DarshanSingh7ਬੜਾ ਦੁਖਿਆ ਮਨ ਮੇਰਾ। ਹੰਝੂ ਕਿਰੇ ਮੇਰੀਆਂ ਅੱਖਾਂ ਵਿੱਚੋਂ ...
(ਮਈ 27, 2016)

 

ਬੜੀ ਧੂਮਧਾਮ ਨਾਲ ਹੋਇਆ ਸੀ ਸਾਡਾ ਵਿਆਹਮਾਪੇ ਖੁਸ਼ੀ ਵਿਚ ਫੁੱਲੇ ਨਹੀਂ ਸਨ ਸਮਾਉਂਦੇਸੁਪਨੇ ਲਏ ਸਨ ਖੂਬਸੂਰਤ ਜ਼ਿੰਦਗੀ ਦੇਨੌਕਰੀ ਕਰਦਾ ਸਾਂ ਮੈਂ, ਪਰ ਘਰਵਾਲੀ ਦਾ ਕੋਰਸ ਹਾਲੀਂ ਪੂਰਾ ਨਹੀਂ ਸੀ ਹੋਇਆਮੋਹ ਬੜਾ ਸੀ ਸਾਡਾ ਆਪਸ ਵਿਚਦਫਤਰੋਂ ਘਰ ਮੁੜਦਿਆਂ ਮੈਂਨੂੰ ਕਦੀ ਦੇਰੀ ਹੋ ਜਾਂਦੀ ਤਾਂ ਬੂਹੇ ਵਿਚ ਖੜ੍ਹੀ ਮੈਨੂੰ ਉਡੀਕਦੀ ਰਹਿੰਦੀਫੋਨ ਓਦੋਂ ਨਹੀਂ ਸਨ ਹੁੰਦੇਬਹੁਤ ਖਿਝਦੀ ਮੇਰੀ ਲਾਪ੍ਰਵਾਹੀ ਉੱਪਰਉਹ ਬੋਲਦੀ - ਮੈਂ ਸੁਣਦਾਮੈਂ ਬੋਲਦਾ - ਉਹ ਸੁਣਦੀਜ਼ਿੰਦਗੀ ਬਹੁਤ ਸੁਹਣੀ ਲੰਘਣ ਲੱਗੀਥੋੜ੍ਹੇ ਬਹੁਤ ਗਿਲੇ ਸ਼ਿਕਵੇ ਵੀ ਹੁੰਦੇ ਕਦੀ ਕਦੀਇਹ ਸਿਲਸਿਲਾ ਕਈ ਵਰ੍ਹਿਆਂ ਤੱਕ ਇਸੇ ਤਰ੍ਹਾਂ ਚਲਦਾ ਰਿਹਾ

ਤੇ ਨਵੀਂ ਗੱਲ ਉਦੋਂ ਹੋਈ ਜਦੋਂ ਘਰ ਵਿਚ ਦੋ ਬੱਚਿਆਂ ਦਾ ਜਨਮ ਹੋ ਗਿਆ - ਇਕ ਧੀ ਅਤੇ ਇਕ ਪੁੱਤਰਸਤੁੰਲਿਤ ਪਰਿਵਾਰ ਸੀ ਇਹਸ਼ਾਮ ਨੂੰ ਘਰ ਵਾਪਸੀ ਸਮੇਂ ਜਦੋਂ ਦੋਵੇਂ ਬੱਚੇ ਮੇਰੀਆਂ ਲੱਤਾਂ ਨਾਲ ਚਿੰਬੜਦੇ ਤਾਂ ਅਨੋਖੇ ਆਨੰਦ ਦੀ ਲਹਿਰ ਮਨ ਵਿਚ ਉੱਠਦੀਦਿਨ ਭਰ ਦੀ ਥਕਾਵਟ ਪਲ ਵਿਚ ਹੀ ਕਿਧਰੇ ਦੂਰ ਭੱਜ ਜਾਂਦੀਪੂਰੀ ਤਰ੍ਹਾਂ ਆਨੰਦਿਤ ਹੋ ਜਾਂਦਾ ਮੈਂਬਹੁਤ ਖੁਸ਼ ਹੁੰਦੇ ਅਸੀਂ ਦੋਵੇਂ

