DarshanSingh7ਇੱਕ ਹੋਰ ਕੀੜੀ ਨੂੰ ਵਾਪਸ ਦਾਣੇ ਵੱਲ ਆਉਂਦੇ ਦੇਖਿਆ। ਕਿਹੜੀ ਗੱਲ ਕਿਸ ਬੋਲੀ ਵਿੱਚ ਉਸ ਨੇ ...
(6 ਜਨਵਰੀ 2023)
ਮਹਿਮਾਨ: 43.


ਬਹੁਤ ਵਾਰ ਜੀਵ-ਜੰਤੂਆਂ ਬਾਰੇ ਪੜ੍ਹਿਆ ਹੈ
, ਸੁਣਿਆ ਵੀਰਾਤ ਨੂੰ ਤਾਰਿਆਂ ਭਰੇ ਅੰਬਰ ਨੂੰ ਅੱਖਾਂ ਵਿੱਚ ਉਤਾਰਿਆ ਹੈਮੱਸਿਆ ਦੇ ਹਨੇਰਿਆਂ ਨਾਲ ਗੱਲਾਂ ਕੀਤੀਆਂ ਹਨ, ਪੁੰਨਿਆ ਦੇ ਚਾਨਣ ਵੀ ਮਾਣੇ ਹਨਨੇੜੇ-ਤੇੜੇ ਖੜ੍ਹੇ ਰੁੱਖਾਂ ਦੀ ਹਰਿਆਵਲ ਵਿੱਚ ਚਹਿਕਦੇ ਪੰਛੀਆਂ ਵਿੱਚ ਵੀ ਮੇਰੀ ਦਿਲਚਸਪੀ ਰਹੀਹੋ ਰਹੀ ਕਿਣਮਿਣ ਨੇ ਵੀ ਕਈ ਵਾਰ ਆਨੰਦਿਤ ਕੀਤਾਕੁਦਰਤ ਨੂੰ ਮਾਣਦਿਆਂ ਆਸੇ-ਪਾਸੇ ਦੀ ਨੱਠ-ਭੱਜ ਤੇ ਰੌਲੇ-ਰੱਪੇ ਕਈ ਵਾਰ ਧਿਆਨ ਵਿੱਚ ਹੀ ਨਾ ਆਏ ਪਤਾ ਇਹ ਵੀ ਲੱਗਿਆ ਕਿ ਜੀਵਾਂ ਵਿੱਚ ਵੀ ਖੇੜੇ-ਖ਼ੁਸ਼ੀਆਂ, ਉਦਾਸੀਆਂ, ਗ਼ਮ ਤੇ ਗੁੱਸਾ ਆਦਿ ਸਭ ਹੁੰਦੇ ਹਨਲੜਦਾ, ਝਗੜਦਾ ਤੇ ਕਦੀ ਕਲੋਲਾਂ ਕਰਦਾ ਸੁਭਾਅ ਵੀ ਨਜ਼ਰ ਆਉਂਦਾ ਹੈਨਿੱਕੇ ਹੁੰਦੇ ਪੜ੍ਹੀ ਤ੍ਰਿਹਾਏ ਕਾਂ ਦੀ ਕਹਾਣੀ ਵਿੱਚ ਝਲਕਦੀ ਉਸ ਦੀ ਸਿਆਣਪ ਹੁਣ ਵੀ ਯਾਦ ਹੈਜੀਵ ਜੰਗਲਾਂ ਦੇ ਰਾਜੇ ਵੀ ਹਨ, ਅਸਮਾਨਾਂ ਦੇ ਜੇਤੂ ਵੀ

ਥੋੜ੍ਹੇ ਕੁ ਦਿਨ ਹੋਏ, ਮੈਂ ਧੁੱਪੇ ਬੈਠਾ ਸੀਠੰਢਕ ਭਰੀ ਹਵਾ ਸੀ, ਕੋਸੀ-ਕੋਸੀ ਧੁੱਪ ਦਾ ਅਨੂਠਾ ਜਿਹਾ ਸਰੂਰ ਵੀਨਿਗਾਹ ਦੂਰੋਂ ਆਉਂਦੀ ਇੱਕ ਕੀੜੀ ’ਤੇ ਜਾ ਪਈਪਤਾ ਨਹੀਂ ਕਿੱਥੋਂ ਚੱਲ ਕੇ ਆ ਰਹੀ ਸੀ ਤੇ ਕਿੱਥੇ ਉਸ ਨੇ ਜਾਣਾ ਸੀਮੂੰਹ ਵਿੱਚ ਲਿਆ ਦਾਣਾ ਮੈਨੂੰ ਉਸ ਦੇ ਭਾਰ ਤੋਂ ਭਾਰਾ ਜਾਪਿਆਉਂਜ ਕਿਹਾ ਜਾਂਦਾ ਹੈ ਕਿ ਕੀੜੀ ਆਪਣੇ ਭਾਰ ਤੋਂ ਵੀਹ-ਤੀਹ ਗੁਣਾਂ ਵੱਧ ਭਾਰ ਚੁੱਕ ਸਕਦੀ ਹੈਹੌਲੀ ਹੌਲੀ ਉਹ ਮੇਰੇ ਵੱਲ ਸਿੱਧੀ ਆ ਰਹੀ ਸੀਮੇਰੇ ਪੈਰਾਂ ਕੋਲ ਪਹੁੰਚਦਿਆਂ ਹੀ ਉਸ ਨੇ ਮੋੜ ਕੱਟਿਆ ਤੇ ਤੁਰਦੀ ਰਹੀਥੋੜ੍ਹਾ ਜਿਹਾ ਫ਼ਾਸਲਾ ਉਸ ਨੇ ਹੋਰ ਤੈਅ ਕੀਤਾਪਲ ਕੁ ਲਈ ਉਹ ਰੁਕੀਦਾਣਾ ਉੱਥੇ ਰੱਖਿਆਥੋੜ੍ਹਾ ਅੱਗੇ ਜਾਵੇ, ਫਿਰ ਮੁੜ ਆਵੇਦਿਮਾਗ਼ ਵਿੱਚ ਉਸਦੇ ਪਤਾ ਨਹੀਂ ਕੀ ਚੱਲ ਰਿਹਾ ਸੀਸੋਚੀਂ ਪਿਆ ਮੈਂ ਉਸ ਨੂੰ ਤੱਕਦਾ ਰਿਹਾਸ਼ਾਇਦ ਥੱਕ ਗਈ ਹੋਵੇ ਜਾਂ ਹਿੰਮਤ ਹਾਰ ਗਈ ਹੋਵੇਨਿੱਕੀ ਜਿਹੀ ਤਾਂ ਹੈਸੋਚਾਂ ਮੈਨੂੰ ਕਈ ਆਈਆਂ

