ManpreetKminhas8ਦੁਨੀਆਂ ਚੰਦ ’ਤੇ ਪਹੁੰਚ ਗਈ,  ਤੁਹਾਡੀ ਬੇਬੇ ਨੂੰ ਮੰਗਲਵਾਰ ਅਤੇ ਵੀਰਵਾਰ ਨੇ ...
(23 ਫਰਵਰੀ 2017)

 

ਬੇਬੇ ਰਤਨੀ ਦਾ ਪਰਿਵਾਰ ਖੁਸ਼ਹਾਲ ਸੀ। ਉਸ ਦੇ ਤਿੰਨੋਂ ਪੁੱਤ ਵਿਆਹੇ ਹੋਏ ਸਨਦੋਵਾਂ ਵੱਡੇ ਮੁੰਡਿਆਂ ਦੇ ਦੋ-ਦੋ ਬੱਚੇ ਸਨਸਾਰੇ ਬੱਚੇ ਸਕੂਲ ਵਿੱਚ ਪੜ੍ਹਦੇ ਸਨਬੇਬੇ ਇੱਕ ਰੋਅਬਦਾਰ ਸ਼ਖਸੀਅਤ ਸੀਸਾਰੇ ਪਰਿਵਾਰ ਉੱਤੇ ਬੇਬੇ ਦਾ ਪੂਰਾ ਕੰਟ੍ਰੋਲ ਸੀਉਹ ਕਿਸਮਤ ਵਾਲੀ ਸੀ ਕਿ ਸਾਰੇ ਪੁੱਤ ਅਤੇ ਨੂੰਹਾਂ ਬੇਬੇ ਦਾ ਪੂਰਾ ਆਦਰ ਸਤਿਕਾਰ ਕਰਦੇਬੇਬੇ ਦੀ ਬੈਠੀ ਦੀ ਸੇਵਾ ਹੁੰਦੀਪਰ ਬੇਬੇ ਦੀ ਇੱਕ ਮਾੜੀ ਗੱਲ ਸਾਰਿਆਂ ਨੂੰ ਜਰੂਰ ਪ੍ਰੇਸ਼ਾਨ ਕਰਦੀ, ਉਹ ਸੀ ਫਾਲਤੂ ਦੇ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਕਰਨਾਬੇਬੇ ਪੂਰੀ ਜਿੱਦੀ ਸੀ, ਆਪਣੀ ਗੱਲ ਮਨਵਾ ਕੇ ਹੀ ਸਾਹ ਲੈਂਦੀਮੰਗਲਵਾਰ ਅਤੇ ਵੀਰਵਾਰ ਨਾਲ ਬੇਬੇ ਦਾ ਵਿਸ਼ੇਸ਼ ਵੈਰ ਸੀਇਹ ਦੋਵੇਂ ਦਿਨ ਬੇਬੇ ਨੂੰਹਾਂ ਨੂੰ ਨਾ ਤਾਂ ਕੱਪੜੇ ਧੋਣ ਦਿੰਦੀ ਤੇ ਨਾ ਸਿਰ ਨਹਾਉਣ ਦਿੰਦੀ। ਇਸ ਦਿਨ ਨਾ ਹੀ ਕੋਈ ਨਵੀਂ ਚੀਜ਼ ਖਰੀਦੀ ਜਾਂਦੀ ਅਤੇ ਨਾ ਹੀ ਨਵਾਂ ਕੱਪੜਾ ਪਾਇਆ ਜਾਂਦਾਬੇਬੇ ਦਾ ਮੰਨਣਾ ਸੀ ਕਿ ਇਹ ਦੋਵੇਂ ਦਿਨ ਅਸ਼ੁਭ ਹਨਜੇਕਰ ਕੋਈ ਵਿਆਹ ਇਹਨਾਂ ਦਿਨਾਂ ਵਿੱਚ ਆ ਜਾਂਦਾ ਤਾਂ ਬੇਬੇ ਰਿਸਤੇਦਾਰਾਂ ਨੂੰ ਸੌ-ਸੌ ਗਾਲ੍ਹਾਂ ਕੱਢਦੀ ਕਹਿੰਦੀ ‘ਭਾਈ ਘੋਰ ਕਲਯੁੱਗ ਆ ਗਿਆ, ਲੋਕ ਤਾਂ ਹੁਣ ਦਿਨ ਵੀ ਨਹੀਂ ਵਿਚਾਰਦੇ।’

