UjagarSingh7ਆਦਿਲ ਹੁਸੈਨ ਸ਼ਾਹ ਦੀ ਕੁਰਬਾਨੀ ਨੇ ਦੋਹਾਂ ਸਮੁਦਾਵਾਂ ਦੇ ਅਨਿੱਖੜਵੇਂ ਸੰਬੰਧਾਂ ਦਾ ਪ੍ਰਗਟਾਵਾ ...KashmiriIndians1
(1 ਮਈ 2025)



KashmiriIndians1

 

ਜੰਮੂ ਕਸ਼ਮੀਰ ਵਿੱਚ ਪਹਿਲਗਾਮ ਦੀ ਬੈਸਰਾਨ ਘਾਟੀ ਵਿੱਚ 22 ਅਪਰੈਲ 2025 ਨੂੰ ਕਥਿਤ ਅੱਤਵਾਦੀਆਂ ਨੇ ਇੱਕ ਸਮੁਦਾਇ ਦੇ ਯਾਤਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜੇ ਸੈਲਾਨੀ ਕੁਦਰਤ ਦੀ ਗੋਦ ਦਾ ਅਨੰਦ ਮਾਣਨ ਲਈ ਗਏ ਸਨ, ਉਨ੍ਹਾਂ ਵਿੱਚੋਂ 28 ਸੈਲਾਨੀਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆਇਸ ਦਰਦਨਾਕ ਅਤੇ ਹਿਰਦੇਵੇਦਿਕ ਘਟਨਾ ਨਾਲ ਸਮੁੱਚੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈਹਰ ਭਾਰਤੀ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈਭਾਰਤ ਦੇ ਸਾਰੇ ਵਰਗਾਂ ਅਤੇ ਰਾਜਾਂ ਦੇ ਲੋਕ ਸਰਕਾਰ ਦੀ ਪਿੱਠ ’ਤੇ ਖੜ੍ਹ ਗਏ ਅਤੇ ਪਿੰਡ-ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਸ਼ੋਕ ਸਭਾਵਾਂ ਵਿੱਚ ਇਸ ਘਿਨਾਉਣੀ ਹਰਕਤ ਦੀ ਨਿੰਦਿਆ ਕੀਤੀ ਗਈ ਹੈ

ਪੰਜਾਬੀ ਦੀ ਇੱਕ ਕਹਾਵਤ ਹੈ ਕਿ ‘ਚੰਦਰਾ ਗੁਆਂਢ ਨਾ ਹੋਵੇ, ਲਾਈਲੱਗ ਨਾ ਹੋਵੇ ਘਰ ਵਾਲਾ।’ ਆਮ ਤੌਰ ’ਤੇ ਇਹ ਕਹਾਵਤ ਉਦੋਂ ਵਰਤੀ ਜਾਂਦੀ ਹੈ ਜਦੋਂ ਪਰਿਵਾਰਾਂ ਅਤੇ ਆਂਢੀਆਂ ਗੁਆਂਢੀਆਂ ਵਿੱਚ ਮਾੜੀਆਂ ਮੋਟੀਆਂ ਗੱਲਾਂ ’ਤੇ ਹੀ ਬਿਨਾਂ ਵਜਾਹ ਚੁੰਝ ਚਰਚਾ ਚਲਦੀ ਤੇ ਲੜਾਈ ਝਗੜਾ ਹੁੰਦਾ ਰਹੇਪ੍ਰੰਤੂ ਇਹ ਕਹਾਵਤ ਆਂਢ ਗੁਆਂਢ ਦੇ ਦੇਸ਼ਾਂ ਉੱਤੇ ਵੀ ਉੰਨੀ ਹੀ ਢੁਕਦੀ ਹੈ ਜਿੱਥੇ ਇਨਸਾਨ ਰਹਿੰਦਾ ਹੋਵੇ ਭਾਵੇਂ ਉਹ ਦੇਸ਼ ਹੀ ਕਿਉਂ ਨਾ ਹੋਵੇ, ਉੱਥੇ ਆਪਣੇ ਆਂਢੀਆਂ-ਗੁਆਂਢੀਆਂ ਨਾਲ ਉਨ੍ਹਾਂ ਨੂੰ ਆਪਸੀ ਪਿਆਰ ਸਤਕਾਰ ਅਤੇ ਮਿਲਵਰਤਨ ਨਾਲ ਰਹਿਣਾ ਚਾਹੀਦਾ ਹੈਸ਼ਾਂਤਮਈ ਵਾਤਾਵਰਣ ਤੋਂ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾਸ਼ਾਂਤੀ ਹੀ ਵਿਕਾਸ ਦਾ ਧੁਰਾ ਹੁੰਦੀ ਹੈਅਸ਼ਾਂਤੀ ਦੇ ਮਾਹੌਲ ਵਿੱਚ ਸੁੱਖਮਈ ਜੀਵਨ ਜੀਵਿਆ ਹੀ ਨਹੀਂ ਜਾ ਸਕਦਾ, ਕਿਉਂਕਿ ਜਦੋਂ ਹਰ ਵਕਤ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਸਮਾਂ ਬਰਬਾਦ ਕੀਤਾ ਜਾਵੇ, ਉਦੋਂ ਨਾ ਤਾਂ ਮਨ ਸ਼ਾਂਤ ਰਹਿੰਦਾ ਹੈ ਅਤੇ ਨਾ ਹੀ ਵਿਕਾਸ ਦੀਆਂ ਸਕੀਮਾਂ ਬਣਾਉਣ ਵਲ ਧਿਆਨ ਜਾਂਦਾ ਹੈਫਿਰ ਉਸ ਦੇਸ਼ ਦੇ ਲੋਕਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਹਰ ਵਕਤ ਊਰਜਾ ਫ਼ਜੂਲ ਦੇ ਕੰਮਾਂ ਵਿੱਚ ਅਜਾਈਂ ਗੁਆਈ ਜਾਂਦੀ ਹੈਜਿਵੇਂ ਪਾਕਿਸਤਾਨ ਵਿੱਚ ਹੋ ਰਿਹਾ ਹੈਹੈਰਾਨੀ ਇਸ ਗੱਲ ਦੀ ਹੈ ਕਿ ਇੱਕ ਪਾਸੇ ਪਾਕਿਸਤਾਨ ਆਪਣੇ ਆਪ ਨੂੰ ਪਰਜਾਤੰਤਰਿਕ ਦੇਸ਼ ਕਹਿੰਦਾ ਹੈ, ਪ੍ਰੰਤੂ ਦੂਜੇ ਪਾਸੇ ਫੌਜ ਦਾ ਬੋਲਬਾਲਾ ਹੈਸਿਆਸਤਦਾਨ ਇੰਨੇ ਕਮਜ਼ੋਰ ਕਿਉਂ ਹੋ ਗਏ ਹਨ? ਉਹ ਫੌਜ ਦੇ ਥੱਲੇ ਲੱਗੇ ਹੋਏ ਹਨ, ਉਨ੍ਹਾਂ ਨੂੰ ਨਾਲੇ ਇਹ ਵੀ ਪਤਾ ਹੈ ਕਿ ਫੌਜ ਕਾਬਲੇ ਇਤਬਾਰ ਨਹੀਂ ਹਰ ਸਿਆਸਤਦਾਨ ਦਾ ਅਖ਼ੀਰ ਫੌਜ ਹੱਥੋਂ ਸਿਆਸੀ ਕਤਲ ਹੁੰਦਾ ਹੈ

ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਜੋ ਕਿਸੇ ਸਮੇਂ ਸਾਡਾ ਆਪਣਾ ਹੀ ਅੰਗ ਹੁੰਦਾ ਸੀ, ਉਹ ਬਿਨਾਂ ਵਜਾਹ ਹੀ ਭਾਰਤ ਨਾਲ ਸਿੰਗ ਫਸਾਈ ਰੱਖਦਾ ਹੈਇੰਝ ਕਰਨ ਨਾਲ ਉਸਦਾ ਆਪਣਾ ਨੁਕਸਾਨ ਹੋ ਰਿਹਾ ਹੈਇੱਕ ਪਾਸੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਵਿੱਚ ਮੰਨਦੇ ਹਨ ਕਿ ਪਾਕਿਸਤਾਨ ਪਿਛਲੇ 30 ਸਾਲਾਂ ਤੋਂ ਅੱਤਵਾਦੀਆਂ ਦਾ ਸਮਰਥਨ ਅਤੇ ਸਿਖਲਾਈ ਦੇ ਰਿਹਾ ਹੈ, ਇੰਝ ਕਰਕੇ ਉਹ ਪੱਛਵੀਂ ਦੇਸ਼ਾਂ ਲਈ ਮਾੜਾ ਕੰਮ ਕਰ ਰਿਹਾ ਹੈ ਇਸ ਨੂੰ ਉਹ ਆਪਣੇ ਦੇਸ਼ ਦੀ ਗ਼ਲਤੀ ਮੰਨਦਾ ਹੈਮੰਤਰੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਇੰਨੀ ਮਾੜੀ ਹਾਲਤ ਨਾ ਹੁੰਦੀ ਜੇਕਰ ਪਾਕਿਸਤਾਨ ਅਜਿਹੀਆਂ ਹਰਕਤਾਂ ਨਾ ਕਰਦਾਦੂਜੇ ਪਾਸੇ ਪਾਕਿਸਤਾਨ ਅਜੇ ਵੀ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦਾਪਾਕਿਸਤਾਨ ਦੀ ਆਰਥਿਕ ਹਾਲਤ ਡਾਵਾਂਡੋਲ ਹੈ, ਆਰਥਿਕ ਦੀਵਾਲਾ ਨਿਕਲਣ ਦੇ ਨਜ਼ਦੀਕ ਪਹੁੰਚ ਚੁੱਕਾ ਹੈਹਰ ਵਕਤ ਦੂਜੇ ਦੇਸ਼ਾਂ ਅੱਗੇ ਹੱਥ ਅੱਡੀ ਰੱਖਦਾ ਹੈਦੂਜੇ ਦੇਸ਼ਾਂ ਤੋਂ ਸਹਾਇਤਾ ਲੈ ਕੇ ਗੁਜ਼ਾਰਾ ਕਰ ਰਿਹਾ ਹੈਉਹ ਦੇਸ਼ ਆਪਣਾ ਉਲੂ ਸਿੱਧਾ ਕਰ ਰਹੇ ਹਨ, ਆਪਣਾ ਸਾਮਾਨ ਵੇਚ ਰਹੇ ਹਨ ਪਾਕਿਸਤਾਨ ਨੂੰ ਸੋਚਣਾ ਹੋਵੇਗਾ ਧਰਮ ਦੇ ਨਾਮ ’ਤੇ ਦੇਸ਼ ਉਨ੍ਹਾਂ ਆਪ ਬਣਾਇਆ ਹੈਜਿਨਾਹ ਨੇ ਅੰਗਰੇਜ਼ਾਂ ਦੇ ਧੱਕੇ ਚੜ੍ਹਕੇ ਕਾਂਗਰਸ ਵਿੱਚੋਂ ਅਸਤੀਫਾ ਦੇ ਕੇ ਧਰਮ ’ਤੇ ਅਧਾਰਤ ਪਾਕਿਸਤਾਨ ਦੀ ਮੰਗ ਕੀਤੀ ਸੀਧਰਮ ’ਤੇ ਅਧਾਰਤ ਦੇਸ਼ ਬਣਾਇਆ ਸੀ, ਫਿਰ ਭਾਰਤ ਵਿੱਚੋਂ ਉਨ੍ਹਾਂ ਦੇ ਧਰਮ ਦੇ ਲੋਕ ਕਿਉਂ ਨਹੀਂ ਪਾਕਿਸਤਾਨ ਦੇਸ਼ ਵਿੱਚ ਗਏ? ਇਹ ਸੋਚਣ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਪਤਾ ਸੀ ਕਿ ਪਾਕਿਸਤਾਨ ਵਿੱਚ ਉਨ੍ਹਾਂ ਦਾ ਭਵਿੱਖ ਸੁਨਹਿਰਾ ਨਹੀਂ ਹੋਵੇਗਾਹੁਣ ਜਦੋਂ ਪਾਕਿਸਤਾਨ ਕਦੀ ਪੁਲਵਾਮਾ, ਪਹਿਲਗਾਮ ਤੇ ਕਦੀ ਕਿਸੇ ਹੋਰ ਥਾਂ ’ਤੇ ਇੱਕ ਸਮੁਦਾਇ ਦੇ ਲੋਕਾਂ ਦੇ ਕਤਲ ਕਰਦੇ ਹਨ ਤਾਂ ਉਨ੍ਹਾਂ ਇਹ ਨਹੀਂ ਸੋਚਿਆ ਕਿ ਉਨ੍ਹਾਂ ਦੀ ਸਮੁਦਾਇ ਦੇ ਲੋਕ ਭਾਰਤ ਵਿੱਚ ਰਹਿੰਦੇ ਹਨ, ਜੇਕਰ ਉਨ੍ਹਾਂ ਨਾਲ ਅਜਿਹੀ ਘਟਨਾ ਹੋਵੇ ਤਾਂ ਕੀ ਉਨ੍ਹਾਂ ਨੂੰ ਤਕਲੀਫ ਨਹੀਂ ਹੋਵੇਗੀਉਹ ਆਪਣੀ ਸਮੁਦਾਇ ਦੇ ਹਿਤਾਂ ਦਾ ਵੀ ਧਿਆਨ ਨਹੀਂ ਰੱਖਦੇਇਸ ਲਈ ਪਾਕਿਸਤਾਨ ਦੀ ਫੌਜ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈਅਜਿਹੀਆਂ ਘਟਨਾਵਾਂ ਦੋਹਾਂ ਸਮੁਦਾਵਾਂ ਦਾ ਜੀਣਾ ਦੁੱਭਰ ਕਰ ਰਹੀਆਂ ਹਨ

ਆਦਿਲ ਹੁਸੈਨ ਸ਼ਾਹ ਦੀ ਕੁਰਬਾਨੀ ਨੇ ਦੋਹਾਂ ਸਮੁਦਾਵਾਂ ਦੇ ਅਨਿੱਖੜਵੇਂ ਸੰਬੰਧਾਂ ਦਾ ਪ੍ਰਗਟਾਵਾ ਕੀਤਾ ਹੈਭਾਰਤ ਸਰਕਾਰ ਨੂੰ ਆਦਿਲ ਹੁਸੈਨ ਸ਼ਾਹ ਨੂੰ ਮਰਨ ਉਪਰੰਤ ਭਾਰਤ ਦਾ ਸਰਵੋਤਮ ਸਨਮਾਨ ਦੇਣਾ ਚਾਹੀਦਾ ਹੈ, ਜਿਹੜਾ ਹਿੰਦੂ ਮੁਸਲਮਾਨ ਏਕਤਾ ਦਾ ਪ੍ਰਤੀਕ ਬਣਿਆ ਹੈਪਾਕਿਸਤਾਨ ਦੀ ਇਸ ਘਿਨਾਉਣੀ ਹਰਕਤ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਦੇ ਰੋਜ਼ਗਾਰ ’ਤੇ ਵੀ ਗਹਿਰੀ ਸੱਟ ਮਾਰੀ ਹੈਹਜ਼ਾਰਾਂ ਸੈਲਾਨੀਆਂ ਨੇ ਆਪਣੇ ਫੈਸਲੇ ਬਦਲ ਲਏ ਹਨ

ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਜੰਮੂ ਕਸ਼ਮੀਰ ਵਿੱਚ ਵਸ ਰਹੇ ਇੱਕ ਫ਼ਿਰਕੇ ਦੇ ਲੋਕਾਂ ਨੇ ਸਿਆਣਪ ਵਿਖਾਈ ਹੈ, ਭਾਰਤ ਦੀ ਏਕਤਾ ਤੇ ਅਖੰਡਤਾ ਲਈ ਇੱਕੋ ਆਵਾਜ਼ ਵਿੱਚ ਪਹਿਲਗਾਮ ਕਤਲੇਆਮ ਦੀ ਘੋਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈਨਹੀਂ ਆਮ ਤੌਰ ’ਤੇ ਵਿਰੋਧੀ ਪਾਰਟੀਆਂ ਅਜਿਹੀਆਂ ਘਟਨਾਵਾਂ ’ਤੇ ਵੀ ਸਿਆਸਤ ਕਰਨ ਲੱਗ ਜਾਂਦੀਆਂ ਹਨਵਿਰੋਧੀ ਪਾਰਟੀਆਂ ਨੇ ਦੇਸ਼ ਦੀ ਰੱਖਿਆ ਲਈ ਇੱਕਮੁਠਤਾ ਦਾ ਸਬੂਤ ਦਿੱਤਾ ਹੈਭਾਰਤ ਦੇ ਹਰ ਫ਼ਿਰਕੇ ਦੇ ਲੋਕਾਂ ਨੇ ਸਰਕਾਰ ਨਾਲ ਹਰ ਕਿਸਮ ਦਾ ਸਾਥ ਦੇਣ ਦਾ ਐਲਾਨ ਕੀਤਾ ਹੈਪਾਕਿਸਤਾਨ ਦੀ ਫੌਜ ਨੇ ਇੱਕ ਫ਼ਿਰਕੇ ਦੇ ਲੋਕਾਂ ਦਾ ਕਤਲੇਆਮ ਕਰਕੇ ਭਾਰਤ ਵਿੱਚ ਦੰਗੇ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ, ਪ੍ਰੰਤੂ ਸੂਝਵਾਨ ਭਾਰਤੀਆਂ ਨੇ ਇੱਕਮੁੱਠਤਾ ਦਾ ਸਬੂਤ ਦੇ ਕੇ ਬਹਿਕਾਵੇ ਵਿੱਚ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈਇੰਡੋ ਪਾਕਿ ਜੰਗ ਵਿੱਚ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਸੀ, ਇਸ ਲਈ ਪਾਕਿਸਤਾਨ ਦੀ ਸਰਕਾਰ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਭਾਰਤ ਨੂੰ ਮਜਬੂਰ ਕਰਕੇ ਆਪਣਾ ਹੋਰ ਨੁਕਸਾਨ ਕਰਵਾ ਲਵੋ

ਸੰਸਾਰ ਜਾਣਦਾ ਹੈ ਕਿ ਪਾਕਿਸਤਾਨ ਖਾਹਮਖਾਹ ਪੰਗੇ ਲੈ ਰਿਹਾ ਹੈਪਾਕਿਸਤਾਨ ਦੀ ਫੌਜ ਇਵੇਂ ਅਜਿਹੀਆਂ ਹਰਕਤਾਂ ਕਰ ਰਹੀ ਹੈ, ਜਿਵੇਂ ਪੰਜਾਬੀ ਦੀ ਇੱਕ ਕਹਾਵਤ ਹੈ ‘ਚੱਕੀ ਹੋਈ ਪੰਚਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ’ ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ ਕਿ ਉਂਗਲ ਲਾਉਣ ਵਾਲੇ ਔਖੇ ਸਮੇਂ ਕਦੀ ਨਾਲ ਨਹੀਂ ਖੜ੍ਹਦੇ ਹੁੰਦੇ, ਸਗੋਂ ਦੂਰ ਖੜ੍ਹਕੇ ਤਮਾਸ਼ਾ ਦੇਖਦੇ ਰਹਿੰਦੇ ਹਨ

