ShavinderKaur7“ਪਾਂਧੇ ਨੇ ਇੱਕ ਕਾਗਜ਼ ਲਿਆ, ਉਸ ਉੱਤੇ ਡੱਬੀ ਜਿਹੀ ਵਾਹ ਕੇ ਕਾਟੀਆਂ ਜਿਹੀਆਂ ਲਾਉਂਦਾ ਕਹਿਣ ਲੱਗਾ, “ਬੀਬੀ ...”
(20 ਜਨਵਰੀ 2023)
ਮਹਿਮਾਨ: 46.


ਹਵਾ ਨਾਲ ਉੱਡਦੇ ਪੱਤਿਆਂ ਵਾਂਗ ਵਰ੍ਹਿਆਂ ਦੇ ਵਰ੍ਹੇ ਖਿਸਕਦੇ ਤੁਰੇ ਗਏ
ਵਕਤ ਨਿੱਤ ਨਵੀਆਂ ਤਬਦੀਲੀਆਂ ਲਿਆਉਂਦਾ ਅੱਗੇ ਤੋਂ ਅੱਗੇ ਨੱਸੀ ਗਿਆਪਿੰਡ ਵਿੱਚ ਰਹਿੰਦਿਆਂ ਬਚਪਨ ਤੋਂ ਜਵਾਨੀ ਤਕ ਦਾ ਗੁਜ਼ਾਰਿਆ ਵੇਲਾ ਅਜੇ ਵੀ ਦਿਲ ਦੀ ਕਿਸੇ ਨੁੱਕਰੇ ਕੀਮਤੀ ਖਜ਼ਾਨੇ ਵਾਂਗ ਸਾਂਭਿਆ ਪਿਆ ਹੈਹਵਾ ਦੇ ਖੁਸ਼ਗਵਾਰ ਬੁੱਲੇ ਵਾਂਗ ਯਾਦਾਂ ਦੇ ਅਜ਼ੀਮ ਖਜ਼ਾਨੇ ਵਿੱਚੋਂ ਕੁਝ ਮੋਹ ਭਿੱਜੀਆਂ ਯਾਦਾਂ ਨਿਕਲ ਕੇ ਜਦੋਂ ਅੱਖਾਂ ਸਾਹਮਣੇ ਆ ਖੜ੍ਹਦੀਆਂ ਹਨ ਤਾਂ ਰੂਹ ਨੂੰ ਸਕੂਨ ਮਿਲਦਾ ਹੈ

ਜਦੋਂ ਅਸੀਂ ਆਪ ਬੱਚੇ ਸਾਂ ਤਾਂ ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਪਹਿਲਾਂ ਹੀ ਸਕੂਲ ਦਾ ਕੰਮ ਨਿਬੇੜਨਾ ਸ਼ੁਰੂ ਕਰ ਦੇਣਾ ਤਾਂ ਜੋ ਛੁੱਟੀਆਂ ਹੋਣ ਸਾਰ ਹੀ ਨਾਨਕੇ ਪਿੰਡ ਜਾਇਆ ਜਾ ਸਕੇਛੁੱਟੀਆਂ ਮਿਲਣ ਵਿੱਚ ਭਾਵੇਂ ਕਈ ਦਿਨ ਰਹਿੰਦੇ ਹੁੰਦੇ ਪਰ ਜਮਾਤੀਆ ਨਾਲ ਗੱਲਬਾਤ ਦਾ ਵਿਸ਼ਾ ਨਾਨਕੇ ਪਿੰਡ ਜਾਣ ਬਾਰੇ ਹੀ ਹੁੰਦਾਗੱਲਾਂ ਬੱਸ ਨਾਨਕੇ ਪਿੰਡ ਜਾਣ ਅਤੇ ਉੱਥੇ ਜਾ ਕੇ ਕਰਨ ਵਾਲੀਆਂ ਖਰਮਸਤੀਆਂ ਦੀਆਂ ਹੀ ਹੁੰਦੀਆਂ ਸਨਜਿਉਂ ਜਿਉਂ ਵੱਡੇ ਹੁੰਦੇ ਗਏ, ਨਾਨਕੇ ਘਰ ਜਾਣਾ ਘਟਦਾ ਗਿਆਪਤਾ ਹੀ ਨਾ ਲੱਗਿਆ ਕਦੋਂ ਬਚਪਨ ਬੀਤ ਗਿਆਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦਿਆਂ ਸਾਰਾ ਧਿਆਨ ਪੜ੍ਹਾਈ ਵੱਲ ਹੋ ਗਿਆਪੜ੍ਹਾਈ ਪੂਰੀ ਕਰਕੇ ਨੌਕਰੀ ਦੇ ਰਾਹ ਪੈ ਗਏਘਰਦਿਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਪੇਕੇ ਘਰ ਦੀਆਂ ਬਰੂਹਾਂ ਤੋਂ ਵਿਦਾ ਕਰ ਕੇ ਸਹੁਰੇ ਘਰ ਤੋਰ ਦਿੱਤਾ