ਸਮੇਂ ਨਾਲ ਉਹ ਵੱਡੇ ਹੋਣ ਲੱਗੇਤੰਗ ਕਰਦੇ ਤਾਂ ਮੂੰਹੋਂ ਅੱਗ ਵਰ੍ਹਾਉਣ ਲਗਦਾ ਮੈਂਸੁਣਕੇ ਮੇਰੀ ਸਾਥ ਸਭ ਸਹਾਰ ਲੈਂਦੀਉਂਗਲ ਫੜਕੇ ਇਕ ਪਾਸੇ ਲੈ ਜਾਂਦੀਸੌਣ ਵੇਲੇ ਕਈ ਵਾਰ ਮੈਂ ਸੋਚਦਾ - ਔਰਤ ਦੀ ਜ਼ਿੰਦਗੀ ਵੀ ਕੀ ਹੈ - ਭਾਂਡੇ ਮਾਂਜਣਾ, ਬੱਚੇ ਜੰਮਣਾ ਜਾਂ ਪਤੀ ਪੂਜਣਾ? ਸੋਚਾਂ ਸੋਚਦੇ ਮੇਰੇ ਅੰਦਰ ਉਸ ਲਈ ਸਨੇਹ ਉੱਠਦਾਸੁੱਤੀ ਪਈ ਨੂੰ ਟਿਕਟਿਕੀ ਲਾਈ ਦੇਖਦਾ ਮੈਂਸੌਂ ਜਾਂਦਾ ਤਾਂ ਚੰਗੇ ਮਾੜੇ ਸੁਪਨੇ ਆਉਂਦੇ

ਗੱਲ ਸਾਡੀ ਕਦੀ ਕਦੀ ਬਹੁਤ ਵਿਗੜ ਜਾਂਦੀਪੂਰੀ ਤਰ੍ਹਾਂ ਰੁੱਸ ਜਾਂਦੀ ਉਹ ਮੇਰੇ ਨਾਲਕਈ ਕਈ ਦਿਨ ਸਾਡੇ ਇਸੇ ਰੋਸੇ ਵਿਚ ਹੀ ਲੰਘ ਜਾਂਦੇਔਰਤ ਸੀ ਵਿਚਾਰੀਜ਼ੋਰ ਨਾ ਚਲਦਾ ਦੇਖਕੇ ਹਾਰ ਮੰਨਦੀ ਹੋਈ ਬੁਲਾ ਲੈਂਦੀ ਮੈਨੂੰਹੱਥ ਮੇਰਾ ਆਪਣੇ ਹੱਥ ਵਿਚ ਲੈ ਲੈਂਦੀਆਖਦੀ, “ਸਿੱਧੇ ਘਰ ਆਇਉ ਅੱਜ, ਕਿਤੇ ਰੁਕਿਉ ਨਾ।”

“ਕਿਉਂ?” ਮੈਂ ਆਖਦਾ

“ਕੱਪੜੇ ਲੈਣੇ ਨੇਕਿਤਾਬਾਂ ਕਾਪੀਆਂ ਦੀ ਵੀ ਲੋੜ ਹੈ।”

ਮੰਨ ਜਾਂਦੇ ਫਿਰ ਅਸੀਂ ਆਪਸ ਵਿਚਇਕ ਮਿਕ ਹੋ ਜਾਂਦੇ ਪਹਿਲਾਂ ਵਾਂਗ ਹੀਹਾਸਾ ਠੱਠਾ ਫਿਰ ਗੂੰਜਣ ਲਗਦਾਕਦੀ ਕਦਾਈਂ ਉਸਨੂੰ ਪਤਾ ਨਹੀਂ ਕੀ ਹੋ ਜਾਂਦਾਅੱਗ ਬਗੋਲ਼ਾ ਹੋਈ ਉਹ ਆਖਦੀ, “ਭੌਂਕਦੀ ਹਾਂ ਮੈਂ ਤਾਂਕਦੀ ਗੱਲ ਸੁਣੀ ਵੀ ਹੈ ਮੇਰੀ? ਸੌ ਵਾਰੀ ਕਿਹਾ ਕਿ ...”

“ਕੀ ਕਿਹਾ ਤੂੰ?”

ਘਰ ਹੋਣਾ ਚਾਹੀਦਾ ਸਾਡਾ ਆਪਣਾਕਦੋਂ ਤੱਕ ਬਿਗਾਨੀਆਂ ਛੱਤਾਂ ਥੱਲੇ ਰੋਲੋਗੇ ਸਾਨੂੰ? ਹੁਣੇ ਮਕਾਨ ਮਾਲਕਣ ਆਈ ਸੀਪੰਜ ਛੇ ਦਿਨ ਵਿਚ ਕਮਰਾ ਖਾਲੀ ਕਰਨ ਲਈ ਕਹਿ ਗਈ ਹੈ

ਨਵਾਂ ਘਰ ਲੱਭਣਾ ਕੋਈ ਖੋਜ ਕਰਨ ਜਿਹਾ ਜਾਪਦਾ ਸੀ

ਸਮਾਨ ਢੋਂਹਦਿਆਂ ਮੈਨੂੰ ਸ਼ਰਮ ਤਾਂ ਆਉਂਦੀ, ਪਰ ਮਕਾਨ ਬਨਾਉਣਾ ਅਜੇ ਮੇਰੇ ਵੱਸ ਤੋਂ ਦੂਰ ਦੀ ਗੱਲ ਸੀਰਿਸ਼ਤੇਦਾਰੀਆਂ ਫਿੱਕੀਆਂ ਪੈਣ ਕਰਕੇ ਕਿਸੇ ਤੋਂ ਕਿਸੇ ਸਹਿਯੋਗ ਦੀ ਕੋਈ ਆਸ ਨਹੀਂ ਸੀਕਈ ਵਾਰ ਉਹ ਜਿਵੇਂ ਕੱਪੜਿਉਂ ਬਾਹਰ ਹੋ ਜਾਂਦੀ, “ਇਸ ਨਾਲੋਂ ਚੰਗਾ ਰੱਬ ਮੈਨੂੰ ਚੁੱਕ ਹੀ ਲਵੇਥੁੜਿਆ ਵੀ ਕੀ ਪਿਆ ਸੀ ਵਿਆਹ ਖੁਣੋਂਸਿਆਪਾ ਗੱਲ ਪਾ ਲਿਆ ਵਾਧੂ ਦਾਭੋਰਾ ਚਿੱਤ ਨੀਂ ਕਰਦਾ ਜੀਣ ਲਈਕਰਾਂ ਵੀ ਕੀ? ਨਿੱਕੇ ਨਿੱਕੇ ਮਸੂਮਾਂ ਦਾ ਮੋਹ ਮਰਨ ਵੀ ਤਾਂ ਨਹੀਂ ਦਿੰਦਾਬਾਲਾਂ ਲਈ ਕਿਵੇਂ ਚੰਦਰੀ ਬਣ ਜਾਵਾਂ? ਮਰ ਵੀ ਗਈ ਤਾਂ ਕੀ ਕਹਿਣਗੇ ਲੋਕ? ਕੌਣ ਪਿੱਛੇ ਸਾਰ ਲਵੇਗਾ ਇਨ੍ਹਾਂ ਦੀ?” ਆਖਦੀ ਰੋਣ ਲਗਦੀ ਉਹਰੋਂਦੀ ਰੋਂਦੀ ਬੱਚਿਆਂ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੀਮੱਥੇ ਚੁੰਮਦੀ ਦੋਹਾਂ ਦੇਨਿੱਕੇ ਬਾਲਾਂ ਨੂੰ ਕੀ ਪਤਾ ਕਿ ਉਨ੍ਹਾਂ ਦੀ ਮਾਂ ਨੂੰ ਕੀ ਹੋਇਆ ਸੀਸਮਝ ਛੋਟੀ ਸੀਉਮਰ ਸਮਝਣ ਦੇ ਕਾਬਿਲ ਨਹੀਂ ਸੀਮੈਂ ਜਾਣਦਾ ਸਾਂ ਜਾਂ ਫਿਰ ਉਹ