ਪਾਕਿਸਤਾਨ ਨੇ ਸਿੱਖਾਂ ਤੋਂ ਬਿਨਾਂ ਬਾਕੀ ਸਾਰੇ ਭਾਰਤੀਆਂ ਨੂੰ ਪਾਕਿਸਤਾਨ ਛੱਡਣ ਦੇ ਹੁਕਮ ਕਰਕੇ ਵੰਡੀਆਂ ਪਾ ਕੇ ਸਿੱਖਾਂ ਨੂੰ ਫੁਸਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਉਹ ਸਫ਼ਲ ਨਹੀਂ ਹੋਣਗੇਸਿੱਖ ਕੌਮ ਹਮੇਸ਼ਾ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਕਰਨ ਲਈ ਤਤਪਰ ਰਹਿੰਦੀ ਹੈਭਾਰਤ ਸਰਕਾਰ ਨੇ 1960 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖ਼ਾਨ ਨਾਲ ਵਿਸ਼ਵ ਬੈਂਕ ਦੀ ਵਿਚੋਲਗੀ ਰਾਹੀਂ ਕਰਾਚੀ ਵਿੱਚ ਬੈਠ ਕੇ ਸਿੰਧ ਜਲ ਸਮਝੌਤਾ ਕੀਤਾ ਸੀਇਸ ਸਮਝੌਤੇ ਨੂੰ ਅਮਲੀ ਰੂਪ ਦੇਣ ਲਈ 9 ਸਾਲ ਲੱਗੇ ਸਨਇਸ ਸਮਝੌਤੇ ਅਧੀਨ 6 ਦਰਿਆਵਾਂ ਸਿੰਧ, ਜੇਹਲਮ ਸਤਲੁਜ, ਰਾਵੀ, ਬਿਆਸ ਅਤੇ ਚਨਾਬ ਦਾ 80 ਫੀਸਦ ਪਾਣੀ ਪਾਕਿਸਤਾਨ ਅਤੇ ਸਿਰਫ 20 ਫ਼ੀਸਦੀ ਪਾਣੀ ਭਾਰਤ ਨੂੰ ਦਿੱਤਾ ਗਿਆ ਸੀਸਾਂਝੇ ਭਾਰਤ ਦੇ ਇਹ ਦਰਿਆ ਸਨ, ਤਿਬਤ ਤੋਂ ਸ਼ੁਰੂ ਹੋ ਕੇ ਭਾਰਤੀ ਇਲਾਕੇ ਵਿੱਚੋਂ ਹੁੰਦੇ ਹੋਏ ਪਾਕਿਸਤਾਨ ਵਿੱਚ ਜਾਂਦੇ ਹਨਇਸ ਲਈ ਭਾਰਤ ਰਿਪੇਰੀਅਨ ਦੇਸ ਹੋਣ ਕਰਕੇ ਹਿੱਸਾ ਜ਼ਿਆਦਾ ਹੋਣਾ ਚਾਹੀਦਾ ਸੀਭਾਰਤ ਨੇ ਫ਼ਰਾਖਦਿਲੀ ਨਾਲ ਪਾਕਿਸਤਾਨ ਨੂੰ ਵੱਧ ਪਾਣੀ ਦਿੱਤਾਸਤਲੁਜ, ਰਾਵੀ ਅਤੇ ਬਿਆਸ, ਜੋ ਭਾਰਤ ਦੇ ਹਿੱਸੇ ਆਏ, ਦਾ ਪਾਣੀ ਵੀ ਪਾਕਿਸਤਾਨ ਨੂੰ ਜਾਂਦਾ ਹੈਪਾਕਿਸਤਾਨ ਦਾ 90 ਫੀਸਦ ਖੇਤੀ ਅਧੀਨ ਰਕਬਾ ਇਸ ਪਾਣੀ ’ਤੇ ਨਿਰਭਰ ਕਰਦਾ ਹੈਪਾਕਿਸਤਾਨ ਦੇ ਦੋ ਵੱਡੇ ਪਣਬਿਜਲੀ ਪ੍ਰਾਜੈਕਟ ਤਰਬੇਲਾ ਅਤੇ ਮੰਗਲਾ ਵੀ ਸਿੰਧ ਦੇ ਇਸ ਪਾਣੀ ਨਾਲ ਚਲਦੇ ਹਨਪਾਕਿਸਤਾਨ ਦੀ ਬਚਦੀ ਆਰਥਿਕਤਾ ਵੀ ਤਬਾਹ ਹੋ ਜਾਵੇਗੀ ਖੁਰਾਕ ਅਤੇ ਬਿਜਲੀ ਦਾ ਸੰਕਟ ਖੜ੍ਹਾ ਹੋ ਜਾਵੇਗਾਬਿਜਲੀ ਤੋਂ ਬਿਨਾਂ ਹਨੇਰਾ ਪਸਰ ਜਾਵੇਗਾ ਅਤੇ ਅਸ਼ਾਂਤੀ ਫ਼ੈਲ ਜਾਵੇਗੀ

ਇਹ ਸਮਝੌਤਾ ਪਾਕਿਸਤਾਨ ਦੀ ਬੇਨਤੀ ’ਤੇ ਕੀਤਾ ਗਿਆ ਸੀਹੁਣ ਪਾਕਿਸਤਾਨ ਨੇ ਪਹਿਲਗਾਮ ਵਿੱਚ ਕਰੂਰਤਾ ਦਾ ਸਬੂਤ ਦਿੰਦਿਆਂ ਇੱਕ ਸਮੁਦਾਇ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਕੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਕਿ ਭਾਰਤ ਨੂੰ ਮਜਬੂਰ ਹੋ ਕੇ ਇਹ ਸਮਝੌਤਾ ਰੱਦ ਕਰਨਾ ਪਿਆਪਾਕਿਸਤਾਨ ਦੇ ਫੌਜ ਮੁਖੀ ਦੇ ਕਸ਼ਮੀਰ ਬਾਰੇ ਬਿਆਨ ਨੇ ਸਾਰਾ ਪੁਆੜਾ ਪਾਇਆ ਹੈਪਾਕਿਸਤਾਨ ਹਮੇਸ਼ਾ ਕਸ਼ਮੀਰ ਦਾ ਅਲਾਪ ਕਰੀ ਜਾਂਦਾ ਹੈਜਦੋਂ ਅੰਤਰਰਾਜੀ ਸਮਝੌਤੇ ਅਧੀਨ ਐੱਲ ਓ ਸੀ ਬਣ ਗਈ, ਕਸ਼ਮੀਰ ਦਾ ਕੁਝ ਹਿੱਸਾ ਪਾਕਿਸਤਾਨ ਨੂੰ ਅਤੇ ਬਾਕੀ ਭਾਰਤ ਨੂੰ ਮਿਲ ਗਿਆ, ਫਿਰ ਹੁਣ ਰੌਲਾ ਕਿਸ ਗੱਲ ਦਾ ਰਹਿ ਗਿਆ? ਜੇ ਪਾਕਿਸਤਾਨ ਅਜੇ ਵੀ ਨਾ ਬਾਜ਼ ਆਇਆ ਤਾਂ ਇਸਦੇ ਖਖ਼ਤਨਾਕ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈਭਾਰਤ ਦੀ ਸਰਕਾਰ ਅਤੇ ਭਾਰਤ ਦੇ ਲੋਕ ਪਾਕਿਸਤਾਨ ਦੀਆਂ ਆਪਹੁਦਰੀਆਂ ਹੋਰ ਬਰਦਾਸ਼ਤ ਨਹੀਂ ਕਰਨਗੇਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਚੁੱਪ ਕਰਕੇ ਸਿੱਧੇ ਰਸਤੇ ਆ ਜਾਵੋ ਨਹੀਂ ਤਾਂ ਨਤੀਜਾ ਭੁਗਤਣ ਲਈ ਤਿਆਰ ਰਹੋਭਾਰਤ ਦੇ ਲੋਕਾਂ ਵਿੱਚ ਇਸ ਹਿੰਸਕ ਘਟਨਾ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਰਹੇ ਹਨ ਕਿਉਂਕਿ ਇੰਨੀ ਮਹੱਤਵਪੂਰਨ ਸੈਰਗਾਹ ’ਤੇ ਸੁਰੱਖਿਆ ਬਲਾਂ ਅਤੇ ਫ਼ੌਜੀ ਅਮਲੇ ਦਾ ਗ਼ੈਰ ਹਾਜ਼ਰ ਹੋਣਾ ਹਜ਼ਮ ਨਹੀਂ ਹੋ ਰਿਹਾ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author