ਅੱਜ ਕੱਲ੍ਹ ਜੋ ਤਬਦੀਲੀ ਸਾਲ ਵਿੱਚ ਆ ਜਾਂਦੀ ਹੈ ਉਸ ਸਮੇਂ ਤਾਂ ਅੱਧੀ ਸਦੀ ਬੀਤ ਜਾਣ ’ਤੇ ਆਉਂਦੀ ਸੀਸਾਡੀਆਂ ਮਾਵਾਂ, ਤਾਈਆਂ ਚਾਚੀਆਂ ਦੀਆਂ ਅਸੀਸਾਂ ਦਾ ਅਸਰ ਸੀ ਜਾਂ ਉਹਨਾਂ ਵੱਲੋਂ ਆਪਸੀ ਸਾਂਝ ਦੀਆਂ ਘੁੱਟਕੇ ਫੜੀਆਂ ਮੋਹ ਭਿੱਜੀਆਂ ਤੰਦਾਂ ਦਾ, ਅਸੀਂ ਵੀ ਸਾਰੀਆਂ ਤਾਇਆ ਚਾਚਿਆਂ ਦੀਆਂ ਧੀਆਂ (ਭੈਣਾਂ) ਆਪਣੀਆਂ ਭੂਆਂ ਵਾਂਗ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪੇਕੇ ਘਰ ਆਕੇ ਇਕੱਠੀਆਂ ਜ਼ਰੂਰ ਹੁੰਦੀਆਂ ਸੀਉਸ ਸਮੇਂ ਪੱਖੇ ਤਾਂ ਪਿੰਡਾਂ ਵਿੱਚ ਹੁੰਦੇ ਹੀ ਨਹੀਂ ਸਨਦੁਪਹਿਰ ਨੂੰ ਸਾਡਾ ਸਾਰੀਆਂ ਦਾ ਟਿਕਾਣਾ ਤਾਈ ਕੀ ਸਬਾਤ ਹੁੰਦਾ ਸੀਸਬਾਤ ਪੂਰੀ ਖੁੱਲ੍ਹੀ ਡੁੱਲ੍ਹੀ ਸੀ, ਜਿਸਦੇ ਆਹਮੋ-ਸਾਹਮਣੇ ਰੱਖੇ ਬਾਰ ਹਵਾ ਆਉਣ ਲਈ ਸਹਾਈ ਹੁੰਦੇ ਸਨਦੂਸਰਾ, ਉਸ ਦੀਆਂ ਕੰਧਾਂ ਸੁੱਕੇ ਛੱਪੜ ਵਿੱਚ ਹੋਈਆਂ ਤਰੇੜਾਂ ਵਿੱਚੋਂ ਕੱਢੇ ਗੁੰਮਿਆਂ ਤੋਂ ਬਣੀਆਂ ਹੋਣ ਕਰਕੇ ਮੋਟੀਆਂ ਸਨਛੱਤ ਕੜੀਆਂ ਬਾਲਿਆਂ ਦੀ ਬਣੀ ਹੋਣ ਕਾਰਨ ਠੰਢੀ ਰਹਿੰਦੀ ਸੀਸਾਡੀ ਤਾਈ ਦਾ ਸੁਭਾਅ ਵੀ ਰੋਂਦਿਆਂ ਨੂੰ ਹਸਾਉਣ ਵਾਲਾ ਸੀਮੱਥੇ ਵੱਟ ਪਾਉਣਾ ਤਾਂ ਉਹ ਜਾਣਦੀ ਹੀ ਨਹੀਂ ਸੀਉਹਨਾਂ ਦੇ ਵਿਹੜੇ ਵਿੱਚ ਪੂਰਾ ਫੈਲਰਿਆਂ ਨਿੰਮ ਸੀ, ਜਿਸ ਉੱਤੇ ਚੜ੍ਹ ਕੇ ਕਦੇ ਅਸੀਂ ਉਸਦੀਆਂ ਮਿੱਠੀਆਂ ਨਿਮੋਲੀਆਂ ਖਾਂਧੀਆਂ ਸਨਹੁਣ ਉਸਦੀ ਛਾਂਵੇਂ ਬੱਚੇ ਖੇਡਦੇ ਸਨ