ਗੁੱਸਾ ਸੱਚਾ ਸੀ ਉਸਦਾਮੇਰਾ ਤਾਂ ਦਫਤਰ ਬੈਠਕੇ ਦਿਨ ਕੱਟ ਜਾਂਦਾ ਸੀਘਰ ਬੈਠੇ ਉਸਨੂੰ ਹੀ ਸੱਭ ਦੀਆਂ ਸੁਣਨੀਆਂ ਪੈਂਦੀਆਂ ਸਨਰੋਦੀਂ ਅਤੇ ਸਿਸਕੀਆਂ ਭਰਦੀ ਨੂੰ ਮੈਂ ਚੁੱਪ ਕਰਵਾ ਦਿੰਦਾ, “ਚਿੱਤ ਹੌਲਾ ਨਾ ਕਰ,ਸਭ ਠੀਕ ਹੋ ਜਾਏਗਾ।” ਮੈਂ ਹੌਂਸਲਾ ਦਿੰਦਾ, “ਲੰਘ ਜਾਣਗੇ ਇਹ ਦਿਨ ਵੀਤੂੰ ਆਪਣੇ ਘਰ ਦੀ ਰਾਣੀ ਜ਼ਰੂਰ ਬਣੇਂਗੀ।” ਮੇਰੇ ਬੋਲਾਂ ਵਿਚ ਉਹ ਆਪਣਾ ਸੁਪਨਾ ਪੂਰਾ ਹੋਣ ਦੀ ਆਸ ਰੱਖਣ ਲਗਦੀ

ਦਿਨ ਇਸ ਤਰ੍ਹਾਂ ਲੰਘਦੇ ਜਾ ਰਹੇ ਸਨਇਕ ਦਿਨ ਬਿੱਲੀ ਦੋ ਬਲੂੰਗੜੇ ਲੈ ਆਈਸੁਣਿਆ ਸੀ ਕਿ ਬਿੱਲੀ ਸੱਤ ਘਰ ਬਦਲਦੀ ਹੈ ਆਪਣੇ ਬੱਚਿਆਂ ਨੂੰ ਲੈ ਕੇਭੇਦ ਕੀ ਸੀ ਇਸਦਾ,ਪਤਾ ਨਹੀਂਮੈਂ ਵੀ ਕਈ ਘਰ ਬਦਲ ਚੁੱਕਾ ਸੀਬਿੱਲੀ ਦੇ ਬਲੂੰਗੜਿਆਂ ਲਈ ਉਹ ਦੁੱਧ ਦਾ ਕਟੋਰਾ ਰੱਖ ਆਉਦੀਂਚਿੱਪ ਚਿੱਪ ਕਰਕੇ ਉਹ ਇੱਕੋ ਸਾਹੇ ਪੀ ਜਾਂਦੇਬਿੱਲੀ ਦੀ ਮਿਆਂਊਂ ਮਿਆਂਊਂ ਨਾਲ ਇਕ ਰਾਤ ਉਹ ਉੱਠ ਬੈਠੀਛੱਤ ਉੱਪਰ ਗਈਦੇਖਿਆ ਬਿੱਲੀ ਇਕ ਬਿੱਲੇ ਨਾਲ ਲੜ ਰਹੀ ਸੀਸੋਟੀ ਲੈ ਕੇ ਉਸਨੇ ਉਸਨੂੰ ਭਜਾ ਦਿੱਤਾ

