UjagarSingh7ਅੱਜ ਜਦੋਂ ਸਮਾਜ ਦੇ ਵੱਖ-ਵੱਖ ਫਿਰਕਿਆਂ ਅਤੇ ਧਰਮਾਂ ਦੇ ਪੈਰੋਕਾਰਾਂ ਵਿੱਚ ਆਪਸੀ ਕੁੜੱਤਣ ...
(21 ਅਪਰੈਲ 2022)

 

(ਨੋਟ ਇਹ ਲੇਖ ਪਹਿਲਾਂ 19 ਦਸੰਬਰ 2020 ਨੂੰ ‘ਸਰੋਕਾਰ’ ਵਿੱਚ ਛਪ ਚੁੱਕਾ ਹੈ)

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਹੱਕਾਂ ਦੇ ਰਖਵਾਲੇ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਹੈਇਨਸਾਨ ਆਪਣੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਹਮੇਸ਼ਾ ਤਤਪਰ ਰਹਿੰਦਾ ਹੈਜਦੋਂ ਉਸ ਦੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ ਤਾਂ ਉਸਦੇ ਪ੍ਰਤੀਕਰਮ ਵਜੋਂ ਉਹ ਆਪਣੀ ਜੱਦੋਜਹਿਦ ਸ਼ੁਰੂ ਕਰ ਦਿੰਦਾ ਹੈਕੁਝ ਇਨਸਾਨ ਅਜਿਹੇ ਹੁੰਦੇ ਹਨ, ਜਿਹੜੇ ਆਪਣੇ ਹੱਕਾਂ ਦੀ ਥਾਂ ਦੂਜਿਆਂ ਦੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਵੀ ਸਰਗਰਮ ਰਹਿੰਦੇ ਹਨਉਨ੍ਹਾਂ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ, ਜਿਨ੍ਹਾਂ ਦੇ ਯੋਗਦਾਨ ਨੂੰ ਰਹਿੰਦੀ ਦੁਨੀਆਂ ਤਕ ਯਾਦ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਸੀਪਰਜਾਤੰਤਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਰਾਜਿਆਂ ਮਹਾਰਾਜਿਆਂ ਦਾ ਰਾਜ ਹੁੰਦਾ ਸੀਉਸ ਸਮੇਂ ਮਨੁੱਖੀ ਹੱਕਾਂ ਦਾ ਬਹੁਤਾ ਧਿਆਨ ਨਹੀਂ ਰੱਖਿਆ ਜਾਂਦਾ ਸੀ ਕਿਉਂਕਿ ਪਰਜਾ ਇੱਕ ਕਿਸਮ ਨਾਲ ਗੁਲਾਮ ਹੁੰਦੀ ਸੀ, ਇਸ ਕਰਕੇ ਉਨ੍ਹਾਂ ਦੀ ਸੁਣੀ ਨਹੀਂ ਜਾਂਦੀ ਸੀਇੱਕਾ ਦੁੱਕਾ ਰਾਜੇ ਮਹਾਰਾਜਿਆਂ ਦਾ ਰਾਜ ਪ੍ਰਬੰਧ ਬਹੁਤ ਵਧੀਆ ਵੀ ਰਿਹਾ ਹੈਸਿੱਖ ਧਰਮ ਦੇ ਤਿੰਨ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ ਬਹਾਦਰ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨਸਾਨੀਅਤ ਦੀ ਬਿਹਤਰੀ, ਭਲਾਈ, ਮਨੁੱਖੀ ਹੱਕਾਂ ਅਤੇ ਉਨ੍ਹਾਂ ਦੀ ਰੱਖਿਆ ਲਈ ਕੁਰਬਾਨੀਆਂ ਦੇ ਕੇ ਆਪਣੇ ਪੈਰੋਕਾਰਾਂ ਨੂੰ ਸਰਬੱਤ ਦੇ ਭਲੇ ਲਈ ਸ਼ਹਾਦਤਾਂ ਦੇਣ ਦੀ ਪ੍ਰੇਰਨਾ ਦਿੱਤੀ ਹੈ ਜਿਸ ’ਤੇ ਅੱਜ ਤਕ ਸਿੱਖ ਸੰਗਤ ਅਮਲ ਕਰਦੀ ਆ ਰਹੀ ਹੈ