ਮੈਂ ਸੋਚਣ ਲੱਗਾ ਕਿ ਸਾਹ ਤਾਂ ਸਭ ਲੈਂਦੇ ਹਨ, ਪਰ ਜ਼ਿੰਦਗੀ ਸਭ ਦੀ ਇੱਕੋ ਜਿਹੀ ਨਹੀਂ ਹੁੰਦੀਕੋਈ ਕੱਲ੍ਹ-ਭਲਕ ਦੇ ਫ਼ਿਕਰ ਵਿੱਚ ਡੁੱਬਾ ਹੈ, ਕਿਸੇ ਕੋਲੋਂ ਆਪਣਾ ਅੱਜ ਵੀ ਨਹੀਂ ਸੰਭਾਲਿਆ ਜਾ ਰਿਹਾਕੋਈ ਉਮਰ ਭਰ ਲਈ ਚੋਗਾ ਇਕੱਠਾ ਕਰਨ ਦੀ ਦੌੜ-ਭੱਜ ਵਿੱਚ ਹੈ, ਕਿਸੇ ਲਈ ਇੱਕ ਦਾਣਾ ਹੀ ਕਾਫੀ ਹੈ। ‘ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ।’ ਕੀੜੀ ਇਹ ਦਾਣਾ ਫਿਰ ਕਿਉਂ ਛੱਡ ਗਈ? ਮੈਨੂੰ ਪਤਾ ਨਹੀਂ ਸੀ ਕਿ ਇਹ ਦਾਣਾ ਉਸ ਨੇ ਕਿੱਥੇ ਰੱਖਣਾ ਸੀਦਸ-ਪੰਦਰਾਂ ਮਿੰਟ ਮੈਂ ਉੱਥੇ ਬੈਠਾ ਰਿਹਾਹੋਰ ਕੀੜੀਆਂ ਵੀ ਆਸੇ-ਪਾਸੇ ਘੁੰਮ ਰਹੀਆਂ ਸਨਕੁਝ ਦਾਣੇ ਕੋਲ ਆਉਂਦੀਆਂ, ਰੁਕਦੀਆਂ, ਛੋਂਹਦੀਆਂ ਤੇ ਚਲੀਆਂ ਜਾਂਦੀਆਂ ਰਹੀਆਂਦਾਣਾ ਉੱਥੇ ਦਾ ਉੱਥੇ ਹੀ ਪਿਆ ਰਹਾਮੇਰੀ ਤੱਕਣੀ ਇੱਧਰ-ਉੱਧਰ ਘੁੰਮਦੀ ਉਸ ਕੀੜੀ ’ਤੇ ਨਿਰੰਤਰ ਕੇਂਦ੍ਰਿਤ ਸੀ, ਜੋ ਦਾਣਾ ਲੈ ਕੇ ਆਈ ਸੀਹੈਰਾਨਗੀ ਮੈਨੂੰ ਉਸ ਵੇਲੇ ਹੋਈ ਜਦੋਂ ਮੈਂ ਉਸ ਕੀੜੀ ਦੇ ਨਾਲ ਇੱਕ ਹੋਰ ਕੀੜੀ ਨੂੰ ਵਾਪਸ ਦਾਣੇ ਵੱਲ ਆਉਂਦੇ ਦੇਖਿਆਕਿਹੜੀ ਗੱਲ ਕਿਸ ਬੋਲੀ ਵਿੱਚ ਉਸ ਨੇ ਉਸ ਨੂੰ ਸਮਝਾਈ ਹੋਵੇਗੀ? ਮੈਂ ਸੋਚਣ ਲੱਗਾਵਿਗਿਆਨਕ ਤੱਥ ਵੀ ਹਨ ਕਿ ਕੀੜੀਆਂ ਵਿੱਚ ਵੀ ਆਪਸੀ ਸੰਚਾਰ ਜਾਂ ਸੰਪਰਕ ਕਰਨ ਦੀ ਸਮਰੱਥਾ ਹੈਥੋੜ੍ਹਾ ਵੱਡੀ ਜਾਪਦੀ ਉਸ ਨਾਲ ਆਈ ਕੀੜੀ ਨੇ ਦਾਣੇ ਨੂੰ ਆਪਣੇ ਮੂੰਹ ਵਿੱਚ ਲਿਆ ਤੇ ਫਿਰ ਦੋਵੇਂ ਤੁਰ ਪਈਆਂਛੋਟੀ ਕੀੜੀ ਉਸ ਦੇ ਨਾਲ ਨਾਲ ਤੁਰ ਰਹੀ ਸੀਥੋੜ੍ਹੀ ਦੂਰ ਕੰਧ ਦੇ ਨੇੜੇ ਇੱਕ ਸੁਰਾਖ ਕੋਲ ਦਾਣਾ ਰੱਖ ਕੇ ਵੱਡੀ ਕੀੜੀ ਕਿਸੇ ਹੋਰ ਪਾਸੇ ਚਲੀ ਗਈ ਤੇ ਦੂਜੀ ਕੀੜੀ ਉਸ ਦਾਣੇ ਨੂੰ ਅੰਦਰ ਲੈ ਗਈਇਹ ਦ੍ਰਿਸ਼ ਮੇਰੇ ਲਈ ਬਹੁਤ ਕੁਝ ਸੋਚਣ ਸਮਝਣ ਲਈ ਆਪਣੇ ਪਿੱਛੇ ਛੱਡ ਗਿਆਨਿੱਘੀ ਧੁੱਪ ਨੇ ਜਿਵੇਂ ਮੇਰੀਆਂ ਸੋਚਾਂ ਨੂੰ ਵੀ ਨਿੱਘਾ ਕਰ ਦਿੱਤਾ ਹੋਵੇ

