ShavinderKaur7ਉਸ ਨੇ ਕਿਹਾ, “ਆਪੀ ਤੁਹਾਡੇ ਹਿੱਸੇ ਦੀਆਂ ਚੂੜੀਆਂ ਹੁਣ ਮੈਂ ਕਿਵੇਂ ਦੇਵਾਂ? ...
(23 ਜੁਲਾਈ 2022)
ਮਹਿਮਾਨ: 506.


ਜਦੋਂ ਵੀ ਕਿਸੇ ਪਰਿਵਾਰ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਲੈ ਭਾਈ ਮੁੰਡੇ ਜਾਂ ਕੁੜੀ ਦਾ ਵਿਆਹ ਧਰ ਲਿਆ ਹੈ ਤਾਂ ਇਹ ਸੁਣਦਿਆਂ ਹੀ ਆਂਢ ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਚਾਅ ਚੜ੍ਹ ਜਾਂਦਾ ਹੈ
ਜਿਸਦਾ ਵਿਆਹ ਧਰਿਆ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਤਾਂ ਨਵੀਆਂ ਖੁਸ਼ੀਆਂ ਦਾ ਆਗਮਨ ਹੋਣਾ ਹੁੰਦਾ ਹੈਇੱਕ ਨਵਾਂ ਰਿਸ਼ਤਾ ਜੁੜਨਾ ਹੁੰਦਾ ਹੈ ਜਿਸ ਵਿੱਚ ਨਵੀਆਂ ਉਮੰਗਾਂ, ਭਾਵਨਾਵਾਂ, ਸਿੱਕਾਂ, ਸੱਧਰਾਂ ਤੇ ਚਾਅ ਪਲਣੇ ਹੁੰਦੇ ਹਨਇਸ ਲਈ ਉਹਨਾਂ ਲਈ ਇਹ ਪਲ ਹੋਰ ਵੀ ਨਿੱਘੇ, ਮਿੱਠੇ ਅਤੇ ਖੁਸ਼ੀਆਂ ਭਰੇ ਹੁੰਦੇ ਹਨਇਹੀ ਹਾਲ ਅਜ਼ਰਾ ਦਾ ਸੀਜਿਸ ਦਿਨ ਤੋਂ ਉਸ ਦਾ ਵਿਆਹ ਧਰਿਆ ਸੀ, ਉਸ ਦੇ ਚਿਹਰੇ ਦੀ ਰੰਗਤ ਹੀ ਬਦਲ ਗਈ ਸੀਸੋਹਣੀ ਸਨੁੱਖੀ ਤਾਂ ਉਹ ਪਹਿਲਾਂ ਹੀ ਬਥੇਰੀ ਸੀ ਪਰ ਹੁਣ ਤਾਂ ਮੱਖਣ ਵਿੱਚ ਘੁਲੇ ਸੰਧੂਰ ਵਰਗਾ ਉਸ ਦਾ ਰੰਗ ਹੋਰ ਵੀ ਨਿੱਖਰ ਆਇਆ ਸੀਭਾਵੇਂ ਮੇਰੇ ਸਾਹਮਣੇ ਉਹ ਸੰਜੀਦਾ ਰਹਿਣ ਦੀ ਕੋਸ਼ਿਸ਼ ਕਰਦੀ ਪਰ ਉਸਦੇ ਸੰਦਲੀ ਨੈਣ ਅੰਦਰੋਂ ਡੁੱਲ੍ਹ ਡੁੱਲ੍ਹ ਪੈਂਦੀ ਖੁਸ਼ੀ ਦੀ ਚੁਗਲੀ ਕਰ ਹੀ ਦਿੰਦੇ ਸਨ