ਇਤਿਹਾਸ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਸੀਇਹ ਉਨ੍ਹਾਂ ਦਾ ਮਾਨਵਤਾ ਲਈ ਸਰਬ ਸਾਂਝੀਵਾਲਤਾ ਦਾ ਸੰਦੇਸ਼ ਸੀਇਸ ਕਰਕੇ ਹੀ ਸਿੱਖ ਧਰਮ ਦੀ ਵਿਚਾਰਧਾਰਾ ਮਾਨਵਤਾ, ਇਨਸਾਨੀਅਤ, ਸਰਬੱਤ ਦੇ ਭਲੇ, ਸਹਿਣਸ਼ੀਲਤਾ, ਮਨੁੱਖੀ ਹੱਕਾਂ, ਗਊ ਅਤੇ ਗ਼ਰੀਬ ਦੀ ਰੱਖਿਆ ਦੀ ਪ੍ਰੇਰਨਾ ਦਿੰਦੀ ਹੈਸਿੱਖ ਵਿਚਾਰਧਾਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਤਕ ਪਹੁੰਚਦੀ ਪਰਪੱਕ ਹੋ ਗਈ, ਜਿਸ ਕਰਕੇ ਉਨ੍ਹਾਂ ਦੇ ਪੈਰੋਕਾਰ ਹਮੇਸ਼ਾ ਹੱਕ ਅਤੇ ਸੱਚ ’ਤੇ ਪਹਿਰਾ ਦੇਣ ਲਈ ਤਤਪਰ ਰਹਿੰਦੇ ਹਨ

ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਅਤੇ ਨਵਾਂ ਧਰਮ ਹੈ ਕਿਉਂਕਿ ਇਹ ਹਰ ਮਸਲੇ ਉੱਪਰ ਸੰਵਾਦ ਕਰਨ ਦੀ ਪ੍ਰੇਰਨਾ ਦਿੰਦਾ ਹੈ ਸੰਵਾਦ ਤੋਂ ਭਾਵ ਜੇਕਰ ਕੋਈ ਸ਼ਾਸਕ ਲੋਕਾਈ ਨਾਲ ਚੰਗਾ ਸਲੂਕ ਨਾ ਕਰੇ ਤਾਂ ਲੋਕਾਈ ਉਸ ਨਾਲ ਸੰਵਾਦ ਕਰਕੇ ਆਪਣੇ ਦੁੱਖਾਂ ਤੋਂ ਨਿਜਾਤ ਪਾ ਸਕਦੀ ਹੈ ਸੰਵਾਦ ਦੀ ਪਰੰਪਰਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸਿੱਧਾਂ ਨਾਲ ਗੋਸ਼ਟ ਕਰਕੇ ਸ਼ੁਰੂ ਕੀਤੀ ਸੀਸਿੱਖ ਧਰਮ ਦਾ ਇਤਿਹਾਸ ਭਾਵੇਂ ਬਹੁਤਾ ਪੁਰਾਣਾ ਨਹੀਂ ਪ੍ਰੰਤੂ ਫਿਰ ਵੀ ਇਸਦਾ ਇਤਿਹਾਸ ਇਨਸਾਨੀਅਤ ਦੀ ਭਲਾਈ ਅਤੇ ਮਨੁੱਖੀ ਹੱਕਾਂ ਦੀ ਰੱਖਿਆ ਲਈ ਕੀਤੀਆਂ ਗਈਆਂ ਕੁਰਬਾਨੀਆਂ ਨਾਲ ਭਰਿਆ ਪਿਆਜੇਕਰ ਸਿੱਖ ਧਰਮ ਦੇ 550 ਸਾਲਾਂ ਤੇ ਇਤਿਹਾਸ ਉੱਪਰ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਸਿੱਖਾਂ ਵੱਲੋਂ ਜ਼ਬਰ ਅਤੇ ਜ਼ੁਲਮ ਦੇ ਵਿਰੁੱਧ ਉਠਾਈਆਂ ਆਵਾਜ਼ਾਂ ਅਤੇ ਕੁਰਬਾਨੀਆਂ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਮਿਲੇਗਾਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਲਿਖਕੇ ਬਾਬਰ ਦੀਆਂ ਲੋਕਾਈ ਵਿਰੁੱਧ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਨੂੰ ਵੰਗਾਰਿਆ ਸੀਇਸੇ ਤਰ੍ਹਾਂ ਇਸਤਰੀਆਂ ਨਾਲ ਸਮਾਜ ਵੱਲੋਂ ਕੀਤੇ ਜਾਂਦੇ ਵਿਤਕਰੇ ਦੇ ਵਿਰੋਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਇਹ ਸਾਡੀ ਜਨਮ ਦਾਤਾ ਹੈਇਸਤਰੀ ਨੂੰ ਮੰਦਾ ਨਾ ਕਿਹਾ ਜਾਵੇਇਸਦੀ ਨਿੰਦਿਆ ਵੀ ਨਾ ਕੀਤੀ ਜਾਵੇ

