UjagarSingh7ਇੰਨੀ ਰੁਝੇਵਿਆਂ ਵਾਲੀ ਨੌਕਰੀ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ...
(31 ਮਾਰਚ 2021)
(ਸ਼ਬਦ: 1330)


JarnailSinghPRO2ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਬੱਚੇ ਸ਼ਹਿਰਾਂ ਵਿੱਚ ਰਹਿਣ ਵਾਲੇ ਬੱਚਿਆਂ ਦੇ ਮੁਕਾਬਲੇ ਤਰੱਕੀ ਨਹੀਂ ਕਰ ਸਕਦੇ ਕਿਉਂਕਿ ਪਿੰਡਾਂ ਵਾਲਿਆਂ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ
, ਜਿਹੜੀਆਂ ਸ਼ਹਿਰੀ ਬੱਚਿਆਂ ਨੂੰ ਮਿਲ ਜਾਂਦੀਆਂ ਹਨਕਿਸੇ ਹੱਦ ਤਕ ਇਹ ਸਹੀ ਵੀ ਹੈ ਕਿਉਂਕਿ ਅੱਜ ਤੋਂ 50 ਸਾਲ ਪਹਿਲਾਂ ਦਿਹਾਤੀ ਇਲਾਕਿਆਂ ਵਿੱਚ ਪੜ੍ਹਾਈ ਕਰਨ ਲਈ ਸਕੂਲ ਬਹੁਤ ਘੱਟ ਸਨਟਾਵੇਂ ਟਾਵੇਂ ਪਿੰਡਾਂ ਵਿੱਚ ਸਕੂਲ ਹੁੰਦੇ ਸਨਪਿੰਡਾਂ ਵਾਲਿਆਂ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੁੰਦੀ ਸੀਦੂਜੇ ਪਿੰਡਾਂ ਵਿੱਚ ਪੜ੍ਹਨ ਲਈ ਕਈ ਮੀਲ ਪੈਦਲ ਬੱਚਿਆਂ ਨੂੰ ਜਾਣਾ ਪੈਂਦਾ ਸੀਗਰਮੀ ਸਰਦੀ ਵਿੱਚ ਨੰਗੇ ਪੈਰੀਂ ਬੱਚੇ ਸਕੂਲ ਜਾਂਦੇ ਸਨਨਾਮਾਤਰ ਦੋ ਪੈਸੇ ਮਹੀਨਾ ਫੀਸ ਦੇਣ ਨੂੰ ਵੀ ਮਾਪਿਆਂ ਲਈ ਮੁਸ਼ਕਲ ਹੁੰਦੀ ਸੀਪਿੰਡਾਂ ਵਾਲਿਆਂ ਨੂੰ ਪੜ੍ਹਨ ਦਾ ਵਾਤਾਵਰਣ ਹੀ ਨਹੀਂ ਮਿਲਦਾ ਸੀਫਿਰ ਵੀ ਹੋਣਹਾਰ, ਦ੍ਰਿੜ੍ਹ ਇਰਾਦੇ ਵਾਲੇ, ਮਿਹਨਤੀ ਅਤੇ ਸਿਰੜੀ ਵਿਦਿਆਰਥੀ ਅਣਸੁਖਾਵੇਂ ਹਾਲਾਤ ਦੇ ਬਾਵਜੂਦ ਪੜ੍ਹਾਈ ਕਰਕੇ ਉੱਚੇ ਅਹੁਦਿਆਂ ਤਕ ਪਹੁੰਚ ਜਾਂਦੇ ਹਨਅਨੁਸੂਚਿਤ ਅਤੇ ਪਛੜੀਆਂ ਸ਼੍ਰੇਣੀਆਂ ਲਈ ਤਾਂ ਹੋਰ ਵੀ ਔਖਾ ਹੁੰਦਾ ਸੀ ਕਿਉਂਕਿ ਉਨ੍ਹਾਂ ਦੀ ਆਮਦਨ ਦੇ ਸਾਧਨ ਬਹੁਤ ਘੱਟ ਹੁੰਦੇ ਸਨਅਜਿਹੇ ਵਿਅਕਤੀਆਂ ਵਿੱਚ ਲੋਕ ਸੰਪਰਕ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਵਧੀਕ ਡਾਇਰੈਕਟਰ ਜਰਨੈਲ ਸਿੰਘ ਵੀ ਸ਼ਾਮਲ ਹਨ, ਜਿਹੜੇ ਸਰਕਾਰੀ ਨੌਕਰੀ ਵਿੱਚ ਹੇਠਲੇ ਪੱਧਰ ਤੋਂ ਤਰੱਕੀ ਕਰਕੇ ਵਿਭਾਗ ਦੇ ਵਧੀਕ ਮੁਖੀ ਦੇ ਅਹੁਦੇ ਤਕ ਪਹੁੰਚੇਇਹ ਉਨ੍ਹਾਂ ਦੀ ਮਿਹਨਤ ਲਈ ਬੜੇ ਮਾਣ ਵਾਲੀ ਗੱਲ ਹੈਉਹ ਵੀ ਉਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਜਿਹੜੇ ਦਿਹਾਤੀ ਇਲਾਕਿਆਂ ਵਿੱਚੋਂ ਆ ਕੇ ਆਪਣੀ ਮਿਹਨਤ, ਦ੍ਰਿੜ੍ਹਤਾ ਅਤੇ ਲਗਨ ਨਾਲ ਆਪਣੇ ਫਰਜ਼ ਨਿਭਾ ਕੇ ਅਜਿਹੇ ਅਹੁਦਿਆਂ ’ਤੇ ਪਹੁੰਚਦੇ ਹਨ

ਜਰਨੈਲ ਸਿੰਘ ਦਾ ਜਨਮ ਇੱਕ ਸਾਧਾਰਨ ਪਰਿਵਾਰ ਵਿੱਚ ਮਾਤਾ ਚੰਦ ਕੌਰ ਅਤੇ ਪਿਤਾ ਈਸ਼ਰ ਸਿੰਘ ਦੇ ਘਰ 9 ਮਾਰਚ 1953 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਗੋਸਲਾਂ ਵਿੱਚ ਹੋਇਆਇਸ ਇਲਾਕੇ ਦੇ ਪਿੰਡਾਂ ਵਿੱਚ ਬਾਰਸ਼ਾਂ ਦੌਰਾਨ ਪਾਣੀ ਦੀ ਮਾਰ ਪੈਂਦੀ ਹੈ ਉਨ੍ਹਾਂ ਪ੍ਰਾਇਮਰੀ ਪੱਧਰ ਤਕ ਦੀ ਪੜ੍ਹਾਈ ਆਪਣੇ ਪਿੰਡ ਵਿੱਚੋਂ ਹੀ ਪ੍ਰਾਪਤ ਕੀਤੀ ਉੱਚ ਵਿੱਦਿਆ ਲਈ ਉਨ੍ਹਾਂ ਗਵਾਂਢੀ ਪਿੰਡ ਸਿੰਘ ਭਗਵੰਤਪੁਰ ਦੇ ਹਾਈ ਸਕੂਲ ਵਿੱਚ ਦਾਖ਼ਲਾ ਲੈ ਲਿਆਪਰਿਵਾਰ ਦੀ ਆਰਥਿਕ ਹਾਲਤ ਸਥਿਰ ਨਾ ਹੋਣ ਕਰਕੇ ਉਨ੍ਹਾਂ ਨੂੰ ਪੜ੍ਹਾਈ ਅੱਧ ਵਿਚਕਾਰ ਹੀ ਛੱਡਣੀ ਪਈ