ਜਦੋਂ ਵੀ ਉਸ ਦੇ ਪਾਪਾ ਜਾਂ ਕੋਈ ਪਰਿਵਾਰ ਦਾ ਮੈਂਬਰ ਉਸ ਲਈ ਕੋਈ ਸਾਮਾਨ ਜਿਵੇਂ ਸੋਫਾ ਸੈੱਟ ਜਾਂ ਕੱਪੜੇ ਧੋਣ ਵਾਲੀ ਮਸ਼ੀਨ ਵਗੈਰਾ ਖਰੀਦ ਕੇ ਲਿਆਉਂਦੇ ਤਾਂ ਉਹ ਝੱਟ ਵੀਡੀਓ ਕਾਲ ਰਾਹੀਂ ਸਾਨੂੰ ਦਿਖਾਉਣ ਲੱਗ ਜਾਂਦੀਜਦੋਂ ਉਹ ਆਪਣੇ ਲਈ ਕੱਪੜੇ, ਜੁੱਤੀ ਜਾਂ ਸੈਂਡਲ ਵਗੈਰਾ ਖਰੀਦ ਕੇ ਲਿਆਉਂਦੀ ਤਾਂ ਫਿਰ ਤਿੰਨੇ ਭੈਣਾਂ ਝੱਟ ਰੰਗ, ਡਿਜ਼ਾਇਨ ਬਾਰੇ ਚਰਚਾ ਕਰ ਕੇ ਮੇਰੀ ਉਸ ਬਾਰੇ ਰਾਇ ਪੁੱਛਣ ਲੱਗ ਪੈਂਦੀਆਂਮੇਰੇ ਨਾਲ ਮੇਰੀ ਬੇਟੀ ਦੀ ਰਾਇ ਵੀ ਜ਼ਰੂਰ ਪੁੱਛਦੀਆਂਬਿਲਕੁਲ ਉਸੇ ਤਰ੍ਹਾਂ ਜਿਵੇਂ ਦੂਰ ਬੈਠੀ ਪਰਦੇਸਣ ਭੈਣ ਨਾਲ ਛੋਟੀਆਂ ਭੈਣਾਂ ਆਪਣੇ ਚਾਅ ਸਾਂਝੇ ਕਰਦੀਆਂ ਹਨ

ਵਿਆਹ ਦਾ ਕਾਰਡ ਉਸ ਨੇ ਵਟਸਐਪ ’ਤੇ ਭੇਜ ਦਿੱਤਾ ਸੀਉਂਝ ਤਾਂ ਸਾਰੇ ਪਰਿਵਾਰ ਨੇ ਹੀ ਪੂਰੇ ਜ਼ੋਰ ਨਾਲ ਵਿਆਹ ’ਤੇ ਆਉਣ ਲਈ ਸਾਡੇ ਪਰਿਵਾਰ ਨੂੰ ਤਾਕੀਦ ਕੀਤੀ ਸੀ ਪਰ ਅਜ਼ਰਾ ਤਾਂ ਮਗਰ ਹੀ ਪੈ ਗਈਵਾਰ ਵਾਰ ਇੱਕ ਹੀ ਰਟ ਲਾਉਂਦੀ ਰਹੀ ਕਿ ਤੁਸੀਂ ‘ਆਪੀ’ ਜ਼ਰੂਰ ਆਉਣਾ ਹੈ

ਮੈਂ ਕਿਹਾ, “ਇਹ ਕਿਹੜਾ ਟਿਕਟ ਲੈ ਕੇ ਬੱਸ ਵਿੱਚ ਬੈਠ ਜਾਣਾ ਹੈਤੈਨੂੰ ਪਤਾ ਹੈ ਕਿ ਤੁਹਾਡੇ ਪਿੰਡ ਤਕ ਪਹੁੰਚਣ ਲਈ ਕਿੰਨੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਪੈਣੀਆਂ ਹਨਫਿਰ ਵੀ ਆਪਣੇ ਹੱਥ ਵੱਸ ਕੁਝ ਨਹੀਂ, ਸਭ ਕੁਝ ਵੀਜ਼ਾ ਦੇਣ ਵਾਲਿਆਂ ’ਤੇ ਨਿਰਭਰ ਕਰਦਾ ਹੈ।”

