ManpreetKminhas8ਆਪ ਬੀਤੀ: ਇਹ ਤਾਂ ਜੀ ਜੱਟਾਂ ਦਾ ਮੁੰਡਾ ਏ --- ਮਨਪ੍ਰੀਤ ਕੌਰ ਮਿਨਹਾਸ
(16 ਸਤੰਬਰ 2017)

 

ਜ਼ਿੰਦਗੀ ਪ੍ਰਮਾਤਮਾ ਦਾ ਬਖਸ਼ਿਆ ਅਨਮੋਲ ਤੋਹਫ਼ਾ ਹੈ, ਜਿਸ ਦੀ ਹੋਂਦ ਸਦਕਾ ਹਰੇਕ ਜੀਵ ਇਸ ਦੁਨੀਆਂ ਵਿੱਚ ਆਪਣਾ ਰੋਲ ਨਿਭਾਉਣ ਲਈ ਸੰਸਾਰ ਦੇ ਰੰਗਮੰਚ ਦਾ ਹਿੱਸਾ ਬਣਦਾ ਹੈਅਤੇ ਆਪਣੇ ਹਿੱਸੇ ਦਾ ਯੋਗਦਾਨ ਪਾ ਕੇ ਉਹ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ

ਬੜੇ ਖੁਸ਼ਕਿਸਮਤ ਹੁੰਦੇ ਨੇ ਉਹ, ਜਿਨ੍ਹਾਂ ਨੂੰ ਤਿੰਨੋਂ ਰੰਗ ਬਚਪਨ,ਜਵਾਨੀ ਅਤੇ ਬੁਢਾਪਾ ਮਾਨਣ ਦਾ ਸੁਭਾਗ ਪ੍ਰਾਪਤ ਹੁੰਦਾ ਹੈਜਦੋਂ ਤੱਕ ਜ਼ਿੰਦਗੀ ਹੈ, ਸਭ ਕੁਝ ਹੈ ਅਤੇ ਜਿਸ ਦਿਨ ਮੌਤ ਆਪਣਾ ਜਲਵਾ ਬਿਖੇਰਦੀ ਹੈ ਤਾਂ ਕਹਿੰਦੇ ਕਹਾਉਂਦੇ ਬੰਦੇ ਨੂੰ ਵੀ ਹਰ ਕੋਈ ਲਾਸ਼ ਦੇ ਨਾਮ ਨਾਲ ਹੀ ਸੰਬੋਧਨ ਕਰਦਾ ਹੈਸਾਰੀ ਜ਼ਿੰਦਗੀ ਜਿਸ ਘਰ ਲਈ ਬੰਦਾ ਦਿਨ ਰਾਤ ਭੱਜਿਆ ਫਿਰਦਾ ਹੈ, ਉਹ ਮਿੰਟਾਂ ਸਕਿੰਟਾਂ ਵਿੱਚ ਹੀ ਪਰਾਇਆ ਹੋ ਜਾਂਦਾ ਹੈ ਅਤੇ ਸਭ ਨੂੰ ਕਾਹਲੀ ਹੁੰਦੀ ਹੈ ਕਿ ਸਸਕਾਰ ਦੀ ਰਸਮ ਛੇਤੀ ਨਿਬੇੜ ਲਈ ਜਾਵੇ

ਬੰਦਿਆ ਪਾਣੀ ਦਾ ਤੂੰ ਬੁਲਬੁਲਾ, ਤੇਰੀ ਕੀ ਔਕਾਤ।
ਜਿਸ ਘਰ ਮੌਜਾਂ ਮਾਣੀਆਂ, ਰਹਿਣ ਨਹੀਂ ਦਿੰਦੇ ਰਾਤ