ਅੱਜ ਮੰਗਲਵਾਰ ਸੀਬੇਬੇ ਗੁਆਢੀਆਂ ਦੇ ਬੈਠੀ ਸੀ। ਜਦੋਂ ਉਹ ਵਾਪਸ ਘਰ ਮੁੜੀ ਤਾਂ ਉਸਨੇ ਦੇਖਿਆ ਕਿ ਛੋਟੀ ਨੂੰਹ ਸਭ ਤੋਂ ਛੋਟੇ ਮੁੰਡੇ ਗੁਰਜੰਟ, ਜੋ ਕਿ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ, ਦੀ ਸਕੂਲੀ ਵਰਦੀ ਧੋਣ ਲੱਗੀ ਹੋਈ ਸੀ। ਇਹ ਦੇਖ ਕੇ ਬੇਬੇ ਅੱਗ ਬਗੋਲ਼ਾ ਹੋ ਗਈ ਅਤੇ ਤੁਰੰਤ ਨੂੰਹ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਅਤੇ ਉੱਚੀ-ਉੱਚੀ ਬੋਲਣ ਲੱਗੀ, “ਥੋਨੂੰ ਕਿੰਨੀ ਵਾਰ ਸਮਝਾਇਆ, ਬਈ ਮੰਗਲ ਅਤੇ ਵੀਰਵਾਰ ਨੂੰ ਕੱਪੜੇ ਨਾ ਧੋਇਆ ਕਰੋ, ਪਰ ਤੁਸੀਂ ਸੁਣਦੀਆਂ ਹੀ ਨਹੀਂ

ਨੂੰਹ ਵਿਚਾਰੀ ਸਿਆਣੀ ਸੀ। ਉਹ ਜਾਣਦੀ ਸੀ ਕਿ ਹੁਣ ਬੇਬੇ ਨਾਲ ਪੰਗਾ ਲੈਣਾ ਭੂੰਡਾਂ ਦੇ ਖੱਖਰ ਨੂੰ ਛੇੜਨ ਦੇ ਬਰਾਬਰ ਹੈਇਸ ਲਈ ਉਹ ਦੜ ਵੱਟ ਕੇ ਅੰਦਰ ਚਲੀ ਗਈਵਿਚਲੀ ਗੱਲ ਇਹ ਸੀ ਕਿ ਮੁੰਡੇ ਦੀ ਦੂਜੀ ਵਰਦੀ ਵੀ ਗੰਦੀ ਸੀ

ਦੂਸਰੇ ਦਿਨ ਗੁਰਜੰਟ ਮਜਬੂਰੀਵੱਸ ਗੰਦੀ ਵਰਦੀ ਪਾਕੇ ਹੀ ਸਕੂਲ ਚਲਿਆ ਗਿਆਮੈਡਮ ਨੇ ਪਹਿਲੇ ਪੀਰੀਅਡ ਵਿੱਚ ਹੀ ਉਸ ਨੂੰ ਖੜ੍ਹਾ ਕਰ ਲਿਆਗੁਰਜੰਟ ਨੇ ਵੀ ਬਿਨਾਂ ਸੰਕੋਚ ਤੋਂ ਪਿਛਲੀ ਸ਼ਾਮ ਦੀ ਸਾਰੀ ਕਹਾਣੀ, ਬਿਨਾਂ ਸਾਹ ਲਏ ਮੈਡਮ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤੀਅੱਗੋਂ ਮੈਡਮ ਨੇ ਵੀ ਬੇਬੇ ਉੱਤੇ ਤਵਾ ਲਾਉਣਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗੀ, “ਗੁਰਜੰਟ ਤੁਹਾਡੀ ਬੇਬੇ ਬੜੀ ਕਮਾਲ ਦੀ ਹੈਦੁਨੀਆਂ ਚੰਦ ’ਤੇ ਪਹੁੰਚ ਗਈ, ਤੁਹਾਡੀ ਬੇਬੇ ਨੂੰ ਮੰਗਲਵਾਰ ਅਤੇ ਵੀਰਵਾਰ ਨੇ ਹੀ ਵਖਤ ਪਾਇਆ ਹੋਇਆ ਹੈਉਹ ਅੱਜ ਦੇ ਜਮਾਨੇ ਵਿੱਚ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਰੱਖਦੇ ਨੇ?”

ਸਾਰੀ ਕਲਾਸ ਹੱਸ ਹੱਸ ਦੂਹਰੀ ਹੋ ਗਈਮੈਡਮ ਨੇ ਬੱਚਿਆਂ ਨੂੰ ਘੂਰ ਕੇ ਚੁੱਪ ਕਰਾਇਆ ਅਤੇ ਸਾਰੀ ਜਮਾਤ ਨੂੰ ਸਮਝਾਇਆ ਕਿ ਕੋਈ ਵੀ ਦਿਨ ਚੰਗਾ-ਬੁਰਾ ਨਹੀਂ ਹੁੰਦਾਸਭ ਦਿਨ ਬਰਾਬਰ ਹਨਇਸ ਲਈ ਇਹਨਾਂ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਨਹੀਂ ਕਰਨਾਘਰ ਜਾ ਕੇ ਗੁਰਜੰਟ ਵੱਡੀਆਂ ਭੈਣਾਂ ਅਤੇ ਭਰਾ ਨੂੰ ਚਟਕਾਰੇ ਲਾ ਲਾ ਕੇ ਕਲਾਸ ਵਾਲੀ ਘਟਨਾ ਸੁਣਾਉਣ ਲੱਗ ਪਿਆ। ਸਾਰੇ ਜਣੇ ਉੱਚੀ-ਉੱਚੀ ਹੱਸਣ ਲੱਗ ਪਏਉੱਧਰੋਂ ਬੇਬੇ ਆ ਗਈ, ਸਾਰੇ ਇਕਦਮ ਚੁੱਪ ਹੋ ਗਏਆਉਂਦੇ ਹੀ ਬੇਬੇ ਕਹਿਣ ਲੱਗੀ, “ਵੇ ਕਿਹੜੀ ਗੱਲ ’ਤੇ ਏਨੀਆਂ ਖਿੱਲਾਂ ਡੋਲ੍ਹੀਆਂ? ਮੇਰੇ ਆਉਂਦੇ ਹੀ ਗੂੰਗੇ ਬਣ ਕੇ ਬਹਿ ਗਏ?”

ਗੁਰਜੰਟ ਦੀ ਵੱਡੀ ਭੈਣ ਸਿਮਰਨ ਤੋਂ ਰਿਹਾ ਨਾ ਗਿਆ। ਉਹ ਬੇਬੇ ਨੂੰ ਪੂਰੀ ਕਹਾਣੀ ਸੁਣਾ ਕੇ ਕਹਿੰਦੀ, “ਬੇਬੇ ਗੁਰਜੰਟ ਦੇ ਮੈਡਮ ਕਹਿੰਦੇ ਨੇ ਕਿ ਦੁਨੀਆਂ ਚੰਦ ’ਤੇ ਪਹੁੰਚ ਗਈ, ਤੁਹਾਡੀ ਬੇਬੇ ਨੂੰ ਮੰਗਲਵਾਰ ਅਤੇ ਵੀਰਵਾਰ ਨੇ ਹੀ ਵਖਤ ਪਾਇਆ ਹੋਇਆ ਹੈ

ਇੰਨਾ ਸੁਣ ਕਿ ਬੇਬੇ ਦਾ ਪਾਰਾ ਵਧ ਗਿਆ ਉਹ ਮੈਡਮ ਨੂੰ ਬੋਲਣ ਲੱਗ ਪਈ, “ਥੋਡੀਆ ਮੈਡਮਾਂ ਚਾਰ ਅੱਖਰ ਪੜ੍ਹ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਜਾਂਦੀਆਂਉਹਨਾਂ ਨੂੰ ਕੀ ਪਤਾ ਇਹਨਾਂ ਅਸ਼ੁੱਭ ਦਿਨਾਂ ਦੇ ਪ੍ਰਕੋਪ ਦਾ