ਅਖੀਰ ਅਸੀਂ ਇਹ ਸਮਝੌਤਾ ਕਰ ਲਿਆ ਕਿ ਅਸੀਂ ਵਿਆਹ ਦੀ ਹਰ ਰਸਮ ਵਿੱਚ ਵੀਡੀਓ ਕਾਲ ਰਾਹੀਂ ਸ਼ਾਮਲ ਰਹਾਂਗੇ

ਅਜ਼ਰਾ ਵੰਡ ਤੋਂ ਪਹਿਲਾਂ ਸਾਡੇ ਗੁਆਂਢੀ ਰਹੇ ਬਾਬੇ ਖੁਸ਼ੀ ਮੁਹੰਮਦ ਦੀ ਪੋਤੀ ਹੈ, ਜੋ ਮੇਰੇ ਬਾਪੂ ਦਾ ਬਚਪਨ ਦਾ ਦੋਸਤ ਸੀਸਾਡੇ ਵੱਡੇ ਵਡੇਰੇ ਵੀ ਕਦੇ ਇੱਕ ਹੀ ਹੋਣਗੇ ਕਿਉਂਕਿ ਉਸ ਦਾ ਅਤੇ ਸਾਡਾ ਗੋਤ ਵੀ ਇੱਕ ਹੀ ਹੈਫਿਰ ਕਿਸੇ ਕਾਰਨ ਉਨ੍ਹਾਂ ਦੇ ਕਿਸੇ ਬਜ਼ੁਰਗ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ ਹੋਵੇਗਾਬਾਬੇ ਨੇ ਹੀ ਮੈਨੂੰ ਦੱਸਿਆ ਸੀ ਕਿ ਉਂਝ ਤਾਂ ਮੈਂ ਤੇਰੇ ਬਾਪੂ ਦਾ ਹਾਣੀ ਹਾਂ ਪਰ ਅਸੀਂ ਵੱਡੇ ਥਾਂ ਹੋਣ ਕਰ ਕੇ ਮੈਂ ਤੇਰੇ ਦਾਦੇ ਦੇ ਭਰਾਵਾਂ ਦੀ ਥਾਂ ਲੱਗਦਾ ਸੀਇਸ ਤਰ੍ਹਾਂ ਤੂੰ ਮੇਰੀ ਪੋਤੀ ਹੋਈ

ਨਵੀਂ ਤਕਨਾਲੋਜੀ ਨੇ ਦੁਨੀਆਂ ਨੂੰ ਇੱਕ ਦੂਜੇ ਦੇ ਬਹੁਤ ਨੇੜੇ ਕਰ ਦਿੱਤਾ ਹੈਇਸੇ ਤਕਨਾਲੋਜੀ ਨੇ ਹੀ ਸਾਡੀ ਜਾਣ ਪਛਾਣ ਬਾਬੇ ਨਾਲ ਕਰਾਈ ਸੀਬਾਬੇ ਨਾਲ ਗੱਲਾਂਬਾਤਾਂ ਕਰਦਿਆਂ ਉਸ ਦੀਆਂ ਪੋਤੀਆਂ ਨਾਲ ਭੈਣਾਂ ਵਾਲਾ ਰਿਸ਼ਤਾ ਬਣ ਗਿਆ

