UjagarSingh7ਇੱਥੋਂ ਦੀ ਚੋਣ ਦੀ ਪ੍ਰਣਾਲੀ ਵੀ ਵੱਖਰੀ ਕਿਸਮ ਦੀ ਹੈ। ਹਰ ਰਾਜ ਦੇ ਵੋਟਰਾਂ ...
(8 ਨਵੰਬਰ 2020)

 

JoeBiden1ਅਮਰੀਕਨਾਂ ਨੇ ਟਰੰਪ ਦੀ ਨਸਲੀ ਵਿਤਕਰੇ ਦੀ ਨੀਤੀ ਨੂੰ ਰੱਦ ਕਰਕੇ ਟਰੰਪ ਨੂੰ ਡੰਪ ਕਰ ਦਿੱਤਾ ਹੈਹੈਂਕੜ, ਹਉਮੈਂ, ਤਾਨਾਸ਼ਾਹੀ ਅਤੇ ਜ਼ੋਰ ਜ਼ਬਰਦਸਤੀ ਦੀ ਪ੍ਰਵਿਰਤੀ ਨੂੰ ਅਮਰੀਕਾ ਨਿਵਾਸੀਆਂ ਨੇ ਨਕਾਰ ਦਿੱਤਾ ਹੈਸੰਸਾਰ ਦੇ ਸਭ ਤੋਂ ਵੱਡੇ ਪਰਜਾਤੰਤਰ ਅਤੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੀ 3 ਨਵੰਬਰ ਨੂੰ ਹੋਈ ਚੋਣ ਵਿੱਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਸਫ ਬਾਇਡਨ ਕਾਂਟੇ ਦੀ ਟੱਕਰ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਹਰਾ ਕੇ ਚੋਣ ਜਿੱਤ ਗਏ ਹਨਅਮਰੀਕਾ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈਸਾਰੇ ਅਮਰੀਕਾ ਵਿੱਚ ਜਸ਼ਨ ਮਨਾਏ ਜਾ ਰਹੇ ਹਨਡੋਨਾਲਡ ਟਰੰਪ ਦੂਜੀ ਵਾਰ ਚੋਣ ਲੜੇ ਹਨਪਹਿਲੀ ਵਾਰ ਉਹ 2016 ਵਿੱਚ ਚੋਣ ਜਿੱਤਕੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨਪਿਛਲੇ ਚਾਰ ਸਾਲ ਡੋਨਾਲਡ ਟਰੰਪ ਆਪਣੇ ਫੈਸਲਿਆਂ ਅਤੇ ਬਿਆਨਾਂ ਕਰਕੇ ਵਾਦ-ਵਿਵਾਦ ਦਾ ਵਿਸ਼ਾ ਬਣੇ ਰਹੇ ਹਨ ਇੱਥੋਂ ਤਕ ਕਿ ਉਨ੍ਹਾਂ ਦੀ ਆਪਣੀ ਰਿਪਬਲੀਕਨ ਪਾਰਟੀ ਵਿੱਚ ਹੀ ਉਨ੍ਹਾਂ ਨੂੰ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ ਸੀ, ਫਿਰ ਵੀ ਉਨ੍ਹਾਂ ਨੇ ਜੋਅ ਬਾਇਡਨ ਦਾ ਜ਼ਬਰਦਸਤ ਮੁਕਾਬਲਾ ਕੀਤਾ ਹੈ, ਜਿਸ ਕਰਕੇ ਇਹ ਚੋਣ ਦਿਲਚਸਪ ਬਣੀ ਹੋਈ ਸੀਦੋਹਾਂ ਪਾਰਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਸੀਡੋਨਾਲਡ ਟਰੰਪ ਦੇ ਸਪੁੱਤਰ ਡੌਨ ਜੂਨੀਅਰ ਨੇ ਦੋਸ਼ ਲਾਇਆ ਹੈ ਕਿ ਰਿਪਬਲਿਕਨ ਪਾਰਟੀ ਨੇ ਟਰੰਪ ਦੀ ਪੂਰੀ ਮਦਦ ਨਹੀਂ ਕੀਤੀ

