DarshanSingh7ਸੁੱਤੇ ਨਹੀਂ ਸਾਰੀ ਰਾਤ। ਪਤਾ ਨਹੀਂ ਕੀ ਸੋਚ ਕੇ ਰੋ ਵੀ ਪਏ ਇਕੇਰਾਂ ਤਾਂ ...
(7 ਜਨਵਰੀ 2017)


ਉਦੋਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦਾ ਸੀ
ਘਰ ਤੋਂ ਸਕੂਲ ਦੀ ਦੂਰੀ ਤਿੰਨ ਕੁ ਕਿਲੋਮੀਟਰ ਸੀਮੋਢੇ ਬਸਤਾ ਲਟਕਾਈ ਕਦੀ ਪੈਦਲ ਜਾਂਦਾ ਅਤੇ ਕਦੀ ਸਾਈਕਲ ਚਲਾ ਕੇਛੋਟੇ ਮੋਟੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਿਚ ਇਸ ਸਾਈਕਲ ਦਾ ਬੜਾ ਸਹਿਯੋਗ ਸੀਆਟਾ ਪਿਸਾਉਣਾ, ਕਰਿਆਨੇ ਦੀ ਹੱਟੀ ਤੋਂ ਸੌਦਾ ਪੱਤਾ ਜਾਂ ਹੋਰ ਨਿੱਕ ਸੁੱਕ ਲਿਆਉਣ ਲਈ ਇਸੇ ਸਾਈਕਲ ਦੀ ਖ਼ੂਬ ਵਰਤੋਂ ਕੀਤੀ ਜਾਂਦੀ, ਪਰ ਸਭ ਤੋਂ ਵੱਧ ਇਸਦੀ ਲੋੜ ਮੇਰੇ ਪਾਪਾ ਜੀ ਨੂੰ ਐਤਵਾਰ ਵਾਲੇ ਦਿਨ ਪੈਂਦੀ ਜਦੋਂ ਉਹ ਆਸ ਪਾਸ ਦੇ ਪਿੰਡਾਂ ਵਿਚ ਆਪਣੀ ਜਾਣ ਪਛਾਣ ਵਾਲਿਆਂ ਨੂੰ ਮਿਲਣ, ਦੁੱਖ ਸੁਖ ਵਿਚ ਸ਼ਾਮਿਲ ਹੋਣ ਜਾਂ ਫਿਰ ਕਿਸੇ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਜਾਂਦੇਇਸੇ ਲਈ ਇਕ ਦਿਨ ਪਹਿਲੋਂ ਇਸਦੀ ਸਾਫ ਸਫ਼ਾਈ ਕਰਨਾ, ਮਿੱਟੀ ਝਾੜਨਾ, ਚੇਨ ਪੈਡਲਾਂ ਆਦਿ ਨੂੰ ਤੇਲ ਦੇਣਾ ਅਤੇ ਟਾਇਰ ਦਬਾਉਂਦਿਆਂ ਹਵਾ ਚੈੱਕ ਕਰਨਾ ਉਨ੍ਹਾਂ ਦਾ ਸੁਭਾਅ ਸੀਮੀਂਹ ਕਣੀ ਦੇ ਦਿਨਾਂ ਵਿਚ ਤਾਂ ਉਹ ਇਸਦੀ ਸੰਭਾਲ ਹੋਰ ਵੀ ਧਿਆਨ ਨਾਲ ਕਰਿਆ ਕਰਦੇ ਸਨ

ਸਾਈਕਲ ਪੈਂਚਰ ਹੈ, ਲਵਾ ਲਿਆਈਂ ਸਕੂਲੋਂ ਆ ਕੇ” ... ਸਨਿੱਚਰਵਾਰ ਨੂੰ ਅੱਧੀ ਛੁੱਟੀ ਸਾਰੀ ਹੋਇਆ ਕਰਦੀ ਸੀ‘ਅੱਧੀ ਛੁੱਟੀ ਸਾਰੀ, ਮੀਆਂ ਮੱਖੀ ਮਾਰੀ’ ਦੀ ਗੱਲ ਦਾ ਅਰਥ ਪਤਾ ਨਾ ਹੁੰਦੇ ਹੋਏ ਵੀ ਅਸੀਂ ਅਕਸਰ ਮੂੰਹੋਂ ਬੋਲਦੇ ਭੱਜਦੇ ਹੋਏ ਸਕੂਲੋਂ ਨਿਕਲਦੇਅੱਧੀ ਛੁੱਟੀ ਦਾ ਚਾਅ ਵੈਸੇ ਵੀ ਵੱਖਰੀ ਕਿਸਮ ਦਾ ਹੁੰਦਾਘਰ ਆਉਂਦਿਆਂ ਹੀ ਗੁੱਲੀ ਡੰਡਾ ਚੁੱਕ ਲੈਂਦੇਖੇਡਦੇ ਖੇਡਦੇ ਪਤਾ ਵੀ ਨਾ ਲਗਦਾ ਕਿ ਕਦੋਂ ਆਥਣ ਹੋ ਜਾਂਦੀਸ਼ਾਇਦ ਇਸੇ ਕਾਰਨ ਉਸ ਦਿਨ ਪੈਂਚਰ ਲਗਵਾਉਣ ਵਾਲੀ ਗੱਲ ਮੇਰੇ ਚੇਤਿਉਂ ਬਾਹਰ ਹੋ ਗਈਉਂਜ ਪਾਪਾ ਦੀ ਹਰ ਗੱਲ ਅਸੀਂ ਮੰਨਿਆ ਕਰਦੇ ਸੀ ਅਤੇ ਸਾਨੂੰ ਇਸਦਾ ਫ਼ਿਕਰ ਵੀ ਰਹਿੰਦਾ ਸੀਰਾਤ ਨੂੰ ਕੰਮ ਤੋਂ ਮੁੜਨ ਪਿੱਛੋਂ ਜਦੋਂ ਪਾਪਾ ਨੇ ਆਪਣੇ ਸੁਭਾਅ ਅਨੁਸਾਰ ਸਾਈਕਲ ਦੇ ਠੀਕ ਠਾਕ ਹੋਣ ਦੀ ਤਸੱਲੀ ਕਰਨੀ ਚਾਹੀ ਤਾਂ ਪੈਂਚਰ ਨਾ ਲੱਗਾ ਹੋਣ ਕਰਕੇ ਗੁੱਸੇ ਵਿਚ ਮੇਰੀ ਖੂਬ ਝਾੜ ਝੰਭ ਕੀਤੀਡਰਿਆ ਡਰਿਆ ਮੈਂ ਕੰਧ ਨਾਲ ਲੱਗ ਕੇ ਖੜ੍ਹਾ ਰਿਹਾਮਾਂ ਨੇ ਵਿਚ ਵਿਚਾਲੇ ਪੈਂਦਿਆਂ ਮੇਰਾ ਬਚਾਉ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਪਾਪਾ ਦਾ ਗੁੱਸਾ ਠੰਢਾ ਨਾ ਹੋਇਆ - “ਮੈਂ ਕੱਲ੍ਹ ਗੱਜਣ ਸਿੰਘ ਦੇ ਭੋਗ ’ਤੇ ਜਾਣਾ ਸੀ

ਗੱਜਣ ਸਿੰਘ ਦੇ ਸਾਡੇ ਪਰਿਵਾਰ ਨਾਲ ਸਬੰਧਾਂ ਨੂੰ ਦੇਖਦਿਆਂ ਅਜਿਹਾ ਕਰਨਾ ਬੜਾ ਜ਼ਰੂਰੀ ਵੀ ਸੀਗੁੱਸੇ ਵਿੱਚ ਭਰੇ ਪੀਤੇ ਪਾਪਾ ਸਾਈਕਲ ਲੈ ਕੇ ਪੈਂਚਰ ਲਗਵਾਉਣ ਲਈ ਬਾਜ਼ਾਰ ਚਲੇ ਗਏਪਰ ਸਾਈਕਲਾਂ ਦੀ ਕੋਈ ਵੀ ਦੁਕਾਨ ਖੁੱਲ੍ਹੀ ਨਾ ਹੋਣ ਕਰਕੇ ਉਸੇ ਤਰ੍ਹਾਂ ਪਰਤ ਆਏਆਉਂਦਿਆਂ ਹੀ ਉਨ੍ਹਾਂ ਗੁੱਸੇ ਵਿੱਚ ਮੈਂਨੂੰ ਥੱਪੜ ਮਾਰ ਦਿੱਤਾ - “ਖੇਡਣ ਬਿਨਾਂ ਹੋਰ ਕੋਈ ਕੰਮ ਨੀਂ ਏਸਨੂੰ

ਹੋਰ ਵੀ ਬੜਾ ਕੁਝ ਉਨ੍ਹਾਂ ਮੈਂਨੂੰ ਆਖਿਆਬੁੜਬੁੜ ਕਰਦਾ ਮੈਂ ਬਾਹਰ ਆ ਗਿਆਬਾਹੋਂ ਫੜਕੇ ਮਾਂ ਫਿਰ ਅੰਦਰ ਲੈ ਗਈਰੋਣਹਾਕਾ ਹੋਇਆ ਮੈਂ ਮਾਂ ਦੀ ਓਟ ਲੈਂਦਾ ਉਸ ਨਾਲ ਲੱਗ ਕੇ ਖੜ੍ਹਾ ਹੋ ਗਿਆਚੁੱਪਚਾਪ ਪਾਪਾ ਮੰਜੇ ’ਤੇ ਜਾ ਕੇ ਲੇਟ ਗਏਨਾ ਹੀ ਉਨ੍ਹਾਂ ਰੋਟੀ ਖਾਧੀ ਅਤੇ ਨਾ ਹੀ ਦੁੱਧ ਪੀਤਾਪਛਤਾਵੇ ਵਜੋਂ ਮੈਂ ਉਨ੍ਹਾਂ ਦੀ ਸਰ੍ਹਾਂਦੀ ਜਾ ਬੈਠਾ,ਪਰ ਉਹ ਮੇਰੇ ਨਾਲ ਉੱਕਾ ਨਾ ਬੋਲੇਮੂੰਹ ਵੀ ਮੇਰੇ ਵੱਲ ਨਾ ਕੀਤਾ

ਸਵੇਰੇ ਤੜਕਸਾਰ ਉਹ ਨਹਾ ਧੋ ਕੇ ਚਲੇ ਗਏ

“ਪਾਪਾ ਕਿਵੇਂ ਗਏ?” ਸਵੇਰੇ ਉੱਠਣ ਪਿੱਛੋਂ ਮੈਂ ਮਾਂ ਨੂੰ ਪੁੱਛਿਆ

“ਪਤਾ ਨਹੀਂ, ਘਰੋਂ ਤਾਂ ਪੈਦਲ ਗਏ ਨੇਕਹਿੰਦੇ ਸੀ ਦੇਖਾਂਗਾ ਚੌਂਕ ’ਚ ਜੇ ਕੋਈ ਮਿਲਿਆ ਤਾਂਸੁੱਤੇ ਨਹੀਂ ਸਾਰੀ ਰਾਤਪਤਾ ਨਹੀਂ ਕੀ ਸੋਚ ਕੇ ਰੋ ਵੀ ਪਏ ਇਕੇਰਾਂ ਤਾਂ

ਮੇਰੀ ਭੁੱਲ ਅਤੇ ਅਵੱਗਿਆ ਕਾਰਨ ਉਨ੍ਹਾਂ ਨੂੰ ਹੋਈ ਬੇਆਰਾਮੀ ਅਤੇ ਪ੍ਰੇਸ਼ਾਨੀ ਲਈ ਮੈਂ ਪਛਤਾਵੇ ਨਾਲ ਭਰ ਗਿਆਉੱਖੜੇ ਉੱਖੜੇ ਉਹ ਕਈ ਦਿਨ ਰਹੇ ਅਤੇ ਮੈਂ ਵੀਕਈ ਦਿਨਾਂ ਦੀ ਗੁੱਸੇ ਭਰੀ ਚੁੱਪ ਪਿੱਛੋਂ ਉਨ੍ਹਾਂ ਦਾ ਗੁੱਸਾ ਠੰਢਾ ਹੋ ਜਾਣ ਕਰਕੇ ਆਪਸੀ ਗੱਲਾਂ ਨੇ ਸੁਖਾਵਾਂ ਮੋੜ ਲਿਆ ਅਤੇ ਮੈਂਨੂੰ ਮਹਿਸੂਸ ਹੋਇਆ ਕਿ ਮਾਪਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਕਿੰਨੀ ਜ਼ਰੂਰੀ ਹੁੰਦੀ ਹੈ“ਤੁਸੀਂ ਰੋਏ ਕਿਉਂ ਸੀ ਪਾਪਾ?” ਸਹਿਜਤਾ ਨਾਲ ਮੈਂ ਪੁੱਛਿਆ

“ਆਖ਼ਰ ਪਿਉ ਜੁ ਹਾਂ ਤੇਰਾਥੱਪੜ ਮਾਰਕੇ ਦਿਲ ਤਾਂ ਦੁਖਣਾ ਹੀ ਸੀ

ਮੇਰੀ ਨਿੱਕੀ ਸਮਝ ਨੂੰ ਹੁਣ ਇਸ ਗੱਲ ਦੀ ਸਮਝ ਆ ਗਈ ਸੀ ਕਿ ਮਾਪਿਆਂ ਦਾ ਹਿਰਦਾ ਕਿਹੋ ਜਿਹਾ ਕੋਮਲ ਹੁੰਦਾ ਹੈਰੋਂਦੇ ਹੋਏ ਪਿਉ ਦੀਆਂ ਅੱਖਾਂ ਸਾਰੀ ਉਮਰ ਮੇਰੀ ਅਗਵਾਈ ਕਰਦੀਆਂ ਰਹੀਆਂ ਅਤੇ ਉਨ੍ਹਾਂ ਦੇ ਅੰਤਮ ਸਾਹਾਂ ਤੱਕ ਅਜਿਹਾ ਮੌਕਾ ਫਿਰ ਕਦੀ ਮੈਂ ਉਨ੍ਹਾਂ ਨੂੰ ਨਾ ਦਿੱਤਾ ਕਿ ਉਹ ਗਿਲਾ ਕਰ ਸਕਣ, ਪਰ ਨਿੱਕੀ ਉਮਰੇ ਕੀਤੀ ਭੁੱਲ ਦੇ ਪਛਤਾਵੇ ਦਾ ਬੋਝ ਮੈਂ ਹੁਣ ਵੀ ਚੁੱਕੀ ਫਿਰਦਾ ਹਾਂ

*****

(554)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

  

About the Author

ਦਰਸ਼ਨ ਸਿੰਘ  ਸ਼ਾਹਬਾਦ ਮਾਰਕੰਡਾ

ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author