ManpreetKminhas8ਅਸੀਂ ਸਰਕਾਰੀ ਹਸਪਤਾਲ ਪਹੁੰਚ ਗਏ। ਉਨ੍ਹਾਂ ਨੇ ਸਾਡਾ ਰੈਪਿਡ ਟੈਸਟ ਹੀ ਕਰ ਦਿੱਤਾ ...
(23 ਮਈ 2021)

 

12 ਅਪਰੈਲ ਦਿਨ ਐਤਵਾਰ ਸੀਹਰ ਐਤਵਾਰ ਦੀ ਤਰ੍ਹਾਂ ਇਹ ਐਤਵਾਰ ਵੀ ਬਹੁਤ ਜ਼ਿਆਦਾ ਵਿਅਸਤ ਸੀ। ਸਾਰਾ ਦਿਨ ਕੰਮਕਾਜ ਵਿੱਚ ਹੀ ਨਿਕਲ ਗਿਆਦੂਜੇ ਦਿਨ ਸਕੂਲ ਗਈ ਤਾਂ ਗਿਆਰਾਂ ਕੁ ਵਜੇ ਬੀ ਪੀ ਕਾਫ਼ੀ ਘਟ ਗਿਆ। ਸਰੀਰ ਟੁੱਟਣ ਲੱਗਾਉੱਧਰ ਨਾਲ ਹੀ ਸਰਦਾਰ ਸਾਹਿਬ ਨੂੰ ਵੀ ਇਕਦਮ ਜ਼ੁਕਾਮ ਹੋ ਗਿਆ। ਜ਼ਬਰਦਸਤ ਪੱਚੀ ਤੀਹ ਛਿੱਕਾਂ ਮਾਰ ਕੇ ਉਨ੍ਹਾਂ ਦਾ ਵੀ ਬੁਰਾ ਹਾਲ ਹੋ ਗਿਆ ਬਹੁਤ ਮੁਸ਼ਕਿਲ ਨਾਲ ਸਕੂਲ ਦਾ ਸਮਾਂ ਪੂਰਾ ਹੋਇਆ ਅਤੇ ਘਰ ਪੁੱਜੇ

ਤੀਜੇ ਦਿਨ ਤੇਰਾਂ ਅਪਰੈਲ ਵਿਸਾਖੀ ਦਾ ਦਿਨ ਸੀਬੱਚੇ ਗੁਰਦੁਆਰਾ ਸਾਹਿਬ ਜਾਣ ਲਈ ਕਾਹਲੇ ਸੀ ਕਿਉਂਕਿ ਅੱਜ ਉਨ੍ਹਾਂ ਦੇ ਕਾਫੀ ਸਾਰੇ ਮੁਕਾਬਲੇ ਹੋਣੇ ਸਨਇਨ੍ਹਾਂ ਮੁਕਾਬਲਿਆਂ ਵਿੱਚ ਗੁਰਬਾਣੀ ਕੁਇਜ਼ ਮੁਕਾਬਲਾ ਅਤੇ ਸੁੰਦਰ ਲਿਖਾਈ ਪ੍ਰਮੁੱਖ ਸਨਦੋਵਾਂ ਬੱਚਿਆਂ ਦਾ ਬੜਾ ਮਨ ਸੀ ਕਿ ਮੈਂ ਵੀ ਉਨ੍ਹਾਂ ਦੇ ਨਾਲ ਚੱਲਾਂ ਕਿਉਂਕਿ ਗੁਰਬਾਣੀ ਕੁਇਜ਼ ਮੁਕਾਬਲੇ ਵਿੱਚ ਵੱਡਾ ਬੇਟਾ ਟੀਮ ਲੀਡਰ ਸੀਪਰ ਮੈਂ ਬੇਵੱਸ ਸੀ। ਸਰੀਰ ਜਵਾਬ ਦੇ ਰਿਹਾ ਸੀ। ਮੈਂ ਬੜੀ ਮੁਸ਼ਕਿਲ ਨਾਲ ਦੋਨਾਂ ਨੂੰ ਤਿਆਰ ਕਰਕੇ ਗੁਰਦੁਆਰਾ ਸਾਹਿਬ ਭੇਜਿਆਗੁਰਦੁਆਰਾ ਸਾਹਿਬ ਤੋਂ ਆ ਕੇ ਉਹ ਦੋਵੇਂ ਬੜੇ ਚਾਅ ਨਾਲ ਮੈਂਨੂੰ ਆਪਣੇ ਦੁਆਰਾ ਜਿੱਤੇ ਹੋਏ ਇਨਾਮਾਂ ਬਾਰੇ ਦੱਸ ਰਹੇ ਸੀ