ਕਈਆਂ ਨੂੰ ਸਾਰੀ ਜ਼ਿੰਦਗੀ ਇਹ ਹੀ ਭਰਮ ਰਹਿੰਦਾ ਹੈ ਕਿ ਮੇਰੇ ਬਿਨਾਂ ਕੋਈ ਕੰਮ ਹੀ ਨਹੀਂ ਹੋਣਾਪਰ ਕਿਸੇ ਦੇ ਜਾਣ ਨਾਲ ਇਹ ਦੁਨੀਆਂ ਨਹੀਂ ਰੁਕਦੀ, ਇਹ ਤਾਂ ਨਿਰੰਤਰ ਆਪਣੀ ਤੋਰੇ ਤੁਰਦੀ ਰਹਿੰਦੀ ਹੈਇਹ ਕੁਦਰਤ ਦਾ ਨਿਯਮ ਹੈ ਕਿ ਜਿਸ ਨੇ ਜਨਮ ਲਿਆ ਹੈ ਉਸਨੇ ਮਰਨਾ ਵੀ ਜ਼ਰੂਰ ਹੈਅੱਜਕਲ ਤਾਂ ਮਿੰਟ ਦਾ ਵਿਸਾਹ ਨਹੀਂ ਪਤਾ ਨਹੀ ਕਿਹੜੇ ਮੋੜ ’ਤੇ ਮੌਤ ਸਾਡਾ ਇੰਤਜ਼ਾਰ ਕਰ ਰਹੀ ਹੈਇਨਸਾਨ ਕਿੰਨਾ ਕੁਝ ਸੋਚਦਾ ਹੈ ਕਿ ਮੈਂ ਇਹ ਕਰਨਾ ਹੈ, ਉਹ ਕਰਨਾ ਹੈ ਕਈ ਵਾਰ ਸਭ ਰੀਝਾਂ ਬੰਦਾ ਦਿਲ ਵਿੱਚ ਲੈ ਕੇ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੰਦਾ ਹੈ ਅਤੇ ਪਿੱਛੇ ਛੱਡ ਜਾਂਦਾ ਹੈ ਸਿਰਫ ਯਾਦਾਂਜਦੋਂ ਅਸੀਂ ਕਿਸੇ ਦੇ ਸਸਕਾਰ ’ਤੇ ਜਾਂਦੇ ਹਾਂ ਤਾਂ ਲੱਗਦਾ ਹੈ ਕਿ ਜ਼ਿੰਦਗੀ ਕੁਝ ਨਹੀਂ, ਬੱਸ ਉਂਜ ਹੀ ਭੱਜੇ ਫਿਰਦੇ ਹਾਂਮਨ ਵਿੱਚ ਵੈਰਾਗ ਪੈਦਾ ਹੋ ਜਾਂਦਾ ਹੈ ਪਰ ਦੂਜੇ ਹੀ ਪਲ ਜਦੋਂ ਉਸ ਅਵਸਥਾ ਵਿੱਚੋਂ ਬਾਹਰ ਨਿੱਕਲਦੇ ਹਾਂ ਤਾਂ ਫਿਰ ਦੁਬਾਰਾ ਜ਼ਿੰਦਗੀ ਉਸੇ ਆਸ਼ਾਵਾਦੀ ਰੂਪ ਵਿੱਚ ਵਿਚਰਣ ਲੱਗ ਜਾਂਦੀ ਹੈ ਅਤੇ ਅਸੀਂ ਆਪਣੇ ਮਨ ਨੂੰ ਸਮਝਾ ਲੈਂਦੇ ਹਾਂ ਕਿ ਲੈ, ਮੈਂ ਅਜੇ ਕਿੱਥੇ ਮਰਨਾ ਹੈਅਜੇ ਤਾਂ ਬਹੁਤ ਕੁਝ ਕਰਨਾ ਬਾਕੀ ਹੈਮਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ, ਕਈ ਤਾਂ ਮੌਤ ਦਾ ਖਿਆਲ ਵੀ ਮਨ ਵਿੱਚ ਨਹੀਂ ਲਿਆਉਂਦੇ