ਗੁਰੂ ਸਾਹਿਬ ਨੇ ਕਿਸੇ ਇੱਕ ਫਿਰਕੇ, ਰਾਜ ਜਾਂ ਦੇਸ਼ ਦੀ ਗੱਲ ਨਹੀਂ ਕੀਤੀ ਸੀਉਨ੍ਹਾਂ ਨੇ ਤਾਂ ਸਮੁੱਚੀ ਮਾਨਵਤਾ ਦੇ ਹੱਕ ਵਿੱਚ ਵਕਾਲਤ ਕੀਤੀ ਸੀਬਾਬਰ ਮਾਨਵਤਾ ਦੇ ਹੱਕਾਂ ਦਾ ਘਾਣ ਕਰ ਰਿਹਾ ਸੀਗੁਰੂ ਨਾਨਕ ਦੇਵ ਜੀ ਪਹਿਲੇ ਮਹਾਂ ਪੁਰਸ਼ ਸਨ, ਜਿਨ੍ਹਾਂ ਨੇ ਬਾਬਰ ਦੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀਉਨ੍ਹਾਂ ਤੋਂ ਬਾਅਦ ਤਾਂ ਲਗਭਗ ਸਾਰੇ ਗੁਰੂ ਸਾਹਿਬਾਨ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਮਾਨਵਤਾ ਦੇ ਹਿਤਾਂ ’ਤੇ ਪਹਿਰਾ ਦਿੰਦਿਆਂ ਉਨ੍ਹਾਂ ਦੇ ਲਈ ਆਵਾਜ਼ ਬੁਲੰਦ ਕੀਤੀ ਸੀਮੀਰੀ ਤੇ ਪੀਰੀ ਦਾ ਸੰਕਲਪ ਵੀ ਮਨੁੱਖੀ ਹੱਕਾਂ ਉੱਪਰ ਪਹਿਰਾ ਦੇਣਾ ਹੀ ਹੈ

