UjagarSingh7“ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਜੇ ਤਕ ਬਰਖ਼ਾਸਤ ਨਹੀਂ ਕੀਤਾ ਗਿਆ। ਸ਼ਹੀਦ ਹੋਏ ਕਿਸਾਨਾਂ ਦਾ ...”
(15 ਅਕਤੂਬਰ 2021)

 

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਪੰਜਾਬੀਆਂ/ਸਿੱਖਾਂ ਨੂੰ ਪਰਵਾਸ ਦਾ ਸੰਕਲਪ ਦਿੱਤਾ ਸੀ, ਜਦੋਂ ਉਦਾਸੀਆਂ ਦੇ ਮੌਕੇਤੇ ਉਨ੍ਹਾਂ ਦੀ ਸੇਵਾ ਕਰਨ ਵਾਲੇ ਅਤੇ ਸੇਵਾ ਨਾ ਕਰਨ ਵਾਲੇ ਲੋਕਾਂ ਨੂੰ ਉੱਜੜ ਜਾਓ ਅਤੇ ਵਸਦੇ ਰਹੋ ਦਾ ਆਸ਼ੀਰਵਾਦ ਦਿੱਤਾ ਸੀਉਨ੍ਹਾਂ ਦੇ ਇਸ ਹੁਕਮਤੇ ਫੁਲ ਚੜ੍ਹਾਉਂਦਿਆਂ ਪੰਜਾਬੀਆਂ/ਸਿੱਖਾਂ ਨੇ ਦੇਸ਼ ਵਿਦੇਸ਼ ਵਿੱਚ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸਦੇ ਸਿੱਟੇ ਵਜੋਂ ਅੱਜ ਦਿਨ ਪੰਜਾਬੀ/ਸਿੱਖ ਦੇਸ਼ ਵਿਦੇਸ਼ ਵਿੱਚ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਪ੍ਰੰਤੂ ਕੁਝ ਲੋਕਾਂ ਨੂੰ ਪੰਜਾਬੀਆਂ/ਸਿੱਖਾਂ ਦੀ ਖ਼ੁਸ਼ਹਾਲੀ ਰੜਕਦੀ ਹੈਉਹ ਬਰਦਾਸ਼ਤ ਨਹੀਂ ਕਰ ਰਹੇ ਹਾਲਾਂਕਿ ਉਨ੍ਹਾਂ ਆਪਣੀ ਹਿੰਮਤ, ਦ੍ਰਿੜ੍ਹਤਾ ਅਤੇ ਹੱਡ ਭੰਨਵੀਂ ਮਿਹਨਤ ਨਾਲ ਬੰਜਰ ਜੰਗਲੀ ਜ਼ਮੀਨ ਨੂੰ ਉਪਜਾਊ ਬਣਾਕੇ ਖ਼ੁਸ਼ਹਾਲੀ ਪ੍ਰਾਪਤ ਕੀਤੀ ਹੈਉਹ ਜੰਗਲੀ ਜਾਨਵਰਾਂ ਅਤੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਇਸ ਮੁਕਾਮਤੇ ਪਹੁੰਚੇ ਹਨਕੁਝ ਸਥਾਨਕ ਲੋਕ ਆਪ ਕੁਝ ਕਰਨ ਜੋਗੇ ਨਹੀਂ ਪ੍ਰੰਤੂ ਉਨ੍ਹਾਂ ਦੀ ਫੋਕੀ ਹਉਮੈਂ ਦੇਸ਼ ਵਿਦੇਸ਼ ਵਿੱਚ ਪੰਜਾਬੀਆਂ/ਸਿੱਖਾਂ ਨੂੰ ਉੱਥੋਂ ਖਦੇੜਨ ਲਈ ਹਰ ਹੱਥਕੰਡਾ ਵਰਤ ਰਹੀ ਹੈ

ਲਖ਼ੀਮਪੁਰ ਖੀਰੀ ਕਤਲੇਆਮ ਦੇ ਅਣਮਨੁੱਖੀ ਜ਼ੁਲਮ ਨੇ ਹਉਮੈਂ ਦੇ ਸ਼ਿਕਾਰ ਲੋਕਾਂ ਦਾ ਪਰਦਾ ਫ਼ਾਸ਼ ਕਰ ਦਿੱਤਾ ਹੈ ਪਿਛਲੇ ਲਗਭਗ ਇੱਕ ਸਾਲ ਤੋਂ ਕਿਸਾਨ ਅੰਦੋਲਨ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈਇਸ ਅੰਦੋਲਨ ਦੀ ਸਫ਼ਲਤਾ ਕਰਕੇ ਪਹਿਲਾਂ 26 ਜਨਵਰੀ 2021 ਦੀ ਘਟਨਾ ਨੂੰ ਦਿੱਲੀ ਵਿਖੇ ਪੰਜਾਬੀਆਂ/ਸਿੱਖਾਂ ਦੇ ਗੱਲ ਮੜ੍ਹਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇਦੂਜੀ ਵਾਰ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਤਿਕੋਨੀਆਂ ਵਿਖੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਕੇ ਵਾਪਸ ਰਹੇ ਕਿਸਾਨਾਂ ਉੱਪਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਅਸੀਸ ਮਿਸ਼ਰਾ ਟੈਨੀ ਦੀ ਅਗਵਾਈ ਵਿੱਚ ਗੱਡੀਆਂ ਦਾ ਕਾਫਲਾ ਚੜ੍ਹਾਕੇ 4 ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆਇੰਝ ਕਰਨ ਦੇ ਦੋ ਕਾਰਨ ਸਨਪਹਿਲਾ ਕਾਰਨ ਤਰਾਈ ਦੇ ਇਲਾਕੇ ਵਿੱਚੋਂ ਪੰਜਾਬੀਆਂ/ਸਿੱਖਾਂ ਨੂੰ ਭਜਾਉਣਾ, ਜਿਸਦਾ ਅਲਟੀਮੇਟਮ ਘਟਨਾ ਤੋਂ 3 ਦਿਨ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਸਿਆਸੀ ਤਾਕਤ ਦੇ ਨਸ਼ੇ ਵਿੱਚ ਸਰੇਆਮ ਕਿਸਾਨਾਂ ਨੂੰ ਵੰਗਾਰਦਿਆਂ ਇੱਕ ਜਲਸੇ ਵਿੱਚ ਉੱਤਰ ਪ੍ਰਦੇਸ਼ ਵਿੱਚੋਂ ਕਿਸਾਨਾਂ ਨੂੰ ਮਿੰਟਾਂ ਸਕਿੰਟਾਂ ਵਿੱਚ ਕੱਢਣ ਐਲਾਨ ਕਰ ਦਿੱਤਾ ਸੀਦੂਜਾ, ਫਰਵਰੀ 2022 ਵਿੱਚ ਹੋਣ ਵਾਲੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਖਾਸ ਤੌਰਤੇ ਉੱਤਰ ਪ੍ਰਦੇਸ਼ ਦੀ ਚੋਣ ਜਿੱਤਣਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਈ ਮੁੱਛ ਦਾ ਸਵਾਲ ਹੋਣ ਕਰਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋ ਸਮੁਦਾਇ ਵਿੱਚ ਮਜ੍ਹਬੀ ਦੁਫਾੜ ਪਾ ਕੇ ਚੋਣਾਂ ਜਿੱਤਣਾ ਸੀਪੰਜਾਬੀਆਂ/ਸਿੱਖਾਂ ਦੀ ਖ਼ੁਸ਼ਕਿਸਮਤੀ ਰਹੀ ਕਿ ਸੋਸ਼ਲ ਮੀਡੀਆ ਨੇ ਸੱਚ ਸਾਹਮਣੇ ਲਿਆ ਕੇ ਸਰਕਾਰ ਦੇ ਨਾਸੀਂ ਧੂੰਆਂ ਲਿਆ ਦਿੱਤਾ