ਜੋਅ ਬਾਇਡਨ ਰਾਸ਼ਟਰਪਤੀ ਦੀ ਚੋਣ ਪਹਿਲੀ ਵਾਰ ਲੜੇ ਹਨ1973 ਤੋਂ 2009 ਤਕ ਲਗਾਤਾਰ 6 ਵਾਰ ਉਹ ਡੈੱਲਵੇਅਰ ਤੋਂ KamalaHarris1ਸੈਨੇਟਰ ਚੁਣੇ ਜਾਂਦੇ ਰਹੇ ਹਨ2009 ਤੋਂ 2016 ਤਕ ਉਹ ਬਰਾਕ ਓਬਾਮਾ ਨਾਲ ਦੋ ਵਾਰੀ ਉਪ ਰਾਸ਼ਟਰਪਤੀ ਰਹੇ ਹਨਹੁਣ ਤਕ ਜੋ ਸਰਵੇ ਆ ਰਹੇ ਸਨ, ਉਨ੍ਹਾਂ ਵਿੱਚ ਜੋਅ ਬਾਇਡਨ ਨੂੰ ਡੋਨਲਡ ਟਰੰਪ ਤੋਂ ਕਾਫੀ ਅੱਗੇ ਵਿਖਾਇਆ ਜਾਂਦਾ ਰਿਹਾ ਹੈਜੋਅ ਬਾਇਡਨ ਬੇਸ਼ਕ ਚੋਣ ਤਾਂ ਜਿੱਤ ਗਏ ਹਨ, ਉਨ੍ਹਾਂ ਨੂੰ ਡੋਨਾਲਡ ਟਰੰਪ ਨੇ ਕਾਂਟੇ ਦੀ ਟੱਕਰ ਦਿੱਤੀ ਹੈਹਾਲਾਂ ਕਿ ਡੋਨਾਲਡ ਟਰੰਪ ਵਿਰੁੱਧ ਨਸਲੀ ਵਿਤਕਰੇ, ਅਮਨ ਅਮਾਨ ਦੀ ਸਥਿਤੀ ਖਰਾਬ ਰਹਿਣ, ਕੋਵਿਡ ’ਤੇ ਕਾਬੂ ਨਾ ਪਾ ਸਕਣ ਅਤੇ ਦੇਸ਼ ਦੀ ਆਰਥਿਕ ਸਥਿਤੀ ਖਰਾਬ ਹੋਣ ਕਰਕੇ ਚੋਣ ਉੱਪਰ ਬੁਰਾ ਪ੍ਰਭਾਵ ਪੈਣ ਦੀ ਉਮੀਦ ਸੀ ਪ੍ਰੰਤੂ ਟਰੰਪ ਨੇ ਫਿਰ ਵੀ ਬਰਾਬਰ ਦੀ ਟੱਕਰ ਦਿੱਤੀ ਹੈਡੋਨਾਲਡ ਟਰੰਪ ਨੇ ਨਸਲੀ ਪੱਤਾ ਖੇਡਿਆ ਸੀ ਜਿਸਦਾ ਉਨ੍ਹਾਂ ਨੂੰ ਬਹੁਤਾ ਲਾਭ ਨਹੀਂ ਮਿਲਿਆਚੋਣ ਨਤੀਜੇ ਦੇ ਅਖ਼ੀਰ ਤਕ ਅਨਿਸਚਿਤਤਾ ਬਣੀ ਰਹੀ ਹੈਟਰੰਪ ਨੇ ਕੋਵਿਡ ਨੂੰ ਫੈਲਾਉਣ ਦਾ ਦੋਸ਼ ਚੀਨ ਉੱਪਰ ਲਗਾ ਕੇ ਅਤੇ ਸੰਸਾਰ ਸਿਹਤ ਸੰਗਠਨ ਨੂੰ ਜ਼ਿੰਮੇਵਾਰ ਠਹਿਰਾ ਕੇ ਆਪ ਬਰੀ ਹੋਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿੱਚ ਉਹ ਸਫਲ ਨਹੀਂ ਰਿਹਾਟਰੰਪ ਨੂੰ ਪਿੰਡਾਂ ਅਤੇ ਬਾਇਡਨ ਨੂੰ ਸ਼ਹਿਰਾਂ ਵਿੱਚੋਂ ਵੱਧ ਵੋਟ ਮਿਲੀ ਹੈ

ਅਮਰੀਕਾ ਵਿੱਚ 1828 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਦੀ ਚੋਣ ਹੋਈ ਸੀ, ਜਿਸ ਵਿੱਚ 57.6 ਫੀ ਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀਉਦੋਂ ਤੋਂ ਲੈ ਕੇ ਹੁਣ ਤਕ 1876 ਵਿੱਚ ਸਭ ਤੋਂ ਵੱਧ 81.8 ਫੀ ਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ ਸਨ ਅਤੇ 1996 ਵਿੱਚ ਸਭ ਤੋਂ ਘੱਟ 49 ਫੀ ਸਦੀ ਵੋਟਰਾਂ ਨੇ ਵੋਟਾਂ ਪਾਈਆਂ ਸਨਸ਼ੁਰੂ ਵਿੱਚ ਇਸਤਰੀ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਘੱਟ ਹੀ ਕਰਦੀਆਂ ਸਨ ਪ੍ਰੰਤੂ 1980 ਵਿੱਚ ਇਸਤਰੀ ਵੋਟਰਾਂ ਨੇ ਮਰਦ ਵੋਟਰਾਂ ਤੋਂ ਵਧੇਰੇ ਗਿਣਤੀ ਵਿੱਚ ਵੋਟਾਂ ਪਾਈਆਂ ਸਨਉਸ ਤੋਂ ਬਾਅਦ ਇਸਤਰੀਆਂ ਵੀ ਹਰ ਚੋਣ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਲੱਗ ਗਈਆਂ ਹਨ2016 ਦੇ 59.2ਫੀ ਸਦੀ ਦੇ ਮੁਕਾਬਲੇ ਇਸ ਵਾਰ 66.9 ਫੀ ਸਦੀ ਵੋਟਰਾਂ ਨੇ ਵੋਟਾਂ ਪਾਈਆਂ ਹਨਇਸ ਵਾਰ 23 ਕਰੋੜ ਵੋਟਰਾਂ ਵਿੱਚੋਂ 16 ਕਰੋੜ ਵੋਟਰਾਂ ਨੇ ਵੋਟ ਪਾਈ ਹੈਅਮਰੀਕਾ ਸੰਘੀ ਢਾਂਚੇ ਵਾਲਾ ਦੇਸ਼ ਹੈਇਸਦੇ 50 ਰਾਜ ਹਨਹਰ ਰਾਜ ਦੇ ਆਪਣੇ ਕਾਨੂੰਨ ਅਤੇ ਪ੍ਰਬੰਧ ਹੈ, ਜਿਸ ਵਿੱਚ ਰਾਸ਼ਟਰਪਤੀ ਦੀ ਕੋਈ ਦਖ਼ਲ ਅੰਦਾਜ਼ੀ ਨਹੀਂ ਹੁੰਦੀਉਸ ਰਾਜ ਦਾ ਰਾਜਪਾਲ ਰਾਜ ਦਾ ਮੁਖੀ ਹੁੰਦਾ ਹੈ