ਅਗਲੇ ਦਿਨ ਚੌਦਾਂ ਅਪਰੈਲ ਨੂੰ ਛੁੱਟੀ ਸੀ। ਉਹ ਦਿਨ ਵੀ ਇਸੇ ਤਰ੍ਹਾਂ ਬੁਖ਼ਾਰ ਵਿੱਚ ਹੀ ਲੰਘ ਗਿਆਪੰਦਰਾਂ ਅਪਰੈਲ ਨੂੰ ਸਵੇਰੇ ਸਰਦਾਰ ਸਾਹਿਬ ਕਹਿਣ ਲੱਗੇ ਕਿ ਮੈਂਨੂੰ ਕਿਸੇ ਵੀ ਚੀਜ਼ ਦਾ ਸੁਆਦ ਨਹੀਂ ਆ ਰਿਹਾਮੈਂ ਕਿਹਾ ਆਪਾਂ ਦੋਨੋਂ ਹੀ ਕਰੋਨਾ ਟੈਸਟ ਕਰਵਾ ਕੇ ਆਉਂਦੇ ਹਾਂ, ਕਿਉਂਕਿ ਮੇਰਾ ਵੀ ਬੁਖਾਰ ਉੱਤਰ ਨਹੀਂ ਰਿਹਾਅਸੀਂ ਸਰਕਾਰੀ ਹਸਪਤਾਲ ਪਹੁੰਚ ਗਏਉਨ੍ਹਾਂ ਨੇ ਸਾਡਾ ਰੈਪਿਡ ਟੈਸਟ ਹੀ ਕਰ ਦਿੱਤਾ ਅਤੇ ਨਾਲ ਹੀ ਦੱਸ ਦਿੱਤਾ ਕਿ ਸਰਦਾਰ ਸਾਹਿਬ ਪੌਜ਼ੇਟਿਵ ਹਨ ਅਤੇ ਮੈਂ ਨੈਗੇਟਿਵਫਿਰ ਉਨ੍ਹਾਂ ਨੇ ਮੇਰਾ ਦੁਬਾਰਾ ਫਿਰ ਸੈਂਪਲ ਲਿਆ ਅਤੇ ਕਿਹਾ ਕਿ ਤੁਹਾਡਾ ਦੁਬਾਰਾ ਟੈਸਟ ਕਰਵਾਇਆ ਜਾਵੇਗਾਸਾਨੂੰ ਸਾਰੀਆਂ ਹਦਾਇਤਾਂ ਦੇ ਕੇ ਘਰ ਤੋਰ ਦਿੱਤਾ

ਘਰ ਆਉਂਦਿਆਂ ਹੀ ਸਭ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਆਪਣੇ ਨਾਲੋਂ ਅਲੱਗ ਕਰ ਦਿੱਤਾ ਅਤੇ ਬੱਚਿਆਂ ਦੀ ਦਾਦੀ ਨੂੰ ਸਭ ਕੁਝ ਸਮਝਾ ਦਿੱਤਾਉਹ ਵੀ ਫ਼ਿਕਰਮੰਦ ਹੋ ਗਏਵੈਸੇ ਵੀ ਅਸੀਂ ਘਰ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੇ ਹਾਂ, ਇਸ ਲਈ ਬਾਕੀਆਂ ਤੋਂ ਅਲੱਗ ਰਹਿਣ ਵਿੱਚ ਕੋਈ ਦਿੱਕਤ ਨਹੀਂ ਆਈਪਰ ਛੋਟੇ ਬੇਟੇ ਨੂੰ ਸਮਝਾਉਣਾ ਬਹੁਤ ਔਖਾ ਸੀ। ਉਹ ਵਾਰ ਵਾਰ ਉੱਤੇ ਆ ਕੇ ਸਾਨੂੰ ਪੁੱਛ ਰਿਹਾ ਸੀ ਕਿ ਤੁਸੀਂ ਇਕੱਲੇ ਕਿਉਂ ਬੈਠੇ ਗਏਉਸ ਨੂੰ ਸਮਝ ਨਹੀਂ ਆ ਰਹੀ ਸੀ, ਇਹ ਕੀ ਹੋ ਰਿਹਾ ਹੈ