“ਆਇਉ ਉੱਪਰਬਿੱਲੀ ਦੇ ਬਲੂੰਗੜੇ ਨੂੰ ਦੇਖਿਉ।” ਉਸ ਨੇ ਅਵਾਜ਼ ਦਿੱਤੀ।

ਉੱਪਰ ਗਿਆ ਮੈਂਇਕ ਤਾਂ ਔਖੇ ਔਖੇ ਸਾਹ ਭਰ ਰਿਹਾ ਸੀਸ਼ਾਇਦ ਬਿੱਲੇ ਨੇ ਉਸਨੂੰ ਮਾਰ ਦਿੱਤਾ ਸੀਦੂਜਾ ਬੁਰੀ ਤਰ੍ਹਾਂ ਠਠੰਬਰਿਆ ਬੈਠਾ ਸੀਮਰੇ ਹੋਏ ਬਲੂੰਗੜੇ ਨੂੰ ਮੈਂ ਪਰੇ ਕਰ ਦਿੱਤਾਰਾਤੋ ਰਾਤ ਦੂਸਰੇ ਬਲੂੰਗੜੇ ਨੂੰ ਬਿੱਲੀ ਪਤਾ ਨਹੀਂ ਕਿਹੜੇ ਘਰ ਛੱਡ ਆਈਪਰ ਉਹ ਹੁਣ ਉੱਥੇ ਆ ਕੇ ਬੈਠੀ ਰਹਿੰਦੀਪੱਲੇ ਨਾਲ ਜਗਾਹ ਨੂੰ ਖਰੋਚਦੀ ਰਹਿੰਦੀਨਹੁੰਦਰਾਂ ਮਾਰਦੀਬਲੂੰਗੜੇ ਨੂੰ ਲੱਭਦੀਆਂ ਉਸਦੀਆਂ ਅੱਖਾਂ ਮੇਰੇ ਕੋਲੋਂ ਦੇਖੀਆਂ ਨਾ ਜਾਂਦੀਆਂ

ਹੌਲ਼ੀ ਹੌਲ਼ੀ ਮਾਂ ਦੀ ਮਮਤਾ ਦੇ ਅਰਥ ਹੁਣ ਮੈਂਨੂੰ ਵੀ ਸਮਝ ਆ ਗਏ ਸਨ‘ਮਾਂ, ਮਾਂ ਹੀ ਹੁੰਦੀ ਹੈ’ ਮੈਂ ਸੋਚਦਾਆਖਦੀ ਵੀ ਸੀ, “ਕੌਣ ਪੁੱਛਦਾ ਨਿੱਕੇ ਮਸੂਮਾਂ ਨੂੰ ਮਾਂ ਬਿਨਾਂ?”

ਇਹ ਗੱਲ ਮੈਨੂੰ ਉਸਦੇ ਹੋਰ ਵੀ ਨੇੜੇ ਲੈ ਆਈਪਹਿਲਾਂ ਨਾਲੋਂ ਵੀ ਮੈਂ ਉਸ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਿਆਝਗੜਨਾ ਹੁਣ ਚੰਗਾ ਨਹੀਂ ਸੀ ਲਗਦਾਬੱਚੇ ਹੋਰ ਵੱਡੇ ਹੋ ਰਹੇ ਸਨਘਰ ਦੀ ਲੋੜ ਤਾਂ ਜ਼ਰੂਰੀ ਸੀਕਿਰਾਏਦਾਰ ਅਖਵਾਉਣ ਵਿਚ ਉਹ ਹੁਣ ਬੇਇਜ਼ਤੀ ਸਮਝਦੇ ਸਨਕਾਫੀ ਸਮਝਾ ਲਿਆ ਸੀ ਅਸੀਂ ਹੁਣ ਆਪਣੇ ਆਪ ਨੂੰਕਦੀ ਕਦੀ ਜੇ ਥੋੜ੍ਹਾ ਬਹੁਤ ਬੋਲ ਬੁਲਾਰਾ ਹੋ ਵੀ ਜਾਂਦਾ ਤਾਂ ਝੱਟ ਘੜੀ ਵਿਚ ਫਿਰ ਉਹੋ ਜਿਹੇ