ਜਰਨੈਲ ਸਿੰਘ ਹੁਸ਼ਿਆਰ ਵਿਦਿਅਰਥੀਆਂ ਵਿੱਚੋਂ ਇੱਕ ਸਨਜਦੋਂ ਜਰਨੈਲ ਸਿੰਘ ਨੇ ਸਕੂਲ ਜਾਣਾ ਛੱਡ ਦਿੱਤਾ ਤਾਂ ਇਸ ਲਈ ਸਕੂਲ ਦੇ ਹੈੱਡਮਾਸਟਰ ਮਹਿੰਦਰ ਸਿੰਘ ਤਰਖੇੜੀ ਨੇ ਉਨ੍ਹਾਂ ਨੂੰ ਮੁੜ ਸਕੂਲ ਵਿੱਚ ਲਿਆ ਕੇ ਪੜ੍ਹਾਈ ਦਾ ਸਾਰਾ ਖਰਚਾ ਕਰਨ ਦੀ ਜ਼ਿੰਮੇਵਾਰੀ ਆਪ ਲੈ ਲਈਉਨ੍ਹਾਂ ਨੇ ਉਸਦੀ ਪ੍ਰਤਿਭਾ ਦੀ ਪਛਾਣ ਕਰ ਲਈ ਸੀਫਿਰ ਜਰਨੈਲ ਸਿੰਘ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਹੈੱਡਮਾਸਟਰ ਆਪ ਕਰਦੇ ਰਹੇਜਰਨੈਲ ਸਿੰਘ ਨੇ ਪਹਿਲੇ ਦਰਜੇ ਵਿੱਚ ਦਸਵੀਂ ਪਾਸ ਕੀਤੀਫਿਰ ਹੈੱਡਮਾਸਟਰ ਮਹਿੰਦਰ ਸਿੰਘ ਤਰਖੇੜੀ ਨੇ ਉਨ੍ਹਾਂ ਨੂੰ ਸਰਕਾਰੀ ਕਾਲਜ ਰੋਪੜ ਵਿੱਚ ਪ੍ਰੀ ਮੈਡੀਕਲ ਵਿੱਚ ਦਾਖਲ ਕਰਵਾ ਦਿੱਤਾਪ੍ਰੀ ਮੈਡੀਕਲ ਵੀ ਜਰਨੈਲ ਸਿੰਘ ਨੇ ਚੰਗੇ ਨੰਬਰ ਲੈ ਕੇ ਪਾਸ ਕੀਤੀਉਨ੍ਹਾਂ ਦੀ ਐੱਮ ਬੀ ਬੀ ਐੱਸ ਵਿੱਚ ਦਾਖ਼ਲੇ ਲਈ ਮੈਰਿਟ ਬਣ ਗਈ ਪ੍ਰੰਤੂ ਪਰਿਵਾਰ ਦੀ ਆਰਥਿਕ ਹਾਲਤ ਮਜ਼ਬੂਤ ਨਾ ਹੋਣ ਕਰਕੇ ਉਨ੍ਹਾਂ ਨੇ ਮੈਡੀਕਲ ਕਾਲਜ ਪਟਿਆਲਾ ਵਿਖੇ ਫਾਰਮੇਸੀ ਵਿੱਚ ਦਾਖਲਾ ਲੈ ਲਿਆ