ਅਗਲੇ ਦਿਨ ਰਾਤ ਤਕ ਮੇਰੀ ਟੈਸਟ ਦੀ ਰਿਪੋਰਟ ਨਹੀਂ ਆਈ ਮੈਂਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਪੋਜ਼ੀਟਿਵ ਹਾਂ ਕਿ ਨੈਗੇਟਿਵਇੱਧਰੋਂ ਉੱਧਰੋਂ ਪਤਾ ਕਰ ਕੇ ਪਤਾ ਲੱਗਿਆ ਕਿ ਮੇਰੀ ਰਿਪੋਰਟ ਨੈਗੇਟਿਵ ਹੈਚਲੋ ਅਸੀਂ ਸੁੱਖ ਦਾ ਸਾਹ ਲਿਆ ਕੇ ਇੱਕ ਜਣਾ ਤਾਂ ਨੈਗੇਟਿਵ ਹੈਪਰ ਇਹ ਖੁਸ਼ੀ ਜ਼ਿਆਦਾ ਦੇਰ ਨਾ ਟਿਕ ਸਕੀਮੈਂ ਬੁਖਾਰ ਦੀ ਦਵਾਈ ਲੈ ਰਹੀ ਸੀ ਪਰ ਬੁਖਾਰ ਉੱਤਰ ਨਹੀਂ ਸੀ ਰਿਹਾ ਮੈਂਨੂੰ ਭੁੱਖ ਲੱਗਣੀ ਬਿਲਕੁਲ ਹੀ ਬੰਦ ਹੋ ਗਈਪਿਛਲੇ ਚਾਰ ਦਿਨਾਂ ਤੋਂ ਬੁਖਾਰ ਕਰਕੇ ਕੁਝ ਵੀ ਚੰਗੀ ਤਰ੍ਹਾਂ ਨਹੀਂ ਸੀ ਖਾ ਹੋ ਰਿਹਾਹੁਣ ਤਾਂ ਹਾਲਤ ਇਹ ਹੋ ਗਈ ਸੀ ਕਿ ਜੇਕਰ ਮੈਂਨੂੰ ਰੋਟੀ ਸਬਜ਼ੀ ਬਣਦੀ ਦੀ ਖੁਸ਼ਬੂ ਵੀ ਆ ਜਾਂਦੀ ਤਾਂ ਉਲਟੀ ਆਉਂਦੀ ਸੀਪੰਜਵੇਂ ਦਿਨ ਤਕ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ ਅਤੇ ਅਤੇ ਲੱਗਣ ਲੱਗ ਪਿਆ ਕਿ ਮੈਂਨੂੰ ਵੀ ਕਰੋਨਾ ਹੈਉਸ ਦਿਨ ਏਨਾ ਜ਼ਿਆਦਾ ਮੂੰਹ ਸੁੱਕਿਆ ਕਿ ਮੈਂ ਪੂਰੀ ਰਾਤ ਸੌਂ ਨਹੀਂ ਸਕੀ ਅਤੇ ਪਾਣੀ ਦੇ ਪਤਾ ਨਹੀਂ ਕਿੰਨੇ ਹੀ ਗਲਾਸ ਪੀ ਗਈ।

ਸਰਦਾਰ ਸਾਹਿਬ ਦੇ ਬਹੁਤ ਜ਼ਿਆਦਾ ਜ਼ੋਰ ਪਾਉਣ ’ਤੇ ਸ਼ਾਮੀ ਮੈਂ ਡਾ. ਰਚਨਜੀਤ, ਜੋ ਕੇ ਸਾਡੇ ਸਕੂਲ ਦੇ ਗੁਆਂਢੀ ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਵਿੱਚ ਡਾਕਟਰ ਹਨ, ਨਾਲ ਗੱਲ ਕੀਤੀਅਕਸਰ ਉਨ੍ਹਾਂ ਕੋਲ ਜਾਂਦੇ ਰਹਿੰਦੇ ਹਾਂ ਤੇ ਉਹ ਵੀ ਸਾਡੇ ਸਕੂਲ ਆਉਂਦੇ ਰਹਿੰਦੇ ਹਨ, ਇਸ ਲਈ ਉਹ ਚੰਗੀ ਤਰ੍ਹਾਂ ਜਾਣਦੇ ਸੀਉਨ੍ਹਾਂ ਨੂੰ ਆਪਣੇ ਸਾਰੇ ਬਿਮਾਰੀ ਦੇ ਲੱਛਣ ਦੱਸੇ। ਉਨ੍ਹਾਂ ਨੇ ਬਹੁਤ ਹੀ ਪਿਆਰ ਨਾਲ ਅਤੇ ਆਰਾਮ ਨਾਲ ਗੱਲ ਸੁਣੀ ਅਤੇ ਮੈਂਨੂੰ ਸਮਝਾਉਂਦੇ ਹੋਏ ਕਹਿਣ ਲੱਗੇ ਕਿ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਨੈਗੇਟਿਵ ਹੋ ਤੁਹਾਡੇ ਸਾਰੇ ਲੱਛਣ ਇਹ ਦੱਸਦੇ ਹਨ ਕਿ ਤੁਹਾਨੂੰ ਕਰੋਨਾ ਹੋ ਸਕਦਾ ਹੈ ਪਰ ਘਬਰਾਓ ਨਾ ਅਤੇ ਜੋ ਦਵਾਈਆਂ ਮੈਂ ਦੱਸ ਰਹੀ ਆਂ, ਇਹ ਮੰਗਵਾ ਕੇ ਅੱਜ ਹੀ ਸ਼ੁਰੂ ਕਰੋ। ਤੁਹਾਨੂੰ ਫ਼ਰਕ ਪੈ ਜਾਵੇਗਾਰਾਤ ਤਕ ਫੋਨਾਂਤੇ ਹੀ ਦਵਾਈ ਦਾ ਪ੍ਰਬੰਧ ਹੋਇਆ ਅਤੇ ਦਵਾਈ ਸਾਡੇ ਤਕ ਪਹੁੰਚ ਗਈ

ਅੱਜ ਛੇਵਾਂ ਦਿਨ ਸੀ ਕੁਝ ਚੰਗੀ ਤਰ੍ਹਾਂ ਨਾ ਖਾਣ ਕਰਕੇ ਕਮਜ਼ੋਰੀ ਇੰਨੀ ਜ਼ਿਆਦਾ ਆ ਗਈ ਕਿ ਉੱਠਣਾ ਵੀ ਔਖਾ ਲੱਗ ਰਿਹਾ ਸੀਇਸ ਤਰ੍ਹਾਂ ਲੱਗ ਰਿਹਾ ਸੀ ਕਿ ਜ਼ਿੰਦਗੀ ਹੱਥਾਂ ਵਿੱਚੋਂ ਨਿਕਲ ਰਹੀ ਹੈਕਮਰੇ ਦੇ ਅੰਦਰ ਬੈਠ ਬੈਠ ਕੇ ਘੁਟਨ ਮਹਿਸੂਸ ਹੋ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਾਹ ਵੀ ਔਖਾ ਆ ਰਿਹਾ ਹੈਹਿੰਮਤ ਜਿਹੀ ਕਰਕੇ ਘਰ ਦੀ ਛੱਤ ’ਤੇ ਜਾ ਕੇ ਬੈਠ ਗਈਅੱਜ ਮੈਂ ਧਿਆਨ ਨਾਲ ਹਰੇਕ ਚੀਜ਼ ਦੇਖ ਰਹੀ ਸੀ ਮੈਂਨੂੰ ਲੱਗ ਰਿਹਾ ਸੀ ਕਿ ਸਾਥੋਂ ਬਿਨਾਂ ਸਾਰੀ ਦੁਨੀਆਂ ਖੁਸ਼ ਹੈ। ਲੋਕ ਸਾਹਮਣੇ ਖੇਤਾਂ ਵਿੱਚ ਸੈਰ ਕਰ ਰਹੇ ਸਨਬੱਚੇ ਮਜ਼ੇ ਨਾਲ ਖੇਡ ਰਹੇ ਸਨਠੰਢੀ ਠੰਢੀ ਹਵਾ ਚੱਲ ਰਹੀ ਸੀ, ਬਹੁਤ ਸੋਹਣੀ ਲੱਗ ਰਹੀ ਸੀ। ਪੰਛੀਆਂ ਦੀ ਚਹਿਚਹਾਟ ਨੇ ਚਾਰੇ ਪਾਸੇ ਰੌਣਕ ਲਾਈ ਹੋਈ ਸੀਉਸੇ ਸਮੇਂ ਮਨ ਵਿੱਚ ਅਚਾਨਕ ਹੀ ਵੈਰਾਗ ਆ ਗਿਆ, ਨਾਲ ਹੀ ਅੱਖਾਂ ਹੰਝੂਆਂ ਨਾਲ ਭਰ ਗਈਆਂਪ੍ਰਮਾਤਮਾ ਨਾਲ ਗੱਲਬਾਤ ਦਾ ਦੌਰ ਆਰੰਭ ਹੋ ਗਿਆ। ਦੋਵੇਂ ਹੱਥ ਜੋੜ ਕੇ ਇੱਕ ਹੀ ਅਰਜ਼ ਗੁਜ਼ਾਰੀ ਕਿ ਹੇ ਸੱਚੇ ਪਾਤਸ਼ਾਹ! ਇੱਕ ਮੌਕਾ ਦੇਦੇ, ਜ਼ਿੰਦਗੀ ਅਜੇ ਹੋਰ ਜੀਣ ਨੂੰ ਦਿਲ ਕਰਦਾ ਹੈਅਤੇ ਪਤਾ ਨਹੀਂ ਕਿੰਨੀਆਂ ਹੀ ਗੱਲਾਂ ਮਨੋ ਮਨ ਰੱਬ ਨਾਲ ਕਰ ਲਈਆਂ। ਦਿਲ ਦਾ ਭਾਰ ਹਲਕਾ ਹੋ ਗਿਆ

ਜਦੋਂ ਛੱਤ ਤੋਂ ਥੱਲੇ ਆਈ ਤਾਂ ਨਾਲ ਦੇ ਕਮਰੇ ਵਿੱਚ ਬੈਠੇ ਬੱਚਿਆਂ ਦੇ ਪਾਪਾ ਕਹਿਣ ਲੱਗੇ ਕਿ ਬੱਚਿਆਂ ਨੂੰ ਕੁਝ ਦਿਨਾਂ ਲਈ ਨਾਨਕੇ ਭੇਜ ਦਿੰਦੇ ਹਾਂਮੈਂ ਹਾਮੀ ਭਰ ਦਿੱਤੀ। ਉਹ ਕਹਿਣ ਲੱਗੇ ਕਿ ਸ਼ਾਮੀਂ ਉਨ੍ਹਾਂ ਦਾ ਮਾਮਾ ਆ ਕੇ ਲੈ ਜਾਵੇਗਾਉਹ ਨਾਲ ਹੀ ਮੈਂਨੂੰ ਵੀ ਕਹਿਣ ਲੱਗੇ, “ਤੂੰ ਵੀ ਆਪਣਾ ਸਾਮਾਨ ਪੈਕ ਕਰ ਲੈ, ਤੂੰ ਵੀ ਨਾਲ ਹੀ ਚਲੀ ਜਾ। ਤੇਰੀ ਮੇਰੇ ਨਾਲੋਂ ਜ਼ਿਆਦਾ ਬੁਰੀ ਹਾਲਤ ਹੈ, ਕੀ ਪਤਾ ਟਾਈਫਾਈਡ ਹੀ ਨਾ ਹੋ ਗਿਆ ਹੋਵੇ। ਉੱਥੇ ਮੰਮੀ ਤੇਰੀ ਦੇਖਭਾਲ ਕਰ ਲੈਣਗੇ, ਜਾ ਕੇ ਟੈਸਟ ਵਗੈਰਾ ਕਰਵਾ ਲਈਂ” ਅਤੇ ਨਾਲ ਹੀ ਹੱਸ ਕੇ ਕਹਿਣ ਲੱਗੇ, “ਅੱਧੀ ਠੀਕ ਤਾਂ ਤੂੰ ਪੇਕੇ ਜਾ ਕੇ ਮਾਤਾ ਨਾਲ ਗੱਲਾਂ ਕਰ ਕੇ ਵੈਸੇ ਹੀ ਹੋ ਜਾਣਾ