“ਰੋਜ਼ ਰੋਜ਼ ਮਰਨ ਮਰਨ ਕਰਦੀ ਰਹਿੰਦੀ ਏਂਮਰ ਕੇ ਦਿਖਾ ਤਾਂ ਸਹੀ।” ਇਕ ਵਾਰ ਮੈਂ ਕਿਹਾਉਹ ਹੱਸ ਪਈਕਹਿਣ ਲੱਗੀ, “ਮਰ ਤਾਂ ਜਾਵਾਂਆਹ ਜਿਹੜੇ ਦੋ ਜੰਮੇ ਨੇ, ਮਰਨ ਨੀਂ ਦਿੰਦੇਹੋਰ ਕਿਹੜਾ ਸੁਖ ਪਾਇਆ ਇਨ੍ਹਾਂ ਬਿਨਾਂ ...”

ਬੱਚੇ ਸੁਣਦੇ ਤਾਂ ਮੂੰਹ ਲਟਕਾ ਕੇ ਖੜ੍ਹ ਜਾਂਦੇਮੂੰਹ ਮੱਥਾ ਚੁੰਮਦੀ ਉਹ ਉਨ੍ਹਾਂ ਦਾਫਿਰ ਆਖਦੀ, “ਮਰਨਾ ਕਿਉਂ? ਵਿਆਹ ਕਰੂੰਗੀ ਠਾਠ ਬਾਠ ਨਾਲ ਇਨ੍ਹਾਂ ਦੇਨੂੰਹ ਵੀ ਲਿਆਊਂਗੀਧੀ ਦੀ ਡੋਲੀ ਵੀ ਤੋਰੂੰਗੀ ਆਪਣੇ ਘਰੋਂ

ਸੁਣਕੇ ਮੇਰਾ ਹਾਸਾ ਨਿਕਲ ਜਾਂਦਾਅੰਦਰੋਂ ਅੰਦਰ ਮੈਂ ਔਖੇ ਸੌਖੇ ਘਰ ਬਨਾਉਣ ਲਈ ਮਨ ਬਣਾ ਹੀ ਲਿਆ ਸੀਹੁਣ ਤਾਂ ਮੈਂ ਹੱਥ ਅੱਡਣ ਨੂੰ ਵੀ ਤਿਆਰ ਸੀਮੈਨੂੰ ਹਰ ਵੇਲੇ ਘਰ ਦੇ ਸੁਪਨੇ ਆਉਂਦੇ ਰਹਿੰਦੇ ਸਨਮੇਰੇ ਦਿਮਾਗ ਵਿਚ ਆਪਣੇ ਘਰ ਦਾ ਨਕਸ਼ਾ ਘੁੰਮਦਾ ਰਹਿੰਦਾ ਸੀਸੋਚਦਾ ਸਾਂ - ਘਰ ਦੇ ਵਿਚ ਇਕ ਕਮਰਾ ਮੇਰੇ ਲਈ ਹੋਵੇਗਾਕੱਪ ਬੋਰਡ ਸੁਹਣੇ ਡਿਜ਼ਾਈਨ ਦੇ ਬਣਵਾਵਾਂਗਾਸਜੀਆਂ ਹੋਣਗੀਆਂ ਪੁਸਤਕਾਂ ਮੇਰੀਆਂ ਇਸ ਵਿਚ... ਤੇ ... ਤੇ ਕੱਲ੍ਹ ਨੂੰ ਧੀ ਪੁੱਤ ਵਿਆਹੁਣੇ ਨੇਬੈਠਣ ਉੱਠਣ ਲਈ ਜਗਾਹ ਹੋਣੀ ਵੀ ਜ਼ਰੂਰੀ ਹੈ