ਵਿਆਹ ਤੋਂ ਇੱਕ ਦਿਨ ਪਹਿਲਾਂ ਸਾਡੇ ਵਾਂਗ ਹੀ ਗੀਤ ਗਾਉਣ ਦੀ ਰਸਮ ਸੀਗੀਤ ਗਾਉਣ ਲੱਗਣ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਸੰਪਰਕ ਕਰ ਲਿਆਆਪਣੇ ਸਾਰੇ ਰਿਸ਼ਤੇਦਾਰਾਂ ਨਾਲ ਉਨ੍ਹਾਂ ਸਾਡੀ ਇਹ ਕਹਿ ਕੇ ਜਾਣ ਪਛਾਣ ਕਰਾਈ ਕਿ ਇਹ ਆਪੀ ਨੇ ਪੰਜਾਬ ਤੋਂਇਹ ਸਾਡੇ ਪੁਰਾਣੇ ਪਿੰਡ ਰਹਿਣ ਸਮੇਂ ਸਾਡੇ ਹਮਸਾਏ ਸਨ

ਗੀਤ ਗਾਉਣ ਸਮੇਂ ਕਿਸੇ ਤਰ੍ਹਾਂ ਦਾ ਵਿਖਾਵਾ ਨਹੀਂ ਸੀਇੱਕ ਦਰੀ ’ਤੇ ਸਾਰੀਆਂ ਕੁੜੀਆਂ, ਬੁੜੀਆਂ ਬੈਠੀਆਂ ਹੋਈਆਂ ਸਨਢੋਲਕੀ ਦਾ ਕੰਮ ਵੀ ਪਰਾਤ ’ਤੇ ਚਮਚੇ ਮਾਰ ਕੇ ਲਿਆ ਜਾ ਰਿਹਾ ਸੀਜਿਉਂ ਹੀ ਉਹਨਾਂ ਨੇ ਗੀਤ ਗਾਉਣਾ ਸ਼ੁਰੂ ਕੀਤਾ;

ਛਾਵਾ ਰੰਗ ਮਾਹੀਏ ਦਾ
ਮੱਖਣ ਤੇ ਸੰਧੂਰ ਰੰਗ ਮਾਹੀਏ ਦਾ
, ਛਾਵਾ ਰੰਗ ਮਾਹੀਏ ਦਾ …

ਸਾਥੋਂ ਆਪ ਮੁਹਾਰੇ ਹੀ ਉਹਨਾਂ ਦਾ ਸਾਥ ਦਿੱਤਾ ਗਿਆ

ਦੂਜਾ ਗੀਤ ਜਦੋਂ ਕਾਲਾ ਸ਼ਾਹ ਕਾਲਾ, ਮੇਰਾ ਕਾਲਾ ਏ ਸਰਦਾਰ ਗੋਰਿਆਂ ਨੂੰ ਦਫਾ ਕਰੋ ਮੈਂ ਆਪ ਤਿੱਲੇ ਦੀ ਤਾਰ, ਕਾਲਾ ਸ਼ਾਹ ਕਾਲਾ ... ਗਾਇਆ ਤਾਂ ਮੇਰੀ ਬੇਟੀ ਨੇ ਉੱਚੀ ਉੱਚੀ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ - ਮੰਮੀ ਇਹ ਤਾਂ ਸਾਰੇ ਗੀਤ ਹੀ ਆਪਣੇ ਵਾਲੇ ਅਤੇ ਆਪਣੇ ਵਾਂਗ ਹੀ ਗਾ ਰਹੀਆਂ ਹਨ

