UjagarSingh7ਇੱਕ ਵਾਰ ਗੇਂਦ ਜਦੋਂ ਆਪ ਦੇ ਕੋਲ ਆ ਜਾਂਦੀ ਸੀ ਤਾਂ ਇਹ ਸਮਝਿਆ ਜਾਂਦਾ ਸੀ ...
(25 ਮਈ 2020)

 

ਹਾਕੀ ਦਾ ਧਰੂ ਤਾਰਾ ਯੁਗ ਪੁਰਸ਼ ਬਲਬੀਰ ਸਿੰਘ ਸੀਨੀਅਰ ਇਸ ਫਾਨੀ ਸੰਸਾਰ ਨੂੰ 95 ਸਾਲ ਦੀ ਉਮਰ ਵਿੱਚ ਮੋਹਾਲੀ ਵਿਖੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਅਲਵਿਦਾ ਕਹਿ ਗਿਆਉਹ ਲਗਭਗ ਇੱਕ ਮਹੀਨੇ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨਬਲਬੀਰ ਸਿੰਘ ਦੇ ਜਾਣ ਨਾਲ ਸੰਸਾਰ ਵਿੱਚ ਭਾਰਤ ਦਾ ਵਕਾਰ ਵਧਾਉਣ ਵਾਲਾ ਧਰੂ ਤਾਰਾ ਅਸਤ ਹੋ ਗਿਆ ਹੈਪੰਜਾਬ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਪੰਜਾਬ ਹਰ ਖੇਤਰ ਵਿੱਚ ਦੇਸ ਦੀ ਖੜਗਭੁਜਾ ਰਿਹਾ ਹੈਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤਕ ਪੰਜਾਬ ਨੇ ਮੋਹਰੀ ਦੀ ਭੂਮਿਕਾ ਨਿਭਾਈ ਹੈਖੇਡਾਂ ਖਾਸ ਤੌਰ ਉੱਤੇ ਹਾਕੀ ਦੇ ਖੇਤਰ ਵਿੱਚ ਪੰਜਾਬ ਨੇ ਅਨੇਕਾਂ ਅਜਿਹੇ ਖਿਡਾਰੀ ਪੈਦਾ ਕੀਤੇ ਹਨ, ਜਿਨ੍ਹਾਂ ਕਰਕੇ ਦੇਸ ਦਾ ਮਾਣ ਵਧਿਆ ਹੈਇਨ੍ਹਾਂ ਖਿਡਾਰੀਆਂ ਵਿੱਚੋਂ ਬਲਬੀਰ ਸਿੰਘ ਸੀਨੀਅਰ ਦਾ ਨਾਮ ਹਾਕੀ ਦੀ ਖੇਡ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈਸੰਸਾਰ ਦੇ ਹਾਕੀ ਦੇ ਇਤਿਹਾਸ ਵਿੱਚ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅਤੇ ਧਿਆਨ ਚੰਦ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਦੋਹਾਂ ਦੀ ਖੇਡ ਦੀ ਧਾਂਕ ਸੰਸਾਰ ਵਿੱਚ ਪਈ ਹੋਈ ਹੈਭਾਰਤ ਨੂੰ ਸੋਨ ਤਮਗੇ ਦਿਵਾਉਣ ਅਤੇ ਭਾਰਤੀ ਝੰਡਾ ਸੰਸਾਰ ਦੀਆਂ ਖੇਡਾਂ ਵਿੱਚ ਲਹਿਰਾਉਣ ਦਾ ਮਾਣ ਦੋਹਾਂ ਖਿਡਾਰੀਆਂ ਨੇ ਬਖ਼ਸ਼ਿਆ ਹੈਬਲਬੀਰ ਸਿੰਘ ਨੇ ਉਲੰਪਿਕ ਖੇਡਾਂ ਦੇ ਫਾਈਨਲ ਮੈਚਾਂ ਵਿੱਚ ਸਭ ਤੋਂ ਵੱਧ ਗੋਲ ਕਰਕੇ ਨਵੇਂ ਰਿਕਾਰਡ ਸਥਾਪਤ ਕੀਤੇ ਸਨ, ਜਿਹੜੇ ਅਜੇ ਤਕ ਵੀ ਬਰਕਰਾਰ ਹਨਇਸ ਕਰਕੇ ਹੀ ਉਸ ਨੂੰ ਗੋਲ ਕਿੰਗ ਅਤੇ ਹਾਕੀ ਦਾ ਯੁਗ ਪੁਰਸ਼ ਕਿਹਾ ਜਾਂਦਾ ਹੈ ਉਸ ਨੂੰ ਉਲੰਪਿਕ ਰਤਨ ਵੀ ਕਿਹਾ ਜਾਂਦਾ ਹੈ

ਲੰਡਨ ਵਿੱਚ 2012 ਵਿੱਚ ਜਿਹੜੀਆਂ ਉਲੰਪਿਕ ਖੇਡਾਂ ਹੋਈਆਂ ਸਨ, ਉਦੋਂ ਉਲੰਪਿਕ ਖੇਡਾਂ ਦੇ ਸਫਰ ਵਿੱਚੋਂ ਜਿਹੜੇ ‘16 ਆਈਕੌਨਿਕ ਉਲੰਪੀਅਨ’ ਚੁਣੇ ਗਏ ਸਨ, ਉਨ੍ਹਾਂ ਵਿੱਚ ਹਿੰਦ ਮਹਾਂਦੀਪ ਵਿੱਚੋਂ ਇਕੱਲਾ ਬਲਬੀਰ ਸਿੰਘ ਹੀ ਚੁਣਿਆ ਗਿਆ ਸੀਉਲੰਪਿਕ ਖੇਡਾਂ ਵਿੱਚ 3 ਗੋਲਡ ਮੈਡਲ, ਏਸ਼ੀਆਈ ਖੇਡਾਂ ਵਿੱਚੋਂ ਇੱਕ ਗੋਲਡ ਮੈਡਲ ਅਤੇ ਭਾਰਤੀ ਹਾਕੀ ਦੀਆਂ ਟੀਮਾਂ ਦਾ ਕੋਚ ਮੈਨੇਜਰ ਬਣਕੇ ਭਾਰਤ ਨੂੰ 7 ਤਮਗ਼ੇ ਜਿਤਾਉਣ ਦਾ ਮਾਣ ਬਲਬੀਰ ਸਿੰਘ ਨੂੰ ਹੀ ਜਾਂਦਾ ਹੈਉਹ ਨਿਮਰਤਾ ਅਤੇ ਸਾਦਗੀ ਦਾ ਪ੍ਰਤੀਕ ਸੀ, ਜਿਸਨੇ ਕਦੀ ਵੀ ਆਪਣੀ ਕਾਬਲੀਅਤ ਦਾ ਘੁਮੰਡ ਨਹੀਂ ਕੀਤਾ ਸਗੋਂ ਜ਼ਮੀਨ ਨਾਲ ਜੁੜਿਆ ਰਿਹਾ ਹੈਆਮ ਤੌਰ ਉੱਤੇ ਹਰ ਖਿਡਾਰੀ ਇਨ੍ਹਾਂ ਮਿਲੇ ਮਾਨ ਸਨਮਾਨਾ ਨੂੰ ਆਪਣੇ ਘਰਾਂ ਵਿੱਚ ਸਜਾਕੇ ਰੱਖਦਾ ਹੈ ਅਤੇ ਮੈਡਲ ਸ਼ੁਭ ਅਵਸਰਾਂ ਤੇ ਗੱਲਾਂ ਵਿੱਚ ਪਾ ਕੇ ਰੱਖਦੇ ਹਨਬਲਬੀਰ ਸਿੰਘ ਨੂੰ ਜਿੰਨੇ ਮੈਡਲ ਅਤੇ ਮਾਣ ਸਨਮਾਨ ਜਿਹੜੇ ਮਿਲੇ ਸਨ, ਉਹ ਸਾਰੇ ਹੀ ਸਪੋਰਟਸ ਅਥਾਰਿਟੀ ਆਫ ਇੰਡੀਆ ਨੂੰ ਦੇ ਦਿੱਤੇ ਸਨ ਤਾਂ ਜੋ ਉੱਭਰਦੇ ਖਿਡਾਰੀ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਰਹਿਣਹੈਰਾਨੀ ਅਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਸਪੋਰਟਸ ਅਥਾਰਟੀ ਨੇ ਉਹ ਅਨਮੋਲ ਨਿਸ਼ਾਨੀਆਂ ਗੁਆ ਹੀ ਦਿੱਤੀਆਂਇਨ੍ਹਾਂ ਜੇਤੂ ਨਿਸ਼ਾਨੀਆਂ ਨੇ ਖੇਡ ਅਜਾਇਬ ਘਰ ਦੀ ਸ਼ਾਨ ਵਧਾਉਂਦਿਆਂ ਉੱਭਰਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨਾ ਸੀ ਬਲਬੀਰ ਸਿੰਘ ਦੀ ਸਾਦਗੀ ਵੇਖਣ ਵਾਲੀ ਸੀ ਕਿ ਉਨ੍ਹਾਂ ਸਪੋਰਟਸ ਅਥਾਰਟੀ ਨਾਲ ਬਹੁਤਾ ਗਿਲਾ ਵੀ ਨਹੀਂ ਕੀਤਾਉਹ ਆਪਣੀਆਂ ਪ੍ਰਾਪਤੀਆਂ ਨੂੰ ਭਾਰਤ ਦੀਆਂ ਪ੍ਰਾਪਤੀਆਂ ਸਮਝਦਾ ਸੀ ਕਿਉਂਕਿ ਉਹ ਇੱਕ ਸੱਚਾ ਸੁੱਚਾ ਦੇਸ਼ ਭਗਤ ਸੀ ਇਸੇ ਤਰ੍ਹਾਂ 1962 ਦੀ ਭਾਰਤ ਚੀਨ ਲੜਾਈ ਸਮੇਂ 3 ਉਲੰਪਿਕ ਸੋਨੇ ਦੇ ਤਮਗ਼ੇ ਪ੍ਰਧਾਨ ਮੰਤਰੀ ਰੀਲੀਫ ਫੰਡ ਲਈ ਦੇ ਦਿੱਤੇ ਸਨ

1952 ਵਿੱਚ ਹੈਲਸਿੰਕੀ ਵਿਖੇ ਹੋਈਆਂ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿੱਚ ਹਾਲੈਂਡ ਵਿਰੁੱਧ ਬਲਬੀਰ ਸਿੰਘ ਨੇ 5 ਗੋਲ ਕੀਤੇ ਅਤੇ ਭਾਰਤ ਨੇ 6-1 ਨਾਲ ਮੈਚ ਜਿੱਤਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾਉਨ੍ਹਾਂ ਵੱਲੋਂ ਸਥਾਪਤ ਕੀਤਾ ਗਿਆ ਰਿਕਾਰਡ ਅਜੇ ਤਕ ਬਰਕਰਾਰ ਹੈਇਸੇ ਤਰ੍ਹਾਂ 1948 ਵਿੱਚ ਹੋਈਆਂ ਉਲੰਪਿਕਸ ਵਿੱਚ ਅਰਜਨਟਾਈਨਾ ਵਿਰੁੱਧ ਭਾਰਤ ਨੇ 9 ਗੋਲ ਕੀਤੇ ਇਨ੍ਹਾਂ ਵਿੱਚੋਂ 6 ਅਤੇ ਇੰਗਲੈਂਡ ਵਿਰੁੱਧ 4 ਵਿੱਚੋਂ 2 ਗੋਲ ਬਲਬੀਰ ਸਿੰਘ ਨੇ ਕੀਤੇਹੈਲਸਿੰਕੀ ਵਿੱਚ ਭਾਰਤ ਨੇ ਸਾਰੇ ਮੈਚਾਂ ਵਿੱਚ 13 ਗੋਲ ਕੀਤੇ, ਇਨ੍ਹਾਂ ਵਿੱਚੋਂ 9 