ਮੈਂ ਸਾਫ਼ ਮਨ੍ਹਾ ਕਰ ਦਿੱਤਾ ਕਿ ਸਾਰੇ ਕੀ ਕਹਿਣਗੇ ਕਿ ਬਿਮਾਰ ਨੂੰ ਛੱਡ ਕੇ ਚਲੀ ਗਈਉਹ ਕਹਿਣ ਲੱਗੇ, “ਦੇਖ, ਮੈਂਨੂੰ ਜ਼ੁਕਾਮ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੋਇਆ, ਇਸ ਲਈ ਮੈਂ ਆਪਣੀ ਦੇਖਭਾਲ ਖ਼ੁਦ ਕਰ ਸਕਦਾ ਹਾਂਵੈਸੇ ਵੀ ਤੇਰੇ ਨੈਗੇਟਿਵ ਹੋਣ ਕਰਕੇ ਮੈਂ ਇੱਕ ਕਮਰੇ ਵਿੱਚ ਹੀ ਕੈਦ ਬੈਠਾ ਹਾਂ” ਪਰ ਮੇਰਾ ਮਨ ਨਹੀਂ ਸੀ ਮੰਨ ਰਿਹਾਉਨ੍ਹਾਂ ਦੇ ਬਹੁਤ ਜ਼ਿਆਦਾ ਜ਼ੋਰ ਦੇਣ ਤੇ ਮੈਂ ਮੰਨ ਗਈ

ਸ਼ਾਮੀਂ ਜਦੋਂ ਛੋਟਾ ਭਰਾ ਲੈਣ ਲਈ ਆਇਆ ਤਾਂ ਬੱਚੇ ਇਸ ਸਭ ਵਰਤਾਵੇ ਤੋਂ ਬੇਖ਼ਬਰ ਬਹੁਤ ਖ਼ੁਸ਼ ਸਨਨਾਨਕੀਂ ਜਾਣ ਦਾ ਪੂਰਾ ਚਾਅ ਸੀਗੱਡੀ ਵਿੱਚ ਸਾਮਾਨ ਰੱਖਦੇ ਜਦੋਂ ਮੈਂ ਉੱਪਰ ਨਿਗ੍ਹਾ ਮਾਰੀ ਤਾਂ ਬਾਲਕੋਨੀ ਵਿੱਚ ਖੜ੍ਹੇ ਸਰਦਾਰ ਸਾਹਿਬ ਨਿੰਮਾ ਨਿੰਮਾ ਮੁਸਕਰਾ ਰਹੇ ਸਨ ਪਰ ਮੇਰੀਆਂ ਅੱਖਾਂ ਵਿੱਚ ਹੰਝੂ ਸਨਦਰਵਾਜ਼ੇਤੇ ਖੜ੍ਹੇ ਮੰਮੀ ਦੀਆਂ ਅੱਖਾਂ ਵਿੱਚ ਬੇਵਸੀ ਸੀਅੱਜ ਪਹਿਲੀ ਵਾਰ ਪੇਕੇ ਘਰ ਜਾਣ ਲੱਗੇ ਮਨ ਉਦਾਸ ਸੀ

ਘੰਟੇ ਕੁ ਵਿੱਚ ਅਸੀਂ ਘਰ ਪਹੁੰਚ ਗਏਮੰਮੀ ਪਾਪਾ ਦੋਵੇਂ ਜਣੇ ਬਾਹਰ ਵਿਹੜੇ ਵਿੱਚ ਆ ਗਏਪਹਿਲੀ ਵਾਰ ਮੰਮੀ ਨੂੰ ਓਪਰਿਆਂ ਵਾਂਗ ਦੂਰੋਂ ਹੀ ਸਤਿ ਸ੍ਰੀ ਅਕਾਲ ਬੁਲਾਈਮੰਮੀ ਮੇਰੇ ਨੇੜੇ ਆ ਗਏ ਅਤੇ ਨਾਲ ਹੀ ਪਾਪਾ ਮਜ਼ਾਕ ਕਰਨ ਲੱਗੇ ਕਿ ਮੈਂ ਤਾਂ ਸੋਚਿਆ ਸੀ ਪਤਾ ਨੀ ਤੂੰ ਕਿੰਨੀ ਕੁ ਸੀਰੀਅਸ ਹੈਮੇਰਾ ਵੀ ਹਾਸਾ ਨਿਕਲ ਗਿਆਮੈਂ ਮੰਮੀ ਨੂੰ ਕਹਿਣ ਲੱਗੀ ਕਿ ਰਿਪੋਰਟ ਚਾਹੇ ਮੇਰੀ ਨੈਗੇਟਿਵ ਆਈ ਹੈ ਪਰ ਮੈਂਨੂੰ ਲੱਗਦਾ ਹੈ ਕਿ ਮੈਂਨੂੰ ਕਰੋਨਾ ਹੋ ਗਿਆ ਹੈ। ਇਸ ਲਈ ਮੈਂ ਘਰ ਦੇ ਸਾਈਡ ’ਤੇ ਬਣੇ ਗੈੱਸਟ ਹਾਊਸ ਵਿੱਚ ਹੀ ਰਹਾਂਗੀਮੈਂ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਤੁਹਾਡੇ ਵਿੱਚੋਂ ਕੋਈ ਬਿਮਾਰ ਹੋ ਜਾਵੇਪਰ ਮਾਵਾਂ ਤਾਂ ਮਾਵਾਂ ਹੀ ਹੁੰਦੀਆਂ ਨੇ। ਮੇਰੇ ਮਨ੍ਹਾ ਕਰਨ ਦੇ ਬਾਵਜੂਦ ਮੰਮੀ ਮੈਂਨੂੰ ਅੰਦਰ ਲੈ ਗਏ

ਬੱਚਿਆਂ ਨੇ ਨਾਨਕੇ ਪਹੁੰਚਦੇ ਹੀ ਆਪਣਾ ਖੇਡਣ ਦਾ ਸਾਮਾਨ ਕੱਢ ਲਿਆ ਅਤੇ ਖੇਡ ਸ਼ੁਰੂ ਕਰ ਦਿੱਤੀਰਾਤੀਂ ਮੰਮੀ ਨੇ ਬਹੁਤ ਜ਼ੋਰ ਦੇ ਕੇ ਇੱਕ ਰੋਟੀ ਖਾਣ ਲਈ ਮਨਾ ਲਿਆਦਵਾਈਆਂ ਦਾ ਅਸਰ ਸੀ ਜਾਂ ਮਾਂ ਦਾ ਪਿਆਰ, ਮੈਂ ਬੜੇ ਸੁਆਦ ਨਾਲ ਇੱਕ ਰੋਟੀ ਖਾ ਗਈਪਰ ਮਨ ਵਿੱਚ ਵਾਰ ਵਾਰ ਸਰਦਾਰ ਜੀ ਦਾ ਖਿਆਲ ਆ ਰਿਹਾ ਸੀ ਕਿ ਹੁਣ ਉਹ ਬਿਲਕੁਲ ਇਕੱਲੇ ਹੋ ਗਏ ਹੋਣਗੇਇਨ੍ਹਾਂ ਸੋਚਾਂ ਵਿੱਚ ਹੀ ਨੀਂਦ ਆ ਗਈ

ਦੂਸਰੇ ਦਿਨ ਭਰਾ ਅਤੇ ਮੰਮੀ ਮੈਂਨੂੰ ਟੈਸਟ ਕਰਵਾਉਣ ਲਈ ਹਸਪਤਾਲ ਲੈ ਗਏਜਦੋਂ ਟੈਸਟਾਂ ਦੀ ਰਿਪੋਰਟ ਆਈ ਤਾਂ ਪਤਾ ਲੱਗਿਆ ਕਿ ਮੈਂਨੂੰ ਟਾਈਫਾਈਡ ਤਾਂ ਨਹੀਂ ਹੈ ਪਰ ਸੈੱਲ ਘਟ ਗਏ ਹਨ, ਜਿਸ ਕਾਰਨ ਕਮਜ਼ੋਰੀ ਹੋ ਗਈ ਹੈਡਾਕਟਰ ਨੇ ਜ਼ਿਆਦਾ ਤੋਂ ਜ਼ਿਆਦਾ ਫਲਾਂ ’ਤੇ ਜ਼ੋਰ ਦੇਣ ਲਈ ਕਿਹਾ ਅਤੇ ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਦੇਣ ਲਈ ਆਖਿਆ