ਫਾਰਮੇਸੀ ਕਰਨ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ ਸਿਹਤ ਵਿਭਾਗ ਵਿੱਚ ਫਾਰਮਾਸਿਸਟ ਦੀ ਨੌਕਰੀ ਕਰ ਲਈਡੇਢ ਸਾਲ ਤੋਂ ਬਾਅਦ ਉੁਨ੍ਹਾਂ 1982 ਵਿੱਚ ਲੋਕ ਸੰਪਰਕ ਵਿਭਾਗ ਚੰਡੀਗੜ੍ਹ ਵਿੱਚ ਸਹਾਇਕ ਲੋਕ ਸੰਪਰਕ ਅਧਿਕਾਰੀ ਦੇ ਤੌਰ ’ਤੇ ਨੌਕਰੀ ਕਰ ਲਈਇਸ ਸਮੇਂ ਦੌਰਾਨ ਉਹ ਪੰਜਾਬ ਮੰਡੀ ਬੋਰਡ ਵਿੱਚ ਵੀ 3 ਸਾਲ ਡੈਪੂਟੇਸ਼ਨ ’ਤੇ ਲੋਕ ਸੰਪਰਕ ਅਧਿਕਾਰੀ ਰਹੇਨੌਕਰੀ ਦੌਰਾਨ ਹੀ ਉਨ੍ਹਾਂ ਆਪਣੀ ਸਾਰੀ ਪੜ੍ਹਾਈ ਬੀ ਏ ਅਤੇ ਐੱਮ ਏ ਰਾਜਨੀਤੀ ਸ਼ਾਸਤਰ ਪ੍ਰਾਈਵੇਟਲੀ ਹੀ ਕੀਤੀਪੱਤਰਕਾਰੀ ਵਿੱਚ ਡਿਪਲੋਮਾ ਮਾਸ ਕਮਨੀਕੇਸ਼ਨ ਇਨਸਟੀਚਿਊਟ ਚੰਡੀਗੜ੍ਹ ਤੋਂ ਸ਼ਾਮ ਦੀਆਂ ਕਲਾਸਾਂ ਵਿੱਚ ਪਾਸ ਕੀਤਾ10 ਸਾਲ ਚੰਡੀਗੜ੍ਹ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰਨ ਤੋਂ ਬਾਅਦ 1991 ਵਿੱਚ ਉਹ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਲੋਕ ਸੰਪਰਕ ਅਧਿਕਾਰੀ ਚੁਣੇ ਗਏਲੋਕ ਸੰਪਰਕ ਵਿਭਾਗ ਵਿੱਚ ਤਰੱਕੀ ਕਰਦੇ ਹੋਏ ਵਧੀਕ ਡਾਇਰੈਕਟਰ ਦੇ ਅਹੁਦੇ ਤਕ ਪਹੁੰਚ ਗਏ

ਉਨ੍ਹਾਂ ਆਪਣੀ ਮਿਹਨਤ ਅਤੇ ਕਾਰਜਕੁਸ਼ਲਤਾ ਦਾ ਸਿੱਕਾ ਜਮਾ ਕੇ ਵਿਭਾਗ ਵਿੱਚ ਆਪਣਾ ਨਾਮ ਚਮਕਾ ਲਿਆਭਾਰਤ ਵਿੱਚ ਵਰਕ ਕਲਚਰ ਨਾਂ ਦੀ ਕੋਈ ਚੀਜ਼ ਹੀ ਨਹੀਂ, ਖ਼ਾਸ ਤੌਰ ’ਤੇ ਸਰਕਾਰੀ ਦਫਤਰਾਂ ਵਿੱਚ, ਜਿਸ ਕਰਕੇ ਕੁਝ ਕਰਮਚਾਰੀ ਅਤੇ ਅਧਿਕਾਰੀ ਤਾਂ ਗੱਪ ਸ਼ੱਪ ਮਾਰ ਕੇ ਵਕਤ ਲੰਘਾਉਣ ਅਤੇ ਤਨਖ਼ਾਹ ਲੈਣ ਦੇ ਇਰਾਦੇ ਨਾਲ ਹੀ ਆਉਂਦੇ ਹਨ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਕੰਮ ਵੀ ਦਫਤਰਾਂ ਵਿੱਚ ਲਾਗ ਦੀ ਬਿਮਾਰੀ ਦੀ ਤਰ੍ਹਾਂ ਫੈਲਿਆ ਹੋਇਆ ਹੈਇਸੇ ਕਰਕੇ ਹੀ ਭ੍ਰਿਸ਼ਟਾਚਾਰ ਭਾਰੂ ਹੈਕੰਮ ਵਿੱਚ ਦੇਰੀ ਭ੍ਰਿਸ਼ਟਾਚਾਰ ਦਾ ਮੁੱਢ ਬਣਦੀ ਹੈਜਰਨੈਲ ਸਿੰਘ ਵਰਗੇ ਕਰਮਚਾਰੀ ਅਤੇ ਅਧਿਕਾਰੀ ਹੱਕਾਂ ਨਾਲੋਂ ਫ਼ਰਜਾਂ ਦੀ ਜ਼ਿਆਦਾ ਚਿੰਤਾ ਕਰਦੇ ਹਨਉਹ ਆਪਣੇ ਦਫਤਰੀ ਕੰਮ ਤਕ ਮਤਲਬ ਰੱਖਦੇ ਹਨਉਨ੍ਹਾਂ ਨੂੰ ਹੱਕਾਂ ਦੀ ਥਾਂ ਆਪਣੇ ਫ਼ਰਜਾਂ ਦੀ ਚਿੰਤਾ ਜ਼ਿਆਦਾ ਸਤਾਉਂਦੀ ਰਹਿੰਦੀ ਹੈਜਰਨੈਲ ਸਿੰਘ ਦੀ ਫਰਜ਼ ਸ਼ਨਾਸੀ ਦੀ ਪ੍ਰਵਿਰਤੀ ਕਰਕੇ ਉਨ੍ਹਾਂ ਦੇ ਕੰਮਾਂ ਦੀ ਹਮੇਸ਼ਾ ਪ੍ਰਸ਼ੰਸਾ ਹੁੰਦੀ ਰਹੀ ਹੈ, ਭਾਵੇਂ ਉਨ੍ਹਾਂ ਨੂੰ ਕੋਈ ਵੀ ਕੰਮ ਅਜਿਹੇ ਸਮੇਂ ਦਿੱਤਾ ਗਿਆ ਹੋਵੇ ਜਿਸ ਨੂੰ ਨਿਸ਼ਚਿਤ ਸਮੇਂ ਵਿੱਚ ਮੁਕੰਮਲ ਕਰਨਾ ਅਸੰਭਵ ਹੁੰਦਾ ਹੋਵੇਪ੍ਰੰਤੂ ਉਨ੍ਹਾਂ ਨੇ ਹਰ ਹਾਲਤ ਵਿੱਚ ਉਸ ਕੰਮ ਨੂੰ ਮੁਕੰਮਲ ਕੀਤਾ ਹੈਇਸ ਲਈ ਉਨ੍ਹਾਂ ਨੂੰ ਵਿਭਾਗ ਦੇ ਸੰਕਟ ਮੋਚਨ ਵੀ ਕਿਹਾ ਜਾ ਸਕਦਾ ਹੈ ਨਿਮਰਤਾ ਇੰਨੀ ਕਿ ਕਦੀ ਕਿਸੇ ਕੰਮ ਨੂੰ ਜਵਾਬ ਹੀ ਨਹੀਂ ਦਿੱਤਾਹਰ ਅਧਿਕਾਰੀ ਤੇ ਕਰਮਚਾਰੀ ਨਾਲ ਬੜੀ ਹਲੀਮੀ ਨਾਲ ਵਿਵਹਾਰ ਕਰਦੇ ਰਹੇ ਹਨਉਨ੍ਹਾਂ ਲਈ ਸੇਵਾਦਾਰ ਤੋਂ ਲੈ ਕੇ ਵੱਡੇ ਅਧਿਕਾਰੀ ਸਾਰੇ ਹੀ ਬਰਾਬਰ ਸਨ।