ਮੌਤ ਵੀ ਕਿੰਨੀ ਅਜੀਬ ਸ਼ੈਅ ਹੈ ਜੋ ਚੰਗੇ ਭਲੇ ਹੱਸਦੇ ਖੇਡਦੇ ਬੰਦੇ ਨੂੰ ਮਿੰਟਾਂ ਵਿੱਚ ਸੁਆਹ ਦੀ ਢੇਰੀ ਬਣਾ ਛੱਡਦੀ ਹੈਉਸ ਬੰਦੇ ਨਾਲ ਸਬੰਧਤ ਹਰੇਕ ਚੀਜ਼ ਉੱਥੇ ਹੀ ਪਈ ਰਹਿ ਜਾਂਦੀ ਹੈਨਹੀਂ ਹੁੰਦਾ ਤਾਂ ਸਿਰਫ ਇਨਸਾਨਸਭ ਨੂੰ ਪਤਾ ਹੈ ਕਿ ਇਸ ਸੰਸਾਰ ਵਿੱਚ ਖਾਲੀ ਹੱਥ ਆਏ ਹਾਂ ਅਤੇ ਖਾਲੀ ਹੀ ਜਾਣਾ ਹੈ ਪਰ ਫਿਰ ਵੀ ਕਈ ਸਾਰੀ ਜ਼ਿੰਦਗੀ ਬੇਈਮਾਨੀ, ਰਿਸ਼ਵਤਾਂ ਜਾਂ ਹੋਰ ਗੈਰ ਕਾਨੂੰਨੀ ਢੰਗਾਂ ਨਾਲ ਪੈਸਾ ਕਮਾਉਣ ਵਿੱਚ ਲਿਪਤ ਰਹਿੰਦੇ ਹਨਅਜਿਹਾ ਧਨ ਕਦੇ ਵੀ ਵਧਦਾ-ਫੁੱਲਦਾ ਨਹੀਂਗਲਤ ਢੰਗ ਨਾਲ ਇਕੱਠੇ ਕੀਤੇ ਧਨ ਨਾਲ ਤੁਸੀਂ ਖਰੀਦ ਚਾਹੇ ਜੋ ਕੁਝ ਮਰਜ਼ੀ ਸਕਦੇ ਹੋ ਪਰ ਆਤਮਿਕ ਸੰਤੁਸ਼ਟੀ ਅਤੇ ਸਕੂਨ ਤੁਹਾਨੂੰ ਕਦੇ ਨਹੀਂ ਮਿਲੇਗਾਜੋ ਇਨਸਾਨ ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਸਬਰ ਸੰਤੋਖ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਜ਼ਿੰਦਗੀ ਬਤੀਤ ਕਰਦਾ ਹੈ ਉਸ ਨੂੰ ਸਭ ਕੁਝ ਮਿਲ ਜਾਂਦਾ ਪਰ ਜਿੱਥੇ ਦੂਜਿਆਂ ਲਈ ਵੈਰ, ਸਾੜਾਜਿੱਥੇ ਹਰੇਕ ਚੀਜ਼ ਨੂੰ ਛੇਤੀ ਪ੍ਰਾਪਤ ਕਰਨ ਦੀ ਲਾਲਸਾ ਹੈ, ਉੱਥੇ ਸਾਰੀ ਜ਼ਿੰਦਗੀ ਫਿਰ ਰੋਣਾ ਹੀ ਪੱਲੇ ਪੈਂਦਾ ਹੈਜੰਮਣਾ ਤੇ ਮਰਨਾ ਸਾਡੇ ਵੱਸ ਨਹੀਂ ਪਰ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰਨੀ ਹੈ, ਇਹ ਜ਼ਰੂਰ ਹਰੇਕ ਇਨਸਾਨ ਦੇ ਹੱਥ ਵਿੱਚ ਹੁੰਦਾ ਹੈਇਸ ਲਈ ਜਿੰਨੀ ਜ਼ਿੰਦਗੀ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ, ਉਸ ਨੂੰ ਇਸ ਤਰ੍ਹਾਂ ਬਤੀਤ ਕਰੀਏ ਕਿ ਸੰਸਾਰ ਨੂੰ ਛੱਡਣ ਵੇਲੇ ਸਾਨੂੰ ਦੁੱਖ ਨਾ ਹੋਵੇਜਿਹੜੀ ਵੀ ਕੋਈ ਇੱਛਾ ਹੈ, ਉਸ ਨੂੰ ਅੱਜ ਹੀ ਪੂਰੀ ਕਰ ਲਵੋ ਕੀ ਪਤਾ ਕਦੋਂ ਸੁਨੇਹਾ ਆ ਜਾਵੇ ਅਤੇ ਸਾਨੂੰ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿਣਾ ਪੈ ਜਾਵੇ