ਇੱਥੋਂ ਦੀ ਚੋਣ ਦੀ ਪ੍ਰਣਾਲੀ ਵੀ ਵੱਖਰੀ ਕਿਸਮ ਦੀ ਹੈਹਰ ਰਾਜ ਦੇ ਵੋਟਰਾਂ ਦੀਆਂ ਆਪੋ ਆਪਣੇ ਰਾਜ ਵਿੱਚ ਵੋਟਾਂ ਪਾਈਆਂ ਅਤੇ ਗਿਣੀਆਂ ਜਾਂਦੀਆਂ ਹਨਇਨ੍ਹਾਂ ਨੂੰ ਪਾਪੂਲਰ ਵੋਟਾਂ ਕਹਿੰਦੇ ਹਨਹਰ ਰਾਜ ਦੀਆਂ ਆਪਣੀ ਜਨਸੰਖਿਆ ਅਨੁਸਾਰ ਇਲੈਕਟੋਰਲ ਵੋਟਾਂ ਹੁੰਦੀਆਂ ਹਨਇਲੈਕਟੋਰਲ ਵੋਟਰ ਦੀ ਚੋਣ ਸਥਾਨਕ ਲੈਜਿਸਲੇਚਰ ਕਰਦੇ ਹਨਜਿਸ ਉਮੀਦਵਾਰ ਦੀਆਂ ਉਸਦੇ ਰਾਜ ਵਿੱਚ ਵੱਧ ਪਾਪੂਲਰ ਵੋਟਾਂ ਹੁੰਦੀਆਂ ਹਨ, ਉਸ ਨੂੰ ਉਸ ਰਾਜ ਦੀਆਂ ਸਾਰੀਆਂ ਇਲੈਟੋਰਲ ਵੋਟਾਂ ਮਿਲ ਜਾਂਦੀਆਂ ਹਨਹਾਰਨ ਵਾਲੇ ਉਮੀਦਵਾਰ ਨੂੰ ਫਿਰ ਇੱਕ ਵੀ ਵੋਟ ਨਹੀਂ ਮਿਲਦੀਰਾਸ਼ਟਰਪਤੀ ਦੀ ਜਿੱਤ ਹਾਰ ਦਾ ਫੈਸਲਾ ਇਹ ਇਲੈਕਟੋਰਲ ਵੋਟਾਂ ਹੀ ਕਰਦੀਆਂ ਹਨਇਸ ਨੂੰ ਇਲੈਕਟੋਰਲ ਕਾਲਜ ਕਹਿੰਦੇ ਹਨਵੋਟਾਂ ਪੈਣ ਦਾ ਭਾਵੇਂ ਇੱਕ ਦਿਨ ਨਿਸ਼ਚਿਤ ਹੁੰਦਾ ਹੈ ਪ੍ਰੰਤੂ ਵੋਟਰ ਇਸ ਤੋਂ ਪਹਿਲਾਂ ਵੀ ਵੋਟ ਪਾ ਸਕਦੇ ਹਨਬਹੁਤੇ ਵੋਟਰ ਪਹਿਲਾਂ ਹੀ ਵੋਟ ਪਾ ਦਿੰਦੇ ਹਨਡਾਕ ਰਾਹੀਂ ਵੋਟਾਂ ਪਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈਸੀਨੀਅਰ ਸਿਟੀਜ਼ਨ ਨੂੰ ਚੋਣ ਤੋਂ ਪਹਿਲਾਂ ਹੀ ਡਾਕ ਰਾਹੀਂ ਬੈਲਟ ਪੇਪਰ ਭੇਜ ਦਿੱਤਾ ਜਾਂਦਾ ਹੈਕਈ ਰਾਜਾਂ ਵਿੱਚ ਸਾਰੇ ਵੋਟਰਾਂ ਨੂੰ ਹੀ ਬੈਲਟ ਪੇਪਰ ਡਾਕ ਰਾਹੀਂ ਭੇਜ ਦਿੱਤੇ ਜਾਂਦੇ ਹਨਵੋਟਰ ਬੈਲਟ ਪੇਪਰ ਟਿਕ ਕਰਕੇ ਬੰਦ ਲਿਫਾਫੇ ਵਿੱਚ ਡਾਕ ਰਾਹੀਂ ਜਾਂ ਦਸਤੀ ਚੋਣ ਅਧਿਕਾਰੀ ਦੇ ਦਫਤਰ ਜਮ੍ਹਾਂ ਕਰਵਾ ਸਕਦੇ ਹਨਵੋਟਾਂ ਵਾਲੇ ਦਿਨ ਤਕ ਤਾਂ ਬਹੁਤ ਥੋੜ੍ਹੇ ਵੋਟਰ ਵੋਟ ਪਾਉਣ ਲਈ ਰਹਿ ਜਾਂਦੇ ਹਨਇਸ ਲਈ ਵੋਟ ਪਾਉਣ ਵਿੱਚ ਕੋਈ ਭੀੜ ਨਹੀਂ ਹੁੰਦੀ ਅਤੇ ਨਾ ਹੀ ਕੋਈ ਲੜਾਈ ਝਗੜੇ ਦਾ ਡਰ ਹੁੰਦਾ ਹੈਭਾਰਤ ਦੀ ਤਰ੍ਹਾਂ ਕੋਈ ਉਮੀਦਵਾਰ ਆਪਣਾ ਬੂਥ ਪੱਧਰ ’ਤੇ ਸਟਾਲ ਬਗੈਰਾ ਨਹੀਂ ਲਗਾਉਂਦਾਵੋਟਾਂ ਭੇਜਣੀਆਂ ਅਤੇ ਪਵਾਉਣੀਆਂ ਆਦਿ ਸਭ ਸਥਾਨਕ ਚੋਣ ਦਫਤਰ ਦਾ ਕੰਮ ਹੁੰਦਾ ਹੈਵੋਟਾਂ ਬੈਲਟ ਪੇਪਰ ਨਾਲ ਪੈਂਦੀਆਂ ਹਨਇਸ ਲਈ ਨਤੀਜਾ ਨਿਕਲਣ ਵਿੱਚ ਦੇਰੀ ਹੋ ਜਾਂਦੀ ਹੈ ਪ੍ਰੰਤੂ ਕੋਈ ਹੇਰਾ ਫੇਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾਦੁਨੀਆਂ ਦਾ ਸਭ ਤੋਂ ਵਿਕਸਤ ਦੇਸ਼ ਇਲੈਕਟਰਾਨਿਕ ਪ੍ਰਣਾਲੀ ਦੀ ਵਰਤੋਂ ਨਹੀਂ ਕਰਦਾ

50 ਰਾਜਾਂ ਦੀਆਂ ਕੁਲ 538 ਇਲੈਕਟੋਰਲ ਵੋਟਾਂ ਹਨਜਿਸ ਉਮੀਦਵਾਰ ਨੂੰ ਘੱਟੋ ਘੱਟ 270 ਵੋਟਾਂ ਮਿਲ ਜਾਂਦੀਆਂ ਹਨ, ਉਹ ਚੋਣ ਜਿੱਤ ਜਾਂਦਾ ਹੈ ਇੱਕ ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਇਸ ਚੋਣ ਦੇ ਨਾਲ ਹੀ ਉਹ ਵੀ ਇੱਕੋ ਬੈਲਟ ਪੇਪਰ ’ਤੇ ਉਪ ਰਾਸ਼ਟਰਪਤੀ, ਰਾਜਪਾਲ, ਸੈਨੇਟਰ, ਪ੍ਰਤੀਨਿਧੀ ਸਭਾ, ਸੂਬਾਈ ਵਿਧਾਨਕਾਰਾਂ, ਜੱਜਾਂ ਅਤੇ ਹੋਰ ਲਗਭਗ 30 ਅਹੁਦਿਆਂ ਦੀ ਚੋਣ ਹੁੰਦੀ ਹੈਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਸਾਰਿਆਂ ਦਾ ਬੈਲਟ ਪੇਪਰ ਇੱਕ ਹੀ ਹੁੰਦਾ ਹੈਹਰ ਅਹੁਦੇ ਵਾਲਿਆਂ ਦੇ ਨਾਮ ਲਿਖੇ ਹੁੰਦੇ ਹਨ, ਵੋਟਰਾਂ ਨੇ ਸਿਰਫ ਟਿੱਕ ਕਰਨਾ ਹੁੰਦਾ ਹੈ ਕਿ ਉਹ ਕਿਸ ਅਹੁਦੇ ਲਈ ਕਿਹੜੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੁੰਦਾ ਹੈਜੇਕਰ ਵੋਟਰ ਇਕੱਲੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਹੀ ਟਿੱਕ ਕਰਦਾ ਹੈ ਤੇ ਹੋਰ ਕਿਸੇ ਨੂੰ ਟਿੱਕ ਨਹੀਂ ਕਰਦਾ ਤਾਂ ਉਸਦੀ ਵੋਟ ਉਸ ਪਾਰਟੀ ਦੇ ਸਾਰੇ ਅਹੁਦਿਆਂ ਦੇ ਉਮੀਦਵਾਰਾਂ ਨੂੰ ਗਿਣੀ ਜਾਵੇਗੀਪ੍ਰੰਤੂ ਵੋਟਰ ਆਪ ਸਾਰੇ ਉਮੀਦਵਾਰਾਂ ਵਿੱਚੋਂ ਚੁਣਕੇ ਵੋਟ ਵੀ ਪਾ ਸਕਦਾ ਹੈਜੇਕਰ ਉਹ ਇੱਕ ਉਮੀਦਵਾਰ ਨੂੰ ਵੀ ਛੱਡ ਦਿੰਦਾ ਹੈ ਤਾਂ ਜਿਹੜੀ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਵੋਟ ਪਾਈ ਹੈ, ਉਹ ਵੀ ਉਸੇ ਪਾਰਟੀ ਦੇ ਉਮੀਦਵਾਰ ਨੂੰ ਚਲੀ ਜਾਵੇਗੀ

ਅਮਰੀਕਾ ਵਿੱਚ ਚਾਰ ਸਾਲ ਬਾਅਦ ਹੀ ਵੋਟਾਂ ਪੈਂਦੀਆਂ ਹਨ, ਵਿੱਚ ਵਿਚਾਲੇ ਵੋਟਾਂ ਨਹੀਂ ਪੈਂਦੀਆਂਜੇਕਰ ਰਾਸ਼ਟਰਪਤੀ ਅਸਤੀਫਾ ਦੇ ਦੇਵੇ ਜਾਂ ਕਿਸੇ ਹੋਰ ਵਜਾਹ ਕਰਕੇ ਰਾਸ਼ਟਰਪਤੀ ਨਾ ਰਹੇ ਤਾਂ ਦੁਬਾਰਾ ਚੋਣ ਨਹੀਂ ਹੁੰਦੀਉਪ ਰਾਸ਼ਟਰਪਤੀ ਹੀ ਰਾਸ਼ਟਰਪਤੀ ਦੇ ਫਰਜ਼ ਨਿਭਾਉਂਦਾ ਹੈਕਹਿਣ ਤੋਂ ਭਾਵ ਵਿੱਚ ਵਿਚਾਲੇ ਵੋਟਾਂ ਨਹੀਂ ਪੈਂਦੀਆਂਦੋ ਪਾਰਟੀ ਪ੍ਰਣਾਲੀ ਹੀ ਚੱਲ ਰਹੀ ਹੈ ਭਾਵੇਂ ਕੁਝ ਆਜ਼ਾਦ ਉਮੀਦਵਾਰ ਵੀ ਖੜ੍ਹ ਜਾਂਦੇ ਹਨ ਪ੍ਰੰਤੂ ਉਹ ਜਿੱਤਦੇ ਨਹੀਂਸੈਨੇਟ ਦੀਆਂ 35 ਸੀਟਾਂ ਅਤੇ ਪ੍ਰਤੀਨਿਧੀ ਸਭਾ ਦੀਆਂ 435 ਸੀਟਾਂ ਲਈ ਚੋਣ ਹੋਈ ਹੈਭਾਰਤ ਵਿੱਚ ਇੱਕ ਅਹੁਦੇ ਲਈ ਚੋਣਾਂ ਦਾ ਕਿੰਨਾ ਖਲਜਗਣ ਹੁੰਦਾ ਹੈ ਇੱਥੇ ਵੋਟਾਂ ਸ਼ਾਂਤਮਈ ਪੈਂਦੀਆਂ ਹਨਇਹ ਪਹਿਲੀ ਵਾਰ ਹੋਇਆ ਹੈ ਕਿ ਡੋਨਾਲਡ ਟਰੰਪ ਨੇ ਹੇਰਾ ਫੇਰੀ ਦੇ ਦੋਸ਼ ਲਗਾਏ ਹਨ, ਜਿਨ੍ਹਾਂ ਨੂੰ ਚੋਣ ਅਧਿਕਾਰੀਆਂ ਨੇ ਰੱਦ ਕਰ ਦਿੱਤਾ ਹੈਮਿਸ਼ੀਗਨ ਅਤੇ ਜੌਰਜੀਆ ਵਿੱਚ ਧਾਂਦਲੀ ਦੇ ਆਰੋਪਾਂ ਦੇ ਟਰੰਪ ਦੇ ਵਕੀਲਾਂ ਵੱਲੋਂ ਕੀਤੇ ਕੇਸ ਕਚਹਿਰੀ ਨੇ ਰੱਦ ਕਰ ਦਿੱਤੇ ਹਨ ਇੱਥੇ ਸੰਘੀ ਢਾਂਚੇ ਵਿੱਚ ਰਾਜਾਂ ਦਾ ਮੁਖੀ ਰਾਜਪਾਲ ਹੁੰਦਾ ਹੈਕਈ ਰਾਜਾਂ ਵਿੱਚ ਰਾਜਪਾਲ ਕਿਸੇ ਹੋਰ ਪਾਰਟੀ ਦਾ ਵਿਧਾਨਕਾਰਾਂ ਦਾ ਬਹੁਮਤ ਕਿਸੇ ਹੋਰ ਪਾਰਟੀ ਕੋਲ ਹੁੰਦਾ ਹੈ ਪ੍ਰੰਤੂ ਸਰਕਾਰਾਂ ਬਿਲਕੁਲ ਠੀਕਠਾਕ ਕੰਮ ਕਰਦੀਆਂ ਰਹਿੰਦੀਆਂ ਹਨਕੋਈ ਟਕਰਾਅ ਨਹੀਂ ਹੁੰਦਾਭਾਰਤ ਨੂੰ ਵੀ ਅਜਿਹੀ ਪ੍ਰਣਾਲੀ ਤੋਂ ਸਿੱਖਣਾ ਚਾਹੀਦਾ ਹੈ

