ShavinderKaur7ਲੈ ਮਾਂ, ਤੇਰੀ ਇਹ ਧੀ ਅੱਜ ਤੋਂ ਬਾਅਦ ਕਦੇ ਨਹੀਂ ਰੋਏਗੀ। ਮੈਂ ਐਨੀ ਬੁਜ਼ਦਿਲ ਨਹੀਂ ਕਿ ...
(17 ਮਾਰਚ 2020)

 

ਲਗਾਤਾਰ ਵਹਿੰਦੇ ਹੰਝੂ ਜੀਤੋ ਦੀ ਚੁੰਨੀ ਨੂੰ ਸਿੱਲ੍ਹੀ ਕਰ ਰਹੇ ਸਨਉਸਨੇ ਨਾ ਤਾਂ ਉਹਨਾਂ ਨੂੰ ਪੂੰਝਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਰੋਕਣ ਦੀਉਹ ਸ਼ਾਂਤ ਬੈਠੀ ਉਹਨਾਂ ਦੇ ਰੁਕਣ ਦਾ ਇੰਤਜ਼ਾਰ ਕਰ ਰਹੀ ਸੀਅੱਜ ਤੱਕ ਤਾਂ ਉਹ ਕਦੇ ਕੋਠੇ ਦੀ ਕਿਸੇ ਨੁੱਕਰ ਵਿੱਚ ਖੜ੍ਹ ਕੇ ਜਾਂ ਫਿਰ ਚੁੱਲ੍ਹੇ ਅੱਗੇ ਬੈਠੀ ਧੂੰਏਂ ਦੇ ਪੱਜ ਰੋ ਕੇ ਆਪਣੇ ਦਿਲ ਦਾ ਗੁਬਾਰ ਕੱਢਦੀ ਰਹੀ ਸੀਦਿਲ ਵਿੱਚੋਂ ਉੱਠਦੇ ਹੌਕਿਆਂ ਨੂੰ ਉਸ ਨੇ ਕਦੇ ਬੁੱਲ੍ਹਾਂ ਵਿੱਚੋਂ ਬਾਹਰ ਨਹੀਂ ਆਉਣ ਦਿੱਤਾ ਸੀ ਮਤੇ ਉਸਦੀਆਂ ਧੀਆਂ ਸੁਣ ਲੈਣਬੋਚ ਬੋਚ ਘਰ ਵਿੱਚ ਵੀ ਪੈਰ ਧਰਦੀਆਂ ਧੀਆਂ ਨੂੰ ਉਹ ਹੋਰ ਸਹਿਮ ਵਿੱਚ ਨਹੀਂ ਸੀ ਰੱਖਣਾ ਚਾਹੁੰਦੀ

ਅੱਜ ਦੇ ਅੱਥਰੂ ਤਾਂ ਖੁਸ਼ੀ ਦੇ ਸਨ ਜੋ ਉਸ ਨੂੰ ਮੁੱਦਤਾਂ ਬਾਅਦ ਨਸੀਬ ਹੋਈ ਸੀਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ, ਉਸ ਦੀ ਵੱਡੀ ਧੀ ਦੇ ਆਏ ਫੋਨ ਕਿ ਉਸ ਦੀ ਚੋਣ ਬੈਂਕ ਵਿੱਚ ਨੌਕਰੀ ਦੀ ਹੋ ਗਈ ਹੈ, ਨੂੰ ਸੁਣਦਿਆਂ ਹੀ ਹੰਝੂ ਆਪ ਮੁਹਾਰੇ ਹੀ ਵਗਣੇ ਸ਼ੁਰੂ ਹੋ ਗਏ ਸਨ