ਅੰਤ ਵਿੱਚ ਇਹੀ ਕਹਾਂਗੀ:

ਬਿਨਾ ਕਪੜੋਂ ਕੇ ਆਏ ਥੇ, ਇਸ ਜਹਾਨ ਮੇਂ
ਏਕ ਕਫ਼ਨ ਕੇ ਲਿਏ, ਇਤਨਾ ਸਫ਼ਰ ਕਰਨਾ ਪੜਾ

***


ਇਹ ਤਾਂ ਜੀ ਜੱਟਾਂ ਦਾ ਮੁੰਡਾ ਏ --- ਮਨਪ੍ਰੀਤ ਕੌਰ ਮਿਨਹਾਸ

 

ਸਕੂਲ ਵਿੱਚ ਨਵਾਂ ਸੈਸ਼ਨ ਸ਼ੁਰੁ ਹੁੰਦਿਆਂ ਹੀ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੈਅਤੇ ਸਭ ਤੋਂ ਵੱਧ ਚਾਅ ਚੜ੍ਹਿਆ ਹੁੰਦਾ ਹੈ ਛੇਵੀਂ ਕਲਾਸ ਦੀ ਨਵੀਂ ਪਨੀਰੀ ਨੂੰ ਕਿਉਂ ਜੋ ਪ੍ਰਾਇਮਰੀ ਸਕੂਲ ਤੋਂ ਬਾਅਦ ਵੱਡੇ ਸਕੂਲ ਵਿੱਚ ਵਿਚਰਣ ਦਾ ਨਜ਼ਾਰਾ ਹੀ ਹੋਰ ਹੁੰਦਾ ਹੈਇਸ ਉਮਰੇ ਅਨਭੋਲ ਬੱਚੇ ਅਕਸਰ ਨਿਰਸੰਕੋਚ ਹੀ ਕਈ ਵਾਰ ਵੱਡੀਆਂ-ਵੱਡੀਆਂ ਗੱਲਾਂ ਵੱਡਿਆਂ ਨੂੰ ਸਹਿਜੇ ਹੀ ਸਮਝਾ ਜਾਂਦੇ ਹਨਬੱਸ ਉਹਨਾਂ ਦੀ ਗੱਲ ਕੋਈ ਸੁਣਨ ਵਾਲਾ ਚਾਹੀਦਾ ਹੈਪਤਾ ਨਹੀ ਬਾਲ ਮਨਾਂ ਵਿੱਚੋਂ ਕਿੰਨੇ ਕੁ ਗਿਲੇ-ਸ਼ਿਕਵੇ ਬਾਹਰ ਨਿਕਲਣ ਲਈ ਉਤਾਵਲੇ ਰਹਿੰਦੇ ਹਨ