ਸਰਕਾਰ ਦੀ ਸ਼ਹਿਤੇ ਗੋਦੀ ਮੀਡੀਆ ਅਜੇ ਤਕ ਵੀ ਇਸ ਕਤਲੇਆਮ ਨੂੰ ਸਿਆਸੀ ਸ਼ਹਿਤੇ ਮਜ੍ਹਬੀ ਰੰਗਤ ਦੇਣ ਦੀ ਵਾਹ ਲਾ ਰਿਹਾ ਹੈਕੁਝ ਸਾਡੇ ਭਰਾਵਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਵੱਲੋਂ ਕਰਵਾਏ ਸਮਝੌਤੇਤੇ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੱਤਾ ਜੋ ਜਾਇਜ਼ ਨਹੀਂ ਹਨ ਕਿਉਂਕਿ ਪੰਜਾਬੀ/ਸਿੱਖ ਉੱਤਰ ਪ੍ਰਦੇਸ਼ ਵਿੱਚ ਘੱਟ ਗਿਣਤੀ ਵਿੱਚ ਹਨਇਸ ਸਮਝੌਤੇ ਨਾਲ ਸਰਕਾਰ ਦੀ ਸਿਆਸੀ ਚਾਲ ਸਿੱਖਾਂ ਦੇ 1984 ਵਿੱਚ ਹੋਏ ਕਤਲੇਆਮ ਦੀ ਤਰ੍ਹਾਂ ਇਸ ਘਟਨਾ ਨੂੰ ਉਸੇ ਪ੍ਰਕਾਰ ਬਣਾਕੇ ਵਰਤਣਤੇ ਰੋਕ ਲੱਗ ਗਈ ਹੈਜੇਕਰ ਇੰਝ ਸਮਝੌਤਾ ਨਾ ਹੁੰਦਾ ਤਾਂ ਹੱਲਾਸ਼ੇਰੀ ਦੇਣ ਵਾਲਿਆਂ ਨੇ ਤਾਂ ਅੱਗ ਲਾਈ ਡੱਬੂ ਕੰਧਤੇ ਦੀ ਕਹਾਵਤ ਉੱਤੇ ਪੂਰਾ ਉੱਤਰਨਾ ਸੀਪੰਜਾਬੀਆਂ/ਸਿੱਖਾਂ ਦਾ ਨੁਕਸਾਨ ਹੋ ਜਾਣਾ ਸੀਕਿਸਾਨ ਅੰਦੋਲਨ ਵਿੱਚ ਸਾਰੀਆਂ ਪਾਰਟੀਆਂ ਦੇ ਕਿਸਾਨ, ਅੰਦੋਲਨ ਦੇ ਝੰਡੇ ਹੇਠ ਆਪਣੇ ਵੈਰ ਵਿਰੋਧ ਖ਼ਤਮ ਕਰਕੇ ਆਪਸੀ ਸਦਭਾਵਨਾ ਨਾਲ ਕੰਮ ਕਰ ਰਹੇ ਹਨ

ਸਿਆਸੀ ਪਾਰਟੀਆਂ ਭਾਵੇਂ ਸਿਆਸੀ ਲਾਹਾ ਲੈਣ ਦੀ ਆੜ ਵਿੱਚ ਲਖੀਮਪੁਰ ਖੀਰੀ ਪਹੁੰਚਕੇ ਸਰਕਾਰਤੇ ਦਬਾਅ ਬਣਾਉਣ ਵਿੱਚ ਸਫਲ ਹੋਈਆਂ ਹਨ ਪ੍ਰੰਤੂ ਸਰਕਾਰ ਇਨਸਾਫ਼ ਦਿਵਾਉਣ ਲਈ ਤਿਆਰ ਹੀ ਨਹੀਂਸਭ ਤੋਂ ਪਹਿਲਾਂ ਘਟਨਾ ਵਾਲੀ ਰਾਤ ਨੂੰ ਹੀ ਪ੍ਰਿਅੰਕਾ ਗਾਂਧੀ ਨੇ ਰਸਤੇ ਬਦਲਕੇ ਲਖੀਮਪੁਰ ਖੀਰੀ ਪਹੁੰਚਣ ਦੀ ਕੋਸ਼ਿਸ਼ ਕੀਤੀਉਨ੍ਹਾਂ ਨੂੰ ਰੋਕ ਕੇ ਨਜ਼ਬੰਦ ਕਰ ਦਿੱਤਾ ਗਿਆਉਨ੍ਹਾਂ ਦੇ ਨਜ਼ਰਬੰਦ ਹੋਣ ਦੀ ਖ਼ਬਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਦਾ ਧਿਆਨ ਖਿਚਿਆ, ਜਿਸ ਕਰਕੇ ਸਰਕਾਰ ਅੰਤਰਰਾਸ਼ਟਰੀ ਪੱਧਰ ’ਤੇ ਵਿੱਚ ਬਦਨਾਮ ਹੋ ਗਈ ਇਸ ਤੋਂ ਪਹਿਲਾਂ ਕੌਮੀ ਮੀਡੀਆ ਇੱਕ ਫਿਰਕੇ ਦੇ ਵਿਰੁੱਧ ਹੀ ਬੋਲ ਰਿਹਾ ਸੀਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛਤੀਸਤਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲਾ ਵੀ ਲਖਨਊ ਪਹੁੰਚੇ, ਪ੍ਰੰਤੂ ਉਨ੍ਹਾਂ ਨੂੰ ਵੀ ਰੋਕ ਲਿਆ ਗਿਆਅਖ਼ੀਰ ਸਰਕਾਰ ਨੂੰ ਝੁਕਣਾ ਪਿਆਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਲਖੀਮਪੁਰ ਪ੍ਰਭਾਵਤ ਕਿਸਾਨਾਂ ਦੇ ਕੋਲ ਅਫਸੋਸ ਕਰਨ ਲਈ ਜਾਣ ਦਿੱਤਾ ਗਿਆਇਸ ਤੋਂ ਬਾਅਦ ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਖਾਸ ਤੌਰ ’ਤੇ ਪੰਜਾਬ ਤੋਂ ਲੋਕਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਮਜਬੂਰ ਹੋ ਕੇ ਸਰਕਾਰ ਨੂੰ ਦੋਸ਼ੀ ਅਸ਼ੀਸ਼ ਮਿਸ਼ਰਾ ਟੈਨੀ ਨੂੰ ਗ੍ਰਿਫਤਾਰ ਕਰਨਾ ਪਿਆ

ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਜੇ ਤਕ ਬਰਖ਼ਾਸਤ ਨਹੀਂ ਕੀਤਾ ਗਿਆਸ਼ਹੀਦ ਹੋਏ ਕਿਸਾਨਾਂ ਦਾ ਭੋਗ ਸਮਾਗਮ ਤਿਕੋਨੀਆਂ ਵਿਖੇ 12 ਅਕਤੂਬਰ ਨੂੰ ਸ਼ਾਂਤੀ ਨਾਲ ਸਿਰੇ ਚੜ੍ਹਨਾ ਸੰਯੁਕਤ ਕਿਸਾਨ ਮੋਰਚੇ ਦੀ ਨੀਤੀ ਦਾ ਪ੍ਰਤੀਕ ਹੈਇਸ ਭੋਗ ਸਮਾਗਮ ਵਿੱਚ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਸਨਪ੍ਰੰਤੂ ਸੰਯੁਕਤ ਕਿਸਾਨ ਮੋਰਚੇ ਨੇ ਸਿਆਸੀ ਨੇਤਾਵਾਂ ਨੂੰ ਸਟੇਜਤੇ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ

ਪੰਡਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਭਾਰਤ ਸਰਕਾਰ ਨੇ 1950 ਵਿੱਚ ਸਮੁੱਚੇ ਭਾਰਤ ਵਿੱਚ ਖਾਸ ਤੌਰਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਅੰਡੇਮਾਨ, ਆਸਾਮ ਅਤੇ ਰਾਜਸਥਾਨ ਦੇ ਜੰਗਲਾਂ ਅਤੇ ਬੰਜਰ ਜ਼ਮੀਨਾਂ ਨੂੰ ਅਨਾਜ ਦੀ ਲੋੜ ਪੂਰੀ ਕਰਨ ਲਈ ਪੰਜਾਬੀਆਂ/ਸਿੱਖਾਂ ਨੂੰ ਸੱਦਕੇ 25 ਸਾਲਾਂ ਲਈ ਪਟੇ ’ਤੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨਸਾਂਝੇ ਪੰਜਾਬ ਦੇ ਉਦੋਂ ਦੇ ਪਛੜੇ ਪਿਹੋਵਾ ਅਤੇ ਕੈਥਲ ਦੇ ਇਲਾਕੇ ਦੀਆਂ ਬੰਜਰ ਜ਼ਮੀਨਾਂ ਵੀ ਪਟੇਤੇ ਦਿੱਤੀਆਂ ਗਈਆਂ ਸਨਅਸਲ ਵਿੱਚ ਇਹ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ਸਨਇਸ ਤੋਂ ਬਾਅਦ ਵੀ ਇਹ ਕਾਰਵਾਈ ਚਲਦੀ ਰਹੀਬਹੁਤ ਸਾਰੇ ਕਿਸਾਨਾਂ ਨੇ ਹੋਰ ਜ਼ਮੀਨਾਂ ਖਰੀਦਕੇ ਵੱਡੇ ਖੇਤੀਬਾੜੀ ਫਾਰਮ ਬਣਾ ਲਏਇਹ ਪਟੇ ਹਰ 25 ਸਾਲ ਬਾਅਦ ਵਧਦੇ ਰਹੇਉਸ ਸਮੇਂ ਭਾਰਤ ਨੂੰ ਅਨਾਜ ਦੀ ਘਾਟ ਪੂਰੀ ਕਰਨ ਲਈ ਅਮਰੀਕਾ ਤੋਂ ਪੀ ਐੱਲ ਓ ਸਕੀਮ ਅਧੀਨ ਮੰਗਵਾਉਣਾ ਪੈਂਦਾ ਸੀਲਾਲ ਰੰਗ ਦੀ ਕਣਕ ਹੁੰਦੀ ਸੀਜਦੋਂ ਇਹ ਘਾਟ ਪੂਰੀ ਕਰਨ ਬਾਰੇ ਸੋਚਿਆ ਤਾਂ ਪੰਜਾਬੀ/ਸਿੱਖ ਕਿਸਾਨ ਮਿਹਨਤੀ ਅਤੇ ਦਲੇਰ ਹੋਣ ਕਰਕੇ ਸਰਕਾਰ ਦੀ ਨਿਗਾਹ ਚੜ੍ਹੇਸਰਕਾਰ ਨੇ ਆਪ ਜ਼ਮੀਨਾਂ ਅਲਾਟ ਕੀਤੀਆਂਕਿਸੇ ਕਿਸਾਨ ਨੇ ਭੀਖ ਨਹੀਂ ਮੰਗੀਸਗੋਂ ਉਨ੍ਹਾਂ ਦਿਨਾਂ ਵਿੱਚ ਬਿਜਲੀ, ਸਕੂਲ, ਹਸਪਤਾਲ, ਟੈਲੀਫੋਨ ਆਦਿ ਕੋਈ ਸਹੂਲਤ ਨਹੀਂ ਸੀ ਤਾਂ ਵੀ ਕਿਸਾਨਾਂ ਨੇ ਅਨੇਕਾਂ ਮੁਸ਼ਕਲਾਂ ਦੇ ਹੁੰਦਿਆਂ ਦੇਸ਼ ਦੀ ਅਨਾਜ ਦੀ ਲੋੜ ਪੂਰੀ ਕੀਤੀਹੁਣ ਕਿਸਾਨਾਂ ਨੇ ਕੀ ਗੁਨਾਹ ਕਰ ਦਿੱਤਾ ਕਿ ਸਰਕਾਰ ਉਨ੍ਹਾਂ ਨੂੰ ਉਜਾੜਨ ਲਈ ਤਤਪਰ ਹੈਪੰਜਾਬੀਆਂ/ਸਿੱਖਾਂ ਨੇ ਸਰਕਾਰ ਦੀ ਇੱਛਾ ਦੀ ਪੂਰਤੀ ਕਰਦਿਆਂ ਬੰਜਰ ਅਤੇ ਜੰਗਲੀ ਜ਼ਮੀਨਾਂ ਪੱਧਰੀਆਂ ਕਰਕੇ ਅਨਾਜ ਦੀ ਮੰਗ ਪੂਰੀ ਕੀਤੀਭਾਰਤ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਕਰ ਦਿੱਤਾਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਨੇ ਤਾਂ ਜੈ ਜਵਾਨ ਜੈ ਕਿਸਾਨਦਾ ਨਾਅਰਾ ਵੀ ਦਿੱਤਾ ਸੀ

ਉੱਤਰ ਪ੍ਰਦੇਸ਼ ਦੇ ਦੋ ਮੁੱਖ ਮੰਤਰੀ ਕੇ ਸੀ ਪੰਤ ਅਤੇ ਐੱਨ ਡੀ ਤਿਵਾੜੀ ਕਿਸਾਨਾਂ ਦੇ ਹਮਦਰਦ ਰਹੇ ਪ੍ਰੰਤੂ ਉਸ ਤੋਂ ਬਾਅਦ ਕਿਸਾਨਾਂ ਦੇ ਪਟੇ ਵਧਾਉਣ ਵਿੱਚ ਹਰ ਮੁੱਖ ਮੰਤਰੀ ਆਨਾਕਾਨੀ ਕਰਨ ਲੱਗ ਪਿਆ1997 ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਦੇ ਮੁੱਖ ਮੰਤਰੀ ਬੀਬੀ ਮਾਇਆਵਤੀ ਸਨ ਤਾਂ ਉਨ੍ਹਾਂ ਕਿਸਾਨਾਂ ਨੂੰ ਉੱਤਰ ਪ੍ਰਦੇਸ਼ ਵਿੱਚੋਂ ਉਜਾੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀਗੁਜਰਾਤ ਵਿੱਚ ਜਦੋਂ ਨਰਿੰਦਰ ਮੋਦੀ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਵੀ ਕਿਸਾਨਾਂ ਨੂੰ ਉਜਾੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀਕਿਸਾਨ ਹਾਈ ਕੋਰਟ ਵਿੱਚੋਂ ਕੇਸ ਜਿੱਤ ਗਏ ਸਨ ਤਾਂ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕੇਸ ਕਰ ਦਿੱਤਾ ਜਿਹੜਾ ਲੰਬਿਤ ਪਿਆ ਹੈਸਿਆਸੀ ਪਾਰਟੀਆਂ ਦੀ ਸੀਨੀਅਰ ਲੀਡਰਸ਼ਿੱਪ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਮਰਹੂਮ ਕਿਸਾਨ ਲੀਡਰ ਅਜੀਤ ਸਿੰਘ ਦਾ ਬੇਟਾ ਜੈਆਂਤ, ਸਮਾਜਵਾਦੀ ਪਾਰਟੀ, ਟੀ ਐੱਮ ਸੀ ਦੇ ਦੋ ਐੱਮ ਪੀ, ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਹਰਸਿਮਰਤ ਕੌਰ ਬਾਦਲ ਆਦਿ ਨੇ ਵੀ ਲਖੀਮਪਰ ਖੀਰੀ ਪਹੁੰਚਕੇ ਪ੍ਰਭਾਵਤ ਪਰਿਵਾਰਾਂ ਨੂੰ ਮਿਲੇ ਸਨਸਿਆਸੀ ਪਾਰਟੀਆਂ ਦੀ ਭੂਮਿਕਾ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3082)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author