ਛੋਟੀ ਧੀ ਘਰ ਨਹੀਂ ਸੀ ਇਕੱਲੀ ਬੈਠੀ ਦਾ ਉਸਦਾ ਮਨ ਕਦੋਂ ਅਤੀਤ ਦੇ ਪੰਨੇ ਫਰੋਲਣ ਲੱਗ ਪਿਆ, ਉਸ ਨੂੰ ਪਤਾ ਹੀ ਨਾ ਲੱਗਾਵੀਹ ਕੁ ਸਾਲ ਪਹਿਲਾਂ ਦੀ ਰੀਲ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗ ਪਈਉਸਦੇ ਵਿਆਹ ਨੂੰ ਪੰਜ ਕੁ ਸਾਲ ਹੋਏ ਸਨ ਜਦੋਂ ਉਸ ਦਾ ਮਜ਼ਦੂਰ ਪਤੀ ਸਿਰ ਚੜ੍ਹੇ ਕਰਜ਼ੇ ਨੂੰ ਲਹਿਣ ਦੀ ਥਾਂ ਦਿਨੋ-ਦਿਨ ਵਧਦਾ ਦੇਖ ਕੇ ਢੇਰੀ ਢਾਹ ਬੈਠਾ ਸੀਮਾਨਸਿਕ ਪ੍ਰੇਸ਼ਾਨੀ ਨੂੰ ਨਾ ਝੱਲਦਿਆਂ ਇੱਕ ਦਿਨ ਖੁਦਕੁਸ਼ੀ ਕਰ ਕੇ ਪਰਿਵਾਰ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਿਆ ਸੀ

ਘਰ ਦੀ ਹਾਲਤ ਤਾਂ ਪਹਿਲਾਂ ਹੀ ਰੋਜ਼ ਖੂਹ ਪੁੱਟਣਾ ਅਤੇ ਰੋਜ਼ ਪਾਣੀ ਪੀਣ ਵਾਲੀ ਸੀ, ਇੱਕੋ ਇੱਕ ਕਮਾਊਂ ਮਰਦ ਦੇ ਤੁਰ ਜਾਣ ਨਾਲ ਘਰ ਦਾ ਠੰਢਾ ਪਿਆ ਚੁੱਲ੍ਹਾ ਜੀਤੋ ਨੂੰ ਕਿਸੇ ਆਹਰ ਲੱਗਣ ਦੇ ਸੰਕੇਤ ਦੇ ਰਿਹਾ ਸੀਭੁੱਖੀਆਂ ਧੀਆਂ ਮਾਂ ਅਤੇ ਦਾਦੀ ਦੇ ਗੱਲ ਲੱਗ ਕੇ ਰੋ ਰਹੀਆਂ ਸਨਬਾਬਲ ਦੇ ਮੋਹ ਭਿੱਜੇ ਤੇ ਰੱਖਿਅਕ ਹੱਥਾਂ ਤੋਂ ਸਦਾ ਲਈ ਵਾਂਝੇ ਹੋ ਜਾਣ ਵਾਲੇ ਦੁੱਖ ਭਰੇ ਅਹਿਸਾਸ ਤੋਂ ਅਜੇ ਉਹ ਅਣਜਾਣ ਸਨ

ਸੱਸ ਸਹੁਰਾ ਤਾਂ ਬੈਠ ਕੇ ਖਾਣ ਵਾਲੇ ਸਨ, ਬੁਢਾਪਾ ਚੰਦਰਾ ਵੀ ਮਿਹਨਤ ਮਜ਼ਦੂਰੀ ਕਰਕੇ ਵੀ ਜਦੋਂ ਪੂਰਾ ਢਿੱਡ ਭਰਨ ਨੂੰ ਨਾ ਮਿਲੇ ਉਹਨਾਂ ਨੂੰ ਉਮਰੋਂ ਪਹਿਲਾਂ ਢਾਹ ਲੈਂਦਾ ਹੈਉਸ ਦੀ ਅਤੇ ਉਸ ਦੀਆਂ ਦੋਹਾਂ ਧੀਆਂ ਦੀ ਬਾਂਹ ਕੌਣ ਫੜਦਾ

