UjagarSingh7“ਨੌਕਰੀ ਕਰਦਿਆਂ ਹਰ ਵਿਅਕਤੀ ਦੇ ਮਨ ਵਿੱਚ ਉੱਚੇ ਅਹੁਦਿਆਂ ’ਤੇ ਪਹੁੰਚਣ ਦੀ ਲਾਲਸਾ ...”HarvandhanBedi1
(17 ਫਰਵਰੀ 2022)
ਇਸ ਸਮੇਂ ਮਹਿਮਾਨ: 22.


HarvandhanBedi1ਤਿੰਨ ਪੀੜ੍ਹੀਆਂ ਤੋਂ ਦੇਸ਼ ਭਗਤੀ, ਡਾਕਟਰੀ ਸੇਵਾ ਅਤੇ ਸਮਾਜ ਸੇਵਾ ਦੇ ਵਚਿੱਤਰ ਸੁਮੇਲ ਦੀ ਵਿਲੱਖਣ ਉਦਾਹਰਣ ਹੈ, ਮਾਨਸਿਕ ਰੋਗਾਂ ਦੀ ਮਾਹਿਰ ਬਿਹਤਰੀਨ ਇਨਸਾਨ ਡਾ. ਹਰਵੰਦਨ ਕੌਰ ਬੇਦੀ ਦੇ ਪਰਿਵਾਰ ਦੀ ਜੀਵਨ ਗਾਥਾਇੱਕ ਵਿਅਕਤੀ ਵਿੱਚ ਆਪਣੇ ਕਿੱਤੇ ਦੀ ਮੁਹਾਰਤ, ਇਨਸਾਨੀ ਕਦਰਾਂ ਕੀਮਤਾਂ ਦੀ ਪਹਿਚਾਣ, ਕਿੱਤੇ ਦੀ ਪ੍ਰਤੀਬੱਧਤਾ, ਇਨਸਾਨੀਅਤ ਦੀ ਸੇਵਾ ਦੀ ਲਗਨ ਅਤੇ ਦ੍ਰਿੜ੍ਹਤਾ ਦਾ ਹੋਣਾ ਆਪਣੇ ਆਪ ਵਿੱਚ ਪਰਮਾਤਮਾ ਦਾ ਬਿਹਤਰੀਨ ਵਰਦਾਨ ਹੁੰਦਾ ਹੈਇਹ ਮਾਣ ਆਪਣੇ ਕਿੱਤੇ ਨੂੰ ਸਮਰਪਤ ਮਾਨਸਿਕ ਰੋਗਾਂ ਦੀ ਮਾਹਿਰ ਡਾਕਟਰ ਲੈਫ਼ਟੀਨੈਂਟ ਕਰਨਲ ਹਰਵੰਦਨ ਕੌਰ ਬੇਦੀ ਨੂੰ ਜਾਂਦਾ ਹੈ, ਜਿਨ੍ਹਾਂ ਦਾ ਜੀਵਨ ਸਮਾਜ ਲਈ ਚਾਨਣ ਮੁਨਾਰਾ ਹੋ ਸਕਦਾ ਹੈਉਹ ਆਪਣੇ ਡਾਕਟਰੀ ਦੇ ਕਿਤੇ ਦੀ ਪਵਿੱਤਰਤਾ ਸਮਝਦੇ ਹਨਇਸ ਲਈ ਉਹ ਜੀਅ ਜਾਨ ਨਾਲ ਇਨਸਾਨੀਅਤ ਦੀ ਸੇਵਾ ਵਿੱਚ ਜੁੱਟੇ ਹੋਏ ਹਨਅੱਜ ਦੇ ਪਦਾਰਥਵਾਦੀ ਅਤੇ ਵਿਓਪਾਰਕ ਸੋਚ ਦੇ ਜ਼ਮਾਨੇ ਵਿੱਚ ਜਦੋਂ ਕਿ ਲਗਭਗ ਹਰ ਡਾਕਟਰੀ ਕਿੱਤੇ ਨਾਲ ਸੰਬੰਧਤ ਵਿਅਕਤੀ ਪੈਸੇ ਕਮਾਉਣ ਵਿੱਚ ਲੱਗਿਆ ਹੋਇਆ ਹੈ ਤਾਂ ਇਨਸਾਨੀਅਤ ਦੀ ਸੇਵਾ ਭਾਵਨਾ ਦਾ ਹੋਣਾ ਅਜੀਬ ਜਿਹਾ ਲੱਗਦਾ ਹੈ ਪ੍ਰੰਤੂ ਇਹ ਬਿਲਕੁਲ ਸੱਚ ਹੈ ਕਿ ਡਾ. ਹਰਵੰਦਨ ਕੌਰ ਬੇਦੀ ਇਮਾਨਦਾਰੀ ਅਤੇ ਮਾਨਵੀ ਕਦਰਾਂ ਕੀਮਤਾਂਤੇ ਪਹਿਰਾ ਦਿੰਦੇ ਹੋਏ ਮਰੀਜ਼ਾਂ ਦੀ ਸੇਵਾ ਕਰ ਰਹੇ ਹਨਉਹ ਬਹੁਤੇ ਮਰੀਜ਼ ਵੇਖਕੇ ਪੈਸਾ ਕਮਾਉਣਾ ਜਾਇਜ਼ ਨਹੀਂ ਸਮਝਦੇ ਸਗੋਂ ਇੱਕ ਦਿਨ ਵਿੱਚ ਸਿਰਫ਼ ਦੋ ਹੀ ਮਰੀਜ਼ ਵੇਖਦੇ ਹਨ, ਕਿਉਂਕਿ ਉਹ ਡਾਕਟਰੀ ਕਿੱਤੇ ਦੀ ਪਵਿੱਤਰਤਾ ਨੂੰ ਬਾਖ਼ੂਬੀ ਸਮਝਦੇ ਹੋਏ ਇਸ ਤਰ੍ਹਾਂ ਵਿਚਰਦੇ ਹਨਮਰੀਜ਼ ਨੂੰ ਵੇਖਣ ਲਈ ਉਹ ਇੱਕ ਘੰਟੇ ਤੋਂ ਵੱਧ ਸਮਾਂ ਲਗਾਉਂਦੇ ਹਨ ਕਿਉਂਕਿ ਮਾਨਸਿਕ ਰੋਗੀ ਨੂੰ ਦਵਾਈਆਂ ਦੀ ਥਾਂ ਹਮਦਰਦੀ ਅਤੇ ਕੌਂਸਲਿੰਗ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈਉਹ ਜਿੰਨੇ ਵਧੀਆ ਇਨਸਾਨ, ਮਾਹਿਰ ਡਾਕਟਰ ਹਨ, ਉੰਨੇ ਹੀ ਵਧੀਆ ਮਨੋਵਿਗਿਆਨਕ ਕੌਂਸਲਰ ਵੀ ਹਨਆਮ ਤੌਰ ’ਤੇ ਡਾਕਟਰ ਦੇ ਵੇਖਣ ਤੋਂ ਪਹਿਲਾਂ ਪੈਰਾ ਮੈਡੀਕਲ ਸਟਾਫ ਮਰੀਜ਼ ਦੀ ਹਿਸਟਰੀ ਸੁਣਕੇ ਲਿਖਦਾ ਹੈ ਅਤੇ ਡਾਕਟਰ ਸਿਰਫ ਉਸ ਰਿਪੋਰਟ ਦੇ ਆਧਾਰਤੇ ਦਵਾਈ ਲਿਖਦੇ ਹਨ ਪ੍ਰੰਤੂ ਡਾ. ਬੇਦੀ ਸਾਰਾ ਕੁਝ ਖੁਦ ਕਰਦੇ ਹਨਇਹ ਕਿਹਾ ਜਾਂਦਾ ਹੈ ਕਿ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ ਨੂੰ ਦਵਾਈਆਂ ਦਾ ਥੱਬਾ ਲਿਖ ਦਿੰਦੇ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਵਿੱਚ ਨਸ਼ੇ ਦੀ ਮਾਤਰਾ ਜ਼ਿਆਦਾ ਹੁੰਦੀ ਹੈਡਾਕਟਰ ਬੇਦੀ ਦਵਾਈਆਂ ਨਾਲੋਂ ਦੁਆ ਅਤੇ ਦਿਆਨਤਦਾਰੀ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨਉਹ ਮਰੀਜ਼ ਦੀ ਮਾਨਸਿਕ ਬਿਮਾਰੀ ਨੂੰ ਜੜ੍ਹੋਂ ਫੜਨ ਦੀ ਕੋਸ਼ਿਸ਼ ਕਰਦੇ ਹਨਮਰੀਜ਼ ਨਾਲ ਉਹ ਆਪਣੇ ਨਿੱਜੀ ਦੋਸਤਾਨਾ ਸੰਬੰਧ ਬਣਾ ਲੈਂਦੇ ਹਨ ਤਾਂ ਜੋ ਉਹ ਉਨ੍ਹਾਂ ਉੱਪਰ ਭਰੋਸਾ ਕਰਨ ਲੱਗ ਜਾਵੇਜਦੋਂ ਡਾਕਟਰ ਮਰੀਜ਼ ਨਾਲ ਚੰਗਾ ਸਲੂਕ ਕਰਦਾ ਹੈ ਤਾਂ ਅੱਧੀ ਬਿਮਾਰੀ ਰਹਿ ਜਾਂਦੀ ਹੈ

ਡਾਕਟਰ ਬੇਦੀ ਦਾ ਮਾਨਵਤਾਵਾਦੀ ਹੋਣਾ ਵਿਰਾਸਤ ਵਿੱਚੋਂ ਮਿਲੀ ਦੇਸ਼ਭਗਤੀ ਦੀ ਗੁੜ੍ਹਤੀ ਦੀ ਦੇਣ ਹੈਦੇਸ਼ ਭਗਤ ਦੇਸ਼ ਦੇ ਹਿਤਾਂ ਨੂੰ ਪਹਿਲ ਦਿੰਦੇ ਹਨਦੇਸ਼ ਇਲਾਕੇ ਅਤੇ ਲੋਕਾਂ ਦੇ ਸਮੂਹ ਨਾਲ ਨਹੀਂ ਬਣਦਾ ਸਗੋਂ ਮਾਨਵਤਾ ਦੇ ਗੁਣਾ ਦਾ ਗੁਲਦਸਤਾ ਹੁੰਦਾ ਹੈਉਨ੍ਹਾਂ ਦੀ ਅਮੀਰ ਵਿਰਾਸਤ ਡਾ. ਬੇਦੀ ਦੀ ਉਸਾਰੂ ਸੋਚ ਵਿੱਚੋਂ ਝਲਕਦੀ ਹੈਡਾ. ਬੇਦੀ ਦੀ ਵਿਰਾਸਤ ਦੀਆਂ ਤਿੰਨ ਪੀੜ੍ਹੀਆਂ ਫ਼ੌਜ ਵਿੱਚ ਡਾਕਟਰੀ ਕਿੱਤੇ ਨਾਲ ਸੰਬੰਧਤ ਹਨਉਨ੍ਹਾਂ ਦੇ ਨਾਨਾ, ਮਾਮਾ, ਦਾਦਾ, ਪਿਤਾ, ਭਰਾ ਅਤੇ ਚਾਚਾ ਸਾਰੇ ਫ਼ੌਜ ਵਿੱਚ ਡਾਕਟਰ ਸਨ/ਹਨਉਨ੍ਹਾਂ ਦੇ ਪਤੀ ਫ਼ੌਜ ਵਿੱਚ ਡੈਂਟਲ ਸਰਜਨ ਸੇਵਾ ਨਿਭਾ ਰਹੇ ਹਨ

ਨੌਕਰੀ ਕਰਦਿਆਂ ਹਰ ਵਿਅਕਤੀ ਦੇ ਮਨ ਵਿੱਚ ਉੱਚੇ ਅਹੁਦਿਆਂਤੇ ਪਹੁੰਚਣ ਦੀ ਲਾਲਸਾ ਹੁੰਦੀ ਹੈ ਪ੍ਰੰਤੂ ਡਾ. ਬੇਦੀ ਨੇ ਤਰੱਕੀਆਂ ਪ੍ਰਾਪਤ ਕਰਨ ਦੀ ਥਾਂ ਆਪਣੀ ਮਾਤਾ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਵੇਖਦਿਆਂ ਫ਼ੌਜ ਵਿੱਚੋਂ ਅਗਾਊਂ ਹੀ ਸੇਵਾ ਮੁਕਤੀ ਲੈ ਲਈ ਹੈਜੇ ਉਹ ਚਾਹੁੰਦੇ ਤਾਂ ਹੋਰ ਉੱਚ ਅਹੁਦੇ ’ਤੇ ਪਹੁੰਚ ਸਕਦੇ ਸਨ ਪ੍ਰੰਤੂ ਉਨ੍ਹਾਂ ਇਨਸਾਨੀਅਤ ਦੀ ਸੇਵਾ ਨੂੰ ਪਹਿਲ ਦਿੱਤੀ ਹੈਅੱਜ ਕੱਲ੍ਹ ਉਹ ਫ਼ੌਜ ਦੇ 20 ਸਾਲ ਦੇ ਤਜਰਬੇ ਤੋਂ ਬਾਅਦਧਵਨ ਹਸਪਤਾਲਪੰਚਕੂਲਾ ਵਿੱਚ ਮਰੀਜ਼ਾਂ ਨੂੰ ਵੇਖਦੇ ਹਨ ਪ੍ਰੰਤੂ ਮਰੀਜ਼ ਨੂੰ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ

ਡਾ. ਹਰਵੰਦਨ ਕੌਰ ਬੇਦੀ ਨੇ ਸਕੂਲੀ ਸਿੱਖਿਆ ਆਪਣੇ ਪਿਤਾ ਦੇ ਫ਼ੌਜ ਵਿੱਚ ਹੋਣ ਕਰਕੇ ਕੇਂਦਰੀ ਸਕੂਲ ਗੰਗਟੋਕ ਸਿੱਕਮ ਵਿੱਚੋਂ ਪ੍ਰਾਪਤ ਕੀਤੀ ਸੀਉਨ੍ਹਾਂ 12ਵੀਂ ਦੇ ਇਮਤਿਹਾਨ ਵਿੱਚ ਟਾਪ ਕੀਤਾ ਸੀਉਨ੍ਹਾਂ ਨੇ ਐੱਮ ਐੱਮ ਬੀ ਐੱਸ ਬਾਈਰਾਮਜੀ ਜੀਜੀ ਭੁਆਏ ਸਰਕਾਰੀ ਮੈਡੀਕਲ ਕਾਲਜ (ਬੀ ਜੇ ਐੱਮ ਸੀ) ਪੂਨਾ ਮਹਾਰਾਸ਼ਟਰ ਵਿੱਚੋਂ ਪਾਸ ਕੀਤੀ ਸੀਫਿਰ ਉਨ੍ਹਾਂ ਮਹਾਰਾਸ਼ਟਰ ਮਾਨਸਿਕ ਰੋਗ ਸੰਸਥਾਨ ਤੋਂ ਮਾਨਸਿਕ ਰੋਗ ਪ੍ਰਣਾਲੀ ਵਿੱਚ ਐੱਮ ਡੀ ਕੀਤੀ1999 ਵਿੱਚ ਡਾ. ਹਰਵੰਦਨ ਕੌਰ ਬੇਦੀ ਨੂੰ ਭਾਰਤੀ ਫ਼ੌਜ ਵਿੱਚ ਸਥਾਈ ਕਮਿਸ਼ਨ ਮਿਲਿਆਉਹ ਭਾਰਤੀ ਫ਼ੌਜ ਵਿੱਚ ਸਥਾਈ ਕਮਿਸ਼ਨ ਪ੍ਰਾਪਤ ਕਰਨ ਵਾਲੀਆਂ ਚੋਣਵੀਆਂ ਮਾਨਸਿਕ ਰੋਗਾਂ ਦੀਆਂ ਮਾਹਿਰ ਮਹਿਲਾ ਡਾਕਟਰਾਂ ਵਿੱਚੋਂ ਇੱਕ ਹਨਉਨ੍ਹਾਂ ਨੂੰ ਇਹ ਵੀ ਮਾਣ ਜਾਂਦਾ ਹੈ ਕਿ ਉਹ ਇਕੱਲੀ ਮਹਿਲਾ ਮਾਨਸਿਕ ਰੋਗ ਮਾਹਿਰ ਹੈ, ਜਿਨ੍ਹਾਂ ਨੇ ਕਠਨ ਕਾਰਜਸ਼ੀਲ ਉੱਤਰੀ ਅਤੇ ਪੂਰਬੀ ਦੋਹਾਂ ਖੇਤਰਾਂ ਵਿੱਚ ਅੱਤ ਜੋਖ਼ਮ ਭਰੇ ਸਮੇਂ ਵਿੱਚ ਸੇਵਾ ਨਿਭਾਈ ਹੈ, ਜਿੱਥੇ ਭਾਰਤੀ ਫ਼ੌਜ ਪਿਛਲੇ ਕਈ ਦਹਾਕਿਆਂ ਤੋਂ ਅੱਤਵਾਦੀਆਂ-ਵੱਖਵਾਦੀਆਂ ਅਤੇ ਘੁਸਪੈਠੀਆਂ ਨਾਲ ਲੋਹਾ ਲੈ ਰਹੀ ਹੈ