ਇੱਕ ਦਿਨ ਦੁਪਹਿਰ ਨੂੰ ਤਾਈ ਕੀ ਸਬਾਤ ਵਿੱਚ ਅਸੀਂ ਸੁੱਤੀਆਂ ਪਈਆਂ ਸੀ ਕਿ ਤਾਈ ਦੀ ਕਿਸੇ ਨਾਲ ਬੋਲਣ ਦੀ ਆਵਾਜ਼ ਸੁਣਾਈ ਦਿੱਤੀਸਾਡੀ ਜਾਗ ਖੁੱਲ੍ਹ ਗਈਸਬਾਤ ਵਿੱਚ ਚਿੱਟਾ ਕੁੜਤਾ, ਧੋਤੀ, ਮੋਢੇ ’ਤੇ ਲਾਲ ਪਰਨਾ, ਮੱਥੇ ਉੱਤੇ ਤਿਲਕ ਲਗਾਈ ਪਾਂਧਾ ਬੈਠਾ ਸੀਤਾਈ ਉਸ ਨੂੰ ਕੋਰੇ ਘੜੇ ਦੇ ਠੰਢੇ ਪਾਣੀ ਵਿੱਚ ਨਿੰਬੂ ਪਾ ਕੇ ਸ਼ਿਕੰਜਵੀ ਪਿਆ ਰਹੀ ਸੀਉਸ ਤੋਂ ਬਾਅਦ ਤਾਈ ਨੇ ਰੋਟੀ ਪੁੱਛੀ ਪਰ ਰੋਟੀ ਉਹ ਕਿਸੇ ਹੋਰ ਘਰੋਂ ਖਾ ਕੇ ਆਇਆ ਸੀਜਿਸ ਤਰ੍ਹਾਂ ਪਾਂਧਾ ਤਾਈ ਨਾਲ ਕਬੀਲਦਾਰੀ ਦੀਆਂ ਗੱਲਾਂ ਕਰ ਰਿਹਾ ਸੀ, ਉਸ ਤੋਂ ਲੱਗਦਾ ਸੀ ਕਿ ਉਹ ਕਈ ਸਾਲਾਂ ਤੋਂ ਸਾਡੇ ਪਿੰਡ ਆ ਰਿਹਾ ਹੈ