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇਆਪ ਹਮੇਸ਼ਾ ਸੈਂਟਰ ਫਾਰਵਰਡ ਦੇ ਤੌਰ ਉੱਤੇ ਖੇਡਦੇ ਸਨ ਇੱਕ ਵਾਰ ਗੇਂਦ ਜਦੋਂ ਆਪ ਦੇ ਕੋਲ ਆ ਜਾਂਦੀ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਉਹ ਹਰ ਹਾਲਤ ਵਿੱਚ ਗੋਲ ਕਰਕੇ ਹੀ ਗੇਂਦ ਨੂੰ ਛੱਡੇਗਾਭੰਬੀਰੀ ਦੀ ਤਰ੍ਹਾਂ ਗੇਂਦ ਨੂੰ ਲੈ ਕੇ ਉਹ ਗੋਲ ਵਿੱਚ ਪਹੁੰਚ ਜਾਂਦਾ ਸੀ ਉਨ੍ਹਾਂ 1956 ਵਿੱਚ ਮੈਲਬੌਰਨ ਵਿੱਚ ਹੋਈਆਂ ਉਲੰਪਿਕਸ ਖੇਡਾਂ ਵਿੱਚ ਅਫਗਾਨਿਸਤਾਨ ਵਿਰੁੱਧ 5 ਗੋਲ ਕੀਤੇ

ਬਲਬੀਰ ਸਿੰਘ ਪੰਜਾਬ ਸਰਕਾਰ ਦੇ ਸਪੋਰਟਸ ਵਿਭਾਗ ਦਾ ਡਾਇਰੈਕਟਰ ਵੀ ਰਿਹਾਉਸਨੇ 2 ਪੁਸਤਕਾਂ ਗੋਲਡਨ ਹੈਟ ਟ੍ਰਿਕ ਅਤੇ ਗੋਲਡਨ ਯਾਰਡ ਸਟਿੱਕ ਵੀ ਲਿਖੀਆਂ2006 ਵਿੱਚ ਆਪ ਨੂੰ ਬੈਸਟ ਸਿੱਖ ਪਲੇਅਰ ਲਈ ਚੁਣਿਆ ਗਿਆਇਸੇ ਤਰ੍ਹਾਂ 2015 ਵਿੱਚ ਆਪ ਨੂੰ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆਆਪ 1952 ਵਿੱਚ ਹੈਲਸਿੰਕੀ ਉਲੰਪਿਕਸ ਵਿੱਚ ਭਾਰਤੀ ਟੀਮ ਦੇ ਉਪ ਕਪਤਾਨ ਵਜੋਂ ਸ਼ਾਮਲ ਹੋਏ ਸਨ1956 ਦੀਆਂ ਮੈਲਬੌਰਨ ਵਿਖੇ ਹੋਈਆਂ ਉਲੰਪਿਕਸ ਵਿੱਚ ਭਾਰਤੀ ਟੀਮ ਦੇ ਕੈਪਟਨ ਸਨਆਪ 1971 ਵਿੱਚ ਭਾਰਤੀ ਟੀਮ ਦੇ ਮੈਨੇਜਰ ਅਤੇ 1975 ਵਿੱਚ ਮੁੱਖ ਕੋਚ ਸਨ

ਸਰਕਾਰੀ ਰਿਕਾਰਡ ਅਨੁਸਾਰ ਬਲਬੀਰ ਸਿੰਘ ਦਾ ਜਨਮ 10 ਅਕਤੂਬਰ 1924 ਨੂੰ ਉਸਦੇ ਨਾਨਕੇ ਪਿੰਡ ਹਰੀਪੁਰ ਖਾਲਸਾ ਵਿੱਚ ਪਿਤਾ ਦਲੀਪ ਸਿੰਘ ਅਤੇ ਮਾਤਾ ਕਰਮ ਕੌਰ ਦੀ ਕੁਖੋਂ ਹੋਇਆਖੇਡਾਂ ਦੇ ਖੇਤਰ ਦੇ ਮਾਹਿਰ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਬਲਬੀਰ ਸਿੰਘ ਦੀ ਲਿਖੀ ਜੀਵਨੀ ‘ਗੋਲਡਨ ਗੋਲ’ ਵਿੱਚ ਜਨਮ ਤਾਰੀਖ 31 ਦਸੰਬਰ 1923 ਲਿਖੀ ਗਈ ਹੈਉਸਦਾ ਜੱਦੀ ਪਿੰਡ ਜਲੰਧਰ ਜ਼ਿਲ੍ਹੇ ਵਿੱਚ ਪੁਆਦੜਾ ਹੈਉਸਦੇ ਨਾਨਕੇ ਅਤੇ ਦਾਦਕੇ, ਦੋਵੇਂ ਪਿੰਡ ਫਿਲੌਰ ਤਹਿਸੀਲ ਜ਼ਿਲ੍ਹਾ ਜਲੰਧਰ ਵਿੱਚ ਪੈਂਦੇ ਹਨਉਸਦਾ ਪਿਤਾ ਦਲੀਪ ਸਿੰਘ ਸੁਤੰਤਰਤਾ ਸੰਗਰਾਮੀਆਂ ਸੀ ਅਤੇ ਦੁਸਾਂਝ ਗੋਤ ਦਾ ਸੀ ਪ੍ਰੰਤੂ ਬਲਬੀਰ ਸਿੰਘ ਨੇ ਆਪਣੇ ਨਾਮ ਨਾਲ ਦੁਸਾਂਝ ਕਦੀ ਵੀ ਨਹੀਂ ਲਿਖਿਆਉਸਦੇ ਨਾਨਕੇ ਧਨੋਆ ਜੱਟ ਸਿੱਖ ਪਰਿਵਾਰ ਨਾਲ ਸੰਬੰਧਤ ਸਨਉਨ੍ਹਾਂ ਦੀ ਸ਼ਾਦੀ ਸ਼੍ਰੀਮਤੀ ਸ਼ੁਸ਼ੀਲ ਕੌਰ ਨਾਲ 1946 ਵਿੱਚ ਹੋਈ ਸੀ, ਜਿਸਦੀ ਕੁੱਖੋਂ 3 ਸਪੁੱਤਰ ਕੰਵਲਬੀਰ ਸਿੰਘ, ਕਰਨਬੀਰ ਸਿੰਘ, ਗੁਰਬੀਰ ਸਿੰਘ ਅਤੇ ਇੱਕ ਧੀ ਸ਼ੁਸ਼ਬੀਰ ਕੌਰ ਨੇ ਜਨਮ ਲਿਆਆਪਦੀਆਂ ਤਿੰਨੋ ਨੂੰਹਾਂ ਕਰਮਵਾਰ ਚੀਨ, ਸਿੰਘਾਪੁਰ ਅਤੇ ਯੂਕਰੇਨ ਤੋਂ ਹਨਬਲਬੀਰ ਸਿੰਘ ਦੀ ਪਤਨੀ ਸ਼ੁਸ਼ੀਲ ਕੌਰ ਦਾ ਪਰਿਵਾਰ ਲਾਹੌਰ ਦੇ ਮਾਡਲ ਟਾਉੂਨ ਇਲਾਕੇ ਦਾ ਰਹਿਣ ਵਾਲਾ ਸੀਬਲਬੀਰ ਸਿੰਘ ਦੀ ਪਤਨੀ 1983 ਵਿੱਚ ਸਵਰਗ ਸਿਧਾਰ ਗਏ ਸਨ

ਸਕੂਲ ਵਿੱਚ ਪੜ੍ਹਦਿਆਂ ਹੀ ਬਲਬੀਰ ਸਿੰਘ ਨੂੰ ਹਾਕੀ ਖੇਡਣ ਦਾ ਸ਼ੌਕ ਪੈਦਾ ਹੋ ਗਿਆ ਸੀਆਪ ਸਿੱਖ ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਦੇ ਸਨ ਤਾਂ ਹਾਕੀ ਦੇ ਕੋਚ ਹਰਬੇਲ ਸਿੰਘ ਨੇ ਆਪ ਨੂੰ ਹਾਕੀ ਖੇਡਦਿਆਂ ਵੇਖਿਆ ਤਾਂ ਉਨ੍ਹਾਂ ਨੂੰ ਬਲਬੀਰ ਸਿੰਘ ਵਿਚਲੀ ਪ੍ਰਤਿਭਾ ਨੇ ਕਾਇਲ ਕਰ ਦਿੱਤਾਉਹ ਅੰਮ੍ਰਿਤਸਰ ਵਿਖੇ ਹਾਕੀ ਕੋਚ ਸਨਹਰਬੇਲ ਸਿੰਘ ਨੇ ਬਲਬੀਰ ਸਿੰਘ ਨੂੰ 1942 ਵਿੱਚ ਸਿੱਖ ਨੈਸ਼ਨਲ ਕਾਲਜ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਤਬਦੀਲ ਕਰਵਾ ਲਿਆ ਅਤੇ ਆਪ ਕੋਚਿੰਗ ਦੇ ਕੇ ਤਿਆਰ ਕੀਤਾਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਦੀ ਟੀਮ ਦਾ ਕੈਪਟਨ ਬਣਾਇਆ ਗਿਆ ਅਤੇ ਆਪਦੀ ਟੀਮ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਹਾਕੀ ਮੈਚ ਲਗਾਤਾਰ 1943, 44 ਅਤੇ 45 ਜਿੱਤਿਆ

ਫਿਰ ਆਪ ਲੁਧਿਆਣਾ ਆ ਕੇ ਵਸ ਗਏਆਪਨੇ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਲਈ ਅਤੇ 1941 ਤੋਂ 1961 ਤਕ ਪੰਜਾਬ ਪੁਲਿਸ ਦੀ ਹਾਕੀ ਟੀਮ ਦੇ ਕੈਪਟਨ ਰਹੇ ਆਪ ਨੂੰ ਸਪੋਰਟਸ ਦੇ ਕੋਟੇ ਵਿੱਚੋਂ 1957 ਵਿੱਚ ਪਦਮ ਸ਼੍ਰੀ ਦਾ ਖਿਤਾਬ ਦਿੱਤਾ ਗਿਆਬਲਬੀਰ ਸਿੰਘ ਨੂੰ ਭਾਰਤ ਰਤਨ ਦਾ ਖਿਤਾਬ ਦੇਣਾ ਚਾਹੀਦਾ ਸੀ ਪ੍ਰੰਤੂ ਭਾਰਤ ਸਰਕਾਰ ਨੇ ਉਸ ਦੀਆਂ ਪ੍ਰਾਪਤੀਆਂ ਨੂੰ ਅਣਡਿੱਠ ਕੀਤਾ ਹੈ ਕਿਉਂਕਿ ਕੁਝ ਹੋਰ ਅਜਿਹੇ ਖਿਡਾਰੀਆਂ ਨੂੰ ਭਾਰਤ ਰਤਨ ਦਿੱਤਾ ਗਿਆ ਹੈ, ਜਿਨ੍ਹਾਂ ਦੀ ਯੋਗਤਾ ਅਤੇ ਕਾਰਗੁਜ਼ਾਰੀ ਬਲਬੀਰ ਸਿੰਘ ਤੋਂ ਬਹੁਤ ਘੱਟ ਸੀ ਪੰਜਾਬ ਸਰਕਾਰ ਨੇ 2014 ਵਿੱਚ ਬਲਬੀਰ ਸਿੰਘ ਨੂੰ ਭਾਰਤ ਰਤਨ ਦੇਣ ਦੀ ਸਿਫਾਰਸ਼ ਕੀਤੀ ਸੀ ਪ੍ਰੰਤੂ ਕੇਂਦਰ ਸਰਕਾਰ ਦੇ ਕੰਨਾ ’ਤੇ ਜੂੰ ਨਹੀਂ ਸਰਕੀਬਲਬੀਰ ਸਿੰਘ ਉੱਭਰਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਰਹੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2154) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author