ਇਸੇ ਤਰ੍ਹਾਂ ਡਾਕਟਰ ਬੇਦੀ ਨੇ ਇਨਸਰਜੈਂਸੀ ਦੇ ਸਿਖਰਤੇ ਫ਼ੌਜੀ ਹਸਪਤਾਲ ਸ੍ਰੀਨਗਰ (ਕਸ਼ਮੀਰ) ਵਿੱਚ ਬਤੌਰ ਮਾਨਸਿਕ ਰੋਗ ਸਪੈਸ਼ਲਿਸਟ ਸੇਵਾ ਕੀਤੀਇਸ ਮੌਕੇਤੇ ਉਨ੍ਹਾਂ ਆਪਣੀ ਨੌਕਰੀ ਦੇ ਨਾਲ ਹੀ ਆਤਮ ਹੱਤਿਆਵਾਂ ਦੀ ਰੋਕਥਾਮ ਲਈ ਮੁਹਾਰਤ ਹਾਸਲ ਕੀਤੀਇਸੇ ਤਰ੍ਹਾਂ ਫ਼ੌਜ ਵੱਲੋਂ ਮਿਲਾਪ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਅਹਿਮ ਭੂਮਿਕਾ ਵੀ ਨਿਭਾਈ, ਜਿਸ ਅਧੀਨ ਜੰਮੂ ਕਸ਼ਮੀਰ ਖੇਤਰ ਵਿੱਚ ਸੈਨਿਕਾਂ ਅਤੇ ਆਮ ਨਾਗਰਿਕਾਂ ਨੂੰ ਆਤਮ ਹੱਤਿਆਵਾਂ ਦੀ ਭਾਵਨਾ ਵਿਰੁੱਧ ਲੜਨ ਲਈ ਨਾ ਕੇਵਲ ਖ਼ੁਦ ਕੌਂਸਲਿੰਗ ਕੀਤੀ ਸਗੋਂ ਫ਼ੌਜ ਵਿੱਚ ਤਾਇਨਾਤ ਧਾਰਮਿਕ ਅਧਿਆਪਕਾਂ ਅਤੇ ਹੋਰਾਂ ਨੂੰ ਬਤੌਰ ਕੌਂਸਲਰ ਟ੍ਰੇਨਿੰਗ ਵੀ ਦਿੱਤੀਇਸ ਲਈ ਉਨ੍ਹਾਂ ਨੂੰ 2004 ਵਿੱਚ ਆਰਮੀ ਕਮਾਂਡਰਜ਼ ਕਮਡੇਸ਼ਨ ਦਿੱਤਾ ਗਿਆ, ਜੋ ਆਮ ਡਿਊਟੀ ਦੇ ਨਾਲ ਕਿਸੇ ਹੋਰ ਵਾਧੂ ਖੇਤਰ ਵਿੱਚ ਸੇਵਾ ਨਿਭਾਉਣ ਦੀ ਮਾਨਤਾ ਵਜੋਂ ਦਿੱਤਾ ਜਾਂਦਾ ਹੈਉਨ੍ਹਾਂ ਦੀ ਮੁਹਾਰਤ, ਸਮਾਜਿਕ ਖੇਤਰ, ਸਕੂਲ, ਕਿਸਾਨੀ, ਮਜ਼ਦੂਰੀ, ਖਾਸ ਉਮਰ, ਖਾਸ ਲਿੰਗ ਦੇ ਗਰੁਪਾਂ ਦੀਆਂ ਮਾਨਸਿਕ ਸਮੱਸਿਆਵਾਂ ਦੇ ਇਲਾਜ ਸੰਬੰਧੀ ਹੈਇਸ ਤੋਂ ਇਲਾਵਾ ਡਿਪਰੈਸ਼ਨ, ਆਬਸੈੱਸਿਵ ਕੰਪੱਲਸਿਵ ਡਿਸਆਰਡਰਜ਼, ਵਿਹਾਰਕ ਸਮੱਸਿਆਵਾਂ, ਬਾਲ ਮਾਨਸਿਕ ਰੋਗ, ਸਾਈਜ਼ੋਫਰੀਨੀਆ ਰੋਗਾਂ ਦੀ ਵਿਸ਼ੇਸ਼ ਮੁਹਾਰਤ ਹੈਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਰਾਵਲਪਿੰਡੀ ਦਾ ਹੈ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ

ਅਜੋਕੇ ਸਮੇਂ ਸਮਾਜ ਵਿੱਚ ਪਰਿਵਾਰਿਕ, ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਕਾਰਨ ਮਾਨਸਿਕ ਤਣਾਓ ਕਰਕੇ ਆਤਮ ਹੱਤਿਆਵਾਂ ਅਤੇ ਮਨੋਰੋਗਾਂ ਦੇ ਕੇਸ ਵਧ ਰਹੇ ਹਨ ਤਾਂ ਅਜਿਹੇ ਸਮੇਂ ਵਿੱਚ ਡਾ. ਹਰਵੰਦਨ ਕੌਰ ਬੇਦੀ ਵਰਗੀ ਸੁਲਝੀ ਹੋਈ ਇਨਸਾਨੀਅਤ ਦੀ ਮੁਦਈ ਡਾਕਟਰ ਦੀਆਂ ਸੇਵਾਵਾਂ ਦੀ ਸਮਾਜ ਨੂੰ ਅਤਿਅੰਤ ਜ਼ਰੂਰਤ ਹੈ

ਡਾ. ਬੇਦੀ ਦੇ ਤਜਰਬੇ ਦਾ ਲਾਭ ਉਠਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਲਾਲਚ ਨਹੀਂ ਅਤੇ ਨਾ ਹੀ ਪੈਸੇ ਦੇ ਮਗਰ ਭੱਜਦੇ ਹਨ ਸਗੋਂ ਉਹ ਮਰੀਜ਼ ਨਾਲ ਡਾਕਟਰ ਤੋਂ ਇਲਾਵਾ ਬਤੌਰ ਇਨਸਾਨ ਵਿਵਹਾਰ ਕਰਦੇ ਹਨਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲ ਚੁੱਕੇ ਹਨਉਹ ਐਨਾਗਰਾਮ ਐੱਨ ਐੱਲ ਪੀ ਦੇ ਐਸੋਸੀਏਟ ਪ੍ਰੈਕਟੀਸ਼ਨਰ ਹਨਐਨਾ ਗਰਾਮ ਨੌਂ ਆਪਸ ਵਿੱਚ ਸਬੰਧਤ ਪਰਸਨੈਲਿਟੀ ਦੀਆਂ ਸ਼੍ਰੇਣੀਆਂ ਦਾ ਵਿਗਿਆਨ ਹੈਉਹ ਭਾਰਤ ਦੀਆਂ ਕਈ ਸੋਸਾਇਟੀਆਂ, ਜਿਨ੍ਹਾਂ ਵਿੱਚ ਮੈਂਬਰ ਇੰਡੀਅਨ ਸਾਈਕੈਟਰੀ ਸੋਸਾਇਟੀ, ਲਾਈਫ ਫੈਲੋ ਇੰਡੀਅਨ ਜਨਰਲ ਆਫ ਸਲੀਪ ਮੈਡੀਸਨ, ਲਾਈਫ ਫੈਲੋ ਜਨਰਲ ਆਫ ਇੰਡੀਅਨ ਅਕੈਡਮੀ ਆਫ ਜੈਰੀਐਟਰਸ ਅਤੇ ਲਾਈਫ ਫੈਲੋ ਇੰਡਸਟਰੀ ਅਲਾਈਕੇਟਰਿਕ ਜਨਰਲ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3370)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author