ਮੈਨੂੰ ਬਚਪਨ ਤੋਂ ਹੀ ਤੜਕ-ਫੜਕ ਵਾਲੀ ਰਹਿਣੀ-ਬਹਿਣੀ ਪਸੰਦ ਨਹੀਂ ਹੈਗਰਮੀ ਵਿੱਚ ਤਾਂ ਹੋਰ ਵੀ ਘਸੇ ਕੱਪੜੇ ਪਾਉਣੇ ਚੰਗੇ ਲੱਗਦੇ ਹਨਤਾਈ ਕਹਿਣ ਲੱਗੀ, “ਕੁੜੀਓ, ਪਾਂਧਾ ਹੱਥ ਦੀਆਂ ਲਕੀਰਾਂ ਦੇਖ ਕੇ ਆਉਣ ਵਾਲੀ ਜ਼ਿੰਦਗੀ ਬਾਰੇ ਦੱਸ ਦਿੰਦਾ ਐ।”

ਮੈਂ ਉੱਠੀ ਅਤੇ ਪਾਂਧੇ ਕੋਲ ਬੈਠਕੇ ਉਸ ਅੱਗੇ ਹੱਥ ਕਰਕੇ ਉਸ ਨੂੰ ਕਹਿਣ ਲੱਗੀ, “ਬਾਬਾ ਜੀ, ਮੈਨੂੰ ਦੱਸੋ ਮੇਰੇ ਕਰਮਾਂ ਵਿੱਚ ਵਿੱਦਿਆ ਲਿਖੀ ਹੈ ਜਾਂ ਨਹੀਂ।”

ਉਹ ਕਿੰਨੀ ਦੇਰ ਮੇਰਾ ਹੱਥ ਫੜ ਕੇ ਦੇਖਦਾ ਰਿਹਾਮੇਰੀ ਰਹਿਣੀ-ਬਹਿਣੀ ਨੂੰ ਦੇਖ ਕੇ ਉਸ ਨੇ ਅੰਦਾਜ਼ਾ ਲਗਾਇਆ ਹੋਵੇਗਾ, ਉਹ ਕਹਿਣ ਲੱਗਾ, “ਬੀਬੀ, ਵਿੱਦਿਆ ਤਾਂ ਤੇਰੇ ਕਰਮਾਂ ਵਿੱਚ ਘੱਟ ਹੀ ਲਿਖੀ ਹੈਅੱਗੇ ਕੋਈ ਸਬੱਬ ਬਣਦਾ ਨਹੀਂ ਦੀਂਹਦਾ।”

“ਬਾਬਾ ਪੜ੍ਹਾਈ ਨੂੰ ਮਾਰ ਗੋਲੀ, ਇਉਂ ਦੱਸ ਮੇਰੇ ਹੱਥ ਵਿੱਚ ਵਿਆਹ ਵਾਲੀ ਲਕੀਰ ਹੈ ਜਾਂ ਨਹੀਂ? ਜੇ ਹੈ ਤਾਂ ਕਦੋਂ ਹੋਵੇਗਾ।”

ਪਾਂਧੇ ਨੇ ਇੱਕ ਕਾਗਜ਼ ਲਿਆ, ਉਸ ਉੱਤੇ ਡੱਬੀ ਜਿਹੀ ਵਾਹ ਕੇ ਕਾਟੀਆਂ ਜਿਹੀਆਂ ਲਾਉਂਦਾ ਕਹਿਣ ਲੱਗਾ, “ਬੀਬੀ ਵਿਆਹ ਵਾਲੀ ਰੇਖਾ ਦੱਸਦੀ ਐ ਕਿ ... ...।” ਗੱਲ ਅਜੇ ਪਾਂਧੇ ਦੇ ਮੂੰਹ ਵਿੱਚ ਸੀ ਕਿ ਤਾਈ ਪਹਿਲਾਂ ਹੀ ਬੋਲ ਪਈ, “ਕੁੜੀਏ! ਕਿਉਂ ਕੁਫ਼ਰ ਤੋਲੀ ਜਾਂਦੀ ਐਂ? ਕੁਫ਼ਰ ਤੋਲਣ ਵਾਲਾ ਪਾਪਾਂ ਦਾ ਭਾਗੀ ਬਣਦੈ ... ਬਾਬਾ ਜੀ, ਇਹ ਤਾਂ ਸਰਕਾਰੀ ਨੌਕਰੀ ਵੀ ਕਰਦੀ ਐ ਤੇ ਵਿਆਹ ਵੀ ਪਿਛਲੇ ਸਾਲ ਈ ਹੋਇਐ।”