“ਪੁੱਤ, ਕਦੇ ਇਹ ਵੀ ਆਪਣੀਆਂ ਗਲੀਆਂ, ਮਹੱਲਿਆਂ ਦੀ ਰੌਣਕ ਸਨਇਹ ਤਾਂ ਸਕਤਿਆ ਵੱਲੋਂ ਖਿੱਚੀ ਗਈ ਇੱਕ ਲਕੀਰ ਨੇ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ ਸਨ ਜਿਸਦਾ ਖਮਿਆਜ਼ਾ ਦੋਵੇਂ ਪੰਜਾਬ ਭੋਗ ਰਹੇ ਹਨਉਂਝ ਤਾਂ ਕਈ ਮੁਲਕ ਇਸ ਤਰ੍ਹਾਂ ਦੀਆਂ ਲੀਕਾਂ ਨੂੰ ਮੇਟ ਕੇ ਮੁੜ ਇੱਕ ਹੋ ਗਏ ਹਨ ਪਰ ਦੋਵਾਂ ਪੰਜਾਬਾਂ ਦੇ ਹੁਕਮਰਾਨਾਂ ਦੇ ਸੰਬੰਧ ਬਹੁਤ ਸਮੇਂ ਤੋਂ ਸੁਖਾਵੇਂ ਨਹੀਂ ਹਨਭਲਾ ਤਾਂ ਦੋਵਾਂ ਪੰਜਾਬਾਂ ਦੇ ਆਪਸੀ ਸਬੰਧ ਖੁਸ਼ਗਵਾਰ ਅਤੇ ਉਸਾਰੂ ਬਣੇ ਰਹਿਣ ਵਿੱਚ ਹੀ ਹੈਦੋਵਾਂ ਪੰਜਾਬਾਂ ਦਾ ਵੱਡੇ ਪੈਮਾਨੇ ’ਤੇ ਆਪਸੀ ਵਪਾਰ ਦੋਵਾਂ ਦੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰ ਸਕਦਾ ਹੈ।”

ਜਦੋਂ ਅਜ਼ਰਾ ਦੇ ਸਹੁਰਿਆਂ ਵੱਲੋਂ ਉਸ ਲਈ ਲੀੜੇ ਕੱਪੜੇ ਤੇ ਹੋਰ ਸਾਮਾਨ ਭੇਜਿਆ ਗਿਆ ਤਾਂ ਉਸ ਵਿੱਚ ਰੰਗ ਬਰੰਗੀਆਂ ਕੱਚ ਦੀਆਂ ਚੂੜੀਆਂ ਵੀ ਸਨਉਹਨਾਂ ਦੇ ਦੱਸਣ ਮੁਤਾਬਕ ਇਹ ਵਿਆਹ ਵਾਲੀ ਲੜਕੀ ਨੇ ਆਪਣੀਆਂ ਭੈਣਾਂ ਨੂੰ ਵੰਡਣੀਆਂ ਹੁੰਦੀਆਂ ਹਨਉਸ ਨੇ ਕਿਹਾ, “ਆਪੀ ਤੁਹਾਡੇ ਹਿੱਸੇ ਦੀਆਂ ਚੂੜੀਆਂ ਹੁਣ ਮੈਂ ਕਿਵੇਂ ਦੇਵਾਂ?”

“ਇਹਨਾਂ ਨੂੰ ਸਾਂਭ ਕੇ ਰੱਖ ਲੈਬਾਬੇ ਨੇ ਆਪਣੀ ਜਨਮ ਭੋਏਂ ਦੇਖਣ ਦੀ ਚਾਹਤ ਨੂੰ ਪੂਰਾ ਕਰਨ ਲਈ ਵੀਜ਼ੇ ਵਾਸਤੇ ਅਪਲਾਈ ਤਾਂ ਕੀਤਾ ਹੋਇਆ ਹੈ, ਜਦੋਂ ਉਹ ਆਉਣਗੇ ਉਸ ਸਮੇਂ ਭੇਜ ਦੇਣੀਆਂ।”

ਆਪੀ, “ਵੀਜ਼ਾ ਕੀ ਪਤਾ ਲੱਗੇ ਕਿ ਨਾਤੁਸੀਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਆ ਜਾਉਉੱਥੇ ਸਾਡੇ ਵਿੱਚੋਂ ਕੋਈ ਆ ਕੇ ਦੇ ਜਾਵੇਗਾ।”