ਸਿੱਖ ਧਰਮ ਦਾ ਇਤਿਹਾਸ ਵਿਲੱਖਣਤਾਵਾਂ ਦਾ ਮੁਜੱਸਮਾ ਹੈਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਸ਼ਹਾਦਤ ਹੈ, ਜਿਹੜੀ ਇਨਸਾਨੀਅਤ ਦੀ ਰੱਖਿਆ ਲਈ ਕਾਤਲ ਕੋਲ ਕਤਲ ਹੋਣ ਵਾਲਾ ਵਿਅਕਤੀ ਆਪ ਜਾ ਕੇ ਕੁਰਬਾਨੀ ਦੇਣ ਲਈ ਕਹੇਇਹ ਕੁਰਬਾਨੀ ਉਨ੍ਹਾਂ ਉਦੋਂ ਦਿੱਤੀ ਜਦੋਂ ਕਸ਼ਮੀਰੀ ਪੰਡਤਾਂ ਨੇ ਉਨ੍ਹਾਂ ਕੋਲ ਜਾ ਕੇ ਆਪਣੀ ਵਿਥਿਆ ਸੁਣਾਈ ਕਿ ਮੌਕੇ ਦਾ ਹਾਕਮ ਉਨ੍ਹਾਂ ਦਾ ਧਰਮ ਬਦਲ ਰਿਹਾ ਹੈਉਹ ਇਹ ਕਹਿ ਰਿਹਾ ਹੈ ਕਿ ਜੇ ਧਰਮ ਨਹੀਂ ਬਦਲਣਾ ਤਾਂ ਕੋਈ ਵੱਡਾ ਵਿਅਕਤੀ ਕੁਰਬਾਨੀ ਦੇਵੇਉਸ ਸਮੇਂ ਬਾਲ ਗੋਬਿੰਦ ਉਨ੍ਹਾਂ ਕੋਲ ਹੀ ਖੇਡ ਰਿਹਾ ਸੀ, ਜਿਨ੍ਹਾਂ ਨੇ ਪੰਡਤਾਂ ਨੂੰ ਉਦਾਸ ਵੇਖ ਕੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਤੁਹਾਡੇ ਨਾਲੋਂ ਵੱਡਾ ਵਿਅਕਤੀ ਕੌਣ ਹੈ? ਇਤਿਹਾਸ ਵਿੱਚ ਅਜਿਹੀ ਹੋਰ ਕੋਈ ਹੋਰ ਉਦਾਹਰਣ ਨਹੀਂ ਮਿਲਦੀ, ਜਿਸ ਵਿੱਚ ਨੌਂ ਸਾਲ ਦਾ ਬਾਲ ਸਪੁੱਤਰ ਆਪਣੇ ਪਿਤਾ ਨੂੰ ਆਪ ਕਹੇ ਕਿ ਤੁਹਾਡੇ ਨਾਲੋਂ ਵੱਡਾ ਵਿਅਕਤੀ ਕੌਣ ਹੈ, ਤੁਸੀਂ ਆਪ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿਓਉਨ੍ਹਾਂ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਜਾ ਕੇ ਆਪ ਕੁਰਬਾਨੀ ਦਿੱਤੀਇਸੇ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਜੰਜੂ ਦਾ ਰਾਖਾ ਕਿਹਾ ਜਾਂਦਾ ਹੈ