“ਬੇਬੇ, ਕੁਫ਼ਰ ਭੈਣ ਤੋਲਦੀ ਹੈ ਜਾਂ ਬਾਬਾ?” ਤਾਏ ਦੀ ਧੀ ਕਹਿਣ ਲੱਗ ਪਈਪਾਂਧੇ ਨੂੰ ਕਣਕ ਦੀ ਪਰਾਤ ਭਰਕੇ ਤਾਈ ਨੇ ਪਹਿਲਾਂ ਹੀ ਪਾ ਦਿੱਤੀ ਸੀਉਸ ਨੇ ਤੁਰ ਜਾਣ ਵਿੱਚ ਹੀ ਭਲਾਈ ਸਮਝੀਉਸ ਨੇ ਬਗਲੀ ਚੁੱਕੀ ਅਤੇ ਤੁਰਦਾ ਬਣਿਆ

ਅਸੀਂ ਤਾਈ ਨੂੰ ਗੁੱਸੇ ਹੋਣ ਲੱਗ ਪਈਆਂਸਾਰਾ ਸਾਲ ਦਿਨ ਰਾਤ ਮਿਹਨਤ ਕਰਕੇ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਇਹ ਕਣਕ ਘਰ ਆਉਂਦੀ ਹੈਆਪ ਤੰਗੀਆਂ ਤੁਰਸ਼ੀਆਂ ਨਾਲ ਗੁਜ਼ਾਰਾ ਕਰਦੇ ਹਾਂ, ਉਸ ਵਿਹਲੜ ਨੂੰ ਕਿਉਂ ਪਰਾਤ ਭਰਕੇ ਕਣਕ ਦੀ ਪਾਈ?”

ਤਾਈ ਅੱਗੋਂ ਸਾਨੂੰ ਹੀ ਸਮਝਾਉਣ ਲੱਗ ਪਈ, “ਨਾ ਪੁੱਤ! ਸਾਧਾਂ, ਸੰਤਾਂ, ਪਰੋਹਤਾਂ ਨੂੰ ਮੰਦਾ ਨਹੀਂ ਬੋਲੀਦਾ, ਆਪਣੇ ’ਤੇ ਹੀ ਪੈ ਜਾਂਦੈ।”

“ਤੁਸੀਂ ਆਪਣੀਆਂ ਰੀਝਾਂ, ਸੁਪਨਿਆਂ ਨੂੰ ਅੰਦਰੇ ਦੱਬਕੇ ਬੜੀ ਔਖਿਆਈ ਨਾਲ ਸਾਨੂੰ ਅੱਖਰ ਗਿਆਨ ਦਿਵਾਇਆ ਹੈਉਸ ਅੱਖਰਾਂ ਦੀ ਲੋਅ ਨੇ ਹੀ ਸਾਨੂੰ ਸਿਖਾਇਆ ਹੈ ਕਿ ਹੱਥ ਰੇਖਾਵਾਂ ਨੂੰ ਸਿਰਫ ਹੱਡ ਭੰਨਵੀਂ ਮਿਹਨਤ ਅਤੇ ਸਿਰੜ-ਭਾਵਨਾ ਨਾਲ ਹੀ ਬਦਲਿਆ ਜਾ ਸਕਦਾ ਹੈਜਾਂ ਫਿਰ ਕਿਰਤੀ ਹੱਥਾਂ ਦੀ ਤਾਕਤ ਨੂੰ ਪਛਾਣ ਕੇ, ਇਹਨਾਂ ਰੇਖਾਵਾਂ ਨੂੰ ਧੁੰਦਲੀਆਂ ਕਰਨ ਵਾਲਿਆਂ ਨਾਲ ਆਢਾ ਲਾ ਕੇ