ਇਸ ਵਾਰ ਅਮਰੀਕਾ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਡੋਨਾਲਡ ਟਰੰਪ ਦੀ ਮਦਦ ਕਰਨ ਲਈ ਭਾਰਤ ਦੇ ਪ੍ਰਣਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਿੱਚ ਜਾ ਕੇ ਅਮਰੀਕਾ ਵਿੱਚ ਵਸੇ ਭਾਰਤੀਆਂ ਦਾ ਜਲਸਾ ਕੀਤਾ, ਜਿਸ ਵਿੱਚ ਡੋਨਾਲਡ ਟਰੰਪ ਵੀ ਸ਼ਾਮਲ ਹੋਇਆ ਅਤੇ ਨਰਿੰਦਰ ਮੋਦੀ ਨੇ ਭਾਰਤੀਆਂ ਨੂੰ ਡੋਨਾਲਟ ਟਰੰਪ ਦੀ ਮਦਦ ਕਰਨ ਲਈ ਬੇਨਤੀ ਕੀਤੀਨਰਿੰਦਰ ਮੋਦੀ ਨੇ ਨਾਅਰਾ ਦਿੱਤਾ ਸੀ ਕਿ “ਇਕ ਵਾਰ ਫੇਰ ਟਰੰਪ ਸਰਕਾਰ”ਇਸੇ ਤਰ੍ਹਾਂ ਡੋਨਾਲਡ ਟਰੰਪ ਵੀ ਭਾਰਤ ਗਿਆ ਅਤੇ ਉਸਨੇ ਵੀ ਸਮਾਗਮ ਨੂੰ ਸੰਬੋਧਨ ਕੀਤਾਟਰੰਪ ਬੜਬੋਲਾ ਹੈ, ਉਨ੍ਹਾਂ ਜੋਅ ਬਾਇਡਨ ਨਾਲ ਟੀ ਵੀ ’ਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਭਾਰਤ ਨੂੰ ਗੰਦਾ ਦੇਸ਼ ਕਹਿ ਦਿੱਤਾ ਸੀਹਾਲਾਂ ਕਿ ਟਰੰਪ ਅਤੇ ਮੋਦੀ ਦੀ ਦੋਸਤੀ ਹੈਅਮਰੀਕਨ ਭਾਰਤੀ ਡੋਨਾਲਡ ਟਰੰਪ ਨੂੰ ਅਮਰੀਕਾ ਦਾ ਮੋਦੀ ਕਹਿੰਦੇ ਹਨ ਕਿਉਂਕਿ ਜਿਵੇਂ ਨਰਿੰਦਰ ਮੋਦੀ ਆਪਣੀ ਹੀ ਪੁਗਾਉਂਦਾ ਹੈ, ਪਾਰਟੀ ਵਿੱਚੋਂ ਹੋਰ ਕਿਸੇ ਦੀ ਸੁਣਦਾ ਨਹੀਂ, ਉਸੇ ਤਰ੍ਹਾਂ ਡੋਨਾਲਡ ਟਰੰਪ ਵੀ ਆਪਣੀ ਮਰਜ਼ੀ ਨਾਲ ਫੈਸਲੇ ਕਰਦਾ ਸੀਜਿਵੇਂ ਨਰਿੰਦਰ ਮੋਦੀ ਹਿੰਦੂ ਸਮੁਦਾਏ ਦੀ ਗੱਲ ਕਰਦੇ ਹਨ ਅਤੇ ਸਿਰਫ ਉਨ੍ਹਾਂ ਦੀਆਂ ਵੋਟਾਂ ਨੂੰ ਪ੍ਰਭਾਵਤ ਕਰਨ ਲਈ ਫੈਸਲੇ ਕਰਦੇ ਹਨ, ਉਸੇ ਤਰ੍ਹਾਂ ਡੋਨਾਲਡ ਟਰੰਪ ਸਿਰਫ ਅਮਰੀਕਨਾਂ ਨੂੰ ਹੀ ਪਹਿਲ ਦਿੰਦੇ ਹਨਉਨ੍ਹਾਂ ਅਨੁਸਾਰ ਅਮਰੀਕਨ ਬੇਰੋਜ਼ਗਾਰ ਹਨ ਪ੍ਰੰਤੂ ਬਾਹਰਲੇ ਦੇਸ਼ਾਂ ਵਿੱਚੋਂ ਆਏ ਪਰਵਾਸੀ ਨੌਕਰੀਆਂ ਦਾ ਆਨੰਦ ਮਾਣ ਰਹੇ ਹਨ

ਭਾਰਤੀਆਂ ਲਈ ਇੱਕ ਹੋਰ ਵੀ ਮਾਣ ਦੀ ਗੱਲ ਹੈ ਕਿ ਡੈਮੋਕਰੈਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਦੀ ਮਾਤਾ ਸ਼ਈਮਾਲਾ ਗੋਪਾਲਨ ਭਾਰਤੀ ਸੀਅਮਰੀਕਾ ਦੇ ਇਤਿਹਾਸ ਵਿੱਚ ਇਸਤਰੀ ਉਹ ਵੀ ਪ੍ਰਵਾਸੀ ਪਹਿਲੀ ਉਪ ਰਾਸ਼ਟਰਪਤੀ ਬਣਨ ਵਾਲੀ ਇਸਤਰੀ ਹੈ56 ਸਾਲਾ ਕਮਲਾ ਹੈਰਿਸ 2016 ਵਿੱਚ ਕੈਲੇਫੋਰਨੀਆਂ ਤੋਂ ਸੈਨੇਟਰ ਚੁਣੀ ਗਈ ਸੀਉਨ੍ਹਾਂ ਨੇ 2016 ਵਿੱਚ ਰਾਸ਼ਟਰਪਤੀ ਦੀ ਚੋਣ ਲੜਨ ਲਈ ਪਾਰਟੀ ਵਿੱਚ ਨਾਮੀਨੇਸ਼ਨ ਲਈ ਦਾਅਵਾ ਕੀਤਾ ਸੀ ਪ੍ਰੰਤੂ ਪਾਰਟੀ ਨੇ ਬਰਾਕ ਓਬਾਮਾ ਨੂੰ ਨਾਮਜ਼ਦ ਕਰ ਦਿੱਤਾ ਸੀਇਨ੍ਹਾਂ ਚੋਣਾਂ ਵਿੱਚ 18 ਭਾਰਤੀ ਮੂਲ ਦੇ ਅਮਰੀਕਨ ਸੈਨਟ ਅਤੇ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਹਨ, ਜਿਨ੍ਹਾਂ ਵਿੱਚ ਦਾਖਾਂ ਦੇ ਬਾਦਸ਼ਾਹ ਦੇ ਤੌਰ’ਤੇ ਜਾਣੇ ਜਾਂਦੇ ਦੀਦਾਰ ਸਿੰਘ ਬੈਂਸ ਦਾ ਲੜਕਾ ਕਰਮ ਬੈਂਸ ਸੁਤਰ ਕਾਊਂਟੀ ਦਾ ਸੁਪਰਵਾਈਜ਼ਰ ਚੁਣਿਆ ਗਿਆ ਹੈਹੈਰਾਨੀ ਦੀ ਗੱਲ ਹੈ ਕਿ ਪਰਜਾਤੰਤਰਿਕ ਪ੍ਰਣਾਲੀ ਨਾਲ ਰਾਸ਼ਟਰਪਤੀ ਦੇ ਅਹੁਦੇ ’ਤੇ ਪਹੁੰਚਿਆ ਵਿਅਕਤੀ ਅਜੇ ਉਸੇ ਪ੍ਰਣਾਲੀ ਨਾਲ ਚੁਣੇ ਗਏ ਜੋਅ ਬਾਇਡਨ ਤੋਂ ਆਪਣੀ ਹਾਰ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈਵੇਖੋ ਊਠ ਕਿਸ ਕਰਵਟ ਬੈਠਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2410)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author