UjagarSingh7ਜੇਕਰ ਸਰਕਾਰ ਨੇ ਆਪ ਹੁਦਰੀਆਂ ਕਰਨੀਆਂ ਨਾ ਛੱਡੀਆਂ ਤਾਂ ਲੋਕਾਂ ਵਿੱਚ ...
(3 ਫਰਵਰੀ 2021)
(ਸ਼ਬਦ: 1460)


DeepSidhuBJPA2ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ
, ਜਿਨ੍ਹਾਂ ਨੂੰ ਪੰਜਾਬ ਦੀ ਨਹੀਂ ਸਗੋਂ “ਹਿੰਦ ਦੀ ਚਾਦਰਕਿਹਾ ਜਾਂਦਾ ਹੈ, ਜੇਕਰ ਉਹ ਦਿੱਲੀ ਵਿੱਚ ਆ ਕੇ ਕੁਰਬਾਨੀ ਨਾ ਦਿੰਦੇ ਤਾਂ ਹਿੰਦੂ ਧਰਮ ਦੀ ਹੋਂਦ ਖ਼ਤਮ ਹੋ ਜਾਣੀ ਸੀਭਗਵਾਂ ਸਰਕਾਰ ਪੰਜਾਬੀਆਂ ਅਤੇ ਖਾਸ ਤੌਰ ’ਤੇ ਸਿੱਖਾਂ ਉੱਤੇ ਜ਼ਾਲਮਾਨਾ ਹਮਲੇ ਕਰਨ ਲੱਗੀ ਆਪਣੇ ਇਤਿਹਾਸ ਨੂੰ ਹੀ ਭੁੱਲ ਗਈਜਦੋਂ ਧਾੜਵੀ ਤੁਹਾਡੀਆਂ ਬਹੂ ਬੇਟੀਆਂ ਨੂੰ ਚੁੱਕ ਕੇ ਲਿਜਾ ਰਹੇ ਸੀ ਤਾਂ ਉਨ੍ਹਾਂ ਨੂੰ ਧਾੜਵੀਆਂ ਤੋਂ ਛੁਡਵਾਉਣ ਦਾ ਇਹ ਇਵਜ਼ਾਨਾ ਦੇ ਰਹੇ ਹੋ? ਬਿਜਲੀ, ਪਾਣੀ, ਇੰਟਰਨੈੱਟ ਬੰਦ ਕਰਕੇ ਅਤੇ ਸੜਕਾਂ ਪੁਟਕੇ ਵਿਚਕਾਰ ਲੋਹੇ ਦੇ ਕਿੱਲ ਅਤੇ ਕੰਡਿਆਲੀਆਂ ਤਾਰਾਂ ਨਾਲ ਕਿਸਾਨਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈਜੇ ਘੇਰਾਬੰਦੀ ਕਰਨੀ ਹੈ ਤਾਂ ਚੀਨ ਅਤੇ ਪਾਕਿਸਤਾਨ ਦੀ ਸਰਹੱਦ ਤੇ ਕਰੋ, ਜਿੱਥੋਂ ਕਿਸਾਨਾਂ ਦੇ ਪੁੱਤਰਾਂ ਦੀਆਂ ਲਾਸ਼ਾਂ ਤਿਰੰਗਿਆਂ ਵਿੱਚ ਲਿਪਟਕੇ ਆ ਰਹੀਆਂ ਹਨਸਿਆਸੀ ਤਾਕਤ ਦਾ ਨਸ਼ਾ ਤੁਹਾਡੇ ਸਿਰ ਚੜ੍ਹਕੇ ਬੋਲ ਰਿਹਾ ਹੈਭਾਰਤ ਵਿੱਚ ਮਨੁੱਖੀ ਅਧਿਕਾਰ ਸੁਰੱਖਿਅਤ ਨਹੀਂ ਹਨਇਤਿਹਾਸ ਤੁਹਾਨੂੰ ਮੁਆਫ ਨਹੀਂ ਕਰੇਗਾ