ਘਰ ਪਹੁੰਚਦੇ ਹੀ ਮੰਮੀ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਕਦੇ ਮਾਤਾ ਜੀ ਪਪੀਤੇ ਦਾ ਸ਼ੇਕ ਪਿਲਾ ਰਹੇ ਹਨ, ਥੋੜ੍ਹੇ ਸਮੇਂ ਬਾਅਦ ਨਾਰੀਅਲ ਪਾਣੀ, ਫੇਰ ਕੀਵੀ

ਇਹ ਸਭ ਦੇਖ ਕੇ ਵਾਰ ਵਾਰ ਮਨ ਵਿੱਚ ਇਹ ਖਿਆਲ ਆ ਰਿਹਾ ਸੀ ਇਸ ਸਮੇਂ ਬਜ਼ੁਰਗ ਮਾਤਾ ਨੂੰ ਸਾਡੀ ਸੇਵਾ ਦੀ ਲੋੜ ਹੈ ਪਰ ਮੈਂ ਉਨ੍ਹਾਂ ਤੋਂ ਆਪਣੀ ਸੇਵਾ ਕਰਵਾ ਰਹੀ ਹਾਂਜਦੋਂ ਵੀ ਮੰਮੀ ਨਾਲ ਇਸ ਵਿਸ਼ੇ ’ਤੇ ਗੱਲ ਕਰਦੀ ਤਾਂ ਹਮੇਸ਼ਾ ਉਹ ਇਹੀ ਕਹਿੰਦੇ ਅਜਿਹੇ ਔਖੇ ਟਾਈਮ ਜੇਕਰ ਅਸੀਂ ਨਹੀਂ ਕੰਮ ਆਵਾਂਗੇ ਤਾਂ ਹੋਰ ਕੌਣ ਆਵੇਗਾ? ਰਿਸ਼ਤੇ ਹੋਰ ਹੁੰਦੇ ਕਿਸ ਲਈ ਹਨ। ਖੁਸ਼ੀ ਵਿੱਚ ਤਾਂ ਸਾਰੇ ਹੀ ਨਾਲ ਹੁੰਦੇ ਹਨ, ਅਸਲੀ ਪ੍ਰੀਖਿਆ ਤਾਂ ਦੁੱਖ ਵੇਲੇ ਹੁੰਦੀ ਹੈ

ਪਰਮਾਤਮਾ ਦੀ ਮੇਹਰ, ਮਾਂ ਦੀ ਸੇਵਾ ਅਤੇ ਦਵਾਈਆਂ ਸਦਕਾ ਮੈਂ ਹਫ਼ਤੇ ਦੇ ਵਿੱਚ ਹੀ ਕਾਫ਼ੀ ਜ਼ਿਆਦਾ ਠੀਕ ਮਹਿਸੂਸ ਕਰਨ ਲੱਗ ਪਈ ਅਤੇ ਆਪਣੇ ਘਰ ਪਹੁੰਚ ਗਈ

ਇਹ ਜੋ ਕਰੋਨਾ ਮਹਾਂਮਾਰੀ ਦਾ ਸਮਾਂ ਚੱਲ ਰਿਹਾ ਹੈ, ਇਸ ਨੂੰ ਸਮਝਦਾਰੀ ਅਤੇ ਇੱਕ ਦੂਜੇ ਦੇ ਸਾਥ ਅਤੇ ਸਹਿਯੋਗ ਨਾਲ ਲੰਘਾਈਏਇਹ ਬੁਰਾ ਵਕਤ ਵੀ ਬੀਤ ਜਾਵੇਗਾਜੇਕਰ ਤੁਸੀਂ ਕਿਸੇ ਦੀ ਕੋਈ ਵੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋਧੰਨਵਾਦ ਉਨ੍ਹਾਂ ਸਾਰਿਆਂ ਦਾ ਜਿਨ੍ਹਾਂ ਨੇ ਇਸ ਔਖੇ ਸਮੇਂ ਵਿੱਚ ਸਾਡੀ ਮਦਦ ਕੀਤੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2800)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਮਨਪ੍ਰੀਤ ਕੌਰ ਮਿਨਹਾਸ

ਮਨਪ੍ਰੀਤ ਕੌਰ ਮਿਨਹਾਸ

Bahadurgarh, Fatehgarh Sahib, Punjab, India.
Email: (preetminhas09@gmail.com)

More articles from this author