ਜਾਂਦੀ ਹੈ ਪ੍ਰੰਤੂ ਅਰਵਿੰਦ ਕੇਜਰੀਵਾਲ ਨੇ ਤਾਂ ਕਮਾਲ ਹੀ ਕਰ ਦਿੱਤੀ, ਸਿੱਧਿਆਂ ਹੀ ਹੱਥ ਬੰਨ੍ਹ ਦਿੱਤੇਇਹ ਸਾਰਾ ਘਟਨਾਕਰਮ ਸਿਆਸੀ ਸੂਝ ਦੀ ਘਾਟ ਕਰਕੇ ਹੋਇਆ ਹੈਰੱਬ ਕੇਜਰੀਵਾਲ ਨੂੰ ਸਿਆਸੀ ਸੁਮੱਤ ਬਖ਼ਸ਼ੇ

*****

(1069)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author