ਕੁਝ ਵਰ੍ਹੇ ਪਹਿਲਾਂ ਦੀ ਗੱਲ ਹੈ, ਸਕੂਲ ਵਿੱਚ ਨਵੀਂ ਛੇਵੀਂ ਕਲਾਸ ਦਾ ਆਗਾਜ਼ ਹੋਇਆਸਾਰੇ ਹੀ ਬੱਚੇ ਬੜੇ ਹੀ ਚੁਸਤ, ਹਾਜ਼ਰ-ਜਵਾਬੀ ਅਤੇ ਸ਼ਰਾਰਤੀ ਸਨ ਪਰ ਇੱਕ ਬੱਚਾ ਸਾਰਿਆਂ ਤੋਂ ਅਲੱਗ ਇਕੱਲਾ ਹੀ ਚੁੱਪਚਾਪ ਬੈਠਾ ਰਹਿੰਦਾ ਉਹ ਨਾ ਤਾਂ ਕੋਈ ਸ਼ਰਾਰਤ ਕਰਦਾ ਅਤੇ ਨਾ ਹੀ ਕਲਾਸ ਦੀ ਕਾਵਾਂ-ਰੌਲੀ ਵਿੱਚ ਸ਼ਾਮਿਲ ਹੁੰਦਾਬੱਸ ਉਦਾਸ ਜਿਹਾ ਕੁਝ ਸੋਚਦਾ ਰਹਿੰਦਾਜਦੋਂ ਵੀ ਕਲਾਸ ਵਿੱਚ ਜਾਣਾ, ਉਸ ਵੱਲ ਧਿਆਨ ਜ਼ਰੂਰ ਜਾਣਾਅਕਸਰ ਉਸ ਕੋਲ ਲਿਖਣ ਲਈ ਪੈਨ ਵੀ ਨਾ ਹੋਣਾਪੜ੍ਹਨ ਵਿੱਚ ਵੀ ਉਸਦੀ ਕੋਈ ਖਾਸ ਰੁਚੀ ਨਹੀਂ ਸੀਵਰਦੀ ਵੀ ਸਾਫ ਸੁਥਰੀ ਨਾ ਹੋਣੀਕਈ ਵਾਰ ਉਸ ਨੂੰ ਕੋਲ ਬੁਲਾਕੇ ਮੈਂ ਕੁਝ ਪੁੱਛਣਾ ਤਾਂ ਉਸ ਨੇ ਚੁੱਪ ਹੀ ਰਹਿਣਾਮੈ ਸੋਚਣਾ ਸ਼ਾਇਦ ਪਾਰਿਵਾਰਿਕ ਮਾਹੌਲ ਸੁਖਾਵਾਂ ਨਾ ਹੋਵੇ ਜਿਸ ਕਰਕੇ ਬੱਚਾ ਇੰਨਾ ਗੰਭੀਰ ਹੋ ਗਿਆਕਈ ਵਾਰ ਮੈਂ ਉਸ ਨੂੰ ਕਹਿ ਦੇਣਾ ਕਿ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਮੈਨੂੰ ਦੱਸੀਂਹੋਰ ਕੁਝ ਤਾਂ ਨਹੀਂ ਬੱਸ ਕਈ ਵਾਰ ਉਸ ਪੈੱਨ ਮੰਗ ਕੇ ਜ਼ਰੂਰ ਲੈ ਜਾਣਾ

ਸਰਦੀਆਂ ਦੀ ਆਮਦ ਹੋਣ ’ਤੇ ਸਕੂਲ ਦੇ ਸਟਾਫ ਨੇ ਸੋਚਿਆ ਕਿ ਸਾਰੇ ਆਪਣੇ ਵੱਲੋਂ ਬਣਦਾ ਯੋਗਦਾਨ ਪਾ ਕੇ ਜ਼ਰੂਰਤਮੰਦ ਅਤੇ ਗਰੀਬ ਬੱਚਿਆਂ ਨੂੰ ਸਵੈਟਰ, ਕੋਟੀਆ ਅਤੇ ਬੂਟ ਬਗੈਰਾ ਲੈ ਦਿੰਦੇ ਹਾਂਇਸ ਲਈ ਹਰੇਕ ਕਲਾਸ ਦੇ ਵਿਦਿਆਰਥੀਆਂ ਦੀ ਲਿਸਟ ਤਿਆਰ ਕਰ ਲਈ ਜਾਵੇਮੈਂ ਵੀ ਛੇਵੀਂ ਕਲਾਸ ਦੇ ਬੱਚਿਆਂ ਦੀ ਲਿਸਟ ਤਿਆਰ ਕਰਨ ਲੱਗੀਉਸ ਲਿਸਟ ਵਿੱਚ ਮੈਂ ਉਸ ਬੱਚੇ ਦਾ ਨਾਂ ਵੀ ਸ਼ਾਮਿਲ ਕਰ ਲਿਆਅਜੇ ਮੈਂ ਨਾਮ ਲਿਖ ਹੀ ਰਹੀ ਸੀ ਕਿ ਇੱਕ ਬੜਾ ਹੀ ਚੁਸਤ ਜਿਹਾ ਬੱਚਾ ਉੱਠ ਕੇ ਖੜਾ ਹੋ ਗਿਆ ਤੇ ਮੈਨੂੰ ਵੰਗਾਰ ਕੇ ਆਖਣ ਲੱਗਾ, ਮੈਡਮ ਜੀ, ਤੁਸੀਂ ਇਸ ਬੱਚੇ ਦਾ ਨਾਮ ਇਸ ਲਿਸਟ ਵਿੱਚ ਨਹੀਂ ਲਿਖ ਸਕਦੇ