ਇੱਕ ਦਿਨ ਬਜ਼ੁਰਗ ਉਸ ਨੂੰ ਕੋਲ ਬਿਠਾ ਕੇ ਕਹਿਣ ਲੱਗੇ, “ਵੇਖ ਧੀਏ, ਅਸੀਂ ਤਾਂ ਆਪਣੀਆਂ ਬਣੀਆਂ ਆਪ ਨਿਬੇੜਾਂਗੇਤੂੰ ਜਵਾਨ ਜਹਾਨ ਹੈਂ, ਆਪਣੇ ਪੇਕੇ ਮਾਂ-ਬਾਪ ਕੋਲ ਚਲੀ ਜਾਤੇਰੇ ਮਾਪੇ ਆਪੇ ਕੋਈ ਚੰਗੀ ਮਾੜੀ ਥਾਂ ਦੇਖ ਕੇ ਤੇਰੀ ਰੋਟੀ ਦਾ ਕੋਈ ਪ੍ਰਬੰਧ ਕਰ ਦੇਣਗੇਸਿਆਣੇ ਕਹਿੰਦੇ ਹਨ ਕਿ ਮਾੜੇ ਦੀ ਜਜੋਰੂ ਜਣੇ ਖਣੇ ਦੀ ਭਾਬੀਇੱਥੇ ਕਈ ਤੇਰੀ ਮਜਬੂਰੀ ਦਾ ਫਾਇਦਾ ਉਠਾਉਣਾ ਚਾਹੁਣਗੇ, ਉੱਥੇ ਤੇਰੇ ਮਾਂ ਬਾਪ ਅਤੇ ਤੇਰਾ ਭਰਾ ਤੇਰੇ ਸਿਰ ਉੱਤੇ ਹੱਥ ਰੱਖਣਗੇਪੁੱਤ ਤਾਂ ਤੁਰ ਗਿਆ, ਜਦੋਂ ਤਿੰਨ ਜੀਅ ਹੋਰ ਘਰੋਂ ਜਾਣਗੇ ਤਾਂ ਸਾਡੇ ਨਾਲ ਕੀ ਬੀਤੂ, ਇਹ ਤਾਂ ਸਾਨੂੰ ਹੀ ਪਤਾ ਹੈ ਪਰ ਤੇਰੀ ਭਲਾਈ ਲਈ ਸਾਨੂੰ ਸੀਨੇ ਉੱਤੇ ਪੱਥਰ ਰੱਖਣਾਂ ਹੀ ਪੈਣਾ ਹੈ

ਜੀਤੋ ਚੁੱਪ ਕਰਕੇ ਨੀਵੀਂ ਪਾਈ ਸਾਰੀਆਂ ਗੱਲਾਂ ਸੁਣਦੀ ਰਹੀਉਸ ਨੇ ਆਪਣੇ ਆਪ ਨਾਲ ਮਨ ਵਿੱਚ ਹੀ ਫੈਸਲਾ ਕਰ ਲਿਆ ਕਿ ਉਹ ਘਰ ਛੱਡ ਕੇ ਨਹੀਂ ਜਾਵੇਗੀਉਸ ਨੂੰ ਆਪਣੇ ਪੇਕਿਆਂ ਦੀ ਆਰਥਿਕ ਹਾਲਤ ਦਾ ਪਤਾ ਸੀ ਕਿ ਉਹ ਕਿਹੜਾ ਫੈਕਟਰੀਆਂ ਦੇ ਮਾਲਕ ਹਨਦਿਹਾੜੀਦਾਰ ਮਜ਼ਦੂਰ ਉਸ ਦਾ ਬਾਪ ਅਤੇ ਭਰਾ ਇਸ ਅੱਤ ਦੀ ਮੰਹਿਗਾਈ ਵਿੱਚ ਆਪਣੇ ਟੱਬਰ ਦਾ ਢਿੱਡ ਮਸਾਂ ਭਰਦੇ ਹਨਉਹਨਾਂ ਨੂੰ ਦੁਖੀ ਕਰਨ ਦੀ ਥਾਂ ਮੈਂ ਆਪਣੀਆਂ ਬਣੀਆਂ ਆਪੇ ਨਿਬੇੜਾਂਗੀ

ਆਪਣੀ ਸੱਸ ਮਾਂ ਦੇ ਗੱਲ ਲਗਦਿਆਂ ਇੱਕ ਵਾਰ ਤਾਂ ਉਹ ਭੁੱਬਾਂ ਮਾਰ-ਮਾਰ ਕੇ ਰੋਈਫਿਰ ਉਸ ਨੇ ਆਪਣੇ ਅੱਥਰੂ ਆਪ ਹੀ ਪੂੰਝ ਦਿੱਤੇ