... ਤੇ ਆਖਿਰ ਘਰ ਬਣ ਗਿਆ... ਬੱਚੇ ਵਿਆਹੇ ਗਏਧੀ ਆਪਣੇ ਘਰ ਚਲੀ ਗਈਨੂੰਹ ਸਾਡੇ ਘਰ ਆ ਗਈਨੂੰਹ ਸੱਸ ਦੀ ਨੋਕ ਝੋਕ ਹੁਣ ਹੁੰਦੀ ਰਹਿੰਦੀ

“ਇਹ ਤਾਂ ਸਭ ਘਰਾਂ ਦੀ ਇੱਕੋ ਕਹਾਣੀ ਹੈ।” ਮੈਂ ਕਈ ਵਾਰ ਉਸਨੂੰ ਆਖਦਾਸੇਵਾ ਮੁਕਤੀ ਪਿੱਛੋਂ ਮੈਂ ਲਿਖਣ ਪੜ੍ਹਨ ਵਿਚ ਰੁੱਝ ਗਿਆਨਵੀਂਆਂ ਸੋਚਾਂ ਨੇ ਜਨਮ ਲਿਆਘਿਸੀਆਂ ਪਿਟੀਆਂ ਸੋਚਾਂ ਪਿੱਛੇ ਰਹਿ ਗਈਆਂਮੇਰੀ ਪਤਨੀ ਹੁਣ ਮੇਰੇ ਨਾਲ ਨਹੀਂ, ਨੂੰਹ ਨਾਲ ਕਿਸੇ ਗੱਲੋਂ ਰੁੱਸ ਜਾਂਦੀਲੜਦੀ ਕਦੀ ਨਾਸੁਣਦੀ ਦੇਖਦੀ ਵੀ ਚੁੱਪ ਰਹਿੰਦੀ

“ਚਲੋ ਆਪੇ ਸਮਝ ਜਾਵੇਗੀਅਸੀਂ ਵੀ ਤਾਂ ਕਦੀ ...”

“ਸਾਡੀ ਗੱਲ ਹੋਰ ਸੀਭਲੇ ਵੇਲੇ ਸਨ ਸਾਡੇ ਤਾਂਅੱਜ ਕੱਲ੍ਹ ਕਿਸੇ ਨੂੰ ਕੁਝ ਕਹਿਣ ਦਾ ਜ਼ਮਾਨਾ ਵੀ ਤਾਂ ਨਹੀਂ

ਸਮੇਂ ਦੇ ਨਾਲ ਨਵੇਂ ਰਿਸ਼ਤੇ ਸਾਡੇ ਨਾਲ ਆ ਜੁੜੇਦਾਦਾ ਤੇ ਨਾਨਾ ਬਣ ਗਿਆ ਮੈਂ, ਦਾਦੀ ਤੇ ਨਾਨੀ ਉਹ ਬਣ ਗਈਨੂੰਹ ਸੱਸ ਦੀ ਇਕ ਦਿਨ ਫਿਰ ਲੜਾਈ ਹੋ ਗਈਮੈਨੂੰ ਵੀ ਨੂੰਹ ਨੇ ਬੁਰਾ ਭਲਾ ਆਖ ਦਿੱਤਾਬੜਾ ਦੁਖਿਆ ਮਨ ਮੇਰਾਹੰਝੂ ਕਿਰੇ ਮੇਰੀਆਂ ਅੱਖਾਂ ਵਿੱਚੋਂ

“ਚੱਲ ਹੁਣ ਆਪਾਂ ਦੋਵੇਂ ਮਰੀਏਇੱਜ਼ਤ ਹੀ ਨਹੀਂ ਤਾਂ ਬਚਿਆ ਵੀ ਕੀ ਹੈ? ਹੁਣ ਤਾਂ ਕੋਈ ਜ਼ਿੰਮੇਵਾਰੀ ਵੀ ਨਹੀਂਫਰਜ਼ ਪੂਰੇ ਕਰ ਲਏ ਆਪਾਂ ਸਾਰੇਬੜਾ ਕੁਝ ਦੇਖ ਲਿਆ ਜ਼ਿੰਦਗੀ ਵਿਚ।” ਮੈਂ ਕਿਹਾ