ਮੈਂ ਬੜੀ ਹੀ ਹੈਰਾਨੀ ਜਿਹੀ ਨਾਲ ਉਸ ਵੱਲ ਝਾਕ ਕੇ ਕਿਹਾ, “ਕਿਉਂ ਬਈ, ਕਿਉਂ ਨਹੀਂ ਲਿਖ ਸਕਦੀ ਮੈਂ ਇਸ ਦਾ ਨਾਮ?”

ਉਸ ਬੱਚੇ ਨੇ ਜੋ ਮੋੜਵਾਂ ਜਵਾਬ ਦਿੱਤਾ, ਉਸ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾਉਸਨੇ ਬੜੇ ਹੀ ਰੋਅਬ ਨਾਲ ਕਿਹਾ, ਥੋਨੂੰ ਸ਼ਾਇਦ ਪਤਾ ਨੀ ਜੀ ਹੋਣਾ, ਇਹ ਤਾਂ ਜੀ ਜੱਟਾਂ ਦਾ ਮੁੰਡਾ ਹੈਇਹਨਾਂ ਕੋਲ ਤਾਂ ਜਮੀਨ ਹੁੰਦੀ ਹੈਇਹ ਨੀ ਜੀ ਗਰੀਬ ਹੁੰਦੇਇਸ ਲਿਸਟ ਵਿੱਚ ਸਿਰਫ ਸਾਡੇ ਵਰਗਿਆਂ ਦਾ ਨਾਂ ਲਿਖ ਹੋਊ

ਮੈ ਸੋਚਣ ਲਈ ਮਜਬੂਰ ਹੋ ਗਈਫਿਰ ਮੈਂ ਉਸ ਬੱਚੇ ਨੂੰ ਮੋੜਵਾਂ ਸਵਾਲ ਪੁੱਛਿਆ, “ਇੱਕ ਗੱਲ ਦੱਸ, ਕੀ ਕੋਈ ਜੱਟ ਲੋੜਵੰਦ ਨਹੀਂ ਹੋ ਸਕਦਾ? ਕੀ ਸਾਰੇ ਹੀ ਜੱਟਾਂ ਕੋਲ ਬਹੁਤ ਸਾਰੀ ਜਮੀਨ-ਜਾਇਦਾਦ ਹੈ?”