"ਲੈ ਮਾਂ, ਤੇਰੀ ਇਹ ਧੀ ਅੱਜ ਤੋਂ ਬਾਅਦ ਕਦੇ ਨਹੀਂ ਰੋਏਗੀਮੈਂ ਐਨੀ ਬੁਜ਼ਦਿਲ ਨਹੀਂ ਕਿ ਤੁਹਾਨੂੰ ਇੱਥੇ ਰੁਲਣ ਲਈ ਛੱਡ ਜਾਵਾਂਮੈਂ ਤੁਹਾਨੂੰ ਅਤੇ ਬੱਚੀਆਂ ਨੂੰ ਪਾਲਣ ਲਈ ਹਰ ਮਾੜੇ ਹਾਲਾਤ ਦਾ ਮੁਕਾਬਲਾ ਕਰੂੰਗੀਮਜਾਲ ਹੈ ਕੋਈ ਮੈਲੀ ਅੱਖ ਨਾਲ ਦੇਖ ਸਕੂ ਮੇਰੀ ਵੱਲ"

ਸੱਚਮੁੱਚ ਹੀ ਜੀਤੋ ਨੇ ਪੂਰੇ ਸਿਦਕ ਨਾਲ ਬਿੱਖੜੇ ਰਾਹਾਂ ਉੱਤੇ ਚੱਲਣ ਤਹੱਈਆ ਕਰ ਲਿਆਉਹ ਸਵੇਰੇ ਹੀ ਸਕੂਲ ਸਾਡੇ ਕੋਲ ਪਹੁੰਚ ਗਈਆਪਣੀ ਹੱਡਬੀਤੀ ਦੱਸ ਕੇ ਉਸ ਨੇ ਸਕੂਲ ਦੀ ਸਫ਼ਾਈ ਕਰਨ ਲਈ ਰੱਖਣ ਵਾਸਤੇ ਬੇਨਤੀ ਕੀਤੀਕੁਦਰਤੀ ਸਕੂਲ ਵਿੱਚ ਸਫਾਈ ਸੇਵਿਕਾ ਦੀ ਲੋੜ ਸੀਪੰਜ ਸੌ ਰੁਪਏ ਮਹੀਨਾ ਉੱਤੇ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ

ਉਸ ਦਾ ਕੰਮ ਅਤੇ ਸੁਭਾਅ ਦੇਖ ਕੇ ਕੁਝ ਅਧਿਆਪਕਾਂ ਨੇ ਉਸ ਨੂੰ ਆਪਣੇ ਘਰਾਂ ਵਿੱਚ ਵੀ ਸਫ਼ਾਈ ਦੇ ਕੰਮ ਉੱਤੇ ਲਗਵਾ ਲਿਆਮੁੱਖ ਅਧਿਆਪਕ ਕੰਮ ਕਰਨ ਵਾਲਿਆਂ ਦੀ ਕਦਰ ਕਰਦੇ ਸਨਹੌਲੀ ਹੌਲੀ ਦੁਪਹਿਰ ਦੇ ਖਾਣੇ ਦਾ ਕੰਮ ਵੀ ਉਸ ਨੂੰ ਸੰਭਾਲ ਦਿੱਤਾਉਹ ਹਮੇਸ਼ਾ ਆਪਣੇ ਕੰਮ ਉੱਤੇ ਹੀ ਧਿਆਨ ਰੱਖਦੀਕਦੇ ਵੀ ਨਾ ਫਾਲਤੂ ਗੱਲ ਕਰਦੀ ਤੇ ਨਾ ਹੀ ਕਿਸੇ ਦੀ ਨਿੰਦਿਆ ਚੁਗਲੀ ਕਰਦੀਘਰੋਂ ਸਕੂਲ, ਸਕੂਲ ਤੋਂ ਅਧਿਆਪਕਾਂ ਦੇ ਘਰਾਂ ਵਿੱਚ ਕੰਮ ਕਰਨ ਤੁਰ ਜਾਂਦੀਉਹ ਤਾਂ ਭੁੱਲ ਹੀ ਗਈ ਸੀ ਕਿ ਉਹ ਇੱਕ ਜਿਊਂਦੀ ਜਾਗਦੀ ਇਨਸਾਨ ਹੈ ਜਿਸਦੀਆਂ ਆਪਣੀਆਂ ਵੀ ਕੁਝ ਲੋੜਾਂ ਹਨਸਾਰਾ ਦਿਨ ਮਸ਼ੀਨ ਵਾਂਗ ਘੁੰਮਦੀ ਰਹਿੰਦੀਰਾਤ ਨੂੰ ਥੱਕ ਟੁੱਟ ਕੇ ਮੰਜੇ ਉੱਤੇ ਡਿੱਗ ਪੈਂਦੀਕਿਸੇ ਅੱਗੇ ਬੈਠ ਆਪਣੀ ਕਿਸਮਤ ਨੂੰ ਕੋਸਣਾ ਉਸ ਦੇ ਸੁਭਾਅ ਵਿੱਚ ਨਹੀਂ ਸੀਹਾਂ, ਉਸ ਨੇ ਕਰਜ਼ਾ ਮੰਗਣ ਵਾਲਿਆਂ ਨੂੰ ਜ਼ਰੂਰ ਠੋਕ ਕੇ ਜਵਾਬ ਦੇ ਦਿੱਤਾ ਸੀ ਕਿ ਨਾ ਤਾਂ ਮੈਂ ਤੁਹਾਡੇ ਕੋਲੋਂ ਕਰਜ਼ਾ ਮੰਗਣ ਗਈ ਸੀ ਤੇ ਨਾ ਮੈਂ ਕਿਸੇ ਨੂੰ ਧੇਲਾ ਦੇਵਾਂਗੀ