ਕਿਉਂ ਮਰੀਏ?” ਪੋਤੇ ਨੂੰ ਚੁੰਮਦੀ ਹੋਈ ਉਹ ਕਹਿਣ ਲੱਗੀ, “ਘਰਾਂ ਵਿਚ ਥੋੜ੍ਹਾ ਬਹੁਤ ਇੱਟ ਖੜੱਕਾ ਤਾਂ ਚਲਦਾ ਹੀ ਰਹਿੰਦਾਇੰਨੀਂ ਛੇਤੀ ਦਿਲ ਕਿਉਂ ਛੱਡੀਏ? ਪੋਤੇ ਨੂੰ ਪਾਲਾਂਗੇਮੂਲ ਨਾਲੋਂ ਵਿਆਜ ਵੱਧ ਪਿਆਰਾ ਹੁੰਦੈ।” ਆਖਦੀ ਨੇ ਪੋਤੇ ਨੂੰ ਫਿਰ ਚੁੰਮ ਲਿਆ“ਨਹੀਂ ਰਹਿ ਸਕਦੀ ਇਸ ਨੂੰ ਦੇਖੇ ਬਿਨਾਂ ਮੈਂ, ਮਰਨਾ ਤਾਂ ਦੂਰ ਦੀ ਗੱਲ।”

ਮੈਂ ਪਤਨੀ ਦੇ ਝੁਰੜੀਆਂ ਭਰੇ ਚਿਹਰੇ ਵੱਲ ਦੇਖਿਆਵਾਲ ਸਫੈਦ ਹੋ ਗਏ ਸਨ ਉਸਦੇ“ਨਹੀਂ ਮਰਨਾ ਹੁਣ ਫਿਰ?” ਮੈਂ ਕਿਹਾ

“ਚੁੱਪ ਕਰੋਨਹੀਂ ਕੱਢੀਦੀਆਂ ਇਹੋ ਜਿਹੀਆਂ ਗੱਲਾਂ ਮੂੰਹੋਂ ... ਰੱਬ ਜਦੋਂ ਚਾਹੂ ਆਪਣੇ ਆਪ ਚੁੱਕ ਲਊ।” ਉਸਨੇ ਕਿਹਾ

ਪੋਤੇ ਨੂੰ ਲੈ ਕੇ ਉਹ ਬਾਹਰ ਚਲੀ ਗਈਬਿੰਦ ਕੁ ਪਿੱਛੋਂ ਮੁੜ ਆਈਕਹਿਣ ਲੱਗੀ, “ਫੋਨ ਆਇਆ ਸੀ ਲਾਡੀ ਧੀ ਦਾਕੱਲ੍ਹ ਨੂੰ ਆਉਣਾ ਉਨ੍ਹਾਂ ਨੇਬਜ਼ਾਰੋਂ ਕੁਝ ਲੈ ਆਇਉ।”

“ਪੋਤਾ ਦੋਹਤਾ ਦੋਵੇਂ ਇਕੱਠੇ ਹੋਣਗੇ? … ਬੜੀ ਖੁਸ਼ੀ ਵਾਲੀ ਗੱਲ ਹੈ ਇਹ ਤਾਂ” ਬਾਜ਼ਾਰ ਜਾਂਦਾ ਹੋਇਆ ਮੈਂ ਬੜੀ ਬੇਸਬਰੀ ਨਾਲ ਆਉਣ ਵਾਲੇ ਕੱਲ੍ਹ ਦੀ ਉਡੀਕ ਕਰਨ ਲੱਗਾ।

*****

(300)

ਇਸ ਕਹਾਣੀ ਬਾਰੇ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ

ਦਰਸ਼ਨ ਸਿੰਘ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)