26 ਜਨਵਰੀ ਨੂੰ ਕਿਸਾਨ ਪ੍ਰੇਡ ਦੌਰਾਨ ਲਾਲ ਕਿਲੇ ’ਤੇ ਕੇਸਰੀ ਝੰਡਾ ਲਹਿਰਾਉਣ ਦੀ ਘਟਨਾ ਨੇ ਬੇਸ਼ਕ ਪਿਛਲੇ ਦੋ ਮਹੀਨੇ ਤੋਂ ਸ਼ਾਂਤਮਈ ਚੱਲ ਰਹੇ ਕਿਸਾਨ ਅੰਦੋਲਨ ਨੂੰ ਢਾਹ ਲਾਈ ਹੈ, ਪ੍ਰੰਤੂ ਝੰਡਾ ਲਹਿਰਾਉਣ ਅਤੇ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਭੜਕਾਉਣ ਵਾਲੇ ਵਿਅਕਤੀ ਦੀ ਪਛਾਣ ਸਾਹਮਣੇ ਆਉਣ ਨਾਲ ਸਾਜ਼ਿਸ਼ ਦਾ ਪਰਦਾ ਫਾਸ਼ ਹੋ ਗਿਆ ਹੈਉਸ ਵਿਅਕਤੀ ਦੀਆਂ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ, ਪ੍ਰਧਾਨ ਮੰਤਰੀ, ਭਾਰਤ ਦੇ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਾਲ ਗਲ ਵਿੱਚ ਪਾਰਟੀ ਦੇ ਚੋਣ ਨਿਸ਼ਾਨ ਵਾਲਾ ਮਫਲਰ ਪਾਉਣ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਕੋਈ ਵੀ ਗੱਲ ਗੁੱਝੀ ਨਹੀਂ ਰਹੀਗੋਦੀ ਮੀਡੀਆ ਨੇ ਤਾਂ ਇਸ ਘਟਨਾ ਨੂੰ ਗ਼ਲਤ ਰੰਗਤ ਦੇ ਕੇ ਕਿਸਾਨ ਅੰਦੋਲਨ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਸੀ ਪ੍ਰੰਤੂ ਸੋਸ਼ਲ ਮੀਡੀਆ ਕਰਕੇ ਹੁਣ ਸਰਕਾਰ ਕਟਹਿਰੇ ਵਿੱਚ ਖੜ੍ਹੀ ਹੈ

ਇਸ ਤੋਂ ਪਹਿਲਾਂ ਵੀ ਜਦੋਂ ਤੋਂ ਦਿੱਲੀ ਦੀ ਸਰਹੱਦ ਉੱਪਰ ਕਿਸਾਨ ਅੰਦੋਲਨ ਚੱਲ ਰਿਹਾ ਹੈ, ਅੰਦੋਲਨ ਨੂੰ ਲੀਹੋਂ ਲਾਹੁਣ ਲਈ ਕਈ ਚਾਲਾਂ ਚਲੀਆਂ ਗਈਆਂ ਸਨ ਪ੍ਰੰਤੂ ਉਹ ਸਫਲ ਨਹੀਂ ਹੋਈਆਂ ਸਨ ਕਿਸਾਨਾਂ ਦੇ ਭੇਸ ਵਿੱਚ ਬਹੁਤ ਸਾਰੇ ਅਜਿਹੇ ਵਿਅਕਤੀਆਂ ਦੀ ਘੁਸਪੈਠ ਕਰਵਾਈ ਗਈ ਜੋ ਕਿਸੇ ਅਨਹੋਣੀ ਘਟਨਾ ਨੂੰ ਅੰਜਾਮ ਦੇ ਸਕਣਉਨ੍ਹਾਂ ਨੇ ਕਿਸਾਨਾਂ ਦੇ ਟਰੈਕਟਰਾਂ ਦੇ ਟਾਇਰਾਂ ਵਿੱਚ ਪੰਕਚਰ ਕਰਨ, ਟੈਂਟਾਂ ਨੂੰ ਅੱਗ ਲਗਾਉਣ ਵਰਗੀਆਂ ਹਰਕਤਾਂ ਵੀ ਕੀਤੀਆਂ ਪ੍ਰੰਤੂ ਉਨ੍ਹਾਂ ਵਿੱਚੋਂ ਘੱਟੋ ਘੱਟ 10 ਵਿਅਕਤੀਆਂ ਨੂੰ ਪਕੜਕੇ ਕਿਸਾਨਾਂ ਨੇ ਪੁਲਿਸ ਦੇ ਹਵਾਲੇ ਕੀਤਾ26 ਜਨਵਰੀ ਵਾਲੇ ਦਿਨ ਵੀ ਇੱਕ ਵਿਅਕਤੀ ਜਿਹੜਾ ਪੁਲਿਸ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜਦਾ ਕਿਸਾਨਾਂ ਨੇ ਫੜਿਆ, ਜੋ ਪੁਲਸੀਆ ਹੀ ਨਿਕਲਿਆਪੁਲਿਸ ਵਾਲਿਆਂ ਵੱਲੋਂ ਤਿਰੰਗੇ ਝੰਡੇ ਨੂੰ ਟਰੈਕਟਰਾਂ ਤੋਂ ਉਤਾਰਨ ਅਤੇ ਕਿਸਾਨਾਂ ਦੀ ਕੁੱਟ ਮਾਰ ਕਰਨ ਦੀਆਂ ਵੀਡੀਓ ਵਾਇਰਲ ਹੋਣ ਨਾਲ ਵੀ ਪੁਲਿਸ ਦੀ ਭੂਮਿਕਾ ਦਾ ਪਤਾ ਲਗਦਾ ਹੈਜੇਕਰ ਅਜੇ ਵੀ ਇਹ ਕਿਹਾ ਜਾਵੇ ਕਿ ਕਿਸਾਨਾਂ ਨੇ ਹਿੰਸਾ ਫੈਲਾਈ ਹੈ ਤਾਂ ਦਰੁਸਤ ਨਹੀਂ। ਪ੍ਰੰਤੂ ਦੋਸ਼ੀ ਵੀ ਉਹੀ ਇਨਸਾਫ ਦੇਣ ਵਾਲੇ ਵੀ ਉਹੀਜੇਕਰ ਸੋਸ਼ਲ ਮੀਡੀਆ ਕਿਸਾਨਾਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਲੋਕਾਂ ਸਾਹਮਣੇ ਨਾ ਲਿਆਉਂਦਾ ਤਾਂ ਸਰਕਾਰ ਨੇ ਕਿਸਾਨਾਂ ਨੂੰ ਹੀ ਦੋਸ਼ੀ ਸਾਬਤ ਕਰੀ ਜਾਣਾ ਸੀ ਕਿਉਂਕਿ ਮੀਡੀਆ ਉੱਪਰ ਤਾਂ ਸਰਕਾਰ ਦਾ ਪ੍ਰਭਾਵ ਹੈ

ਕਿਸਾਨ ਪਰੇਡ 11 ਵਜੇ ਸ਼ੁਰੂ ਹੋਣੀ ਸੀ, ਜਿਨ੍ਹਾਂ ਨੇ ਲਾਲ ਕਿਲੇ ਦੀ ਘਟਨਾ ਕੀਤੀ, ਉਨ੍ਹਾਂ ਨੇ ਆਪਣੀ ਪਰੇਡ ਸਵੇਰੇ 7 ਵਜੇ ਹੀ ਸ਼ੁਰੂ ਕਰ ਦਿੱਤੀਪੁਲਿਸ ਨੇ ਉਨ੍ਹਾਂ ਨੂੰ ਲਾਲ ਕਿਲੇ ਦੇ ਰਾਹ ਪਾਇਆ, ਨਿਸ਼ਚਿਤ ਰੂਟ ’ਤੇ ਜਾਣ ਤੋਂ ਰੋਕਣ ਲਈ ਬੈਰੀਕੇਡ ਲਗਾਏ ਹੋਏ ਸਨਜਿਵੇਂ ਪਹਿਲਾਂ ਮਿਲੀ ਭੁਗਤ ਹੁੰਦੀ ਹੈ, ਸਿਰਫ ਆਈ ਟੀ ਓ ਚੌਕ ਵਿੱਚ ਜਾ ਕੇ ਉਨ੍ਹਾਂ ਨੂੰ ਰੋਕਣ ਦੀ ਫਰਜ਼ੀ ਜਿਹੀ ਕੋਸ਼ਿਸ਼ ਕੀਤੀਉਸ ਤੋਂ ਬਾਅਦ ਜਦੋਂ ਉਹ ਲਾਲ ਕਿਲੇ ਪਹੁੰਚੇ ਤਾਂ ਭਾਵੇਂ ਪੁਲਿਸ ਉੱਥੇ ਮੌਜੂਦ ਸੀ, ਪ੍ਰੰਤੂ ਉਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀਸਗੋਂ ਮੌਕੇ ’ਤੇ ਮੌਜੂਦ ਵਿਅਕਤੀਆਂ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਪੁਲਿਸ ਆਪ ਕਹਿ ਰਹੀ ਸੀ ਕਿ ਜੋ ਕੁਝ ਤੁਸੀਂ ਕਰਨਾ ਹੈ, ਕਰਕੇ ਚਲੇ ਜਾਓਭਾਵ ਝੰਡਾ ਝੁਲਾਉਣਾ ਹੈ, ਝੁਲਾ ਕੇ ਚਲੇ ਜਾਓਜਦੋਂ ਉਨ੍ਹਾਂ ਕੇਸਰੀ ਝੰਡਾ ਲਹਿਰਾ ਦਿੱਤਾ, ਫਿਰ ਪੁਲਿਸ ਉਨ੍ਹਾਂ ਨੂੰ ਲਾਲ ਕਿਲੇ ਵਿੱਚੋਂ ਬਾਹਰ ਕੱਢਣ ਅਤੇ ਵਾਪਸ ਜਾ ਰਹੇ ਕਿਸਾਨਾਂ ਉੱਪਰ ਲਾਠੀ ਚਾਰਜ ਕਰਨ ਲੱਗ ਪਈ। ਜੇਕਰ ਪੁਲਿਸ ਚਾਹੁੰਦੀ ਤਾਂ ਉਹ ਲਾਲ ਕਿਲੇ ਦਾ ਦਰਵਾਜ਼ਾ ਬੰਦ ਕਰ ਸਕਦੀ ਸੀਉਹ ਦਰਵਾਜ਼ਾ ਇੰਨਾ ਮਜ਼ਬੂਤ ਹੈ ਕਿ ਟੈਂਕਾਂ ਤੋਂ ਬਿਨਾ ਟੁੱਟ ਹੀ ਨਹੀਂ ਸਕਦਾ ਸੀਕੇਸਰੀ ਝੰਡਾ ਲਹਿਰਾਉਣ ਵਾਲਾ ਵਿਅਕਤੀ ਉੰਨੀ ਦੇਰ ਬਾਹਰ ਹੀ ਪੁਲਿਸ ਕੋਲ ਖੜ੍ਹਾ ਰਿਹਾ, ਜਿੰਨੀ ਦੇਰ ਕਿਸਾਨੀ ਝੰਡਾ ਲਹਿਰਾਇਆ ਨਹੀਂ ਗਿਆਫਿਰ ਉਸਨੇ ਕਿਸਾਨੀ ਝੰਡੇ ਦੇ ਨਾਲ ਕੇਸਰੀ ਝੰਡਾ ਲਹਿਰਾ ਦਿੱਤਾਉਸਦੀ ਸੋਸ਼ਲ ਮੀਡੀਆ ’ਤੇ ਤਸਵੀਰ ਵਾਇਰਲ ਹੋਈ ਹੈ ਕਿ ਉਹ ਝੰਡਾ ਲਈ ਇਕੱਲਾ ਹੀ ਖੜ੍ਹਾ ਹੈ ਅਤੇ ਉਸਦੇ ਪਿੱਛੇ ਪੁਲਿਸ ਖੜ੍ਹੀ ਸੀ