ਇਹ ਵੀ ਹੈਰਾਨੀ ਦੀ ਅਦਭੁੱਤ ਗੱਲ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਕੁਰਬਾਨੀ ਦੇਣ ਲਈ ਉਨ੍ਹਾਂ ਸਮਿਆਂ ਵਿੱਚ ਜਦੋਂ ਆਵਾਜਾਈ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ ਸੀ ਤਾਂ ਉਹ ਲੰਮਾ ਸਫਰ ਪੈਦਲ ਤੈਅ ਕਰਕੇ ਦਿੱਲੀ ਪਹੁੰਚੇਜਿਸ ਰਸਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਕੁਰਬਾਨੀ ਦੇਣ ਲਈ ਗਏ ਅਤੇ ਜਿੱਥੇ ਉਨ੍ਹਾਂ ਰਾਤਾਂ ਨੂੰ ਵਿਸਰਾਮ ਕੀਤਾ, ਉਨ੍ਹਾਂ ਸਾਰੀਆਂ ਥਾਵਾਂ ’ਤੇ ਉਨ੍ਹਾਂ ਦੀ ਯਾਦ ਵਿੱਚ ਗੁਰੂ ਘਰ ਉਸਾਰੇ ਹੋਏ ਹਨਜਿਹੜੇ ਰਹਿੰਦੀ ਦੁਨੀਆਂ ਤਕ ਆਉਣ ਵਾਲੀ ਪੀੜ੍ਹੀ ਨੂੰ ਸ਼ਾਂਤੀ, ਸਦਭਾਵਨਾ, ਭਰਾਤਰੀ ਭਾਵ, ਸਹਿਣਸ਼ੀਲਤਾ, ਮਿਲਵਰਤਨ ਅਤੇ ਦੂਜਿਆਂ ਦੇ ਦੁੱਖ ਦੂਰ ਕਰਨ ਦੀ ਪ੍ਰੇਰਨਾ ਦਿੰਦੇ ਰਹਿਣਗੇਪਟਿਆਲਾ ਜ਼ਿਲ੍ਹੇ ਵਿੱਚ ਬਹਾਦਰਗੜ੍ਹ ਅਤੇ ਸਥਾਨਕ ਪਟਿਆਲਾ ਸ਼ਹਿਰ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਉਨ੍ਹਾਂ ਦੀ ਯਾਦ ਵਿੱਚ ਉਸਾਰੇ ਹੋਏ ਹਨਭਾਰਤ ਵਿੱਚ ਜੇਕਰ ਅੱਜ ਹਿੰਦੂ ਧਰਮ ਦੀ ਹੋਂਦ ਬਰਕਰਾਰ ਹੈ ਤਾਂ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਕਰਕੇ ਹੈਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਕੁਝ ਅਖੌਤੀ ਵਿਦਵਾਨ ਅਤੇ ਸਿਆਸੀ ਨੇਤਾ ਧਰਮ ਦੀ ਵਲਗਣ ਵਿੱਚੋਂ ਨਿਕਲਕੇ ਇਨਸਾਨੀਅਤ ਦੀ ਗੱਲ ਕਰਨ ਦੀ ਥਾਂ ਘਿਰਣਾ ਪੈਦਾ ਕਰ ਰਹੇ ਹਨਉਹ ਆਪਣੇ ਇਤਿਹਾਸ ਨੂੰ ਹੀ ਅਣਡਿੱਠ ਕਰ ਰਹੇ ਹਨਸ੍ਰੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਕਰਕੇ ਹੀ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈਧਰਮ ਭਾਵੇਂ ਕੋਈ ਵੀ ਹੋਵੇ ਉਹ ਘਿਰਣਾ ਅਤੇ ਝਗੜੇ ਝੇੜਿਆਂ ਤੋਂ ਦੂਰ ਹੁੰਦਾ ਹੈਉਹ ਹਮੇਸ਼ਾ ਸ਼ਾਂਤੀ, ਸਦਭਾਵਨਾ, ਸਹਿਹੋਂਦ ਅਤੇ ਭਾਈਚਾਰਕ ਸਹਿਹੋਂਦ ਦਾ ਸੰਦੇਸ਼ ਦਿੰਦਾ ਹੈ

ਅੱਜ ਜਦੋਂ ਸਮਾਜ ਦੇ ਵੱਖ-ਵੱਖ ਫਿਰਕਿਆਂ ਅਤੇ ਧਰਮਾਂ ਦੇ ਪੈਰੋਕਾਰਾਂ ਵਿੱਚ ਆਪਸੀ ਕੁੜੱਤਣ ਵਧ ਰਹੀ ਹੈ ਤਾਂ ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਉੱਪਰ ਉਨ੍ਹਾਂ ਦੀ ਕੁਰਬਾਨੀ ਬਾਰੇ ਆਮ ਲੋਕਾਂ ਨੂੰ ਸਿੱਖਿਅਤ ਕਰਨ ਦੀ ਲੋੜ ਹੈ ਤਾਂ ਜੋ ਆਪਸੀ ਸਦਭਾਵਨਾ ਅਤੇ ਪਿਆਰ ਦਾ ਵਾਤਵਰਨ ਬਰਕਰਾਰ ਰਹਿ ਸਕੇਭਾਰਤ ਸਰਕਾਰ ਨੂੰ ਉਨ੍ਹਾਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਉਨ੍ਹਾਂ ਬਾਰੇ ਲੇਖ ਸ਼ਾਮਲ ਕਰਨੇ ਚਾਹੀਦੇ ਹਨ

***** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2473)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author