ਜਰਨੈਲ ਸਿੰਘ ਨੇ 34 ਸਾਲ ਸਰਕਾਰੀ ਨੌਕਰੀ ਕੀਤੀ ਹੈਸਾਰੀ ਨੌਕਰੀ ਦੌਰਾਨ ਉਨ੍ਹਾਂ ਨੇ ਆਪਣੇ ਕੰਮ ਨੂੰ ਸਹੀ ਸਮੇਂ ’ਤੇ ਮੁਕੰਮਲ ਕੀਤਾ ਭਾਵੇਂ ਰਾਤ ਨੂੰ ਵੀ ਦਫਤਰ ਵਿੱਚ ਬੈਠਣਾ ਪੈਂਦਾਕਈ ਵਾਰ ਜਿਹੜੇ ਕਰਮਚਾਰੀ ਉਨ੍ਹਾਂ ਨਾਲ ਕੰਮ ਕਰਦੇ ਸਨ, ਉਹ ਦੇਰ ਤਕ ਦਫਤਰ ਬੈਠਣ ਕਰਕੇ ਦੁਖੀ ਹੋ ਜਾਂਦੇ ਸਨਸਰਕਾਰੀ ਨੌਕਰੀ ਦੌਰਾਨ ਉਨ੍ਹਾਂ ਦੀ ਕਦੀ ਵੀ ਕਿਸੇ ਕੰਮ ਕਰਕੇ ਨੁਕਤਾਚੀਨੀ ਨਹੀਂ ਹੋਈਇਹ ਵੀ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੇ ਉਹ ਛੁੱਟੀਆਂ ਵੀ ਪੂਰੀਆਂ ਨਹੀਂ ਲਈਆਂ ਜਿਹੜੀਆਂ ਉਨ੍ਹਾਂ ਨੂੰ ਮਿਲ ਸਕਦੀਆਂ ਸਨਉਨ੍ਹਾਂ ਲਈ ਸਾਰਾ ਸਾਲ ਹੀ ਕੰਮ ਰਹਿੰਦਾ ਸੀਵੈਸੇ ਵੀ ਲੋਕ ਸੰਪਰਕ ਵਿਭਾਗ ਵਿੱਚ ਛੁੱਟੀ ਦਾ ਤਾਂ ਮਤਲਬ ਹੀ ਨਹੀਂਉਨ੍ਹਾਂ ਦਾ ਆਪਣਾ ਪਰਿਵਾਰ ਵੀ ਅਣਡਿੱਠ ਹੁੰਦਾ ਰਿਹਾ ਕਿਉਂਕਿ ਰਾਤ ਬਰਾਤੇ ਡਿਊਟੀ ਕਰਨ ਕਰਕੇ ਘਰ ਦਾ ਕੋਈ ਕੰਮ ਨਹੀਂ ਹੋ ਸਕਦਾ ਸੀ

ਜਰਨੈਲ ਸਿੰਘ ਨੇ ਬਹੁਤਾ ਸਮਾਂ ਰਾਜਪਾਲ ਅਤੇ ਮੁੱਖ ਮੰਤਰੀ ਸਾਹਿਬਾਨ ਨਾਲ ਡਿਊਟੀ ਦਿੱਤੀ ਹੈਉਹ ਮੀਡੀਆ ਮੁਖੀ ਵੀ ਰਹੇ ਹਨਅਜਿਹੇ ਮਹੱਤਵਪੂਰਨ ਥਾਂਵਾਂ ’ਤੇ ਕੰਮ ਕਰਨ ਵਾਲਿਆਂ ਨੂੰ ਤਾਂ ਵੇਲੇ ਕੁਵੇਲੇ ਕੰਮ ਕਰਨਾ ਪੈਂਦਾ ਹੀ ਹੈਮੁੱਖ ਮੰਤਰੀ ਸਾਹਿਬਾਨ ਨਾਲ ਡਿਊਟੀ ਕਰਦਿਆਂ ਅੱਧੀ ਰਾਤ ਨੂੰ ਸਮਾਗਮਾਂ ਤੋਂ ਵਾਪਸ ਆਉਣਾ ਅਤੇ ਸਵੇਰੇ ਹੀ ਫਿਰ ਅਗਲੇ ਪ੍ਰੋਗਰਾਮ ’ਤੇ ਪਹੁੰਚਣਾ ਹੁੰਦਾ ਸੀਕਈ ਵਾਰ ਉਨ੍ਹਾਂ ਨਾਲ ਲੱਗਿਆ ਸਟਾਫ ਤਾਂ ਬਦਲ ਬਦਲ ਕੇ ਜਾਂਦਾ ਸੀ ਪ੍ਰੰਤੂ ਜਰਨੈਲ ਸਿੰਘ ਹਰ ਰੋਜ਼ ਸਮਾਗਮਾਂ ਦੀ ਕਵਰੇਜ ਲਈ ਤੁਰਿਆ ਰਹਿੰਦਾ ਸੀਲੋਕ ਸੰਪਰਕ ਵਿਭਾਗ ਦਾ ਕੰਮ ਤਾਂ ਬਾਕੀ ਵਿਭਾਗਾਂ ਨਾਲੋਂ ਵੱਖਰਾ ਹੁੰਦਾ ਹੈਹੋਰਾਂ ਵਿਭਾਗਾਂ ਦਾ ਕੰਮ ਤਾਂ ਸਮਾਗਮ ਦੇ ਨਾਲ ਹੀ ਖ਼ਤਮ ਹੋ ਜਾਂਦਾ ਹੈ ਪ੍ਰੰਤੂ ਲੋਕ ਸੰਪਰਕ ਦਾ ਕੰਮ ਸਮਾਗਮ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਕਿਉਂਕਿ ਪ੍ਰੈੱਸ ਨੋਟ ਤਿਆਰ ਕਰਨਾ ਅਤੇ ਫਿਰ ਅਖ਼ਬਾਰਾਂ ਨੂੰ ਭੇਜਣਾ ਅਤੇ ਇਹ ਵੀ ਯਕੀਨੀ ਬਣਾਉਣਾ ਕਿ ਉਹ ਖ਼ਬਰ ਪ੍ਰਕਾਸ਼ਤ ਹੋ ਜਾਵੇ

ਜਰਨੈਲ ਸਿੰਘ ਇੰਨਾ ਸੰਜੀਦਾ ਅਧਿਕਾਰੀ ਰਿਹਾ ਕਿ ਉਹ ਹਰ ਕੰਮ ਨੂੰ ਆਪ ਮੁਕੰਮਲ ਕਰਨ ਨੂੰ ਯਕੀਨੀ ਬਣਾਉਂਦਾਉਨ੍ਹਾਂ ਨੇ ਵਿਭਾਗ ਦੀ ਲਗਭਗ ਹਰ ਸ਼ਾਖਾ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਨਿਭਾਈ ਹੈਵਿਭਾਗ ਦਾ ਸਭ ਤੋਂ ਮਹੱਤਵਪੂਰਨ ਕੰਮ ਪ੍ਰੈੱਸ ਸ਼ਾਖਾ ਦਾ ਹੁੰਦਾ ਹੈਜਰਨੈਲ ਸਿੰਘ ਪ੍ਰੈੱਸ, ਪ੍ਰੋਡਕਸ਼ਨ, ਮੈਗਜ਼ੀਨ, ਐਡਮਨਿਸਟਰੇਸ਼ਨ, ਵਿਜੀਲੈਂਸ, ਆਰ ਟੀ ਟਾਈ ਅਤੇ ਪੰਜਾਬ ਮੰਡੀ ਬੋਰਡ ਵਿੱਚ ਡੈਪੂਟੇਸ਼ਨ ਉੱਪਰ ਬਤੌਰ ਸੰਪਰਕ ਅਧਿਕਾਰੀ ਵੀ ਕੰਮ ਕੀਤਾ ਹੈਉਨ੍ਹਾਂ ਦੇ ਕੰਮ ਦੀ ਹਰ ਮੁੱਖ ਮੰਤਰੀ ਨੇ ਪ੍ਰਸ਼ੰਸਾ ਕੀਤੀ ਹੈ

ਜਰਨੈਲ ਸਿੰਘ ਲੋਕ ਸੰਪਰਕ ਵਿਭਾਗ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਮਹਾਤਮਾ ਗਾਂਧੀ ਸਟੇਟ ਇਨਸਟੀਚਿਊਟ ਆਫ ਪਬਲਿਕ ਐਡਮਨਿਟਰੇਸ਼ਨ ਦੇ ਮੀਡੀਆ ਕਨਸਲਟੈਂਟ ਰਹੇ ਹਨਇਸ ਸਮੇਂ ਵੀ ਉਹ ਇਸ ਇਨਸਟੀਚਿਊਟ ਦੇ ਆਰ ਟੀ ਆਈ ਅਤੇ ਕਮਨੀਕੇਸ਼ਨਜ਼ ਸਟੱਡੀਜ਼ ਦੇ ਕੋਆਰਡੀਨੇਟਰ ਅਤੇ ਪਟਿਆਲਾ ਅਤੇ ਬਠਿੰਡਾ ਦੇ ਰੀਜਨਲ ਪ੍ਰਾਜੈਕਟ ਡਾਇਰੈਕਟਰ ਦੇ ਫਰਜ਼ ਨਿਭਾ ਰਹੇ ਹਨਕਹਿਣ ਤੋਂ ਭਾਵ ਕੰਮ ਕਰਨ ਵਾਲੇ ਅਧਿਕਾਰੀ ਦੀ ਲੋੜ ਹਮੇਸ਼ਾ ਰਹਿੰਦੀ ਹੈ

ਹੈਰਾਨੀ ਇਸ ਗੱਲ ਦੀ ਹੈ ਕਿ ਇੰਨੀ ਰੁਝੇਵਿਆਂ ਵਾਲੀ ਨੌਕਰੀ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਅਣਵੇਖੀ ਨਹੀਂ ਕੀਤੀਜਰਨੈਲ ਸਿੰਘ ਨੇ ਆਪਣੀ ਪਤਨੀ ਨੂੰ ਨੌਕਰੀ ਇਸ ਕਰਕੇ ਨਹੀਂ ਕਰਵਾਈ ਤਾਂ ਜੋ ਬਜ਼ੁਰਗ ਮਾਤਾ ਪਿਤਾ ਦੀ ਵੇਖ ਭਾਲ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ ਅਤੇ ਸਪੁੱਤਰੀਆਂ ਦੀ ਪੜ੍ਹਾਈ ਵਿੱਚ ਸਹਾਈ ਹੋ ਸਕੇਉਨ੍ਹਾਂ ਦੀਆਂ ਚਾਰੇ ਸਪੁੱਤਰੀਆਂ ਪੜ੍ਹੀਆਂ ਲਿਖੀਆਂ ਹਨਤਿੰਨ ਵਿਆਹੀਆਂ ਹੋਈਆਂ ਹਨ ਅਤੇ ਆਪੋ ਆਪਣੇ ਘਰਾਂ ਵਿੱਚ ਖ਼ੁਸ਼ਗਵਾਰ ਹਾਲਤ ਵਿੱਚ ਜੀਵਨ ਬਸਰ ਕਰ ਰਹੀਆਂ ਹਨਚੌਥੀ ਸਪੁੱਤਰੀ ਗੋਲਡ ਮੈਡਲਿਸਟ ਹੈ ਅਤੇ ਪੀ ਐੱਚ ਡੀ ਕਰ ਰਹੀ ਹੈਕਹਿਣ ਤੋਂ ਭਾਵ ਮਿਹਨਤੀ ਵਿਅਕਤੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸੁਚੱਜੇ ਢੰਗ ਨਾਲ ਕਰ ਸਕਦਾ ਹੈਜਰਨੈਲ ਸਿੰਘ ਦੀ ਮਿਹਨਤ ਹੀ ਉਸਦੀ ਸਫਲਤਾ ਦਾ ਰਾਜ਼ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2680)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author