ਤਾਈ ਨੇ ਗੱਲ ਟਾਲਣ ਲਈ ਤਾਂ ਜੋ ਉਸ ਨੂੰ ਸਾਡੇ ਵਚਨ ਹੋਰ ਨਾ ਸੁਣਨੇ ਪੈਣ, ਵਿਸ਼ਾ ਹੀ ਬਦਲ ਦਿੱਤਾ, “ਕੁੜੀਓ, ਮੈਂ ਸੇਵੀਆਂ ਦਾ ਪਤੀਲਾ ਬਣਾਈ ਬੈਠੀ ਹਾਂਆਪ ਖਾ ਲਉ, ਨਾਲੇ ਜਵਾਕਾਂ ਨੂੰ ਖਵਾ ਦਿਉ

ਸਾਨੂੰ ਵੀ ਸੇਵੀਆਂ ਵਿੱਚੋਂ ਆਉਂਦੀ ਕੜ੍ਹੇ ਦੁੱਧ ਦੀ ਮਹਿਕ ਨੇ ਸਭ ਕੁਝ ਭੁਲਾਕੇ ਸੇਵੀਆਂ ਦੁਆਲੇ ਕਰ ਦਿੱਤਾ

ਮਾਂ, ਤਾਈਆਂ, ਚਾਚੀਆਂ ਸਭ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈਆਂ ਹਨਉਹਨਾਂ ਦੇ ਨਾਲ ਹੀ ਰੁਖ਼ਸਤ ਹੋ ਗਏ ਹਨ ਉਹ ਪਲ ਜਦੋਂ ਆਪਣੀਆਂ ਧੀਆਂ ਅਤੇ ਸ਼ਰੀਕੇ ਕਬੀਲੇ ਵਿੱਚੋਂ ਲੱਗਦੀਆਂ ਧੀਆਂ ਵਿੱਚ ਕੋਈ ਫਰਕ ਨਹੀਂ ਦਿਸਦਾ ਸੀਆਪਣੇ ਨਾਲ ਹੀ ਉਹ ਸਬਾਤਾਂ ਅਤੇ ਉਨ੍ਹਾਂ ਵਿੱਚ ਲੱਗਦੀਆਂ ਰੌਣਕਾਂ ਲੈ ਗਈਆਂ ਹਨਕੱਚੀਆਂ ਸਬਾਤਾਂ ਦੀ ਥਾਂ ਕੋਠੀਆਂ ਨੇ ਲੈ ਲਈ ਹੈਪਿੰਡ ਹੁਣ ਵੀ ਜਾਈਦਾ ਹੈ ਪਰ ਬਜ਼ੁਰਗਾਂ ਦੀਆਂ ਅਸੀਸਾਂ ਦਿੰਦੇ ਹੱਥ ਜੋ ਆਪਸੀ ਸਾਂਝ ਅਤੇ ਅਪਣੱਤ ਦੀਆਂ ਤੰਦਾਂ ਜੋੜਨ ਲਈ ਸਾਡੇ ਲਈ ਵਰਦਾਨ ਸਨ, ਕਿਤੇ ਨਹੀਂ ਲੱਭਦੇਜੇ ਕਦੇ ਜਾਈਦਾ ਹੈ ਤਾਂ ਖ਼ਾਲੀ ਮਨ ਅਤੇ ਬੈਚੇਨ ਰੂਹ ਨਾਲ ਵਾਪਸ ਮੁੜ ਆਈਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3749)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author