ਬੇਟੀਆਂ ਨੂੰ ਉਸ ਨੇ ਸਕੂਲ ਵਿੱਚ ਹੀ ਦਾਖਲ ਕਰਾ ਦਿੱਤਾ ਸੀਬੇਟੀਆਂ ਪੜ੍ਹਨ ਵਿੱਚ ਹੁਸ਼ਿਆਰ ਸਨਥੋੜ੍ਹੀਆਂ ਵੱਡੀਆਂ ਹੋਈਆਂ ਤਾਂ ਮਾਂ ਨਾਲ ਕੰਮਾਂ ਵੱਚ ਹੱਥ ਵਟਾਉਣ ਲੱਗ ਪਈਆਂਸਕੂਲ ਵਰਦੀ ਅਤੇ ਕਿਤਾਬਾਂ ਸਰਕਾਰ ਵੱਲੋਂ ਮਿਲ ਜਾਂਦੀਆਂ ਸਨਦੁਪਹਿਰ ਦਾ ਖਾਣਾ ਸਕੂਲ ਵਿੱਚੋਂ ਹੀ ਖਾ ਲੈਂਦੀਆਂ ਸਨ

ਜੀਤੋ ਦੇ ਸਿਦਕ ਰੂਪੀ ਬੂਟੇ ਨੂੰ ਫ਼ਲ ਲੱਗਣੇ ਸ਼ੁਰੂ ਹੋ ਗਏ ਸਨਵੱਡੀ ਬੇਟੀ ਨੂੰ ਬਾਰ੍ਹਵੀਂ ਵਿੱਚੋਂ ਚੰਗੇ ਨੰਬਰ ਆਉਣ ਕਰਕੇ ਸਰਕਾਰੀ ਕਾਲਜ ਵਿੱਚ ਦਾਖਲਾ ਮਿਲ ਗਿਆਉਹ ਕਾਲਜ ਤੋਂ ਆ ਕੇ ਛੋਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਦਿੰਦੀਇਸ ਤਰ੍ਹਾਂ ਆਪਣਾ ਖਰਚ ਕੱਢ ਲੈਂਦੀਉਸਨੇ ਕਾਮਰਸ ਦੇ ਵਿਸ਼ੇ ਲੈ ਕੇ ਗਰੇਜੂਏਸ਼ਨ ਕਰ ਲਈਛੋਟੀ ਬੇਟੀ ਨੂੰ ਵੀ ਬੀ.ਐੱਸ.ਸੀ. ਨਰਸਿੰਗ ਵਿੱਚ ਇਸ ਸਾਲ ਦਾਖਲਾ ਮਿਲ ਗਿਆ ਸੀ

ਅੱਜ ਉਸ ਦੀ ਬੇਟੀ ਦੀ ਮਿਹਨਤ ਨੂੰ ਬੂਰ ਪੈ ਗਿਆ ਸੀਉਹ ਬੈਂਕ ਵੱਲੋਂ ਨਿਕਲੀਆਂ ਆਸਾਮੀਆਂ ਦਾ ਟੈਸਟ ਪਾਸ ਕਰ ਕੇ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਈ ਸੀ