ਦਿਲ ਤਾਂ ਮੇਰਾ ਵੀ ਬੜਾ ਕਰਦਾ ਹੈ ਉਸ ਪਵਿੱਤਰ ਅਸਥਾਨ ਨੂੰ ਦੇਖਾਂਉਹਨਾਂ ਖੇਤਾਂ ਦੀ ਮਿੱਟੀ ਨੂੰ ਆਪਣੇ ਮਸਤਕ ਨਾਲ ਲਾਵਾਂ ਜਿੱਥੇ ਬਾਬੇ ਨਾਨਕ ਨੇ ਜ਼ਿੰਦਗੀ ਦੇ ਆਖਰੀ ਪਹਿਰ ਹੱਲ ਚਲਾਇਆਖੁਦ ਹੱਥੀਂ ਕਿਰਤ ਕੀਤੀ ਤੇ ਫਿਰ ਸਾਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾਹੁਣ ਦੇ ਰਹਿਬਰਾਂ ਦੇ ਦਿੱਤੇ ਉਪਦੇਸ਼ ਤਾਂ ਸਿਰਫ਼ ਲੋਕਾਂ ਲਈ ਹੁੰਦੇ ਹਨ ਉਨ੍ਹਾਂ ਦੇ ਆਪਣੇ ਅਮਲ ਕਰਨ ਵਾਸਤੇ ਨਹੀਂ

ਮੈਂ ਮਨ ਹੀ ਮਨ ਵਿੱਚ ਕਿਹਾ ਕਿ ਕਿਸੇ ਦੇ ਹਿੱਸੇ ਕੁਝ ਮਜਬੂਰੀਆਂ ਅਜਿਹੀਆਂ ਵੀ ਆਈਆਂ ਹੁੰਦੀਆਂ ਹਨ, ਜਿਨ੍ਹਾਂ ਦੀ ਵਾੜ ਹਮੇਸ਼ਾ ਉਸ ਦੇ ਰਾਹਵਾਂ ਨੂੰ ਰੋਕ ਲੈਂਦੀ ਹੈ

ਆਪਣੇ ਆਪ ਵਿੱਚੋਂ ਬਾਹਰ ਨਿਕਲ ਕੇ ਮੈਂ ਉਸ ਨੂੰ ਚੂੜੀਆਂ ਸੰਭਾਲ ਕੇ ਰੱਖਣ ਲਈ ਕਿਹਾ ਅਤੇ ਨਾਲ ਹੀ ਯਕੀਨ ਵੀ ਦਿਵਾਇਆ ਕਿ ਤੇਰਾ ਇਹ ਪਿਆਰ ਮੁਹੱਬਤ ਭਰਿਆ ਤੋਹਫ਼ਾ ਮੈਂ ਖੁਦ ਨਹੀਂ ਤਾਂ ਕਿਸੇ ਨੇੜਲੇ ਦੇ ਕਰਤਾਰਪੁਰ ਸਾਹਿਬ ਆਉਣ ’ਤੇ ਮੰਗਵਾ ਲਵਾਂਗੀਉਸ ਵੱਲੋਂ ਦਿੱਤੇ ਸਨੇਹ ’ਤੇ ਮਾਣ ਮਹਿਸੂਸ ਕਰਦਿਆਂ ਮੈਂ ਫੋਨ ਬੰਦ ਕਰ ਦਿੱਤਾਮੇਰੇ ਅੰਦਰੋਂ ਕਿਸੇ ਕਵੀ ਦੀਆਂ ਲਿਖੀਆਂ ਇਹ ਲਾਈਨਾਂ ਅਰਦਾਸ ਵਾਂਗ ਨਿਕਲੀਆਂ;

ਰੋਕੋ ਵਗਣੋਂ ਇਸ ਧਰਤੀ ਤੋਂ ਤਲਖ਼ ਹਵਾਵਾਂ ਨੂੰ
ਭੁੱਲ ਨਾ ਜਾਵੇ ਜਾਚ ਵਗਣ ਦੀ ਪੰਜ ਦਰਿਆਵਾਂ ਨੂੰ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3703)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author