‘ਕੀੜੀ ਦਾ ਆਟਾ ਡੁੱਲ੍ਹ ਗਿਆ’ ਬਚਪਨ ਵਿੱਚ ਸੁਣੀ ਕਹਾਣੀ ਦੇ ਅਰਥ ਮੈਂ ਸਮਝਣ ਲੱਗਾ। ‘ਕੀੜੀ ਦੇ ਘਰ ਨਾਰਾਇਣ ਆਏ’ ਵੀ ਮੈਂ ਕਦੀ ਪੜ੍ਹਿਆ ਸੀਇਹੋ ਜਿਹੇ ਅਖਾਣ-ਮੁਹਾਵਰਿਆਂ ਰਾਹੀਂ ਮੈਨੂੰ ਕੀੜੀਆਂ ਸਦਾ ਹੀ ਗਰੀਬੜੇ ਜਿਹੇ ਜੀਵ ਜਾਪੇਸੋਚਦੇ ਸਮਝਦੇ ਮੈਨੂੰ ਜਾਪਿਆ ਕਿ ਜ਼ਿੰਦਗੀ ਦੀਆਂ ਲੋੜਾਂ ਤਾਂ ਸਭ ਦੀਆਂ ਹੁੰਦੀਆਂ ਹਨ, ਪਰ ਇਸਦੇ ਕੋਲੋਂ ਲੰਘਦੀਆਂ ਹੋਰ ਕੀੜੀਆਂ ਇਸ ਦਾਣੇ ਨੂੰ ਚੁੱਕ ਕੇ ਆਪਣੇ ਲਈ ਕਿਉਂ ਨਹੀਂ ਲੈ ਗਈਆਂ? ਸਵਾਲ ਮੇਰੇ ਅੰਦਰ ਘੁੰਮਣ ਲੱਗਾ ਮੈਨੂੰ ਇਹੋ ਜਾਪਿਆ ਕਿ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਸੋਝੀ ਹੋਵੇ ਕਿ ‘ਪਰਾਏ ਹੱਕ’ ਜਾਂ ਕਿਸੇ ਹੋਰ ਦੀ ਮਿਹਨਤ ਦੇ ਫ਼ਲ ਉੱਤੇ ਉਨ੍ਹਾਂ ਦਾ ਕੋਈ ਹੱਕ ਨਹੀਂ ਸੀਇਹ ਵੀ ਜਾਪਿਆ ਕਿ ‘ਨਿੱਕੀਆਂ’ ਜਾਪਦੀਆਂ ਕੀੜੀਆਂ ਵਿੱਚ ਇਹ ‘ਵੱਡੀ ਸਮਝ’ ਸੀ ਕਿ ਲੋੜ ਪੈਣ ਜਾਂ ਔਖ ਵੇਲੇ ਇੱਕ ਦੂਜੇ ਨਾਲ ਕਿਵੇਂ ਖੜ੍ਹਨਾ ਹੈਇਸ ਪੱਖੋਂ ਉਨ੍ਹਾਂ ਦੀ ਸੋਚ ਮੈਨੂੰ ਬੜੀ ਅਮੀਰ ਜਾਪੀ

ਜਿਵੇਂ ਕੀੜੀਆਂ ਚੁੱਪ-ਚੁਪੀਤੇ ਮੈਨੂੰ ਜ਼ਿੰਦਗੀ ਭਰ ਲਈ ਕੋਈ ਸਬਕ ਦੇ ਗਈਆਂ ਹੋਣਕੁਦਰਤ ਵਿੱਚ ਕਈ ਵਰਤਾਰੇ ਨਿੱਤ ਵਾਪਰਦੇ ਹਨ, ਪਰ ਸ਼ਾਇਦ ਇਨ੍ਹਾਂ ਪ੍ਰਤੀ ਅਸੀਂ ਸੰਵੇਦਨਸ਼ੀਲ ਨਹੀਂ ਹਾਂ ਇੱਕ ਪੁੰਗਰਦੇ ਹੋਏ ਬੀਜ ਵਿੱਚ ਵੀ ਕੋਈ ਕਵਿਤਾ ਪਈ ਹੈ, ਖਿੜਦੀਆਂ ਹੋਈਆਂ ਪੱਤੀਆਂ ਵਿੱਚ ਕੋਈ ਕਹਾਣੀ ਤੇ ਸਾਡੇ ਆਸੇ-ਪਾਸੇ ਤੁਰਦੀਆਂ ਬੇਹੱਦ ਨਿੱਕੀਆਂ ਨਿੱਕੀਆਂ ਕੀੜੀਆਂ ਵਿੱਚ ਮਿਹਨਤ ਤੇ ਸਹਿਯੋਗ ਕਰਨ ਜਿਹੇ ਕਈ ਵਡਮੁੱਲੇ ਸਬਕ …

ਮੇਰੇ ਮਨ ਨੂੰ ਉਨ੍ਹਾਂ ਦੀ ਆਪਸੀ ਸਹਿਯੋਗ ਦੀ ਭਾਵਨਾ ਭਰਿਆ ਅਹਿਸਾਸ ਹੁਣ ਵੀ ਕਈ ਵਾਰ ਟੁੰਬਦਾ ਹੈ ਤੇ ਮੈਂ ਸੋਚਦਾ ਹਾਂ ਕਿ ਮਾਨਵੀ ਰਿਸ਼ਤਿਆਂ ਦੀ ਅਮੀਰੀ ਤੇ ਸੁਹੱਪਣ ਇਸੇ ਸੁਖਦਾਈੇ ਭਾਵਨਾ ਨੂੰ ਆਪਣੇ ਅੰਦਰ ਵਸਾ ਲੈਣ ਨਾਲ ਹੀ ਸੰਭਵ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3722)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

 

About the Author

ਦਰਸ਼ਨ ਸਿੰਘ

ਦਰਸ਼ਨ ਸਿੰਘ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author