ਬੇਟੀ ਨੇ ਆ ਕੇ ਲੱਡੂਆਂ ਦੇ ਦੋ ਡੱਬੇ ਰੱਖਦਿਆਂ ਆਪਣੀ ਮਾਂ ਨੂੰ ਜੱਫੀ ਪਾ ਲਈ- “ਲੈ ਮਾਂ ਇੱਕ ਡੱਬਾ ਸਕੂਲ ਲੈ ਜਾਵੀਂਅਧਿਆਪਕਾਂ ਨੇ ਆਪਣੀ ਹਰ ਅੜੇ ਥੁੜੇ ਵੇਲੇ ਬਹੁਤ ਮਦਦ ਕੀਤੀ ਹੈਤੇਰੇ ਸਿਰੜ ਅਤੇ ਸਿਦਕ ਭਰੇ ਕਦਮਾਂ ਸਦਕਾ ਅਤੇ ਅਧਿਆਪਕਾਂ ਵੱਲੋਂ ਕੀਤੀ ਹੌਸਲਾ ਅਫ਼ਜ਼ਾਈ ਕਾਰਨ ਹੀ ਅੱਜ ਮੈਂ ਆਪਣੇ ਪੈਰਾਂ ਤੇ ਖੜ੍ਹਨ ਯੋਗ ਹੋਈ ਹਾਂਅੱਜ ਤੋਂ ਬਾਅਦ ਤੈਨੂੰ ਛੋਟੀ ਦਾ ਫ਼ਿਕਰ ਕਰਨ ਦੀ ਲੋੜ ਨਹੀਂ।”

“ਹਾਂ, ਧੀਏ! ਮੈਂਨੂੰ ਤੁਹਾਡੇ ਉੱਤੇ ਵੀ ਮਾਣ ਹੈ ਕਿ ਤੁਸੀਂ ਮੇਰੇ ਦਰਦ ਨੂੰ ਮਹਿਸੂਸ ਕੀਤਾਮੇਰੀ ਮਿਹਨਤ ਨੂੰ ਅਜਾਈਂ ਨਹੀਂ ਜਾਣ ਦਿੱਤਾਪਰ ਛੋਟੀ ਦਾ ਫ਼ਿਕਰ ਕਰਨ ਨੂੰ ਅਜੇ ਮੇਰੇ ਵਿੱਚ ਬਥੇਰੀ ਹਿੰਮਤ ਹੈਜੇ ਤੂੰ ਕੁਝ ਕਰਨਾ ਹੈ ਤਾਂ ਮੇਰੇ ਵਰਗੀਆਂ ਉਹਨਾਂ ਮਾਵਾਂ ਦਾ ਕਰੀਂ, ਜਿਨ੍ਹਾਂ ਨੂੰ ਬਿੱਖੜੇ ਰਾਹਾਂ ਉੱਤੇ ਇਕੱਲਿਆਂ ਤੁਰਨਾ ਪੈਂਦਾ ਹੈਜਿਹਨਾਂ ਨੂੰ ਚਾਹੁੰਦਿਆਂ ਵੀ ਮੇਰੇ ਵਾਂਗੂੰ ਕੰਮ ਨਹੀਂ ਮਿਲਦਾਉਹਨਾਂ ਬੱਚਿਆਂ ਦਾ ਕਰੀਂ, ਜਿਨ੍ਹਾਂ ਦੇ ਸਿਰ ਉੱਤੇ ਨਾ ਮਾਪਿਆਂ ਦੀ ਛਾਂ ਰਹਿੰਦੀ ਹੈ ਤੇ ਨਾ ਹੀ ਸਿਰ ਲੁਕਾਉਣ ਲਈ ਛੱਤ ਹੁੰਦੀ ਹੈਬੱਸ ਉਹਨਾਂ ਲਈ ਸਹਾਰਾ ਬਣੀਮੇਰੇ ਲਈ ਇਹੋ ਸਕੂਨ ਦੇਣ ਵਾਲੀ ਗੱਲ ਹੋਵੇਗੀ।”

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2000)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)