ਗੱਲ ਆਈ ਗਈ ਹੋ ਗਈ

ਅੱਜ ਬੇਬੇ ਬਹੁਤ ਹੀ ਜਿਆਦਾ ਖੁਸ਼ ਸੀ ਕਿਉਂਕਿ ਬੇਬੇ ਦੀ ਸਭ ਤੋਂ ਛੋਟੀ ਨੂੰਹ ਦੀ ਡਲੀਵਰੀ ਸ਼ਹਿਰ ਦੇ ਹਸਪਤਾਲ ਵਿੱਚ ਹੋਈ ਸੀ ਅਤੇ ਵਿਆਹ ਤੋਂ ਪੂਰੇ ਪੰਜ ਸਾਲ ਬਾਅਦ ਉਸ ਨੇ ਸਵੇਰੇ ਹੀ ਜੌੜੇ ਮੁੰਡਿਆਂ ਨੂੰ ਜਨਮ ਦਿੱਤਾ ਸੀਬੇਬੇ ਖੁਸ਼ੀ ਵਿੱਚ ਖੀਵੀ ਹੋਈ ਵਾਰ-ਵਾਰ ਪਰਮਾਤਮਾ ਦਾ ਧੰਨਵਾਦ ਕਰ ਰਹੀ ਸੀਸ਼ਾਮ ਹੁੰਦੇ ਹੀ ਸਾਰਾ ਪਰਿਵਾਰ ਹਸਪਤਾਲ ਵਿੱਚ ਇਕੱਠਾ ਹੋ ਗਿਆਬੇਬੇ ਵਾਰ ਵਾਰ ਕਹਿ ਰਹੀ ਸੀ ਅੱਜ ਤਾਂ ਭਾਈ ਬਹੁਤ ਵਧੀਆ ਦਿਨ ਚੜ੍ਹਿਆ। ਮੇਰੇ ਪੁੱਤ ਨੂੰ ਰੱਬ ਨੇ ਪੁੱਤਾਂ ਦੀ ਜੋੜੀ ਬਖਸ਼ ਦਿੱਤੀਸਾਰੇ ਬੱਚੇ ਬੇਬੇ ਅਤੇ ਵੱਡੀ ਨੂੰਹ ਦੇ ਆਲੇ ਦੁਆਲੇ ਝੁਰਮਟ ਪਾਈ ਛੋਟੇ ਕਾਕਿਆਂ ਨੂੰ ਦੇਖਣ ਲਈ ਉਤਾਵਲੇ ਸਨਅਚਾਨਕ ਗੁਰਜੰਟ ਬੇਬੇ ਨੂੰ ਚਿੜਾਉਣ ਦੀ ਮਨਸ਼ਾ ਨਾਲ ਉਸ ਵੱਲ ਝਾਕ ਕੇ ਕਹਿਣ ਲੱਗਾ, “ਬੇਬੇ ਅੱਜ ਤਾਂ ਮੰਗਲਵਾਰ ਹੈ ਇਹ ਦਿਨ ਅੱਜ ਸ਼ੁਭ ਕਿਵੇਂ ਹੋ ਗਿਆ?”

ਹੁਣ ਬੇਬੇ ਨਿਰਉੱਤਰ ਸੀ। ਪਰ ਸਾਰੇ ਪਰਿਵਾਰ ਦੇ ਸਾਂਝੇ ਹਾਸੇ ਨੇ ਹਸਪਤਾਲ ਦੀ ਗਮਗ਼ੀਨ ਫਿਜ਼ਾ ਵਿੱਚ ਵੱਖਰਾ ਹੀ ਰੰਗ ਬਿਖੇਰ ਦਿੱਤਾ

*****

(612)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਨਪ੍ਰੀਤ ਕੌਰ ਮਿਨਹਾਸ

ਮਨਪ੍ਰੀਤ ਕੌਰ ਮਿਨਹਾਸ

Bahadurgarh, Fatehgarh Sahib, Punjab, India.
Email: (preetminhas09@gmail.com)

More articles from this author