ਜਦੋਂ ਇਸ ਪਰੇਡ ਵਿੱਚ ਸ਼ਾਮਲ ਲੋਕਾਂ ਨੂੰ ਪਤਾ ਲੱਗਾ ਕਿ ਪੁਲਿਸ ਗ਼ਲਤ ਰੂਟ ’ਤੇ ਪ੍ਰੇਡ ਨੂੰ ਭੇਜ ਰਹੀ ਹੈ ਤਾਂ ਉਹ ਵਾਪਸ ਮੁੜਨ ਲੱਗੇ ਪ੍ਰੰਤੂ ਪੁਲਿਸ ਵਾਪਸ ਮੁੜਨ ਨਹੀਂ ਦੇ ਰਹੀ ਸੀਵਾਪਸ ਮੁੜਨ ਵਾਲਿਆਂ ’ਤੇ ਲਾਠੀਚਾਰਜ ਕੀਤਾ ਗਿਆਇਸ ਗੱਲ ਦਾ ਪ੍ਰਗਟਾਵਾ ਏਅਰ ਫੋਰਸ ਦੀ ਇੱਕ ਸੇਵਾ ਮੁਕਤ ਵਿੰਗ ਕਮਾਂਡਰ ਅਨੂਪਮਾ ਅਚਾਰੀਆ ਨੇ ਇੱਕ ਵੀਡੀਓ ਕਲਿੱਪ ਵਿੱਚ ਕੀਤਾ ਹੈ ਕਿਉਂਕਿ ਉਹ ਖੁਦ ਕਿਸਾਨਾਂ ਦੇ ਨਾਲ ਸੀਜਿਹੜੇ ਵਿਅਕਤੀ ਇਸ ਘਟਨਾ ਵਿੱਚ ਸ਼ਾਮਲ ਸਨ, ਸੰਯੁਕਤ ਕਿਸਾਨ ਮੋਰਚਾ ਨੇ ਉਨ੍ਹਾਂ ਨੂੰ ਪਹਿਲਾਂ ਹੀ ਕੱਢ ਦਿੱਤਾ ਸੀ25 ਜਨਵਰੀ ਦੀ ਅੱਧੀ ਰਾਤ ਨੂੰ ਝੰਡਾ ਲਹਿਰਾਉਣ ਵਾਲਾ ਵਿਅਕਤੀ ਭੜਕਾਊ ਭਾਸ਼ਣ ਕਰਕੇ ਐਲਾਨ ਕਰਦਾ ਹੈ ਕਿ ਉਹ ਕੱਲ੍ਹ ਨੂੰ ਲਾਲ ਕਿਲੇ ’ਤੇ ਝੰਡਾ ਝੁਲਾਉਣਗੇਭਾਰਤ ਸਰਕਾਰ ਦੀਆਂ ਗੁਪਤਚਰ ਏਜੰਸੀਆਂ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਰੋਕਣ ਦਾ ਕੋਈ ਠੋਸ ਪ੍ਰਬੰਧ ਨਹੀਂ ਕੀਤਾਚਲੋ ਜੇ ਕੇਸਰੀ ਝੰਡਾ ਝੁਲਾ ਦਿੱਤਾ ਤਾਂ ਕਿਹੜੀ ਆਫਤ ਆ ਗਈਇਹੋ ਝੰਡਾ ਭਾਰਤੀ ਫੌਜਾਂ ਜਦੋਂ ਲੜਾਈ ਵਿੱਚ ਜਾਂਦੀਆਂ ਹਨ ਤਾਂ ਝੁਲਾਉਂਦੀਆਂ ਹਨਜੇ ਇਹ ਝੰਡਾ ਝੁਲਾਉਣ ਵਾਲੇ ਦੇਸ਼ ਧ੍ਰੋਹੀ ਹਨ ਤਾਂ ਫਿਰ ਫੌਜ ਵਾਲਿਆਂ ਨੂੰ ਕੀ ਕਹੋਗੇ, ਜਿਨ੍ਹਾਂ ਦੀਆਂ ਲਾਸ਼ਾਂ ਤਿਰੰਗੇ ਵਿੱਚ ਲਿਪਟਕੇ ਪੰਜਾਬ ਆਉਂਦੀਆਂ ਹਨ ਪਿੱਛੇ ਜਿਹੇ ਚੀਨ ਦੀ ਸਰਹੱਦ ’ਤੇ ਇਹੋ ਝੰਡਾ ਲੈ ਕੇ ਸਿੱਖ ਬਹਾਦਰ ਫੌਜੀ ਲੜਦੇ ਰਹੇਕੇਸਰੀ ਝੰਡਾ ਝੁਲਾਉਣ ਉੱਪਰ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਹੀ ਨਹੀਂ ਹੋ ਸਕਦਾਉਨ੍ਹਾਂ ਕੌਮੀ ਝੰਡੇ ਦਾ ਅਪਮਾਨ ਨਹੀਂ ਕੀਤਾ, ਉਸਦੇ ਨਾਲ ਵਾਲੇ ਗੁੰਬਦ ਉੱਪਰ ਝੰਡਾ ਝੁਲਾਇਆ ਹੈਇਹ ਲਾਲ ਕਿਲਾ ਹੁਣ ਸਰਕਾਰੀ ਵੀ ਨਹੀਂ ਹੈ, ਇਹ ਤਾਂ ਪ੍ਰਾਈਵੇਟ ਕੰਪਨੀ ਨੂੰ ਲੀਜ਼ ਉੱਪਰ ਦਿੱਤਾ ਹੋਇਆ ਹੈਕੀ ਪ੍ਰਾਈਵੇਟ ਕੰਪਨੀ ਨੇ ਕੋਈ ਸ਼ਿਕਾਇਤ ਕੀਤੀ ਹੈ?

ਸਰਕਾਰ ਨੇ ਕਿਸਾਨ ਅੰਦੋਲਨ ਦੇ ਨੇਤਾਵਾਂ ਉੱਤੇ ਕਤਲ ਅਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਹੈਬਹੁਤ ਸਾਰੇ ਨੌਜਵਾਨ ਲਾਪਤਾ ਸਨ, ਉਨ੍ਹਾਂ ਵਿੱਚੋਂ ਸਿਰਫ 120 ਦਾ ਪਤਾ ਚੱਲਿਆ ਹੈਜੇ ਪ੍ਰਧਾਨ ਮੰਤਰੀ ਨਵੀਂ ਸੰਸਦ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਸਮੇਂ ਭੂਮੀ ਪੂਜਨ ਕਰ ਸਕਦੇ ਹਨ ਤਾਂ ਕੇਸਰੀ ਝੰਡਾ ਕਿਉਂ ਨਹੀਂ ਝੁਲਾਇਆ ਜਾ ਸਕਦਾ? ਸੰਸਦ ਭਵਨ ਇਕੱਲੇ ਹਿੰਦੂਆਂ ਦਾ ਨਹੀਂ, ਸਾਰੇ ਭਾਰਤੀਆਂ ਦਾ ਹੈ

ਜਿਹੜੀ ਕਿਸਾਨ ਅੰਦੋਲਨ ਦੀ ਪਰੇਡ ਸੀ, ਉਹ ਬਿਲਕੁਲ ਸ਼ਾਂਤਮਈ ਰਹੀਦੋ ਲੱਖ ਤੋਂ ਉੱਪਰ ਟਰੈਕਟਰ ਉਸ ਵਿੱਚ ਸ਼ਾਮਲ ਸਨਸਾਰੇ ਰੂਟਾਂ ’ਤੇ ਦਿੱਲੀ ਦੇ ਨਾਗਰਿਕ ਉਨ੍ਹਾਂ ਦੇ ਸਵਾਗਤ ਲਈ ਫੁੱਲਾਂ ਦੀ ਬਾਰਸ਼ ਕਰ ਰਹੇ ਸਨ ਕਿਸਾਨਾਂ ਨੂੰ ਖਾਣ ਪੀਣ ਲਈ ਸਾਮਾਨ ਦੇ ਰਹੇ ਸਨਅਲੌਕਿਕ ਨਜ਼ਾਰਾ ਸੀਸਰਕਾਰ ਅਤੇ ਗੋਦੀ ਮੀਡੀਆ ਨੇ ਇਸ ਪਰੇਡ ਦਾ ਜ਼ਿਕਰ ਤਕ ਨਹੀਂ ਕੀਤਾਸਿਰਫ ਲਾਲ ਕਿਲੇ ਦੀਆਂ ਖਬਰਾਂ ਹੀ ਦੇਈ ਗਏ ਹਨਹੁਣ ਭਾਰਤੀ ਜਨਤਾ ਪਾਰਟੀ ਦੇ ਭਗਤ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਵਿਖੇ ਦਿੱਲੀ ਦੀ ਸਰਹੱਦ ਉੱਪਰ ਬੈਠੇ ਕਿਸਾਨਾਂ ਉੱਤੇ ਹਮਲੇ ਕਰਵਾ ਰਹੇ ਹਨ, ਕਹਿ ਇਹ ਰਹੇ ਹਨ ਕਿ ਸਥਾਨਕ ਲੋਕ ਹਮਲੇ ਕਰ ਰਹੇ ਹਨਇੱਕ ਪਿੰਡ ਵਾਲਿਆਂ ਨੇ ਵੀ ਵੀਡੀਓ ਕਲਿੱਪ ਵਿੱਚ ਕਿਹਾ ਹੈ ਕਿ ਅਸੀਂ ਨਹੀਂ, ਸਗੋਂ ਬਾਹਰੋਂ ਆਏ ਵਿਅਕਤੀਆਂ ਨੇ ਸਾਡੇ ਪਿੰਡ ਦੇ ਨਾਮ ਨੂੰ ਬਦਨਾਮ ਕੀਤਾ ਹੈ

ਅੰਦੋਲਨਕਾਰੀ ਅਜੇ ਵੀ ਜਵਾਬੀ ਕਾਰਵਾਈ ਨਹੀਂ ਕਰ ਰਹੇ, ਸਿਰਫ ਆਪਣਾ ਬਚਾਓ ਕਰ ਰਹੇ ਹਨਜਦੋਂ ਭਾਰਤੀ ਜਨਤਾ ਪਾਰਟੀ ਦੇ ਭਗਤ ਕਿਸਾਨਾਂ ’ਤੇ ਹਮਲੇ ਕਰ ਰਹੇ ਸਨ, ਉਦੋਂ ਪੁਲਿਸ ਮੂਕ ਦਰਸ਼ਕ ਬਣੀ ਖੜ੍ਹੀ ਰਹੀਭਾਜਪਾ ਭਗਤ ਪੁਲਿਸ ਵਰਦੀ ਵਿੱਚ ਵੀ ਵੇਖੇ ਗਏ ਇੱਥੋਂ ਤਕ ਕਿ ਇੱਕ ਵਿਧਾਨਕਾਰ ਪੁਲਿਸ ਵਰਦੀ ਪਾ ਕੇ ਕਿਸਾਨਾਂ ਨੂੰ ਕੁੱਟ ਰਿਹਾ ਹੈਜੇ ਇਹ ਵੀਡੀਓ ਸਹੀ ਹਨ ਤਾਂ ਭਾਰਤ ਦੇ ਪਰਜਾਤੰਤਰ ਨੂੰ ਖਤਰਾ ਬਰਕਰਾਰ ਹੈਗੋਦੀ ਮੀਡੀਆ ਨੇ ਬਿਲਕੁਲ ਅੱਖਾਂ ਮੀਟ ਲਈਆਂ ਹਨ। ਸਗੋਂ ਇਹ ਕਹਿ ਰਿਹਾ ਹੈ ਕਿ ਕਿਸਾਨਾਂ ਨੇ ਤਲਵਾਰਾਂ ਨਾਲ ਹਮਲਾ ਕੀਤਾ ਹੈਅੰਮ੍ਰਿਤਧਾਰੀ ਸਿੱਖ ਦੇ ਗਾਤਰੇ ਨੂੰ ਕਿਰਪਾਨ ਅਤੇ ਤਲਵਾਰ ਕਹਿ ਰਹੇ ਹਨਜਦੋਂ ਚੀਨ ਦੀ ਸਰਹੱਦ ’ਤੇ ਇਸੇ ਗਾਤਰੇ ਨਾਲ ਚੀਨ ਦੀ ਫੌਜ ਖਦੇੜੀ ਗਈ, ਉਦੋਂ ਤਾਰੀਫ ਕਰਦੇ ਸਨਪੁਲਿਸ ਨੇ ਅੰਮ੍ਰਿਤਧਾਰੀ ਨੌਜਵਾਨ ਕਿਸਾਨ ਨਾਲ ਉਸਦੀ ਗਰਦਨ ਤੇ ਲੱਤ ਰੱਖਕੇ ਦਸਤਾਰ ਉਤਾਰਕੇ ਜ਼ਾਲਮਾਨਾ ਹਰਕਤ ਕੀਤੀ, ਉਸ ਬਾਰੇ ਗੋਦੀ ਮੀਡੀਆ ਚੁੱਪ ਹੈ

ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਦੀ ਪੁਲਿਸ ਪਹੁੰਚ ਗਈਉਸਨੇ ਕਹਿ ਦਿੱਤਾ ਕਿ ਉਹ ਗ੍ਰਿਫਤਾਰੀ ਨਹੀਂ ਦੇਵੇਗਾ ਸਗੋਂ ਕਿਸਾਨੀ ਲਈ ਜਾਨ ਦੇਣ ਲਈ ਤਿਆਰ ਹੈਜਦੋਂ ਭਾਰਤੀ ਜਨਤਾ ਪਾਰਟੀ ਦੇ ਇੱਕ ਕੌਂਸਲਰ ਦਾ ਪਤੀ ਅਤੇ ਕੁਝ ਲੋਕ ਸਿੱਖਾਂ ’ਤੇ ਹਮਲਾ ਕਰਨ ਆਏ ਤਾਂ ਰਾਕੇਸ਼ ਟਿਕੈਤ ਨੇ ਐਲਾਨ ਕਰ ਦਿੱਤਾ ਕਿ ਉਹ ਸਿੱਖ ਭਰਾਵਾਂ ’ਤੇ ਹਮਲਾ ਨਹੀਂ ਹੋਣ ਦੇਣਗੇ, ਸਗੋਂ ਉਨ੍ਹਾਂ ਦੀ ਹਿਫਾਜ਼ਤ ਲਈ ਆਪਣੀ ਜਾਨ ਦੀ ਆਹੂਤੀ ਦੇ ਦੇਣਗੇਉਸਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਪੁਲਿਸ ਦਾ ਮੁਕਾਬਲਾ ਕਰਨ ਲਈ ਕੈਂਪਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਤਾਂ ਰਾਤੋ ਰਾਤ ਹਜ਼ਾਰਾਂ ਦੀ ਗਿਣਤੀ ਵਿੱਚ ਦੋਹਾਂ ਰਾਜਾਂ ਅਤੇ ਪੰਜਾਬ ਤੋਂ ਕਿਸਾਨ ਟਰੈਕਟਰਾਂ ਅਤੇ ਰਸਦ ਪਾਣੀ ਸਮੇਤ ਪਹੁੰਚ ਗਏਜੇਕਰ ਸਰਕਾਰ ਨੇ ਆਪ ਹੁਦਰੀਆਂ ਕਰਨੀਆਂ ਨਾ ਛੱਡੀਆਂ ਤਾਂ ਲੋਕਾਂ ਵਿੱਚ ਹੋਰ ਰੋਹ ਪੈਦਾ ਹੋਵੇਗਾਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸਰਕਾਰ ਨੂੰ ਸਦਭਾਵਨਾ ਦਾ ਮਾਹੌਲ ਪੈਦਾ ਕਰਕੇ ਆਪਣੇ ਭਗਤਾਂ ਨੂੰ ਨੱਥ ਪਾਉਣੀ ਚਾਹੀਦੀ ਹੈਕਿਸਾਨ ਸ਼ਾਂਤਮਈ ਅੰਦੋਲਨ ਜਾਰੀ ਰੱਖਣਗੇਸੰਸਾਰ ਸਾਰੀਆਂ ਘਟਨਾਵਾਂ ਨੂੰ ਵੇਖ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2564)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author