ਉਹ ਬੱਚਾ ਕੁਝ ਨਾ ਬੋਲਿਆਫਿਰ ਮੈਂ ਸਾਰੀ ਕਲਾਸ ਨੂੰ ਸਮਝਾਇਆ ਕਿ ਲੋੜਵੰਦ ਕੋਈ ਵੀ ਹੋ ਸਕਦਾ ਹੈ। ਇੱਥੇ ਜ਼ਾਤ-ਪਾਤ ਦੀ ਕੋਈ ਗੱਲ ਨਹੀਂ ਪਰ ਮੈਨੂੰ ਲੱਗਿਆ ਕਿਤੇ ਨਾ ਕਿਤੇ ਇਸ ਬੱਚੇ ਦੇ ਇਸ ਤਰ੍ਹਾਂ ਉਤੇਜਿਤ ਹੋ ਕੇ ਗੱਲ ਕਰਨ ਪਿੱਛੇ ਅਸੀਂ, ਸਾਡਾ ਸਮਾਜ, ਸਾਡਾ ਮੀਡੀਆ ਹੀ ਤਾਂ ਜ਼ਿੰਮੇਵਾਰ ਹੈਜਿਸ ਤਰ੍ਹਾਂ ਜੱਟਾਂ ਨੂੰ ਗੀਤਾਂ ਵਿੱਚ ਪੇਸ਼ ਕੀਤਾ ਜਾਂਦਾ ਹੈ, ਉਹ ਦੇਖ ਕੇ ਲਗਦਾ ਹੈ ਕਿ ਜੱਟਾਂ ਦੇ ਮੁੰਡੇ ਇਸ ਦੁਨੀਆ ਵਿੱਚ ਸਿਰਫ ਐਸ਼ ਕਰਨ ਲਈ ਹੀ ਆਏ ਹਨ ਪਰ ਦੂਜੇ ਪੱਖ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈਅੰਨਦਾਤਾ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ ਪਰ ਸਾਡੇ ਗਾਇਕਾਂ, ਗੀਤਕਾਰਾਂ ਅਤੇ ਵੀਡੀਓ ਨਿਰਦੇਸ਼ਕਾਂ ਨੇ ਪੇਸ਼ਕਾਰੀਆਂ ਵਿੱਚ ਉਸ ਨੂੰ ਸਿਰਫ ਮੌਜ ਮੇਲਾ ਕਰਦੇ, ਸ਼ਰਾਬਾਂ ਪੀਂਦੇ, ਬੰਦੂਕਾਂ ਨਾਲ ਹਰੇਕ ’ਤੇ ਰੋਅਬ ਪਾਉਂਦੇ ਹੀ ਰੂਪਮਾਨ ਕੀਤਾ ਹੈਅੱਜ ਸਾਡਾ ਨੌਜਵਾਨ ਵਰਗ ਇਹਨਾਂ ਗੀਤਾਂ ਦੇ ਅਸਰ ਹੇਠ ਆਪਣੇ ਮਾਪਿਆ ਦੇ ਗਲ ਗੂਠਾ ਦੇ ਕੇ ਬਰਾਂਡਡ ਕੱਪੜਿਆਂ, ਮਹਿੰਗੀਆਂ ਗੱਡੀਆਂ, ਮੋਬਾਇਲਾਂ, ਬੂਲੇਟ ਮੋਟਰਸਾਇਕਲਾਂ ਦੀ ਮੰਗ ਕਰਦਾ ਹੈ ਤੇ ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਖੁਦਕੁਸ਼ੀਆਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾਮਾਪਿਆਂ ਦੀ ਘਾਲੀ ਘਾਲਣਾ ਦਾ ਉਹਨਾਂ ਦੀ ਨਜ਼ਰ ਵਿੱਚ ਕੋਈ ਮੁੱਲ ਨਹੀਂਮਾਪਿਆਂ ਦੀ ਕਮਾਈ ਨੂੰ ਸਿਰਫ ਦਿਖਾਵੇ ਅਤੇ ਸ਼ੋਸ਼ੇਬਾਜ਼ੀ ਵਿੱਚ ਰੀਸੋ ਰੀਸ ਬਿਨਾਂ ਸੋਚੇ ਸਮਝੇ ਉਡਾ ਦਿੱਤਾ ਜਾਂਦਾ ਹੈਪਰ ਜੇਕਰ ਦੂਜੇ ਪੱਖ ਦੀ ਗੱਲ ਕਰੀਏ ਤਾਂ ਇਹ ਸਭ ਜਾਣਦੇ ਹਨ ਕਿ ਕਈ ਅਜਿਹੇ ਜੱਟ ਵੀ ਹਨ ਜਿਨ੍ਹਾਂ ਕੋਲ ਜ਼ਮੀਨ ਨਾਮਾਤਰ ਹੈ ਅਤੇ ਉਹ ਮਜ਼ਦੂਰੀਆਂ ਕਰਦੇ ਹਨਬਸ ਇੱਕ ਜੱਟ ਨਾਮ ਦਾ ਟੈਗ ਹੀ ਉਹਨਾਂ ਨਾਲ ਜੁੜਿਆ ਹੋਇਆ ਹੈ

*****

(833)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਨਪ੍ਰੀਤ ਕੌਰ ਮਿਨਹਾਸ

ਮਨਪ੍ਰੀਤ ਕੌਰ ਮਿਨਹਾਸ

Bahadurgarh, Fatehgarh Sahib, Punjab, India.
Email: (preetminhas09@gmail.com)

More articles from this author